
ਹਉ ਆਪਹੁ ਬੋਲਿ ਨ ਜਾਣਦਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ‘ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਗੁਰਬਾਣੀ ਜਪੁ ਤੋਂ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥ 1 ॥ ਤਕ ਨਿਰੰਕਾਰ ਦੀ ਬਾਣੀ ਗੁਰੂਆਂ ਅਤੇ ਭਗਤਾਂ ਦੀ ਰਸਨਾ ਰਾਹੀ ਆਈ ਹੈ। ਇਸ ਗੁਰਬਾਣੀ ਨੂ ਪੜ੍ਹ ਕੇ, ਸਮਝ ਕੇ, ਅਮਲ ਕਰਕੇ ਅਸੀ ਗੁਰਸਿਖਾਂ ਨੇ ਜੀਵਨ ਸੈਧ ਲੈਣੀ ਹੈ, ਅਤੇ ਗੁਰਬਾਣੀ ਦੇ ਆਧਾਰ ਤੇ ਚਲਣਾ ਹੈ। ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, “ ਗੁਰਬਾਣੀ ਇਸ ਜਗੁ ਮੈ ਚਾਨਣ॥” ਜਿਨਾ ਵਿਅਕਤੀਆਂ ਨੇ ਗੁਰਬਾਣੀ ਤੇ ਚਲਣ ਦਾ ਹੀਲਾ ਕਰਕੇ ਪਕਾ ਇਰਾਦਾ ਕਰ ਲਿਆ ਹੈ, ਓਹ ਕਦੇ ਨਹੀ ਸਹਾਰ ਸਕਦੇ ਕਿ ਕੋਈ ਇਸ ਦੇ ਗਲਤ ਅਰਥ ਕਰਕੇ ਕਿਤਾਬਾਂ ਛਾਪ, ਗੁਰਦਵਾਰਿਆਂ ਦੀਆਂ ਸਟੇਜਾਂ ਤੇ ਬੈਠ ਕੇ ਉਸ ਸੰਸਥਾ (ਸਿੱਖ ਮਿਸ਼ਨਰੀ ) ਨਾਲ ਸਨਬਧ ਦਸੇ ਜਿਸਨੇ ਸੈਂਕੜੇ ਗੁਰੂ ਦੇ ਪਿਆਰੇ ਉਤਪਨ ਕੀਤੇ ਹਨ, ਜਿਹੜੇ ਗੁਰਬਾਣੀ ਅਤੇ ਇਤਹਾਸ ਦੀ ਖੋਜ ਬਾਰੇ ਬੋਲਦੇ ਅਤੇ ਲਿਖਦੇ ਹਨ। ਸੁਣ ਅਤੇ ਪੜਕੇ ਮਨ ਨੂੰ ਬੜਾ ਗਿਆਨ ਪਰਾਪਤ ਹੁੰਦਾ ਹੈ। ਕਈ ਐਸੇ ਟੁਕਰ ਬੋਚ ਵੀ ਹਨ, ਜੋ ਉਸ ਜਥੇ ਬੰਦੀ (ਸਿਖ ਮਿਸ਼ਨਰੀ) ਨੂੰ ਕਲੰਕਤ ਕਰਦੇ ਹਨ।
ਅਜ ਕੱਲ ਬਰੈਮਪਟਨ. ਟੌਰਨਟੌ, ਕੈਨੇਡਾ ਵਿਖੈ (ਇੰਟਰਨੈਸ਼ਨਲ ਸਿੱਖ ਮਿਸ਼ਨਰੀ) ਦੇ ਅਧਿਆਪਕ (ਪਰੋਫੈਸਰ ਇੰਦਰ ਸਿੰਘ ਘਗਾ) ਪਧਾਰੇ ਹੋਏ ਹਨ। ਇਨ੍ਹਾ ਨੇ ਵੀ ਕਈ ਪੁਸਤੱਕਾਂ ਲਿਖੀਆਂ ਹਨ। ਦਾਸ ਨੇ ਉਨ੍ਹਾਂ ਦੀਆਂ ਦੋ ਛੋਟੀਆਂ ਛੋਟੀਆਂ ਲਿਖੀਆਂ ਪੁਸਤੱਕਾਂ ਪੜ੍ਹੀਆਂ ਹਨ। ਉਨ੍ਹਾਂ ਵਿਚੌਂ ਇਕ ਪੁਸਤੱਕ ਜਿਸ ਦਾ ਸਿਰਲੇਖ ਹੈ (ਮਾਲਾ ਦੀ ਕਰਾਮਾਤ ਤੇ ਹੋਰ ਲੇਖ) ਟਰੈਕਟ ਲੜੀ ਨੰ:3, ਪ੍ਰੋ. ਇੰਦਰ ਸਿੰਘ ਘੱਗਾ।ਇਸ ਟਰੈਕਟ ਵਿਚ ਇਕ ਲੇਖ ਹੈ। ਭਾਈ ਗੁਰਦਾਸ ਦੀਆਂ ਵਾਰਾਂ ਗੁਰਬਾਣੀ ਦੀ ਕੁੰਜੀ ਕਿਵੇ? ਲੇਖਕ ਗੁਰਚਰਨ ਸਿੰਘ (ਜੀਉਣ ਵਾਲਾ-ਕੈਨੇਡਾ) ਦੇ ਪਨਾ ਨੰ: 16 (16) ਉਤੇ ਲਿਖਿਆ ਹੋਇਆ ਹੈ, “ ਜੋ ਮਹਾਨ ਕਾਰਜ ਛੇਵੇਂ ਸਤਿਗੁਰੂ ਜੀ ਨੇ ਕੀਤੇ ਸਨ, ਇਸ਼ਾਰੇ ਮਾਤਰ ਸੰਖੇਪ ਵਿੱਚ ਭਾਈ ਗੁਰਦਾਸ ਜੀ ਨੇ ਸਾਰੇ ਲਿਖ ਦਿਤੇ ਹਨ। ਉਨ੍ਹਾਂ ਦੀ ਚੜਤ, ਜੰਗ ਲੜਨੇ, ਫੌਜਾਂ ਰਖਣੀਆਂ, ਸ਼ਿਕਾਰ ਖੇਲਣਾਂ ਸਿਖਾਂ ਨੂੰ ਮਾਸ ਖਾਣ ਦਾ ਹੁਕਮ ਦੇਣਾ, ਸਾਰੀਆਂ ਵਡੀਆਂ ਘਟਨਾਵਾਂ ਦਾ ਸੁੰਦਰ ਢੰਗ ਨਾਲ ਵਰਨਣ ਕੀਤਾ ਹੈ”। ਭਾਈ ਗੁਰਦਾਸ ਜੀ ਦੀ 38 (38) ਵੀ ਵਾਰ ਦੀ 20 (20) ਪਉੜੀ ਸਿਰਫ ਗੁਰਤਾ ਵਾਰੇ ਦਸਦੀ ਹੈ, ਨਾ ਕਿ ਫੌਜਾਂ, ਲੜਾਈਆਂ, ਸ਼ਕਾਰ ਅਤੇ ਮਾਸ ਖਾਣ ਵਾਰੇ ਕੁਝ ਵੀ ਨਹੀ ਦਸਦੀ। ਦਾਸ ਸਮਝਦਾ ਹੈ ਘੱਗਾ ਜੀ ਜਵਾਬ ਦੇਵੈ ਗਾ, “ ਮੈਂ ਤਾਂ ਨਹੀ ਲਿਖਿਆ”, ਘਗਾ ਜੀ ਤੁਹਾਡੇ ਨਾਮੁ ਥਲੇ ਜੋ ਵੀ ਛਪਿਆ, ਉਸ ਤੇ ਆਪ ਜੀ ਦੀ ਸਹਿਮਤੀ ਹੈ?
ਸਵਾਲਾਂ ਦੇ ਉਤਰ ਅਤੇ ਸਾਬੂਤ ਦੇਵੋ ਕਿ:-
(1) ਆਪ ਜੀ ਦਾ, ਇਨ੍ਹਾਂ ਮਰੀਆਂ ਹੋਈਆਂ ਕਾਲੀਆਂ ਬਿਲੀਆਂ ਜੋ ਜੀਉਂਦੀਆਂ ਹੋ ਰਹੀਆਂ ਹਨ ਦੇ ਆਗੂਆ ਨਾਲ, ਮਿਲਾਪ ਕਿਵੇਂ ਹੋਇਆ ਹੈ?
(2) ਸ: ਇੰਦਰ ਸਿੰਘ ਘੱਘਾ ਜੀ (ਇੰਟਰਨੈਸ਼ਲ ਸਿੱਖ ਮਿਸ਼ਨਰੀ) ਜਥੇਬੰਦੀ ਆਪ ਨੇ ਬਣਾਈ ਹੈ, ਜਾਂ ਕਿਸੇ ਹਿੰਦੋਸਤਾਨ ਦੇ ਭਾੜੇ ਦੇ ਟਟੂਆਂ ਦੀ ਸਹਾਤਿਾ ਨਾਲ, ਜਿਸਦੇ ਆਪ ਪਰੋਫੇਸਰ ਰੀਟਾਇਰ ਹੋਏ ਹੋ?
(3) ਇਸ ਜਥੇਬੰਦੀ ਨੂੰ ਇੰਟਰਨੈਸ਼ਨਲ ਆਪ ਜੀ ਨੇ ਰੀਜਿਸਟਰ ਕਰਵਾਇਆ ਹੈ ਜਾਂ ਸ਼ੇਰਾਂ (ਸਿੰਘਾਂ) ਦੀ ਸੰਤਾਂਨ ਕਾਲੀਆਂ ਬਿਲੀਆਂ ਨੇ?
(4) ਗੁਰਸਿਖੀ ਅਤੇ ਪੀਰੀ ਮੀਰੀ (ਸੰਤ ਸਪਾਹੀ) ਜੋ ਨਿਰੰਕਾਰ ਨੇ ਸਾਹਿਬ ਗੁਰੂ ਨਾਨਕ ਦੇਵ ਅਤੇ ਬਾਕੀ ਦੇ ਨੌਆਂ ਗੁਰੂਆਂ ਤੌਂ ਚਲਵਾਈ ਸੀ, ਹਿੰਦ ਸਰਕਾਰ ਦੀ ਸਹਾਇਤਾ ਨਾਲ ਅਪ ਜੀ ਨੇ ਮਿਟਾਉਣ ਦਾ ਪਕਾ ਇਰਾਦਾ ਕੀਤਾ ਹੋਇਆ ਹੈ?
(5) ਆਪ ਜੀ ਨੇ ਇਕ ਸੀਡੀ ਵਿਚ ਆਖਿਆ ਹੈ, ਮੈਂ ਹਿੰਦ ਸਰਕਰ ਦੇ ਵਰਖਿਲਾਫ ਬੋਲਦਾ ਹਾਂ, ਸਰਕਾਰ ਮੈਨੂੰ ਮੁੜਕੇ ਗਏ ਨੂੰ ਫੜ ਕੇ ਤੰਗ ਕਰੂ ਗੀ। ਕੀ ਸਰਕਾਰ ਨੇ ਆਪ ਜੀ ਨੂੰ ਫੜਿਆ, ਮਾਰਿਆ, ਜਾਂ ਸਤਕਾਰ ਕੀਤਾ ਅਤੇ ਸ਼ਾਬਾਸ਼ ਦਾ ਥਾਪੜਾ ਦਿਤਾ ਸੀ?
(6) ਆਪ ਜੀ ਲਿਖਦੇ ਹੌੋ ਕਿ ਸਾਹਿਬ ਗਰੂ ਨਾਨਕ ਦੇਵ ਜੀ ਮੱਕੇ ਵਿਚ ਡਰਦੇ ਹਲਾਲ ਮਾਸ ਖਾਂਦੇ ਸਨ। ਓਹ ਮੱਕੇ ਗਏ ਕਿਉਂ ਅਤੇ ਕਾਬੇ ਵਲ ਪੈਰ ਕਰਕੇ ਸੁਤੇ ਕਿਉਂ ਸਨ?
(7) ਬਗਦਾਦ ਵਿਚ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਕੀ ਮੁਸਲਮਾਨਾ ਦੀ ਨਵਾਜ ਪੜ੍ਹ ਕੇ ਵਾਂਗ ਦਿਤੀ ਸੀ, ਓਹ ਵਾਂਗ ਕਿਹੜੀ ਅਤੇ ਕੀ ਸੀ?
(8) ਸਿਮਰਨ ਕਿਸ ਦਾ ਕਰਨਾ ਚਾਹੀਦਾ ਹੈ? ਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਸਿਮਰਨ ਕਰਨ ਬਾਰੇ ਹੈ? ਭਾਈ ਗੁਰਦਾਸ ਜੀ 13 (13) ਵੀਂ ਵਾਰ ਦੀ ਦੂਜੀ ਪਉੜੀ ਦੀ ਪੰਜਵੀ ਸਤਰ, “ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਉਮੈਂ ਖੋਈ”। ਦਾ ਕੀ ਮਤਲੱਬ ਹੂ?
(9) ਖਾਲਸਾ ਜੀ ਨੇ ਜੋ ਗੁਰੂ ਸਾਹਿਬਾਨਾ ਦੇ ਸਮੇਂ ਤੋਂ ਲੈ ਕੇ ਅਜ ਤੱਕ ਸ਼ਹਾਦਤਾਂ ਦਿਤੀਆਂ ਹਨ ਨੂੰ ਭੁਲ ਜਾਈਏ, ਜਾਂ ਦਸਮ ਪਿਤਾ ਜੀ ਦਾ ਕਹਿਣਾ ਚੇਤੇ ਰਖੀਏ (ਕਉ ਕਿਸੀ ਕੋ ਰਾਜ ਨ ਦੇਹ ਹੈ, ਜੋ ਲੈ ਹੈਂ ਨਿਜ ਬਲ ਸੇ ਲੈ ਹੈਂ )?
(10) ਜਸਵੰਤ ਸਿੰਘ ਖਾਲੜੇ ਦੀ ਫਰਿਸਤ 27000 ਲਾਵਾਰਸ ਲਾਸ਼ਾਂ ਵਿਚੋਂ 3000 ਲਾਸ਼ਾਂ ਤਾਂ ਮੁੜ ਜੀਉਂਦੀਆਂ ਹੋ ਗਇਆਂ ਹਨ। ਜਿਨਾ ਨੂੰ ਕਾਲੀਆਂ ਬਿਲੀਆਂ ਦਾ ਰੁਤਬਾ ਦਿਤਾ ਗਿਆ ਸੀ। ਕੀ ਇਹ ਠੀਕ ਹੈ, ਜਲੇ ਹੋਏ ਮੁਰਦੇ ਵੀ ਜੀਉਂਦੇ ਹੋ ਸਕਦੇ ਹਨ?
(11) ਮਾਸ ਬਾਰੇ ਜਪੁ ਦੀ 18ਵੀ ਪਉੜੀ, “ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ”॥ ਆਪ ਜਾਂ ਆਪ ਦੇ ਸਾਥੀ ਆਖਦੇ ਹੋ ਸਾਹਿਬ ਗੁਰੂ ਨਾਨਕ ਦੇਵ ਜੀ ਆਖਦੇ ਹਨ, “ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ”॥ ਸਜਨਾ ਅਪਣੇ ਪੁਤਰਾਂ, ਧੀਆਂ, ਔਰਤਾਂ, ਭਰਾਵਾਂ, ਪਿਤਾਵਾਂ, ਰਿਸ਼ਤੇਦਾਰਾਂ ਦਾ ਗਲ ਵਡ ਕੇ ਵੀ ਕਦੀ ਘਰ ਦਾ ਮਾਸ ਖਾਦਾ ਹੈ, ਜੇ ਨਹੀ ਤਾਂ ਕਿਊਂ ਨਹੀ?
(12) ਕੀ ਗੁਰਸਿਖਾਂ ਨੇ ਗੁਰਬਾਣੀ ਪੜ੍ਹ ਕੇ ਦਮਾਗ ਜਾਂ ਦਿਲ ਨੂੰ ਸੁਧਾਰਨਾ ਹੈ ਜਾਂ ਕਿਸੇ ਹੋਰ ਅੰਗ ਨੂੰ ਸੁਧਾਰਨਾ ਹੈ?
(13) ਕਿਤੇ ਆਪ ਵੀ ਕਾਲੀਆਂ ਬਿਲੀਆਂ ਦੇ ਅਗੁਆਂ ਕਾਲੇ ਬਿਲਿਆਂ ਵਿਚੋਂ ਹੀ ਤਾਂ ਨਹੀ?
ਇਨ੍ਹਾਂ ਸਵਾਲਾਂ ਦਾ ਉਤੱਰ ਆਪ ਜਾਂ ਅਪਣੇ ਸਾਥੀਆਂ ਦੀ ਸਹਾਇਤਾ ਨਾਲ ਮਿਲ ਕੇ ਅਵਸ਼ ਦੇਣ ਦੀ ਕਿਰਪਾਲਤਾ ਕਰਨੀ
ਆਪ ਦਾ ਧਨਵਾਦੀ ਗੁਰੂ ਸੇਵਕ ਖਾਲਸਾ
Gur Fateh ji,
sikh qaum da aapsi jhagra, khairbazi parh sun ke bahut hi man dukhi hunda hei.
kaun jaan sakda hei kaun kiven da te kis niet naal parchar karda hei. mera ik dost kahinda hunda hei, rabb jad bandey nu bhejda hei sansar vich, oh kann vich kehndda hei, ja putra, tethon siana duniya te pehla koi nahi bhejya. Ki, ajj sadi ohi haalat nahi,
ih v dasna asi kis ragi ya parcharak, ya jholi chuk leader te vishwas kariye.
Dass,
saumeet singh khalsa