A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

Author/Source: Bhai Jaswinder Singh

The Divine Representation of Compassion and Devotion: Sri Guru Har Rai Sahib Ji

ਗੁਰਮਤਿ ਵਿਚਾਰਧਾਰਾ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੈ। ਸਾਰੇ ਗੁਰੂ ਸਾਹਿਬਾਨ ਜੀ ਦੇ ਜੀਵਨ ਸਾਰੀ ਲੋਕਾਈ ਲਈ ਪ੍ਰੇਰਨਾ-ਸਰੋਤ ਹਨ। ਸਿੱਖੀ ਦਾ ਮੁੱਖ ਉਦੇਸ਼ ਹੀ ਸਮਾਜ ਦੀਆਂ ਸਮੱਸਿਆਵਾਂ ਨੂੰ ਸਾਵਾਂ-ਪੱਧਰਾ ਬਣਾ ਕੇ ਇਕ ਨਿਵੇਕਲੀ ਜੀਵਨ-ਜਾਚ ਸਿਖਾਉਣਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਧਰਤੀ 'ਤੇ ਫੈਲੇ ਅਵਿੱਦਿਆ ਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਰੇ ਸੰਭਵ ਯਤਨ ਕੀਤੇ। ਸਤਵੇਂ ਪਾਤਸ਼ਾਹ ਸਤਿਗੁਰੂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੀਵਨ, ਸੰਸਾਰ ਨੂੰ ਦਇਆ ਤੇ ਦ੍ਰਿੜ੍ਹਤਾ ਵਿੱਚੋਂ ਜੀਵਨ-ਮੰਤਵ ਨੂੰ ਸਮਝਣ ਲਈ ਪ੍ਰੇਰਨਾ ਦਿੰਦਾ ਹੈ। ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ‘ਗੰਜ਼ਨਾਮਾ’ ਅੰਦਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਬਾਬਤ ਲਿਖਿਆ ਹੈ ਕਿ ਗੁਰੂ ਹਰਿ ਰਾਇ ਸੱਚ ਦੇ ਪਾਲਣਹਾਰੇ ਵੀ ਹਨ ਤੇ ਸੱਚ ਦੇ ਧਾਰਨੀ ਵੀ। ਗੁਰੂ ਕਰਤਾ ਹਰਿ ਰਾਇ ਸੁਲਤਾਨ ਵੀ ਹੈ ਤੇ ਦਰਵੇਸ਼ ਵੀ। ਗੁਰੂ ਕਰਤਾ ਹਰਿ ਰਾਇ ਦੋਹਾਂ ਜਹਾਨਾਂ ਦੀ ਬਖਸ਼ਿਸ਼ ਕਰਨ ਵਾਲਾ ਹੈ। ਗੁਰੂ ਕਰਤਾ ਹਰਿ ਰਾਇ ਲੋਕ-ਪਰਲੋਕ ਦੋਹਾਂ ਜਹਾਨਾਂ ਦਾ ਸਰਦਾਰ ਹੈ:

ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਇ।
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ॥੮੭॥
ਫ਼ਯਾਜ਼ੁਲ ਦਾਰੈਨ ਗੁਰੂ ਕਰਤਾ ਹਰਿ ਰਾਇ।
ਸਰਵਰਿ ਕੌਨਨ ਗੁਰੂ ਕਰਤਾ ਹਰਿ ਰਾਇ॥੮੮॥


ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਸਤਵੇਂ ਪਾਤਸ਼ਾਹ ਜੀ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧਿਆਇਆਂ ਪਾਪ ਨੱਸ ਜਾਂਦੇ ਹਨ। ਤਾਂ ਤੇ ਹੇ ਮੇਰੇ ਮਨ! ਉਨ੍ਹਾਂ ਦੇ ਸ੍ਰੇਸ਼ਟ ਚਰਨਾਂ ਨੂੰ ਪ੍ਰਣਾਮ ਕਰ, ਜਿਸ ਤੋਂ ਤੂੰ ਰੂਹਾਨੀ ਭਗਤੀ ਪ੍ਰਾਪਤ ਕਰੇਂ -

ਸ੍ਰੀ ਸਤਿਗੁਰ ਹਰਿਰਾਇ ਕੇ ਨਾਇ ਧ੍ਯਾਇ ਅਘ ਜਾਂਇ।
ਕਰਿ ਪਦ ਪਰ ਪਰਣਾਮ ਕੋ, ਜਿਹ ਤੇ ਨਿਧਿ ਸਿਧਿ ਆਇ॥੧੭॥
(ਸ੍ਰੀ ਗੁਰੂ ਨਾਨਕ ਪ੍ਰਕਾਸ਼, ਪੂਰਬਾਰਧ ਅਧਯਾਯ ੧, ਪੰਨਾ ੩੮)


ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਇਆ, ਦ੍ਰਿੜ੍ਹਤਾ ਤੇ ਸਹਿਜ ਵਰਗੇ ਮਹਾਨ ਤੇ ਸ੍ਰੇਸ਼ਟ ਗੁਣਾਂ ਦੀ ਧਾਰਨੀ ਹੈ। ਅਸੀਂ ਆਪਣੇ ਜੀਵਨ ਵਿਚ ਵੇਖਦੇ ਹਾਂ ਕਿ ਜਿਸ ਮਨੁੱਖ ਵਿਚ ਵਧੇਰੇ ਗੁਣ ਹੁੰਦੇ ਹਨ, ਉਹ ਸੰਸਾਰ ਦੀਆਂ ਸੁੱਚੀਆਂ ਨਜ਼ਰਾਂ ਦਾ ਪਾਤਰ ਬਣਦਾ ਹੈ। ਉਹ ਸ਼ਖ਼ਸੀਅਤ ਕਿੰਨੀ ਲਾਸਾਨੀ ਤੇ ਅਨੂਪਮ ਹੋਵੇਗੀ, ਜਿਸ ਵਿਚ ਦਇਆ ਸੀ, ਸਹਿਜ ਵਿਚ ਵਿਚਰਨਾ ਜਿਸ ਦਾ ਸੁਭਾਅ ਸੀ ਅਤੇ ਦ੍ਰਿੜ੍ਹਤਾ ਵਰਗਾ ਗੁਣ ਜਿਸ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਇਆ ਸੀ!

ਐਸੀ ਮਹਾਨ ਸ਼ਖ਼ਸੀਅਤ ਦਾ ਪਾਵਨ ਪ੍ਰਕਾਸ਼ ੧੯ ਮਾਘ, ਸੰਮਤ ਨਾਨਕਸ਼ਾਹੀ ੧੬੧ ਮੁਤਾਬਿਕ, ੧੬ ਜਨਵਰੀ ੧੬੩੦ ਈ. ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਦੇ ਅਸਥਾਨ 'ਤੇ ਹੋਇਆ। ਬਾਬਾ ਗੁਰਦਿੱਤਾ ਜੀ, ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। (ਗੁਰੂ) ਹਰਿ ਰਾਇ ਸਾਹਿਬ ਜੀ ਦਾ ਬਚਪਨ ਆਪਣੇ ਦਾਦਾ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿਚ ਬੀਤਿਆ। ਦਾਦਾ ਗੁਰੂ ਜੀ ਦੀ ਸਰਪ੍ਰਸਤੀ ਹੇਠ ਗੁਰਬਾਣੀ ਅਤੇ ਗੁਰ¬ਇਤਿਹਾਸ ਦੀ ਸਿੱਖਿਆ ਪ੍ਰਾਪਤ ਕੀਤੀ। ਬਾਲਕ ਹਰਿ ਰਾਇ ਜੀ ਹਮੇਸ਼ਾ ਸ਼ਾਂਤੀ ਸਰੂਪ ਰਹੇ। ਆਪ ਦੀ ਕੋਮਲਤਾ ਅਤੇ ਸ਼ਾਂਤੀ ਦੀਆਂ ਸਾਖੀਆਂ ਬਹੁਤ ਪ੍ਰਸਿੱਧ ਹਨ ਜਿਨ੍ਹਾਂ ’ਚੋਂ ਇਕ ਦਾ ਬ੍ਰਿਤਾਂਤ ਇਉਂ ਲਿਖਿਆ ਮਿਲਦਾ ਹੈ।

ਇਕ ਵਾਰ ਬਾਲਕ (ਗੁਰੂ) ਹਰਿ ਰਾਇ ਜੀ ਬਾਗ਼ ਦੀ ਸੈਰ ਕਰ ਰਹੇ ਸਨ ਕਿ ਅਚਾਨਕ ਇਕ ਖਿੜਿਆ ਹੋਇਆ ਫੁੱਲ ਆਪ ਦੇ ਜਾਮੇ ਨਾਲ ਅੜ ਕੇ ਜ਼ਮੀਨ 'ਤੇ ਡਿੱਗ ਪਿਆ। ਆਪ ਇਸ ਟੁੱਟੇ ਹੋਏ ਫੁੱਲ ਨੂੰ ਦੇਖ ਕੇ ਵੈਰਾਗ ਵਿਚ ਆਏ ਅਤੇ ਉਸ ਫੁੱਲ ਨੂੰ ਚੁੱਕ ਕੇ ਦੁਬਾਰਾ ਟਾਹਣੀ ਉੱਪਰ ਰੱਖਦੇ ਪਏ ਨੇ। ਪਰ ਟਾਹਣੀ ਅਤੇ ਫੁੱਲ ਦਾ ਟੁੱਟ ਚੁਕਾ ਸੰਬੰਧ ਨਾ ਜੁੜਦਾ ਤੱਕ ਕੇ ਬਹੁਤ ਰੋਸ ਪ੍ਰਗਟ ਕੀਤਾ। ਦਾਦਾ ਗੁਰੂ ਜੀ ਨੇ ਆਪ ਨੂੰ ਇਸ ਤਰ੍ਹਾਂ ਚਿੰਤਾਤੁਰ ਦੇਖ ਕੇ ਬਚਨ ਕੀਤਾ ਕਿ ਜਦੋਂ ਵਾਹਿਗੁਰੂ ਇਤਨਾ ਵੱਡਾ ਜਾਮਾ ਬਖਸ਼ੇ ਤਾਂ ਉਸ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ। ਇਸ ਗੁੱਝੀ ਰਮਜ਼ ਨੂੰ ਆਪ ਜੀ ਨੇ ਸਮਝ ਲਿਆ ਅਤੇ ਅੰਤ ਤਕ ਨਿਭਾਇਆ।

ਮੀਰੀ-ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਆਪਣੇ ਪੁੱਤਰਾਂ, ਸਿੱਖਾਂ ਤੇ ਪੋਤਰਿਆਂ ਵਿੱਚੋਂ (ਗੁਰੂ) ਹਰਿਰਾਇ ਜੀ ਨੂੰ ਯੋਗ ਸਮਝਿਆ। ਆਪ ਜੀ ਦੀ ਉਮਰ ੧੪ ਸਾਲ ਦੀ ਸੀ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸੰਮਤ ਨਾਨਕਸ਼ਾਹੀ ੧੭੬ ਮੁਤਾਬਿਕ, ੧੬੪੪ ਈ. ਨੂੰ ਗੁਰਿਆਈ (ਗੁਰੂ) ਹਰਿਰਾਇ ਜੀ ਨੂੰ ਸੌਂਪ ਗਏ ਸਨ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਸਤਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ।

ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਆਪ ਜੀ ਨੇ ਅਨੁਭਵ ਕਰ ਲਿਆ ਕਿ ਗੁਰੂ ਨਾਨਕ ਸਾਹਿਬ ਦਾ ਸਰਬ-ਸਾਂਝੀਵਾਲਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਪੰਜਾਬ ਤੋਂ ਬਾਹਰ ਗੁਰਸਿੱਖੀ ਦੇ ਪ੍ਰਚਾਰ ਲਈ ਭਰਪੂਰ ਯਤਨ ਕੀਤੇ। ਸਿੱਖੀ ਦੇ ਪ੍ਰਚਾਰਕਾਂ ਨਾਲ ਆਪਣੇ ਸੰਬੰਧ ਵਧੇਰੇ ਪ੍ਰੇਮਮਈ ਬਣਾ ਕੇ ਦੁਆਬੇ ਤੇ ਮਾਲਵੇ ਵਿਚ ਸਿੱਖੀ ਹੋਰ ਪ੍ਰਫੁੱਲਤ ਕੀਤੀ। ਇਕ ਵੈਰਾਗੀ ਸਾਧੂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਲਈ ਪ੍ਰੇਰਿਆ। ਉਸ ਸਾਧੂ ਦਾ ਨਾਂ 'ਭਗਤ ਭਗਵਾਨ' ਰੱਖਿਆ। ਇਹ ਸਾਧੂ ਸਿੱਖੀ ਦਾ ਬੜਾ ਵੱਡਾ ਪ੍ਰਚਾਰਕ ਬਣ ਕੇ ਵਿਚਰਿਆ। ਕੀਰਤਪੁਰ ਸਾਹਿਬ ਵਿਖੇ ਹੀ ਭਾਈ ਸੰਗਤੀਆ ਗੁਰੂ ਸਾਹਿਬ ਜੀ ਦੇ ਸੰਪਰਕ ਵਿਚ ਆਇਆ, ਜਿਸ ਦਾ ਨਵਾਂ ਨਾਂ ਭਾਈ ਫੇਰੂ ਜੀ ਰੱਖ ਕੇ ਦੁਆਬੇ ਵਿਚ ਪ੍ਰਚਾਰ ਲਈ ਭੇਜਿਆ। ਭਾਈ ਗੋਂਦੇ ਨੂੰ ਕਾਬਲ ਵਿਚ ਪ੍ਰਚਾਰ ਲਈ ਭੇਜਿਆ।

ਆਪ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗਰੀਬਾਂ, ਅਨਾਥਾਂ ਤੇ ਲੋੜਵੰਦਾਂ ਲਈ ਲੰਗਰ ਚਲਾਏ ਜਾਣ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਦੇਸ਼ ਵੰਡ ਛਕਣ ਦੀ ਰੀਤ ਚੱਲਦੀ ਰਹੇ। ਆਪ ਜੀ ਬਚਨ ਕਰਦੇ ਸਨ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ; ਭਾਵ ਜੋ ਸ਼ਰਧਾ ਸਹਿਤ ਲੋੜਵੰਦ ਪ੍ਰਾਣੀ ਦੀ ਸੇਵਾ ਕਰੇਗਾ, ਸੋ ਗੁਰੂ-ਘਰ ਵਿਚ ਪ੍ਰਵਾਨ ਹੋਵੇਗਾ। ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਵਿਰਸੇ ਵਿਚ ਮਿਲੀ ਸੰਗਤ ਤੇ ਪੰਗਤ ਨੂੰ ਨਵਾਂ ਰੂਪ ਦਿੱਤਾ।

ਜਿੱਥੇ ਆਪ ਜੀ ਲੋੜਵੰਦਾਂ, ਗਰੀਬਾਂ ਤੇ ਅਨਾਥਾਂ ਨੂੰ ਗੁਰੂ ਕੇ ਲੰਗਰ ਅਤੇ ਨਾਮ-ਦਾਰੂ ਦੇ ਕੇ ਅਰੋਗ ਤੇ ਸੁਖੀ ਕਰਦੇ ਸਨ, ਉਥੇ ਆਪ ਜੀ ਨੇ ਇਨਸਾਨਾਂ ਦੇ ਰੋਗੀ ਸਰੀਰਾਂ ਦੇ ਰੋਗ ਮਿਟਾਉਣ ਲਈ ਬੜਾ ਵੱਡਾ ਦਵਾਖਾਨਾ ਖੋਲ੍ਹਿਆ, ਜਿਸ ਵਿਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਹਰ ਰੋਗੀ ਨੂੰ ਇਸ ਦਵਾਖਾਨੇ ਵਿੱਚੋਂ ਹਰ ਵੇਲੇ ਦਵਾਈ ਮੁਫ਼ਤ ਮਿਲਦੀ ਸੀ। ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵਿਰੋਧੀਆਂ ਵੱਲੋਂ ਧੋਖੇ ਨਾਲ ਰਾਜਗੱਦੀ ਦੀ ਲਾਲਸਾ ਅਧੀਨ ਖਾਣੇ ਵਿਚ ਸ਼ੇਰ ਦੀ ਮੁੱਛ ਦਾ ਇਕ ਵਾਲ ਖਵਾ ਦਿੱਤਾ ਗਿਆ ਸੀ, ਜਿਸ ਨਾਲ ਉਹ ਬੀਮਾਰ ਹੋ ਗਿਆ। ਵੈਦਾਂ, ਹਕੀਮਾਂ ਨੇ ਇਕ ਖਾਸ ਕਿਸਮ ਤੇ ਖਾਸ ਵਜ਼ਨ ਦੇ ਲੌਂਗ, ਹਰੜਾਂ ਤੇ ਗਜਮੋਤੀ, ਦਵਾਈ ਲਈ ਤਜਵੀਜ਼ ਕੀਤੇ। ਮੁਗ਼ਲ ਬਾਦਸ਼ਾਹ ਨੇ ਸਾਰੇ ਦੇਸ਼ ਵਿੱਚੋਂ ਇਨ੍ਹਾਂ ਵਸਤਾਂ ਦਾ ਪਤਾ ਕਰਵਾਇਆ ਪਰ ਇਹ ਚੀਜ਼ਾਂ ਗੁਰੂ-ਘਰ ਦੇ ਸਫ਼ਾਖਾਨੇ ਤੋਂ ਬਿਨਾਂ ਹੋਰ ਕਿਤਿਉਂ ਵੀ ਨਾ ਮਿਲੀਆਂ। ਦਾਰਾ ਸ਼ਿਕੋਹ ਇਥੋਂ ਦੀ ਦਵਾਈ ਨਾਲ ਰਾਜ਼ੀ ਹੋ ਗਿਆ। ਉਸ ਨੇ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦਾ ਧੰਨਵਾਦ ਕੀਤਾ।

ਜਿੱਥੇ ਆਪ ਦਇਆ, ਸ਼ਾਂਤੀ ਅਤੇ ਕੋਮਲਤਾ ਦੇ ਭੰਡਾਰ ਸਨ, ਉਥੇ ਦ੍ਰਿੜ੍ਹਤਾ ਅਤੇ ਵਿਸ਼ਵਾਸ ਦੇ ਭੀ ਪਹਿਰੇਦਾਰ ਰਹੇ। ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਇਕ ਵਾਰ ਸਤਿਗੁਰੂ ਜੀ ਆਪਣੇ ਪਲੰਘ 'ਤੇ ਆਰਾਮ ਕਰ ਰਹੇ ਸਨ ਕਿ ਬਾਹਰੋਂ ਕੁਝ ਸੰਗਤਾਂ ਢੋਲਕੀ, ਛੈਣਿਆਂ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰਦੀਆਂ ਆ ਰਹੀਆਂ ਸਨ। ਜਦੋਂ ਕੀਰਤਨ ਦੀ ਆਵਾਜ਼ ਅਚਾਨਕ ਸਤਿਗੁਰੂ ਜੀ ਦੇ ਕੰਨੀਂ ਪਈ ਤਾਂ ਬਹੁਤ ਕਾਹਲੀ ਨਾਲ ਆਪਣੇ ਪਲੰਘ ਤੋਂ ਉੱਠੇ ਤਾਂ ਠੋਕਰ ਲੱਗਣ ਕਰਕੇ ਆਪ ਦੇ ਪੈਰ ’ਤੇ ਜ਼ਖ਼ਮ ਹੋ ਗਿਆ, ਖੂਨ ਵਗਣ ਲੱਗ ਪਿਆ ਪਰ ਆਪ ਬਾਣੀ ਅਤੇ ਸੰਗਤ ਦੇ ਸਤਿਕਾਰ ਲਈ ਅਡੋਲ ਖੜ੍ਹੇ ਰਹੇ। ਕੀਰਤਨ ਦੀ ਸਮਾਪਤੀ ਹੋਣ ਤੋਂ ਬਾਅਦ ਜਦੋਂ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਬੈਠ ਗਈਆਂ, ਫਿਰ ਹੀ ਆਪ ਨੇ ਜ਼ਖ਼ਮ ਵੱਲ ਧਿਆਨ ਦਿੱਤਾ।

ਜਦੋਂ ਸ਼ਾਹਜਹਾਨ ਦੇ ਪੁੱਤਰਾਂ ਵਿਚ ੧੬੫੭ ਈ. ਨੂੰ ਦਿੱਲੀ ਦੇ ਤਖ਼ਤ ਲਈ ਆਪਸੀ ਲੜਾਈ ਹੋਈ ਤਾਂ ਦਾਰਾ ਸ਼ਿਕੋਹ ਔਰੰਗਜ਼ੇਬ ਤੋਂ ਹਾਰ ਖਾ ਕੇ ਲਾਹੌਰ ਵੱਲ ਨੂੰ ਦੌੜਿਆ। ਉਸ ਨੂੰ ਫੜਨ ਲਈ ਔਰੰਗਜ਼ੇਬ ਨੇ ਉਸ ਦੇ ਮਗਰ ਫੌਜ ਭੇਜੀ। ਦਾਰਾ ਸ਼ਿਕੋਹ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਵਿਚ ਮਿਲਿਆ ਤੇ ਸਹਾਇਤਾ ਲਈ ਬੇਨਤੀ ਕੀਤੀ। ਸ਼ਰਨ ਆਏ ਦਾਰਾ ਸ਼ਿਕੋਹ ਨੂੰ ਗੁਰੂ ਜੀ ਨੇ ਧੀਰਜ ਦਿੱਤਾ, ਪ੍ਰਸ਼ਾਦ ਛਕਾਇਆ ਤੇ ਵਿਦਾ ਕੀਤਾ। ਆਪ ੨੨੦੦ ਸੂਰਬੀਰ ਨਾਲ ਲੈ ਕੇ ਬਿਆਸ ਦਰਿਆ ਦੇ ਕੰਢੇ 'ਤੇ ਜਾ ਖਲੋਤੇ ਤੇ ਸਭ ਬੇੜੀਆਂ ਕਾਬੂ ਕਰ ਲਈਆਂ। ਇਸ ਤਰ੍ਹਾਂ ਉਨ੍ਹਾਂ ਨੇ ਫੌਜ ਨੂੰ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਲਿਆ। ਉਤਨੇ ਚਿਰ ਨੂੰ ਦਾਰਾ ਸ਼ਿਕੋਹ ਸੁਰੱਖਿਅਤ ਥਾਂ 'ਤੇ ਜਾ ਪੁੱਜਾ। ਇਸ ਗੱਲ ਦਾ ਪਤਾ ਬਾਅਦ ਵਿਚ ਔਰੰਗਜ਼ੇਬ ਨੂੰ ਵੀ ਲੱਗ ਗਿਆ।

ਇਧਰ ਧੀਰਮੱਲ ਦੇ ਅੰਦਰ ਗੁਰਗੱਦੀ ਪ੍ਰਾਪਤ ਕਰਨ ਦਾ ਲਾਲਚ ਹੋਰ ਵਧ ਗਿਆ। ਉਹ ਪਹਿਲਾਂ, ਪਹਿਲੇ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਚਿੱਠੀਆਂ ਲਿਖ ਕੇ ਭੇਜਦਾ ਰਿਹਾ ਸੀ ਕਿ ਛੇਵੇਂ ਗੁਰੂ ਜੀ ਨੇ ਉਸ ਦਾ ਗੁਰਤਾ-ਗੱਦੀ ਦਾ ਹੱਕ ਮਾਰ ਕੇ ਗੱਦੀ ਉਸ ਦੇ ਛੋਟੇ ਭਰਾ ਨੂੰ ਦੇ ਦਿੱਤੀ ਹੈ। ਜਦੋਂ ੧੬੬੦ ਈ. ਵਿਚ ਔਰੰਗਜ਼ੇਬ ਦੇ ਬਾਦਸ਼ਾਹ ਹੋਣ ਦਾ ਐਲਾਨ ਹੋਇਆ ਤਾਂ ਧੀਰਮੱਲ ਨੇ ਫਿਰ ਨਵੇਂ ਸਿਰਿਉਂ ਬਾਦਸ਼ਾਹ ਕੋਲ ਦਰਖ਼ਾਸਤ ਲਿਖ ਭੇਜੀ ਕਿ ਕਾਨੂੰਨ ਦੀ ਸਹਾਇਤਾ ਨਾਲ ਉਸ ਨੂੰ ਉਸ ਦਾ ਹੱਕ ਦਿਵਾਇਆ ਜਾਵੇ। ਬਾਦਸ਼ਾਹ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਦਾ ਹੱਕ ਦਿਵਾਇਆ ਜਾਵੇ। ਬਾਦਸ਼ਾਹ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਵਿਖੇ ਆਉਣ ਦਾ ਸੱਦਾ ਭੇਜਿਆ। ਗੁਰੂ ਜੀ ਆਪ ਤਾਂ ਨਾ ਗਏ ਪਰ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਦਿੱਲੀ ਭੇਜਿਆ, ਨਾਲ ਹੀ ਉਸ ਨੂੰ ਸਿੱਖਿਆ ਦਿੱਤੀ ਕਿ ਹਰ ਕਾਰਜ ਸਮੇਂ ਗੁਰੂ 'ਤੇ ਭਰੋਸਾ ਰੱਖਣਾ ਤੇ ਅੰਗ-ਸੰਗ ਸਮਝਣਾ।

ਰਾਮਰਾਇ ਬੜਾ ਚੁਸਤ ਤੇ ਹਾਜ਼ਰ-ਜੁਆਬ ਸੀ। ਗੁਰਬਾਣੀ ਤੇ ਗੁਰੂ-ਘਰ ਦੀ ਮਰਯਾਦਾ ਦੀ ਵੀ ਸੂਝ ਰੱਖਦਾ ਸੀ ਪਰ ਸ਼ਾਹੀ ਦਰਬਾਰ ਦੀ ਆਉ-ਭਗਤ ਤੇ ਸ਼ਾਨੋ-ਸ਼ੌਕਤ ਨੇ ਉਸ ਨੂੰ ਭਰਮਾ ਲਿਆ। ਉਸ ਨੂੰ ਗੁਰੂ-ਪਿਤਾ ਵੱਲੋਂ ਮਿਲੀ 'ਨਿਰਭਉ' ਤੇ 'ਨਿਰਵੈਰੁ' ਰਹਿਣ ਦੀ ਸਿੱਖਿਆ ਭੁੱਲ ਗਈ। ਹੰਕਾਰ ਵੱਸ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਕਰਾਮਾਤਾਂ ਵੀ ਵਿਖਾਈਆਂ। ਜਦੋਂ ਉਸ ਨੂੰ 'ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ' ਦੇ ਅਰਥਾਂ ਬਾਰੇ ਪੁੱਛਿਆ ਤਾਂ ਉਸ ਨੇ ਸ਼ਾਹੀ ਡਰ ਤੇ ਲਾਲਚ ਵਿਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਉਚਾਰੀ ਹੋਈ ਤੁਕ ‘ਮੁਸਲਮਾਨ’ ਦੀ ਥਾਂ ‘ਬੇਈਮਾਨ’ ਉਚਾਰ ਕੇ ਬਦਲ ਦਿੱਤੀ, ਜਿਸ ਨਾਲ ਮੁਗ਼ਲ ਬਾਦਸ਼ਾਹ ਖੁਸ਼ ਹੋ ਗਿਆ। ਪਰ ਜਦੋਂ ਸਤਿਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੁਬਾਰਾ ਰਾਮਰਾਇ ਨੂੰ ਮੂੰਹ ਨਹੀਂ ਲਗਾਇਆ ਅਤੇ ਗੁਰਬਾਣੀ ਦੇ ਸਤਿਕਾਰ ਤੇ ਗੁਰਮਤਿ ਦੇ ਆਦਰਸ਼ ਤੋਂ ਪੁੱਤਰ ਪਿਆਰ ਨੂੰ ਕੁਰਬਾਨ ਕਰ ਦਿੱਤਾ। ਆਪ ਜੀ ਨੇ ਫ਼ੁਰਮਾਇਆ ਕਿ ਕਰਾਮਾਤਾਂ ਦਿਖਾਉਣ ਵਾਲੇ ਤੇ ਬਾਣੀ ਦਾ ਅਪਮਾਨ ਕਰਨ ਵਾਲੇ ਦਾ ਦਰਸ਼ਨ ਵੀ ਨਾ ਕੀਤਾ ਜਾਵੇ ਤੇ ਉਸ ਨਾਲ ਕਿਸੇ ਕਿਸਮ ਦਾ ਵਿਹਾਰ ਨਾ ਰੱਖਿਆ ਜਾਵੇ। ਅੱਜ ਵੀ ਗੁਰੂ ਕੇ ਸਿੱਖ ਨੂੰ ਰਾਮਰਾਈਏ ਨਾਲ ਰੋਟੀ-ਬੇਟੀ ਦੀ ਸਾਂਝ ਰੱਖਣ ਦਾ ਹੁਕਮ ਨਹੀਂ ਹੈ।

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ, ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਯੋਗ ਅਧਿਕਾਰੀ ਨੂੰ ਸੌਂਪਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਆਪਣੇ ਛੋਟੇ ਸਪੁੱਤਰ (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਵਿਚ ਗੁਰਤਾ-ਗੱਦੀ ਨੂੰ ਸੰਭਾਲਣ ਦੀਆਂ ਯੋਗਤਾਵਾਂ ਮੌਜੂਦ ਸਨ, ਨੂੰ ਗੁਰਤਾ ਦਾ ਤਾਜ਼ ਪਹਿਨਾਇਆ। ਆਪ ੬ ਕੱਤਕ, ਸੰਮਤ ਨਾਨਕਸ਼ਾਹੀ ੧੯੩ ਮੁਤਾਬਿਕ, ੬ ਅਕਤੂਬਰ ੧੬੬੧ ਈ. ਨੂੰ ਜੋਤੀ-ਜੋਤਿ ਸਮਾ ਗਏ। ਗੁਰੂ ਜੀ ਦਾ ਅੰਤਮ ਸਸਕਾਰ ਪਤਾਲਪੁਰੀ, ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ।

ਆਓ! ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਮਹਾਨ ਅਤੇ ਅਦੁੱਤੀ ਗੁਣਾਂ ਦਇਆ, ਸਹਿਜ, ਸ਼ਾਂਤੀ, ਦ੍ਰਿੜ੍ਹਤਾ ਤੇ ਪਰਉਪਕਾਰ ਆਦਿ ਦਾ ਅਮਲੀ ਜੀਵਨ ’ਚ ਸੰਚਾਰ ਕਰਕੇ ਅਸੀਂ ਗੁਰੂ ਪਾਤਸ਼ਾਹ ਦੇ ਸੱਚੇ ਸਿੱਖ ਹੋਣ ਦਾ ਮਾਣ ਹਾਸਲ ਕਰੀਏ!


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article