A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਚਰਿਤਰੋ ਪਾਖਿਆਨ : ਇਕ ਅਧਿਐਨ

January 11, 2010
Source: Dr. Mohinder Kaur Gill


Opening verses from Charitro-Pakhyian, scribed by Guru Gobind Singh Ji's
personal calligrapher Bhai Nihal Singh Ji

(Source: Prof. Piara Singh Padam)

Listen to audio interview of Dr. Mohinder Kaur Gill

ਬਾਣੀ ਪਰੰਪਰਾ ਵਿਚ ਗੁਰੁ ਗੋਬਿੰਦ ਸਿੰਘ ਜੀ ਨੇ ਅਨੇਕ ਮੁੱਖ ਰਚਨਾ ਕੀਤੀ ਹੈ ਜਿਸ ਵਿਚੋਂ ਚਰਿਤ੍ਰੋ ਪਾਖਿਆਨ ੫੮੦ ਪੰਨਿਆਂ ਵਿਚ ਫੈਲੀ ਵੱਡੇ ਅਕਾਰ ਦੀ ਰਚਨਾ ਹੈ। ਇਸਦੇ ੪੦੪ ਅਧਿਆਇ ਹਨ ਜਿਹਨਾਂ ਦੀ ਕਾਵਿ-ਛੰਦਾਂ ਦੀ ਗਿਣਤੀ ੭੫੫੯ ਹੈ। ਇਹ ਗ੍ਰੰਥ ਅਨੰਦਪੁਰ ਸਾਹਿਬ ਦਰਿਆ ਸਤਿਲੁਜ ਦੇ ਕੰਢੇ ਸੰਮਤ ੧੭੫੩ ਯਨੀ ਸੰਨ ੧੬੯੬ ਈ. ਵਿਚ ਸੰਪੂਰਨ ਹੋਇਆ। ਖਾਲਸਾ ਸਿਰਜਣ ਇਸ ਤੋਂ ਤਿੰਨ ਸਾਲ ਬਾਅਦ ਹੋਈ। ਗੁਰੁ ਸਾਹਿਬ ਇਸ ਤੋਂ ਪਹਿਲਾਂ ਹੀ ਖਾਲਸੇ ਨੂੰ ਨਰੋਈ ਮਾਨਸਿਕਤਾ ਪ੍ਰਦਾਨ ਕਰਨ ਦੇ ਆਹਰ ਵਿਚ ਸਨ।

ਸਾਰੇ ਸਾਹਿਤ ਆਚਾਰੀਆ ਇਸ ਤੱਥ ਨਾਲ ਸਹਿਮਤ ਹਨ ਕਿ ਸੰਸਕ੍ਰਿਤ ਸਾਹਿਤ-ਪਰੰਪਰਾ ਦੇ ਗੁਣ ਲੱਛਣ ਅਪਭ੍ਰੰਸ ਸਾਹਿਬ ਪਰੰਪਰਾ ਵਿਚ ਪ੍ਰਵਾਹਿਤ ਹੋਏ। ਅਪਭੰਰਸ਼ ਸਾਹਿਬ ਪਰੰਪਰਾ ਦੇ ਗੁਣ-ਲੱਛਣ ਅਗੋਂ ਵਿਗਸਣ ਵਾਲੀਆਂ ਭਾਸ਼ਾਵਾਂ ਵਿਚ ਵੀ ਪਾਏ ਗਏ ਹਨ। ਧਿਆਨਯੋਗ ਤੱਥ ਤਾਂ ਇਹ ਹੈ ਕਿ ਅਪਭੰਸ਼ ਸਾਹਿਤ ਵਿਚ ਰਚਿਤ ਗ੍ਰੰਥਾਂ ਵਿਚ ਰਾਸੇ ਗ੍ਰੰਥ, ਸਤੋਤਰ ਤੇ ਚਰਿਤ ਕਾਵਿ ਦੇ ਗ੍ਰੰਥਾਂ ਦੀ ਬਹੁਤਾਤ ਹੈ। ਅਪਭ੍ਰੰਸ਼ ਸਾਹਿਤ ਵਿਚ ਚਰਿਤ-ਕਾਵਿ ਦੀ ਬੜੀ ਵੱਡੀ ਵੰਨਗੀ ਮੌਜ਼ੂਦ ਹੈ। ਦਸ਼ਮ ਗ੍ਰੰਥ ਵਿਚ ਇਸ ਪਖੋਂ ਚਰਿਤ੍ਰੋ ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਦਸਮ ਗ੍ਰੰਥ ਵਿਚ ਇਸ ਪੱਖੋਂ ਚਰਿਤ੍ਰੋ ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਹੁਣ ਵਿਚਾਰਨਾ ਇਹ ਹੈ, ਜੇ ਚਰਿਤ-ਕਾਵਿ ਸਾਹਿਤ ਦੀ ਇਕ ਵੰਨਗੀ ਹੈ ਤਾਂ ਇਹ ਕਿਸ ਸਾਹਿਤ-ਵਰਗ ਦੇ ਅਧੀਨ ਆਕਿਆ ਜਾ ਸਕਦਾ ਹੈ। ਚੌਦਵੀਂ ਸਦੀ ਵਿਚ ਹੋਏ ਪ੍ਰਸਿਧ ਕਾਵਿ-ਸ਼ਾਸਤ੍ਰੀ ਵਿਸ਼ਵਨਾਥ ਨੇ ਸਾਹਿਤ ਦੇ ਤਿੰਨ ਵਰਗ ਸਥਾਪਿਤ ਕੀਤੇ ਹਨ। ਇਹਨਾਂ ਦਾ ਵੇਰਵਾ ਹੈ : ਗਦ, ਪਦ ਅਤੇ ਚੰਪੂ। ਗਦ ਪਦ ਦੇ ਅਡਰੇ ਰੂਪ ਤਾਂ ਸਰਬ ਨਿਖੇੜਦਾ ਹੈ, ਉਹ ਹੈ ਇਸ ਦਾ ਸੰਮਿਲਤ ਰੂਪ। ਚੰਪੂ ਸਾਹਿਤ ਦਾ ਪ੍ਰਾਣਾਧਾਰੀ ਤੱਤ ਬ੍ਰਿਤਾਂਤ ਨੂੰ ਲੈਅਬੱਧ ਜਾਂ ਛੰਦ ਬੱਧ ਕਰਕੇ ਪੇਸ਼ ਕਰਨਾ ਹੈ। ਸਾਹਿਤ ਦਾ ਇਹ ਰੂਪ ਢੇਰ ਚਿਰ ਆਕਰਸ਼ਣ ਦਾ ਕਾਰਨ ਰਿਹਾ ਹੈ। ਸਾਹਿਤ ਇਤਿਹਾਸ ਦੀ ਦ੍ਰਿਸ਼ਟੀ ਤੋਂ ਚੰਪੂ ਇਕ ਵੰਨਗੀ ਦੇ ਤੌਰ ਤੇ ਸਤਵੀਂ ਸਦੀ ਤੋਂ ਸ਼ੁਰੂ ਹੋ ਗਿਆ ਸੀ। ਇਸਦੇ ਪ੍ਰਮਾਣਿਕ ਗ੍ਰੰਥ ਦਸਵੀਂ ਸਦੀ ਵਿਚ ਸਾਹਮਣੇ ਆਏ। ਇਹ ਵੰਨਗੀ ਦੱਖਣੀ ਭਾਰਤ ਵਿਚ ਖਾਸੀ ਪ੍ਰਸਿੱਧਤਾ ਨੂੰ ਪ੍ਰਾਪਤ ਹੋਈ।ਦਸ਼ਮ ਗ੍ਰੰਥ ਦਾ ਵਡੇਰਾ ਭਾਗ ਕਥਾਤਮਕ ਹੈ ਤੇ ਵਿਸ਼ੇਸ਼ ਕਰਕੇ ਇਹ ਚਰਿਤ-ਕਾਵਿ-ਸ਼ੈਲੀ ਰਾਹੀਂ ਪ੍ਰਵਾਨ ਚੜ੍ਹਿਆ ਹੈ। ਚਰਿਤ ਕਾਵਿ ਦੀ ਮੂਲ ਪਛਾਣ ਹੀ ਇਹੋ ਹੈ, ਬ੍ਰਿਤਾਂਤ ਲੈਅਬੱਧ ਹੋ ਕੇ ਰੂਪਮਾਨ ਹੋਵੇਗਾ। ਆਚਾਰੀਆਂ ਨੇ ਚਰਿਤ-ਕਾਵਿ ਦੇ ਛੇ ਪ੍ਰਕਾਰ ਮੰਨੇ ਹਨ। ਮਸਲਨ :

੧. ਧਾਰਮਿਕ - ਇਸ ਵਿਚ ਬ੍ਰਹਮਾਵਾਤਾਰ ਦੇ ਰੁਦ੍ਰਾਵਤਾਰ ਰੂਪਮਾਨ ਹੋਏ ਹਨ।
੨. ਪ੍ਰਤੀਕਾਤਮਕ - ਗਿਆਨ ਪ੍ਰਬੋਧ (੧੨੬ ਤੋਂ ੩੩੬ ਛੰਦ ਤਕ)
੩. ਵੀਰਗਾਥਾਤਮਕ - ਚੰਡੀ ਚਰਿਤ੍ਰ ਉਕਤੀ ਬਿਲਾਸ ਤੇ ਚੰਡੀ ਚਰਿਤ੍ਰ ਦੂਜਾ।
੪. ਪ੍ਰੇਮ ਆਖਿਆਨਕ - ਚਰਿਤ੍ਰੋ ਪਾਖਿਆਨ।
੫. ਪ੍ਰਸੰਸਾਮੂਲਕ - ਚੌਬੀਸ ਅਵਤਾਰ।
੬. ਲੋਕ ਗਾਥਾਤਕਮਕ - ਚਰਿਤ੍ਰੋ ਪਾਖਿਆਨ ਵਿਚ ਅੰਕਿਤ ਸਾਰੇ ਲੋਕ ਨਾਇਕ ਚਰਿਤ-ਕਾਵਿ-ਸ਼ੈਲੀ ਰਾਹੀਂ ਪ੍ਰਵਾਨ ਚੜ੍ਹੇ ਹਨ। ਇਥੇ ਹਲਕੀ ਜਿਹੀ ਵਿਚਾਰ ਚਰਿਤ-ਕਾਵਿ ਦੇ ਗੁਣ ਲੱਛਣਾਂ ਉਪਰ ਕਰ ਲੈਣੀ ਵੀ ਉਚਿਤ ਹੈ ਤਾਂ ਜੁ ਕੀਤਾ ਜਾ ਰਿਹਾ ਅਧਿਐਨ ਆਪਣੀ ਪ੍ਰਮਾਣਿਕਤਾ ਸਿੱਧ ਕਰ ਸਕੇ।

ਚਰਿਤ ਕਾਵਿ ਵਿਚ ਪ੍ਰੇਮ, ਵੀਰਤਾ ਅਤੇ ਧਰਮ ਦਾ ਸਮਨਵੇ ਹੁੰਦਾ ਹੈ। ਮਸਲਨ:

ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੇ ਸੌ
ਭੁਲ ਛਿਮੋ ਹਮਰੀ ਪ੍ਰਭੁ ਆਪੁਨ ਭੁਲਨਹਾਰ ਕਹੁੰ ਕੋਊ ਮੋਸੌ
ਸ਼ੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ
ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌਂ
(ਪਹਿਲਾ ਚਰਿਤ੍ਰੋ ਪਾਖਿਯਾਨ, ੪੭ ਸਵੈਯਾ)


ਇਸ ਵਿਚ ਆਦਿ ਸ਼ਕਤੀ ਨਾਲ ਪ੍ਰੇਮ, ਉਸਦੀ ਸੂਰਬੀਰਤਾ ਤੇ ਉਸਦਾ ਵਿਤੀਰਾ ਜੋ ਸਮਾਜਿਕ ਵਿਹਾਰ ਵਿਚ ਦਿਸਦਾ ਹੈ, ਉਸਦਾ ਬਖਾਨ ਹੋਇਆ ਹੈ। ਉਸਦੀ ਹਸਤੀ ਸਾਹਮਣੇ ਅਤਿ ਨਿਮਾਣੀ ਹੋਂਦ ਹੈ-ਮਨੁੱਖ ਦੀ। ਚਰਿਤ ਕਾਵਿ-ਸ਼ੈਲੀ ਦਾ ਅਗਲਾ ਲੱਛਣ ਇਸ ਵਿਚ ਵਰਤਾ-ਸ੍ਰੋਤਾ ਜੁਗਤ ਲਾਜ਼ਮੀ ਹੁੰਦੀ ਹੈ। ਨਿਮਨ ਅੰਕਿਤ ਛੰਦ ਇਸ ਦੀ ਪੁਸ਼ਟੀ ਕਰਦਾ ਹੈ:

ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸੰਗ ਨੇਹ ਤੁਮ ਨਿੱਤ ਬਢੈਯਹੁ ॥
ਪਾਰ ਨਰ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹ॥
(ਚਰਿਤ੍ਰੋ ਪਾਖਿਆਨ, ੨੧ ਛੰਦ ੪੧)


ਚਰਿਤ-ਕਾਵਿ-ਸ਼ੇਲੀ ਅਸਚਰਜਤਾ , ਸਾਹਸ ਪੂਰਨ ਰੋਮਾਚਿਕ ਤੱਤਾਂ ਨਾਲ ਭਰੀ ਪੂਰੀ ਹੁੰਦੀ ਹੈ। ਮਿਸਾਲ ਵਜੋਂ :

ਸੂਰਜ ਕਹ ਸੈਨਾਪਤਿ ਕੀਨਾ, ਦਹਿਨੈ ਓਰ ਚੰਦ੍ਰ ਕਹ ਦੀਨਾ
ਬਾਈ ਓਰ ਕਾਰਤਿ ਕੇ ਧਰਾ, ਜਿਹ ਪੌਰਖ ਕਿਨਹੂੰ ਨਹਿ ਹਰਾ
ਇਹ ਦਿਸ ਸਕਲ ਦੇਵ ਚੜਿ ਧਾਏ, ਓਹਿ ਦਿਸਿ ਤੇ ਦਾਨਵ ਮਿਲਿ ਆਏ
ਬਾਜਨ ਭਾਂਤਿ ਭਾਂਤਿ ਤਨ ਬਾਜੇ, ਦੋਊ ਦਿਸਿਨ ਸੂਰਮਾ ਗਾਜੇ
ਦੈ ਦੈ ਢੋਲ ਬਜਾਇ ਨਗਾਰੇ, ਪੀ ਪੀ ਭਏ ਕੈਫ ਮਤਵਾਰੇ
ਤੀਸ ਸਹਸ ਛੋਹਨਿ ਦਲ ਸਾਥਾ, ਰਨ ਦਾਰੁਨੁ ਰਚ ਜਗਨਾਥਾ
(ਚਰਿਤ੍ਰ ਪਾਖਿਯਨਾ ੪੦੪, ਸਬੁਧਿ ਬਾਚ, ਚੌਪਈ)


ਚਰਿਤ-ਕਾਵਿ-ਸ਼ੈਲੀ ਵਿਚ ਵਰਣਨ ਸਿੱਧਾ ਸਪਾਟ ਨਹੀਂ ਹੁੰਦਾ। ਇਸਦਾ ਇਕ ਖ਼ਾਸ ਉਦੇਸ਼ ਹੁੰਦਾ ਹੈ। ਉਪਰ ਅੰਕਿਤ ਚੌਪਈ ਤੋਂ ਸਾਫ਼ ਹੋ ਜਾਂਦਾ ਹੈ ਕਿ ਯੁਧ ਜਿੱਤਣਾ ਹੀ ਦੇਵੀ ਅਤੇ ਦੈਤਾਂ ਦਾ ਉਦੇਸ਼ ਹੈ। ਦੋਵੇਂ ਆਪੋ ਆਪਣੇ ਢੰਗ ਨਾਲ ਤਿਆਰੀ ਕਰਕੇ ਮੈਦਾਨੇ-ਜੰਗ ਵਿਚ ਆਉਂਦੇ ਹਨ ਪਰ ਬਾਣੀਕਾਰ ਸਪੱਸ਼ਟ ਹਨ ਇਸ ਤਰ੍ਹਾ ਦਾ ਭਿਅੰਕਰ ਯੁਧ ਮਚਾਉਣ ਦਾ ਕਾਰਨ ਵੀ ਕੇਵਲ ਤੇ ਕੇਵਲ ਰੱਬ ਆਪ ਹੀ ਹੈ। ਕੁਲ ਮਿਲਾਕੇ, ਚਰਿਤ੍ਰੋ ਚੰਪੂ ਸਾਹਿਤ ਦੀ ਹੀ ਇਕ ਵੰਨਗੀ ਹੈ। ਇਸ ਵਿਚ ਬ੍ਰਿਤਾਂਤਕ ਛੂਹਾਂ ਵੀ ਹਨ ਅਤੇ ਕਾਵਿ-ਛੰਦ ਵੀ ਆਪਣੀ ਛਾਪ ਲਾਉਂਦੇ ਹਨ। ਬ੍ਰਿਤਾਂਤ ਅਤੇ ਵਰਣਨ ਇਕ ਦੂਜੇ ਵਿਚ ਖਲਤ ਮਲਤ ਨਹੀਂ ਹੁੰਦਾ ਸਗੋਂ ਆਪੋ-ਆਪਣੀ ਪਛਾਣ ਰੱਖਣ ਦੇ ਬਾਵਯੂਦ ਆਪਣਾ ਮਿਸ਼੍ਰਤ ਰੂਪ ਉਜਾਗਰ ਕਰਦੇ ਹਨ। ਇਹੋ ਚੰਪੂ ਸਾਹਿਤ ਦੀ ਪ੍ਰਮੁਖ ਪਹਿਚਾਨ ਹੈ। ਇਸ ਪਖੋਂ ਚਰਿਤ੍ਰੋ ਪਾਖਿਆਨ ਭਰਿਆ ਪੂਰਾ ਹੈ।

ਮਹਾਨ ਕੋਸ਼ ਵਿਚ ਚਰਿਤ੍ਰ ਦੇ ੯ ਅਰਥ ਦਿੱਤੇ ਹਨ ਜਿਹਾ ਕਿ ਪਿਆਦਾ, ਪੈਦਲ, ਪਦਾਤਿ, ਕਰਨੀ, ਕਰਤੂਤ, ਅਚਾਰ, ਬਿਤ੍ਰਾਂਤ, ਹਾਲ, ਦਸਮ ਗ੍ਰੰਥ ਵਿਚ ਇਸਤ੍ਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ। ਇਸ ਭਾਗ ਦੀ ਸੰਗਿਆ ਚਰਿਤ੍ਰੋ ਪਾਖਿਆਨ ਹੈ। ਭਾਵੇਂ ਚਰਿਤ੍ਰਾਂ ਦੀ ਗਿਣਤੀ ੪੦੪ ਹੈ ਪਰ ਸਿਲਸਿਲੇਵਾਰ ਲਿਖਣ ਕਰਕੇ ੪੦੫ ਬਣ ਗਈ ਹੈ। ਦਰਅਸਲ, ੩੨੫ਵਾਂ ਚਰਿਤ੍ਰ ਲਿਖਿਆ ਨਹੀਂ ਗਿਆ ਪਰ ਇਸ ਦੇ ਅੰਤ ‘ਤੇ’ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿਤਾ ਹੋਇਆ ਹੈ। ਕੁਲ ਮਿਲਾਕੇ, ਚਰਿਤ੍ਰੋ ਪਾਖਿਯਾਨ ਦਾ ਸ਼ਬਦੀ ਅਰਥ ਹੈ, ਛਲ, ਕਪਟ ਭਰੇ ਕਿਂਸੇ ਅਥਵਾ ਦਿਲਚਸਪ ਕਹਾਣੀਆਂ ਦਾ ਵਰਣਨ।

ਚਰਿਤ੍ਰੋ ਪਾਖਿਆਨ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਰਾਜਾ ਚਿਤ੍ਰ ਸਿੰਘ ਦਾ ਸੁੰਦਰ ਰੂਪ ਵੇਖਕੇ ਇਕ ਅਪਸਰਾ ਮੋਹਿਤ ਹੋ ਗਈ। ਇਸੇ ਤੋਂ ਹਨੂਵੰਤ ਸਿੰਘ ਪੁੱਤਰ ਪੈਦਾ ਹੋਇਆ।ਇਸ ਰਾਜੇ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ ਨੌਜਵਾਨ ਹਨੂਵੰਤ ਸਿੰਘ ਤੇ ਮੋਹਿਤ ਹੋ ਗਈ ਜੋ ਰਾਜਾ ਚਿਤ੍ਰ ਸਿੰਘ ਦਾ ਪੁੱਤਰ ਸੀ। ਉਸਨੇ ਹਨੂਵੰਤ ਸਿੰਘ ਅਨੇਕ ਤਰ੍ਹਾਂ ਫੁਸਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਧਰਮੀ ਨੇ ਧਰਮ ਦਾ ਪਿਂਛਾ ਨਾ ਛੱਡਿਆ। ਨਿਰਾਸ ਰਾਣੀ ਨੇ ਆਪਣੇ ਬਜ਼ੁਰਗ ਪਤੀ ਰਾਜਾ ਚਿਤ੍ਰ ਸਿੰਘ ਨੂੰ ਸਪੁੱਤਰ ਹਨੂਵੰਤ ਉਪਰ ਤੋਹਮਤਾਂ ਲਾ ਕੇ ਦਸੀਆ। ਕ੍ਰੋਧਿਤ ਰਾਜਾ ਪੁੱਤਰ ਨੂੰ ਮਾਰਨ ਉਂਤੇ ਤੁਲ ਗਿਆ ਪਰ ਸਿਆਣੇ ਵਜ਼ੀਰ ਨੇ ਰਾਜੇ ਨੂੰ ਕਪਟੀ ਇਸਤ੍ਰੀਆਂ ਦੇ ਅਨੇਕਾਂ ਛਲ ਭਰੇ ਚਰਿਤ੍ਰ ਸੁਣਾਕੇ ਰਾਜੇ ਦੇ ਮਨ ਵਿਚ ਆਏ ਸ਼ੰਕੇ ਨੂੰ ਦੂਰ ਕਰਨ ਦਾ ਜਤਨ ਕੀਤਾ।

ਇਸ ਰਚਨਾ ਦਾ ਨਾਮ ਤਾਂ ਭਾਵੇਂ ਚਰਿਤ੍ਰੋ ਪਾਖਿਯਾਨ ਹੀ ਹੈ ਪਰ ਇਹ ਨਿਰਾ ਇਸਤ੍ਰੀਆਂ ਦੇ ਛਲ ਕਪਟ ਨੂੰ ਹੀ ਰੂਪਮਾਨ ਨਹੀਂ ਕਰਦੀ ਸਗੋਂ ਇਸਦਾ ਕਲਾਵਾ ਖ਼ਾਸਾ ਵੱਡਾ ਹੈ। ਇਸ ਵਿਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰ ਦਾਨਿਸ਼ ਕਿਤਾਬ ਤੋਂ, ਮੁਗਲਾਂ ਦੀ ਖਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿਂਸੇ ਕਹਾਣੀਆਂ ਤੋਂ, ਤੇ ਕੁਝ ਗੁਰੁ ਜੀ ਨੇ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਹਨ। ਦਰਅਸਲ, ਇਹ ਭਾਰਤੀ ਸੱਭਿਅਤਾ ਦੀ ਪਰਾਤਨਤਾ ਦੀ ਝਲਕ ਨੂੰ ਸਮਰਪਿਤ ਕਹਾਣੀਆਂ ਹਨ। ਇਥੇ ਇਹ ਸਪਸ਼ਟ ਕਰਨਾ ਉਚਿਤ ਪ੍ਰਤੀਤ ਹੁੰਦਾ ਹੈ ਇਕ ਪ੍ਰਸੰਗ ਇਕ ਤੋਂ ਵਧੀਕ ਚਰਿਤਰਾਂ ਵਿਚ ਵੀ ਰੂਪਮਾਨ ਹੋਇਆ ਹੈ। ਜਿਸ ਤਰ੍ਹਾਂ ਆਹਿਲਿਆ ੧੧੫, ੧੧੬, ੧੧੭ ਵਿਚ, ਕਲਪ ਮੁਨੀ ੧੧੫, ੧੦੯ ਵਿਚ, ਗੈਂਡੇ ਖਾਂ ਡੋਗਰ ੩੬, ੩੭ ਵਿਚ ਆਦਿ।

ਧਿਆਨਯੋਗ ਨੁਕਤਾ ਤਾਂ ਇਹ ਹੈ, ਰਬੀ ਲੀਲ੍ਹਾ ਵਾਂਗ ਇਹਨਾਂ ਚਰਿਤ੍ਰਾਂ ਦੀ ਵੰਨਗੀ ਵੀ ਅਨੇਕਮੁਖ ਹੈ। ਇਹ ਸਾਰੇ ਨਾ ਤਾਂ ਨਾਰੀ-ਸੰਸਾਰ ਨਾਲ ਜੁੜੇ ਹੋਏ ਹਨ ਤੇ ਨਾ ਹੀ ਮਰਦ-ਸੰਸਾਰ ਨਾਲ। ਇਹਨਾਂ ਵਿਚਲੀ ਇਤਿਹਾਸਕ ਸਾਮਗ੍ਰੀ ਖ਼ਾਸੀ ਮੁਲਵਾਨ ਹੈ। ਔਰੰਗਜ਼ੇਬ ਦੀ ਭੈਣ ਰੌਸਨ ਆਰਾ, ਸ਼ਿਵਾ ਜੀ ਦੇ ਸਪੁੱਤਰ ਸੰਭਾ ਜੀ ਤੇ ਸਿਕੰਦਰ ਬਾਦਸ਼ਾਹ ਤੇ ਰਾਧਾ ਕ੍ਰਿਸ਼ਨ ਦਾ ਚਰਿਤਰ ਆਦਿ। ਵੰਨਗੀ ਹਾਜ਼ਰ ਹੈ:

ਬਿੰਦਾਬਾਨ ਬ੍ਰਿਖਾਭਾਨ ਦੀ ਸੁਤਾ ਰਾਧਿਕਾ ਨਾਮ
ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਥਾਮ
ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੈਰਤ ਤਾਹਿ
ਬਯਾਸ ਪਰਾਸਰ ਅਸੁਰ ਸੁਰ ਭੇਦ ਨਾ ਪਾਵਤ ਜਾਹਿ
(ਚਰਿਤ੍ਰ ਪਾਖਿਆਨ, ੧੨ ਦੋਹਰਾ ੧,੨)


ਸੰਬਾਪੁਰ ਕਾ ਨਗਰ ਇਕ ਤਹਾ ਰਾਜ ਕਰਤੇ ਸੰਭਾ ਜੂ ਤਹਾ
ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ, ਪਰੀ ਸਮਾਨ ਸੁਤਾ ਗ੍ਰਿਹ ਤਾ ਕੈ
ਜਬ ਸੰਭਾ ਤਿਹ ਰੂਪ ਨਿਹਾਰਿਯੋ, ਇਹੈ ਆਪਨੈ ਚਿਤ ਬਿਚਾਰਯੋ
ਯਾ ਕੌ ਭਲੀ ਭਾਂਤਿ ਗਹਿ ਤੋਰੇ, ਬ੍ਰਾਹਮਨੀ ਹਮ ਨ ਕਛੁ ਛੋਰੋ
(ਚਰਿਤ੍ਰ ਪਾਖਿਆਨ ੨੧੫, ਚੌਪਈ ੨,੩)


ਸਹਿਜਹਾਂ ਜਬ ਹੀ ਮਰਿ ਗਏ ਔਰੰਗ ਸਾਹ ਪਾਤਿਸਾਹ ਭਏ
ਸੈਫਦੀਂ ਸੰਗ ਯਾ ਕੋ ਪਯਾਰਾ ਪੀਰ ਅਪਨ ਕਰਿ ਤਾਹਿ ਬਿਚਾਰਾ
ਤਾ ਕੋ ਸੰਗ ਰੋਸਨਾ ਗਈ ਬਿਬਿਧ ਬਿਧਨ ਤਨ ਪ੍ਰੀਤੁ ਪਜਾਈ
ਕਾਮ ਭੋਗ ਤਿਹ ਸੰਗ ਕਮਾਯੋ ਤਾਹਿ ਪੀਰ ਅਪਨੋ ਠਹਿਰਾਯੋ
(ਚਰਿਤ੍ਰ ਪਾਖਿਆਨ ੨੭੮, ਚੌਪਈ ੨,੩)


ਬਾਦਸ਼ਾਹ ਸਿਕੰਦਰ ਦੁਨੀਆਂ ਨੂੰ ਜਿਤਣਾ ਚਾਹੁੰਦਾ ਸੀ। ਜਦੋਂ ਉਹ ਭਾਰਤ ਪੁੱਜਾ ਤਾਂ ਉਸ ਨੂੰ ਪਤਾ ਲਗਾ ਇਥੇ ਅੰਮ੍ਰਿਤ ਹੈ। ਉਹ ਆਬੇ ਹਯਾਤ ਦੀ ਤਲਾਸ਼ ਵਿਚ ਤੁਰ ਪਿਆ। ਜਿਥੇ ਉਸ ਅੰਮ੍ਰਿਤ ਦਾ ਚਸ਼ਮਾਂ ਸੀ ਉਸ ਪਾਸੇ ਟੁਰ ਪਿਆ। ਜਦੋਂ ਦੇਵਤਿਆ ਨੇ ਇੰਦਰ ਦੇਵ ਨੂੰ ਦਸਿਆ ਕਿ ਸਿਕੰਦਰ ਬਾਦਸ਼ਾਹ ਨੇ ਅੰਮ੍ਰਿਤ ਲੱਭ ਲਿਆ ਹੈ। ਜੇ ਉਹ ਅਮਰ ਹੋ ਜਾਏਗਾ ਤਾਂ ਚੌਦਾਂ ਲੋਕਾਂ ਨੂੰ ਜਿੱਤ ਲਏਗਾ। ਇਸਦਾ ਕੋਈ ਉਪਾਉ ਕਰਨਾ ਚਾਹੀਦਾ ਹੈ। ਇੰਦਰ ਦੇਵਤਾ ਉਪਾਅ ਕਰਦਾ ਹੈ:

ਅੜਿਲ
ਰੰਭਾ ਨਾਮ ਅਪਛਰਾ ਦਈ ਪਠਾਇ ਕੈ,
ਬਿਰਧ ਰੂਪ ਖਗ ਕੋ ਧਰ ਬੈਠੀ ਆਇ ਕੈ
ਏਕ ਪੰਖ ਤਨ ਰਹਿਯੋ ਨ ਤਾ ਕੌ ਜਾਨਿਯੈ,
ਹੋ ਜਾਤਨ ਲਹਿਯੋ ਜਾਇ ਘ੍ਰਿਣਾ ਜਿਯ ਨਾਠਿਯੈ (੪੭)

ਦੋਹਰਾ
ਜਬੈ ਸਿਕੰਦਰ ਅੰਮ੍ਰਿਤ ਪੀਵਨ ਲਗਯੋ ਬਨਾਇ
ਗਲਤ ਅੰਗ ਪੰਛੀ ਤਬੈ ਨਿਰਖਿ ਉਠਯੋ ਮੁਸਕਾਇ


ਚੌਪਈ
ਪੂਛਿਯੋ ਤਾਹਿ ਪੰਛਯਹਿ ਜਾਈ, ਕਯੋ ਤੈ ਹਸੌ ਹੇਰਿ ਮੁਹਿ ਭਾਈ
ਸਕਲ ਬ੍ਰਿਥਾ ਵਹੁ ਮੋਹਿ ਬਤੈਯੇ, ਹਮਰੇ ਚਿਤ ਜਬ ਤੇ ਪਿਯੋ ਕੁਨੀਰ(੪੯)

ਪੰਛੀ ਬਾਚ- ਦੋਹਰਾ
ਪਛ ਏਕ ਤਨ ਨ ਰਹਿਯੋ ਰਕਤ ਨ ਰਹਿਯੋ ਸਰੀਰ
ਤਨ ਨ ਛੁਟਤ ਦੁਖ ਸੋ ਜਿਯਤ ਜਬ ਤੇ ਪਿਯੋ ਕੁਨੀਰ(੫੦)

ਚੌਪਈ
ਭਲਾ ਭਯੋ ਅੰਮ੍ਰਿਤ ਯਹ ਪੀਹੈ ਹਮਰੀ ਭਾਤਿ ਬਹੁਤ ਦਿਨ ਜੀਹੈ
ਸ਼ੁਨਿ ਕੇ ਬਚਨ ਸਿਕੰਦਰ ਡਰਿਯੋ ਪਿਯਤ ਹੁਤੋ ਮਧੁ ਪਾਨ ਨਾ ਕਰਿਯੋ(੫੧)
ਅਛਲ ਛੈਲ ਛੈਲੀ ਛਲਯੋ ਇਹ ਚਰਿਤ੍ਰ ਕੈ ਸੰਗ
ਸ਼ੁ ਕਬਿ ਕਾਲ ਤਬ ਹੀ ਭਯੋ ਪੂਰਨ ਕਥਾ ਪ੍ਰਸੰਗ(੫੨)
(ਚਰਿਤ੍ਰੋ ਪਾਖਿਆਨ ੨੧੭)


ਜ਼ਾਹਿਰ ਹੈ, ਅਜਿਹੇ ਪ੍ਰਸੰਗ ਸਿਰਜ ਕੇ ਇਕ ਬਨਿਆਦੀ ਨੁਕਤਾ ਸਪਸ਼ਟ ਕਰਦੇ ਹਨ:
ਜੋ ਪਵਹਿ ਭਾਂਡੇ ਵਿਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ

ਜੇ ਇੰਦਰ ਦੇਵਤਾ ਆਰੰਭ ਕਾਲ ਤੋਂ ਹੀ ਫਰੇਬੀ ਚਾਲਾਂ ਕਰਦਾ ਆਇਆ ਹੈ। ਰੰਭਾ ਉਸੇ ਦੀ ਅਪਸਰਾ ਹੈ ਹਰ ਵਾਰ ਉਸੇ ਤੋਂ ਚੰਗਾ ਮੰਦਾ ਛਲ ਕਰਵਾਉਂਦਾ ਹੈ। ਭਲਾ ਜੇ ਇਸ ਅਪਸਰਾ ਕੋਲ ਵਿਲੱਖਣ ਸੁੰਦਰਤਾ ਹੈ ਤਾਂ ਛਲ ਕਪਟ ਕਰਨ ਦੀ ਭਰਪੂਰ ਯੋਗਤਾ ਵੀ ਤਾਂ ਹੈ। ਨਾ ਸੁੰਦਰਤਾ ਉਸਨੇ ਖ਼ੁਦ ਘੜੀ ਹੈ ਨਾ ਹੀ ਛਲੀਆ ਮਾਨਸਿਕਤਾ। ਇਹ ਦੋਵੇਂ ਕੁਦਰਤ ਵਲੌਂ ਹੀ ਉਸ ਵਿਚ ਪਾਈਆਂ ਗਈਆਂ ਹਨ। ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਦਸਮ ਗੁਰੁ ਜੀ ਨੇ ਚੰਡੀ ਦੀ ਵਾਰ ਵਿਚ ਇਸੇ ਤੱਥ ਨੂੰ ਸਪਸ਼ਟ ਕੀਤਾ ਹੈ:

੧. ਤੈ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ!।
੨. ਤੂ ਹੀ ਬਿਕ੍ਰਤ ਰੂਪਾ ਤੂ ਹੀ ਚਾਰ ਨੈਨਾ!।
ਤੁਹੀ ਰੂਪ ਬਾਲਾ ਤੁਹੀ ਬਕ ਬੈਨਾ
ਤੂ ਹੀ ਬਕ੍ਰ ਤੇ ਬੇਦ ਚਾਰੋ ਉਚਾਰੇ!।
ਤੁਮੀ ਸੁੰਭ ਨੇਸੁੰਭ ਦਾਨੋ ਸੰਘਾਰੇ!।


ਸਾਫ਼ ਹੈ, ਗੁਰੁ ਜੀ ਅਜਿਹੇ ਪ੍ਰਸੰਗ ਸਿਰਜ ਕੇ ਇਕ ਬੁਨਿਆਦੀ ਤਣਾਉ ਦਾ ਇੰਸ਼ਾਫ਼ ਕਰਦੇ ਹਨ। ਜਦੋਂ ਸਭ ਕੁਝ ਦਾ ਸਿਰਜਣਹਾਰ ਉਹ ਖੁਦ ਆਪ ਹੀ ਹੈ ਤਾਂ ਕਸੂਰਵਾਰ ਕੌਣ ਹੈ ਪਰ ਇਹ ਤੱਥ ਵੀ ਤਾਂ ਪ੍ਰਸੰਗਾਂ ਨਾਲ ਹੀ ਸਪਸ਼ਟ ਹੋ ਸਕਦਾ ਸੀ।ਨਾਲੇ, ਇਹ ਪ੍ਰਸੰਗ ਇਕ ਖ਼ਾਸ ਤਰ੍ਹਾਂ ਦੀ ਜਾਣਕਾਰੀ ਨਾਲ ਭਰਪੂਰ ਹਨ। ਰਚੈਤਾ ਦੀ ਨਜ਼ਰ ਪੰਜਾਬ ਦੇ ਲੋਕ ਨਾਇਕਾਂ ਤੇ ਵੀ ਪੈਦੀ ਹੈ। ਫਲਸਰੂਪ ਹੀਰ ਰਾਂਝੇ ਦੀ ਪ੍ਰੀਤ ਕਹਾਣੀ(੯੮), ਸੋਹਣੀ ਮਹੀਵਾਲ(੧੦੧), ਮਿਰਜ਼ਾ ਸਾਹਿਬਾਂ(੧੨੯), ਸਸੀ ਪੁਨੂੰ(੧੦੯) ਯੂਸਫ ਜ਼ੁਲੇਖਾ(੨੦੧), ਕੋਕਲਾ, ਢੋਲਾ ਮਾਰੂ, ਮਾਧਵਾਨਲ ਕਾਮ ਕੰਦਲਾ ਆਦਿ ਲੋਕ-ਪਸੰਗ ਵੀ ਉਹਨਾਂ ਦੇ ਚਰਿਤਰ-ਚਿਤਰਣ ਦਾ ਅੰਗ ਬਣਦੇ ਹਨ। ਗੁਰੁ ਜੀ ਦੀ ਨਜ਼ਰ ਜਿਥੇ ਲੋਕ ਨਾਇਕਾਂ ਉਪਰ ਪੈਂਦੀ ਹੈ ਉਥੇ ਧਾਰਮਿਕ ਜੀਵਨ ਨਾਲ ਜੁੜੇ ਦੇਵੀ-ਦੇਵਤੇ ਜਿਹਾ ਕਿ ਭਵਾਨੀ, (੧, ੪੦੪), ਬ੍ਰਹਮਾ ਬਿਸ਼ਨ, ਮਹੇਸ਼ ਤੇ ਇੰਦ੍ਰ(੧੮੬) ਵੀ ਚਰਿਤ੍ਰੋ ਪਾਖਿਆਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਚਰਿਤ੍ਰੋ ਪਾਖਿਆਨ ਦੇ ਫਰੇਬੀ, ਕਪਟੀ, ਛਲੀਏ ਪਾਤਰ ਆਮ ਤੌਰ ਤੇ ਰਾਜੇ (੩੪, ੧੧, ੧੪, ੭) ਸਯਦ, ਸ਼ੇਖ, ਪਠਾਨ, ਮੁਗਲ, ਰਾਜਕੁਮਾਰ (੫੧) ਜੋਗੀ (੫) ਕਾਜ਼ੀ (੧੭) ਜਟ (੬) ਗੁਜਰ (੧੪, ੨੯) ਸ਼ਾਹੂਕਾਰ (੭) ਬਨੀਆ (੨੬) ਚੋਰ (੧੩) ਬ੍ਰਾਹਮਣ (੨੭) ਨੌਕਰ (੩੩) ਰਾਣੀ (੩੦) ਤੇ ਇਸਤ੍ਰੀਆਂ ਹਨ।

ਸੁਆਲ ਹੋ ਸਕਦਾ ਹੈ ਚਰਿਤ੍ਰੋ ਪਾਖਿਆਨ ਦੀ ਮੁਖ ਭੂਮਿਕਾ ਇਸਤਰੀਆਂ ਰਾਹੀਂ ਦਰਪੇਸ਼ ਹੈ। ਇਸਦਾ ਕਾਰਨ ਕੀ ਹੋ ਸਕਦਾ ਹੈ? ਇਹ ਤਾਂ ਸਪਸ਼ਟ ਹੀ ਹੈ ਇਸਦੇ ਪਾਤਰ pre-Vedic ਕਾਲ ਦੇ ਵੀ ਹਨ ਤੇ ਲੋਕ ਕਾਲ ਦੇ ਵੀ (ਲੋਕ ਕਾਲ ਜਿਸਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ) ਤੇ ਇਤਿਹਾਸ ਦੇ ਵੀ। ਪਰ ਹਰ ਹਾਲ ਵਿਚ ਉਥੇ ਨਾਰੀ ਮੌਜੂਦ ਹੈ। ਇਥੇ ਨਾਰੀ ਦੀ ਭੂਮਿਕਾ ਵਧੇਰੇ ਕਰਕੇ misogyny ਵਾਲੀ ਹੈ ਜਿਸਦਾ ਅਰਥ ਹੈ, ਉਸ ਨਾਲ ਇਕ ਖਾਸ ਤਰ੍ਹਾਂ ਦੀ ਨਫਰਤ ਪੈਦਾ ਕੀਤੀ ਜਾਏ, ਕਾਰਣ, ਕਿਉਂਕਿ ਉਹ ਚਲਿਤਰਹਾਰੀ ਫਰੇਬੀ, ਕਪਟੀ, ਮਕਾਰੀ, ਖੇਖਣਹਾਰੀ ਤੇ ਛਲਣ ਵਾਲੀ ਹੈ। ਸੁਆਲ ਹੈ - ਉਹ ਅਜਿਹੀ ਕਿਉਂ ਹੈ? ਜਾ ਅਜਿਹੀ ਕਿਉਂ ਹੋ ਗਈ? ਸਦੀਆਂ ਤੋਂ ਸਾਡਾ ਪੁਰਖ ਪਰਧਾਨ ਸਮਾਜ ਹੈ। ਸਮਾਜ ਨੇ ਉਸ ਨੂੰ ਦੁਜੈਲਾ ਸਥਾਨ ਦਿੱਤਾ ਹੈ। ਉਸਨੂੰ ਆਪਣੀ ਆਤਮ ਸੱਚ ਉਚਾਰਨ ਦੀ ਆਗਿਆ ਨਹੀਂ ਸੀ। ਉਸਦਾ ਆਲਾ-ਦੁਆਲਾ ਗਲ ਘੋਟੂ ਹੀ ਰਿਹਾ। ਉਹ ਦੂਜਿਆਂ ਦਾ ਧਿਆਨ ਆਪਣੇ ਵਲ ਖਿੱਚ ਸਕਦੀ ਸੀ, ਨਤੀਜਾ, ਉਸਨੇ ਚੁਪਚਾਪ ਉਹ ਰਾਹ ਲੱਭਣੇ ਸੁਰੂ ਕਰ ਦਿੱਤੇ ਜਿਹਨਾਂ ਰਾਹੀਂ ਉਹ ਆਪਣੀ ਪਿਆਸ ਬੁਝਾ ਸਕਦੀ ਸੀ। ਉਸ ਦੀਆਂ ਦਮਿਤ ਭਾਵਨਾਵਾਂ ਪੁਰੀਆਂ ਹੋ ਸਕਣ। ਉਸ ਨੂੰ ਤ੍ਰਿਪਤੀ ਦਾ ਅਹਿਸਾਸ ਹੋ ਸਕੇ। ਇਕ ਗੱਲ ਤਾਂ ਸਾਫ਼ ਹੈ ਉਸ ਦੇ ਅੰਦਰ ਜਿਹੜੇ ਵੀ ਗੁਣ ਪਾਏ ਗਏ ਸਨ, ਉਹ ਕੁਦਰਤੀ ਸਨ। ਜੇ ਉਹ ਰਬੋਂ ਹੀ ਚਲਾਕ ਸੀ ਤਾਂ ਰੱਬੌਂ ਹੀ ਅਸੀਲ ਵੀ ਤਾਂ ਸੀ। ਮਿੱਠੀ ਸੀਰਤ ਵਾਲੀ, ਕੋਮਲ ਤੇ ਸੰਜਮੀ ਵੀ ਤਾਂ ਸੀ। ਚਰਿਤ੍ਰੋ ਪਾਖਿਆਨ ਵਿਚ ਨਾਰੀ ਦੇ ਇਹਨਾਂ ਦੋਹਾਂ ਤਰ੍ਹਾਂ ਦੇ ਗੁਣਾਂ-ਔਗੁਣਾਂ ਦੀ ਪੇਸ਼ਕਾਰੀ ਹੋਈ ਹੈ। ਇਸ ਰਚਨਾ ਦਾ ਪਹਿਲਾ ਤੇ ਆਖਰੀ ਚਰਿਤਰ ਮਾਂ ਨੂੰ ਸਮਰਪਿਤ ਹੈ। ਮਾਂ ਜੋ ਦੁਨੀਆਂ ਦੀ ਸਭ ਤੋਂ ਹਸੀਨ ਹਕੀਕਤ ਹੈ ਜਿਸਦੀ ਗੋਦ ਵਿਚ ਵੱਡੇ ਵੱਡੇ ਪੀਰਾਂ-ਪੈਗੰਬਰਾਂ, ਗੁਰੁ ਸਾਹਿਬਾਨ, ਅਵਤਾਰਾਂ ਆਦਿ ਨੂੰ ਖੇਡਣ-ਮਲ੍ਹਣ ਦਾ ਅਵਸਰ ਮਿਲਿਆ ਹੈ। ਇਹ ਜੋ ਜਨਮਸਿੱਧ ਅਵਤਾਰੀ ਪੁਰਖ ਸਨ। ਮਾਵਾਂ ਦੀ ਨਿੱਘੀ ਗੋਦ ਵਿਚ ਬੈਠ ਕੇ ਚੁਹਲ-ਮੁਹਲ ਕਰਦੇ ਰਹੇ, ਲਾਡ ਪਿਆਰ ਲੈਂਦੇ-ਲੈਂਦੇ ਰਹੇ। ਮਾਵਾਂ ਦੀ ਮਿੱਠੀ ਸੀਰਤ ਇਹਨਾਂ ਸਾਰਿਆਂ ਦੀ ਵੱਡੀ ਦੌਲਤ ਬਣਕੇ ਰਹੀ। ਉਹਦੀ ਬੀਰਤਾ ਨੇ ਵੱਡੇ ਵੱਡੇ ਸੂਰਬੀਰਾਂ ਦੇ ਛੱਕੇ ਛੁੜਾ ਦਿੱਤੇ। ਇਹ ਕੇਵਲ ਗੁਰੁ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਚੰਡੀ ਚਰਿਤਰ ਲਿਖੇ, ਚੰਡੀ ਦੀ ਵਾਰ ਲਿਖ ਕੇ ਨਾਰੀ ਨੂੰ ਸੰਸਾਰ ਦੀ ਸ੍ਰੇਸ਼ਟ ਹਸਤੀ ਦੇ ਰੂਪ ਵਿਚ ਉਜਾਗਰ ਕੀਤਾ। ਦਸਮ ਗੁਰੁ ਦੀ ਸੰਤੁਲਿਤ ਦ੍ਰਿਸ਼ਟੀ ਨੇ ਕੇਵਲ ਨਾਰੀ ਦੀ ਹੀ ਨਹੀਂ ਸਗੋਂ ਨਰ ਦੇ ਵੀ ਦੋਵੇਂ ਪੱਖ ਸਾਹਮਣੇ ਲਿਆਂਦੇ। ਆਖ਼ਰਕਾਰ ਨਾਰੀ ਇਕੱਲੀ ਤਾਂ ਵਿਭਚਾਰ ਨਹੀਂ ਕਰਦੀ। ਉਸਦੇ ਨਾਲ ਦੂਸਰੀ ਹੋਂਦ ਪੁਰਖ ਹੀ ਹੈ। ਗੁਰੁ ਸਾਹਿਬ ਦੋਹਾਂ ਦੇ ਭਾਗੀਦਾਰ ਹੋਣ ਦੇ ਚਿੱਤਰ ਨੂੰ ਚਿਤਰਦੇ ਹਨ। ਦਸਮ ਗੁਰੁ ਦੀ ਸਾਂਵੀ ਸੰਤੁਲਿਤ ਨੀਝ ਤਤਕਾਲੀ ਸਮਾਜ ਨੂੰ ਨਰੋਆ ਦਿਲ-ਦਿਮਾਗ ਦੇਣਾ ਚਾਹੁੰਦੀ ਸੀ। ਏਹੋ ਕਾਰਨ ਹੈ, ਉਹਨਾਂ ਇਕ ਪਾਸੇ, ਦੇਵੀ ਦਾ ਚਰਿਤਰ ਆਂਕਿਆ ਦੂਜੇ ਪਾਸੇ, ਇਖਲਾਕ ਤੋਂ ਗਿਰੀ ਨਾਰੀ ਦੇ ਵੰਨਸੁਵੰਨ ਰੂਪਾਂ ਨੂੰ ਚਿਤਰਿਆ। ਇਹ ਤਾਂ ਉਹ ਵੰਨਗੀਆਂ ਹਨ ਜੋ ਇਨਸਾਨੀ ਸਮਾਜ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖਾ ਰਹੀਆਂ ਹਨ।

‘ਕਾਮੁਕਤਾ’ ਨੂੰ ਸਮਾਜਿਕ ਵਿਹਾਰ ਵਿਚ ਪ੍ਰਮੁਖ ਸਥਾਨ ਪ੍ਰਾਪਤ ਹੈ। ਹੋਰ ਤਾਂ ਹੋਰ ਸਾਡੀ ਨਿੱਤ ਦੀ ਅਰਦਾਸ ਵਿਚ ਕਾਮ ਨੁੰ ਪਹਿਲ ਪ੍ਰਾਪਤ ਹੈ। ਸਾਡੀ ਅਰਦਾਸ ਹੈ:

“ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਣਾ।” ਕਾਮ ਦੀ ਪ੍ਰਬਲਤਾ ਨੂੰ ਗੁਰੁ ਸਾਹਿਬ ਜਾਣਦੇ ਵੀ ਹਨ ਤੇ ਜਣਾਉਂਦੇ ਵੀ ਹਨ। ਸਧਾਰਨ ਬੰਦਾ ਤਾਂ ਇਸਦੀ ਗ੍ਰਿਫਤ ਵਿਚ ਵੀ ਹੈ ਪਰ ਲੁਕਾਉਂਦਾ ਹੀ ਰਹਿੰਦਾ ਹੈ। ਅੰਤਰਜਾਮੀ ਗੁਰੁ ਮਨੁੱਖ ਦੀ ਅੰਦਰਲੀ ਤਹਿ ਨੂੰ ਪਛਾਣਦਾ ਹੈ ਤੇ ਉਪਰਲੀ ਪਰਤ ਨੂੰ ਵੀ। ਉਹ ਤਾਂ ਮਨੁੱਖੀ ਮਨ ਦੀ ਅੰਦਰਲੀ ਪਰਤ ਨੂੰ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ। ਇਹੋ ਗੁਰੁ ਤੇ ਸਧਾਰਨ ਲੋਕਾਂ ਵਿਚ ਫ਼ਰਕ ਹੈ। ਗੁਰੁ ਵਿਕਾਰੀ ਪ੍ਰਸੰਗਾਂ ਨੂੰ ਸਿਰਜ ਕੇ ਨਵੀਂ ਉਭਰਦੀ ਪਨੀਰੀ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ। ਇਸ ਨੀਜ ਦੇ ਬੀਜ ਆਦਿ ਗੁਰੁ ਦੀ ਬਾਣੀ ਵਿਚ ਵੀ ਮੌਜੂਦ ਹਨ।

ਮੱਧਕਾਲ ਵਿਚ ਗੁਰੁ ਨਾਨਕ ਦੇਵ ਜੀ ਪਹਿਲੇ ਸਮਾਜ ਸੁਧਾਰਕ ਤੇ ਸੁਚੇਤ ਸਮਾਜ ਸ਼ਾਸਤਰੀ ਹਨ ਜਿਹਨਾਂ ਨੇ ਨਾਰੀ ਨੂੰ ਸਮਾਜ ਦੀ ਬੀਜ ਇਕਾਈ ਮੰਨਿਆ ਹੈ। ਉਸ ਦੇ ਦੁਆਲੇ ਉਸਾਰਿਆ ਮਾਹੌਲ ਚਾਹੇ ਉਹ ਸੁੱਚਮ ਦਾ ਸੀ, ਸੂਤਕ ਦਾ ਸੀ, ਭੰਡੀ ਦਾ ਸੀ ਜਾਂ ਕਰਮ ਪਾਖੰਡ ਦਾ ਸੀ। ਇਸਤਰੀ ਨੂੰ ਉਸ ਵਿਚੋਂ ਉਭਾਰਨ ਦਾ ਇਕੋਇਕ ਢੰਗ ਸੀ ਕਿ ਗੁਰੂ ਸਾਹਿਬ ਨੇ ਆਪਣੀ ਪ੍ਰਭੂ-ਪ੍ਰੀਤ-ਲੋਚਾ ਨੂੰ ਇਸਤ੍ਰੀ ਰੂਪ ਰਾਹੀਂ ਬਿਆਨ ਕਰਕੇ ਮਹਲਾ-ਜੁਗਤ ਦਾ ਨਿਰਮਾਣ ਕਰ ਲਿਆ। ਉਹ ਆਪੇ ਹੀ ਆਪਣੇ ਪ੍ਰਭੂ ਪ੍ਰੀਤਮ ਦੀ ਦਾਸੀ ਬਣ ਗਏ:

ਤੂੰ ਠਾਰਕੋ ਬੈਰਾਗਰੋ
ਮੈ ਜੇਹੀ ਘਣ ਚੇਰੀ ਰਾਮ

ਇਹ ਨਾਰੀ ਉਥਾਨ ਦਾ ਇਕ ਬੜਾ ਅਨੋਖਾ ਰਾਹ ਸੀ। ਆਪਣੀ ਤੁਲਨਾ ਉਸੇ ਨਾਲ ਹੀ ਕੀਤੀ ਜਾਂਦੀ ਹੈ, ਜਿਸਨੂੰ ਅੰਦਰੋਂ ਚੰਗਾ ਜਾਣਦੇ ਹੋ। ਅੰਤਰਜਾਮੀ ਗੁਰੁ ਜਨ ਇਸਦੇ ਕਾਰਨ ਜਾਣਦੇ ਸਨ। ਖ਼ਬਰੇ ਤਾਹੀਉਂ ਅਨੇਕ ਮੁੱਖ ਨਾਰੀ ਬਿੰਬ ਗੁਰਬਾਣੀ ਦਾ ਸ਼ਿੰਗਾਰ ਹਨ।

-ਸੂਹਵੀਏ ਸੁਹਾਗਣੀ
-ਸੁਣ ਨਾਹ ਪ੍ਰਭੂ ਜੀਉ ਏਕ ਲੜੀ ਬਨ ਮਾਹੇ
-ਆਵਹੁ ਮੀਤ ਪਿਅਰੇ ਮੰਗਲ ਗਾਵਹੁ ਨਾਰੇ
-ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸਕੀ ਬਲਿਰਾਮ ਜੀਉ
-ਪਹਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਕਾਰੀ ਰਾਮ

ਨਾਲੇ, ਏਕਾ ਪੁਰਖ ਸਬਾਈ ਨਾਰ ਦਾ ਸੰਕਲਪ ਵੀ ਤਾਂ ਰੂਪਮਾਨ ਕਰਨਾ ਸੀ। ਗੁਰੁ ਅੰਗਦਦੇਵ ਜੀ ਦਾ ਮਾਤਾ ਖੀਵੀ ਨੂੰ ਲੰਗਰ ਦੀ ਸਰਦਾਰੀ ਦੇਣੀ। ਗੁਰੁ ਅਮਰਦਾਸ ਦੇ ੭੨ ਪੰਘੂੜੇ ਸਥਾਪਿਤ ਕਰਨੇ।ਘੁੰਡ ਤੋਂ ਮੁਕਤ ਕਰਨਾ, ਵਿਧਵਾ ਵਿਆਹ ਦੀ ਆਗਿਆ ਦੇਣੀ, ਸਤੀ ਪ੍ਰਥਾ ਦਾ ਵਿਰੋਧ ਕਰਨਾ, ਨਾਰੀ ਉਥਾਨ ਵਲ ਬਹੁਤ ਸਿਹਤਮੰਦ ਕਦਮ ਹਨ।ਦਸਮ ਗੁਰੁ ਜੀ ਨੇ ਪੰਥ ਸਾਜਨਾ ਵੇਲੇ ਮਾਤਾ ਜੀਤੋ ਜੀ ਤੋਂ ਪਤਾਸੇ ਪੁਆਣਾ, ਮਾਤਾ ਸਾਹਿਬ ਦੇਵਾਂ ਨੂੰ ਖਾਲਸੇ ਦੀ ਮਾਤਾ ਬਨਾਉਣਾ, ਮਾਤਾ ਸੁੰਦਰੀ ਜੀ ਨੂੰ ਸੁਯੋਗ ਰਾਹਨੁਮਾ ਬਣਾਕੇ ਦਿੱਲੀ ਰਾਜਧਾਨੀ ਵਿਚ ਰੱਖਣਾ ਆਪਣੇ ਆਪ ਵਿਚ ਉਹ ਉਚੇਰੇ ਉਦਮ ਹਨ ਜਿਹਨਾਂ ਦੇ ਅਸਰ ਹੇਠ ਮਾਈ ਭਾਗੋ, ਬੀਬੀ ਸੁਸ਼ੀਲ ਕੌਰ, ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਵਰਗੀਆਂ ਬੀਬੀਆਂ ਨੇ ਸਿੱਖ ਪੰਥ ਵਿਚ ਉਂਚੀ ਛਬੀ ਦੀ ਸਾਖ ਭਰੀ। ਗੁਰੁ ਸਾਹਿਬਾਨ ਨੇ ਨਵੇਂ ਸਭਿਆਚਾਰ ਦੀ ਸਿਰਜਣਾ ਕੀਤੀ। ਇਸ ਵਿਚ ਅਨੇਕਾਂ ਨਵੇਂ ਵੇਰਵੇ ਜੋਵੇ। ਨਵੀਂ ਜੀਵਨ ਸ਼ੈਲੀ ਪ੍ਰਚਲਿਤ ਕੀਤੀ। ਸੁੱਤੀ ਰੂਹ ਨੂੰ ਝੰਜੋੜ ਕੇ ਜਗਾਇਆ। ਇਸ ਤੋਂ ਪਹਿਲਾਂ ਆਮ ਲੋਕ ਕਾਇਰ ਹੋਏ ਪਏ ਹਨ। ਚਲਾਕੀ ਤੇ ਕਾਮੁਕਤਾ ਉਹਨਾਂ ਵਿਚ ਘਰ ਕਰ ਚੁੱਕੀ ਸੀ। ਕੌਮੀ ਸਿਰਜਣਾ ਦੇ ਨਵੇਂ ਪਰਿਪੇਖ ਵਿਚ ਖਾਲਸਾ ਇਖਲਾਕੀ ਤੌਰ ਤੇ ਬਹੁਤ ਉਚਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਚੰਗੇਰੀ ਕਵਿਤਾ ਦੀ ਸਿਰਜਣਾ ਲਈ ਨਿਵੇਕਲੀ ਬਿੰਬ ਅਤੇ ਪ੍ਰਤੀਕ-ਸਿਰਜਣਾ ਲਾਜ਼ਮੀ ਸ਼ਰਤ ਹੈ। ਇਸੇ ਤਰ੍ਹਾਂ ਚੰਗੇਰੇ ਸਮਾਜ ਲਈ ਉਂਜਲੀ, ਨਿਰਮਲ ਮਾਨਸਿਕਤਾ ਦੀ ਲੋੜ ਸੀ। ਆਖ਼ਰਕਾਰ ਜੇ ਇਸਤ੍ਰੀ ਦੁਰਾਚਾਰੀ ਸੀ ਤਾਂ ਪੁਰਖ ਸਮਾਜ ਉਸ ਤੋਂ ਕਿਸ ਤਰ੍ਹਾਂ ਚੰਗਾ ਸੀ। ਕਾਮ-ਕ੍ਰੀੜਾ ਲਈ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ। ਫਰੇਬੀ ਛੋਨਦਟਿੋਿਨਨਿਗ ਭਾਰਤੀ ਸੰਸਕ੍ਰਿਤੀ ਵਿਚ ਮੌਜ਼ੂਦ ਹੈ।ਦਸਮ ਗੁਰੁ ਨੇ ਨਰ-ਨਾਰ ਦੋਹਾਂ ਨੂੰ ਆਪਣਾ ਪੇਗਾਮ ਦਿੱਤਾ। ਨਾਰੀ ਲਈ ਇਕ ਸੰਖੇਪ ਪੇਗਾਮ ਸੀ ਕਿ ਉਹ ਬਿਨਾ ਲੁਕ ਲੁਕਾ ਕੇ ਆਪਣੀ ਗੱਲ ਕਹਿ ਸਕੇ। ਸੰਗ-ਸੰਗਾ ਵਿਚ ਕਪਟੀ ਜਾ ਚਲਿਤਰਹਾਰੀ ਨਾ ਬਣੇ। ਉਹਨਾਂ ਜਿਥੇ ਨਾਰੀ ਸਮਾਜ ਲਈ ਖਾਮੋਸ਼ ਪੈਗਾਮ ਦਿੱਤਾ ਉਥੇ ਪੁਰਖ ਸਮਾਜ ਨੂੰ ਇਸ ਨੀਵੀ ਮਾਨਸਿਕਤਾ ਨਾਲ ਜੂਝਣ ਦਾ ਸੰਦੇਸ਼ ਦਿੱਤੇ। ਪੁਰਖ ਪ੍ਰਧਾਨ ਸਮਾਜ ਵਿਚ ਨਾਰੀ ਸੰਸਾਰ ਨੂੰ ਸਮਾਨ ਅਧਿਕਾਰ ਦਿੱਤੇ। ਜੇ ਉਹਨੂੰ ਸਿੰਘ ਬਣਾਇਆ ਤੇ ਬੀਬੀ ਨੂੰ ਕੌਰ ਬਣਾਇਆ। ਉਸ ਵੇਲੇ ਤਾਂ ਗੁਰੁ ਸਾਹਿਬ ਪਛੜੀਆਂ ਜਾਤਾਂ ਵਿਚੋਂ ਨੀਵਾਂਪਨ ਕੱਢ ਰਹੇ ਸਨ।ਇਸੇ ਤਰ੍ਹਾਂ ਨਾਰੀਆਂ ਵਿਚੋਂ ਵੀ ਨੀਵਾਂਪਨ ਭਜਾ ਰਹੇ ਸਨ। ਐਵੇਂ ਨਹੀਂ ਮਾਤਾ ਖੀਵੀ ਲੰਗਰ ਦੀ ਮੁਖੀ ਬਣਾਈ। ਬ੍ਰਾਹਮਣੀ ਸਮਾਜ ਵਿਚ ਤਾਂ ਨਾਰੀ ਤਿੰਨ ਚਾਰ ਦਿਨਾਂ ਲਈ ਰਸੋਈ ਵਿਚੋਂ ਹੀ ਕੱਢ ਦਿੱਤਾ ਜਾਂਦਾ ਸੀ। ਜਿਸ ਤਰ੍ਹਾਂ ਨਾਰੀ ਸੰਸਾਰ ਨੂੰ ਗੌਰਵਤਾ ਪ੍ਰਦਾਨ ਕਰਨ ਲਈ ਨਾਰੀ ਉਪਮਾਨ ਵਧੇਰੇ ਕਰਕੇ ਸਿਰਜ ਲਏ ਗਏ। ਇਸੇ ਤਰ੍ਹਾਂ ਭਾਵੇਂ ਕਾਮ-ਕ੍ਰੀੜਾ ਦੇ ਭਾਗੀਦਾਰ ਨਰ-ਨਾਰ ਦੋਵੇਂ ਹਨ ਪਰ ਨਾਰੀ ਸੰਸਾਰ ਨੂੰ ਉਭਾਰਨ ਲਈ ਇਸਦਾ ਉਚੇਚਾ ਨਾਮ ‘ਚਰਿਤ੍ਰੋ ਪਾਖਿਆਨ’ ਰਖਿਆ। ਗੁਰਬਾਣੀ ਸੰਸਾਰ ਵਿਚ ਨਾਰੀ-ਭਾਵਨਾ ਨੂੰ ਪਹਿਲਾ ਮਿਲੀ ਤੇ ਚਰਿਤ੍ਰੋ ਪਾਖਿਆਨ ਵਿਚ ਵੀ ਇਸੇ ਨੂੰ ਦ੍ਰਿੜ ਕਰਾਇਆ ਗਿਆ ਹੈ।

ਦਸਮ ਗੁਰੁ ਨੇ “ਖਾਲਸਾ ਮੇਰੋ ਰੂਪ ਹੈ ਖਾਸ” ਕਹਿਕੇ ਖਾਲਸੇ ਦੀ ਵਡਿਆਈ ਵੀ ਕੀਤੀ ਤੇ ਉਸ ਲਈ ਕੁਝ ਗੁਣ-ਲੱਛਣ ਵੀ ਨਿਸਚਿਤ ਕੀਤੇ। ਜਿਹਨਾਂ ਦੇ ਗ੍ਰਹਿਣ ਕਰਨ ਨਾਲ ਉਹ ਅਧਿਆਤਮਕ ਤੌਰ ਤੇ ਉਚੇਰੇ ਰਹਿ ਸਕਣ। ਵਰਨਾ ਉਹ ਦਸਮ ਗੁਰੁ ਦਾ ਰੂਪ ਕਿਵੇਂ ਬਣਨਗੇ। ਦਸਮ ਗੁਰੁ ਤਾਂ ਅਧਿਆਤਮਕ ਅਤੇ ਸਮਾਜਿਕ ਤੌਰ ਤੇ ਸਰਬ ਗੁਣ ਸੰਪੰਨ ਸਨ। ਇਹੋ ਕਾਰਨ ਹੈ, ਉਹ ਆਪ ਸਿਰਜੇ ਖਾਲਸੇ ਨੂੰ ਸੁਚੇਤ ਤੌਰ ਤੇ ਅਧਿਆਤਮਕ ਗੁਣਾਂ ਦੀ ਜਾਗ ਲਾਉਣਾ ਚਾਹੁੰਦੇ ਸਨ:

ਅਸ ਖਾਲਸ ਖਾਲਸ ਪਦ ਪ੍ਰਾਪਤ
ਨਿਰੰਕਾਰ ਸੁ ਸਰੂਪ ਮਹਾਨੰ
ਗੁਰ ਉਪਦੇਸ਼ ਸਿਖਨ ਪ੍ਰਤੀ ਭਾਖਨ
ਮੁਦ੍ਰਿਤ ਕਛ ਕੇਸ ਕ੍ਰਿਪਾਨੰ
ਤਾਕੀ ਰਹਤ ਸ਼੍ਰਤੀ ਓਕਤ ਭਾਖਤ
ਦਸ ਗ੍ਰਹਯ ਖਾਲਸ ਪ੍ਰਧਾਨੰ
ਦਯਾ ਦਾਨੁਰ ਛਿਮਾ ਸਨਾਨੰ
ਸੀਲ ਸੁਚ ਸਤਯੰ ਸੰਭਾਨੰ
ਸਾਧਨ ਸਿਧ ਸੂਰ ਭਗਤੀ ਮਾਨੰ
ਦਸ ਗ੍ਰਾਹਯ ਆਸਤਕ ਪ੍ਰਾਮਨੰ
ਵਿਰੋਧ ਸਾਧਨ ਹਿੰਸਾ ਹੰਕਾਰੰ
ਆਲਸ ਕ੍ਰਿਪਨਤਾ ਪ੍ਰਮਾਨੰ
ਕਠੋਰਤ ਜੜ੍ਹਤ ਕੁਚੀਲ ਅਸ ਊਚੰ
ਕਲਮਾ ਮਾਸ ਅਭਗਤ ਮਾਨੰ
ਦਸ ਗ੍ਰਾਹਯ ਦਸ ਤਿਆਗੀ ਐਸੋ
ਤਾਹਿ ਖਾਲਸਾ ਕਥਿਤ ਸੁਜਾਨੰ
ਅਸ ਕਾਲਸ ਖਾਲਸ ਪਦ ਪ੍ਰਾਪਤ
ਨਿਰੰਕਾਰ ਸੁ ਸਰੂਪ ਮਹਾਨੰ
ਹਰ ਹੀ ਹੋਏ ਤੋ ਕਹਾ ਅਚਰਜ ਹੈ
ਸਤਗੁਰ ਪਦ ਕੋ ਪ੍ਰਾਪਤ ਵਾਰੋ
ਸਿਖ ਪਦ ਦੁਹੂਅਨ ਤੇ ਗਉਰੋ
ਆਤਮ ਕੀ ਪ੍ਰਾਪਤੀ ਸੁ ਵਿਚਾਰੋ
ਤਾਸ ਮਹਾਤਮ ਨਿਜ ਬੁਧ ਹਮਾਰੋ
ਸੁਨਹੁ ਸੰਤ ਖਾਲਸ ਪਦ ਜਸ ਕੋ
ਸ੍ਰਵਨ ਪ੍ਰਾਪਤ ਹੋਤ ਫਲ ਚਾਰੋ

ਦਸਮ ਗੁਰੁ ਇਕ ਨਵੀਂ ਕੌਮ ਦੀ ਸਿਰਜਣਾ ਕਰ ਰਹੇ ਸਨ। ਖਾਲਸਾ ਨੂੰ ਉਹਨਾਂ ਦਸ ਗੁਣ ਗ੍ਰਹਿਣ ਕਰਨ ਦੇ ਦਸ ਔਗਣ ਤਿਆਗਣ ਦਾ ਸੰਕੇਤ ਕੀਤਾ। ਇਹ ਦਸ ਗੁਣ ਹਨ- ਦਯਾ, ਦਾਨ, ਖਿਮਾ, ਇਸ਼ਨਾਨ (ਅੰਮ੍ਰਿਤ ਵੇਲੇ ਜਾਗਣਾ), ਸੀਲ (ਸੁਸ਼ੀਲ), ਸੁੱਚ, ਸੱਚ, ਸਾਧਨ ਸਿੱਧ, ਸੂਰ (ਸੂਰਬੀਰ) ਅਤੇ ਭਗਤੀ (ਨਾਮ ਸਿਮਰਨ ਕਰਨਾ) ਦਾ ਗ੍ਰਾਹਯ ਆਸਤਕ ਪ੍ਰਮਾਣੰ। ਇਹਨਾਂ ਦਸ ਗੁਣਾਂ ਨੂੰ ਧਾਰਨ ਕਰਨ ਵਾਲਾ ਆਸਤਕ ਹੋਵੇਗਾ। ਇਸੇ ਤਰ੍ਹਾਂ ਉਹ ਦਸ ਔਗਣਾਂ ਦਾ ਤਿਆਗ ਵੀ ਕਰੇਗਾ। ਇਹ ਦਾ ਔਗਣ ਹਨ: ਵਿਰੋਧ, ਹਿੰਸਾ, ਹੰਕਾਰ, ਆਲਸ, ਕ੍ਰਿਪਨਤਾ (ਕੰਜੂਸੀ), ਕਠੋਰ, ਜੜ੍ਹਤਾ (ਮੂਰਖਤਾ) ਕੁਚਲ (ਮੈਲਾ ਰਹਿਣਾ), ਅਪਵਿਤਰਤਾ ਕੁੱਠੇ ਦਾ ਮਾਸ ਨਾ ਖਾਣਾ, ਆਦਿ ਦਾ ਤਿਆਗ ਕਰੇਗਾ।

“ਦਸ ਗ੍ਰਾਹਾਯ ਦਸ ਤਿਆਗੀ ਐਸੋ
ਥਾਹਿ ਖਾਲਸਾ ਕਥਿਤ ਸੁਜਾਨੰ”


ਅਜਿਹਾ ਜੀਵ ਹੀ ਖਾਲਸਾ ਕਹਾਉਣ ਦਾ ਅਧਿਕਾਰੀ ਹੋਵੇਗਾ। ਗੁਰੁ ਸਾਹਿਬ ਨੇ ਸਿੱਖ ਦੀ ਪਦਵੀ ਪਰਮਾਤਮਾ ਅਤੇ ਸਤਿਗੁਰੂ ਦੋਹਾਂ ਤੋਂ ਵਡੇਰੀ ਮੰਨੀ ਹੈ। “ਸਿਖ ਪਦ ਦੁਹੂਅਨ ਤੇ ਗਉਰੋ।” ਸਿਖ ਦਾ ਨਾਮ ਲੈਣ ਨਾਲ ਹੀ ਚਾਰ ਪਦਾਰਥਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਸਪਸ਼ਟ ਹੈ, ਦਸਮ ਗੁਰੁ ਉਸਰ ਰਹੀ ਕੌਂਮ ਦੀ ਸਰਬਾਂਗੀ ਰਾਹਨੁਮਾਈ ਕਰ ਰਹੇ ਸਨ। ਏਸੇ ਕਰਕੇ ਕਪਟੀ ਮਾਨਸਿਕਤਾ ਨਾਲ ਜੂਝਣ ਲਈ ਅਨੇਕਮੁਖ ਚਰਿਤਰਾਂ ਦੀ ਸਿਰਜਣਾ ਕਰਕੇ ਨਰ ਅਤੇ ਨਾਰ ਦੋਹਾਂ ਨੂੰ ਸੁਚੇਤ ਕਰ ਰਹੇ ਸਨ ਗੁਰੁ ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਪਰਜਾਤੰਤਰ ਦੀ ਨੀਂਹ ਰੱਖੀ ਸੀ। ਮਨੁੱਖ ਦੇ ਅੰਦਰ ਲੁਕੇ ਨੀਵੇਪਨ ਨੂੰ ਤੇ ਜ਼ਾਤ ਅਭਿਮਾਨ ਦੋਹਾਂ ਨੂੰ ਹਲੂਣ ਕੇ ਗੌਰਵਤਾ ਦਾ ਅਹਿਸਾਸ ਕਰਾਇਆ। ਪੰਜਾਂ ਪਿਆਰਿਆਂ ਵਿਚੋਂ ਚਾਰ ਨੀਵੀਆਂ ਜਾਤਾਂ ਜੋ ਉਸ ਵੇਲੇ ਗਿਣੀਆਂ ਜਾਂਦੀਆਂ ਸਨ, ਵਿਚੋਂ ਪੰਜਾਂ ਪਿਆਰਿਆ ਦੀ ਚੋਣ ਨੇ ਸਹਿਜੇ ਹੀ ਇਹ ਸਾਬਤ ਕਰ ਦਿੱਤਾ ਕਿ, “ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ” ਕੇਵਲ ਬਾਣੀ ਦੀ ਪੰਕਤੀ ਹੀ ਨਹੀਂ ਸਗੋਂ ਵਿਹਾਰਕ ਜੀਵਨ ਜੁਗਤ ਵੀ ਹੈ।

ਕੁਲ ਮਿਲਾਕੇ, ਚਰਿਤ੍ਰੋ ਪਾਖਿਆਨ ਨਾਲ ਕਿਸੇ ਤਰ੍ਹਾਂ ਦਾ ਸ਼ੰਕਾ ਜੋੜਨਾ ਮੁਨਾਸਿਬ ਨਹੀਂ। ਦਸਮ ਗੁਰੁ ਆਪਣੇ ਜੀਵਨ ਦੇ ਹਰ ਖੇਤਰ ਵਿਚ ਵਿਲੱਖਣ ਤੇ ਬੇਬਾਕ ਹੋਕੇ ਵਿਚਰੇ। ਭੱਲਾ! ਕੋਈ ਨੌ ਸਾਲ ਬਾਲਕ ਆਪਣੇ ਪਿਤਾ ਨੂੰ ਕੁਰਬਾਨੀ ਦੇ ਰਾਹ ‘ਤੇ ਤੋਰ ਸਕਦਾ ਹੈ! ਅੰਤਰਜਾਮੀ ਹੋਣ ਦੇ ਬਾਵਜੂਦ ਮੁਸਲਮਾਨਾਂ ਦੀਆਂ ਝੂਠੀਆਂ ਕਸਮਾਂ ਖਾਣ ਤੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਸਕਦਾ ਹੈ! ਪੁੱਤਰਾਂ ਦੀਆਂ ਲਾਸ਼ਾਂ ਨੂੰ ਬਿਨਾਂ ਕੱਫਨ ਪਾਏ ਚਮਕੌਰ ਦੀ ਗੜ੍ਹੀ ਨੂੰ ਛੱਡ ਕੇ ਤੁਰ ਸਕਦਾ ਹੈ! ਜ਼ੁਲਮੀ ਰਾਜੇ ਔਰੰਗਜ਼ੇਬ ਨੂੰ ਉਸਦੇ ਕਪਟੀ ਕਾਰਨਾਮਿਆਂ ਭਰੀ ਚਿੱਠੀ ਲਿਖ ਸਕਦਾ ਹੈ? ਉਹ ਬੇਬਾਕ ਸੀ, ਵਿਦਰੋਹੀ ਸੀ, ਨਿਰਭੈਅ ਸੰਤ-ਸਿਪਾਹੀ ਸੀ, ਗਲਤ ਕਦਰਾਂ-ਕੀਮਤਾਂ ਨੂੰ ਦਮਿਤ ਕਰਨ ਵਾਲਾ ਸੀ। ਉਸਦੀ ਦ੍ਰਿਸ਼ਟੀ ਪਾਰਗਾਮੀ ਸੀ। ਉਹ ਅੰਦਰ-ਬਾਹਰ ਦੀ ਹਕੀਕਤ ਨੂੰ ਪਛਾਣਦੇ ਸਨ। ਉਹ ਜੋ ਅੰਦਰੋਂ ਅੰਦਰੀ ਸਮਾਜ ਦੀ ਸਮੁੱਚੀ ਮਾਨਸਿਕਤਾ ਨੂੰ ਘੁਣ ਲਗ ਰਿਹਾ ਸੀ ਉਸ ਨੂੰ ਨਰੋਆ ਵੇਖਣਾ ਚਾਹੁੰਦੇ ਸਨ। ਏਸੇ ਕਰਕੇ ਸਮਾਜ ਵਿਚ ਅੰਦਰਖਾਤੇ ਵਾਪਰ ਰਹੇ ਕੁਕਰਮ ਨੂੰ ਉਹਨਾਂ ਨਿਸ਼ੰਗ ਹੋ ਕੇ ਸਾਹਮਣੇ ਲਿਆਂਦਾ। ਜੋ ਵੇਖਿਆ ਨਹੀਂ ਜਾ ਸਕਦਾ, ਉਹ ਵਿਖਾਇਆ। ਜੋ ਸੁਣਿਆ ਨਹੀਂ ਜਾ ਸਕਦਾ ਸੀ, ਉਹ ਸੁਣਾਇਆ। ਆਖ਼ਰਕਾਰ ਜੋ ਅੱਜ ਦੀਆਂ ਧੀਆਂ ਭੈਣਾਂ ਦੇ ਸਾਹਮਣੇ ਪੜ੍ਹਿਆ-ਸੁਣਾਇਆ ਨਹੀਂ ਜਾ ਸਕਦਾ ਉਹੋ ਹੀ ਅੰਦਰਖਾਤੇ ਉਹਨਾਂ ਨਾਲ ਕਮਾਇਆ ਜਾ ਰਿਹਾ ਹੈ। ਇਹ ਦੋਗਲਾਪਨ ਹੈ। ਅੰਦਰ ਹੋਰ ਤੇ ਬਾਹਰ ਹੋਰ। ਦਸਮ ਗੁਰੁ ਜੀ ਨੇ ਇਹਨਾਂ ਚਰਿਤਰਾਂ ਰਾਹੀਂ ਉਸ ਅਸਲੀਅਤ ਨੂੰ ਉਘਾੜਿਆ ਜੋ ਨਾ ਸੱਭਿਅਕ ਸਮਾਜ ਵਿਚ ਪ੍ਰਵਾਣਿਤ ਹੈ ਤੇ ਨਾ ਹੀ ਅੰਦਰਖਾਤੇ:

ਅੰਦਰ ਬਹਿ ਕੇ ਕਰਮ ਕਮਾਵੇ
ਸੋ ਚਹੁ ਕੁੰਟੀ ਜਾਣੀਐ


ਗੁਰੁ ਸਾਹਿਬ ਤਾਂ ਸਮਾਜਿਕ ਪਰਿਸਥਤੀਆਂ ਦਾ ਚੀਰਹਰਨ ਕਰ ਰਹੇ ਸਨ। ਦੋਗਲੇ ਵਿਹਾਰ ਵਿਚ ਪੁਰਖ ਦੀ ਭੂਮਿਕਾ ਕਿਸੇ ਵੀ ਤਰ੍ਹਾਂ ਘਟ ਨਹੀਂ ਸੀ ਪਰ ਬਦਨਾਮ ਕੇਵਲ ਇਸਤ੍ਰੀ ਸਮਾਜ ਨੂੰ ਹੀ ਕੀਤਾ ਜਾ ਰਿਹਾ ਸੀ। ‘ਵੇਸਵਾ’ ਤਾਂ ਬਦਨਾਮ ਹੁੰਦੀ ਹੀ ਹੈ ਪਰ ਉਸਨੂੰ ਵੇਸਵਾ ਬਨਾਉਣ ਵਾਲੇ ਸਦਾ ਬਚੇ ਰਹਿੰਦੇ ਹਨ ਤੇ ਸਮਾਜ ਵਿਚ ਭੱਦਰ ਪੁਰਖ ਹੀ ਕਾਹਉਂਦੇ ਹਨ। ਦਸਮ ਗੁਰੁ ਸਮਾਜ ਦੀ ਧੁਰ ਅੰਦਰਲੀ ਤਹਿ ਤਕ ਪਹੁੰਚ ਕੇ ਉਸਨੂੰ ਨਰੋਈ ਛਵੀ ਦੇਣੀ ਚਾਹੁੰਦੇ ਹਨ। ਏਸੇ ਕਰਕੇ ਉਹ ਵਿਕਾਰ ਜੋ ਮਾਨਵ ਸਮਾਜ ਸਦੀਆਂ ਤੋਂ ਕਰਦਾ ਆ ਰਿਹਾ ਹੈ ਤੇ ਫਿਰ ਵੀ ਬਰੀ ਹੀ ਰਹਿੰਦਾ ਹੈ, ਉਸ ਵਲ ਸਮਾਜ ਦੀ ਨਜ਼ਰ ਮੋੜੀ ਹੈ। ਅਜ ਗੁਰੁ ਦੁਆਰਾ ਸਿਰਜਿਤ ਉਹਨਾਂ ਪੰਕਤੀਆਂ ਨੂੰ ਭੰਡਿਆ ਜਾ ਰਿਹਾ ਹੈ ਜਿਹਨਾਂ ਨੂੰ ਇਕੱਲੇ ਬੈਠ ਕੇ ਸੁਆਦ ਲਾ ਲਾ ਪੜ੍ਹਦੇ ਹਨ। ਏਸ ਗਲੀ ਸੜੀ ਹਕੀਕਤ ਨੂੰ ਚਰਿਤ੍ਰੋ ਪਾਖਿਆਨ ਰਾਹੀਂ ਬੋਲ ਮਿਲੇ ਹਨ।ਮਾੜਾ-ਚੰਗਾ, ਨੇਕੀ-ਬਦੀ, ਨਰਕ-ਸੁਰਗ, ‘ਨਮੋ ਕਲਹ ਕਰਤਾ, ਨਮੋ ਸਾਂਤ ਰੂਪੇ’ ਇਹ ਸਭ ਉਸੇ ਪ੍ਰਮਾਤਮਾ ਦੇ ਹੀ ਬਣਾਏ ਹਨ। ਚਰਿਤ੍ਰੋ ਪਾਖਿਆਨ ਨੂੰ ਨਰੋਈ ਮਾਨਸਿਕਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ। ਇਸ ਦੇ ਧੁਰ ਡੂੰਘ ਤਕ ਪਹੁੰਚਣ ਦੀ ਲੋੜ ਹੈ। ਸਮੁੰਦਰ ਦੀਆਂ ਉਤਲੀਆਂ ਲਹਿਰਾਂ ਕੇਵਲ ਚਲਾਵਾ ਮਾਤਰ ਹੀ ਹੁੰਦੀਆਂ ਹਨ ਪਰ ਧੁਰ ਅੰਦਰਲੀ ਸਤਹ ਤੇ ਅਮੋਲਕ ਪਰਦਾਰਥ ਵੀ ਮੌਜ਼ੂਦ ਹੁੰਦੇ ਹਨ।

‘ਗੁਰ ਸਾਗਰ ਰਤਨੀ ਭਰਪੂਰੇ’ ਦੀ ਗਹਿਰਾਈ ਨੂੰ ਸਮਝਣ ਦਾ ਸੰਕੇਤ ਹਨ, ਇਹ ਚਰਿਤ੍ਰੋ ਪਾਖਿਆਨ।
ਸੰਕੇਤ ਕੀਤਾ ਜਾ ਚੁੱਕਾ ਹੈ, ਚਰਿਤ ਕਾਵਿ ਵਿਚ ਪ੍ਰੇਮ, ਵੀਰਤਾ ਅਤੇ ਧਰਮ ਦਾ ਸਮਨਵੈ ਹੁੰਦਾ ਹੈ। ਇਸ ਪੱਖੋਂ ਜੇ ਇਹ ਪੰਕਤੀਆਂ ਵਾਚੀਏ ਤਾਂ ਪਤਾ ਲਗਦਾ ਹੈ ਕਿ ਇਕ ਰਾਜਕੁਮਾਰੀ ਪਾਸੋਂ ਪਥਰ ਦੇ ਦੰਭ ਉਪਰ ਗੁਰੁ ਜੀ ਕਿਸ ਤਰ੍ਹਾਂ ਚੋਟ ਮਰਵਾਉਂਦੇ ਹਨ:

ਸਾਲਗ੍ਰਾਮ ਪੂਜਤ ਥਾ ਦਿਜ ਬਰ
ਭਾਂਤਿ ਭਾਂਤਿ ਤਿਹ ਸੀਸ ਨਯਾਇ ਕਰਿ
ਪੂਜਤ ਕਿਹ ਨਮਿਤਿਹ
ਸਿਰਨਾਵਤ ਕਰ ਜੋਰਿ ਕਾਜ ਜਿਹ
ਬਿਆਪਕ ਹੈ ਸਭਹੀ ਕੇ ਬਿਖੇ
ਕਛੁ ਪਾਹਨ ਮੈਂ ਪ੍ਰੇਮਸੁਰ ਨਾਹੀ
ਕਾਗਜ ਦੀਪ ਸਭੈ ਕਰਿ ਕੈ ਅਰ
ਸਾਤ ਸਮੁੰਦ੍ਰਨ ਕੀ ਮਸੁ ਕੈਯੇ
ਜੋ ਪ੍ਰਭ ਪਾਯਤੁ ਹੈ ਨਹਿ ਕੈਸੇ ਹੂ
ਸੋ ਜੜ੍ਹ ਪਾਹਨ ਮੈਂ ਨਰਰੈਯੈ -੨੬੬

ਸੰਖੇਪ ਵਿਚ, ਚਰਿਤ੍ਰੋ ਪਾਖਿਆਨ ਇਕ ਸਾਰ-ਗਰਭਿਤ ਰਚਨਾ ਹੈ। ਇਸਨੂੰ ਸਮਝਣ ਲਈ ਵੱਡੇ ਜੇਰੇ ਦੀ ਲੋੜ ਹੈ। ਇਸ ਰਚਨਾ ਦਾ ਪ੍ਰਭਾਵ ਆਉਣ ਵਾਲੇ ਸਮਿਆਂ ਵਿਚ ਆਪਣੀ ਸਾਖ ਆਪ ਭਰ ਗਿਆ। ਸਿੰਘ ਥਿੜਕੇ ਨਹੀਂ। ਧਿਆਨ ਰਹੇ, ਇਹ ਗੁਰੁ ਸਾਹਿਬ ਦੀ ਸਿਖਿਆ ਅਤੇ ਉਪਦੇਸ਼ ਦਾ ਹੀ ਚਮਤਕਾਰ ਸੀ ਕਿ ਜ਼ੁਲਮ ਦਾ ਸ਼ਿਕਾਰ ਹੋਇਆ ਖਾਲਸਾ, ਜੰਗਲਾਂ ਔਝੜਾਂ ਵਿਚ ਵਿਚਰ ਰਿਹਾ ਖਾਲਸਾ, ਸਦਾਚਾਰ ਕਰਕੇ ਬੜਾ ਹੀ ਬਲਵਾਨ ਹੋ ਨਿਬੜਿਆ। ਦਸਮ ਪਾਤਸ਼ਾਹ ਦੇ ਲੋਕ ਪਿਆਨੇ ਤੋਂ ਬਾਅਦ ਲਗਭਗ ਇਕ ਸਦੀ ਜ਼ੁਲਮੋ ਸਿਤਮ ਦਾ ਸ਼ਿਕਾਰ ਰਿਹਾ ਪਰ ਉਸਦੀ ਚਾਰਿਤ੍ਰਕ ਕਮਜ਼ੋਰੀ ਦੀ ਇਕ ਵੀ ਮਿਸਾਲ ਇਤਿਹਾਸ ਵਿਚ ਨਹੀਂ ਮਿਲਦੀ ਬਲਕਿ ਹਜ਼ਾਰਾਂ ਦੀ ਤੈਦਾਦ ਵਿਚ ਜਦੋਂ ਜੁਲਮੀ ਹਮਲਾਵਾਰ ਭਾਰਤ ਦੀਆਂ ਧੀਆਂ ਭੈਣਾਂ ਨੂੰ ਡੰਗਰਾਂ ਵਾਂਗ ਬੰਨ੍ਹ ਕੇ ਲਿਜਾ ਰਹੇ ਹੁੰਦੇ, ਸਿੰਘ ਜਾਨ ਹੂਲ ਕੇ ਉਹਨਾਂ ਨੂੰ ਛੁਡਾ ਲਿਆਉਂਦੇ ਤੇ ਕਦੇ ਮੈਲੀ ਅੱਖ ਕਰਕੇ ਨਾ ਵੇਖਦੇ। ਕਾਹਨੂੰਵਾਨ ਦੇ ਛੰਭ ਅਤੇ ਸਿੱਖ ਮਿਸਲਾਂ ਦੇ ਵੇਲੇ ਵੀ ਸਿੰਘਾਂ ਦੇ ਕਿਰਦਾਰ ਦੀ ਧਾਕ ਸੀ। ਸਿੰਘਾਂ ਦਾ ਕਿਰਦਾਰ ਇਤਨਾਂ ਉਂਚਾ ਰਿਹਾ ਕਿ ਲੋਕ ਸਿੰਘਾਂ ਦੀ ਸੋਹ ਚੁੱਕ ਲੈਂਦੇ ਸਨ। ਧੀਆਂ ਭੈਣਾਂ ਇਹਨਾਂ ਦੀਆਂ ਹਿਫਾਜ਼ਤ ਵਿਚ ਸੁਰੱਖਿਅਤ ਰਹਿੰਦੀਆਂ।ਅਜ ਜਿਹੜੀ ਬਾਣੀ ਬਾਰੇ ਸਿੱਖ ਵਿਵਾਦ-ਗ੍ਰਸਤ ਹੋ ਰਹੇ ਹਨ ਉਹ ਆਪਣੀ ਭਾਰੀ ਗਉਰੀ ਵਿਰਾਸਤ ਵਲ ਝਾਤ ਤਾਂ ਮਾਰਨ। ਪੂਰੇ ਗੁਰੁ ਦੇ ਉਪਦੇਸ਼ ਦੀ ਗੁਰਸਿੱਖਾਂ ਨੇ ਕਮਾਈ ਕਰਕੇ ਆਪਣੇ ਕਰਤਵ ਦੀ ਸਾਖ ਬਣਾਈ। ਇਹ ਤਾਂ ਦਸਮ ਗੁਰੁ ਦੀ ਗੁੜ੍ਹਤੀ ਹੀ ਸੀ ਜਿਸ ਨੂੰ ਸਿੰਘਾਂ ਨੇ ਆਪਣੇ ਜੀਵਨ ਵਿਚ ਉਤਾਰਿਆ।ਉੱਚੀ ਸੁੱਚੀ ਕਰਨੀ ਦੀ ਛਾਪ ਲਈ। ਗੁਰੁ ਦੀ ਬਾਣੀ ਵਿਚ ਅਕਸੀਰ ਸੀ। ਗੁਰੁ ਨੇ ਭਾਂਤ ਭਾਂਤ ਦੇ ਚਰਿਤਰ ਸਿਰਜ ਕੇ ਸਿੱਖਾਂ ਨੇ ਮਨ ਵਿਚ ਪੱਕੀ ਗੰਢ ਪਾ ਦਿੱਤੀ। ਤਾਂ ਹੀ ਤਾਂ ਸਿੱਖ ਉਂਚੇ ਸੁੱਚੇ ਜੀਵਨ ਵਾਲੇ ਹੋ ਨਿਬੜੇ। ਇਤਿਹਾਸ ਵਿਚ ਸਿੰਘਾਂ ਦੇ ਕਮਜ਼ੋਰ ਚਰਿਤਰ ਵਾਲੀ ਗੱਲ ਦੁਰਲੱਭ ਹੈ। ਸਿੰਘ ਪੂਰੇ ਰਹਿਤੀਏ ਬਣਕੇ ਵਿਚਰੇ। ਇਹਨਾਂ ਚਰਿਤ੍ਰਾਂ ਕਈ ਵਾਰ ਅਜਿਹੀਆ ਪ੍ਰਸ਼ਥੀਤੀਆ ਸਾਹਮਣੇ ਆਈਆਂ ਹਨ ਪਰ ਪਾਤਰ ਕੁਕਰਮ ਵਿਚ ਨਹੀਂ ਫਸਦੇ। ਇਹੋ ਜਿਹੇ ਉਚੇਰੇ ਪਾਤਰ ਹੀ ਚੰਗਾ ਪ੍ਰਭਾਵ ਪਾਉਂਦੇ ਹਨ ਤੇ ਲੋਕ ਮਨਾਂ ਵਿਚ ਉਚੇਰੀਆਂ ਕਦਰਾਂ-ਕੀਮਤਾਂ ਦਾ ਵਾਸ ਹੋ ਜਾਂਦਾ ਹੈ।ਚਰਿਤ੍ਰੋ ਪਾਖਿਆਨ ਨੂੰ ਸਮਝਣ ਬੁੱਝਣ ਲਈ ਮੋਕਲੀ ਮਾਨਸਿਕਤਾ ਦੀ ਜ਼ਰੂਰਤ ਹੈ। ਇਸ ਵਿਚ ਪਰ ਨਾਰੀ ਭੋਗ ਦੀ ਵਰਜਣਾ ਉਪਰ ਬਲ ਹੈ। ਇਸ ਵਰਜਣਾ ਦੇ ਸੁਰ ਨੂੰ ਵੰਨ-ਸੁਵੰਨ ਪਾਤਰਾਂ ਰਾਹੀਂ ਨਿਖਾਰ ਕੇ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਵਿਚ ਚਲਾਕੀਆਂ ਤੇ ਪ੍ਰਤੀ ਉਂਤਰ ਚਾਲਕੀਆਂ ਦੀ ਭਰਮਾਰ ਹੈ। ਇਹ ਰਚਨਾ ਇਕਮੁੱਖ ਇਕਾਗਰ ਪਰਨਾਰੀ ਵਰਜਣਾ ਦਾ ਪ੍ਰਾਪੇਗੰਡਾ ਕਰਦੀ ਹੈ। ਬਸ ਇਕੋ ਉਦੇਸ਼, ਇਕੋ ਮੰਤਵ, ਇਕੋ ਲੀਹ ਤੇ ਤੁਰਨ ਵਾਲੀ ਰਚਨਾ ਹੈ। ਸਮਾਜਿਕ ਸੇਧ ਕਿਸੇ ਇਕ ਲਈ ਨਹੀਂ ਸਗੋਂ ਦੋਹਾਂ ਨਰ-ਨਾਰੀ ਲਈ ਹੈ।

(ੳ) ਪਰਨਾਰੀ ਸੇ ਨੇਹੁ ਛੁਰੀ ਪੈਨੀ ਕਰਿ ਜਾਨਹੁ
ਪਰਨਾਰੀ ਕੈ ਭਜੇ ਕਾਲ ਵਿਆਪਯੋ ਤਨ ਮਾਨਹੁ

(ਅ) ਪਰਨਾਰੀ ਕੇ ਹੇਤ ਦਹਸੀਸ ਸੀਸ ਕਟਾਯੋ
ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੌ ਧਾਯੌ


ਕੁਲ ਮਿਲਾਕੇ, ਕਿਹਾ ਜਾ ਸਕਦਾ ਹੈ ਕਿ ਚਰਿਤ੍ਰੋ ਪਾਖਿਆਨ ਵਿਚ ਉਪਦੇਸ਼ਾਤਮਕ ਸੁਰ ਖ਼ਾਸਾ ਉਚੇਰਾ ਹੈ। ਇਸ ਉਪਦੇਸ਼ ਦਾ ਮੁਖ ਸਿਹਤਮੰਦ ਸਮਾਜ ਦੀ ਸਿਰਜਨਾ ਹੈ। ਜਿਸਦੇ ਭਾਗੀਦਾਰ ਦੋਵੇਂ ਨਰ-ਨਾਰ ਹਨ। ਇਹ ਚਰਿਤਰ ਮਨਾਹੀਆਂ ਦਾ ਆਲਮ ਸਿਰਜਦੇ ਹਨ। ਇਹਨਾਂ ਵਿਚਲੀ ਅਪਾਰ ਵੰਨ-ਸੁਵੰਨਤਾ ਵੀ ਇਸੇ ਵਰਜਣਾ ਨੂੰ ਸਮਰਪਿਤ ਹੈ।ਦਸਮ ਗੁਰੁ ਦਾ ਉਦੇਸ਼ ਉਤਮੋ ਉਤਮ ਹੈ, ਜਿੰਨੀ ਦੇਰ ਨਿਸੰਗ ਹੋ ਕੇ ਕਿਸੇ ਬਿਮਾਰੀ ਦਾ ਜ਼ਿਕਰ ਨਾ ਹੋਵੇ, ਉਸਦਾ ਇਲਾਜ ਲੱਭਣਾ ਕਠਿਨ ਹੋ ਜਾਂਦਾ ਹੈ।ਬਿਮਾਰ ਮਾਨਸਿਕਤਾ ਦੀ ਪੜਚੋਲ ਨਿਸੰਗ ਹੋ ਕੇ ਹੀ ਕੀਤੀ ਜਾ ਸਕਦੀ ਸੀ।ਦਸਮ ਗੁਰੁ ਜੀ ਨਿਰਭੈਅ ਬਿਰਤੀ ਦੇ ਸੁਆਮੀ ਹਨ ਤਾਂਹੀਉਂ ਤਾਂ ਇਕ ਪਾਸੇ ਪੀਰ, ਦੂਜੇ ਪਾਸੇ ਰੋਸ਼ਨਆਰਾ ਦਾ ਚਿਤਰ ਅੰਕਿਤ ਕਰ ਦਿੱਤਾ ਹੈ।

ਸਾਹਿਤ-ਆਚਾਰੀਆਂ ਨੇ ਤਿੰਨ ਤਰ੍ਹਾਂ ਦੀਆਂ ਸ਼ਬਦ ਸ਼ਕਤੀਆਂ ਪ੍ਰਵਾਨ ਕੀਤੀਆਂ ਹਨ। ਅਭਿੱਧਾ, ਲੱਖਣਾ ਅਤੇ ਵਿਅੰਜਨਾਂ। ਅਭਿੱਧਾ ਸ਼ਕਤੀ ਦੀ ਵਰਤੋਂ ਵਾਲੇ ਪਾਠਕ ਇਸਦਾ ਸਹੀ ਮੁੱਲ ਨਹੀਂ ਪਾ ਸਕਦੇ। ਇਹ ਤਾਂ ਵਿਅੰਜਨ-ਵਾਪਾਰ ਨਾਲ ਸਮਝਣ ਵਾਲੀ ਰਚਨਾ ਹੈ। ਇਸ ਵਿਚ ਸਿਰਜਿਤ ਸਾਂਸਕ੍ਰਿਤਕ ਸੰਸਾਰ ਵੰਨ-ਸੁਵੰਨ ਚਰਿਤ੍ਰਾਂ ਰਾਹੀਂ ਭਰਪੂਰ ਸਭਿਆਚਰਕ ਵੇਰਵਿਆਂ ਨੂੰ ਸਨਮੁੱਖ ਕਰਦੇ ਹਨ। ਅਜ ਦਾ ਵਿਚਾਰਕ ਫਰਾਇਡ ਜੇ ਇਨਸਾਨੀ ਵਰਤਾਰੇ ਵਿਚ ‘ਕਾਮੁਕਤਾ’ ਨੂੰ ਬੀਜ-ਰੂਪ ਕਰਕੇ ਮੰਨਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਲਗਦਾ ਪਰ ਜੇ ਦਸ਼ਮ ਪਾਤਸ਼ਾਹ ਸਮਾਜਿਕ ਵਰਤੋਂ-ਵਿਹਾਰ ਦੇ ਮੂਲ ਵਿਚ ਇਸਦੀ ਨਿਸ਼ਾਨਦੇਹੀ ਕਰਕੇ ਸਮਾਜ ਨੂੰ ਸੁਚੇਤ ਕਰਦੇ ਹਨ ਤਾਂ ਸਾਡੀ ਤੁੱਛ ਬੁਧੀ ਉਥੋਂ ਤਕ ਨਹੀਂ ਪੁੱਜਦੀ। ਇਹ ਚਰਿਤ੍ਰੋ ਪਾਖਿਆਨ(੨੧੭) ਹੀ ਤਾਂ ਹੈ ਕਿ ਸਿਕੰਦਰ ਬਾਦਸ਼ਾਹ ਆਬੇ ਹਯਾਤ ਦੇ ਚਸ਼ਮੇ ਪਾਸ ਪਹੁੰਚ ਕੇ ਵੀ ਪਿਆਸਾ ਮੁੜ ਜਾਂਦਾ ਹੈ ਤੇ ਰੰਭਾ ਅਪੱਛਰਾ ਉਸ ਨੂੰ ਛਲ ਲੈਂਦੀ ਹੈ। ਛਲ-ਕਪਟ ਲੋਕ ਵਿਚ ਹੀ ਨਹੀਂ ਪਰਲੋਕ ਵਿਚ ਪਰਲੋਕ ਦਾ ਹੀ ਅੰਗ ਹਨ। ਦੈਤਾਂ ਦੇਵਤਿਆ ਦੇ ਯੁਧ ਇਸ ਬੁਨਿਆਦੀ ਛਲ ਕਪਟ ਕਾਰਨ ਹੀ ਹਨ। ਇਸ ਕਪਟੀ ਬਿਰਤੀ ਦੇ ਭਾਰੀ ਨੁਕਸਾਨ ਜੋ ਅਜ ਕਲ ਵੀ ਲੋਕਾਈ ਭੁਗਤ ਰਹੀ ਹੈ। ਇਸਦਾ ਰਚਨਾ-ਪਾਠ ਸਵੱਛ ਭਾਵਨਾ ਦੀ ਮੰਗ ਕਰਦਾ ਹੈ। ਇਹ ਮੁਕਤਮਨ ਹੋ ਕੇ ਪੜ੍ਹਨ ਵਾਲੀ ਰਚਨਾ ਹੈ। ਇਸ ਵਿਚ ਸਦਾਚਾਰ ਤੇ ਦਰਾਚਾਰ ਗਲਵਕੜੀ ਪਾਏ ਖੜ੍ਹੇ ਹਨ। ਨੇਕੀ-ਬਦੀ ਹੂੰਗ ਰਹੀਆ ਹਨ। ਪੁੰਨੀ-ਪਾਪੀ ਆਪੋ-ਆਪਣੇ ਕਿਰਦਾਰ ਦੀ ਗਵਾਹੀ ਭਰਦੇ ਹਨ। ਓਜਮਈ ਕਾਵਿ ਸੈਲੀ ਤੇਜਸਵੀ ਬ੍ਰਿਤਾਂਤ ਦਾ ਰੂਪ ਧਾਰਕੇ ਪ੍ਰਚੰਡ ਪ੍ਰਤਿਭਾ ਵਾਲੇ ਬਾਣੀਕਾਰ ਦਾ ਦੀਦਾਰ ਕਰਾਉਂਦੀ ਹੈ।ਉਹ ਖੁਦ ਆਪ ਨਿਰਲੇਪ ਹਨ ਪਰ ਰੰਗਬਿਰੰਗੀ ਉਂਜਲੀ ਤੇ ਸੜਿਹਾਂਦ ਮਾਰੀ ਮਾਨਸਿਕਤਾ ਦਾ ਨਿਰਮਲ ਦਰਸ਼ਨ ਕਰਾਉਂਦੇ ਹਨ। ਇਹੋ ਇਸ ਰਚਨਾ ਦੀ ਪ੍ਰਾਪਤੀ ਵੀ ਹੈ।


2 Comments

  1. Ajaib Paintlia USA February 17, 2010, 7:02 am

    Dear Editor,
    This is the good explanation of Dasam Patshah's Bani. I will recommend to all the Guru nindaks should read it. They should get message form this and modify their life style according to guru's word.
    Thanks

    Waheguru ji Ka Khalsa, Waheguru ji ki Fateh!

    Reply to this comment
  2. Tejinder Kaur July 8, 2010, 12:07 pm

    This is one of the best article, I ever read. I think now Darshan Singh at this age of 70+ should feel shame of his thoughts. After reading this what he is interpreting and what is the real depth of Guru Sahib any one can judge the truth.

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

 

The Sikh community expressed their displeasure over the pardoning of Dera Sacha Sauda head Gurmeet Ram Rahim Singh by Akal Takht, the highest temporal seat of the Sikh religion, calling the move 'politically motivated' as well as a “betrayal with Sikh community”....

Read Full Article

US Court Summons Served on Manjit GK, DSGMC President Amid Commotion

 

Amidst high drama marred by death threats and acts of violence by SAD (Badal) members, “Flash Point Investigators” (FPI) a New York based private investigator firm Served US Federal Court Summons on Manjit Singh G.K., President DSGMC....

Read Full Article

31 Years Later the Carnage Continues : Jammu Sikh Youth Killed in Cold-blood by Indian Police

 

A Sikh resident of Jammu Valley was shot in the head and killed by the Indian Police in cold-blood during a peaceful protest against the removal of posters depicting an image of Sant Jarnail Singh Bhindranwale. Dozens of others protestors were reportedly injured during a clash between the Police and protesters....

Read Full Article