A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

Status of Women in the Sikh Faith

Author/Source: Bibi Sondeep Kaur

ਸਿੱਖ ਧਰਮ ਵਿਚ ਔਰਤ ਦਾ ਸਥਾਨ
-ਬੀਬੀ ਸੋਨਦੀਪ ਕੌਰ

ਸੰਸਾਰੀ ਇਤਿਹਾਸ ਦੀ ਨਿਰਖ-ਪਰਖ ਤੋਂ ਇਹ ਸਪਸ਼ਟ ਹੈ ਕਿ ਪੁਰਾਤਨ ਸਮੇਂ ਤੋਂ ਲੈ ਕੇ ਆਧੁਨਿਕ ਯੁਗ ਤਕ, ਇਸਤਰੀ ਜਾਤੀ ਆਪਣੇ ਲਈ ਇਨਸਾਫ਼ ਨਹੀਂ ਜੁਟਾ ਸਕੀ। ਬੇਸ਼ੱਕ ਸਮੇਂ ਦੇ ਇਸ ਵਹਿਣ ਵਿਚ ਅਨੇਕਾਂ ਪਰਿਵਰਤਨ ਹੁੰਦੇ ਚਲੇ ਗਏ ਪਰ ਇਸਤਰੀ ਦੀ ਦਸ਼ਾ ਵਿਚ ਕੋਈ ਖ਼ਾਸ ਸੁਧਾਰ ਨਹੀਂ ਆ ਸਕਿਆ। ਧਰਮ, ਜਿਸ ਦਾ ਮੁੱਖ ਸਿਧਾਂਤ ਹੀ ਮਨੁੱਖ ਦੇ ਆਤਮ-ਸਨਮਾਨ ਨੂੰ ਸਥਾਪਤ ਕਰਨਾ ਹੁੰਦਾ ਹੈ, ਨੇ ਵੀ ਔਰਤ ਨੂੰ ਤ੍ਰਿਸਕਾਰਨ ਦੀ ਨੀਤੀ ਹੀ ਧਾਰਨ ਕੀਤੀ। ਨਤੀਜਾ ਕੀ ਨਿਕਲਿਆ ਕਿ ਈਸਾਈ, ਇਸਲਾਮ ਅਤੇ ਹਿੰਦੂ ਧਰਮ ਆਦਿ ਵਿਚ ਔਰਤ ਦੀ ਦਸ਼ਾ ਬਦ ਤੋਂ ਬਦਤਰ ਹੁੰਦੀ ਚਲੀ ਗਈ। ਇਨ੍ਹਾਂ ਧਰਮਾਂ ਨੇ ਸਿਧਾਂਤ ਤੇ ਅਮਲ ਦੀ ਪੱਧਰ ਤੇ ਜਿਥੇ ਮਨੁੱਖ ਲਈ ਆਜ਼ਾਦੀ ਅਤੇ ਹਰ ਤਰ੍ਹਾਂ ਦੀ ਖੁੱਲ੍ਹ ਦਾ ਰਸਤਾ ਮੁਹੱਈਆ ਕੀਤਾ, ਉਥੇ ਔਰਤ ਲਈ ਬੰਧਨਯੁਕਤ ਵਿਹਾਰ ਨਿਸ਼ਚਿਤ ਕੀਤਾ, ਜਿਸ ਨਾਲ ਅੱਧਾ ਸਮਾਜਿਕ ਢਾਂਚਾ ਪੁਰਸ਼ ਵਰਗ ਦੀ ਅਧੀਨਗੀ ਦੇ ਅੰਤਰਗਤ ਅਸੰਗਠਿਤ ਅਤੇ ਅਵਿਕਸਿਤ ਹੋ ਕੇ ਰਹਿ ਗਿਆ ਅਤੇ ਦਰਦ ਤੇ ਦਇਆ ਦਾ ਸਬੱਬ ਬਣ ਗਿਆ।

ਭਾਰਤੀ ਸੱਭਿਅਤਾ ਦੀ ਪ੍ਰਾਚੀਨਤਮ ਮਨੂੰਵਾਦੀ ਵਿਚਾਰਧਾਰਾ ਅਨੁਸਾਰ ਔਰਤ ਨੂੰ ਸਮਾਜ ਵਿਚ ਸ਼ੂਦਰ ਦੇ ਬਰਾਬਰ ਮੰਨਿਆ ਗਿਆ ਹੈ ਜੋ ਕਿਸੇ ਵੀ ਪ੍ਰਕਾਰ ਨਾਲ ਸਮਾਜਿਕ, ਰਾਜਨੀਤਕ ਅਤੇ ਆਰਥਿਕ ਢਾਂਚੇ ਵਿਚ ਯੋਗਦਾਨ ਪਾਉਣ ਤੋਂ ਅਸਮਰੱਥ ਹੈ। ਉਸ ਨੂੰ ਕੁਲੱਛਿਨੀ ਤੇ ਕੁਲਟਾ ਆਦਿ ਕਹਿ ਕੇ ਅਪਮਾਨਿਤ ਕੀਤਾ ਗਿਆ। ਇਥੋਂ ਤਕ ਕਿ ਨਾਰੀ ਦੇ ਅਰਥ ਇਨ੍ਹਾਂ ਸ਼ਬਦਾਂ ਨਾਲ ਹੀ ਜੋੜ ਦਿੱਤੇ ਗਏ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਮਨੂੰ ਸਿਮ੍ਰਤੀ ਅਨੁਸਾਰ ਨਾਰੀ ਦੇ ਅਰਥ ਦਰਜ ਕੀਤੇ ਹਨ, "ਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫ਼ੈਸਲਾ ਹੈ। ਇਸਤਰੀਆਂ ਅਗਿਆਨਣਾਂ ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ।" (ਮਨੂੰ ਸਿਮ੍ਰਤੀ ਅ: ਪ: ਸਲੋਕ 247-48)1 ਨਾਲ ਹੀ ਉਹ ਫ਼ਾਰਸੀ ਸ਼ਬਦ ਅਉਰਤ ਦੇ ਅਰਥ ਕਰਦੇ ਹਨ, "ਉਹ ਚੀਜ਼ ਜੋ ਛੁਪਾਉਣ ਲਾਇਕ ਹੋਵੇ।"2

ਹਿੰਦੂ ਧਰਮ ਨੇ ਇਸ ਵਿਚਾਰਧਾਰਾ ਨੂੰ ਰਵਾਇਤ ਤੇ ਪਰੰਪਰਾ ਦੇ ਤੌਰ ਤੇ ਅਪਣਾਇਆ ਕਿ ਔਰਤ ਜਨਮ ਸਮੇਂ ਤੋਂ ਆਪਣੇ ਪਿਤਾ ਦੇ, ਵਿਆਹ ਤੋਂ ਮਗਰੋਂ ਪਤੀ ਦੇ ਅਤੇ ਫਿਰ ਪੁੱਤਰਾਂ ਦੇ ਅਧੀਨ ਰਹੇਗੀ। ਮਾਨਤਾ ਅਨੁਸਾਰ ਬੁਰੀ ਕਿਸਮਤ, ਨਰਕ, ਤੂਫ਼ਾਨ, ਮੌਤ, ਜੇਲ੍ਹ, ਸਰਪਾਂ ਵਿਚੋਂ ਸਭ ਤੋਂ ਭਿਅੰਕਰ ਔਰਤ ਹੈ। ਸਤੀ ਪ੍ਰਥਾ ਇਸ ਤਰ੍ਹਾਂ ਦੇ ਰੀਤੀ-ਰਿਵਾਜਾਂ ਦੀ ਡਰਾਉਣੀ ਸਿਖਰ ਸੀ। ਲੜਕੀ ਨੂੰ ਗੋਦ ਲੈਣ ਦੀ ਹਿੰਦੂ ਧਰਮ ਵਿਚ ਕੋਈ ਰੀਤੀ ਨਹੀਂ ਹੈ। ਉਸ ਦਾ ਦਰਜਾ ਅਣਗਹਿਲੀ ਭਰਿਆ ਸੀ। ਇਥੋਂ ਤਕ ਕਿ ਇਕ ਪਿਤਾ ਆਪਣੀ ਲੜਕੀ ਦੇ ਘਰ ਖਾਣਾ ਖਾਣ ਤੋਂ ਵੀ ਸੰਕੋਚ ਕਰਦਾ ਹੈ।3

ਜੈਨ ਧਰਮ ਨੇ ਆਪਣੇ ਪ੍ਰਭਾਵ ਅਧੀਨ ਵੈਦਿਕ ਪਰੰਪਰਾ ਦਾ ਖੰਡਨ ਤਾਂ ਜ਼ਰੂਰ ਕੀਤਾ ਪਰ ਇਸਤਰੀ ਜਾਤੀ ਦੇ ਸੁਧਾਰ ਬਾਰੇ ਕੋਈ ਵੀ ਸਮਾਧਾਨ ਨਹੀਂ ਕੱਢਿਆ ਗਿਆ। ਇਥੋਂ ਤਕ ਕਿ ਔਰਤ ਨੂੰ ਮੋਕਸ਼/ਮੁਕਤੀ ਦੀ ਅਧਿਕਾਰੀ ਵੀ ਪ੍ਰਵਾਨ ਨਹੀਂ ਕੀਤਾ। ਬੁੱਧ ਧਰਮ ਨੇ ਬੇਸ਼ੱਕ ਪ੍ਰਚਲਤ ਸਨਾਤਨੀ ਪ੍ਰਬੰਧ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਮਨੁੱਖਤਾ ਦੀ ਬੰਦਖਲਾਸੀ ਦਾ ਦਰਵਾਜ਼ਾ ਤਾਂ ਜ਼ਰੂਰ ਖੋਲ੍ਹਿਆ ਪਰ ਔਰਤ ਦੇ ਸਮਾਜ ਵਿਚ ਯੋਗ ਸਥਾਨ ਲਈ ਇਸ ਧਰਮ ਦੇ ਸੰਸਥਾਪਕਾਂ-ਪ੍ਰਚਾਰਕਾਂ ਦਾ ਰੋਲ ਨਿਰਾਸ਼ਾਜਨਕ ਹੀ ਰਿਹਾ। ਮਹਾਤਮਾ ਬੁੱਧ ਨੇ ਸ਼ੁੱਧਤਾ ਦੀ ਮਿਸਾਲ ਤਾਂ ਕਾਇਮ ਕੀਤੀ, ਇਥੋਂ ਤਕ ਕਿ ਉਨ੍ਹਾਂ ਦੀ ਮਾਤਾ ਨੂੰ ਨਿੱਜੀ ਤੌਰ ਤੇ ਮਹਾਨ ਦਰਜਾ ਦਿੱਤਾ ਗਿਆ ਪਰ ਇਹ ਦਰਜਾ ਆਮ ਨਾਰੀਆਂ ਤੋਂ ਵਰਜਿਤ ਕੀਤਾ ਗਿਆ ਅਤੇ ਬੁੱਧ ਨੇ ਜੀਵਨ-ਏਕਾਂਤ ਦਾ ਰਸਤਾ ਵਿਖਾਇਆ। ਇਕ ਵਾਰੀ ਆਨੰਦ ਨੇ ਮਹਾਤਮਾ ਬੁੱਧ ਤੋਂ ਪੁੱਛਿਆ ਕਿ, "ਹੇ ਭਗਵਾਨ! ਇਸਤਰੀ ਜਾਤੀ ਨਾਲ ਸਾਡਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ?" ਤਾਂ ਮਹਾਤਮਾ ਬੁੱਧ ਨੇ ਉੱਤਰ ਦਿੱਤਾ ਕਿ, "ਉਨ੍ਹਾਂ ਨੂੰ ਨਾ ਦੇਖੋ!"4 ਬੋਧ ਪੰਡਤਾਂ ਵਿਚ ਘੱਟੋ-ਘੱਟ ਇਸ ਗੱਲੋਂ ਕੋਈ ਮਤਭੇਦ ਨਹੀਂ ਕਿ ਮਹਾਤਮਾ ਬੁੱਧ ਦੀ ਔਰਤ ਬਾਰੇ ਰਾਇ ਕੋਈ ਬਹੁਤੀ ਚੰਗੀ ਨਹੀਂ ਸੀ। ਇਸ ਨਾਗਵਾਰ ਨਿਰਣੈ ਲਈ ਬੇਸ਼ੱਕ ਥੇਰਵਾਦੀ ਬੋਧ-ਪਰੰਪਰਾ ਦੇ ਧਰਮ-ਗ੍ਰੰਥਾਂ ਵਿਚ ਮਿਲਦੇ ਹਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਤਿੰਨ ਹਵਾਲੇ ਹਨ, ਬੁੱਧ ਦਾ ਔਰਤ ਨੂੰ ਸੰਘ ਵਿਚ ਦਾਖ਼ਲਾ ਦੇਣ ਤੋਂ ਸੰਕੋਚ, ਦੂਜਾ ਸੰਘ ਵਿਚ ਦਾਖ਼ਲਾ ਦੇਣ ਲਈ ਔਰਤਾਂ ਅਰਥਾਤ ਭਿਖਸ਼ਣੀਆਂ ਦੁਆਰਾ ਅੱਠ ਗੁਰੂ ਧੱਮ ਦੀ ਕਰੜਾਈ ਨਾਲ ਪਾਲਣਾ ਕਰਨ ਦੀ ਸ਼ਰਤ ਅਤੇ ਤੀਜਾ, ਔਰਤ ਦੇ ਮਾਮਲੇ ਵਿਚ ਬੁੱਧ ਦੀ ਆਨੰਦ ਨੂੰ ਸਜੱਗ ਰਹਿਣ ਦੀ ਤਾੜਨਾ।5 ਬੁੱਧ ਤੋਂ ਸੈਂਕੜੇ ਸਾਲਾਂ ਬਾਅਦ ਇਹ ਧਰਮ ਅਨੇਕਾਂ ਹਿੱਸਿਆਂ ਵਿਚ ਵੰਡਿਆ ਗਿਆ। 8ਵੀਂ-9ਵੀਂ ਸਦੀ ਵਿਚ ਬੁੱਧ ਦੇ ਸਿਧਾਂਤਾਂ ਦਾ ਪ੍ਰਚਾਰ ਸਿੱਧਾਂ ਅਤੇ ਜੋਗੀਆਂ ਦੇ ਹੱਥ ਆਇਆ। ਉਨ੍ਹਾਂ ਵਿਚੋਂ ਕੁਝ ਨੇ ਔਰਤ ਨੂੰ ਅਯਾਸ਼ੀ ਦਾ ਸਾਧਨ ਸਮਝ ਕੇ ਇਥੋਂ ਤਕ ਆਖ ਦਿੱਤਾ ਕਿ ਕੁਦਰਤ ਦੀ ਰਚਨਾ ਦਾ ਇਹ ਸਭ ਤੋਂ ਅਪਵਿੱਤਰ ਜੀਵ ਹੈ, ਜੋ ਮਨੁੱਖਤਾ ਦੀ ਮੁਕਤੀ ਦੇ ਵਿਚ ਵੱਡੇ ਬੰਧਨ ਦਾ ਕੰਮ ਕਰਦਾ ਹੈ।

ਦੁਨੀਆਂ ਦੇ ਮੁਖੀ ਧਰਮਾਂ ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ ਧਰਮ ਨੇ ਔਰਤ ਨੂੰ ਜੇ ਕੋਈ ਦਰਜਾ ਦਿੱਤਾ, ਉਹ ਸਿਰਫ਼ ਪੁਰਸ਼ਾਂ ਅਤੇ ਇਥੋਂ ਤਕ ਕਿ ਉਤਮ ਜਾਨਵਰਾਂ ਅਤੇ ਵਸਤੂਆਂ ਤੋਂ ਵੀ ਨੀਵਾਂ। ਇਥੋਂ ਤਕ ਕਿ ਧਰਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਵੀ ਵਰਜਿਤ ਹੈ, ਧਾਰਮਿਕ ਸਥਾਨਾਂ ਤੇ ਵਿਚਰਨਾ ਅਤੇ ਧਰਮ ਦੇ ਵਿਧੀ-ਵਿਧਾਨ ਵਿਚ ਉਸ ਦੀ ਕੋਈ ਹਿੱਸੇਦਾਰੀ ਨਹੀਂ ਰੱਖੀ ਗਈ। ਪੁਰਸ਼ ਨੂੰ ਧਰਮ ਦਾ ਅਗਵਾਈ-ਕਰਤਾ ਮੰਨਿਆ ਗਿਆ ਜਿਸ ਕਰਕੇ ਸਮਾਜ ਅਤੇ ਘਰੇਲੂ ਵਾਤਾਵਰਣ ਵਿਚ ਵੀ ਉਸ ਨੂੰ ਪੁਰਸ਼ ਅਧੀਨ ਹੀ ਰਹਿਣਾ ਪਿਆ। ਔਰਤ ਦਾ ਜਨਮ ਹੀ ਅਸ਼ੁੱਭਤਾ ਦਾ ਚਿੰਨ੍ਹ ਮੰਨਿਆ ਗਿਆ ਅਤੇ ਜੀਵਨ-ਕ੍ਰਮ ਵਿਚ ਇਸ ਨੂੰ ਸਮੱਸਿਆਵਾਂ ਨਾਲ ਜੋੜਿਆ ਗਿਆ। ਯਹੂਦੀ ਧਰਮ ਵਿਚ ਤਾਂ ਔਰਤ ਦਾ ਤ੍ਰਿਸਕਾਰ ਰੋਜ਼ ਦੀ ਪ੍ਰਾਰਥਨਾ ਦੇ ਵਿਚ ਕੀਤਾ ਜਾਂਦਾ ਹੈ, "ਕਿ ਹੇ ਪਰਮਾਤਮਾ! ਸਾਡੇ ਤੇ ਕ੍ਰਿਪਾ ਕਰੋ। ਤੁਸੀਂ ਬ੍ਰਹਿਮੰਡ ਦੇ ਬਾਦਸ਼ਾਹ ਹੋ। ਸਾਨੂੰ ਅਗਲੇ ਜਨਮ ਵਿਚ ਔਰਤ ਨਾ ਬਣਾਉਣਾ।"6 ਘਰ ਵਿਚ ਨੌਕਰ ਅਤੇ ਗ਼ੁਲਾਮ ਸਮਝਣ ਤੋਂ ਇਲਾਵਾ ਉਸ ਨੂੰ ਕਿਸੇ ਕੰਮ ਦੇ ਲਾਇਕ ਨਹੀਂ ਸਮਝਿਆ ਜਾਂਦਾ। ਇਥੋਂ ਤਕ ਕਿ ਉਸ ਦੇ ਪਤੀ ਉਤੇ ਕੋਈ ਹਮਲਾ ਕਰ ਦੇਵੇ ਤਾਂ ਉਸ ਦੀ ਰੱਖਿਆ ਕਰਨ ਦੇ ਅਧਿਕਾਰ ਤੋਂ ਵੀ ਉਸ ਨੂੰ ਵਰਜਿਆ ਗਿਆ ਹੈ ਕਿ ਔਰਤ, ਮਰਦ ਦੀ ਰਾਖੀ ਵੀ ਨਹੀਂ ਕਰ ਸਕਦੀ, ਉਹ ਨਿਰਬਲ ਹੈ।

ਈਸਾਈ ਮੱਤ ਅਨੁਸਾਰ ਔਰਤ ਨੂੰ ਸੰਸਾਰ ਵਿਚ ਸਭ ਤੋਂ ਵੱਡਾ ਅਪਰਾਧੀ ਸਮਝਿਆ ਜਾਂਦਾ ਹੈ। ਇਸ ਕਾਰਨ ਉਹ ਗਿਰਜਾ ਘਰ ਦੀ ਕਿਸੇ ਵੀ ਪਵਿੱਤਰ ਧਾਰਮਿਕ ਵਸਤੂ ਨੂੰ ਛੋਹ ਨਹੀਂ ਸਕਦੀ ਅਤੇ ਗਿਰਜਾ ਘਰ ਵਿਚ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੀ। ਭਾਵੇਂ ਈਸਾਈ ਮੱਤ ਨੂੰ ਦੁਨੀਆਂ ਵਿਚ ਸਭ ਤੋਂ ਵੱਧ ਫੈਲਿਆ ਹੋਇਆ ਵੱਡਾ ਧਰਮ ਮੰਨਿਆ ਜਾਂਦਾ ਹੈ ਪਰ ਇਸ ਨੇ ਔਰਤ ਨੂੰ ਅਧੂਰਾ ਇਨਸਾਨ7 ਕਰਕੇ ਜਾਣਿਆ।

ਇਸਲਾਮ ਧਰਮ ਵਾਲਿਆਂ ਨੇ ਇਸਤਰੀ ਜਾਤੀ ਨੂੰ ਜਿੰਨਾ ਦਬਾਇਆ ਸ਼ਾਇਦ ਹੀ ਕਿਸੇ ਹੋਰ ਧਰਮ ਵਾਲਿਆਂ ਨੇ ਇੰਨੀ ਹੱਦ ਕੀਤੀ ਹੋਵੇ। ਇਸਲਾਮ ਦੇ ਧਾਰਮਿਕ ਸਥਾਨ ਮਸਜਿਦ ਵਿਚ ਪਵਿੱਤਰ ਗ੍ਰੰਥ ਨੂੰ ਪੜ੍ਹਨ ਲਈ ਔਰਤ ਨਾਪਾਕ ਮੰਨੀ ਜਾਂਦੀ ਹੈ ਅਤੇ ਜੇ ਇਸਲਾਮ ਧਰਮ ਵਿਚ ਔਰਤ ਦੇ ਦਰਜੇ ਦੀ ਗੱਲ ਕਰੀਏ ਤਾਂ ਦੋ ਔਰਤਾਂ ਦੀ ਗਵਾਹੀ ਇਕ ਬੰਦੇ ਦੇ ਬਰਾਬਰ ਸਮਝੀ ਜਾਂਦੀ ਹੈ। ਇਸਲਾਮ ਦੇ ਸਭ ਤੋਂ ਵੱਡੇ ਦਰਸ਼ਨ ਅਚਾਰੀਆ ਅਲ-ਗਜ਼ਾਲੀ ਨੇ ਲਿਖਿਆ ਹੈ ਕਿ, "ਔਰਤਾਂ ਤੋਂ ਰਾਇ ਲੈਣਾ ਠੀਕ ਹੈ ਪਰੰਤੂ ਆਚਰਣ ਉਸ ਦੇ ਉਲਟ ਕਰਨਾ ਚਾਹੀਦਾ ਹੈ।"8

ਜੇ ਧਰਮ ਤੋਂ ਹਟ ਕੇ ਸਭਿਅਤਾ ਦੀ ਗੱਲ ਕਰ ਲਈ ਜਾਵੇ ਤਾਂ ਰੋਮਨ ਸਭਿਅਤਾ ਤੋਂ ਸਭਿਆਚਾਰ ਦੀ ਉੱਨਤੀ ਦੇ ਪੜਾਅ ਸ਼ੁਰੂ ਮੰਨੇ ਜਾਂਦੇ ਹਨ, ਪਰ ਇਹ ਸ਼ਾਇਦ ਸੱਭਿਅਤਾ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਇਸ ਮਹਾਨ ਸਭਿਆਚਾਰ ਵਿਚ ਵੀ ਔਰਤ ਨੂੰ ਵਸਤੂਆਂ ਦੀ ਤਰ੍ਹਾਂ ਨਿੱਜੀ ਸੰਪਤੀ ਸਮਝਿਆ ਜਾਂਦਾ ਸੀ ਤੇ ਇਸ ਦੀ ਖਰੀਦ-ਵੇਚ ਵੀ ਆਮ ਗੱਲ ਸੀ ਅਤੇ ਬਾਕਾਇਦਾ ਕਾਨੂੰਨ ਸਥਾਪਿਤ ਕੀਤਾ ਗਿਆ ਕਿ ਪਤੀ ਨੂੰ ਪੂਰਾ-ਪੂਰਾ ਅਧਿਕਾਰ ਹੈ ਕਿ ਉਹ ਆਪਣੀ ਪਤਨੀ ਨੂੰ ਮਾਰ ਸਕਦਾ ਹੈ।

ਚੀਨ ਦੇ ਲੋਕਾਂ ਦੀ ਸਿਆਣਪ ਜਗਤ-ਪ੍ਰਸਿੱਧ ਹੈ, ਪਰ ਉਨ੍ਹਾਂ ਅਨੁਸਾਰ ਵੀ ਇਕ ਪਤੀ ਨੂੰ ਸਿਆਣੀ ਸਲਾਹ ਇਹੀ ਹੈ ਕਿ, "ਆਪਣੀ ਪਤਨੀ ਦੀ ਗੱਲ ਸੁਣੋ ਪਰ ਉਸ ਦੇ ਉਲਟ ਕੰਮ ਕਰੋ।" ਰੂਸ ਵਿਚ ਪੁਰਾਣੀ ਕਹਾਵਤ ਹੈ ਕਿ, "ਦਸ ਔਰਤਾਂ ਵਿਚ ਇਕ ਆਤਮਾ ਹੁੰਦੀ ਹੈ।" ਸਪੇਨ ਦੇ ਲੋਕਾਂ ਦੀ ਧਾਰਨਾ ਹੈ ਕਿ, "ਸਾਨੂੰ ਔਰਤਾਂ ਤੋਂ ਆਪਣਾ ਬਚਾਉ ਕਰਨਾ ਚਾਹੀਦਾ ਹੈ।" ਇਟਲੀ ਨੇ ਤਾਂ ਹੱਦ ਤੋਂ ਵੱਧ ਕਰ ਦਿੱਤੀ, ਇਹ ਪ੍ਰਚਲਤ ਕਰਨ ਵਿਚ ਕਿ, "ਜਿਵੇਂ ਘੋੜਾ ਚੰਗਾ ਹੋਵੇ ਜਾਂ ਬੁਰਾ, ਉਸ ਦੀ ਖਿਚਾਈ ਜ਼ਰੂਰੀ ਹੈ, ਉਸੇ ਤਰ੍ਹਾਂ ਔਰਤ ਚੰਗੀ ਹੋਵੇ ਜਾਂ ਬੁਰੀ- ਉਸ ਦੀ ਖਿਚਾਈ ਕੀਤੀ ਜਾਣੀ ਚਾਹੀਦੀ ਹੈ।" ਜਾਪਾਨ, ਜਿਸ ਨੂੰ ਪੂਰੇ ਵਿਸ਼ਵ ਵਿਚ ਚੜ੍ਹਦੇ ਸੂਰਜ ਦਾ ਦੇਸ਼ ਅਤੇ ਤਰੱਕੀ ਦਾ ਮੁਜੱਸਮਾ ਮੰਨਿਆ ਜਾਂਦਾ ਹੈ, ਉਥੋਂ ਦੀਆਂ ਔਰਤਾਂ ਨੂੰ ਵੀ ਧਰਮ ਵਿਚ ਹਿੱਸਾ ਲੈਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਅਰਬ ਦੇਸ਼ਾਂ ਨੂੰ ਅਮੀਰ ਦੇਸ਼ਾਂ ਦੀ ਸ਼੍ਰੇਣੀ ਵਿਚ ਉੱਤਮਤਾ ਦਾ ਦਰਜਾ ਪ੍ਰਾਪਤ ਹੈ ਪਰ ਇਥੋਂ ਦੀ ਔਰਤ ਦੀ ਗਰੀਬੀ ਦਇਆ ਯੋਗ ਹੈ। ਇਥੇ ਬੇਟੀਆਂ ਨੂੰ ਜ਼ਿੰਦਾ ਜਲਾ ਦੇਣ ਦੀ ਰਸਮ ਹੈ। ਲੜਕੀ ਦਾ ਜਨਮ ਸਭ ਤੋਂ ਵੱਡੀ ਬਦਕਿਸਮਤੀ ਸਮਝਿਆ ਜਾਂਦਾ ਹੈ ਅਤੇ ਲੜਕੀ ਦੀ ਮੌਤ ਸਭ ਤੋਂ ਵੱਡੀ ਖੁਸ਼ਕਿਸਮਤੀ। ਤਕਰੀਬਨ ਇਥੋਂ ਦੇ ਸਾਰੇ ਹੀ ਕਾਨੂੰਨ ਔਰਤ ਦੇ ਵਿਰੁੱਧ ਹਨ।

ਅਸਲ ਵਿਚ ਧਰਮ ਦਾ ਸਮਾਜ ਉਤੇ ਬਹੁਤ ਡੂੰਘਾ ਪ੍ਰਭਾਵ ਹੁੰਦਾ ਹੈ। ਧਰਮ ਹੀ ਸਮਾਜ ਨੂੰ ਸਹੀ ਸੇਧ ਦਿੰਦਾ ਹੈ। ਜਨ-ਮਾਨਸ ਦੀ ਅਗਵਾਈ ਕਰਦਾ ਹੈ। ਵਿਗਿਆਨ ਨੈਤਿਕਤਾ ਦੇ ਸਿਧਾਂਤਾਂ ਵਿਚ ਸੁਧਾਰ ਨਹੀਂ ਲਿਆ ਸਕਦਾ। ਇਹ ਨਿਰੋਲ ਧਰਮ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। ਇਸਤਰੀ ਦੀ ਸਮਕਾਲੀ ਦੁਰਦਸ਼ਾ ਦੇਖ ਕੇ ਉਨ੍ਹਾਂ ਨੇ ਇਸਤਰੀ ਜਾਤੀ ਨੂੰ ਸਮਾਜਿਕ ਪਰਿਪੇਖ ਵਿਚ ਧਾਰਮਿਕ ਤੌਰ ਤੇ ਵਡਿਆਈ ਦਿੱਤੀ ਅਤੇ ਆਸਾ ਦੀ ਵਾਰ ਵਿਚ ਸਪਸ਼ਟ ਕੀਤਾ ਕਿ,

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਾਰੇ ਧਰਮਾਂ ਨਾਲੋਂ ਸਿੱਖ ਧਰਮ ਨੂੰ ਵਖਰਿਆਉਂਦਿਆਂ ਡਾ. ਮਹਿੰਦਰ ਕੌਰ ਨੇ ਲਿਖਿਆ ਹੈ ਕਿ, " "In contrast of this, Sikh Gurus have expressed their very presence through the women only. This fact is well known that any writer or bard will compare himself to such a thing which he values and respects. In the creative world of Gurbani even the worldly activities are expressed symbolically. The many facts of practical living are specially illustrated spiritually in Gurbani. The Gurbani is dedicated to the concept that there is only one man i.e. God and the rest are women. That is why the spirit of meditation is so sweetly varied. It was only in Assa Di Var that woman was accepted as a basic unit of the society for the first time in the medieval literature."9

ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਇਸਤਰੀ ਜਾਤੀ ਦੀ ਵਡਿਆਈ ਕੀਤੀ ਕਿ ਸਿੱਖ ਧਰਮ ਨੂੰ ਅਪਣਾਉਣ ਵਾਲੀ, ਉਨ੍ਹਾਂ ਦੀ ਭੈਣ ਨਾਨਕੀ ਪਹਿਲੀ ਇਸਤਰੀ ਹੀ ਸੀ। ਇਥੋਂ ਹੀ ਇਹ ਸਪਸ਼ਟ ਹੈ ਕਿ ਸਿੱਖ ਧਰਮ ਵਿਚ ਇਸਤਰੀ ਨੂੰ ਪੁਰਸ਼ ਬਰਾਬਰ ਸਮਝਿਆ ਜਾਂਦਾ ਹੈ। ਇਨਸਾਈਕਲੋਪੀਡੀਆ ਆਫ ਸਿੱਖ ਰਿਲੀਜ਼ਨ ਵਿਚ ਦਰਜ ਹੈ ਕਿ, "ਸਿੱਖ ਇਸਤਰੀਆਂ ਵਿਹਾਰ ਅਤੇ ਬੌਧਿਕ ਪੱਧਰ ਦੇ ਤੌਰ ਤੇ ਮਰਦਾਂ ਬਰਾਬਰ ਹਨ। ਇਸਤਰੀ ਮੁਕਤੀ ਦਾ ਮਾਰਗ ਹੈ। ਸਿੱਖ ਧਰਮ, ਇਸਤਰੀ ਮਰਦ ਨੂੰ ਬਰਾਬਰ ਧਾਰਮਿਕ ਅਤੇ ਆਤਮਿਕ ਅਧਿਕਾਰ ਬਖ਼ਸ਼ਦਾ ਹੈ।"10

ਦਸਾਂ ਗੁਰੂਆਂ ਨੇ ਔਰਤਾਂ ਨੂੰ ਸਤਿਕਾਰ ਦਿੱਤਾ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕ੍ਰਾਂਤੀਕਾਰੀ ਰੂਪ ਵਿਚ ਇਸਤਰੀ ਦੀ ਦਸ਼ਾ ਸੁਧਾਰਨ ਲਈ ਉਪਰਾਲੇ ਕੀਤੇ। ਜਦੋਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਗੁਰੂ ਜੀ ਨੇ ਜਿਥੇ ਹਰ ਮਰਦ ਨੂੰ ਆਪਣੇ ਨਾਉਂ ਪਿੱਛੇ ਸਿੰਘ ਭਾਵ ਸ਼ੇਰ ਲਗਾਉਣ ਦੀ ਹਦਾਇਤ ਕੀਤੀ, ਉਥੇ ਔਰਤ ਨੂੰ ਕੌਰ ਲਗਾਉਣ ਦੀ ਪਹਿਚਾਣ ਬਖ਼ਸ਼ੀ। ਕੌਰ ਦਾ ਅਰਥ ਲਿਆ ਜਾਵੇ ਤਾਂ ਇਸ ਨੂੰ ਰਾਜੇ ਦੇ ਸਭ ਤੋਂ ਵੱਡੇ ਪੁੱਤਰ ਕਹਿਲਾਉਣ ਵਾਲੇ ਸ਼ਬਦ ਕੰਵਰ ਤੋਂ ਲਿਆ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਔਰਤ ਨੂੰ ਸਿੱਖ ਧਰਮ ਵਿਚ ਸ਼ਾਇਦ ਉਸ ਮਰਦ ਦੀ ਤਰ੍ਹਾਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਸਭ ਸਤਿਕਾਰ ਕਰਦੇ ਹਨ ਜੋ ਕਿ ਰਾਜ ਦਾ ਬਰਾਬਰ ਦਾ ਉਤਰਾਧਿਕਾਰੀ ਹੁੰਦਾ ਹੈ। ਆਫ਼ਰੀਨ ਹੈ ਐਸੇ ਮਹਾਂਪੁਰਸ਼ਾਂ ਅਤੇ ਮਹਾਨ ਧਰਮ ਦੇ, ਜਿਸ ਨੇ ਔਰਤ ਨੂੰ ਐਸਾ ਮਹਾਨਤਮ ਦਰਜਾ ਬਖਸ਼ਿਆ ਜਿਸ ਵਿਚ ਦੁਨੀਆਂ ਦੀਆਂ ਸਾਰੀਆਂ ਸਭਿਆਤਾਵਾਂ ਤੇ ਧਰਮ ਅਸਫ਼ਲ ਰਹੇ। ਇਥੋਂ ਤਕ ਕਿ ਇਸ ਮਹਾਨ ਧਰਮ ਦੀ ਗੁੜ੍ਹਤੀ (ਜੋ ਕਿ ਖੰਡੇ-ਬਾਟੇ ਦਾ ਅੰਮ੍ਰਿਤ ਸੀ) ਵਿਚ ਮਿਠਾਸ ਘੋਲਣ ਵਾਲੀ ਇਸਤਰੀ ਹੀ ਸੀ ਜਿਸ ਨੂੰ ਸਰਬੱਤ ਖ਼ਾਲਸਾ ਮਾਤਾ ਸਾਹਿਬ ਕੌਰ ਜੀ ਦੇ ਨਾਂ ਨਾਲ ਸਤਿਕਾਰਦਾ ਹੈ।

ਸਿੱਖ ਧਰਮ ਦੀ ਵਿਸ਼ੇਸ਼ ਵਿਲੱਖਣਤਾ ਇਸ ਗੱਲ ਵਿਚ ਵੀ ਹੈ ਕਿ ਇਸ ਵਿਚ ਔਰਤ ਨੂੰ ਸਤਿਕਾਰ ਤੋਂ ਉੱਪਰ ਨਿਡਰ ਤੇ ਬਹਾਦਰ ਮੰਨਿਆ ਗਿਆ। ਜੇ ਸਾਰੇ ਸੰਸਾਰ ਨੇ ਉਸ ਨੂੰ ਨਿਰਬਲ ਜਤਾਇਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖ ਕੇ ਪੂਰੇ ਸੰਸਾਰ ਦੇ ਧਾਰਮਿਕ ਢਾਂਚੇ ਨੂੰ ਹਲੂਣਿਆ ਅਤੇ ਔਰਤ ਦੀ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਚੰਡੀ ਦੀ ਵਾਰ ਵਿਚ ਇਸਤਰੀ ਨੂੰ ਪਰਮਾਤਮਾ ਦੀ ਸ਼ਕਤੀ ਦੇ ਪ੍ਰਤੀਕ ਵਜੋਂ ਦੁਰਗਾ ਰੂਪ ਵਿਚ ਦਰਸਾਇਆ ਗਿਆ ਹੈ। ਵਿਦਵਾਨ ਲਿਖਦੇ ਹਨ ਕਿ,

"ਚੰਡੀ ਦੀ ਵਾਰ ਵਿਚ ਇਸਤਰੀ ਨੂੰ ਨਾਇਕ ਦੇ ਰੂਪ ਵਿਚ ਲਿਆ ਗਿਆ ਹੈ। ਇਸ ਨਾਲ ਇਸਤਰੀ ਜਾਤੀ ਦਾ ਸਨਮਾਨ ਕੀਤਾ ਗਿਆ ਹੈ। ਮੱਧਕਾਲ ਵਿਚ ਇਸਤਰੀ ਜਾਤੀ ਪ੍ਰਤੀ ਨਫ਼ਰਤ ਪਾਈ ਜਾਂਦੀ ਸੀ। ਇਸ ਰਾਹੀਂ ਇਸਤਰੀ ਜਾਤੀ ਨੂੰ ਸੰਦੇਸ਼ ਦਿੱਤਾ ਗਿਆ ਕਿ ਦੁਰਗਾ ਵਾਂਗ ਬਾਕੀ ਇਸਤਰੀਆਂ ਵੀ ਜ਼ਾਲਮਾਂ ਦਾ ਬਹਾਦਰੀ ਨਾਲ ਟਾਕਰਾ ਕਰ ਸਕਦੀਆਂ ਹਨ। ਇਹੋ ਕਾਰਨ ਹੈ ਕਿ ਵਾਰ ਵਿਚ ਦੁਰਗਾ ਨੂੰ ਇਕੱਲੀ ਹੀ ਵੱਡੇ-ਵੱਡੇ ਰਾਖਸ਼ਾਂ ਦਾ ਟਾਕਰਾ ਕਰਦੇ ਹੋਏ ਦਰਸਾਇਆ ਗਿਆ ਹੈ। ਉਹ ਮੁਨਾਰਿਆਂ ਜਿੱਡੇ ਰਾਖਸ਼ਾਂ ਨੂੰ ਪਲਾਂ ਵਿਚ ਮਾਰ ਮੁਕਾਉਂਦੀ ਹੈ।"11 ਨਮੂਨੇ ਵਜੋਂ ਵੇਖੋ-

"ਜੋਧੇ ਵਡੇ ਮੁਨਾਰੇ ਜਾਪਨਿ ਖੇਤ ਵਿਚ।

ਦੇਵੀ ਆਪ ਸਵਾਰੇ ਪੱਬਾਂ ਜੇਵਹੇ।

ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ।

ਦੁਰਗਾ ਸਭੇ ਸੰਘਾਰੇ ਰਾਖਸ਼ ਖੜਗ ਲੈ।"

ਇਸ ਵਾਰ ਦੇ ਪ੍ਰਵੇਸ਼ ਨਾਲ ਸਮਾਜ ਵਿਚ ਇਸਤਰੀ ਜਾਤੀ ਦਾ ਸਿਰ ਉੱਚਾ ਹੋਇਆ ਹੈ ਕਿਉਂਕਿ ਇਸ ਵਿਚ ਇਸਤਰੀ ਨੂੰ ਇਕ ਨਾਇਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਰੱਬੀ ਸ਼ਕਤੀ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਲਈ ਇਸ ਵਾਰ ਨੇ ਸਮਾਜ ਨੂੰ ਨਰੋਈ ਸੇਧ ਦਿੱਤੀ ਹੈ।12 ਡਾ. ਜੀਤ ਸਿੰਘ ਸੀਤਲ ਲਿਖਦੇ ਹਨ ਕਿ, "ਵਾਰ ਦੀ ਨਾਇਕਾ ਇਸਤਰੀ ਬਣਾ ਕੇ ਤੇ ਇਕੱਲੀ ਨੂੰ ਹਜ਼ਾਰਾਂ ਨਾਲ ਲੜਦੀ ਦਿਖਾ ਕੇ ਗੁਰੂ ਸਾਹਿਬ ਨੇ ਨਾ ਸਿਰਫ਼ ਮਰਦਾਂ ਨੂੰ ਵੰਗਾਰਿਆ ਹੈ, ਸਗੋਂ ਇਸਤਰੀ ਜਾਤੀ ਨੂੰ ਵੀ ਉਤਸ਼ਾਹਿਤ ਕੀਤਾ ਹੈ ਕਿ ਉਹ ਨਿਤਾਣੀ, ਅਬਲਾ ਜਾਂ ਘਰ ਦਾ ਸ਼ਿੰਗਾਰ ਹੀ ਨਾ ਬਣ ਕੇ ਬੈਠੀ ਰਹੇ ਸਗੋਂ ਦੇਸ਼, ਧਰਮ, ਜਾਤੀ ਲਈ ਵੀ ਆਪਣੇ ਫਰਜ਼ ਨੂੰ ਪਛਾਣੇ ਅਤੇ ਗੁਰੂ ਸਾਹਿਬ ਦੇ ਇਸ ਮਨੋਰਥ ਦੀ ਪੂਰਤੀ ਅਸੀਂ ਪਿੱਛੋਂ ਹੋਈਆਂ ਬਹਾਦਰ ਸਿੰਘਣੀਆਂ ਮਾਈ ਭਾਗੋ ਤੇ ਰਾਣੀ ਸਾਹਿਬ ਕੌਰ ਦੇ ਰੂਪ ਵਿਚ ਵੇਖਦੇ ਹਾਂ।"13

ਵੇਖਿਆ ਜਾਵੇ ਤਾਂ ਅੱਜ ਦੇ ਆਧੁਨਿਕ ਯੁੱਗ ਵਿਚ ਇਸਤਰੀ ਜਾਤੀ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਮਾਨਵਤਾ ਦੇ ਮੱਥੇ ਤੇ ਕਲੰਕ ਹੈ। ਲੋੜ ਹੈ, ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੀਵਾਲਤਾ ਦੇ ਹਾਮੀ, ਸਰਬੱਤ ਦਾ ਭਲਾ ਮੰਨਣ ਵਾਲੇ ਸਿੱਖ ਧਰਮ ਵੱਲੋਂ ਬਖਸ਼ੇ ਇਸਤਰੀ ਦੇ ਸਤਿਕਾਰਯੋਗ, ਵਡਿਆਈਪੂਰਨ ਦਰਜੇ ਨੂੰ ਅਪਣਾਉਣ ਦੀ!

ਹਵਾਲੇ ਤੇ ਪਦ-ਟਿੱਪਣੀਆਂ:-

1. ਨਾਭਾ, ਭਾਈ ਕਾਨ੍ਹ ਸਿੰਘ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1981, ਪੰਨਾ 699

2. ਉਹੀ, ਪੰਨਾ 23

3. Kidwai, M.H. Sheikh, Women under different Social and Religious Laws (Budhism, Judaism, Christianity, Islam), Seema Publication, New Delhi, 1976, p.7-8.

4. ਉਹੀ, ਪੰਨਾ 11

5. ਸੋਬਤੀ, ਹਰਚਰਨ ਸਿੰਘ, ਔਰਤ : ਬੁੱਧ ਦੀ ਨਜ਼ਰ ਚ, ਵੈਲਵਿਸ਼ ਪਬਲਿਸ਼ਰਜ਼, ਦਿੱਲੀ 1997, ਪੰਨਾ 11

6. Kidwai, M.H. Sheikh, ibid, p.22

7. ਬਿਦਿ, ਪ.14

8. ਦਿਨਕਰ, ਰਾਮਧਾਰੀ ਸਿੰਘ, ਸੱਭਿਆਚਾਰ ਦੇ ਚਾਰ ਅਧਿਆਇ (ਅਨੁਵਾਦਿਤ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 548.

9. Gill, M.K. (Dr.), The Role and Status of Women in Sikhism, National Book Shop, Delhi, 1995, p. 16.

10. Harbans Singh (Ed.), The Encyclopaedia of Sikhism, Punjabi University, Patiala, 1996, p. 442.

11. ਘੁੰਮਣ, ਬਿਕਰਮ ਸਿੰਘ ਤੇ ਗੁਮਟਾਲਾ ਚਰਨਜੀਤ ਸਿੰਘ, ਚੰਡੀ ਦੀ ਵਾਰ: ਚਿੰਤਨ ਤੇ ਕਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ, 2000, ਪੰਨਾ 26

12. ਗਿਆਨੀ ਹਰਬੰਸ ਸਿੰਘ ਚੰਡੀਗੜ੍ਹ, ਚੰਡੀ ਦੀ ਵਾਰ, ਨਿਰਣਯ ਸਟੀਕ, ਸੁੰਦਰ ਬੁੱਕ ਡਿਪੋ, ਜਲੰਧਰ, 1979, ਪੰਨਾ 50.

13. ਸੀਤਲ, ਡਾ. ਜੀਤ ਸਿੰਘ, ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977, ਪੰਨਾ 23.


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article