A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

Are Sikhs Hindus ? The Answer Lies within Gurbani

February 21, 2007
Author/Source: Gurmat Parkash

ਕੀ ਸਿੱਖ ਹਿੰਦੂ ਹਨ?
ਗੁਰਬਾਣੀ ਦਾ ਫਸਲਫ਼ਾ

29 ਜਨਵਰੀ 2003 ਨੂੰ ਆਰ. ਐੱਸ. ਐੱਸ. ਯਾਨੀ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਅੰਮ੍ਰਿਤਸਰ ਚ ਆਪਣਾ ਸ਼ੌਰਯ ਦਿਵਸ ਮਨਾਉਂਦਿਆਂ ਦੇਸ਼ ਚ ਹਿੰਦੂਤਵ ਦਾ ਬੋਲਬਾਲਾ ਕਾਇਮ ਕਰਨ ਦੇ ਆਪਣੇ ਪਹਿਲਾਂ ਤੋਂ ਹੀ ਜੱਗ-ਜ਼ਾਹਰ ਮਨਸੂਬਿਆਂ ਨੂੰ ਬਹੁਤ ਤੇਜ਼ ਕਰਨ ਦਾ ਪ੍ਰਭਾਵ ਦੇ ਕੇ ਦੇਸ਼ ਚ ਵੱਸਦੀਆਂ, ਬੇਗ਼ਾਨਗੀ ਦੀ ਭਾਵਨਾ ਦਾ ਸ਼ਿਕਾਰ ਹੋ ਰਹੀਆਂ ਘੱਟ-ਗਿਣਤੀਆਂ ਨੂੰ ਹੋਰ ਡਰਾਉਣ ਧਮਕਾਉਣ ਦਾ ਜਤਨ ਕੀਤਾ ਹੈ। ਇਸ ਤੰਗ ਫਿਰਕੂ ਲੀਹਾਂ ਤੇ ਚਲ ਰਹੇ ਸੰਗਠਨ ਦੇ ਕੋਝੇ ਇਰਾਦਿਆਂ ਤੋਂ ਸੁਚੇਤ ਲੋਕ ਤਾਂ ਪਹਿਲਾਂ ਹੀ ਕਾਫੀ ਹੱਦ ਤਕ ਜਾਣੂ ਹਨ, ਇਸ ਲਈ ਇਸ ਦੇ ਮੁਖੀ ਕੇ. ਸੀ. ਸੁਦਰਸ਼ਨ ਦੇ ਇਸ ਉਲੇਖ ਅਧੀਨ ਸਮਾਗਮ ਸਮੇਂ ਦਿੱਤੇ ਭਾਸ਼ਨ ਜਾਂ ਬਿਆਨਾਂ ਤੋਂ ਹੈਰਾਨ ਹੋਣ ਵਾਲੀ ਤਾਂ ਕੋਈ ਗੱਲ ਨਹੀਂ, ਪਰ ਨੋਟਿਸ ਲੈਣਾ ਤੇ ਭਰਮਾਏ-ਭੁਚਲਾਏ ਜਾ ਸਕਣ ਵਾਲੇ ਪੰਜਾਬੀ ਹਿੰਦੂਆਂ ਅਤੇ ਸਿੱਖਾਂ ਨੂੰ ਇਨ੍ਹਾਂ ਦੇ ਮੱਦੇਨਜ਼ਰ ਕਈ ਪੱਖਾਂ ਤੋਂ ਸੁਚੇਤ ਕੀਤੇ ਜਾਣ ਦੀ ਲੋੜ ਹੈ।

ਕੇ. ਸੀ. ਸੁਦਰਸ਼ਨ ਨੇ ਕਿਹਾ ਕਿ "ਸਾਰੇ ਸਿੱਖ ਹਿੰਦੂ ਹਨ ਤੇ ਸਾਰੇ ਹਿੰਦੂ ਸਿੱਖ ਹਨ ਅਤੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਕੋਈ ਫਰਕ ਨਹੀਂ ਹੈ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਅਤੇ ਗੁਰੂ ਤੇਗ ਬਹਾਦਰ ਨੇ ਸੂਰਜ ਪ੍ਰਕਾਸ਼ ਵਿਚ ਜਿਹੜਾ ਸੰਦੇਸ਼ ਦਿੱਤਾ ਸੀ, ਆਰ. ਐੱਸ. ਐੱਸ. ਉਸ ਤੇ ਪਹਿਰਾ ਦੇਵੇਗਾ। ਦੇਸ਼ ਵਿਚ ਕੋਈ ਵੀ ਘੱਟ-ਗਿਣਤੀ ਨਹੀਂ ਹੈ। ਤਿੰਨ ਪ੍ਰਕਾਰ ਦੇ ਸਿੱਖ ਹਨ- ਸਹਜੀ, ਚਰਣੀ ਤੇ ਖੰਡਾ। ਜਿਸ ਨੇ ਅੰਮ੍ਰਿਤ ਛਕਿਆ ਹੈ, ਉਹ ਖਾਲਸਾ ਹੈ। ਭਾਰਤ ਵਿਚ ਪੰਥ ਅਨੇਕ ਹਨ, ਲੇਕਿਨ ਰਾਸ਼ਟਰੀਅਤਾ ਦੇ ਨਾਤੇ ਅਸੀਂ ਹਿੰਦੂ ਹਾਂ। ਆਰ. ਐੱਸ. ਐੱਸ. ਦੇ 78 ਵਰ੍ਹਿਆਂ ਦੇ ਇਤਿਹਾਸ ਨੇ ਹਿੰਦੂ ਸਮਾਜ ਵਿਚ ਜਾਗ੍ਰਿਤੀ ਪੈਦਾ ਕਰ ਹਿੰਦੂਆਂ ਨੂੰ ਹਿੰਦੂ ਕਹਿਣ ਦਾ ਸਾਹਸ ਦਿਵਾਇਆ ਹੈ। ਗੁਜਰਾਤ ਦੀ ਘਟਨਾ ਦੇ ਬਾਅਦ ਹਿੰਦੂਤਵ ਦਾ ਵਿਰੋਧ ਕਰਨ ਵਾਲਿਆਂ ਦੇ ਹੋਸ਼ ਉੱਡ ਗਏ ਹਨ।"1

"ਸੰਘ ਦਾ ਮੰਨਣਾ ਹੈ ਕਿ ਇਸ ਦੇਸ਼ ਵਿਚ ਰਹਿਣ ਵਾਲਾ ਹਰੇਕ ਨਾਗਰਿਕ ਹਿੰਦੂ ਹੈ।"...
ਹਿੰਦੂ ਵਿਵਸਥਾ ਹੀ ਅਜਿਹੀ ਹੈ, ਜਿਥੇ ਹਰੇਕ ਆਦਮੀ ਦੀ ਪਛਾਣ ਸੁਰੱਖਿਅਤ ਹੈ। ਮੁਸਲਮਾਨ ਜੇਕਰ ਇਸ ਦੇਸ਼ ਨੂੰ ਆਪਣੀ ਮਾਤ੍ਰ ਵ ਕਰਮ ਭੂਮੀ ਮੰਨਣ ਤਾਂ ਸਾਰੇ ਝਗੜੇ ਖਤਮ ਹੋ ਜਾਣਗੇ।... ਦਸਮ ਗ੍ਰੰਥ ਪੂਰਾ ਸਤਯ ਗ੍ਰੰਥ ਹੈ। ਇਸ ਗ੍ਰੰਥ ਦਾ ਪਾਠ ਤਖ਼ਤ ਸ੍ਰੀ ਹਜ਼ੂਰ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਚ ਹੁੰਦਾ ਹੈ। ਉਥੇ ਇਸ ਗ੍ਰੰਥ ਦੀ ਆਰਤੀ ਉਤਾਰੀ ਜਾਂਦੀ ਹੈ। ਦੇਸ਼ ਵਿਰੋਧੀ ਵ ਅਲਗਾਵਵਾਦੀ ਤਾਕਤਾਂ ਦੇ ਰਾਹ ਚ ਦਸਮ ਗ੍ਰੰਥ ਸਭ ਤੋਂ ਵੱਡੀ ਰੁਕਾਵਟ ਹੈ। ਇਹ ਅਲਗਾਵਵਾਦੀ ਤਾਕਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਦਲ ਕੇ ਰੱਖ ਦੇਣ, ਲੇਕਿਨ ਉਨ੍ਹਾਂ ਦਾ ਵਸ ਨਹੀਂ ਚਲ ਰਿਹਾ। ਗੁਰੂਆਂ ਦੁਆਰਾ ਰਚਿਤ ਗ੍ਰੰਥਾਂ ਵਿਚ ਦਰਜ ਬਾਣੀ ਨੂੰ ਆਮ ਲੋਕਾਂ ਤੋਂ ਅਲੱਗ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ। ਇਸ ਸਾਜ਼ਸ਼ ਨੂੰ ਸਮਝਣਾ ਹੋਵੇਗਾ।...ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਪਿੱਛੇ ਸਿੱਖਾਂ ਨੂੰ ਉਨ੍ਹਾਂ ਦੇ ਪੁਰਖਿਆਂ ਨਾਲ ਸੰਬੰਧ ਤੋੜਨ ਦੀ ਸਾਜ਼ਿਸ਼ ਹੈ, ਤਾਂ ਕਿ ਉਹ ਰਾਸ਼ਟਰੀਅਤਾ ਤੋਂ ਕੱਟ ਜਾਣ। ਸਿੱਖਾਂ ਨੂੰ ਪੁਰਖਿਆਂ ਤੋਂ ਪ੍ਰਾਪਤ ਹੋਈ ਧਰੋਹਰ (ਸਭਿਆਚਾਰਕ ਅਮਾਨਤ) ਤੋਂ ਵੰਚਿਤ ਨਹੀਂ ਹੋਣਾ ਚਾਹੀਦਾ।"2

"ਸਿੱਖ ਗੁਰੂਆਂ ਨੇ ਖੁਦ ਹੀ ਸਪਸ਼ਟ ਕੀਤਾ ਹੈ ਕਿ ਸਿੱਖ ਹਿੰਦੂਆਂ ਦੇ ਅੰਗ ਹਨ।... ਜਿਹੜਾ ਕੋਈ ਵੀ ਹਿੰਦੁਸਤਾਨ ਵਿਚ ਰਹਿੰਦਾ ਹੈ, ਉਹਨੂੰ ਹਿੰਦੂਤਵ ਨੂੰ ਸਵੀਕਾਰ ਕਰਨਾ ਹੁੰਦਾ ਹੈ ਅਤੇ ਲੋਕ ਕਰਦੇ ਵੀ ਹਨ। ਸਿੱਖ ਗੁਰੂਆਂ ਨੇ ਵੀ ਆਪਣੇ ਜੀਵਨ ਕਾਲ ਵਿਚ ਇਸ ਗੱਲ ਤੇ ਜ਼ੋਰ ਦਿੱਤਾ।... ਨਾਨਕਸ਼ਾਹੀ ਕੈਲੰਡਰ ਤੇ ਕੋਈ ਇਤਰਾਜ਼ ਨਹੀਂ ਪਰ ਸਿੱਖ ਜਨਤਾ ਦੁਆਰਾ ਹੀ ਉਹ ਨੂੰ ਸਵੀਕਾਰ ਕੀਤੇ ਜਾਣਾ ਸ਼ੱਕੀ ਹੈ। ਸਾਰੇ ਗੁਰਪੁਰਬ ਅਤੇ ਸਿੱਖਾਂ ਦੇ ਹੋਰ ਉਤਸਵ ਪੁਰਾਣੇ ਸ਼ਾਕਾ ਕੈਲੰਡਰ (ਇਸੇ ਰਾਸ਼ਟਰੀ ਕੈਲੰਡਰ ਦੀ ਮਾਨਤਾ ਹੈ) ਦੇ ਆਧਾਰ ਤੇ ਮਨਾਏ ਜਾਂਦੇ ਹਨ। ਸਮੇਂ ਦੇ ਨਾਲ ਸਿੱਖ ਜਨਤਾ ਹੀ ਨਾਨਕਸ਼ਾਹੀ ਕੈਲੰਡਰ ਨੂੰ ਅਸਵੀਕਾਰ ਕਰ ਦੇਵੇਗੀ।... ਅੰਗਰੇਜ਼ਾਂ ਨੇ ਆਪਣੇ ਹਿਤਾਂ ਦੀ ਪੂਰਤੀ ਲਈ ਹੀ ਹਿੰਦੂ ਅਤੇ ਸਿੱਖ ਦਾ ਭਰਮ ਖੜ੍ਹਾ ਕੀਤਾ।... ਉਸ ਸਮੇਂ ਕੇਸਧਾਰੀਆਂ ਨੂੰ ਸਿੱਖ ਲਿਖਿਆ ਗਿਆ....।"3

"ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਦੱਸਿਆ ਜਾ ਰਿਹਾ ਹੈ। ਜਦਕਿ ਇਹ ਸਚਾਈ ਹੈ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਖਾਤਰ ਅਤੇ ਆਪਣੇ ਆਪ ਨੂੰ ਹਿੰਦੂ ਦੱਸਦਿਆਂ ਹੀ ਬਲੀਦਾਨ ਦਿੱਤਾ ਸੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਇਸੇ ਵਿਚੋਂ ਹੀ ਖਾਲਸਾ ਪੰਥ ਦੀ ਸਿਰਜਨਾ ਕੀਤੀ ਗਈ।"4

ਸੰਘ ਮੁਖੀ ਦੇ ਉਕਤ ਬਿਆਨਾਂ ਚੋਂ ਕਿਸੇ ਨੂੰ ਇਹ ਵੀ ਮਹਿਸੂਸ ਹੋ ਸਕਦਾ ਹੈ ਕਿ ਉਸ ਨੂੰ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਇਕ ਮਜ਼ਬੂਤ ਸਾਂਝ ਕਾਇਮ ਕਰਨ ਦੀ ਚਿੰਤਾ ਹੈ। ਪਰ ਅਸਲ ਚ ਅਜਿਹਾ ਹੈ ਨਹੀਂ। ਦੁਖਦਾਇਕ ਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਚ ਦਰਜ ਪਾਵਨ ਗੁਰਬਾਣੀ ਦੇ ਮਹਾਨ ਮਾਨਵਤਾਵਾਦੀ ਸਰੋਕਾਰਾਂ ਨੂੰ ਅਣਡਿੱਠ ਕਰਕੇ ਦਿੱਤੇ ਗਏ ਗੁੰਮਰਾਹਕੁਨ ਬਿਆਨ ਹਨ। ਇਹ ਸਿੱਖੀ ਵਿਚਾਰਧਾਰਾ ਦੇ ਮੂਲ ਤੱਤਾਂ ਨੂੰ ਗ਼ਲਤ-ਮਲਤ ਕਰਨ ਦੀ ਭਾਵਨਾ ਤੋਂ ਪ੍ਰੇਰਤ ਬਿਆਨ ਹਨ। ਇਸੇ ਪ੍ਰਸੰਗ ਚ ਪਾਠਕਾਂ ਨੂੰ ਪਾਵਨ ਗੁਰਬਾਣੀ ਤੋਂ ਹੀ ਸਪਸ਼ਟੀਕਰਨ ਲੈਣਾ ਯੋਗ ਹੋਵੇਗਾ।

ਇਹ ਗੱਲ ਤਾਂ ਕਿਸੇ ਹੱਦ ਤਕ ਠੀਕ ਹੋ ਸਕਦੀ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਆਪਣਾ ਪ੍ਰਮੁੱਖ ਕਾਰਜ ਖੇਤਰ ਹਿੰਦੁਸਤਾਨ ਨੂੰ ਬਣਾਇਆ ਅਤੇ ਉਹ ਸਨ ਵੀ ਉਸ ਸਮੇਂ ਦੇ ਹਿੰਦੂ ਪਰਵਾਰਾਂ ਚੋਂ ਹੀ, ਪਰ ਇਹ ਇਕ ਸਿੱਧ ਹੋ ਚੁਕਾ ਸੱਚ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਹਿੰਦੂਤਵ ਦਾ ਉਸ ਸਮੇਂ ਪ੍ਰਚੱਲਤ ਵਿਧੀ-ਵਿਧਾਨ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਜਿਨ੍ਹਾਂ ਹਿੰਦੂਆਂ, ਮੁਸਲਮਾਨਾਂ ਜਾਂ ਹੋਰਨਾਂ ਨੂੰ ਉਨ੍ਹਾਂ ਦੁਆਰਾ ਲਾਈ ਜਾਗ ਲੱਗ ਗਈ, ਉਨ੍ਹਾਂ ਚੋਂ ਇਸ ਹਿੰਦੁਸਤਾਨ ਦੇ ਵਿਸ਼ਾਲ ਭੂ-ਖੰਡ ਤੇ ਉਨ੍ਹਾਂ ਨੇ ਸਿੱਖ ਮੱਤ-ਸਿੱਖ ਸਮਾਜ-ਸਿੱਖ ਸੰਗਤ ਤੇ ਓੜਕ ਨੂੰ ਖਾਲਸੇ ਦੀ ਸਿਰਜਣਾ ਕੀਤੀ। ਇਹ ਸੱਚ ਹੋਰ ਵੀ ਉੱਘੜਵਾਂ ਹੈ ਕਿ ਖਾਲਸੇ ਦੀ ਸਿਰਜਣਾ ਹੋ ਜਾਣ ਨਾਲ ਸਿੱਖ ਮੱਤ, ਸਿੱਖ ਸਮਾਜ ਤੇ ਸਿੱਖ ਸੰਗਤ ਦੀ ਵਿਚਾਰਧਾਰਕ ਵਿਲੱਖਣਤਾ ਤੇ ਬਾਹਰੀ ਸਰੂਪ ਦਾ ਨਿਰਾਲਾਪਣ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆਇਆ। ਇਹ ਗੱਲ ਸ਼ਾਇਦ ਅੱਜ ਹਿੰਦੁਸਤਾਨ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਕ ਕਾਫੀ ਗਿਣਤੀ ਚ ਮੁਸਲਮਾਨ, ਗੁਰੂ ਸਾਹਿਬਾਨ ਦੇ ਸ਼ਿਸਾਂ ਵਾਂਗ ਹੀ ਵਿਚਰਦੇ ਰਹੇ।

ਸੰਘ ਮੁਖੀ ਦਸਮ ਗ੍ਰੰਥ ਤੇ ਸੂਰਜ ਪ੍ਰਕਾਸ਼ ਦੀ ਗੱਲ ਕਰਦਿਆਂ ਸੁਚੇਤਨ ਤੌਰ ਤੇ ਸਿੱਖੀ ਵਿਚਾਰਧਾਰਾ ਦੇ ਪ੍ਰਤੀਨਿਧ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਛੱਡ ਗਏ ਹਨ ਜਦਕਿ ਉਨ੍ਹਾਂ ਨੂੰ ਭਲੀਭਾਂਤ ਜਾਣਕਾਰੀ ਹੋਵੇਗੀ ਕਿ ਸਿੱਖਾਂ ਚ ਗੁਰੂ ਦਾ ਦਰਜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਾਪਤ ਹੈ। ਸੰਘ ਮੁਖੀ ਨੇ ਗੁਰੂ ਗ੍ਰੰਥ ਸਾਹਿਬ ਦੇ ਮਾਨਵਤਾਵਾਦੀ ਸਰੋਕਾਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਛੱਡਿਆ ਹੈ।

ਕੀ ਸੰਘ ਮੁਖੀ ਨੂੰ ਇਸ ਦਾ ਬਿਲਕੁਲ ਕੋਈ ਇਲਮ ਨਹੀਂ ਕਿ ਜਾਤ-ਪਾਤ ਅਤੇ ਛੂਤ-ਛਾਤ ਜੋ ਹਿੰਦੂਤਵ ਦੇ ਮੂਲ ਥੰਮ ਹਨ (ਮਨੁ ਸਿਮਰਤੀ ਅਨੁਸਾਰ, ਜੋ ਹਿੰਦੂ ਕੋਡ ਆਫ ਕਨਡਕਟ ਦਾ ਇਕ ਪ੍ਰਤੀਨਿਧ ਧਾਰਮਕ ਗ੍ਰੰਥ ਦੇ ਤੌਰ ਤੇ ਪ੍ਰਵਾਨਿਤ ਹੈ ਦੇ ਅਨੁਸਾਰ ਸਮਾਜ ਦੀ ਵਰਣ ਵੰਡ ਅਤੀ ਜ਼ਰੂਰੀ ਕਰਾਰ ਦਿੱਤੀ ਗਈ ਹੈ ਤੇ ਨੀਵੇਂ ਲੋਕਾਂ ਨੂੰ ਬੜੀ ਹਿਕਾਰਤ ਨਾਲ ਧਿਰਕਾਰਿਆ ਤੇ ਫਿਟਕਾਰਿਆ ਹੋਇਆ ਹੈ) ਨੂੰ ਸਿੱਖ ਗੁਰੂ ਸਾਹਿਬਾਨ ਨੇ ਡੇਗਣ ਹਿਤ ਆਪਣਾ ਸਾਰਾ ਤਾਣ, ਪੂਰੀ ਤਰ੍ਹਾਂ ਸਮਰਪਤ ਹੋ ਕੇ ਲਾਇਆ? ਜਿਨ੍ਹਾਂ ਸ਼ੂਦਰਾਂ ਨੂੰ ਮਨੁ ਸਿਮਰਤੀ ਅਨੁਸਾਰ ਪਰਮਾਤਮਾ ਦੀ ਭਗਤੀ ਦਾ ਹੀ ਅਧਿਕਾਰ ਨਹੀਂ, ਸੰਘ ਮੁਖੀ ਤੇ ਹੋਰਨਾਂ ਪ੍ਰਮੁੱਖ ਸੰਚਾਲਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 15 ਤੇ ਸਿਰੀਰਾਗੁ ਚ ਦਰਜ ਇਹ ਗੁਰ-ਫ਼ਰਮਾਨ ਜ਼ਰੂਰ ਵਿਚਾਰਨੇ ਚਾਹੀਦੇ ਹਨ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚੁ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਵਿਚਾਰੋ! ਕਿਸ ਤਰ੍ਹਾਂ ਗੁਰੂ ਜੀ ਜਨਮ ਆਧਾਰਤ ਜਾਤ ਦੇ ਸੰਕਲਪ ਨੂੰ ਤਾਰ ਤਾਰ ਕਰ ਰਹੇ ਹਨ!
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
(ਪ੍ਰਭਾਤੀ ਮ: 1, ਪੰਨਾ 1330)


ਗੁਰੂ ਅਰਜਨ ਸਾਹਿਬ ਜਨਮ ਜਾਤ ਦੇ ਸਭ ਸੰਸਕਾਰ ਪ੍ਰਭਾਵ ਤਿਆਗ ਕੇ ਪਰਮਾਤਮਾ ਦਾ ਸੱਚਾ ਨਾਮ ਗਾਇਣ ਕਰਨ ਦੀ ਗੱਲ ਕਰਦੇ ਹਨ:

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ॥
(ਸਾਰਗ ਮ: 5, ਪੰਨਾ 1230)

ਭਗਤ ਕਬੀਰ ਜੀ ਬਨਾਰਸ ਦੇ ਉੱਚ ਜਾਤ ਦਾ ਗੁਮਾਨ ਕਰਨ ਵਾਲਿਆਂ ਨੂੰ ਇਹ ਪੁੱਛਣ ਦੀ ਹੱਦ ਤਕ ਵੀ ਗਏ-
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
(ਗਉੜੀ ਕਬੀਰ ਜੀ, ਪੰਨਾ 324)


ਕੀ ਆਰ. ਐੱਸ. ਐੱਸ. ਵਾਲੇ ਮਨੁ ਸਿਮਰਤੀ ਵਰਗੇ ਮਾਨਵਤਾ ਵਿਰੋਧੀ ਗ੍ਰੰਥਾਂ ਤੇ ਪਾਬੰਦੀ ਲਾਉਣ ਲਈ ਕੋਈ ਸੰਘਰਸ਼ ਕਰਨਗੇ?

ਕੀ ਆਰ. ਐੱਸ. ਐੱਸ. ਵਾਲਿਆਂ ਕੋਲ ਯੂ. ਪੀ. ਵਰਗੇ ਰਾਜਾਂ ਚ ਜਾਤ-ਪਾਤ ਨੂੰ ਦੂਰ ਕਰਨ ਅਤੇ ਜਾਤ ਅਭਿਮਾਨੀ ਠਾਕਰਾਂ ਦਾ ਗੁਮਾਨ ਦੂਰ ਕਰਨ ਦਾ ਕੋਈ ਪ੍ਰੋਗਰਾਮ ਹੈ?
ਜਾਤ-ਪਾਤ ਦੇ ਛੂਤ-ਛਾਤ ਦੇ ਵਕਤ ਦੇ ਜਕੜਬੰਦਾਂ ਨੂੰ ਤੋੜਨ ਲਈ ਗੁਰੂ ਸਾਹਿਬਾਨ ਨੇ ਕੇਵਲ ਆਵਾਜ਼ ਹੀ ਬੁਲੰਦ ਨਹੀਂ ਕੀਤੀ, ਬਲਕਿ ਇਸ ਦਿਸ਼ਾ ਚ ਬਹੁਤ ਠੋਸ ਅਮਲੀ ਕਾਰਜ ਵੀ ਸੰਪੰਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸਭ ਵਰਗ-ਜਾਤ ਦੇ ਭਿੰਨ-ਭੇਦ ਭੁਲਾ ਕੇ ਮਿਲ ਬੈਠਣ ਵਾਸਤੇ ਤੇ ਵਰਤੋਂ-ਵਿਹਾਰ ਵਧਾਉਣ ਲਈ ਸਾਂਝੇ ਲੰਗਰ ਜਾਂ ਪੰਗਤ ਸਿਸਟਮ ਨੂੰ ਵੱਡੇ ਪੱਧਰ ਤੇ ਲਾਗੂ ਕੀਤਾ ਅਤੇ ਸੰਗਤ ਦੀ ਯੋਜਨਾਬੰਦੀ ਤੇ ਅਮਲ ਕੀਤਾ ਕਰਵਾਇਆ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਿਨਾਂ ਕਿਸੇ ਵੀ ਜਾਤ-ਭੇਦ 1699 ਦੀ ਵਿਸਾਖੀ ਨੂੰ ਸੰਗਤ ਇਕੱਤਰਤਾ ਵਜੋਂ ਹਾਜ਼ਰੀ ਭਰ ਰਹੇ ਹਿੰਦੁਸਤਾਨੀ ਲੋਕਾਂ ਚੋਂ, ਜੋ ਸੁਭਾਗ ਵਜੋਂ ਵੱਖ ਵੱਖ ਅਖੌਤੀ ਜਾਤਾਂ ਚੋਂ ਸਨ ਤੇ ਨਾਲ ਹੀ ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ ਤੋਂ ਵੀ, ਖਾਲਸੇ ਦੀ ਸਿਰਜਣਾ ਕਰਕੇ ਜਾਤ-ਪਾਤ ਤੇ ਛੂਤ-ਛਾਤ ਦੀਆਂ ਧੱਜੀਆਂ ਉਡਾਉਂਦਿਆਂ ਵਕਤ ਦੇ ਸਮੂਹ ਲੋਕਾਂ ਨੂੰ ਮਜ਼ਬੂਤ ਜਥੇਬੰਦੀ ਵੀ ਪ੍ਰਦਾਨ ਕੀਤੀ। ਖਾਲਸੇ ਨੇ ਬਿਨਾਂ ਕਿਸੇ ਭਿੰਨ-ਭੇਦ ਦੇ ਆਪਣੇ ਹੱਕਾਂ ਦੀ ਰਾਖੀ ਦੇ ਨਾਲ ਨਾਲ ਸਭ ਤਰ੍ਹਾਂ ਦੇ ਮਜ਼ਲੂਮਾਂ ਦੇ ਹੱਕ ਚ ਜਿਸ ਤਰ੍ਹਾਂ ਜ਼ੋਰਦਾਰ ਜੱਦੋਜਹਿਦ ਕਰਕੇ ਜ਼ੁਲਮ ਦਾ ਮੂੰਹ ਮੋੜਿਆ, ਉਸ ਨੂੰ ਸਾਰੀ ਦੁਨੀਆਂ ਜਾਣਦੀ ਹੈ। ਸੰਘ ਮੁਖੀ ਮਜ਼ਲੂਮਾਂ ਦੇ ਸਰੋਕਾਰ ਨੂੰ ਬੜੀ ਚਤੁਰਾਈ ਨਾਲ ਹਿੰਦੂਤਵ ਜਾਂ ਹਿੰਦੂ ਧਰਮ ਦੀ ਰਾਖੀ ਨਾਲ ਜੋੜਨ ਦਾ ਜਤਨ ਕਰ ਰਹੇ ਹਨ।

ਇਸੇ ਪ੍ਰਸੰਗ ਵਿਚ ਸੰਘ ਸੰਚਾਲਕਾਂ ਤੇ ਬੁਲਾਰਿਆਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਮਜ਼ਲੂਮਾਂ ਵਾਸਤੇ ਵਕਤ ਦੇ ਜਾਬਰ ਕੱਟੜ ਰਾਜਸੀ ਨਿਜ਼ਾਮ ਵਿਰੁੱਧ ਦਿੱਤੀ ਬੇਮਿਸਾਲ ਸ਼ਹਾਦਤ ਨੂੰ ਤਿਲਕ ਜੰਞੂ ਦੀ ਰਾਖੀ ਖ਼ਾਤਰ ਬਲੀਦਾਨ ਵਜੋਂ ਉਭਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਜਾਬਰ ਹਕੂਮਤ ਵੱਲੋਂ ਤਿਲਕ ਜੰਞੂ ਜ਼ਬਰਦਸਤੀ ਉਤਾਰੇ ਜਾ ਰਹੇ ਸਨ, ਜਿਸ ਕਰਕੇ ਤਿਲਕ ਜੰਞੂ ਦੇ ਧਾਰਨੀ ਕਸ਼ਮੀਰ ਦੇ ਬ੍ਰਾਹਮਣ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਤੱਕ ਕੇ ਆਏ ਤਾਂ ਗੁਰੂ ਜੀ ਨੇ ਉਨ੍ਹਾਂ ਤੇ ਢਾਏ ਜਾ ਰਹੇ ਜਬਰ, ਜ਼ੁਲਮ ਨੂੰ ਠੱਲ੍ਹ ਪਾਉਣ ਹਿਤ ਵਕਤ ਦੇ ਬਾਦਸ਼ਾਹ ਦੀ ਜ਼ਮੀਰ ਨੂੰ ਟੁੰਬਣ ਵਾਸਤੇ ਆਪਣੇ ਆਪ ਦਾ ਬਲੀਦਾਨ ਦੇ ਦਿੱਤਾ। ਬਿਨਾਂ ਸ਼ੱਕ ਇਹ ਬਲੀਦਾਨ ਜਬਰ-ਜ਼ੁਲਮ ਵਿਰੁੱਧ ਸੀ। ਅਗਰ ਅਜਿਹਾ ਹੀ ਜ਼ੁਲਮ ਉਸ ਵੇਲੇ ਹਿੰਦੂਆਂ ਵੱਲੋਂ ਮੁਸਲਮਾਨਾਂ ਤੇ ਹੁੰਦਾ ਤਾਂ ਯਕੀਨਨ ਉਹ ਮੁਸਲਮਾਨਾਂ ਨਾਲ ਖੜ੍ਹੇ ਹੁੰਦੇ। ਇਹ ਗੱਲ ਚੇਤੇ ਰੱਖਣਯੋਗ ਹੈ ਕਿ ਗੁਰੂ ਜੀ ਖੁਦ ਤਿਲਕ ਜੰਞੂ ਦੇ ਧਾਰਨੀ ਬਿਲਕੁਲ ਨਹੀਂ ਸਨ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਨੌਂ ਸਾਲ ਦੀ ਉਮਰ ਵਿਚ ਰਸਮੀ ਜਨੇਊ ਪਹਿਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਫਿਰ ਗੁਰੂ ਸਾਹਿਬ ਹਿੰਦੂ ਕਿਵੇਂ ਹੋਏ? ਇਸ ਸੰਬੰਧ ਚ ਸੰਘ ਮੁਖੀ ਨੂੰ ਗੁਰੂ ਨਾਨਕ ਸਾਹਿਬ ਦਾ ਇਹ ਗੁਰ-ਫ਼ਰਮਾਨ ਜੰਞੂ ਸੰਬੰਧੀ ਵਿਚਾਰਨਾ ਬਣਦਾ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
(ਵਾਰ ਆਸਾ, ਸਲੋਕ ਮ: 1, ਪੰਨਾ 471)

ਅਰਥਾਤ ਹੇ ਪੰਡਤ! ਜੇਕਰ ਤੂੰ ਮੈਨੂੰ ਜਨੇਊ ਪਹਿਨਾਉਣਾ ਚਾਹੁੰਦਾ ਹੈਂ ਤਾਂ ਉਹ ਜਨੇਊ (ਜੇਕਰ ਇਹ ਤੇਰੇ ਕੋਲ ਹੈਗਾ ਹੈ ਤਾਂ) ਪਹਿਨਾ, ਜਿਸ ਨੂੰ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤਰ ਅਤੇ ਜਤ-ਸਤ ਦੀਆਂ ਗੰਢਾਂ ਤੇ ਵੱਟਾਂ ਨਾਲ ਬਣਾਇਆ ਗਿਆ ਹੋਵੇ, ਜਿਹੜਾ ਜਨੇਊ ਕਦੇ ਮੈਲ਼ਾ ਨਾ ਹੋ ਸਕੇ, ਜਿਹੜਾ ਜਨੇਊ ਇਸ ਪੰਜ ਭੂਤਕ ਨਾਸ਼ਮਾਨ ਸਰੀਰ ਦੇ ਨਾਲ ਸੜ ਨਾ ਸਕੇ। ਇਹ ਧਾਗੇ ਦਾ ਜਨੇਊ ਮੈਂ ਨਹੀਓਂ ਪਹਿਨਣਾ। ਦਰਅਸਲ ਇਹ ਉੱਚ ਮਨੁੱਖੀ ਕਦਰਾਂ-ਕੀਮਤਾਂ ਦੇ ਹੱਕ ਵਿਚ ਅਤੇ ਕਰਮਕਾਂਡ ਦੇ ਖਿਲਾਫ਼, ਪੂਰਵ-ਪ੍ਰਚੱਲਤ ਬਿਪਰਵਾਦ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਦੀ ਅਤਿਅੰਤ ਜ਼ੋਰਦਾਰ ਬਗ਼ਾਵਤ ਹੀ ਸੀ ਤੇ ਇਸੇ ਗੁਰਮਤਿ ਸੋਚ ਦੇ ਆਧਾਰ ਤੇ ਗੁਰੂ ਸਾਹਿਬ ਵੱਲੋਂ ਗੁਰਮਤਿ ਦੀ ਨੀਂਹ ਰੱਖੀ ਗਈ।

ਇਹ ਚੰਗੀ ਗੱਲ ਹੈ ਕਿ ਇਸ ਹਿੰਦੁਸਤਾਨ ਦੀ ਧਰਤੀ ਤੋਂ ਹਿੰਦੂਤਵ ਲਈ ਝੂਠੇ ਮਾਣ ਗੌਰਵ ਦਾ ਪ੍ਰਤੀਕ ਬਣੀ ਸਤੀ ਦੀ ਰਸਮ ਦਾ ਮੱਕੂ ਠੱਪਿਆ ਜਾ ਚੁਕੈ। ਸਾਡੇ ਗੁਰੂ ਸਾਹਿਬਾਨ ਨੇ ਇਸ ਅਣਮਨੁੱਖੀ ਰੀਤ ਦਾ ਬਹੁਤ ਜ਼ੋਰਦਾਰ ਵਿਰੋਧ ਕੀਤਾ। ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਮਨੁੱਖ ਨੂੰ ਵਿਵੇਕ ਨਾਲ ਆਪਣੇ ਅੰਦਰ ਝਾਤ ਪਾਉਣ ਲਈ ਝੰਜੋੜਦਿਆਂ ਉਸ ਨੂੰ ਕਿਹਾ ਕਿ ਇਸਤਰੀ ਹੀ ਤਾਂ ਤੈਨੂੰ ਜਨਮ ਦੇਣ ਵਾਲੀ ਹੈ, ਇਸਤਰੀ ਨਾਲ ਹੀ ਤੇਰੀ ਮੰਗਣੀ ਤੇ ਸ਼ਾਦੀ ਹੁੰਦੀ ਹੈ, ਇਸਤਰੀ ਨਾਲ ਹੀ ਤੇਰੀ ਕੁਲ ਤੁਰਦੀ ਹੈ। ਇਸਤਰੀ ਦੇ ਅਕਾਲ ਚਲਾਣਾ ਕਰ ਜਾਣ ਤੇ ਤੂੰ ਹੋਰ ਵਿਆਹ ਕਰਵਾਉਂਦੈਂ; ਫਿਰ ਵੀ ਉਸ ਇਸਤਰੀ ਨੂੰ ਮੰਦਾ ਬੋਲਦੈਂ, ਉਸ ਇਸਤਰੀ ਨੂੰ ਜਿਸ ਦੀ ਕੁੱਖੋਂ ਕੇਵਲ ਤੂੰ ਹੀ ਨਹੀਂ ਪੈਦਾ ਹੋਇਆ ਉਹ ਰਾਜਾ ਜਿਸ ਦੇ ਪੈਰ ਚੱਟਣ ਤਕ ਤੂੰ ਜਾਂਦੈਂ ਉਹ ਵੀ ਤਾਂ ਉਸੇ ਇਸਤਰੀ ਤੋਂ ਹੀ ਪੈਦਾ ਹੋਇਐ।

ਇਸੇ ਵਿਵੇਕ ਦੇ ਨਾਲ ਨਾਲ ਤੁਰਦਿਆਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਸੰਗਤ ਚ ਘੁੰਡ ਕੱਢ ਕੇ ਆਉਣ ਵਾਲੀਆਂ ਇਸਤਰੀਆਂ ਨੂੰ ਬਿਨਾਂ ਘੁੰਡ ਤੋਂ ਪੂਰੇ ਮਾਨ-ਸਨਮਾਨ ਨਾਲ ਆਉਣ ਤੇ ਵਿਚਰਨ ਲਈ ਆਖਿਆ ਸੀ। ਆਪ ਜੀ ਨੇ ਸਤੀ ਦੀ ਰਸਮ ਤੋਂ ਆਪਣੇ ਸਿੱਖਾਂ ਨੂੰ ਸਖ਼ਤੀ ਨਾਲ ਵਰਜ ਦਿੱਤਾ ਸੀ ਤੇ ਸਮੂਹ ਲੋਕਾਂ ਨੂੰ ਵੀ ਇਸ ਦਿਸ਼ਾ ਚ ਸੁਧਾਰ ਹਿਤ ਪ੍ਰੇਰਿਆ ਸੀ। ਆਪ ਦਾ ਫ਼ਰਮਾਨ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍‍॥
ਨਾਨਕ ਸਤੀਆ ਜਾਣੀਅਨ੍‍ ਿਜਿ ਬਿਰਹੇ ਚੋਟ ਮਰੰਨ੍‍॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍‍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍‍ਾਲੰਨ੍‍॥
(ਵਾਰ ਸੂਹੀ 3, ਸਲੋਕ ਮ: 3, ਪੰਨਾ 787)


ਕੀ ਅਵਤਾਰਵਾਦ ਜੋ ਹਿੰਦੂ ਫ਼ਿਲਾਸਫੀ ਦਾ ਇਕ ਮੂਲ ਆਧਾਰ ਹੈ, ਉਸ ਨਾਲ ਸਿੱਖ ਫਲਸਫੇ ਜਾਂ ਸੋਚ ਦਾ ਕੋਈ ਲਾਗਾ-ਦੇਗਾ ਹੈ? ਗੁਰਬਾਣੀ ਅਨੁਸਾਰ ਅਜੂਨੀ ਪਰਮਾਤਮਾ ਕਦੇ ਵੀ ਮਨੁੱਖੀ ਜਾਮੇ ਚ ਅਵਤਾਰ ਨਹੀਂ ਧਾਰਦਾ, ਜੋ ਕਿ ਹਿੰਦੂ ਫ਼ਿਲਾਸਫੀ ਦੀ ਚੂਲ ਹੈ। ਸਿੱਖ ਫ਼ਲਸਫੇ ਅਨੁਸਾਰ ਸ੍ਰਿਸ਼ਟੀ ਨੂੰ ਸਿਰਫ ਤੇ ਸਿਰਫ ਇਕੋ ਇਕ ਪਰਮ ਸ਼ਕਤੀ ਚਲਾ ਰਹੀ ਹੈ। ਉਹ ਪਰਮ ਸ਼ਕਤੀ ਹੈ ਪਰਮਾਤਮਾ। ਮਨੁੱਖ ਨੂੰ ਉਸ ਪਰਮਾਤਮਾ ਦੀ ਸਰਵ ਵਿਆਪਕ ਸ਼ਕਤੀ ਦੀ ਹੀ ਅਰਾਧਨਾ ਕਰਨੀ ਯੋਗ ਹੈ। ਕੁਦਰਤ ਚ ਉਹ ਕਾਦਰ ਆਪ ਵਸ ਰਿਹਾ ਹੈ। ਮਨੁੱਖ ਨੂੰ ਅਵਤਾਰਾਂ ਜਾਂ ਦੇਵੀ-ਦੇਵਤਿਆਂ ਦੀ ਕਲਪਨਾ ਕਰਕੇ ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ, ਉਨ੍ਹਾਂ ਦੇ ਬੁੱਤ ਘੜ ਕੇ ਉਨ੍ਹਾਂ ਅੱਗੇ ਮੱਥੇ ਰਗੜਨੇ, ਉਨ੍ਹਾਂ ਅੱਗੇ ਥਾਲਾਂ ਚ ਦੀਵੇ ਜਗਾ ਕੇ ਅਖੌਤੀ ਆਰਤੀਆਂ ਉਤਾਰਨੀਆਂ ਮੂਲੋਂ ਹੀ ਬੇਕਾਰ ਤੇ ਕਰਮਕਾਂਡ ਮਾਤਰ ਹਨ, ਜਿਨ੍ਹਾਂ ਨੂੰ ਗੁਰਬਾਣੀ ਨੇ ਮੁੱਢੋਂ ਹੀ ਨਕਾਰ ਦਿੱਤਾ ਹੈ। ਸ਼ਾਇਦ ਆਰ. ਐੱਸ. ਐੱਸ. ਵਾਲਿਆਂ ਤਕ ਗੁਰੂ ਨਾਨਕ ਸਾਹਿਬ ਦਾ ਇਹ ਫ਼ਰਮਾਨ ਨਹੀਂ ਪੁੱਜਾ ਕਿ-

ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥
ਪੁਤੁ ਜਿਨੂਰਾ ਧੀ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥
ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥
ਪਾਥਰੁ ਲੇ ਪੂਜਹਿ ਮੁਗਧ ਗਵਾਰ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥
(ਵਾਰ ਬਿਹਾਗੜਾ 4, ਸਲੋਕ ਮ: 1, ਪੰਨਾ 556)


ਭਾਵ- "ਕਲਜੁਗ ਵਿਚ ਇਹ ਮਨੁੱਖ ਨਹੀਂ, ਸਗੋਂ ਭੂਤਨੇ ਜੰਮੇ ਹੋਏ ਹਨ। ਕੀ ਪੁੱਤਰ, ਕੀ ਧੀ ਤੇ ਕੀ ਇਸਤਰੀ ਸਾਰੇ ਨਾਮ ਤੋਂ ਸੱਖਣੇ ਭੂਤਨੇ ਹਨ।

ਹਿੰਦੂ ਉੱਕਾ ਹੀ ਭੁੱਲੇ ਹੋਏ ਹਨ, ਜੋ ਨਾਰਦ ਨੇ ਆਖਿਆ, ਉਹੀ ਕਰਦੇ ਗਏ। ਇਨ੍ਹਾਂ ਅੰਧ ਵਿਸ਼ਵਾਸੀਆਂ ਵਾਸਤੇ ਹਨ੍ਹੇਰਾ ਘੁੱਪ ਵਰਤਿਆ ਹੋਇਆ ਹੈ। ਇਹ ਸਹੀ ਰਸਤਾ ਨਹੀਂ ਵੇਖ ਰਹੇ, ਨਾ ਹੀ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ। ਮੂਰਖ ਗਵਾਰ ਪੱਥਰ ਹੀ ਲੈ ਕੇ ਪੂਜੀ ਜਾ ਰਹੇ ਹਨ।

ਭਾਈ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹੋ ਜਦੋਂ ਇਹ ਆਪ ਹੀ ਪਾਣੀ ਵਿਚ ਡੁੱਬ ਜਾਂਦੇ ਹਨ ਤਾਂ ਇਨ੍ਹਾਂ ਨੂੰ ਪੂਜ ਕੇ ਭਲਾ ਤੁਸੀਂ ਕਿਵੇਂ ਤਰ ਸਕਦੇ ਹੋ?"5

ਗੁਰੂ ਜੀ ਦਾ ਹਿੰਦੂਤਵ ਦੇ ਇਕ ਹੋਰ ਮੂਲ ਅਧਾਰ ਤੀਰਥ ਇਸ਼ਨਾਨ ਸੰਬੰਧੀ ਤੇ ਉਪਰੰਤ ਮੂਰਤੀ-ਪੂਜਾ ਸੰਬੰਧੀ ਗੁਰ ਫ਼ਰਮਾਨ ਤੇ ਵੀ ਜ਼ਰਾ ਗੌਰ ਕਰਿਓ!

ਜਲਿ ਮਲਿ ਕਾਇਆ ਮਾਜੀਐ ਭਾਈ ਭੈ ਮੈਲਾ ਤਨੁ ਹੋਇ॥
ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥
(ਸੋਰਠਿ ਮ: 1, ਪੰਨਾ 637)

ਅਰਥਾਤ ਪਾਣੀ ਚ ਸਰੀਰ ਨੂੰ ਹੇ ਭਾਈ! ਮਾਂਜਿਆ ਜਾਂਦੈ ਪਰ ਸਰੀਰ ਫਿਰ ਮੈਲਾ ਹੋ ਜਾਂਦੈ। ਇਸ ਵਾਸਤੇ ਹੇ ਭਾਈ! ਗਿਆਨ ਦੇ ਵੱਡੇ ਰਸ ਚ ਇਸ਼ਨਾਨ ਕਰਵਾ ਜਿਸ ਨਾਲ ਤਨ ਮਨ ਭਾਵ ਸਮੁੱਚਾ ਜੀਵਨ ਹੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਹੇ ਭਾਈ! ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਕੇ ਇਨ੍ਹਾਂ ਤੋਂ ਕੀ ਮੰਗ ਸਕਦਾ ਹੈਂ ਤੇ ਇਹ ਤੈਨੂੰ ਦੇ ਵੀ ਕੀ ਸਕਦੇ ਹਨ ਜਿਹੜੇ ਆਪ ਹੀ ਪਾਣੀ ਚ ਡੁੱਬ ਜਾਂਦੇ ਹਨ।
ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਪੰਨਾ 479 ਤੇ ਰਾਗ ਆਸਾ ਚ ਦਰਜ ਫ਼ਰਮਾਨ ਵੀ ਜ਼ਰਾ ਵਿਚਾਰਿਓ!

ਪਾਖਾਨ ਗਢਿ ਕੈ ਮੂਰਤਿ ਕੀਨ੍‍ੀ ਦੇ ਕੈ ਛਾਤੀ ਪਾਉ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ॥


ਅਰਥਾਤ ਪੱਥਰ ਨੂੰ ਘੜ ਕੇ ਮੂਰਤੀ ਬਣਾਈ ਗਈ ਸੀ ਤਾਂ ਇਸ ਨੂੰ ਘੜਨ ਵਾਲੇ ਬੁੱਤ-ਘਾੜੇ (ਮਨੁੱਖ) ਨੇ ਇਹਦੀ ਛਾਤੀ ਤੇ ਪੈਰ ਰੱਖਿਆ ਸੀ। ਜੇਕਰ ਇਹ ਮੂਰਤੀ ਸੱਚੀ ਹੀ (ਦੇਵਤੇ ਆਦਿ ਦੀ) ਹੁੰਦੀ ਤਾਂ ਭਲਾ ਐਸਾ ਨਿਰਾਦਰ ਸਹਾਰਦੀ? ਕੀ ਉਹ ਘੜਨਹਾਰੇ ਮਨੁੱਖ ਨੂੰ ਖਾ ਨਾ ਜਾਂਦੀ? ਫਿਰ ਇਹ ਚੌਲ, ਇਹ ਲੱਸੀ, ਇਹ ਪੰਜੀਰੀ ਆਦਿ ਕਈ ਤਰ੍ਹਾਂ ਦੇ ਖਾਧ-ਪਦਾਰਥ ਤੇ ਪੇਯ-ਪਦਾਰਥ ਮੂਰਤੀ ਦੇ ਅੱਗੇ ਚੜ੍ਹਾਉਣ ਜਾਂ ਭੇਟ ਕਰਨ ਦਾ ਜੋ ਕਰਮਕਾਂਡ ਕੀਤਾ ਗਿਐ, ਕੀ ਉਹ ਮੂਰਤੀ ਖਾ ਪੀ ਸਕਦੀ ਹੈ? ਬਿਲਕੁਲ ਨਹੀਂ! ਇਹ ਤਾਂ ਪੁਜਾਰੀ ਨੇ ਹੀ ਛਕਣੇ ਹਨ! ਮੂਰਤੀ ਨੂੰ ਕੁਝ ਨਹੀਂ ਮਿਲਣਾ!

ਦਸਮ ਪਾਤਸ਼ਾਹ ਦੇ ਦਸਮ ਗ੍ਰੰਥ ਚ ਦਰਜ ਫ਼ਰਮਾਨ ਨੂੰ ਵੀ ਜ਼ਰਾ ਪੜ੍ਹਿਓ!
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ॥
ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ॥
ਕੂਰ ਕ੍ਰਿਆ ਉਰਝਿਓ ਸਭਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥
(ਤ੍ਵਪ੍ਰਸਾਦਿ ਸਵੱਯੇ, ਪਾਤਿ: 10)


ਇਉਂ ਹੀ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਜੀ ਦਾ ਫ਼ਰਮਾਨ ਹੈ:
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥
(ਸੋਰਠਿ, ਪੰਨਾ 654)


ਆਪਣੇ ਵਕਤ ਦੇ ਹਿੰਦੂਤਵ ਦੇ ਪ੍ਰਸੰਗ ਚ ਅਤੇ ਮੁਸਲਮਾਨ ਹਾਕਮ ਵਰਗ ਦੀ ਕੱਟੜ ਹਠਧਰਮੀ ਸੋਚ ਸੰਬੰਧੀ ਜ਼ਰਾ ਭਗਤ ਨਾਮਦੇਵ ਜੀ ਦੇ ਬਚਨ ਵੀ ਦੇਖਣਾ!
ਹਿੰਦੂ ਅੰਨ੍‍ਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥
(ਗੋਂਡ, ਭਗਤ ਨਾਮਦੇਉ ਜੀ, ਪੰਨਾ 875)


ਕਹਿਣ ਤੋਂ ਭਾਵ ਗੁਰੂ ਸਾਹਿਬਾਨ ਨੇ ਤਾਂ ਸਮੁੱਚੀ ਦੁਨੀਆਂ ਨੂੰ ਜੋ ਬਾਹਰੀ ਕਰਮਕਾਂਡ ਪੂਜਾ ਉਪਾਸਨਾ ਜਾਂ ਸ਼ਰ੍ਹਾ-ਸ਼ਰ੍ਹੀਅਤ ਤੇ ਹੀ ਜ਼ੋਰ ਦੇਈ ਜਾ ਰਹੀ ਸੀ ਤੇ ਮਨੁੱਖਤਾ ਦੇ ਇਨਸਾਨੀਅਤ ਦੇ ਇਕੋ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੋਣ ਤੋਂ ਮੁਨਕਰ ਹੋ ਰਹੀ ਸੀ, ਉਸ ਦਾ ਸੁਧਾਰ ਕਰਨਾ ਚਾਹਿਆ ਸੀ ਤੇ ਇਸ ਲਈ ਵੱਡੇ ਜ਼ਫਰ ਜਾਲੇ ਸਨ, ਉਨ੍ਹਾਂ ਨੇ ਤਾਂ ਹਿੰਦੁਸਤਾਨ ਦੀ ਸਰਜ਼ਮੀਨ ਤੋਂ ਸਮਾਜਕ, ਧਾਰਮਕ, ਸਦਾਚਾਰਕ, ਰਾਜਨੀਤਕ ਤੇ ਆਰਥਕ ਸਭ ਪੱਖਾਂ ਤੋਂ ਇਕ ਆਦਰਸ਼ ਸਮਾਜ ਦੀ ਯੋਜਨਾਬੰਦੀ ਕੀਤੀ ਸੀ ਤੇ ਇਸ ਦਿਸ਼ਾ ਚ ਅਮਲੀ ਕਦਮ ਪੁੱਟੇ ਸਨ। ਗੁਰੂ ਸਾਹਿਬਾਨ ਨਾ ਹਿੰਦੂਆਂ ਦੇ ਦੋਖੀ ਹਨ ਨਾ ਮੁਸਲਮਾਨਾਂ ਦੇ ਵੈਰੀ। ਉਹ ਤਾਂ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਹਿਤ ਸਮਰਪਤ ਰਹੇ ਹਨ। ਉਸ ਸਮੇਂ ਹਿੰਦੁਸਤਾਨ ਚ ਜੇਕਰ ਸਮੀਕਰਨਾਂ ਉਲਟ ਹੁੰਦੀਆਂ ਭਾਵ ਜੇਕਰ ਉਸ ਸਮੇਂ ਹਿੰਦੂ ਜਾਬਰ ਹੁੰਦੇ ਤੇ ਮੁਸਲਮਾਨ ਜਬਰ ਦਾ ਸ਼ਿਕਾਰ ਤਾਂ ਗੁਰੂ ਸਾਹਿਬਾਨ ਨੇ ਮੁਸਲਮਾਨਾਂ ਦੇ ਹੱਕ ਚ ਖੜ੍ਹਨਾ ਸੀ। ਅਸੀਂ ਹਿੰਦੁਸਤਾਨ ਦੇ ਲੋਕ ਸਮੁੱਚੇ ਤੌਰ ਤੇ ਗੁਰੂ ਸਾਹਿਬਾਨ ਦੇ ਮਹਾਨ ਉਦੇਸ਼ਾਂ ਤੇ ਸਿਖਿਆਵਾਂ ਅਨੁਸਾਰ ਠੀਕ ਤਰ੍ਹਾਂ ਚਲ ਨਹੀਂ ਸਕੇ। ਇਹ ਸਾਡੀ ਅਕ੍ਰਿਤਘਣਤਾ ਹੈ, ਅਹਿਸਾਨ ਫਰਾਮੋਸ਼ੀ ਹੈ। ਵਰਨਾ ਸਮੁੱਚਾ ਹਿੰਦੁਸਤਾਨ ਅੱਜ ਉਨ੍ਹਾਂ ਦੇ ਵਿਚਾਰਾਂ ਦਾ ਸੁਹਿਰਦ ਸੱਚੇ ਰੂਪ ਚ ਅਨੁਯਾਈ ਹੋਣਾ ਸੀ, ਸਾਡਾ ਇਹ ਦੇਸ਼ ਮਜ਼੍ਹਬੀ ਝਗੜਿਆਂ ਤੇ ਫਿਰਕੂ ਫਸਾਦਾਂ ਦਾ ਅੱਡਾ ਨਹੀਂ ਬਣ ਸਕਦਾ ਸੀ। ਇਸ ਪ੍ਰਸੰਗ ਚ ਇਸ ਦੇਸ਼ ਚ ਵੱਸਦੇ ਸਮੂਹ ਲੋਕਾਂ ਨੂੰ ਤੇ ਖਾਸ ਕਰਕੇ ਹਿੰਦੂ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਕੱਟੜ ਮਜ਼੍ਹਬੀ ਸੰਗਠਨ ਦੇ ਸੰਚਾਲਕਾਂ ਦੁਆਰਾ ਉਭਾਰੇ ਜਾ ਰਹੇ ਵਖਰੇਵਿਆਂ ਦੇ ਮੱਕੜ ਜਾਲ ਚ ਫਸਣ ਤੋਂ ਬਚਣ ਲਈ ਸਰਬ ਸਾਂਝੀ ਗੁਰਬਾਣੀ ਦਾ ਜ਼ਰੂਰ ਹੀ ਅਧਿਐਨ ਕਰਨ।

ਆਰ. ਐੱਸ. ਐੱਸ. ਨੂੰ ਜੇਕਰ ਸਿੱਖਾਂ ਨਾਲ ਸਾਂਝ ਦਾ ਏਨਾ ਹੀ ਹੇਜ ਜਾਗਿਆ ਹੋਇਐ, ਜੇਕਰ ਉਹ ਸੱਚਮੁਚ ਹੀ ਸਿੱਖਾਂ ਨਾਲ ਸਾਂਝ ਵਧਾਉਣ ਦੇ ਇੱਛੁਕ ਹੈਗੇ ਹੈਨ ਤਾਂ ਉਹ ਜ਼ਰਾ ਆਤਮ ਪੜਚੋਲ ਤਾਂ ਕਰਨ ਕਿ ਉਨ੍ਹਾਂ ਹੁਣ ਤਕ 1984 ਦੇ ਦਿੱਲੀ, ਕਾਨਪੁਰ ਆਦਿ ਸ਼ਹਿਰਾਂ ਚ ਉਨ੍ਹਾਂ ਦਾ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੁਆਰਾ ਸਮੂਹਕ ਤੇ ਯੋਜਨਾਬੱਧ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਤੇ ਉਨ੍ਹਾਂ ਨੂੰ ਬਣਦੀ ਸਜ਼ਾ ਦਿਵਾਉਣ ਵਾਸਤੇ ਕੀ ਹੁਣ ਤਕ ਕੋਈ ਠੋਸ ਚਾਰਾਜੋਈ ਕੀਤੀ ਹੈ? ਜੇ ਇਸ ਤਰ੍ਹਾਂ ਦਾ ਕੁਝ ਹੋਇਆ ਹੁੰਦਾ ਤਾਂ ਕੀ ਅੱਜ ਦਿੱਲੀ ਦੇ ਸਿੱਖ ਕਤਲੇਆਮ ਜਿਨ੍ਹਾਂ ਬਾਰੇ ਚਲਾਕ ਧਿਰਾਂ ਵੱਲੋਂ ਦੰਗਿਆਂ ਦੇ ਤੌਰ ਤੇ ਗੱਲ ਕੀਤੀ ਜਾਂਦੀ ਹੈ ਦੇ ਦੋਸ਼ੀ ਸ਼ਰ੍ਹੇਆਮ ਤੁਰੇ ਫਿਰਦੇ? ਉਨ੍ਹਾਂ ਦੀ ਰਾਜਸੀ ਪਾਰਟੀ ਕਿੰਨ੍ਹੇ ਵਰ੍ਹਿਆਂ ਤੋਂ ਕੇਂਦਰ ਚ ਸੱਤਾ ਤੇ ਕਾਬਜ਼ ਹੈ ਤੇ ਹੁਣ ਵੀ ਹੈ? ਆਰ. ਐੱਸ. ਐੱਸ. ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਰਗਲਾ ਕੇ, ਭੁਚਲਾ ਕੇ, ਭਰਮਾ ਕੇ, ਡਰਾ ਕੇ ਜਾਂ ਰਾਜਸੱਤਾ ਦਾ ਰੋਅਬ-ਦਾਬ ਦਿਖਾ ਕੇ ਉਹ ਭਾਵੇਂ ਸਿੱਖੀ ਦੀ ਪਾਣ ਤੋਂ ਅਛੋਹ ਚੰਦ ਕੁ ਦਾੜ੍ਹੀ ਕੇਸਾਂ ਵਾਲਿਆਂ ਨੂੰ ਖਾਕੀ ਨਿਕਰਾਂ ਵੀ ਪੁਆ ਲੈਣ ਅਤੇ ਉਨ੍ਹਾਂ ਦੇ ਹੱਥਾਂ ਵਿਚ ਆਪਣੇ ਸੰਘ ਦੀਆਂ ਲਾਠੀਆਂ ਵੀ ਪਕੜਵਾ ਲੈਣ, ਪਰ ਸਮੁੱਚੀ ਸਿੱਖ ਮਾਨਸਿਕਤਾ ਕਦਾਚਿਤ ਉਨ੍ਹਾਂ ਦੀ ਦਬੇਲ ਬਣ ਕੇ ਦਿਨ ਕਟੀ ਕਰਨ ਲਈ ਮੂਲੋਂ ਹੀ ਤਿਆਰ ਨਹੀਂ ਹੋ ਸਕਦੀ!

ਉਨ੍ਹਾਂ ਨੂੰ ਇਸ ਸੰਬੰਧੀ ਆਪਣੇ ਭਰਮ ਭੁਲੇਖੇ ਕੱਢ ਛੱਡਣੇ ਚਾਹੀਦੇ ਹਨ। ਗੁਰੂ ਕੇ ਸਿੱਖਾਂ ਨਾਲ ਸਾਂਝ ਉਨ੍ਹਾਂ ਨੂੰ ਹਿੰਦੂ ਦੱਸ ਕੇ, ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਦੇ ਰਾਖੇ ਗਰਦਾਨ ਕੇ ਅਤੇ ਸਿੱਖਾਂ ਨੂੰ ਨਾਨਕਸ਼ਾਹੀ ਜੰਤਰੀ ਲਾਗੂ ਨਾ ਕਰਨ ਦਾ ਸੁਝਾਅ ਦੇ ਕੇ ਕਿਵੇਂ ਵੀ ਨਹੀਂ ਕਾਇਮ ਕੀਤੀ ਜਾ ਸਕਣੀ।

ਬਾਬਾ ਫਰੀਦ ਜੀ ਨੇ ਗੁਰਬਾਣੀ ਦੇ ਫ਼ਰਮਾਨ ਦੇ ਰੂਪ ਚ ਉਨ੍ਹਾਂ ਨੂੰ ਸੁਚੇਤ ਕੀਤਾ ਹੋਇਐ ਕਿ-

ਦਿਲਹੁ ਮੁਹਬਤਿ ਜਿੰਨ੍‍ ਸੇਈ ਸਚਿਆ॥
ਜਿਨ੍‍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥
(ਰਾਗੁ ਆਸਾ, ਪੰਨਾ 488)


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.

1 Comments

 1. taranjit india February 24, 2007, 1:00 am

  I like this article [http://www.panthic.org/news/132/ARTICLE/3115/2007-02-21.html]. But most or my frd don’t know Punjabi. Can I get this article in English.
  I want to submit it on various domains or websites. it'll make awareness about this issue.

  Regards
  Taranjit Singh

  Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article