Saturday, July 11, 2026

Established 2005 • ISSN Registration : 1930-0107

ਨਕਲੀ ਨਿਹੰਗ ਪੂਹਲੇ ਦੇ ਨਾਂ

Panthic Archives Article (Category: Poetry)

Originally published on: June 20, 2008
Author/Source: Sukhdeep Singh Barnala

ਭਾਜੀਆਂ ਮੋੜਦਾ ਖ਼ਾਲਸਾ ਰਿਹਾ ਮੁੱਢੋਂ
ਤੇਰੇ ਵਰਗਿਆਂ ਭੇਖੀ ਲੁਟੇਰਿਆਂ ਨੂੰ
ਖਹਿਣਾ ਬਾਜਾਂ ਨਾਲ ਕਦੇ ਵੀ ਸ਼ੋਭਦਾ ਨਹੀਂ
ਕਾਵਾਂ, ਤਿੱਤਰਾਂ ਅਤੇ ਬਟੇਰਿਆਂ ਨੂੰ

ਕਾਹਨੂੰ ਗੁਰਾਂ ਦੇ ਬਾਣੇ ਨੂੰ ਲਾਜ ਲਾਵੇਂ
ਧੋਤੀ, ਟੋਪੀ ਤੇ ਜਨੇਊ ਲੈ ਧਾਰ ਠੱਗਾ
ਤੂੰ ਤਾਂ ਬਾਹਮਣੀ ਸਰਕਾਰ ਦਾ ਹੱਥ ਠੋਕਾ
ਮਨੂਵਾਦ ਦਾ ਕਰ ਪ੍ਰਚਾਰ ਠੱਗਾ

ਤੇਲ ਪੰਥ ਦੀਆਂ ਜੜ੍ਹਾਂ ʼਚ ਬੜਾ ਪਾਇਆ
ਤੇਰੇ ਯਾਰ ਜੁੰਡੀ ਦੇ, ਭੇਖੀ ਅਕਾਲੀਆਂ ਨੇ
ਰਲ ਕੇ ਹਿੰਦ ਨਾਲ ਰਹਿੰਦੀ ਕਸਰ ਕੱਢੀ
ਤੇਰੇ ਵਰਗੀਆਂ ਬਿੱਲੀਆਂ ਕਾਲੀਆਂ ਨੇ

ਸੁਮੇਧ ਸੈਣੀ ਜਿਹੇ ਤੇਰੇ ਲੰਗੋਟੀਆਂ ਨੇ
ਬੜੇ ਕੀਤੇ ਨੇ ਅੱਤਿਆਚਾਰ ਇੱਥੇ
ਪੁੱਤ ਮਾਵਾਂ ਦੇ ਹਜਾਰਾਂ ਈ ਸ਼ਹੀਦ ਕੀਤੇ
ਕਈ ਲਾਪਤਾ ਸਿੰਘ ਸਰਦਾਰ ਇੱਥੇ

ਥਾਪੜਾ ਪੰਥ ਦੇ ਦੁਸਮਣਾ ਦਿੰਦੇ ਰਹਿਣਾ
ਕਾਤਲਾਂ, ਬੇਗੈਰਤਾਂ, ਬੱਜਰ-ਕੁਰਹਿਤੀਆਂ ਨੂੰ
ਖਿਤਾਬ 96 ਵੇਂ ਕਰੋੜੀ ਵੀ ਮਿਲੀ ਜਾਣੇ
ਤੇਰੇ ਵਰਗਿਆਂ ਨਸ਼ਈ ਬਲੈਕੀਆਂ ਨੂੰ

ਪਰ ਜਦੋਂ ਖ਼ਾਲਸਾ ਦਰਬਾਰ ਦੀ ਗੱਲ ਚੱਲੀ
ਪਾਈ-ਪਾਈ ਦਾ ਲਵਾਂਗੇ ਹਿਸਾਬ ਠੱਗਾ
ਬੜੀਆਂ ਇੱਜਤਾਂ ਨਿਲਾਮ ਤੂੰ ਕੀਤੀਆਂ ਨੇ
ਬਥੇਰਾ ਲੁੱਟ ਲਿਆ ਤੂੰ ਪੰਜਾਬ ਠੱਗਾ

ਕਰਕੇ ਕਬਜੇ ਗੁਰਾਂ ਦੇ ਧਾਮਾਂ ਉਤੇ
ਕਰ ਲਈਆਂ ਨੇ ਬੜੀਆਂ ਮਨਮਾਨੀਆਂ ਤੂੰ
ਕੋਹੇ ਰਾਹਗੀਰ ਤੂੰ ਕੇਸਰੀ ਕਾਫ਼ਲੇ ਦੇ
ਦਫ਼ਨ ਕੀਤੀਆਂ ਕਈ ਜੁਆਨੀਆਂ ਤੂੰ

ਪੰਥ ਖ਼ਾਲਸੇ ਨੇ ਕਿਸੇ ਨੂੰ ਬਖ਼ਸਿਆ ਨਈਂ
ਭਾਵੇਂ ਕੋਈ ਵੀ ਹੋਵੇ ਸਰਕਾਰ ਠੱਗਾ
ਫ਼ਲ ਭੁਗਤ ਲਏ ਭੇਖੀਆ ਕੀਤੀਆਂ ਦੇ
ਹੁਣ ਚੁੱਕ ਲਈ ਅਸੀਂ ਤਲ਼ਵਾਰ ਠੱਗਾ