ਬੁੱਢੇ ਜਰਨੈਲਾਂ ਦੇ ਨਾਂ
ਮੇਰਾ ਅੱਜ ਦਾ ਕਲਾਮ
ਉਨ੍ਹਾਂ ਬੁੱਢੇ ਜਰਨੈਲਾਂ ਦੇ ਨਾਮ
ਕੁਝ ਉਹ
ਜਿਹੜੇ ਅੱਜ ਵੀ ਸਾਡੇ ਵਿੱਚ ਰਹਿਕੇ ਲੜ ਰਹੇ ਹਨ
ਕੁਝ ਉਹ
ਜਿਹੜੇ ਛਮਾਂ ਤੋਂ ਸੜ ਗਏ ਹਨ
ਕੁਝ ਉਹ
ਜਿਹੜੇ ਸਰਜ਼ਮੀਂ ਤੋਂ ਕੁਝ ਦੂਰ ਬੈਠੇ ਨੇ
ਪਰ
ਸਾਡੇ ਦਿਲਾਂ ਦੇ ਹਜ਼ੂਰ ਬੈਠੇ ਨੇ
ਸਦਾ ਰਹੇਗਾ ਕੌਮ ਨੂੰ ਤੁਹਾਡੇ ਤੇ ਮਾਣ
ਮੈਂ ਹੋਰ ਕੀ ਦੇ ਸਕਦਾਂ ਸਨਮਾਨ
ਸੱਚੀਂ
ਇਹਨਾਂ ਚਾਰ ਲਫ਼ਜ਼ਾਂ ਤੋਂ ਇਲਾਵਾ
ਹੋਰ ਕੁਝ ਨਹੀਂ
ਚਲੋ ਇਸ ਵਾਰ
ਇਹੋ ਈ ਸਹੀ
ਵੈਸੇ ਵੀ
ਸਮੇਂ ਨੇ ਤੁਹਾਨੂੰ ਬੜਾ ਕੁਝ ਦੇ ਦਿੱਤਾ ਹੈ
“ਜਲਾਲਤ” ਤੋਂ ਲੈ ਕੇ
“ਜਲਾਵਤਨੀ” ਤੱਕ
ਜਦੋਂ ਮੇਰੀ ਕਲਮ ਰੋਂਦੀ ਐ ਤਾਂ
ਇਹਦੀ ਨੋਕ ਚੋਂ
ਬਾਗ਼ੀ ਜੇ ਲਫ਼ਜ਼ ਕਿਰਦੇ ਨੇ
ਤੇ ਇਸ ਬੇਗਾਨੀ ਤੇ ਉਦਾਸ ਜਿਹੀ ਫ਼ਿਜ਼ਾ ਵਿੱਚ
ਤੁਹਾਨੂੰ ਲੱਭਦੇ ਫਿਰਦੇ ਨੇ
ਖੈਰ.....
ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ
ਸਲਾਮ ਸਲਾਮ ਸਲਾਮ
ਤੇ ਮੇਰਾ ਇਹ.....
“ਧਰਮ-ਯੁੱਧ”.....
ਦਾ ਪੈਗ਼ਾਮ
ਤੁਹਾਡੇ ਨਾਮ