A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸੰਗਤ ਦੇ ਜੋਸ਼ ਅੱਗੇ ਸਿਆਸੀ ਮਸੰਦਾਂ ਅਤੇ ਦਰਸ਼ਨ ਮੱਲੀਆਂ ਦੀ ਇਕ ਨਾ ਚੱਲੀ

March 2, 2010
Source: Khalsa Press

Delhi Sikh Sangat Confronts Ragi, Stops Misuse of Gurdwara Platform
(To view a Higher-Quality Video Click *HERE*)

(Read this article in English)

ਮੁਖਰਜੀ ਨਗਰ, ਨਵੀਂ ਦਿੱਲੀ (KP) - ਸਾਬਕਾ ਸਿੱਖ ਅਤੇ ਅਖੌਤੀ ਪ੍ਰੋ ਦਰਸਨ ਤੇ ਉਸਦੇ ਸਰਪਰਸੱਤ ਸਿਆਸੀ ਮਸੰਦ ਪਰਮਜੀਤ ਸਿੰਘ ਸਰਨਾ, ਪ੍ਰੋ ਹਰਮਿੰਦਰ ਸਿੰਘ ਤੇ ਸਾਥੀਆਂ ਨੂੰ ਦਿੱਲੀ ਦੀ ਸੰਗਤ ਸਾਹਮਣੇ ਝੁਕਣਾਂ ਪਿਆ ਅਤੇ ਦਿੱਲੀ ਕਮੇਟੀ ਦੀ ਟਾਸਕ ਫੋਰਸ, ਦਿੱਲੀ ਪੁਲਿਸ ਦੀ ਸ਼ਤਰ-ਛਾਇਆ ਅਤੇ ਆਪਣੇ ਅਖੌਤੀ ਮਿਸ਼ਨਰੀਆਂ ਦੀ ਬਹੁਤਾਤ ਹੁੰਦਿਆਂ ਵੀ ੧ ਮਾਰਚ ੨੦੧੦ ਦੀ ਸ਼ਾਮ ਨੂੰ ਸਾਬਕਾ ਸਿੱਖ ਤੇ ਅਖੌਤੀ ਪ੍ਰੋ ਰਾਗੀ ਦਰਸ਼ਨ ਕੀਰਤਨ ਨਾ ਕਰ ਸਕਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਚੋਂ ਛੇਕੇ ਗਏ ਅਖੌਤੀ ਪ੍ਰੋ ਦਰਸ਼ਨ ਬਾਰੇ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਚਨੌਤੀ ਦੇਣ ਲਈ ਦਿੱਲੀ ਦੇ ਇਤਿਹਾਸਿਕ ਗੁਰਧਾਮਾਂ ਤੇ ਕਾਬਜ ਮਸੰਦਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਹ ਪੰਥ ਵਿਰੋਧੀ ਮਸੰਦ ਲਾਬੀ ਇਕ ਅਖੌਤੀ ਵਿਸ਼ਵ ਸਮੇਲਨ ਸੱਦ ਕੇ ਸਾਬਕਾ ਸਿੱਖ ਦਰਸ਼ਨ ਵਿਰੁਧ ਹੋਏ ਹੁਕਮਨਾਮੇ ਨੂੰ ਰੱਦ ਕਰਵਾਉਣ ਦੀ ਸਾਜ਼ਿਸ ਰੱਚ ਰਹੀ ਹੈ। ਇਸ ਸਾਜਿਸ਼ ਦੇ ਚੱਲਦਿਆਂ ਸਰਨਾਂ ਭਰਾਵਾਂ ਦੀਆਂ ਸਿਫਾਰਸ਼ਾਂ ਤੇ ਖਰਚੇ ਤੇ ਸਾਬਕਾ ਸਿੱਖ ਅਖੋਤੀ ਰਾਗੀ ਦਰਸ਼ਨ ਨੇ ਦੇਸ਼ ਦੇ ਵੱਖ-੨ ਭਾਗਾਂ ਵਿਚ ਕੁਝ ਪ੍ਰੋਗਰਾਮ ਕੀਤੇ ਹਨ। ਇਹਨਾਂ ਵਿਚੋਂ ਬਹੁਤੇ ਕੀਰਤਨ ਪ੍ਰੋਗਰਾਮ ਚੋਰੀ ਛਿਪੇ ਘਰਾਂ ਵਿਚ ਹੀ ਕੀਤੇ ਗਏ ਤੇ ਕੁਝ ਸੰਗਤਾਂ ਦੁਆਰਾ ਰੋਕੇ ਗਏ। ਜੇ ਸਥਾਨਕ ਇਲਾਕਾਈ ਜਾਂ ਮੁਹੱਲਾਈ ਪੱਧਰ ਦੇ ਗੁਰਦੁਆਰਿਆਂ ਤੇ ਕੁਝ ਪ੍ਰੋਗਰਾਮ ਕੀਤੇ ਵੀ ਗਏ ਸਨ ਤਾਂ ਉਹਨਾਂ ਦੀ ਪੂਰਨ ਸੂਚਨਾ ਸੰਗਤ ਨੂੰ ਨਹੀਂ ਦਿੱਤੀ ਗਈ ਤਾਂ ਕਿ ਕੋਈ ਵਿਰੋਧ ਨਾ ਉਪਜ ਸਕੇ।

ਲੇਕਿਨ ਥੋੜਾ ਜਿਹਾ ਤੇਜ ਰਫਤਾਰ ਚੱਲਣ ਦੀ ਤਾਂਗ ਵਿਚ ਇਹ ਧੜਾ ਉਸ ਸਮੇਂ ਮੂੰਹ ਦੇ ਭਾਰ ਡਿੱਗਾ ਜਦੋਂ ੧ ਮਾਰਚ ੨੦੧੦ ਨੂੰ ਗੁਰੁਦਆਰਾ ਸ੍ਰੀ ਗੁਰੁ ਸਿੰਘ ਸਭਾ, ਮੁਖਰਜੀ ਨਗਰ ਵਿਖੇ ਦਰਸ਼ਨ ਰਾਗੀ ਦੇ ਪ੍ਰੋਗਰਾਮ ਦੇ ਪੈਮਫਲੇਟ ਤੇ ਵੱਡੇ-੨ ਇਸ਼ਤਿਹਾਰੀ ਬੋਰਡ ਇਹਨਾਂ ਨੇ ਦਿੱਲੀ ਦੇ ਕੁਝ ਇਲਾਕਿਆਂ ਵਿਚ ਲਗਾ ਦਿੱਤੇ। ਜਿਸ ਤੋਂ ਜਾਗਰੁਕ ਸਿੱਖ ਜਥੇਬੰਦੀਆਂ, ਨੌਜਵਾਨ ਵਰਗ ਅਤੇ ਸਿੱਖ ਸੰਗਤਾਂ ਨੇ ਆਪਸ ਵਿਚ ਬੜੀ ਸੂਝ-ਬੂਝ ਅਤੇ ਤਾਲਮੇਲ ਵਾਲੀ ਸਾਂਝ ਨਾਲ ਇਹਨਾਂ ਨੂੰ ਸਬਕ ਸਿਖਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ। ਜਿਸ ਦੇ ਤਹਿਤ ਦਿੱਲੀ ਦੇ ਕੁਝ ਸਿੱਖ ਨੌਜਵਾਨਾਂ ਵਲੋਂ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਇਕ ਪੱਤਰ ਭੇਜਿਆ ਗਿਆ ਜਿਸ ਵਿਚ ਉਹਨਾਂ ਨੇ ਹੋ ਰਹੀਂ ਹੁਕਮਨਾਮੇਂ ਦੀ ਉਲੰਘਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੋਸੀ ਵਿਅਕਤੀਆਂ ਦੇ ਨਾਮ ਵੀ ਦਿੱਤੇ। ਜਿਸ ਪੱਤਰ ਦੀ ਖਬਰ ਅਗਲੇ ਦਿਨ ਪੰਜਾਬ ਦੀਆਂ ਕਈ ਅਖਬਾਰਾਂ ਦੀ ਸੁਰਖੀਆਂ ਵਿਚ ਰਹੀ, ਲੇਕਿਨ ਸੂਝਵਾਨ ਸਿੱਖ ਸੰਗਤ ਭਲੀ ਪ੍ਰਕਾਰ ਜਾਣੂ ਸਨ ਕਿ ਇਹ ਲਾਬੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੈ ਅਤੇ ਸਿੰਘ ਸਾਹਿਬਨਾਂ ਨੂੰ ਪੱਤਰ ਲਿਖਣ ਦਾ ਇਹਨਾਂ ਦੀ ਠੀਢ ਮਾਨਸਿਕਤਾ ਉੱਤੇ ਕੋਈ ਅਸਰ ਨਹੀਂ ਹੋਣਾ। ਜਿਸ ਨੂੰ ਮੁੱਖ ਰੱਖਦਿਆਂ ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਜੈਡ. ਯੂ. ਸਦੀਕੀ ਨੂੰ ਇਸ ਮਾਮਲੇ ਦੀ ਗਭੀਰਤਾ ਬਾਰੇ ਇਕ ਪੱਤਰ ਲਿਖਿਆ ਗਿਆ ਅਤੇ ਇਸ ਦੀਆਂ ਕਾਪੀਆਂ ਦਿੱਲੀ ਪੁਲਿਸ ਕਮਿਸ਼ਨਰ ਵਾਏ.ਐਸ. ਡਡਵਾਲ ਅਤੇ ਲੈਫਟੀਨੇਟ ਗਵਰਨਰ ਤਜੇਂਦਰ ਖੰਨਾਂ ਨੂੰ ਵੀ ਭੇਜੀਆਂ ਗਈਆਂ।

(View complaint to Deputy Commissioner)
(View complaint to Delhi Police)

ਦੂਸਰੇ ਪਾਸੇ ਸਰਨਾਂ ਭਰਾਵਾਂ ਅਤੇ ਪ੍ਰੋ. ਹਰਮਿੰਦਰ ਸਿੰਘ ਨੇ ਆਪਣਾ ਸਿਆਸੀ ਜ਼ੋਰ ਲਾਉਂਦਿਆਂ ਆਪਣੇ ਕਾਂਗਰਸੀ ਸਿਆਸੀ ਆਕਾਂਵਾਂ ਕੋਲੋ ਪੁਲਿਸ ਮਹਿਕਮੇ ਨੂੰ ਫੂਨ ਆਦਿ ਕਰਵਾ ਕੇ ਸੈਂਕੜੈ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਪ੍ਰੋਗਰਾਮ ਕਰਵਾਉਣ ਦਾ ਪ੍ਰਬੰਧ ਕਰ ਲਿਆ। ਜਿਸ ਦੇ ਤਹਿਤ ਦਿੱਲੀ ਦੇ ਕੁਝ ਸਿੱਖ ਨੌਜਵਾਨਾਂ ਦੇ ਖਿਲਾਫ ਇਕ ਝੂਠੀ ਸਿਕਾਇਤ ਮੁਖਰਜੀ ਨਗਰ ਦੇ ਥਾਣੇ ਵਿਚ ਪ੍ਰੋ. ਹਰਮਿੰਦਰ ਸਿੰਘ, ਗੁਰਦੁਆਰੇ ਦੇ ਪ੍ਰਧਾਨ ਤ੍ਰਲੋਚਨ ਸਿੰਘ, ਸਤਨਾਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਕਰਵਾਈ ਗਈ। ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਦਿੱਲੀ ਪੁਲਿਸ ਵਲੋਂ ਭਾਈ ਹਰਮਿੰਦਰ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਹਰਬਿੰਦਰ ਸਿੰਘ, ਭਾਈ ਹਰਜੀਤ ਸਿੰਘ ਅਤੇ ਕੁਝ ਹੋਰ ਸਿੱਖ ਨੌਜਵਾਨਾਂ ਨੂੰ ਦੁਪਹਿਰ ੨ ਵਜੇ ਤੋਂ ਥਾਣੇ ਵਿਚ ਬਠਾ ਲਿਆ।

ਇਹਨਾਂ ਨੌਜਵਾਨਾਂ ਵਲੋਂ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਮੁਖਰਜੀ ਨਗਰ ਥਾਣੇ ਵਿਚ ਹੀ ਇਕ ਅਰਜੀ ਹੋਰ ਦਿੱਤੀ ਗਈ ਜਿਸ ਵਿਚ ਇਹ ਸ਼ੰਕਾ ਪ੍ਰਗਟ ਕੀਤੀ ਗਈ ਕਿ ਪ੍ਰੋ ਦਰਸ਼ਨ ਭਾਰਤੀ ਕਾਨੂੰਨ ਦੀ ਧਾਰਾ ੨੯੫ਅ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕਾਰਵਾਈ ਅੱਜ ਰਾਤ ਕਰੇਗਾ ਤੇ ਪੁਲਿਸ ਨੂੰ ਅਜਿਹਾ ਕਰਨ ਤੋਂ ਉਸ ਨੂੰ ਰੋਕਣਾ ਚਾਹੀਦਾ ਹੈ। ਇਹਨਾਂ ਨੌਜਵਾਨਾਂ ਨੂੰ ਪੁਲਿਸ ਨੇ ਦੇਰ ਰਾਤ ਤੱਕ ਥਾਣੇ ਵਿਚ ਹੀ ਰੋਕ ਰੱਖਿਆ ਤਾਂਕਿ ਉਹ ਵਿਰੋਧ ਕਰਨ ਲਈ ਪ੍ਰੋਗਰਾਮ ਵਿਚ ਨਾ ਪਹੁੰਚ ਸਕਣ। ਲੇਕਿਨ ਦਿੱਲੀ ਦੇ ਵੱਖ-੨ ਇਲਾਕਿਆਂ ਵਿਚੋਂ ਬਹੁਤ ਸਾਰੇ ਜਾਗਰੂਕ ਨੌਜਵਾਨਾਂ ਦੇ ਜਥੇ ਅਤੇ ਸੰਗਤਾਂ ਦੇ ਪ੍ਰਭਾਵ ਅਤੇ ਦਬਾਅ ਹੇਠ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਗਰੇਟਰ ਕੈਲਾਸ ਵੀ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰਾ ਸਾਹਿਬ ਨੂੰ ਸਰਨਾਂ ਭਰਾਵਾਂ ਦੀ ਛਹਿ ਤੇ ਦਿੱਲੀ ਪੁਲਿਸ ਨੇ ਭਾਰੀ ਛਾਉਣੀ ਵਿਚ ਤਬਦੀਲ ਕਰ ਦਿੱਤਾ, ਮੁੱਖ ਦੁਵਾਰ ਨੂੰ ਬੰਦ ਕਰਕੇ ਵਜ਼ੀਰ ਖਾਂ ਦੀ ਕਚਹਿਰੀ ਵਾਂਗ ਛੋਟੇ ਗੇਟ ਰਾਹੀਂ ਇਕ-੨ ਵਿਅਕਤੀ ਦੀ ਤਲਾਸ਼ੀ ਲੈ ਕੇ ਗੁਰਦੁਆਰੇ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਖਾਸ ਤੌਰ ਤੇ ਦੁਮਾਲੇ ਅਤੇ ਵੱਡੀ ਕਿਪਾਨ ਪਾਈ ਨੌਜਵਾਨਾਂ ਨਾਲ ਬਤਮੀਜ਼ੀ ਕਰਕੇ ਉਹਨਾਂ ਨੂੰ ਗੁਰਦੁਆਰੇ ਦੇ ਬਾਹਰ ਸੜਕ ਤੇ ਵਿਛੀ ਹੋਈ ਦਰੀ ਤੇ ਬੈਠਣ ਲਈ ਕਿਹਾ ਗਿਆ, ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।(Click Here to view full text of anti-Ragi Poster)


ਨਿਯਤ ਯੋਜਨਾ ਮੁਤਾਬਿਕ ਪ੍ਰਬੰਧਕਾਂ ਨੇ ਆਪਣਾ ਪ੍ਰੋਗਰਾਮ ੬:੩੦ ਤੇ ਆਰੰਭ ਕਰ ਲਿਆ ਸੀ, ਲੇਕਿਨ ਪ੍ਰਬੰਧਕਾਂ ਦੀ ਸਰਮਨਾਕ ਹਾਰ ਉਦੋਂ ਹੋਈ ਜਦੋਂ ੮:੩੦ ਤੱਕ ਸਥਾਨਕ ਸੰਗਤ ਵਿਚੋਂ ਇਕ ਵੀ ਵਿਅਕਤੀ ਪ੍ਰੋਗਰਾਮ ਵਿਚ ਹਾਜ਼ਰ ਹੋਣ ਲਈ ਉੱਥੇ ਨਹੀਂ ਪਹੁੰਚਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀ ਡਾਹ ਕੇ ਸ਼ਰਮਨਾਕ ਤਰੀਕੇ ਨਾਲ ਬੈਠਾ ਰਾਗੀ ਦਰਸ਼ਨ ਦਿਸ ਰਿਹਾ ਹੈ


ਲਗਭਗ ੮:੨੫ ਦੇ ਕਰੀਬ ਸਾਬਕਾ ਸਿੱਖ ਰਾਗੀ ਦਰਸ਼ਨ ਆਪਣੇ ਨਾਲ ਚਾਰ ਬੱਸਾਂ ਆਪਣੇ ਸਮਰਥਕਾਂ ਅਤੇ ਸਰਨਾਂ ਭਰਾਵਾਂ ਦੇ ਡੇਢ ਸੌ ਦੇ ਕਰੀਬ ਹਥਿਆਰਬੰਦ ਗੁੰਡਿਆਂ ਦੀ ਫੌਜ਼ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ, ਇਥੇ ਆ ਕੇ ਉਹ ਗੁਰੂ ਸਾਹਿਬ ਦੀ ਤਾਬਿਆਂ ਅਤੇ ਕੀਰਤਨੀ ਸਿੰਘਾਂ ਦੇ ਵਿਚਕਾਰ ਕੁਰਸੀ ਡਾਹ ਕੇ ਸ਼ਰਮਨਾਕ ਤਰੀਕੇ ਨਾਲ ਬੈਠ ਗਿਆ। ਜਦ ਪ੍ਰੋਗਰਾਮ ਦੇ ਆਯੋਜਕਾਂ ਨੇ ਰਾਗੀ ਦਰਸ਼ਨ ਨੂੰ ਸਟੇਜ ਤੇ ਬਲਾਉਣ ਬਾਰੇ ਅਨਾਉਂਸਮੈਂਟ ਕੀਤੀ ਤਾਂ ਸੰਗਤ ਵਿਚ ਮੌਜੂਦ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੇ ਆਪਣੇ-੨ ਤਰੀਕੇ ਵਿਰੋਧ ਆਰੰਭ ਕਰ ਦਿੱਤਾ। ਕਿਸੇ ਕੋਨੇ ਤੋਂ ਦੇਗ ਤੇਗ ਫਤਿਹ, ਅਕਾਲ ਤਖ਼ਤ ਮਹਾਨ ਹੈ, ਸਤਿਨਾਮ ਵਾਹਿਗੁਰੂ ਅਤੇ ਕਬਿਉ ਬਾਚ ਬੇਨਤੀ ਚੌਪਈ ਸਾਹਿਬ ਦੇ ਜਾਪ ਉੱਚੀ-੨ ਆਰੰਭ ਹੋ ਗਏ, ਜਿਸ ਨੂੰ ਦੇਖਦਿਆਂ ਸਰਨਾਂ ਭਰਾਵਾਂ ਦੇ ਪਾਲਤੂ ਗੁੰਡਿਆਂ ਨੇ ਜਾਪ ਕਰਨ ਵਾਲਿਆਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਜਿਸ ਨੂੰ ਵੇਖ ਕੇ ਇਉਂ ਜਾਪਦਾ ਸੀ ਕਿ ਨਰੈਣੂ ਮਹੰਤ ਦੀ ਰੂਹ ਪ੍ਰੋ ਹਰਮਿੰਦਰ ਅਤੇ ਸਰਨੇ ਵਿਚ ਵਿਆਪ ਗਈ ਹੋਵੇ ਅਤੇ ਉਹ ੨੧ ਫਰਵਰੀ ਵਾਲਾ ਨਨਕਾਣਾ ਸਾਹਿਬ ਦਾ ਸਾਕਾ ਦੋਹਰਾਉਣਾ ਚਾਹੁੰਦੇ ਹੋਣ। ਲੇਕਿਨ ਸੰਗਤ ਨੇ ਹਲੀਮੀ ਅਤੇ ਸਾਂਤੀਪੂਰਵਕ ਢੰਗ ਨਾਲ ਆਪਣਾ ਵਿਰੋਧ ਜਾਰੀ ਰੱਖਿਆ। ਇਸ ਦੌਰਾਨ ਕਾਫੀ ਕਿਸ਼ਮ ਦੇ ਬੋਲ-ਕਬੋਲ ਵੀ ਹੋਏ। ਅਖੀਰ ਵਿਚ ਹਾਰ ਕੇ ਸਾਬਕਾ ਸਿੱਖ ਰਾਗੀ ਦਰਸ਼ਨ ਆਪਣੀ ਹਾਰ ਨੂੰ ਛਪਾਉਣ ਲਈ ਆਪਣੀ ਕੁਰਸੀ ਤੋਂ ਉੱਠ ਕੇ ਮਾਇਕ ਲੈ ਕੇ ਖੜਾ ਹੋ ਗਿਆ, ਮੋਮੋ-ਠੱਗਣੀਆਂ ਗੱਲਾਂ ਕਰਨ ਤੋਂ ਬਾਅਦ ਅਖੀਰ ਵਿਚ ਕਿਹਾ ਕਿ ਮੈਂ ਕੀਰਤਨ ਆਪ ਹੀ ਨਹੀ ਕਰਨਾ ਚਾਹੁੰਦਾ ਸੀ। ਇਸ ਤੋਂ ਉਪਰੰਤ ਪ੍ਰਬੰਧਕਾਂ ਨੇ ਸਥਾਨਕ ਰਾਗੀ ਜਥੇ ਨੂੰ ਕਹਿ ਕੇ ਆਨੰਦ ਸਾਹਿਬ ਦਾ ਪਾਠ ਕਰਵਾ ਕੇ ਪ੍ਰੋਗਰਾਮ ਦੀ ਸਮਾਪਤੀ ਕਰਵਾ ਦਿੱਤੀ। ਰਾਤ ੧੦:੧੫ ਦੇ ਕਰੀਬ ਸਾਰੀਆਂ ਸੰਗਤਾਂ ਜੈਕਾਰਿਆਂ ਦੀ ਗੂੰਜ ਨਾਲ ਬਾਹਰ ਆ ਗਈ। ਦੂਜੇ ਪਾਸੇ ਮੁਖਰਜੀ ਨਗਰ ਥਾਣੇ ਦੇ ਐਸ.ਐਚ.ਉ. ਨੇ ਵੀ ਇਹ ਮਹਿਸੂਸ ਕੀਤਾ ਕਿ ਸੰਗਤਾਂ ਦੇ ਦਬਾਅ ਕਾਰਨ ਪੁਲਿਸ ਮੌਜੂਦਗੀ ਵਿਚ ਪ੍ਰੋਗਰਾਮ ਨਹੀਂ ਹੋ ਸਕਿਆਂ ਤਾਂ ਇਸ ਵਿਚ ਪੁਲਿਸ ਦਾ ਕੋਈ ਕਸੂਰ ਨਹੀਂ ਅਤੇ ਜੋ ਨੌਜਵਾਨ ਨਜਰਬੰਦ ਕੀਤੇ ਹੋਏ ਸਨ ਉਹਨਾਂ ਨੂੰ ਰਾਤ ੧੦:੩੦ ਕਰੀਬ ਦੇ ਘਰ ਜਾਣ ਲਈ ਕਹਿ ਦਿੱਤਾ।

ਇਸ ਆਪੋ-ਧਾਪੀ ਵਿਚ ਪੰਥਕ ਡਾਟ ਆਰਗ (Panthic.org) ਦੇ ਕੁਝ ਵੀਰ ਆਪਣੇ ਮੋਬਾਇਲ ਕੈਮਰਿਆ ਨਾਲ ਇਸ ਘਟਨਾਂ ਦੀ ਰਿਕਾਡਿੰਗ ਕਰ ਰਹੇ ਸਨ ਤਾਂ ਉਹਨਾਂ ਲੋਕਾਂ ਵਲੋਂ ਇਹਨਾਂ ਵੀਰਾਂ ਨੂੰ ਰੋਕ ਦਿੱਤਾ ਗਿਆ ਅਤੇ ਬਾਹਰ ਆਣ ਸਮੇਂ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਉਹਨਾਂ ਦਾ ਮੋਬਾਇਲ ਕੈਮਰਾ ਚੈਕ ਕੀਤਾ ਗਿਆਂ, ਲੇਕਿਨ ਪੰਥਕ ਸਟਾਫਰ ਦੀ ਸੂਝ-ਬੂਝ ਨਾਲ ਇਹ ਰਿਕਾਡਿੰਗਾਂ ਸਾਡੇ ਤੱਕ ਪਹੁੰਚ ਸਕੀਆਂ । ਇਸ ਤੋਂ ਇਲਾਵਾ ਹੋਰ ਵੀਰ ਜਿਨਾਂ ਨੇ ਆਪਣੇ ਮੋਬਾਇਲਾਂ ਵਿਚ ਰਿਕਾਡਿੰਗਾਂ ਕੀਤੀਆਂ ਹੋਈਆਂ ਸਨ, ਉਹਨਾਂ ਦੇ ਵੀ ਇਹ ਰਿਕਾਰਡਿੰਗਾਂ ਪੰਥਕ ਡਾਟ ਕਾਮ (Panthic.org) ਨੂੰ ਮੁਹਈਆਂ ਕਰਵਾਈਆਂ, ਜਿਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ।

ਮੀਣੇ ਮਸੰਦ, ਧੀਰ ਮੱਲੀਆਂ, ਰਾਮਰਾਈਆਂ, ਨਕਲੀ ਨਿਰੰਕਾਰੀਆਂ, ਰਾਧਾ ਸੁਆਮੀਆਂ, ਆਸ਼ੂਤੋਸ਼ੀਆਂ, ਸੱਚਾ ਸੌਦੀਏ, ਕਾਲੇ ਅਫਗਾਨੀਆਂ, ਸਪੋਕਸਮੈਨੀਆਂ, ਅਖੋਤੀ ਮਿਸ਼ਨਰੀਆਂ ਦੀ ਤਰ੍ਹਾਂ ਹੀ ਇਹ ਦਰਸ਼ਨ ਮਲੀਆਂ ਦੀ ਇਕ ਨਵੀਂ ਜਮਾਤ ਪੰਥ ਵਿਚ ਪੈਦਾ ਹੋ ਗਈ ਹੈ, ਹੁਣ ਇਸ ਘਟਨਾਂ ਤੋਂ ਬਾਅਦ ਉਹ ਆਪਣੇ ਬਚਾਅ ਦੇ ਰਸਤੇ ਲੱਭ ਰਹੀ ਹੈ।


11 Comments

 1. Gurpreet Singh Montreal,Canada March 3, 2010, 8:03 am

  waheguru ji ka khalsa waheguru ji ki fateh

  es raagi te ehdi jundli hadh ton aghe wadh rahe aa .. ehna nu lagda ke sikh kaum ch anakh ,sach te sri akaal takhat sahib layi koi satkaar nahi jo ke ehna da veham bulekha hai .. singh mukaayea nahi mukkne jinna marji zorr laa lain ..ehe bhul gaye ne ke shri akaal takhat sahib nu topa tanka naal dhaa den ton baadh v ajj hiqq taan ke khlotta te edhan hee khlotta rahega kion ke ehe akaal da takhat aa yaad rakheyo massando

  Reply to this comment
 2. Prabhsharan Singh New Delhi March 4, 2010, 9:03 am

  Nice sewa done by sadh sangat

  He also did kirtan in mahavir nagar delhi we tried to stop him par es akhauti bande dai chelya nai police nu phone karta tai kiha ki kuj sharabi bande gurudwarey ch rouala pa rahe han and he is still doing kurh parchar in West Delhi area specifically he should be stopped !

  Again, great sewa by sadh sangat

  Reply to this comment
 3. Prabhsharan Singh New Delhi March 4, 2010, 9:03 am

  Panth Ki jeet and shame on Sarna ! Police check while entering our father's home he should be kicked off from Sikhi

  Reply to this comment
 4. Inder singh March 4, 2010, 11:03 am

  Very nice example set by Delhi Sikhs. They have shown us how to confront this anti Sikh gang.

  There is no doubt left in anyone's mind that it is Sarna who is doing anti Sikh proapganda. Ragi is part of that. Sarna is providing stage, money and material support for doing propaganda against Guru Gobind Singh Sahib, his banis and Akal Takhat.

  Congratulations to Delhi Sikhs. You have done wonders.

  Reply to this comment
 5. Dilraj singh Indore March 5, 2010, 12:03 pm

  Waheguru ji ka khalsa, waheguru ji ki fateh,

  Sangat Badhai di patar hai jinna ne eh sewa nibhai,

  Guru saab aage ehi aardas hai ki sannu sareya nu khatte ho ke esa tarah pant virodi takta naal takkar len di bal buddi bakshan,
  sangat nu dass walo badhiya

  Reply to this comment
 6. Gurpreet Singh Delhi March 8, 2010, 6:03 am

  Aa din b dekhnaa C jadon Sikhaan nu gurudwara jaaan wastaay rokan laiii police te bharaay de gundaa mangwaayee SARNA ne , Jo haal Narainu Mahant da hoyaa C o hee enaa Masanda da hougaa guru sahib kirpaa karan ,

  Ragi Darshan apni sangat naal le ke chalda waa bussaan bhaar ke,

  ennaa nee saanu gurudwara vich bethaan naii ditaa c 1mar kehndaa bahaar Dari te baithooo sadak te , andar haaal vich naiii bethnaaa ,

  Bhinderaanwala sada sareyaan de andaar waa , aaj lor haai osnaaal saanj paan di te Mahapurkhaaan de payaa hoeee purneyaan te chaalan di

  Akaal sahaii howangaa

  Reply to this comment
 7. deep March 14, 2010, 4:03 am

  Traitor Sarna should be kicked out of dgpc he is supporting these masands.

  Reply to this comment
 8. Prabhsharan SINGH New Delhi March 14, 2010, 1:03 pm

  The same happened with me at Mahavir nagar, i tried to click few photos of him and his chele that were saying us to go out of gurudwara and one his chela said gimme your phone dass nai kiha 'darde kiyo ho asi jhuthe ha tusi sache ho' sharmo sharmi kise hor nu keh dita and then he check i clicked any of their kartoots

  Reply to this comment
 9. kookar singh March 18, 2010, 5:03 am

  I dont know why the Selhi sangat is so very very ignorant. They always elect the same scoundrels.

  Panthic.org, please try to enlighten Delhi Sikhs as to know why these scumbags dont need to be elected.

  But whatever is happening, for sure "paapi ke maarne ko paap mahaabali hai"

  inha nu inha da paap hi maarega...

  Reply to this comment
 10. preetpal singh Hyderabad April 6, 2010, 4:04 am

  Darshan singh should gracefully go to Akal Takht or Hazur Sahib and appologise unconditionally.

  If he is to delay any more he will have to face punishment from Sachhe Patshah ji.

  I narrate a real story that had happened at Hazur Sahib Nanded. One Giani Mohan Singh meet jathedar tried to enter the room of Guru Gobind Singh. He suffered for almost one decade. He could not move even one inch. Therefore Darshan Singh should also apologize immediately

  Reply to this comment
 11. sonu ludhiana April 15, 2010, 12:04 am

  Satgur thuanu hor chardi kla bakshe. Ta jo aap ji Sikh kom d isse tra sewa karde raho.

  Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਗੁਰੀਲਾ ਯੁੱਧਨੀਤੀ ਦੇ ਮਹਾਨਾਇਕ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ੨੫ਵੇਂ ਸ਼ਹੀਦੀ ਦਿਹਾੜੇ 'ਤੇ ਕਰਨਯੋਗ ਵਿਸ਼ੇਸ਼ ਉਪਰਾਲੇ

 

ਬਾਣੀ ਬਾਣੇ ਦੇ ਪੂਰੇ ਭਜਨੀਕ ਸੂਰਮੇ ਜਥੇਦਾਰ ਸਾਹਿਬ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਜਿੰਨ੍ਹਾਂ ਨੂੰ ਸਿੱਖ ਸੰਘਰਸ਼ ਦੇ ਗੁਰੀਲਾ ਯੁੱਧ ਦਾ ਮਹਾਨਾਇਕ ਕਿਹਾ ਜਾਂਦਾ ਹੈ। ...

Read Full Article

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

 

ਸੁਣੋ ਪੰਥ ਜੀ। ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ ਬਹੁਗਿਣਤੀ ਧਰਮ ਪਰਿਵਰਤਨ ਕਰਕੇ ਬਣ ਚੁੱਕੀ ਹੈ ਨਿਰੰਕਾਰੀ,ਕੁਝ ਈਸਾਈ ਬਨਣ ਦੇ ਰਾਹ ਤੇ। ...

Read Full Article

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

 

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ। ...

Read Full Article

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

 

ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ...

Read Full Article

ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ (Part1)

 

An in-depth analysis by Sardar Gurdarshan Singh Khalsa on the isolated Sikligar Sikh community, their unique background dating back to Guru Sahiban's period, and the current struggles they face across Hindu dominated India. ...

Read Full Article

ਬਚਿਤ੍ਰ ਨਾਟਕ

 

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ-ਨਾਟਕ' ਦਾ ਨਾਮ ਦਿੱਤਾ।...

Read Full Article

Amrit-Sanchar Maryada Violation: Worldwide Condemnation and Boycott of the Ragi Darshan Lobby

 

Representatives of Sikh organizations across North America and Europe strongly condemned the blasphemous acts committed by the followers of excommunicated heretic Ragi Darshan Sinh at the Gurdwara Sikh Sangat of Virginia who altered the sacred 'Khanday-ki-Pahul' ceremony and Ardaas. ...

Read Full Article

Two Sikhs Killed by Punjab Police - Scores of Protesters Brutally Attacked and Detained

 

At least two Sikhs were were killed and scores injured on Wednesday in bloody clashes between Sikhs protesting against the desecration of the Guru Granth Sahib Ji and police near Kotkapura town in Punjab’s Faridkot district....

Read Full Article

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

 

The Sikh community expressed their displeasure over the pardoning of Dera Sacha Sauda head Gurmeet Ram Rahim Singh by Akal Takht, the highest temporal seat of the Sikh religion, calling the move 'politically motivated' as well as a “betrayal with Sikh community”....

Read Full Article