ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਨੂੰ……
ਸਾਨੂੰ ਸਭ ਯਾਦ ਹੈ ਦੋਸਤਾ
ਸਾਨੂੰ ਸਭ ਯਾਦ ਹੈ
ਅਸੀਂ ਭੁੱਲੇ ਨਹੀਂ
………ਤੇਰਾ ਕੇਸਰੀ ਦੁਮਾਲਾ
ਤੇਰਾ ਨਿਹੰਗ ਬਾਣਾ
ਤੇਰੇ ਮੋਢੇ ਦੀ ਰਾਈਫਲ ਤੇਰਾ ਠਾਠ ਨਾਲ ਤੁਰਨਾ
ਤੇ ਮਿੱਠਾ-ਮਿੱਠਾ ਮੁਸਕਰਾਣਾ
ਸਾਨੂੰ ਸਭ ਯਾਦ ਹੈ ਦੋਸਤਾ
………ਸਾਨੂੰ ਸਭ ਯਾਦ ਹੈ
ਤੇਰੇ ਸਾਹਾਂ ਦੀ ਆਹਟ
ਤੇਰੇ ਹਿਰਦੇ ਦੀ ਧੜਕਣ
ਤੇਰੇ ‘ਗੁਰੂ-ਗੁਰੂ’ ਜਪਣਾ
ਖਾਤਰ ਗੁਰੂ ਦੀ ਤੇਰਾ ਕੰਢਿਆਂ ‘ਤੇ ਤੁਰਨਾ
ਤੇਰਾ ਖੰਡੇ ‘ਤੇ ਨੱਚਣਾ
ਸਾਨੂੰ ਸਭ ਯਾਦ ਹੈ ਦੋਸਤਾ
………ਸਾਨੂੰ ਸਭ ਯਾਦ ਹੈ
ਤੇਰਾ ਛੱਡ ਸੁੱਖ ਨੀਂਦਾਂ
ਸੰਘਰਸ਼ ਵਿਚ ਵੜਨਾ
ਤੇਰਾ ਕਰ ਕੇ ਹੌਸਲਾ
ਸਾਥੀਆਂ ਨਾ ਖੜਨਾ
ਖਾਤਰ ਗਰੀਬਾਂ-ਮੁਜ਼ਲੂਮਾਂ ਦੀ ਲੜਨਾ
ਸਾਨੂੰ ਸਭ ਯਾਦ ਹੈ ਦੋਸਤਾ
………ਸਾਨੂੰ ਸਭ ਯਾਦ ਹੈ
ਸ਼ਹਾਦਤ ਦਾ ਦਿਨ ਤੇਰੀ ਬੀਤੀ ਹਯਾਤੀ
‘ਕੱਲੇ-‘ਕੱਲੇ ਯਾਦ ਨੇ ਤੇਰੇ ਸਾਰੇ ਸਾਥੀ
ਉਹ ਅਨੋਖ, ਮਨਮੋਹਣ ਜਿਹੇ ਬੱਬਰਾਂ ਦੇ ਚਿਹਰੇ
ਨਾਲ ਕਸ਼ਟਾਂ ਦੇ ਜੂਝੇ ਹੋਏ ਸਬਰਾਂ ਦੇ ਚਿਹਰੇ
ਸੁੱਲਖਣ, ਸੁਖਦੇਵ ਜਿਹੇ ਜਾਂਬਾਜ਼ਾਂ ਦੀ ਬਾਜ਼ੀ
ਸਿੱਖ ਰਾਜ ਖ਼ਾਤਰ ਭਰੀਆਂ ਪਰਵਾਜ਼ਾਂ ਦੀ ਬਾਜ਼ੀ
ਸਾਨੂੰ ਸਭ ਯਾਦ ਹੈ ਦੋਸਤਾ
………ਸਾਨੂੰ ਸਭ ਯਾਦ ਹੈ
ਨਾ ਭੁੱਲੇ ਹਾਂ, ਨਾ ਭੁੱਲਾਂਗੇ ਤੁਹਾਡੀ ਕਰਬਾਨੀ
ਰੱਖਾਂਗੇ ਸਾਂਭ-ਸਾਂਭ ਹਰ ਕੀਮਤੀ ਨਿਸ਼ਾਨੀ
ਜੇ ਸਮੇਂ ਨੇ ਪਰਕਰਮਾ ‘ਚੋਂ ਨਕਸ਼ ਮਿਟਾ ਦਿੱਤੇ
ਦਿਲਾਂ ਚੋ ਉਹ ਕਿਵੇਂ ਮਿਟਾ ਸਕਣਗੇ…?
ਸ਼ਾਡੇ ਇਰਾਦੇ ਉਹ ਕਿਵੇਂ ਹਟਾ ਸਕਣਗੇ…?
ਤੁਹਾਡੀ ਛੇੜੀ ਹੋਈ ਹੱਕਾਂ ਦੀ ਜੰਗ ਲਈ ਲੜਾਂਗੇ
ਅਸੀਂ ਖ਼ਾਲਸਤਾਨ ਦੀ ਉਮੰਗ ਲਈ ਲੜਾਂਗੇ
ਕਿਉਂਕਿ, ਸਾਨੂੰ ਸਭ ਯਾਦ ਹੈ ਦੋਸਤਾ
………ਸਾਨੂੰ ਸਭ ਯਾਦ ਹੈ