A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

'ਖੰਡਾ ਪ੍ਰਿਥਮੈ ਸਾਜ ਕੈ' ਸ੍ਰੀ ਦਸ਼ਮ ਬਾਣੀ ਦੀ ਵੀਡੀਉ ਸੀ.ਡੀ. ਰਲੀਜ਼ - ਕਾਲੇ ਅਫਗਾਨੀਆਂ, ਅਖੌਤੀ ਮਿਸ਼ਨਰੀਆਂ ਅਤੇ ਦਰਸ਼ਨ ਮੱਲੀਆਂ ਦੇ ਮੂੰਹ ਤੇ ਕਰਾਰੀ ਚਪੇੜ ।

March 4, 2010
Author/Source: Khalsa Press

Sri Dasam Granth Kirtan VCDs Released

“ਖੰਡਾ ਪ੍ਰਿਥਮੈ ਸਾਜ ਕੈ”
ਸ੍ਰੀ ਦਸ਼ਮ ਬਾਣੀ ਦੀ ਵੀਡੀਉ ਸੀ.ਡੀ. ਰਲੀਜ਼


ਦਸ਼ਮ ਪਾਤਿਸ਼ਾਹ ਦੀਆਂ ਪਾਵਨ ਰਚਨਾਵਾਂ ਦੀ VCD ਰਿਲੀਸ

(Read this article in English)

ਪਿਛਲੇ ਲੰਬੇ ਅਰਸੇ ਤੋਂ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਤੇ ਕਾਬਜ਼ ਸਿਆਸੀ ਮਸੰਦਾਂ ਦੀ ਲਾਬੀ ਦੀ ਸ਼ਹਿ ਤੇ ਕੁਝ ਅਖੌਤੀ ਮਿਸ਼ਨਰੀਏ, ਕਾਲੇ ਅਫਗਾਨੀਏ, ਸਪੋਕਸਮੈਨੀਏ ਅਤੇ ਦਰਸ਼ਨ ਮੱਲੀਏ ਗੁਰੂ ਘਰ ਦੇ ਕੀਰਤਨੀਆਂ ਨੂੰ ਦਸ਼ਮ ਪਾਤਿਸ਼ਾਹ ਦੀ ਬਾਣੀ ਪੜ੍ਹਨ ਤੋਂ ਰੋਕਦੇ ਰਹੇ ਹਨ। ਇਹ ਅਖੌਤੀ ਮਿਸ਼ਨਰੀਏ ਇਸ ਗੱਲ ਦਾ ਵੀ ਪ੍ਰਚਾਰ ਕਰ ਰਹੇ ਹਨ ਕਿ ਦਸਮ ਗ੍ਰੰਥ ਸਾਹਿਬ ਦੀ ਬਾਣੀ ਧੀਆਂ ਭੈਣਾਂ ਤੇ ਬੀਬੀਆਂ ਸਾਹਮਣੇ ਨਹੀਂ ਪੜੀ ਜਾ ਸਕਦੀ। ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਦਿਆਂ ਅਖੰਡ ਕੀਰਤਨੀ ਜਥੇ ਦੇ ਉੱਘੇ ਪੁਰਾਤਨ ਬਜ਼ੁਰਗ ਭਾਈ ਜਸਬੀਰ ਸਿੰਘ ਘੋੜੇਵਾਹ ਦੀ ਬੱਚੀ ਬੀਬੀ ਕਮਲਜੀਤ ਕੌਰ ਨੇ ਦਸ਼ਮ ਪਾਤਿਸ਼ਾਹ ਦੀਆਂ ਪਾਵਨ ਰਚਨਾਵਾਂ ਚੰਡੀ ਦੀ ਵਾਰ, ਚਰਿਤਰੋ ਪਾਖਿਆਨ ਅਤੇ ਨਾਲੋ-ਨਾਲ ਭਾਈ ਗੁਰਦਾਸ ਜੀ ਦੀ ੪੧ਵੀਂ ਵਾਰ ਦਾ ਕੀਰਤਨ ਇੰਦੌਰ ਵਿਖੇ ਹੋਏ ਸਾਲਾਨਾ ਅਖੰਡ ਕੀਰਤਨ ਸਮਾਗਮ ਵਿਚ ਕੀਤਾ, ਜਿਸ ਦੀ ਸੀ.ਡੀ. ਪਿਛਲੇ ਦਿਨੀ ਚੜ੍ਹਦੀ ਕਲ੍ਹਾ ਟਾਇਮ ਟੀ.ਵੀ. ਦੇ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਭਾਈ ਹਰਮਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਨੇ ਰਲੀਜ਼ ਕੀਤੀ। ਇਸ ਸੀ. ਡੀ. ਦੀਆਂ ਹਜ਼ਾਰੋਂ ਕਾਪੀਆਂ ਅਖੰਡ ਕੀਰਤਨੀ ਜਥਾ, ਮੱਧ ਪ੍ਰਦੇਸ਼ ਵਲੋਂ ਭੇਟਾ ਰਹਿਤ ਵੰਡੀਆਂ ਗਈਆਂ ਸਨ।


ਸ੍ਰੀ ਦਸਮ ਗ੍ਰੰਥ ਸਬੰਧੀ ਸਿੱਖ ਵਿਧਵਾਨਾ ਨਾਲ ਵਿਚਾਰਾਂ ਦੀ ਸ਼ਾਹਬਾਜ਼ ਖਾਲਸਾ/ਗੁਰਸਿਖ ਸੰਸਥਾ ਵਲੋਂ CD ਰਿਲੀਸ

ਇਸ ਦੀ ਸਫਲਤਾ ਨੂੰ ਦੇਖਦਿਆਂ ਸ਼ਮਾਰੂ ਵੀਡੀਉ ਦੇ ਸ. ਬਬਲੀ ਸਿੰਘ ਵਲੋਂ ਬੀਬੀ ਕਮਲਜੀਤ ਕੌਰ ਨੂੰ ਇਸ ਪ੍ਰਸੰਗ ਵਿਚ ਵਾਧਾ ਕਰਕੇ ਉਹਨਾਂ ਦੀ ਸਟੂਡੀਉ ਰਿਕਾਡਿੰਗ ਰਲੀਜ਼ ਕਰਾਉਂਣ ਦੀ ਬੇਨਤੀ ਕੀਤੀ। ਜਿਸਨੂੰ ਮੁੱਖ ਰੱਖਦਿਆ ਬੀਬੀ ਕਮਲਜੀਤ ਕੌਰ ਨੇ “ਖੰਡਾ ਪ੍ਰਿਥਮੈ ਸਾਜ ਕੈ” ਦੇ ਸਿਰਲੇਖ ਹੇਠ ਤਕਰੀਬਨ ਇਕ ਘੰਟੇ ਦੀ ਵੀਡੀਉ ਰਿਕਾਡਿੰਗ ਕਰਵਾਈ। ਸ਼ਮਾਰੂ ਵੀਡੀਉ ਵੱਲੋਂ ਜ਼ਾਰੀ ਕੀਤੀ ਗਈ ਇਸ ਸੀ.ਡੀ. ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵਲੋਂ ਮਿਤੀ ੧ ਮਾਰਚ ੨੦੧੦ ਨੂੰ ਹੋਲਾ ਮੁਹੱਲਾ ਦੇ ਮੁੱਖ ਸਮਾਗਮ ਦੌਰਾਨ ਸੰਗਤਾਂ ਦੀ ਭਾਰੀ ਮਜ਼ੂਦਗੀ ਵਿਚ ਜ਼ਾਰੀ ਕੀਤਾ ਗਿਆ। ਉਹਨਾਂ ਵਲੋਂ ਸੰਸਥਾਂ ਗੁਰਸਿੱਖ ਦੀ ਇਕਾਈ ਦੇ ਉੱਘੇ ਅਹੁੱਦੇਦਾਰ ਵੀਰ ਕਵਨੀਤ ਸਿੰਘ ਨੂੰ ਸੰਗਤਾਂ ਨੂੰ ਸੀ. ਡੀ. ਬਾਰੇ ਜਾਣਕਾਰੀ ਦੇਣ ਲਈ ਹੁਕਮ ਕੀਤਾ ਗਿਆ, ਸੰਖੇਪ ਵਿਚ ਇਸ ਬਾਰੇ ਵੀਰ ਕਵਨੀਤ ਸਿੰਘ ਵੱਲੋਂ ਸੀ. ਡੀ. ਬਾਰੇ ਜਾਣਕਾਰੀ ਦਿੱਤੀ ਜਾਣ ਤੇ ਸੰਗਤਾਂ ਦੇ ਭਰਵੇ ਜੈਕਾਰਿਆਂ ਦੀ ਗੂੰਜ਼ ਵਿਚ ਸੀ. ਡੀ. ਰਲੀਜ਼ ਦਾ ਸਵਾਗਤ ਕੀਤਾ। ਸੀ. ਡੀ. ਦੀਆਂ ਸੈਂਕੜੇ ਕਾਪੀਆਂ ਸਹਿਬਾਜ਼ ਖ਼ਾਲਸਾ ਵਲੋਂ ਬਤੌਰ ਸੇਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲਗਾਏ ਗਏ ਬੁੱਕ ਸਟਾਲ ਤੋਂ ਹੱਥੋ ਹੱਥ ਸੰਗਤਾਂ ਨੇ ਬੜੇ ਚਾਅ ਨਾਲ ਖਰੀਦੀਆਂ।“ਖੰਡਾ ਪ੍ਰਿਥਮੈ ਸਾਜ ਕੈ” VCD ਰਿਲੀਸ ਕਰਣ ਉਪਰੰਤ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ
ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਸ਼ਾਹਬਾਜ਼ ਖਾਲਸਾ ਸੰਸਥਾ ਦੇ ਸੇਵਾਦਾਰਾਂ ਨੂੰ ਸਨਮਾਨਤ ਕਰ ਰਹੇ.ਚੜ੍ਹਦੀ ਕਲ੍ਹਾ ਟਾਇਮ ਟੀ.ਵੀ. ਦੇ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ
ਸ਼ਾਹਬਾਜ਼ ਖਾਲਸਾ/ਗੁਰਸਿਖ ਸੰਸਥਾ ਦੇ ਸੇਵਾਦਾਰਾਂ ਨਾਲ ਸ੍ਰੀ ਦਸਮ ਗ੍ਰੰਥ ਸਬੰਧੀ VCD/CD ਰਿਲੀਸ


ਹੁਣ ਇਹਨਾਂ ਅਖੌਤੀ ਮਿਸ਼ਨਰੀਆਂ ਨੂੰ ਇਹ ਸੋਚਣਾ ਪਵੇਗਾ ਕਿ ਜਿਸ ਬਾਣੀ ਦੇ ਅਸ਼ਲੀਲ ਹੋਣ ਦਾ ਇਹ ਕੂੜ ਪ੍ਰਚਾਰ ਕਰਦੇ ਹਨ। ਉਸ ਬਾਣੀ ਦਾ ਅਮਰ ਉਪਦੇਸ਼ਮਈ ਸੰਦੇਸ਼ ਕੀਰਤਨ ਗਾਇਨ ਰਾਹੀਂ ਸੰਗਤਾਂ ਵਿਚ ਪਹੁੰਚਣਾ ਆਰੰਭ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਈ ਪੰਥ ਦੇ ਉੱਘੇ ਕੀਰਤਨੀਆਂ ਦੀ ਸ੍ਰੀ ਦਸ਼ਮ ਪਾਤਿਸ਼ਾਹ ਦੀ ਬਾਣੀ ਤੇ ਸੀ. ਡੀ. ਰਲੀਜ਼ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤੇ ਸੰਗਤਾਂ ਵਲੋਂ ਇਹਨਾਂ ਤਿਆਰੀਆਂ ਦਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਬੀਬੀ ਕਮਲਜੀਤ ਕੌਰ ਦਾ 2010 ਇੰਦੌਰ ਸਮਾਗਮ ਵਿਖੇ ਕੀਰਤਨ (Video 1) (Video 2)

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਹਬਾਜ਼ ਖਾਲਸਾ ਸੰਸਥਾ ਵਲੋਂ ਸ੍ਰੀ ਦਸਮ ਗ੍ਰੰਥ ਅਤੇ ਗੁਰਮਤਿ ਸਬੰਧੀ ਪੁਸਤਕਾਂ, CD, VCD ਦੇ ਭੰਡਾਰ ਦਾ ਦ੍ਰਿਸ਼:


11 Comments

 1. s s nanda nagpur March 6, 2010, 3:03 am

  wehaguru ji ka khalsa
  waheguru ji ki fateh

  I heartily congratulate Bibi Kamaljeet Kaur ji & members of shabaj khalsa For showing the courageous bravery for releasing the kirtan CD and distributing the same to the sangat. I sincerely wish that Takht should maintain the DASAM GRANTH in its original form for generations to come.

  sangat da das
  s s nanda

  Reply to this comment
 2. Simrendrasingh Hazur Sahib March 6, 2010, 5:03 am

  Wadhiya g

  Really 'karari chaped' on akhauti virodhi of Sri Dasam Granth Sahib Ji

  Reply to this comment
 3. Baldev Singh March 8, 2010, 1:03 am

  ਅਦਾਰਾ ਪੰਥਕ ਡਾਟ ਕਾਮ ਅਤੇ ਸਾਹਿਬਾਜ ਖਾਲਸਾ ਆਰਗਨਾਈਜੇਸ਼ਨ ਨੇ, ਦਸਮ ਪਿਤਾ ਦੀਆ ਰਚਨਾਵਾਂ ਜੋ ਸਿਰਫ ਔਰ ਸਿਰਫ ਖਾਲਸਾ ਪੰਥ ਨੂੰ ਸਦਾ ਚੜਦੀ ਕਲ੍ਹਾ ਵਿੱਚ ਰੱਖਣ ਲਈ ਹਨ, ਖਾਲਸਾ ਪੰਥ ਤੱਕ ਪਹੁੰਚਾ ਕੇ ਬੜ੍ਹਾ ਜੀ ਸਲਾਗਾਯੋਗ ਕੰਮ ਕੀਤਾ ਹੈ, ਇਹੋ ਜਿਹੀ ਉਮੀਦ ਹੀ ਅਸੀ ਪੰਥ ਦਰਦੀ ਸੱਜਣਾ ਤੋ ਕਰਦੇ ਹਾਂ ਜੀ, ਤਾਂ ਜੋ ਸਾਬਕਾ ਸਿੱਖ, ਗੁਰੂ ਨਿਂਦਕ ਅਤੇ ਦੋਗਲੀ ਨੀਤੀ ਵਾਲੇ ਅਖੌਤੀ ਪੰਥਕ ਲੀਡਰ ਅਤੇ ਅਖੌਤੀ ਸਿੱਖ ਮਿਸ਼ਨਰੀ ਵਿਦਵਾਨਾਂ ਨੂੰ ਕੋਈ ਸੋਝੀ ਆ ਸਕੇ ।

  ਵਹਿਗੁਰੂ ਜੀ ਕਾ ਖਾਲਸਾ ।
  ਵਾਹਿਗੁਰੂ ਜੀ ਕੀ ਫਤਿਹ ॥

  Reply to this comment
 4. Gurpreet Singh Delhi March 8, 2010, 6:03 am

  SHAHBAAZ KHALSA is doing great sewa of Sikh Panth, this is really a great work, keep going and give more & more crispy slaps to so-called Missionaries,

  Akaal Sahaii hongaaa

  Reply to this comment
 5. TE BIR SINGH March 12, 2010, 12:03 pm

  MAY WAHEGURUJI BLESS THOSE WHO SERVE HIM.

  Reply to this comment
 6. M Singh April 7, 2010, 12:04 pm

  Wahe Guru Ji Ka Khlasa Wahe Guru Ji Ki Fateh!

  Sevadara di Chardi Kala rahe!  Reply to this comment
 7. vishal pune May 16, 2010, 6:05 am

  awesome work

  Reply to this comment
 8. June 2, 2010, 3:06 am

  KHALSA is doing great sewa of Sikh Panth, this is really a great work, keep going and give more & more crispy slaps to so-called Missionaries,

  Reply to this comment
 9. paramjeet singh new delhi August 19, 2010, 10:08 am

  maharaj kalgidhar ji di pawan baani da prachar ik aukha kamm c jo shehbaaj khalsa ate panthic.org , gursikh walo bakhoobi nibhayeya gaya hai.. dusht daman kalgidhar swami ehna samuh pyareya nu sada apni aut vich rakhan

  Reply to this comment
 10. HS February 6, 2012, 9:02 pm

  Bahut Wadhiya Bibi Ji...
  Guru Khalse di chardi kala karre..

  Reply to this comment
 11. SHIVINDER SINGH BEDI NEW DELHI December 20, 2012, 9:12 pm

  Dhan Dhan Daswein Patshah Saheb Sri Guru Gobind Singh Ji Maharaj,Kalgidhar Pita,Panth De Wali,Sarbans Daani,Amrit De Daate Sab Thain Hoye Ji Sahaye.
  Aap Ji di Baani (Sri Dasam Granth Ji) Bir Ras Di Baani,Guru Garib Niwaj Kirpa Karo Sehaj Awastha Naal Padan Da Udham Baksho Ji.

  Guru Saheb Kirpa Karan Te Apne Gursikhan Te Mehran Bharyan Hath Rakh Ke Eh Prachar Karan Da Udham Bakshan.

  Saari Guru Di Sangat nu Bahut Bahut Wadhai.

  Waheguru Ji Ka Khalsa!
  Waheguru Ji Ki Fateh!!

  Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article