ਕੀਤਾ ਸਭ ਦਾ ਮਨੋਂ ਵਿਸਾਰ ਦੇਣਾ
ਰਿਹਾ ਗਾਫਲਾਂ ਦਾ ਮੁੱਢੋਂ ਦਸਤੂਰ ਇਹੋ
ਬਿਪਰਾਂ ਦਾ ਰੋਲ
ਅਕ੍ਰਿਤਘਣ ਬਣ ਗਏ ਸੀ ਬਿਪਰ ਪੰਜਾਬ ਦੇ ਜੀ
ਮਾਤ ਭਾਸ਼ਾ ਨੂੰ ਹੀ ਮਨੋ ਵਿਸਾਰ ਦਿੱਤਾ
ਪੰਜਾਬੀ ਸੂਬਾ ਨਹੀਂ ਕਹਿੰਦੇ ਬਣਨ ਦੇਣਾ
ਸ਼ੁਰੂ ਵੱਖਰਾ ਈ ਕਰ ਪ੍ਰਚਾਰ ਦਿੱਤਾ
ਇਨ੍ਹਾਂ ਸਿਖੜਿਆਂ ਨੂੰ ਸਬਕ ਸਿਖਾੳ ਕਹਿੰਦੇ
ਲਾਲੇ, ਵਰਗਿਆਂ ਨੇ ਬਿਆਨ ਇਹ ਵੀ ਝਾੜ ਦਿੱਤਾ
ਅੱਜ ਗੰਗੂ ਦਿਆਂ ਵਾਰਸਾਂ ਨੇ ਮੋਰਚੇ ਨੂੰ
ਰੰਗ ਫਿਰਕਾਪ੍ਰਸਤੀ ਦਾ ਚਾੜ੍ਹ ਦਿੱਤਾ
ਨਿਤ ਦਿਨ ਅਖਬਾਰਾਂ ਵਿਚ ਖਬਰ ਆਉਂਦੀ
ਸਿੰਘ ਗੁਰੁ ਕਾ ਫਲਾਣੇ ਥਾਂ ਸਾੜ ਦਿੱਤਾ
10 ਸਾਲ ਦਾ ਬੱਚਾ ‘ਸੁਖਦੀਪ ਸਿੰਘਾ’
(ਸੁਖਦੀਪ ਸਿੰਘ ਬਰਨਾਲਾ)
ਚਲਦਾ...