ਖਾੜਕੂ ਲਹਿਰ ਦਾ ਜਨਮ
ਖਾੜਕੂ ਲਹਿਰ ਦਾ ਜਨਮ
ਛੱਡੋ ਮੋਹ ਪਰਿਵਾਰਾਂ ਦੇ ਖਾਲਸਾ ਜੀ
ਘੇਰਿਆ ਦੁੱਖਾਂ ਨੇ ਪੰਥ ਪਰਿਵਾਰ ਨੂੰ ਅੱਜ
ਸਿਰ ਅੱਜ ਤੋਂ ਕੌਮ ਨੂੰ ਸੌਂਪ ਦੇਈਏ
ਨਿਭਾਈਏ ‘ਪੰਜ ਪਿਆਰਿਆਂ’ ਨਾਲ ਕੀਤੇ ਇਕਰਾਰ ਨੂੰ ਅੱਜ
ਬਾਜ਼ਾਂ ਵਾਲੇ ਨੇ ਬਖਸ਼ੀ ਜੋ ਖਾਲਸੇ ਨੂੰ
ਆਪਾਂ ਚੁੱਕੀਏੇ ਉਸ ਤਲਵਾਰ ਨੂੰ ਅੱਜ
ਪੁੱਤ ਬਾਗੀਆਂ ਦੇ ਅਸੀਂ ‘ਸੁਖਦੀਪ ਸਿੰਘਾ’
ਬਾਗੀ ਬਣਕੇ ਦਿਖਾਈਏ ਸਰਕਾਰ ਨੂੰ ਅੱਜ
ਬੜੇ ਚਿਰਾਂ ਤੋਂ ਸ਼ਾਂਤ ਚਿਤ ਅਸੀਂ ਬੈਠੇ
ਕੀਤੀ ਵੈਰੀਆਂ ਨੇ ਸ਼ਾਂਤੀ ਭੰਗ ਸਾਡੀ
ਅਸੀਂ ਘਰ ਪਰਿਵਾਰ ਸਭ ਵਾਰ ਦੇਣੇ
ਸਿੰਘੋ ਪੰਥ ਨੂੰ ਅੱਜ ਹੈ ਮੰਗ ਸਾਡੀ
ਅਸੀਂ ਲਹਿਰ ਸ਼ਹੀਦਾਂ ਦੀ ਸਿਰਜ ਦਿੱਤੀ
ਟੁੱਟੀ ਮਰਨ ਦੀ ਜਦੋਂ ਵੀ ਸੰਗ ਸਾਡੀ
ਕਰ ਲੋ ਤਿਆਰੀਆਂ ਸਾਰੇ ‘ਸੁਖਦੀਪ ਸਿੰਘਾ’
ਅੱਜ ਤੋਂ ਹਿੰਦ ਸਰਕਾਰ ਨਾਲ ਜੰਗ ਸਾਡੀ
ਗੁਰੂ ਦਸਮੇਸ਼ ਬਾਗੀ, ਨਲੂਆ ਵੀਰ ਬਾਗੀ
ਸਾਡਾ ਬਾਗੀ ਹੈ ਪੰਥ ਪਰਿਵਾਰ ਸਿੰਘੋ
ਸਾਡਾ ਖੂਨ ਬਾਗੀ, ਸਾਡੀ ਜਾਤ ਬਾਗੀ
ਸਾਡਾ ਬਾਗੀਆਂ ਦੇ ਨਾਲ ਵਿਹਾਰ ਸਿੰਘੋ
ਬਾਗੀ ਨਾਮ ਸਾਡਾ, ਜੰਮੇ ਬਾਗੀਆ ਦੇ
ਸਾਡਾ ਬਾਗੀਆਂ ਦੇ ਨਾਲ ਪਿਆਰ ਸਿੰਘੋ
ਊਧਮ ਸਿੰਘ ਬਾਗੀ, ਭਗਤ ਸਿੰਘ ਬਾਗੀ
ਸਾਡਾ ਬਾਗੀ ਸੀ ਸਰਾਭਾ ਸਰਦਾਰ ਸਿੰਘੋ
ਅਸੀਂ ਰਾਜੇ ਜਾਂ ਬਾਗੀ ‘ਸੁਖਦੀਪ ਸਿੰਘਾ’
ਕੰਬੇਗੀ ਬਾਗੀਆਂ ਤੋਂ ਹੁਣ ਸਰਕਾਰ ਸਿੰਘੋ
ਲਿਖੀ ਰਾਂਝੇ ਦੇ ਭਾਗਾਂ ਵਿਚ ਹੀਰ ਕਹਿੰਦੇ
ਸਾਡੀ ਕਿਸਮਤ ਵਿਚ ਕਿਉਂ ਜੰਜ਼ੀਰ ਸਿੰਘੋ
ਸਿੰਘਾਂ ਵਾਸਤੇ ਗਾਲ ਗ਼ੁਲਾਮ ਹੋਣਾ
ਕੰਨ੍ਹ ਲਾ ਕੇ ਸੁਣੋ ਤਕਰੀਰ ਸਿੰਘੋ
ਮਾਣ ਨਾਲ ਕਿਹਾ ਸੀ ਕਦੇ ਕਲਗੀਧਰ ਨੇ
ਖਾਲਸਾ ਜਿਊਂਦਾ ਹੈ ਅਜੇ ਸੂਰਬੀਰ ਸਿੰਘੋ
ਹੱਥੀਂ ਲਿਖਾਂਗੇ ਲੇਖ ‘ਸੁਖਦੀਪ ਸਿੰਘਾ’
ਸਾਡੇ ਵੱਲ ਹੈ ਉੱਚ ਦਾ ਪੀਰ ਸਿੰਘੋ
From : 'Jangnama Singhan tey Bipran' by Sukhdeep Singh Barnala
E-mail: baagee@yahoo.com
Mob: 0091 9878686684