ਅੱਖਾਂ ਪਾੜ ਕੇ ਨਾ ਵੇਖ
ਕਿ ਮੈਂ ਕੀ ਕਰ ਰਿਹਾ ਹਾਂ
ਬੱਸ ‘ਤਲਵਾਰ’ ਦੇ ਸਹਾਰੇ
‘ਤਕਦੀਰ’ ਘੜ ਰਿਹਾ ਹਾਂ
ਹੈਰਾਨ ਪਰੇਸ਼ਾਨ ਹਾਂ ਮੈਂ, ਕਿਵੇਂ ਰਹੇ ਅਸੀਂ ਸੁੱਤੇ
ਸ਼ੇਰਾਂ ਨਾਲ ਹੋਏ ਧੋਖੇ, ਬਾਜ਼ੀ ਲੈ ਗਏ ਕੁੱਤੇ
ਜਗਾਇਆਂ ਨਾ ਜਾਗੇ ਧਮਾਕੇ ਤੋਂ ਉਂਠੇ
‘ਅਜ਼ਾਦ ਦੇਸ਼’ ਦੇ ਥਾਣੇ ’ਚ ਲਟਕਦੇ ਸੀ ਪੁੱਠੇ
ਬਦਕਿਸਮਤਾਂ ਦੇ ਮੱਥੇ ਦੀਆਂ
ਲਕੀਰਾਂ ਪੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਸਮਾਂ ਚਲਾ ਗਿਆ ਸੀ ਕਿਥੇ ਤੋਂ ਕਿਥੇ
ਘੁੱਟ ਸਬਰ ਦਾ ਭਰਨਾ ਪੈਣਾ ਸੀ ਜਿਥੇ
ਸ਼ਾਂਤੀ ਤੇ ਹੱਕਾਂ ਦੀਆਂ ਮੁੱਕ ਗਈਆਂ ਬਾਤਾਂ
ਬੱਸ ਝੂਠੇ ਜੇ ਮੁਕਾਬਲੇ ਤੇ ਲਾਵਾਰਿਸ ਜੀਆਂ ਲਾਸ਼ਾਂ
ਤੇਰੇ ਸ਼ਹਿਰ ਦਾ ਬਸ਼ਿੰਦਾ ਹਾਂ
ਤਾਹੀਓਂ ਪਲ-ਪਲ ਮਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਗੁਰੂ ਬਾਬੇ ਦੇ ਦਰ ਤੇ ਜਦੋਂ ਟੈਂਕ ਆਣ ਖੜਗੇ
ਵੇਂਹਦਿਆਂ ਹੀ ਬਾਬੇ ਦੇ ਘਰ ਵਿੱਚ ਵੜਗੇ
ਬੜੇ ਬੰਬ ਡਿੱਗੇ, ਗੋਲੀਆਂ ਵੀ ਚੱਲੀਆਂ
ਗੰਗੂ ਦੀ ਧੀ ਕੋਲੇ ਖ਼ਬਰਾਂ ਵੀ ਘੱਲੀਆਂ
ਤਾਹੀਓਂ ਤਾਂ ਸੀਸ ਦੇ ਕੇ
ਮੈਂ ਫ਼ੀਸ ਭਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਪੰਜਾਂ ਕੁ ਮਹੀਨਿਆਂ ਬਾਅਦ ਰੌਲਾ ਜਾ ਪੈ ਗਿਆ
ਹਰਿਮੰਦਰ ਤੇ ਹਮਲੇ ਦਾ ਬਦਲਾ ਕੋਈ ਲੈ ਗਿਆ
“ਸਫਦਰਜੰਗ ਰੋਡ” ਤੇ ਬੀਬੀ ਸੀ ਮਰਗੀ
ਮਰਦੀ-ਮਰਦੀ ਪੁਆੜਾ ਇੱਕ ਖੜ੍ਹਾ ਹੋਰ ਕਰਗੀ
ਗੱਲ ਪਾ ਕੇ ਟਾਇਰ ਜੋ
ਜਿੰਦਾ ਸੜ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਲਾਡੋ ਭੈਣ ਮੇਰੀ ਸੀ, ਗੁੰਮ ਹੋਈ ਉਸ ਦਿਨ
ਨਾ ਮਾਰੋ ਜ਼ਾਲਮੋਂ, ਮਾਂ ਧਾਹੀਂ ਰੋਈ ਉਸ ਦਿਨ
ਦਾੜ੍ਹੀ ਕੇਸ ਬਾਪੂ ਦੇ
ਕੱਟ ਲਏ ਦੇਸ਼ ਵਾਸੀਆਂ
ਸਭ ਨਾਨੇ, ਮਾਮੇ, ਮਾਰਤੇ
ਨਾਲੇ ਚਾਚੇ, ਭੂਆ, ਮਾਸੀਆਂ
ਆਨੰਦਪੁਰ ਦੇ ਪਰਿਵਾਰ ਨਾਲ
ਸਾਂਝ ਨਵੀਂ ਮੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਜਾਨ ਦਿੱਲੀਓਂ ਬਚਾਕੇ ਸੀ ਪੰਜਾਬ ਵੱਲ ਭੱਜਿਆ
ਮਾਤ ਭੂਮੀ ਆ ਕੇ ਇੱਕ ਝਟਕਾ ਜਾ ਲੱਗਿਆ
ਖਾਖੀ ਵਰਦੀ ਵਾਲੇ ਉਦੋਂ ਹਲਕੇ ਵੇਖ ਮੈਨੂੰ
ਫਿਰ ਮੇਰੇ ਤੇ ਕੀ ਬੀਤੀ ਕੀ ਦੱਸਾਂ ਮੈਂ ਤੈਨੂੰ
ਇਹ ਸ਼ੌਂਕ ਨਹੀਂ ਮੇਰਾ
ਹੱਥ ਏ.ਕੇ. ਫੜ੍ਹ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਰਾਜ ਖੁਹਾਇਆ, ਹਰਿਮੰਦਰ ਢੁਹਾਇਆ
ਪਰਿਵਾਰ ਮਰਵਾਇਆ, ਘਰ-ਬਾਰ ਲੁਟਾਇਆ
ਗਾਂਧੀ ਦਿਆਂ ਵਾਰਸਾਂ ਤੋਂ ਇੱਜ਼ਤਾਂ ਲੁਟਵਾਈਆਂ
ਥਾਣਿਆਂ ’ਚ ਜਾ ਕੇ ਖੱਲਾਂ ਵੀ ਲੁਹਾਈਆਂ
ਨਾਂ ਵੀ ਅੱਜ ਤੋਂ ਆਪਣਾ
ਅੱਤਵਾਦੀ ਧਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
ਜ਼ਰਾਇਮ ਪੇਸ਼ਾ ਕੌਮ ਹਾਂ ਮੈਂ ਤੇ ਮੇਰੇ ਪੁਰਖੇ
ਵੈਰੀ ਲੰਡਨ ਜਾ ਕੇ ਸੋਧੇ, ਅਸੀਂ ਕੱਤੇ ਨਹੀ ਚਰਖੇ
ਮੋੜਾਂਗੇ ਯਾਰੋ ਭਾਜੀਆਂ ਹੁਣ ਦੂਣ ਸਵਾਈਆਂ
ਮਰਦ ਦੇ ਹਾਂ ਪੁੱਤਰ ਚੂੜੀਆਂ ਨਹੀਂ ਪਾਈਆਂ
ਅੱਜ ਤੋਂ ਬਾਗ਼ੀ ਹੋਣ ਦਾ
ਮੈਂ ਐਲਾਨ ਕਰ ਰਿਹਾ ਹਾਂ
ਇਹ ਤਾਂ ਹੋਣੀ ਹੈ ਮੇਰੀ
ਜੋ ਬਿਆਨ ਕਰ ਰਿਹਾ ਹਾਂ
mann hunda khush gal vande naal.
pehlaan vaar kalmaan naal pishon vaar khande naal