
ਗੁਰਮੀਤ ਸਿੰਘ ਇਕ ਅਜਿਹਾ ਇਨਸਾਨ ਸੀ, ਜਿਸ ਨੇ ਸਿਰਫ ਤੇ ਸਿਰਫ ਕੁਰਬਾਨੀ ਨੂੰ ਹੀ ਮੁੱਖ ਰੱਖਿਆ। ਜਿਸ ਨੇ ਲੋਕਾਂ ਲਈ ਜਿਉਣਾ ਚਾਹਿਆ ਅਤੇ ਸਿਰ ਉਪਰ ਕਫਨ ਬੰਨ ਕੇ ਕੋਮ ਦੀ ਅਜ਼ਾਦੀ ਲਈ ਸੰਘਰਸ਼ੀ ਧੁਰੇ ਨਾਲ ਜੁੜਿਆ ਰਿਹਾ। “ਬਾਪੂ ਜੀ ਤੁਸੀ ਦੇਖਦੇ ਰਹਿਓ ਗੁਰਮੀਤ,ਗੁਰ-ਮੀਤ ਹੀ ਰਹੇਗਾ,ਇਹ ਪੰਥ ਦੀ ਪਿੱਠ ਨਹੀ ਲੱਗਣ ਦੇਵੇਗਾ। ’’ਇਹ ਬੋਲ ਭਾਈ ਗੁਰਮੀਤ ਸਿੰਘ ਬੱਬਰ ਦੇ ਸਨ, ਜਿਹੜੇ ਉਨਾਂ ਨੇ ਘਰ ਛੱਡਣ ਵੇਲੇ ਆਪਣੇ ਪਿਤਾ ਸ. ਹਰਨਾਮ ਸਿੰਘ ਖਾਲਸਾ ਨੂੰ ਕਹੇ ਸਨ। ਮਾਤਾ ਸੁਰਜੀਤ ਕੌਰ ਦੀ ਸੁਲੱਖਣੀ ਕੁਖੋਂ 4 ਸਤੰਬਰ 1971 ਨੂੰ ਜਨਮੇ ਭਾਈ ਸਾਹਿਬ ਬਚਪਨ ਤੋਂ ਹੀ ਗੁਰਸਿੱਖੀ ਨਾਲ ਜੁੜੇ ਹੋਏ ਸਨ। ਇਕ ਗਰੀਬ ਪਰਿਵਰ ਦੇ ਵਿਹੜੇ ਅਮੀਰ ਸਿੱਖੀ ਦਾ ਬੂਟਾ ਫੁਟਿਆ ਸੀ, ਗੁਰਮੀਤ ਸਿੰਘ। ਗੁਰਸਿੱਖ ਖਾਲਸਾ ਪਰਿਵਾਰ ਜੋ “ਗਰੀਬ ਸਿੱਖਨ ਦੀ ਪਾਤਸ਼ਾਹੀ” ਲਈ ਹਮੇਸ਼ਾ ਗੁਰੁ ਦੀ ਗੁਰਿਆਈ ਨੂੰ ਤਨ ਮਨ ਵਿਚ ਵਸਾਈ ਗੁਰੂ ਵੱਲੋਂ ਗੰਢ ਕੇ ਮੁੱਕਤ ਕੀਤੀ ਪਵਿੱਤਰ ਮਿੱਟੀ ਨੂੰ ਰੋਮ-ਰੋਮ ਵਿਚ ਰਚਾਈ ਬੈਠਾ ਹੈ। ਭਾਈ ਸਾਹਿਬ ਜੀ ਨੂੰ ਧਾਰਮਿਕ ਸੂਝ ਦੀ ਸਾਂਝ ਇਸ ਪਵਿੱਤਰ ਮਿੱਟੀ ਵਿਚੋ ਹੀ ਪ੍ਰਾਪਤ ਹੋਈ। ਘਰ ਦੀ ਗਰੀਬੀ ਵਿਚ ਹੋਣਹਾਰ ਨੌਜਵਾਨ ਨੂੰ ਉੱਚੀਆਂ ਪੜਾੲ੍ਹੀਆ ਤਾਂ ਨਾ ਪੜ੍ਹਾ ਸਕੀ ਪਰ ਬੁਧ ਬਿਬੇਕ ਗੁਰੂ ਦੀ ਕ੍ਰਿਪਾ ਸਦਕਾ ਇਸ ਨੌਜਵਾਨ ਵਿਚੋ ਆਤਮਕ ਲਹਿਰਾਂ ਸੰਗ ਬੀਰ ਰਸ ਨਾਲ ਫੁੱਟੀ। ਘਰੇਲੂ ਹਾਲਤ ਕਾਰਨ ਆਪ ਜੀ ਕੱਪੜੇ ਦੀ ਦੁਕਾਨ ਉੱਪਰ ਨੌਕਰੀ ਲੱਗ ਗਏ। ਜੋ ਤਨਖਾਹ ਮਿਲਣੀ ਉਸ ਵਿਚੋ ਗੁਰੂ ਦਾ ਹਿੱਸਾ ਕੱਢ ਕੇ ਬਾਕੀ ਸਾਰੀ ਤਨਖਾਹ ਘਰੇ ਫੜਾ ਦੇਣੀ। ਦਸਵੰਧ ਨੂੰ ਗੁਰੂ ਦੀ ਅਮਾਨਤ ਸਮਝਦੇ ਸਨ। ਦਸਵੰਧ ਦਾ ਇਕ-ਇਕ ਪੈਸਾ ਗੁਰਮਤਿ ਉਪਰ ਖਰਚ ਕਰ ਦੇਂਦੇ ਸਨ।
ਜਦੋਂ ਪਹਿਲੀ ਵਾਰ ਗੁਰਸਿੱਖ ਸੰਸਥਾ ਦੇ ਸਿੰਘ ਭਾਈ ਗੁਰਮੀਤ ਸਿੰਘ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦੇ ਪਿਤਾ ਸ. ਹਰਨਾਮ ਸਿੰਘ ਖਾਲਸਾ ਨੂੰ ਮਿਲੇ ਤਾਂ ਇਸ ਮੌਕੇ ਦਾ ਦ੍ਰਿਸ਼ ਅਜਿਹਾ ਵੈਰਾਗਮਈ ਸੀ ਕਿ ਹਰ ਇਕ ਦੀਆਂ ਅੱਖਾਂ ਨਮ ਸਨ। ਪਿਤਾ ਜੀ ਗੁਰੁ ਸੰਗ ਅਜਿਹੇ ਲੋਟ-ਪੋਟ ਹੋਏ,ਗੁਰੁ,ਰ,ਗੁਰੁ-ਰ,ਰ ਦੀਆਂ ਝੁਨਕਾਰਾਂ ਵੈਰਾਗ ਅੰਦਰ ਸੰਧਿਆ ਵੇਲੇ ਤੱਕ ਵੀ ਨਾ ਟੁੱਟੀਆ, ਓ-ਅਸੀਂ ਕਿਹੜਾ ਪੰਥ ਤੋਂ ਕੁਝ ਮੰਗਦੇ ਹਾਂ,ਗੁਰਮੀਤ ਤਾਂ ਗੁਰੂ ਦੀ ਖੇਡ ਸੀ-ਉਸ ਦੇ ਭਾਣੇ ਵਿਚ ਖੇਡੀ ਗਿਆ। ਪੰਥ ਨੇ ਤਾਂ ਸਾਨੂੰ ਜਿਉਦਿਆਂ ਹੀ ਲਾ-ਵਾਰਸ ਕਰ ਦਿੱਤਾ,ਪਿੱਤਾ ਜੀ ਨੇ ਕਛਿਹਰਾ ਪੱਟਾਂ ਤੋਂ ਚੁੱਕ ਕੇ ਲੱਤਾਂ ‘ਤੇ ਘੋਟਣੇ ਫੇਰ ਕੇ ਬਣਾਏ ਜਖਮ ਦਿਖਾਏ। ਪਿੱਠ ਉਪਰ ਡਾਗਾਂ ਦੇ ਨੀਲ ਅਤੇ ਚਮੜੇ ਦੇ ਪੱਟਿਆ ਨਾਲ ਪਾਏ ਨਿਸ਼ਾਨ ਦਿਖਾਏ, ਇਹ ਸਭ ਤਾਂ ਗੁਰੁ ਦਾ ਹੁਕਮ ਸੀ, ਅਸੀ ਜ਼ਰ ਲਿਆ। ਜੋ ਗੁਰਮੀਤ ਤੋਂ ਗੁਰੁ ਨੇ ਸੇਵਾ ਲੈਣੀ ਸੀ, ਲੈ ਲਈ, ਇਨ੍ਹਾਂ ਲੀਡਰਾਂ ਨੇ, ਇਨ੍ਹਾਂ ਜਥੇਦਾਰਾਂ ਨੇ ਜੋ ਪੰਥ ਨਾਲ ਗਦਾਰੀਆਂ ਕੀਤੀਆਂ, ਇਨ੍ਹਾਂ ਨੂੰ ਕੌਣ ਜ਼ਰੂਗਾ? ਕਿੱਥੇ ਹਨ ਗਰਮ ਭਾਸ਼ਣਾ ਵਾਲੇ,ਕਸਮਾਂ ਖਾਣ ਵਾਲੇ, ਮਰਜੀਵੜੇ! “ਕੀਹਨੇ ਸਾਰ ਲਈ ਹੈ ਮੋਇਆਂ ਦੇ ਘਰਾਂ ਦੀ”। ਪਿਤਾ ਸ. ਹਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਯਾਦ ਵਿਚ ਛੇ ਸਫਿਆ ਦੀ ਜੀਵਣ ਕਥਾ ਲਿੱਖੀ ਹੈ,”ਜੇਕਰ ਕੋਈ ਮੇਰੇ ਬੱਬਰ ਪੁੱਤਰ ਦੀ ਜੀਵਣੀ ਛਾਪ ਦੇਵੇ ਤਾਂ ਮੇਰੇ ਮਨ ਨੂੰ ਤਸੱਲੀ ਜਹੀ ਹੋ ਜਾਵੇ।
ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਸਰ ਹੀ ਮੁਕਤਸਰ ਸਾਹਿਬ ਵਿੱਖੇ ਕਥਾ ਕੀਰਤਨ ਕਰਨ ਆਇਆ ਕਰਦੇ ਸਨ। ਭਾਈ ਸਾਹਿਬ ਜੀ ਦਾ ਸਾਰਾ ਹੀ ਪਰਿਵਾਰ ਸੰਤਾਂ ਦੇ ਧਾਰਮਿਕ ਦੀਵਾਨ ਸੁਣਨ ਜਾਇਆ ਕਰਦਾ ਸੀ। ਗੁਰਮੀਤ ਸਿੰਘ ਅਜੇ ਛੋਟਾ ਸੀ। ਉਨ੍ਹਾਂ ਦੇ ਪਿਤਾ ਜੀ ਨੇ ਸੋਚਿਆ ਵੱਡੇ ਹੋਏ ਨੂੰ ਅਮ੍ਰਿਤ ਛਕਵਾ ਦੇਵਾਂਗੇ, ਹੁਣ ਗੁਰਮੀਤ ਨੂੰ ਸੰਤਾਂ ਤੋਂ ਚੂਲਾ ਹੀ ਛਕਵਾ ਦਿੰਦੇ ਹਾਂ। ਜਦੋਂ ਗੁਰਮੀਤ ਸਿੰਘ ਸੰਤਾਂ ਤੋਂ ਚੂਲਾ ਛੱਕਣ ਗਿਆ ਤਾਂ ਉਹ ਇਕ ਅਟੁੱਟ ਬਿਰਤੀ ਨਾਲ ਸੰਤਾਂ ਵੱਲ ਦੇਖਣ ਲੱਗ ਪਿਆ। ਸੰਤਾਂ ਨੇ ਉਸ ਦੀ ਬਿਰਤੀ ਭਾਂਪ ਲਈ। ਜਦੋਂ ਸਹਿਜ ਅਵਸਥਾ ਵਿਚ ਚਾਰੇ ਨੇਤਰ ਇਕ ਹੋਏ ਤਾਂ ਸੰਤ ਮੁਸਕਰਾ ਕੇ ਬੋਲੇ, ਖਾਲਸਾ ਜੀ ਕੀ ਨਾਮ ਹੈ ਭੁਜੰਗੀ ਦਾ? ਪਿਤਾ ਜੀ ਨੇ ਜੁਆਬ ਦਿੱਤਾ,”ਸੰਤ ਜੀ ਇਸ ਦਾ ਗੁਰਮੀਤ ਸਿੰਘ ਹੈ”। ਸੰਤਾਂ ਨੇ ਭਾਈ ਸਾਹਿਬ ਨੂੰ ਚੂਲਾ ਛਕਾ ਕੇ ਥਾਪੜਾ ਦਿੱਤਾ ਕਿਹਾ, “ਤੇਰੇ ਤੋਂ ਤਾਂ ਗੁਰੁ ਨੇ ਬਹੁਤ ਵੱਡੀ ਸੇਵਾ ਲੈਣੀ ਹੈ ਤੂੰ ਸ਼ਹਾਦਤਾਂ ਨਾਲ ਪੰਥ ਦੀ ਸੇਵਾ ਕਰਨੀ ਹੈ”। ਸੰਤਾਂ ਕੋਲੋ ਗੁਰਮੀਤ ਦਾ ਕੀ ਲੁਕਾਅ ਸੀ, ਸੱਚੀਂ ਹੀ ਗੁਰਮੀਤ ਪੰਥ ਦੀ ਚੜਦ੍ਹੀਕਲਾ ਲਈ ਸ਼ਹੀਦ ਹੋ ਗਿਆ।
ਜਦੋਂ ਭਾਈ ਸਾਹਿਬ ਜੀ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੇ ਸਨ, ਉਸ ਸਮੇਂ ਪੰਜਾਬ ਦੇ ਹਾਲਤ ਪਰੋ-ਪੈਰ ਵਿਗੜਦੇ ਹੀ ਜਾ ਰਿਹੇ ਸਨ, ਜਿਸ ਕਾਰਨ ਪੰਥ ਦੀ ਸੇਵਾ ਕਰਨ ਦੀ ਜਜ਼ਬਾਤੀ ਤਾਂਘ ਹੋਰ ਵੀ ਵੱਧਦੀ ਜਾ ਰਹੀ ਸੀ। ਆਪ ਜੀ ਦੇ ਇਲਾਕੇ ਦੇ ਸੰਗੀਆਂ ਸਾਥੀਆਂ ਨਾਲ ਬੱਬਰਾਂ ਦੇ ਜਥੇ ਵਿਚ ਗੁਪਤ ਰੂਪ ਵਿਚ ਸੇਵਾ ਕਰਨ ਲੱਗ ਪਏ ਸਨ,ਜਿਨ੍ਹਾ ਵਿਚ ਭਾਈ ਬੰਤ ਸਿੰਘ, ਭਾਈ ਹਰਮੰਦਰ ਸਿੰਘ ਗਰੇਵਾਲ, ਭਾਈ ਸੰਗਰਾਮ ਸਿੰਘ, ਭਾਈ ਕਿਸ਼ਨ ਸਿੰਘ ਤਾਮਕੋਟ, ਭਾਈ ਕੇ.ਪੀ. ਸਿੰਘ ਮਹਾਂਬੱਧਰ, ਭਾਈ ਜਸਕਰਨ ਸਿੰਘ ਰੁਪਾਣਾ,ਭਾਈ ਸੁਰਜਨ ਸਿੰਘ ਸੁਖਨਾ, ਭਾਈ ਬਲਦੇਵ ਸਿੰਘ, ਭਾਈ ਮੇਹਰਬਾਨ ਸਿੰਘ ਆਦਿ ਸਿੰਘਾਂ ਨੇ ਸਮੇਂ-ਸਮੇਂ ਬੱਬਰਾਂ ਦੇ ਜਥੇ ਵਿਚ ਸੇਵਾ ਕਰਦਿਆਂ ਲਾਸਾਨੀ ਸ਼ਹਾਦਤਾਂ ਪਾਈਆਂ। ਜਦੋਂ ਭਾਈ ਸਾਹਿਬ ਜੀ ਦਾ ਇਕ ਨਜ਼ਦੀਕੀ ਸਾਥੀ ਪੁਲਿਸ ਮੁੱਠਭੇੜ ਵਿਚ ਸ਼ਹੀਦ ਹੋ ਗਿਆ ਅਤੇ ਦੂਸਰਾ ਸਿੰਘ ਸਖਤ ਜ਼ਖਮੀ ਹਾਲਤ ਵਿਚ ਮੌਕੇ ਤੇ ਹੀ ਫੜਿਆ ਗਿਆ ਤਾਂ ਪੁਲਿਸ ਨੇ ਇਸ ਮਿਲੇ ਸੁਰਾਗ ਰਾਹੀ ਗੁਰਮੀਤ ਸਿੰਘ ਸਾਰੇ ਹੀ ਸਿੰਘ ਫੜ ਲਏ। ਭਾਈ ਗੁਰਮੀਤ ਸਿੰਘ ਦੀ ਇਹ ਪਹਿਲੀ ਗ੍ਰਿਫਤਾਰੀ ਸੀ। ਸੀ. ਆਈ.ਏ. ਸਟਾਫ ਮੁਕਤਸਰ ਨੇ ਉਨ੍ਹਾਂ ਤੇਂ ਬੇਪਨਾਹ ਤਸ਼ੱਦਦ ਕੀਤਾ ਅਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ।
ਭਾਈ ਸਾਹਿਬ ਦੀ ਉਮਰ ਘੱਟ ਹੋਣ ਕਰਕੇ ਆਪ ਜੀ ਨੂੰ ਨਾ-ਬਾਲਗ ਜੇਲ ਵਿਚ ਭੇਜ ਲੁਧਿਆਣਾ ਵਿਖੇ ਤਬਦੀਲ ਕਰ ਦਿੱਤਾ ਗਿਆ। 7 ਮਹੀਨੇ ਲੁਧਿਆਣਾ ਜ਼ੇਲ ਵਿਚ ਰੱਖਣ ਤੋਂ ਬਾਅਦ ਆਪ ਜੀ ਨੂੰ ਹੁਸ਼ਿਆਰਪੁਰ ਦੀ ਨਾ-ਬਾਲਗ ਜ਼ੇਲ ਵਿਚ ਭੇਜ ਦਿੱਤਾ, ਜਿੱਥੇ ਇਕ ਸਾਲ ਤੋਂ ਉਪਰ ਦੀ ਕੈਦ ਤੋਂ ਬਾਅਦ ਆਪ ਜੀ ਦੀ ਜਮਾਨਤ ਮੰਨਜ਼ੂਰ ਹੋ ਗਈ। ਜੇਲ ਤੋਂ ਰਿਹਾ ਹੋ ਕੇ ਆਪ ਜੀ ਫਿਰ ਕੱਪੜੇ ਦੀ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਨ ਲੱਗ ਪਏ। ਜੇਲ ਵਿਚ ਆਪ ਜੀ ਨੇ ਖੂਬ ਬਾਣੀ ਕੰਠ ਕੀਤੀ, ਹੱਸ ਕੇ ਆਖ ਦਿੰਦੇਂ, “ਕਰਮਾਂ ਨਾਲ ਮਸਾਂ ਵਿਹਲਾ ਸਮਾਂ ਮਿਲਿਆਂ ਹੈ ਕਿਉ ਨਾ ਬਾਣੀ ਕੰਠ ਕਰਨ ਦਾ ਲਾਹਾ ਖੱਟਿਆ ਜਾਵੇ”। ਨਾਲ ਦੇ ਸਾਥੀਆਂ ਨੂੰ ਕਹਿੰਦੇ “ਡਰੋ ਨਾ ਇਹ ਜੇਲਾ ਆਪਣਾ ਕੁਝ ਨਹੀ ਵਿਗਾੜ ਸਕਦੀਆਂ, ਇਹ ਤਾਂ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀਆ ਹਨ, ਤੁਸੀ ਭਾਈ ਸਾਹਿਬ “ਭਾਈ ਰਣਧੀਰ ਸਿੰਘ ਦੀਆਂ ਜਲਿ ਚਿੱਠੀਆਂ” ਪੁਸਤਕ ਜਰੂਰ ਪੜਿਆ ਕਰੋ। ਭਾਈ ਸਾਹਿਬ ਜੀ ਦਾ ਨਿਤਨੇਮੀ ਜੀਵਨ ਇਕ ਮਿਸਾਲ ਸੀ। ਸੁਖਮਨੀ ਸਾਹਿਬ, ਚੰਡੀ ਦੀ ਵਾਰ, ਪੰਜ ਬਾਣੀਆਂ ਤੋਂ ਇਲਾਵਾ 50 ਦੇ ਕਰੀਬ ਸ਼ਬਦ ਜ਼ੁਬਾਨੀ ਕੰਠ ਸਨ। ਗੁਰਮਤਿ ਬਿਬੇਕ ਦੀ ਪੁੱਠ ਨਾਲ ਮੰਝਿਆ ਸਵਾਰਿਆ ਜੀਵਨ ਸੀ।
ਆਪ ਖੂਨਦਾਨ ਨੂੰ ਮਹਾਂ ਦਾਨ ਸਮਝਦੇ ਸਨ। ਕਹਿੰਦੇ, “ਇਸ ਖੁਨ ਨੇ ਇਕ ਦਿਨ ਕੌਮ ਦੇ ਲੇਖੇ ਲੱਗ ਕੇ ਧਰਤੀ ਉਪਰ ਡੁਲਣਾ ਹੈ, ਇਸ ਖੂਨ ਨੇ ਹੀ ਕੌਮ ਦੀ ਜਿੰਦਗੀ ਵਿਚ ਹੀ ਰੰਗ ਭਰਨਾ ਹੈ, ਕਿਉਂ ਨਾ ਇਹ ਖੂਨ ਕੌਮ ਨੂੰ ਦਾਨ ਕਰ ਦੇਈਏ”। ਭਾਈ ਗੁਰਮੀਤ ਸਿੰਘ ਜੀ ਦਾ ਲੂੰਆਂ-ਲੂੰਆਂ ਭੋਲਾ ਜਿਹਾ ਚਿਹਰਾ ਗੁਰਸਿੱਖੀ ਵੇਸ ਅੰਦਰ ਜਵਾਨੀ ਦੀ ਦਹਿਲੀਜ ਵਿਚ ਪਹੁੰਚਿਆ ਜਵਾਨੀ ਦਾ ਨਿਖਾਰ, ਉਪਰੋਂ ਦੀ ਗਾਤਰਾ, ਖੁੱਲਾ ਦਾਹੜਾ ਉਨ੍ਹਾਂ ਦੇ ਰੂਪ ਨੂੰ ਹੋਰ ਵੀ ਚਾਰ ਚੰਨ ਲਾ ਰਿਹਾ ਸੀ। ਭਾਈ ਸਾਹਿਬ ਜੀ ਦੀ ਜਵਾਨੀ ਵੇਲੇ ਦੀ ਹੀ ਇਕ ਤਸਵੀਰ ਹੀ ਮਿਲ ਸਕੀ ਜਾਂ ਅਖਬਾਰਾਂ ਅੰਦਰ ਛਪੀ ਇਕ ਤਸਵੀਰ ਮਿਲੀ ਜੋ ਉਨ੍ਹਾਂ ਦੇ ਭੋਗ ਦੇ ਸੰਬੰਧੀ ਸੀ।
ਮਾਲਵੇ ਦੀ ਧਰਤੀ ਦੇ ਦਰਵੇਸ਼ ਬੁੱਧੀਜੀਵੀ ਜਥੇਦਾਰ ਜਗਦੇਵ ਸਿੰਘ ਖੁਡੀਆਂ ਨੇ ਭਾਈ ਗੁਰਮੀਤ ਸਿੰਘ ਨੂੰ ਨਾਂ ਸਿਰਫ ਆਪਣੇ ਪੁੱਤਰਾ ਵਾਂਗ ਪਿਆਰ ਕੀਤਾ ਸਗੋਂ ਉਹ ਭਾਈ ਸਾਹਿਬ ਨੂੰ ਆਪਣਾ ਪੁੱਤਰ ਹੀ ਸਮਝਦੇ ਸਨ। ਪੰਥ ਨੇ ਸੰਨ 1984 ਦੇ ਘੱਲੂਘਾਰੇ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ। ਜਥੇਦਾਰ ਜਗਦੇਵ ਸਿੰਘ ਖੁੰਡੀਆਂ ਨੂੰ ਫਰੀਦਕੋਟ ਤੋਂ ਲੋਕ ਸਭਾ ਦੀ ਸੀਟ ਲਈ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਤਾਂ ਭਾਈ ਗੁਰਮੀਤ ਸਿੰਘ ਨੇ ਦੁਕਾਨ ਦੀ ਨੌਕਰੀ ਛੱਡ ਦਿੱਤੀ ਅਤੇ ਚੋਣਾਂ ਅੰਦਰ ਜਥੇਦਾਰ ਜਗਦੇਵ ਸਿੰਘ ਖੁਡੀਆਂ ਨਾਲ ਪਿੰਡ-ਪਿੰਡ ਪ੍ਰਚਾਰ ਲਈ ਤੁਰ ਪਏ। ਗੁਰਮੀਤ ਸਿੰਘ ਇੱਕ ਵਧੀਆ ਬੁਲਾਰਾ ਸੀ। ਜਿਨ੍ਹਾਂ ਨੇ ਵੀ ਗੁਰਮੀਤ ਸਿੰਘ ਦੇ ਵਿਚਾਰਾ ਨੂੰ ਸੁਣਿਆ ਹੈ, ਉਹ ਅੱਜ ਵੀ ਇਸ ਯੋਧੇ ਦੀ ਸੋਚ ਅੱਗੇ ਸਿਰ ਝੁਕਾਉਦੇ ਹਨ। ਸਾਰਿਆ ਦੀ ਸਖਤ ਮਿਹਨਤ ਸਦਕਾ ਜਥੇਦਾਰ ਜਗਦੇਵ ਸਿੰਘ ਖੁਡੀਆਂ ਪੰਥ ਵਿਰੋਧੀਆਂ ਨੂੰ ਭਾਰੀ ਹਾਰ ਦੇ ਕੇ ਚੋਣ ਜਿੱਤ ਗਏ ਅਤੇ ਗੁਰਮੀਤ ਸਿੰਘ ਮੁਕਤਸਰ ਦੇ ਇਲਾਕੇ ਵਿਚ ਇੱਕ ਵੱਖਰੀ ਪਹਿਚਾਣ ਨਾਲ ਉਬਰਿਆ।
ਜਥੇਦਾਰ ਖੁਡੀਆਂ ਨੂੰ ਚੋਣ ਜਿੱਤਿਆ ਥੋੜਾ ਸਮਾਂ ਹੀ ਹੋਇਆ ਸੀ ਕਿ ਇੱਕ ਅਣ-ਸੁਲਝਿਆ ਰਹੱਸ ਇਨ੍ਹਾ ਨਾਲ ਵਾਪਰਿਆ। ਪਿੰਡ ਖੁਡੀਆਂ ਦੇ ਕੋਲ ਦੀ ਵਗਦੀਆਂ ਨਹਿਰਾਂ ਤੇ ਜਥੇਦਾਰ ਖੁਡੀਆਂ ਦੇ ਕੱਪੜੇ ਮਿਲੇ ਪਰ ਉਹ ਨਾ ਮਿਲੇ। ਫਿਰ ਕਾਫੀ ਤਲਾਸ਼ ਤੇ ਕੁਝ ਦਿਨਾ ਦੇ ਵੱਕਫੇ ਦੇ ਬਾਅਦ ਉਹਨਾ ਸੀ ਲਾਸ਼, ਮਿਲੇ ਕੱਪੜਿਆ ਤੋਂ ਦੂਰ, ਨਹਿਰ ਕਿਨਾਰੇ ਤੋਂ ਮਿਲੀ। ਪੰਜਾਬ ਦੇ ਡੀ.ਜੀ.ਪੀ., ਕੇ.ਪੀ.ਐਸ. ਗਿੱਲ ਨੇ ਆਪ ਆ ਕੇ ਜਥੇਦਾਰ ਜੀ ਦੀ ਲਾਸ਼ ਨੂੰ ਦੇਖ ਤਸੱਲੀ ਪ੍ਰਗਟਾਈ ਅਤੇ ਲਾਸ਼ ਦੇ ਪੋਸਟਮਾਰਟਮ ਲਈ ਡਾਕਟਰਾਂ ਦੀ ਇੱਕ ਟੀਮ ਤਿਆਰ ਕੀਤੀ ਤਾਂ ਜੋ ਮੌਤ ਦੇ ਕਾਰਨਾਂ ਪਤਾ ਲਗਾਇਆ ਜਾ ਸਕੇ। ਡਾਕਟਰਾਂ ਦੀ ਟੀਮ ਵਿਚ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ਼ ਦੇ ਮੁਖੀ ਡਾਕਟਰ ਦਲਾਲ ਵਰਗੇ ਸ਼ਾਮਿਲ ਕੀਤੇ ਗਏ, ਜਿਹੜੇ ਪੁਲਿਸ ਨਾਲ ਫਰਜੀ ਮੁਠਭੇੜਾਂ ਅੰਦਰ ਮਾਰ ਕੇ ਲਿਆਦੇ ਗਏ ਖਾੜਕੂਆਂ ਦੀਆਂ ਪੋਸਟਮਾਰਟਮ ਰੀਪੋਰਟਾਂ ਪੁਲਿਸ ਦੇ ਹੱਕ ਵਿਚ ਲਿਖਦੇ ਰਹੇ ਸਨ। ਬਾਅਦ ਵਿਚ ਇਹ ਸਾਰੀ ਕਹਾਣੀ ਸਰਕਾਰੀ ਫਾਈਲਾਂ ਵਿਚ ਹੀ ਬੰਦ ਹੋ ਕੇ ਰਹਿ ਗਈ। ਜਥੇਦਾਰ ਖੁਡੀਆਂ ਦੀ ਮੌਤ ਇੱਕ ਹਾਦਸਾ ਸੀ ਜਾਂ ਇਕ ਯੋਜਨਾਬੱਧ ਕਤਲ, ਇਹ ਵਰਤਾਰਿਆਂ ਭਾਣਾ ਇਕ ਰਹੱਸ ਹੀ ਬਣ ਕੇ ਰਹਿ ਗਿਆ। ਇਸ ਰਹੱਸ ਤੋਂ ਕਿਸੇ ਨੇ ਪਰਦਾ ਨਾ ਚੁਕਿਆ। ਨਾ ਹੀ ਪਰਿਵਾਰ ਨੇ, ਅਤੇ ਨਾ ਹੀ ਕੌਮ ਨੇ! ਜਥੇਦਾਰ ਖੁਡੀਆਂ ਦਾ ਪਰਿਵਾਰ ਵੀ ਪੰਥਕ ਲੀਡਰਾਂ ਦੇ ਸਿਆਸੀ ਜਾਲ ਤੋਂ ਬਚਦਾ ਹੋਇਆ ਕਾਂਗਰਸ ਦਾ ਖੈਰਖਾਹ ਬਣ ਰਹਿ ਗਿਆ।
ਲੋਕ ਸਭਾ ਜਿਥੇ ਵਿਚਾਰਾਂ ਦੀ ਲੜਾਈ ਹੋਣੀ ਸੀ, ਬੁੱਧੀਜੀਵੀ ਦਿਮਾਗ ਪਰਖੇ ਜਾਣੇ ਸਨ, ਜਥੇਦਾਰ ਖੁਡੀਆਂ ਕੌਮ ਦੀ ਅਜ਼ਾਦੀ ਖਾਲਸਤਾਨ ਦੇ ਵਿਸ਼ੇ ਤੇ ਆਪਣਾ ਪਰਚਾ ਪੜ੍ਹਨ ਦੀ ਤਿਆਰੀ ਕਰ ਰਹੇ ਸਨ, ਉਥੇ ਤਿੰਨ ਫੁੱਟੀ ਕ੍ਰਿਪਾਨ ਨੂੰ ਪਾਰਲੀਮੈਂਟ ਅੰਦਰ ਲੈਜਾਣ ਦੀ ੱਿਜਦ ਵੀ ਕਈਆਂ ਲਈ ਵਕਾਰ ਦਾ ਸਵਾਲ ਬਣਿਆਂ ਪਿਆ ਸੀ ਅਖੀਰ ਲੋਕ ਸਭਾ ਦੀ ਮੈਬਰੀ, ਸੌਂਹ ਨਾ ਚੁੱਕਣ ਕਾਰਨ ਖਤਮ ਹੋ ਗਈ ਅਤੇ ਪੰਜਾਬ ਵਿਚ ਦੁਬਾਰਾ ਚੋਣਾ ਦਾ ਐਲਾਨ ਹੋ ਗਿਆ।
ਪਰ ਜਥੇਦਾਰ ਖੁਡੀਆਂ ਦੀ ਮੌਤ ਉਨ੍ਹਾਂ ਦੇ ਨਜ਼ਦੀਕੀਆਂ ਤੋਂ ਸਹਾਰੀ ਨਾ ਗਈ। ਜਿੰਨ੍ਹਾਂ ਨੂੰ ਉਹਨਾਂ ਨੇ ਪੁੱਤਰਾਂ ਵਾਂਗ ਪਾਲਿਆ ਸੀ, ਜਮਾਤਾਂ ਲਾ-ਲਾ ਕੇ ਖਾਲਸਾਈ ਜੋਸ਼ ਵਿਚ ਰੰਗਿਆ ਸੀ, ਉਹ ਉਹਨਾ ਦੀ ਮੌਤ ਨੂੰ ਕਿਵੇ ਭਲਾਉਦੇ। ਜਿਸ ਦਿਨ ਉਨ੍ਹਾਂ ਦੀ ਰਾਖ ਫੁੱਲ ਚੁਗਣ ਤੋਂ ਬਾਅਦ ਇੱਕਠੀ ਕੀਤੀ ਜਾ ਰਹੀ ਸੀ ਤਦ ਹੀ ਭਾਈ ਗੁਰਮੀਤ ਸਿੰਘ ਦੇ ਬੱਬਰ ਸਾਥੀਆਂ ਨੇ ਉਸ ਰਾਖ ਨੂੰ ਚੁੱਕ ਕੇ ਸੌਂਹ ਖਾਦੀ ਕਿ “ਹੇ ਦਰਵੇਸ਼ ਪਿਤਾ ਤੇਰੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ”। ਇਹ ਸੰਕਲਪ ਲੈ ਕੇ ਭਰੇ ਮਨ ਨਾਲ ਗੁਰਮੀਤ ਸਿੰਘ ਫਿਰ ਦੁਕਾਨ ਤੇ ਜਾ ਬੈਠਾ।
ਪੰਜਾਬ ਵਿਚ ਦੁਬਾਰਾ ਫਿਰ ਪਾਰਲੀਮੈਂਟ ਦੀਆਂ ਚੋਣ ਸਰਗਰਮੀਆਂ ਚੱਲ ਪਈਆਂ ਸਨ। ਪਰ ਖਾੜਕੂਆਂ ਨੇ ਇਨ੍ਹਾਂ ਚੋਣਾਂ ਦਾ ਵਿਰੋਧ ਕਰਨ ਦਾ ਸੱਦਾ ਦੇ ਦਿੱਤਾ। ਕਿੳਂੁ ਕਿ ਇਹ ਲੋਕਤੰਤਰੀ ਢਾਂਚੇ ਦੇ ਸਵਿਧਾਨ ਨੇ ਹੀ ਸਿੱਖਾਂ ਦੀ ਨਸਲ ਕੁਸ਼ੀ ਆਰੰਬ ਕੀਤੀ ਹੋਈ ਸੀ। ਬੜੀ ਹੀ ਸੋਚੀ ਸਮਝੀ ਸ਼ਾਜਿਸ ਨਾਲ ਸਿੱਖਾਂ ਦੇ ਪਵਿਤਰ ਗੁਰੁਧਾਮਾਂ ਤੇ ਹਮਲੇ ਕੀਤੇ ਗਏ ਸਨ ਅਤੇ ਸਿੱਖ ਗਭਰੂਆਂ ਨੂੰ ਫਰਜੀ ਪੁਲਿਸ ਮੁਠਭੇੜਾਂ ਵਿਚ ਕੋਹ-ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਜਥੇਦਾਰ ਖੁਡੀਆਂ ਦੇ ਹੋਏ ਕਤਲ ਤੋਂ ਬਾਅਦ ਫਰੀਦਕੋਟ ਦੀ ਲੋਕ ਸਭਾ ਦੀ ਸੀਟ ਤੇ ਮੁਕਤਸਰ ਸ਼ਹਿਰ ਦੇ ਇੱਕ ਤਕੜੇ ਸ਼ਰਮਾਏਦਾਰੀ ਘਰਾਣੇ ਵਿਚੋਂ ਸ. ਸ਼ਮਿੰਦਰ ਸਿੰਘ ਉਰਫ ਭਾਈ ਸ਼ਮਿੰਦਰ ਸਿੰਘ ਚਪਣ ਮੈਦਾਨ ਵਿਚ ਸਨ। ਉਹਨਾਂ ਨੂੰ ਆਂਪਣੀ ਚੋਣ ਸਰਗਰਮੀ ਲਈ ਭਾਈ ਗੁਰਮੀਤ ਸਿੰਘ ਦੀ ਲੋੜ ਮਹਿਸੂਸ ਹੋਈ। ਕਿਉਂਕਿ ਗੁਰਮੀਤ ਸਿੰਘ ਦੀ ਮੁਕਤਸਰ ਇਲਾਕੇ ਵਿਚ ਆਪਣੀ ਵੱਖਰੀ ਪਛਾਣ ਸੀ। ਭਾਈ ਸ਼ਮਿੰਸਰ ਸਿੰਘ ਨੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਗੁਰਮੀਤ ਸਿੰਘ ਨੂੰ ਚੋਣਾ ਦੇ ਪਰਚਾਰ ਲਈ ਆਪਣੇ ਨਾਲ ਤੋਰ ਲਿਆ।
ਅਚਾਨਕ ਚੋਣ ਸਰਗਰਮੀਆਂ ਵਿਚ ਮੁਕਤਸਰ ਵਿਖੇ ਭਾਈ ਸ਼ਮਿੰਦਰ ਸਿੰਘ ਇੱਕ ਬਹੁਤ ਹੀ ਭਿਆਨਕ ਬੰਬ ਧਮਾਕੇ ਵਿਚ ਆਪਣੀ ਜਾਨ ਗੁਆ ਬੈਠੇ। ਜਿਸ ਜਗ੍ਹਾ ਤੇ ਸਵਰਗਵਾਸੀ ਸਾਬਕਾ ਮੈਂਬਰ ਪਾਰਲੀਮੈਂਟ ਜਥੇਦਾਰ ਜਗਦੇਵ ਸਿੰਘ ਖੁਡੀਆਂ ਨੂੰ ਕੰਡੇ ਉਪਰ ਬੈਠਾ ਕੇ ਸਿੱਕਿਆ ਨਾਲ ਤੋਲਿਆ ਸੀ, ਠੀਕ ਉਸੇ ਹੀ ਜਗਾ ‘ਤੇ ਭਾਈ ਸ਼ਮਿੰਦਰ ਸਿੰਘ ਮਾਇਕ ਕੋਲ ਜਾ ਕੇ ਭਾਸ਼ਣ ਦੇਣ ਲੱਗੇ ਤਾਂ ਇਕ ਬਹੁਤ ਵੱਡੇ ਬੰਬ ਧਮਾਕੇ ਵਿਚ ਖਾੜਕੂਆਂ ਨੇ ਉਹਨਾਂ ਨੂੰ ਉਡਾ ਦਿੱਤਾ। ਇਸ ਬੰਬ ਧਮਾਕੇ ਦੀ ਸ਼ੱਕ ਦੀ ਉਂਗਲ ਸਿੱਧੀ ਭਾਈ ਗੁਰਮੀਤ ਸਿੰਘ ਉਪਰ ਕੇਂਦਰਤ ਹੋ ਗਈ। ਅਗਲੇ ਦਿਨ ਭਾਈ ਗੁਰਮੀਤ ਸਿੰਘ ਨੇ ਅਖਬਾਰਾਂ ਵਿਚ ਬੱਬਰ ਖਾਲਸਾ ਇੰਟਰਨੈਸਨਲ ਜੱਥੇਬੰਦੀ ਵੱਲੋਂ ਇਸ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ। ਉਹ ਘਰ ਪਰਿਵਾਰ ਨੂੰ ਆਪਣੀ ਆਖਰੀ ਫਤੇ ਬੁੱਲਾ ਕੇ ਰੁਪੋਸ਼ ਹੋ ਗਏ। ਉਹ ਸਮਝਦੇ ਸਨ ਕਿ ਹੁਣ ਘਰੇ ਰਹਿ ਕਿ ਪੰਥ ਦੀ ਸੇਵਾ ਨਹੀ ਹੋ ਸਕਦੀ। ਮਗਰੋਂ ਸਾਰਾ ਪਰਿਵਾਰ ਅਤੇ ਸਾਰੇ ਹੀ ਸਾਕ ਸੰਬੰਧੀ ਧੂਹ-ਧੂਹ ਮੁਕਤਸਰ ਦੇ ਤਫਤੀਸ਼ੀ ਸੈਂਟਰ ਵਿਚ ਇਕੱਠੇ ਕਰ ਦਿੱਤੇ ਗਏ, ਔਰਤਾਂ ਅਤੇ ਬੱਚਿਆ ਨੂੰ ਵੀ ਨਹੀ ਬੱਖਸਿਆ ਗਿਆ। ਭਾਈ ਸਾਹਿਬ ਜੀ ਦੇ ਬਿਰਧ ਪਿਤਾ ਪੁਲਿਸ ਦੇ ਜਬਰ ਦਾ ਖਾਸ ਨਿਸ਼ਾਨਾ ਬਣੇ। ਇਕ ਅਮ੍ਰਿਤਧਾਰੀ ਗਰੀਬ ਬਿਰਧ ਅਲਫ ਨੰਗੀ ਹਾਲਤ ਵਿਚ ਸਟਾਫ ਵਿਚ ਪੁਠਿਆ ਟੰਗਿਆ, ਹਰ ਜ਼ੁਲਮ ਨੂੰ ਸਹਾਰਦਾ ਅਕਾਲ ਪੁਰਖ ਦੇ ਭਾਣੇ ਵਿਚ ਰਿਹਾ। ਉਨ੍ਹਾਂ ਨੂੰ ਕਈ-ਕਈ ਮਹੀਨੇ ਹਵਾਲਾਤ ਵਿਚ ਬੰਦੀ ਰੱਖਿਆ ਗਿਆ ਪਰ ਉਨ੍ਹਾਂ ਨੂੰ ਆਪਣੇ ਪੁੱਤਰ ਬਾਰੇ ਕੁਝ ਵੀ ਤਾ ਨਹੀਂ ਸੀ ਕੇ ਉਹ ਕਿਥੇ ਹੈ।
ਬੱਬਰਾਂ ਨੇ ਭਾਈ ਸਾਹਿਬ ਜੀ ਨੂੰ ਗੁਪਤ ਨਾਮ ਲਾਡੀ ਦਿੱਤਾ ਅਤੇ ਪੰਜਾਬ ਛੱਡ ਕੇ ਦਿੱਲੀ ਸੇਵਾ ਕਰਨ ਲਈ ਕਿਹਾ, ਕਿੱਥੇ ਉਨ੍ਹਾਂ ਨੇ ਭਾਈ ਜੋਗਿੰਦਰ ਸਿੰਘ ਬੱਬਰ ਅਤੇ ਭਾਈ ਮੂਰਤਾ ਸਿੰਘ ਬੱਬਰ ਉਰਫ ਭਾਈ ਮਨਜੀਤ ਸਿੰਘ ਬੱਬਰ ਨਾਲ ਮਿਲ ਕੇ ਕਈ ਮਹੱਤਵਪੂਰਨ ਕੰਮ ਕੀਤੇ। ਬੱਬਰਾਂ ਨੇ ਆਪਣੀ ਨਵੀ ਯੁਧ ਨੀਤੀ ਤਹਿਤ ਹੁਣ ਕੇਂਦਰ ਆਪਣਾ ਨਿਸ਼ਾਨਾ ਬਨਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਤਹਿਤ ਐਫ.ਸੀ.ਆਈ. ਦੇ ਗੁਦਾਮ ਨੂੰ ਸਾੜਨਾ ਆਈ.ਪੀ.ਐਸ. ਕਾਡਰ ਦੇ ਪੁਲਿਸ ਅਫਸਰਾਂ ਵੱਲੋਂ ਪੰਜਾਬ ਵਿਚ ਖਾੜਕੂਆਂ ਦੇ ਪਰਿਵਾਰਾਂ ਨੂੰ ਮਾਰਨ ਲਈ ਬਾਹਰੋਂ ਮੰਗਵਾਏ ਗਏ ਸ਼ੂਟਰ ਅਤੇ ਖਾੜਕੂ ਸਫਾ ਅੰਦਰ ਵਾੜੇ ਕੈਟਾਂ ਨੂੰ ਸ਼ੰਘਰਸ ਵਿਚੋ ਖਦੇੜਨਾ ਸੀ। ਬੱਬਰਾਂ ਨੇ ਦਿੱਲੀ ਵਿਖੇ ਟਾਪ ਸਕਿਉਰਟੀ ਜੋਨ ਅੰਦਰ ਰਹਿ ਰਹੇ ਖੇਤੀਬਾੜੀ ਕੀਮਤ ਕਮਿਸ਼ਨ ਦੇ ਚੇਅਰਮੈਨ ਡਾ. ਤਿਆਗੀ ਨੂੰ ਇਸ ਕਾਰਨ ਸੋਧ ਦਿੱਤਾ ਕਿ ਉਸ ਨੇ ਫਸਲਾਂ ਦੀਆਂ ਕੀਮਤਾਂ ਨੂੰ ਸੂਚਕ ਅੰਕ ਨਾਲ ਜੋੜ ਕੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਤਰਲੋਕਾ ਕੈਟ ਅਤੇ ਅਵਤਾਰ ਸਿੰਘ ਗਰੰਥੀ ਗੋਲੀ ਦੀ ਭੇਂਟ ਚੜੇ। ਪੰਜਾਬ ਅੰਦਰ 26 ਜਨਵਰੀ 1993 ਦੀ ਰਾਤ ਨੂੰ ਇਕੋ ਹੀ ਸਮੇਂ ਐਫ.ਸੀ.ਆਈ. ਦੇ 16 ਗੁਦਾਮ ਸਾੜ ਕੇ ਭਾਈ ਗੁਰਮੀਤ ਸਿੰਘ ਬੱਬਰ ਹੋਰਾਂ ਨੇ ਇਨ੍ਹਾਂ ਐਕਸ਼ਨਾਂ ਦੀ ਜਿੰਮੇਵਾਰੀ ਆਪਣੇ ਉਪਰ ਲਈ।
ਭਾਈ ਲਾਡੀ ਨੇ ਬਿਨਾ ਕਿਸੇ ਆਰਥਿਕ ਮਦਦ ਦੇ ਮਹੀਨਿਆਂ ਬੱਧੀ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਹਰ ਤਰ੍ਹਾਂ ਦੇ ਦੁੱਖ ਸਹਾਰ ਕੇ ਸੇਵਾ ਕੀਤੀ। ਕਈ ਦਫਾ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਕੋਲ ਇੱਕ ਦਮੜਾ ਵੀ ਨਹੀ ਸੀ ਹੁੰਦਾ। ਤਰਲੋਕੇ ਕੈਟ ਦੇ ਕਤਲ ਤੋਂ ਬਾਅਦ ਦਿੱਲੀ ਪੁਲਿਸ ਨੂੰ ਇੱਕ ਸੁਰਾਗ ਮਿੱਲ ਗਿਆ,ਜਿਸ ਦੀ ਮਦਦ ਨਾਲ ਪੁਲਿਸ ਬੱਬਰਾਂ ਦੇ ਇੱਕ ਛੁਪਣ ਟਿਕਾਣੇ ਤੇ ਪਹੁੰਚੀ। ਜਿੱਥੇ ਪਹਿਲੇ ਹੀ ਛਾਪੇ ਤੇ ਭਾਈ ਮੂਰਤਾ ਸਿੰਘ ਬੱਬਰ ਅਤੇ ਭਾਈ ਗੁਰਮੀਤ ਸਿੰਘ ਬੱਬਰ ਦੇ ਸਾਥੀਆਂ ਨਾਲ ਪੁਲਿਸ ਮੁਕਾਬਲਾ ਸ਼ੁਰੂ ਹੋ ਗਿਆ। ਦਿੱਲੀ ਅੰਦਰ ਬੱਬਰਾਂ ਨਾਲ ਇਹ ਦੂਸਰਾ ਪੁਲਿਸ ਮੁਕਾਬਲਾ ਸੀ। ਪਹਿਲਾ ਪੁਲਿਸ ਨਾਲ ਮੁਕਾਬਲਾ ਭਾਈ ਮੋਹਨ ਸਿੰਘ ਬੱਬਰ ਨੇ ਮਈ 1985 ਟਰਾਂਜਿਸਟਰ ਬੰਬ ਕਾਂਡ ਸਮੇਂ ਕੀਤਾ ਸੀ। ਬੱਬਰਾਂ ਵੱਲੋ ਦਿੱਲੀ ਤੱਖਤ ਨਾਲ ਕੀਤੇ ਦੋ ਹੱਥਾਂ ਨੂੰ ਸਿੱਖ ਸੰਘਰਸ਼ ਦਾ ਇਤਿਹਾਸ ਇਕ ਸੁਨਹਿਰੀ ਮਾਨ ਨਾਲ ਯਾਦ ਕਰਦਾ ਹੈ।
ਭਾਈ ਗੁਰਮੀਤ ਸਿੰਘ ਦਿੱਲੀ ਪੱਛਮ ਵਿਹਾਰ ਵਿਚ ਅਮਰਜੀਤ ਸਿੰਘ ਲਾਡੀ ਦੇ ਨਾਮ ਤੇ ਭਾਈ ਮੂਰਤਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਵਿੰਦਰ ਜੀਤ ਕੌਰ ਹੋਰਾਂ ਕੋਲ ਰਹਿੰਦੇ ਸਨ। ਪੱਛਮ ਵਿਹਾਰ ਦੇ ਫਲੈਟਾਂ ਦੇ ਸਾਹਮਣੇ ਖੁੱਲੀ ਗਰਾਉਂਡ ਵਿਚ ਉਹ ਬਕਾਇਦਾ ਕ੍ਰਿਕਟ ਖੇਡਦੇ ਰਹਿੰਦੇ ਸਨ, ਜਿੱਥੇ ਉਨ੍ਹਾਂ ਨੇ ਇਕ ਕ੍ਰਿਕਟ ਟੀਮ ਵੀ ਬਣਾਈ ਹੋਈ ਸੀ। ਭਾਈ ਮੂਰਤਾ ਸਿੰਘ ਇਕ ਧਰਮੀ ਫੌਜੀ ਸਨ, ਜਿੰਂਨਾਂ ਦਾ ਪਿੰਡ ਅੰਮ੍ਰਿਤਸਰ ਜਿਲੇ ਵਿਚ ਮਹਿਤੇ ਕੋਲ ਧਾਰਦਿਓ ਹੈ, ਜਿੰਨਾਂ ਨੇ ਸ੍ਰੀ ਲੰਕਾ ਵਿਚ ਭਾਰਤੀ ਸ਼ਾਂਤੀ ਸੈਨਾ ਲਈ ਨੌਕਰੀ ਕਰਦਿਆ ਕਈ ਮਹੱਤਵਪੂਰਨ ਕਮਾਡੋਂ ਐਕਸ਼ਨਾਂ ਵਿਚ ਹਿੱਸਾ ਪਾਇਆ ਸੀ। ਇਹ ਦੋਨੋ ਸਿੰਘ 21 ਮਈ 1992 ਨੂੰ ਭਾਈ ਜੋਗਿੰਦਰ ਸਿੰਘ ਨਾਲ ਕੋਟੇ ਵਿਖੇ ਹੋਏ ਪੁਲਿਸ ਨਾਲ ਇਕ ਗਹਿਗੱਚ ਮੁਕਾਬਲੇ ਵਿਚੋ ਬਚ ਨਿਕਲੇ ਸਨ। ਦਿੱਲੀ ਦੇ ਕਮਾਡੋਂ ਕਾਫੀ ਜ਼ੋਖਮ ਨਾਲ ਇੰਨ੍ਹਾਂ ਮਗਰ ਲੱਗੇ ਹੋਏ ਸਨ।
ਭਾਈ ਮੂਰਤਾ ਸਿੰਘ ਤੇ ਭਾਈ ਲਾਡੀ 31 ਜੁਲਾਈ 1992 ਨੂੰ ਪੱਛਮ ਵਿਹਾਰ ਆਪਣੇ ਕਿਰਾਏ ਦੇ ਫਲੈਟ ‘ਤੇ ਆਏ ਸਨ। 15 ਅਗਸਤ ਨੇੜੇ ਆ ਰਹੀ ਸੀ, ਜਿਸ ਕਾਰਨ ਦਿੱਲੀ ਸਖਤੀ ਕਾਫੀ ਵੱਧ ਗਈ ਸੀ। 11 ਅਗਸਤ 1992 ਨੂੰ ਤੜਕੇ 4 ਵਜੇ ਦੇ ਕਰੀਬ ਦਿੱਲੀ ਸਪੈਸ਼ਲ ਸੈਲ ਲੋਧੀ ਕਲੋਨੀ ਵਾਲਿਆ ਨੇ ਪੱਛਮ ਵਿਹਾਰ ਦੇ ਇਨ੍ਹਾਂ ਫਲੈਟਾਂ ਤੇ ਛਾਪਾ ਮਾਰਿਆ। ਉਸ ਸਮੇ ਗੁਰੂ ਕੇ ਲਾਲ ਆਪਣਾ ਅਮ੍ਰਿਤ ਵੇਲਾ ਸਭਾਂਲ ਰਹੇ ਸਨ ਅਤੇ ਨਾਮ ਰਸ ਅੰਦਰ ਲੀਨ ਸਨ। ਜਦੋਂ ਕਮਾਡੋਂਆਂ ਦੀ ਆਮਦ ਬਾਰੇ ਪਤਾ ਲੱਗਿਆ ਤਾਂ ਬੱਬਰਾਂ ਨੇ ਆਪਣੀਆਂ ਪੁਜੀਸ਼ਨਾ ਸਭਾਲ ਲਈਆਂ ਇਸ ਪਹਿਲੇ ਹੱਲੇ ਵਿਚ ਪੁਲਿਸ ਨੂੰ ਮੂੰਹ ਦੀ ਖਾਣੀ ਪਈ। ਉਨ੍ਹਾਂ ਨੇ ਨੈਸ਼ਨਲ ਸਪੈਸ਼ਲ ਪ੍ਰੋਟੈਕਸਨ ਗਰੁਪ ਦੇ ਕਮਾਂਡੋਆ ਨੂੰ ਸੱਦ ਲਿਆ। ਕਮਾਂਡੋਂਆ ਦੀ ਇਸ ਬਦਲੀ ਵਿਚ ਭਾਈ ਗੁਰਮੀਤ ਸਿੰਘ ਬੱਬਰ ਲਾਡੀ ਇਕ ਚਾਹ ਵੇਚਣ ਵਾਲੇ ਦੇ ਭੇਸ ਵਿਚ ਸਿਰਫ ਇਕ ਬਨੈਣ ਅਤੇ ਤੇੜ ਪਜਾਮਾਂ ਪਹਿਨੀ ਉਥੋ ਨਿਕਲ ਗਏ। ਬਿਨਾਂ ਇਕ ਪੈਸੈ ਦੇ ਉਹ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਉਸ ਤੋਂ ਬਾਅਦ ਉਹ ਮਾਲਵੇ ਫਿਰ ਸਰਗਰਮ ਹੋ ਗਏ।
ਪੱਛਮ ਵਿਹਾਰ ਵਿਚ ਹੋਏ ਇਸ ਮੁਕਾਬਲੇ ਵਿਚ ਭਾਈ ਮੂਰਤਾ ਸਿੰਘ ਬੱਬਰ ਉਰਫ ਭਾਈ ਮਨਜੀਤ ਸਿੰਘ ਧਰਮੀ ਫੌਜੀ ਅਤੇ ਇੰਨ੍ਹਾਂ ਦੀ ਧਰਮ ਪਤਨੀ ਹਰਵਿੰਦਰਜੀਤ ਕੌਰ ਬੱਬਰ ਨੇ ਦਿੱਲੀ ਦੇ ਇੰਨ੍ਹਾਂ ਕਮਾਂਡੋਆਂ ਨੂੰ ਉਹ ਸਬਕ ਸਿਖਾਇਆ ਜੋ ਉਹ ਅਜੇ ਤੱਕ ਨਹੀਂ ਭੁੱਲੇ। ਦਿੱਲੀ ਆਰਮਡ ਪੁਲਿਸ ਦੀ ਪੁਲਿਸ ਲਾਇਨ ਵਿਚ ਬੱਬਰਾਂ ਹੱਥੋਂ ਮਾਰੇ 28 ਕਮਾਂਡੋਂਆਂ ਦੀਆਂ ਤਸਵੀਰਾਂ ਸਭਾਲ ਕੇ ਰੱਖੀਆਂ ਹਨ। ਇਸ ਮੁਕਾਬਲੇ ਵਿਚ 9 ਕਮਾਡੋਂ ਸਖਤ ਜ਼ਖਮੀ ਹੋ ਗਏ ਸਨ। ਬਾਅਦ ਵਿਚ ਇਸ ਪਾਸੇ ਦੀ ਅਬਾਦੀ ਨੂੰ ਖਾਲੀ ਕਰਵਾ ਕੇ ਜ਼ਹਿਰੀਲੀ ਗੈਸ ਸੁੱਟ ਕੇ ਭਾਈ ਮੂਰਤਾ ਸਿੰਘ ਬੱਬਰ ਅਤੇ ਇੰਨਾਂ ਦੀ ਧਰਮ ਪਤਨੀ ਹਰਵਿੰਦਰਜੀਤ ਕੌਰ ਨੂੰ ਸ਼ਹੀਦ ਕੀਤਾ ਗਿਆ ਸੀ।
ਪਾਰਲੀਮੈਂਟ ਦੇ ਦੋਹਾਂ ਹਾਊਸਾਂ ਅੰਦਰ ਇਸ ਮੁਕਾਬਲੇ ਬਾਰੇ ਲਗਾਤਾਰ ਦੋ ਦਿਨ ਸ਼ੋਰ ਪੈਂਦਾ ਰਿਹਾ। ਪਰ ਅਫਸੋਸ ਹੈ ਕਿ ਪੰਥ ਇੰਨ੍ਹਾਂ ਮਹਾਨ ਅਜ਼ਾਦੀ ਸੰਘਰਸੀ ਬੱਬਰ ਯੋਧਿਆ ਨੂੰ ਭੁੱਲ ਗਿਆ ਹੈ। !!
ਦਿੱਲੀ ਅਤੇ ਪੰਜਾਬ ਅੰਦਰ ਬੱਬਰਾਂ ਦੀਆਂ ਇੰਨ੍ਹਾਂ ਕਾਰਵਾਈਆਂ ਕਾਰਨ ਪੁਲਿਸ ਨੇ ਅਖੰਡ ਕੀਰਤਨੀ ਜਥੇ ਦੇ ਗੁਰਸਿੱਖ ਪਰਿਵਾਰਾਂ ਨੂੰ ਆਪਣੀ ਜਾਂਚ ਪੜਤਾਲ ਵਿਚ ਸ਼ਾਮਿਲ ਕਰਕੇ ਉਨ੍ਹਾਂ ‘ਤੇ ਜ਼ਬਰ ਜ਼ੁਲਮ ਹੋਰ ਵੀ ਤੇਜ ਕਰ ਦਿੱਤਾ। ਇੰਦੌਰ ਤੋਂ ਇਕ ਗੁਰਸਿੱਖ ਭਾਈ ਰਤਿੰਦਰ ਸਿੰਘ ਅਤੇ ਲੁਧਿਆਣਾ ਦੇ ਭਾਈ ਮੋਹਕਮ ਸਿੰਘ ਪੁਲਿਸ ਜਬਰ ਦਾ ਖਾਸ ਨਿਸ਼ਾਨਾ ਬਣੇ। ਭਾਈ ਰਤਿੰਦਰ ਸਿੰਘ ਇੰਦੌਰ ‘ਤੇ ਏਨਾ ਤਸ਼ਦਦ ਕੀਤਾ ਗਿਆ ਕਿ ਹੁਣ ਉਹਨਾ ਨੂੰ ਪੰਜ ਫੁੱਟ ਤੋਂ ਦੂਰ ਕੁਝ ਵੀ ਦਿਖਾਈ ਨਹੀ ਦਿੰਦਾ। ਭਾਈ ਮੋਹਕਮ ਸਿੰਘ ਦੀ ਧਰਮ ਪਤਨੀ ਗੁਰਨਾਮ ਕੌਰ ਭੈਣ ਜੀ ਨੂੰ ਪੁਲਿਸ ਨੇ ਘਰਂੋ ਚੁੱਕ ਕੇ ਲੰਮੇ ਨਾ ਲਿਖਣ ਯੋਗ ਜੁਲਮ ਕਰ ਕੇ ਲਾਪਤਾ ਕਰ ਦਿੱਤਾ। ਦੋਂਹੇ ਸਿੰਘ ਲੰਮਾ ਸਮਾਂ ਤਿਹਾੜ ਜੇਲ ਦਿੱਲੀ ਵਿਚ ਨਜ਼ਰਬੰਦ ਰਹੇ ਅਤੇ ਹੁਣ ਵੀ ਪੇਸ਼ੀਆਂ ਭੁਗਤ ਰਹੇ ਹਨ। ਦਿੱਲੀ ਦੀ ਤੀਸ ਹਜਾਰੀ ਅਦਾਲਤ ਵਿਚ ਹੁਣ ਵੀ ਕੇਸ ਚੱਲ ਰਿਹਾ ਹੈ।
ਭਾਈ ਗੁਰਮੀਤ ਸਿੰਘ ਬੱਬਰ ਦੀ ਪੰਜਾਬ ਵਿਚ ਆਮਦ ਬਾਰੇ ਉਸ ਸਮੇਂ ਚੁੱਪੀ ਟੁੱਟੀ ਜਦੋਂ ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਸ੍ਰੀ ਬਖਸ਼ੀ ਰਾਮ ਨੇ ਪ੍ਰੈਸ ਅੰਦਰ ਇਹ ਕਿਹਾ ਕਿ ਭਾਈ ਗੁਰਮੀਤ ਸਿੰਘ ਬੱਬਰ ਮੁੱਕਤਸਰ ਬਠਿੰਡਾ ਨੇੜੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਬਾਅਦ ਵਿਚ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਨੇ ਇਕ ਪ੍ਰੈਸ ਬਿਆਨ ਵਿਚ ਪੁਲਿਸ ਦੇ ਇਸ ਬਿਆਨ ਦੀ ਨਿਖੇਪੀ ਕਰਦਿਆ ਕਿਹਾ ਕਿ ਭਾਈ ਗੁਰਮੀਤ ਸਿੰਘ ਪੂਰੀ ਚੜਦੀ ਕਲਾ ਵਿਚ ਹੈ। ਬਠਿੰਡਾ ਨੇੜੇ ਪੁਲਿਸ ਘੇਰੇ ਵਿਚ ਸਾਇਆਨਾਇਡ ਨਿਗਲ ਕਿ ਸ਼ਹੀਦ ਹੋਣ ਵਾਲਾ ਸਿੰਘ ਭਾਈ ਅਨੋਖ ਸਿੰਘ ਉਰਫ ਕਾਲਾ ਬੱਬਰ ਮੁੱਖ ਸੇਵਾਦਾਰ ਜ਼ਿਲ੍ਹਾ ਮਾਨਸਾ ਸੀ।
ਪੁਲਿਸ ਨੇ ਬੱਬਰਾਂ ਦੇ ਇਸ ਗਰੁੱਪ ਨੂੰ ਖਤਮ ਕਰਨ ਵਾਸਤੇ ਕੈਂਟ-ਰਾਜ ਛਿੰਦੀ ਨੂੰ ਬੱਬਰਾਂ ਦੀਆਂ ਛਪਣ ਗਾਹਾਂ ਵਿਚ ਵਾੜਿਆ। ਬੱਬਰਾਂ ਵੱਲੋ ਇਹ ਮਹਿਸੂਸ ਕੀਤਾ ਗਿਆ ਕਿ ਸੰਘਰਸ ਸਰਕਾਰੀ ਹੱਥਾਂ ਵਿਚ ਚਲਿਆ ਗਿਆ ਹੈ, ਇਸ ਨੂੰ ਕੌਮ ਦੀ ਅਜ਼ਾਦੀ ਦੇ ਮੁੱਖ ਧੁਰੇ ਨਾਲ ਜੋੜਨ ਲਈ ਜੰਗ ਅੰਦਰ ਸਹਿਜਤਾ ਲਿਆ ਕੇ ਇਸ ਦੀ ਛਾਂਟੀ ਕੀਤੀ ਜਾਵੇ ਅਤੇ ਐਕਸ਼ਨਾ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇ।
ਜਦੋਂ ਮਾਲਵੇ ਦੇ ਉਘੇ ਜਰਨੈਲ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਸ਼ਹੀਦ ਹੋ ਗਏ ਤਾਂ ਭਾਈ ਗੁਰਮੀਤ ਸਿੰਘ ਬੱਬਰ ਅਤੇ ਇਨ੍ਹਾਂ ਦੇ ਸਾਥੀ ਟਿੱਕ ਕੇ ਨਾ ਬੈਠ ਸਕੇ। ਇਹ ਸਿੰਘ ਜੁਆਬੀ ਕਾਰਵਾਈ ਕਰਦਿਆ ਬਠਿੰਡਾ ਜਿਲੇ ਦੇ ਪਿੰਡ ਕੋਠਾ ਗੁਰੂ ਕਾ ਦੇ ਬੈਂਕ ਦੇ ਦੋ ਸਰਕਾਰੀ ਗਾਰਡਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਐਸ.ਐਲ.ਆਰ. ਲੈ ਗਏ। ਜਦੋਂ ਇਸ ਘਟਨਾ ਦੇ ਸਬੰਧ ਵਿਚ ਬੁਠੰਡਾ ਜਿੱਲੇ ਦੇ ਡੀ.ਸੀ. ਘਟਨਾ ਵਾਲੀ ਥਾਂ ਤੇ ਆਏ ਤਾਂ ਉਨ੍ਹਾਂ ਦੀ ਗੱਡੀ ਨੂੰ ਵੀ ਇਕ ਬੰਬ ਧਮਾਕੇ ਨਾਲ ਉਡਾ ਦਿਤਾ। ਨਹੀਆਂ ਵਾਲੀ ਪੁਲਿਸ ਚੌਕੀ ਦੀ ਗੱਡੀ ਘਾਤ ਲਾ ਕੇ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਮਾਰ ਦਿਤਾ। ਇਨ੍ਹਾਂ ਐਕਸਨਾ ਤੋਂ ਬਾਅਦ ਪੁਲਿਸ ਵੱਲੋ ਵਿਛਾਏ ਜਾਲ ਵਿਚ ਭਾਈ ਗੁਰਮੀਤ ਸਿੰਘ ਬੱਬਰ ਤੇ ਉਨ੍ਹਾਂ ਦੇ ਸਾਥੀ ਫਸ ਗਏ। ਜਦੋਂ ਉਹ ਗੋਨੇਆਣਾ ਆਪਣਾ ਕਿਸੇ ਟਿਕਾਣੇ ਤੇ ਪਹੁੱਚੇ ਤਾਂ ਪੁਲਿਸ ਕੈਟਾਂ ਵੱਲੋ ਦੁੱਧ ਅੰਦਰ ਕੁਝ ਪਾਉਡਰ ਮਿਲਾ ਦਿਤਾ ਗਿਆ। ਇਸ ਦੁੱਧ ਨੂੰ ਛੱਕਣ ਨਾਲ ਉਹ ਬੇਹੌਸੀ ਹਾਲਤ ਵਿਚ ਫੜੇ ਗਏ। ਅਪੁਸ਼ਟ ਖਬਰਾਂ ਅਤੇ ਬਾਅਦ ਵਿਚ ਲੱਗੀਆਂ ਖਬਰਾਂ ਅਤੇ ਭੋਗ ਦੇ ਲੱਗੇ ਇਸਤਿਹਾਰਾਂ ਤੋਂ ਪਤਾ ਲੱਗਾ ਕਿ ਭਾਈ ਦਰਸ਼ਨ ਸਿੰਘ ਬੱਬਰ ਅਕਲੀਆਂ, ਗੁਰਮੀਤ ਸਿੰਘ ਬੱਬਰ ਨੂੰ ਵੱਖਰੀ ਥਾਂ ਤੋਂ ਫੜ ਕੇ ਅਤੇ ਭਾਈ ਜੁਗਰਾਜ ਸਿੰਘ ਬੱਬਰ ਰਛਨੀ ਅਤੇ ਭਾਈ ਪ੍ਰਗਟ ਸਿੰਘ ਫੌਜੀ ਸੰਗਤਪੁਰਾ ਨੂੰ ਵੱਖਰੀ ਥਾਂ ਤੇ ਸ਼ਹੀਦ ਕੀਤਾ ਗਿਆ। ਬੱਬਰਾਂ ਦੇ ਸਭ ਤੋਂ ਖਤਰਨਾਕ ਅਤੇ ਧਰਮ-ਪ੍ਰਪੱਕ ਜਥੇ ਨੂੰ ਮਾਰਨ ਵਿਚ ਪੁਲਿਸ ਨੂੰ ਕੈਟ ਪ੍ਰਣਾਲੀ ਤੋਂ ਵਿਸੇਸ ਸਹਿਯੋਗ ਮਿਲਿਆ। ਇੰਨਾਂ ਬੱਬਰਾਂ ਦੀ ਸ਼ਹਾਦਤ ਬਾਰੇ 6 ਮਾਰਚ 1993 ਦੀ ਜਲੰਧਰ ਤੋਂ ਛਪਦੀ ਅਜੀਤ ਅਖਬਾਰ ਅੰਦਰ ਪੱਤਰ ਪ੍ਰੇਰਕ ਅਤੇ ਏਜੰਸੀਆਂ ਰਾਹੀ ਫਿਰੋਜਪੁਰ ਰੇਂਜ ਦੇ ਡੀ. ਆਈ. ਜੀ. ਸ੍ਰੀ ਬਖਸ਼ੀ ਰਾਮ ਅਤੇ ਬਾਠੰਡਾ ਜਿਲੇ ਦੇ ਐਸ. ਐਸ. ਪੀ. ਅਨਿਲ ਸ਼ਰਮਾਂ ਵੱਲੋ ਕੀਤੀ ਪ੍ਰੈਸ ਕਾਨਫਰੈਂਸ ਦੀ ਛਪੀ ਖਬਰ ਵਿਚ ਛਪੀ ਖਬਰ ਵਿਚ ਪ੍ਰਗਟ ਕੀਤਾ ਗਿਆ ਸੀ।
ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਕੌਮ ਨੇ ਇਨ੍ਹਾਂ ਸ਼ਹਾਦਤਾਂ ਦਾ ਕੀ ਮੁੱਲ ਪਾਇਆ?
ਅੱਜ ਵੀ ਇਹਨਾਂ ਬਹਾਦਰਾਂ ਦੀਆਂ ਕਹਾਣੀਆਂ, ਸ਼ਹਾਦਤਾਂ ਕਈ ਅਣਸੁਲਝੇ ਰਹੱਸ ਇਤਿਹਾਸ ਦੀ ਗਰਦ ਹੇਠ ਦੱਬੇ ਪਏ ਹਨ। ਇਨ੍ਹਾਂ ਬਹਾਦਰਾਂ ਦੇ ਅਧੂਰੇ ਕਾਰਜ ਸੰਪੂਰਨਤਾ ਕਰਦੇ ਹਨ ਜੋ ਇਨ੍ਹਾਂ ਦੀਆਂ ਸ਼ਹਾਦਤਾ ਕਾਰਨ ਅਧੂਰੇ ਰਹਿ ਗਏ ਹਨ। ਸ਼ਹੀਦ ਭਾਈ ਗੁਰਮੀਤ ਸਿੰਘ ਬੱਬਰ ਅਤੇ ਇਨ੍ਹਾਂ ਦੇ ਸ਼ਹੀਦ ਸਾਥੀਆਂ ਦੀਆਂ ਸ਼ਹਾਦਤਾ ਕੌਮ ਲਈ ਚਣੌਤੀ ਹਨ।
(5 ਮਾਰਚ 1993 ਦੀ ਰੋਜ਼ਾਨਾ 'ਅਜੀਤ' 'ਚ ਛਪੀ ਖ਼ਬਰ)
ਅਕਲੀਆਂ ਸਮੇਤ ਪੰਜਾਬ ਦੇ 6 ਖਾੜਕੂ ਹਲਾਕ
ਪਿਛਲੇ 24 ਘੰਟਿਆ ਪੰਜਾਬ ਬੱਬਰ ਖਾਲਸਾ ਦੇ ਦੋ ‘ਚੋਟੀ ਦੇ ਖਾੜਕੂਆਂ’ ਦਰਸ਼ਨ ਸਿੰਘ ਅਕਲੀਆਂ ਅਤੇ ਗੁਰਮੀਤ ਸਿੰਘ ਮੁਕਤਸਰ ਸਮੇਤ 6 ਖਾੜਕੂ ਹਲਾਕ ਹੋ ਗਏ।
ਬਠਿੰਡਾ ਤੋਂ ਹੁਕਮ ਚੰਦ ਸ਼ਰਮਾਂ ਅਨੁਸਾਰ ਬਠਿੰਡਾ ਜਿਲੇ ਵਿਚ ਖਾੜਕੂ ਲਹਿਰ ਨੂੰ ਉਸ ਸਮੇਂ ਜਬਰਦਸਤ ਝਟਕਾ ਲੱਗਿਆ ਜਦੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚੋਟੀ ਦੇ ਖਾੜਕੂ ਦਰਸ਼ਨ ਸਿੰਘ ਅਕਲੀਆਂ ਚਾਰ ਖਾੜਕੂ ਕੱਲ ਰਾਤ ਥਾਣਾ ਸਦਰ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਪਾਸ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਲਵਾ ਜੋਨ ਦੇ ਡਿਪਟੀ ਮੁੱਖੀ ਭਾਈ ਬਲਵਿੰਦਰ ਸਿੰਘ ਗੰਗਾ ਦੇ ਮਰਨ ਤੋਂ ਬਾਅਦ ਭਾਈ ਦਰਸ਼ਨ ਸਿੰਘ ਅਕਲੀਆਂ ਇਸ ਖੇਤਰ ਦੇ ਮੁੱਖੀ ਬਣੇ ਸਨ।
ਦਰਸ਼ਨ ਸਿੰਘ, ਜੋ ਪਿਛਲੇ 2-3 ਸਾਲਾਂ ਤੋਂ ਖਾੜਕੂ ਸਰਗਰਮੀਆਂ ਵਿਚ ਸਰਗਰਮ ਸੀ, ਦੇ ਸਿਰ ਤੇ 40,000 /- ਰੁਪਏ ਦਾ ਇਨਾਮ ਸੀ ਅਤੇ ਉਹ ਕਤਲਾਂ ਦੀਆਂ ਦਰਜਨਾਂ ਘਟਨਾਵਾਂ, ਲੁੱਟਾਂ ਖੋਹਾਂ, ਅਗਵਾ, ਫਿਰੋਤੀਆਂ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਸੀ ਜੋ ਕਿ ਦਿੱਲੀ, ਪੰਜਾਬ, ਹਰਿਆਣਾ ਦੇ ਵੱਖੋ ਵੱਖ ਭਾਗਾਂ ਵਿਚ ਕੀਤੀਆਂ ਗਈਆਂ।
ਇਸ ਮੁਕਾਬਲੇ ਸੰਬੰਧੀ ਇਕ ਪ੍ਰੈਸ ਕਾਨਫਰੈਂਸ ਨੂੰ ਸਬੋਦਨ ਕਰਦਿਆਂ ਅੱਜ ਇਥੇ ਫਿਰੋਜਪੁਰ ਰੇਂਜ ਦੇ ਡੀ. ਆਂਈ. ਜੀ. ਸ੍ਰੀ ਬਖਸ਼ੀ ਰਾਮ ਅਤੇ ਜਿਲ੍ਹਾ ਬਠਿੰਡਾ ਦੇ ਐਸ਼. ਐਸ. ਪੀ. ਸ਼ਰਮਾਂ ਨੇ ਦੱਸਿਆ ਕੇ ਮਾਰੇ ਗਏ ਇਕ ਹੋਰ ਖਾੜਕੂ ਦੀ ਪਛਾਣ ਗੁਰਮੀਤ ਸਿੰਘ ਮੁਕਤਸਰ ਵਜੋ ਹੋਈ ਹੈ, ਜੋ ਕਿ ਬੱਬਰ ਖਾਲਸਾ ਇੰਟਰਨੇਸ਼ਲ ਦਾ ਫਿਰੋਜਪੁਰ ਜਿਲ੍ਹੇ ਦਾ ਮੁੱਖ ਸੇਵਾਦਾਰ ਸੀ। ਮੁਕਾਬਲੇ ਵਾਲੀ ਥਾਂ ਤੋਂ ਪੁਲਿਸ ਅਧਿਕਾਰੀਆਂ ਅਨੁਸਾਰ ਇਕ ਬਿਦੇਸੀ ਕਾਰਬਾਈਨ, 315 ਬੋਰ ਦੀ ਰਾਇਫਲ, ਇਕ ਬਿਦੇਸੀ ਪਸਤੌਲ 445, ਇਕ ਹੈਂਡ ਗ੍ਰਨੇਟ ਤੇ ਭਾਰੀ ਮਾਤਰਾ ਵਿਚ ਗੋਲੀ ਸਿੱਕਾ ਬਰਾਮਦ ਹੋਇਆ।
ਸਵਾਲਾਂ ਦੇ ਜਵਾਬ ਦਿੰਦਿਆ ਅਧਿਕਾਰੀਆਂ ਨੇ ਦੱਸਿਆ ਪਿਛਲੀ ਜਨਵਰੀ ਵਿਚ ਹੋਏ ਪੁਲਿਸ ਮੁਕਾਬਲੇ ਵਿਚ ਪਹਿਲਾਂ ਵੀ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਭਾਈ ਗੁਰਮੀਤ ਸਿੰਘ ਮੁਕਤਸਰ ਮੁਕਾਬਲੇ ਵਿਚ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਵੇਲੇ ਗਲਤ ਸ਼ਨਾਖਤ ਕਾਰਨ ਅਜਿਹਾ ਹੋਇਆ ਸੀ। ਉਸ ਵੇਲੇ ਜਿਸ ਖਾੜਕੂ ਨੇ ਸਾਇਆਨਾਇਡ ਖਾ ਕੇ ਆਤਮ ਹੱਤਿਆ ਕੀਤੀ ਸੀ, ਉਸ ਦੀ ਬਾਅਦ ਵਿਚ ਸ਼ਨਾਖਤ ਅਨੌਖ ਸਿੰਘ ਉਰਫ ਕਾਲਾ ਬੱਬਰ ਖਾਲਸਾ ਇੰਟਰਨੈਸ਼ਨਲ ਮਾਨਸਾ ਜ਼ਿਲੇ ਲਈ ‘ਮੁੱਖ ਸੇਵਾਦਾਰ’ ਵਜੋਂ ਹੋਈ ਸੀ ਜੋ ਕਿ ਪੁਲਿਸ ਨੂੰ ਦਰਜ਼ਨਾ ਕਤਲ ਕੇਸਾਂ ਵਿਚ ਲੋੜੀਂਦਾ ਸੀ ਜਿਸ ਵਿਚ ਉਸ ਨੇ ਭਾਈ ਬਲਵਿੰਦਰ ਸਿੰਘ ਗੰਗਾ, ਦਰਸ਼ਨ ਸਿੰਘ ਅਕਲੀਆਂ ਨਾਲ ਮਿਲ ਕੇ ਗੰਗਾ ਪਿੰਡ ਦੇ ਸਰਪੰਚ ਅਤੇ ਉਸ ਦੇ ਭਰਾ ਨੂੰ ਕਤਲ ਕੀਤਾ ਸੀ। ਇਸ ਤੋਂ ਇਲਾਵਾ ਪਿੰਡ ਮਹਿਮਾਂ ਸਵਾਈ ਵਿਚ ਤਿੰਨ ਵੋਟਰਾਂ ਨੂੰ ਕਤਲ ਕਰਨ, ਗੋਨੇਆਣਾ ਮੰਡੀ ਵਿਚ ਪੁਲਿਸ ਦੇ ਹਵਾਲਦਾਰ ਬਲਵੰਤ ਸਿੰਘ ਨੂੰ ਮਾਰਨ ਅਤੇ ਦੋਦੜਾ ਪਿੰਡ ਦੇ ਇਕ ਨਿਹੰਗ ਸਿੰਘ ਤੇ ਕਾਤਲਾਨਾ ਹਮਲਾ ਕਰਨ ਆਦਿ ਵਿਚ ਵੀ ਉਸ ਸ਼ਾਮਿਲ ਸੀ।
ਦਰਸ਼ਨ ਸਿੰਘ ਅਕਲੀਆਂ ਅਤੇ ਭਾਈ ਗੁਰਮੀਤ ਸਿੰਘ ਬਾਰੇ ਅਧਿਕਾਰੀਆਂ ਨੇ ਦੱਸਿਆ ਕੇ ਇਹ ਦੋਨੋ ਕੁਝ ਦਿਨ ਪਹਿਲਾਂ ਮਾਰੇ ਗਏ ਬੱਬਰ ਖਾਲਸਾ ਦੇ ਮਾਲਵਾ ਜੋਨ ਦੇ ਮੁੱਖੀ ਭਾਈ ਬਲਵਿੰਦਰ ਸਿੰਘ ਉਰਫ ਮਾਸਟਰ ਹਰਨੇਕ ਸਿੰਘ ਦੇ ਨਜਦੀਕੀ ਸਾਥੀ ਸਨ। ਇਨ੍ਹਾਂ ਨੇ ਜਿੰਨ੍ਹਾਂ ਪ੍ਰਮੁੱਖ ਵਿਅਕਤੀਆਂ ਦਾ ਕਤਲ ਕੀਤਾ, ਉਨਾਂ ਵਿਚ ਬਾਦਲ ਅਕਾਲੀ ਦੇ ਸੀਨੀਅਰ ਆਗੂ ਭਾਈ ਸ਼ਮਿੰਦਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਕਾਂਗਰਸ (ਆਈ) ਦੇ ਸਾਬਕਾ ਮੈਬਰ ਪਾਰਲੀਮੈਂਟ ਹਾਕਮ ਸਿੰਘ ਮੀਆਂ, ਦਿੱਲੀ ਵਿਚ ਖੇਤੀਬਾੜੀ ਕੀਮਤ ਕਮਿਸ਼ਨ ਦੇ ਚੇਅਰਮੈਨ ਡਾ. ਤਿਆਗੀ, ਪਿੰਡ ਸੁਖਨਾ ਦੇ ਨਿਰੰਕਾਰੀ, ਪਿੰਡ ਬਲਾਹੜ ਵਿੰਝੂ ਦੇ ਸਰਪੰਚ ਤੇ ਤਸੀਲਦਾਰ ਮਾਨਸਾ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਕੋਟ ਭਾਈ ਪੁਲਿਸ ਪਾਰਟੀ ਤੇ ਭਲਾਈਆਣੇ ਨੇੜੇ ਫਾਇਰਿੰਗ, ਪਿੰਡ ਬੁਟੇਰ ਸ਼ਰੀਹ ਦੇ ਲੰਬੜਦਾਰ ਦੀ ਹੱਤਿਆ ਕਰਨਾ, ਸੀ. ਆਈ. ਡੀ. ਦੇ ਇਕ ਸਿਪਾਹੀ ਨੂੰ ਪਿੰਡ ਡੇਲਿਆਵਾਲੀ ਵਿਚ ਕਤਲ ਕਰਨਾ, ਬੁਢਲਾਡਾ ਨੇੜੇ ਪੁਲਿਸ ਪਾਰਟੀ ਤੇ ਫਾਇਰਿੰਗ, ਮਾਨਸਾ ਦੇ ਭਾਜਪਾ ਪ੍ਰਧਾਨ ਦੀ ਹੱਤਿਆ, ਗੋਲੇ ਵਾਲਾ ਮੰਡੀ ਤੋਂ ਦੋ ਆਦਮੀ ਅਗਵਾ ਕਰਕੇ 11 ਲੱਖ ਰੁਪਏ ਦੀ ਫੀਰੋਤੀ ਹਾਸਿਲ ਕਰਨੀ ਅਤੇ ਫਰੀਦਕੋਟ, ਬਠਿੰਡਾ, ਮਾਨਸਾ ਜ਼ਿਲਿਆ ਵਿਚ ਉਘੇ ਵਿਅਕਤੀਆ ਨੂੰ ਧਮਕੀਆਂ ਭਰੀਆਂ ਚਿੱਸ਼ਠੀਆ ਲਿਖਣੀਆਂ ਅਤੇ ਬਹੁਤ ਸਾਰੇ ਨਿਊਜ ਪੇਪਰ ਏਜੰਟਾਂ ਆਦਿ ਨੂੰ ਮਾਰਨ ਦੀਆਂ ਘਟਨਾਵਾਂ ਸ਼ਾਮਿਲ ਸਨ। ਅਧਿਕਾਰੀਆਂ ਨੇ ਕਿਹਾ ਕੇ ਬਲਵਿੰਦਰ ਸਿੰਘ ਗੰਗਾ ਦਾ ਗਿਰੋਹ ਬਹੁਤ ਹੀ ਖਤਰਨਾਕ ਸੀ ਅਤੇ ਮਾਲਵਾ ਜੋਂਨ ਵਿਚ ਇਸ ਦੀਆਂ ਸਰਗਰਮੀਆਂ ਸਿਖਰਾਂ ਤੇ ਸਨ ਅਤੇ ਇਲਾਕੇ ਵਿਚ ਇਨ੍ਹਾਂ ਦਾ ਜ਼ਬਰਦਸਤ ਭੈਅ ਸੀ। ਇਸ ਗਿਰੋਹ ਦਾ ਸਫਾਇਆ ਹੋਣ ਤੋਂ ਬਾਅਦ ਬਠਿੰਡਾ ਜ਼ਿਲੇ ਵਿਚ ਖਾੜਕੂ ਵਾਦ ਤਕਰੀਬਨ ਤਕਰੀਬਨ ਸਫਾਇਆ ਕਰ ਦਿੱਤਾ ਗਿਆ ਹੈ। ਪਰ ਉਨ੍ਹਾਂ ਮੰਨਿਆ ਕੇ ਜ਼ਿਲੇ ਵਿਚ ਹਾਲੇ ਵੀ 7 ਖਾੜਕੂਆ ਦੀ ਪੁਲਿਸ ਨੂੰ ਤਲਾਸ਼ ਹੈ।