
Psuedo-Sikh Harbhajan Sinh in a Ravan costume
ਡਮੀ ਸਿੱਖਾਂ ਦੀ ਹੋਛੀਆਂ ਹਰਕਤਾਂ
ਅਮਰਬੀਰ ਸਿੰਘ
ਪਿਛਲੇ ਲੰਬੇ ਸਮੇਂ ਤੋਂ ਬ੍ਰਾਹਮਣ ਵਾਦੀ ਤਾਕਤਾਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਜੋੜ੍ਹਨ ਦੀਆਂ ਬੇਪਨਾਹ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਈਆਂ। ਅਜਿਹਾ ਕਰਨ ਲਈ ਉਹ ਵੱਖ-੨ ਤਰ੍ਹਾਂ ਦੇ ਹੱਥਕੰਡੇ (ਢੰਗ, ਤਰੀਕੇ) ਅਪਨਾਅ ਰਹੀਆਂ ਹਨ। ਪਹਿਲਾਂ ਤਾਂ ਉਹਨਾਂ ਵੱਲੋਂ ਸਿੱਖ ਸਮਾਜ ਅੰਦਰ ਫਰਜ਼ੀ ਆਇਡਲ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸਿੱਖ ਨੌਜਵਾਨ ਇਕ ਆਦਰਸ਼ (ਰੋਲ ਮਾਡਲ) ਦੀ ਤਰ੍ਹਾਂ ਵੇਖਣ ਲਗ ਪੈਂਦੇ ਹਨ, ਫਿਰ ਇਹਨਾਂ ਦੀ ਵਰਤੋਂ ਸਿੱਖ ਧਰਮ ਨੂੰ ਢਾਹ ਲਾਉਣ ਲਈ ਕੀਤੀ ਜਾਂਦੀ ਹੈ। ਜੋ ਕੀ ਸਿੱਖ ਧਰਮ ਲਈ ਗਭੀਰ ਖਤਰਾ ਬਣਦਾ ਜਾ ਰਹਾ ਹੈ। ਅਜਿਹਾ ਕਰਨ ਲਈ ਉਹ ਮਨੌਰੰਜ਼ਨ ਸਾਧਨਾ ਦਾ ਪ੍ਰਯੋਗ ਕਰ ਰਹੀਆਂ ਹਨ, ਜਿਵੇਂ : ਟੈਲੀਵਿਜ਼ਨ, ਫਿਲਮਾਂ ਆਦਿ।
ਪਿਛਲੇ ਦਿਨੀ ਟੀ. ਵੀ. ਤੇ ਵੱਖ-੨ ਨਿਊਜ਼ ਚੈਨਲਾਂ ਤੇ ਇਕ ਉੱਘੇ ਕ੍ਰਿਕਟ ਖਿਡਾਰੀ ਹਰਭਜਨ ਸਿੰਘ (ਜੋ ਕਿ ਸਿੱਖ ਧਰਮ ਨਾਲ ਸੰਬੰਧਿਤ ਹੈ) ਨੂੰ ਇਕ ਹਿੰਦੂ ਦੇਵੀ ਅੱਗੇ ਅਪਣੇ ਕ੍ਰਿਕਟ ਵਿਚ ਚੰਗੇ ਪ੍ਰਦਰਸ਼ਨ ਲਈ ਉਸ ਨੂੰ ਮੱਥਾ ਟੇਕਦੇ ਤੇ ਪੂਜਾ ਕਰਦੇ ਹੋਏ ਦਿਖਾਇਆ ਗਿਆ, ਇਸ ਨੂੰ ਕੋਈ ਪੁਛੇ ਕਿ ਪਿਛਲੇ ਸਮੇਂ ਵਿਚ ਵੱਖ-੨ ਦੇਵੀ ਮੰਦਰਾਂ ਵਿਚ ਸੈਂਕੜੇ ਲੋਕ ਭਗਦੜ ਮਚਣ ਕਾਰਨ (ਬੰਬ ਦੀ ਅਫਵਾਹ ਜਾਂ ਕੰਧ ਡਿਗਣ ਦੀ ਅਫਵਾਹ ਕਾਰਨ) ਆਪਣੀਆਂ ਜਾਨਾਂ ਗੁਵਾਈਆਂ ਦੇਵੀ ਉਹਨਾਂ ਨੂੰ ਤਾਂ ਬਚਾ ਨਹੀ ਸਕੀ, ਤੇਰੇ ਚੌਕੇ ਛੱਕੇ ਕਿਵੇਂ ਲਗਵਾਏਗੀ। ਇਥੇ ਹੀ ਬੱਸ ਨਹੀਂ ਕੁਝ ਦਿਨ ਬਾਅਦ ਉਸ ਨੂੰ ਰਾਵਣ ਦੇ ਭੇਸ ਵਿਚ ਦਿਖਾਇਆ ਗਿਆ ਜੋ ਕਿ ਸੀਤਾ ਦੇ ਨਾਲ ਇਕ ਗਾਣੇ ਵਿਚ ਨੱਚਦਾ ਹੋਇਆ ਦਿਖਾਇਆ ਗਿਆ, ਜਿਸ ਵਿਚ ਉਸ ਨੇ ਸਿਰ ਤਿਲਕ ਵੀ ਲਗਾਇਆ ਹੋਇਆ ਸੀ, ਇਹ ਗਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਕਿ ਇਕ ਵਿਅਕਤੀ ਜਿਸ ਨੂੰ ਕਿ ਸਿੱਖ ਨੌਜਵਾਨਾਂ ਅੱਗੇ ਇਕ ਰੋਲ ਮਾਡਲ ਬਣਾ ਕੇ ਪੇਸ਼ ਕੀਤਾ ਹੈ ਤੇ ਹੋਲੀ ਹੋਲੀ ਉਸ ਨੂੰ ਹਿੰਦੂ ਧਰਮ ਦੇ ਪ੍ਰਚਾਰ ਲਈ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਉਹ ਕਾਫੀ ਵਿਵਾਦਾਂ ਕਾਰਨ ਸੁਰਖੀਆਂ ਵਿਚ ਰਿਹਾ ‘ਉਸ ਨੂੰ ਸਿਰ ਦੇ ਵਾਲ ਖੁੱਲ ਕੇ ਰੇਪ ਮਾਡਲਿੰਗ ਤੇ ਸਰਾਬ ਦੀ ਕੰਪਨੀ ਦੇ ਵਿਗਿਆਪਨ ਵਿਚ ਦਿਖਾਇਆ ਗਿਆ’ ਜੋ ਕਿ ਸਿੱਖ ਨੌਜਵਾਨਾਂ ਲਈ ਇਕ ਵੱਡਾ ਖਤਰਾ ਹੈ।
ਇਹ ਬਿਪਰਵਾਦੀ ਤਾਕਤਾਂ ਪੈਸੇ ਜਾਂ ਆਹੁਦੇ ਦੇ ਭੁੱਖੇ ਇਹਨਾਂ ਵਿਅਕਤੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਤਦੀਆਂ ਆ ਰਹੀਆਂ ਹਨ ਜਿੰਨਾ ਦੀ ਵਧੀਆਂ ਉਦਾਹਰਣ ਸਾਬਕਾ ਕ੍ਰਿਕਟ ਖਿਡਾਰੀ ਤੇ ਮੌਜੂਦਾ ਐਮ. ਪੀ. ਨਵਜੌਤ ਸਿੰਘ ਸਿੱਧੂ ਤੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਜੋ ਕਿ ਸ਼ਰੇਆਮ ਇਹਨਾਂ ਬ੍ਰਾਹਮਣੀ ਰੀਤੀ ਰਿਵਾਜ਼ਾਂ ਨੂੰ ਅਪਨਾਅ ਕੇ ਸਿੱਖ ਰਹਿਤ ਮਰਿਯਾਦਾ ਦੀ ਧੱਜੀਆਂ ਉੱਡਾ ਰਹੇ ਹਨ। ਜਿਸ ਨਾਲ ਵੱਡੇ ਤਬਕੇ ਵਿਚ ਸਿਖ ਅਬਾਦੀ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਇਹ ਗੱਲ ਕੋਈ ਨਵੀਂ ਨਹੀਂ ਪੁਰਾਣੇ ਸਮਿਆਂ ਤੋਂ ਧਰਮ ਦੇ ਖੇਤਰ ਵਿਚ ਚਲਦੀ ਆ ਰਹੀ ਹੈ ਕਿ ਜੇ ਕਿਸੇ ਧਰਮ ਨੂੰ ਖਤਮ ਹੈ ਤਾਂ ਉਸ ਧਰਮ ਦੇ ਉਹਨਾਂ ਵਿਅਕਤੀਆਂ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ ਜਾਵੇ ਜਿੰਨ੍ਹਾਂ ਨੂੰ ਕਿ ਲੋਕ ਆਦਰਸ਼ (ਰੋਲ ਮਾਡਲ) ਦੀ ਮੰਨਦੇ ਹਨ, ਬਾਕੀ ਸਾਰੇ ਹੀ ਉਹਨਾਂ ਦੇ ਪਿੱਛੇ-੨ ਆ ਜਾਣਗੇ। ਤੇ ਇਹੀ ਢੰਗ, ਤਰੀਕੇ ਇਹ ਬ੍ਰਾਹਮਣਵਾਦੀ, ਬਿਪਰਵਾਦੀ ਤਾਕਤਾਂ ਹੁਣ ਸਿੱਖ ਧਰਮ ਨੂੰ ਖਤਮ ਕਰਨ ਲਈ ਅਪਨਾ ਰਹੀਆਂ ਹਨ।
ਮਹਾਤਮਾ ਬੁੱਧ ਨੇ ਵੀ ਇਹੀ ਤਰੀਕਾ ਅਪਨਾਇਆ, ਉਸ ਨੇ ਸਮਰਾਟ ਅਸੌਕ ਨੂੰ ਆਪਣੇ ਪ੍ਰਭਾਵ ਹੇਠ ਲਿਆਂਦਾ, ਅਸੌਕ ਤੇ ਬੁੱਧ ਧਰਮ ਵਿਚ ਆਉਣ ਨਾਲ ਵੱਡੇ ਪੱਧਰ ਵਿਚ ਬੁੱਧ ਧਰਮ ਦਾ ਵਿਸਥਾਰ ਹੋਇਆ। ਇਹੀ ਸੋਚ ਔਰੰਗਜ਼ੇਬ ਦੀ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਵਾਉਂਣਾ ਚਾਹੁੰਦਾ ਸੀ ਜਿਸ ਨਾਲ ਸਿੱਖ ਅਬਾਦੀ ਅਬਾਦੀ ਖੁਦ-ਬ-ਖੁਦ ਉਹਨਾਂ ਦੇ ਪਿਛੇ ਚਲੀ ਆਵੇਗੀ, ਪਰ ਉਹਨਾਂ ਨੇ ਅਜਿਹਾ ਨਾ ਕਰਦੇ ਹੋਏ ਸ਼ਹੀਦ ਹੋਣਾ ਬੇਹਤਰ ਸਮਝਿਆ।
ਗੁਰੂ ਸਾਹਿਬਾਨਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਬੁੱਤ ਪੂਜਾ ਤੇ ਦੇਵੀ ਦੇਵਤਿਆਂ ਦੀ ਪੂਜਾ ਦਾ ਸਿੱਧੇ ਤੌਰ ਤੇ ਖੰਡਨ ਕੀਤਾ ਹੈ, ਅਗਰ ਜੇ ਕੋਈ ਵੀ ਬੁੱਤ ਪੂਜਾ ਜਾਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਤਾਂ ਉਸ ਨੂੰ ਸਿੱਖ ਨਹੀਂ ਹੈ। ਗੁਰੂ ਗੰ੍ਰਥ ਸਾਹਿਬ ਜੀ ਵਿਚ ਲਿਖਿਆ ਹੈ:-
ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ, ਜਲ ਮਹਿ ਬੂਡਹਿ ਤੇਹਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੩੭)
ਦੇਵੀ ਪੂਜਾ ਮਨਮੁੱਖ ਤੇ ਅੰਨੇ ਲੋਕਾਂ ਦਾ ਕੰਮ ਹੈ:-
ਠਾਕੁਰ ਛੋੜਿ ਦਾਸੀ ਕਉ ਸਿਮਰਹਿ, ਮਨਮੁਖ ਅਨਦ ਅਗਿਆਨਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੧੩੮)
ਮੂਰਤੀ ਪੂਜਾ ਬਾਰੇ ਗੁਰੂ ਸਾਹਿਬਾਨ ਜੀ ਲਿਖਦੇ ਹਨ:-
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥੧॥
(ਸ੍ਰੀ ਗੁਰੁ ਗ੍ਰੰਥਸਾਹਿਬ, ਪੰਨਾ ੧੧੬੦)
ਪਖਾਨ ਪੂਜ ਹੋ ਨਹੀ॥ ਨ ਭੇਖ ਭੀਜ ਹੋ ਕਹੀ॥ (ਪਾਤਸ਼ਾਹੀ ੧੦)
ਸਿੱਖ ਦੇ ਲਈ ਇਕ ਅਕਾਲ ਪੁਰਖ ਦੇ ਇਲਾਵਾ ਕਿਸੇ ਹੋਰ ਦੇ ਦਰ ਤੇ ਮੰਗਣਾ ਸ਼ਰਮ ਵਿਚ ਡੁੱਬ ਮਰਨ ਵਾਲੀ ਗੱਲ ਹੈ:-
ਹਰਿ ਏਕੋ ਦਾਤਾ ਸੇਵੀਏ ਹਰਿ ਇਕ ਧਿਆਇਐ॥
ਹਰਿ ਏਕੋ ਦਾਤਾ ਮਂਗੀਐ ਮਨ ਚਿਂਦਿਆ ਪਾਇਐ॥
ਜੇ ਦੂਜੇ ਪਾਸਹੂ ਸਂਗੀਐ ਤਾ ਲਾਜ ਸਰਾਇਐ॥
(ਵਡਹੰਸ ਕੀ ਵਾਰ ਮ: ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੪੦)
ਜਿਨ੍ਾ ਨੇਹੁ ਦੂਜਾਣੇ ਲਗਾ ਝੂਰਿ ਮਰਹੂ ਸੇ ਵਾਢੀਆ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ, ਪੰਨਾ ੭੬੧)
ਸਿੱਖ ਧਰਮ ਤੇ ਬੈਠੇ ਉੱਚੀ ਪਦਵੀਂ ਤੇ ਬੈਠੇ ਜਥੇਦਾਰਾਂ ਦਾ ਰਵੀਆਂ ਵੀ ਬੇਤੁਕਾ ਹੈ, ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਨੇ ਜੋ ਹਰਭਜਨ ਸਿੰਘ (ਡੀ. ਐਸ. ਪੀ. ਪੰਜਾਬ ਪੁਲਿਸ) ਦੇ ਖਿਲਾਫ ਜੋ ਬਿਆਨ ਦਿਤਾ ਹੈ, ਉਹ ਸਮੂਹ ਸਿੱਖ ਧਰਮ ਤੋਂ ਇਸ ਗਲਤੀ ਦੀ ਮਾਫੀ ਮੰਗੇ, ਇਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੋ ਕਿ ਪਿਛਲੇ ਲੰਬੇ ਅਰਸੇ ਤੋਂ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਰਹਿ ਚੁੱਕਾ ਹੈ ਉਸ ਨੂੰ ਇਹ ਵੀ ਨਹੀਂ ਪਤਾ ਕਿ ਅਕਾਲ ਤਖਤ ਤੇ ਇਕ ਸਿੱਖ ਹੀ ਪੇਸ਼ ਹੋ ਸਕਦਾ ਹੈ ਨਾ ਕੀ ਇਕ ਦਾੜੀ ਕੱਟਾ। ਇਕ ਦੇਵੀ ਪੂਜਕ ਸਿੱਖ ਹੋਣ ਦਾ ਹੱਕਦਾਰ ਹੀ ਨਹੀਂ ਹੈ।
ਸੋ ਹਰ ਇਕ ਸਿੱਖ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਤੋਂ ਬਿਪਰਵਾਦੀ ਤਾਕਤਾਂ ਵਲੋਂ ਖੜੇ ਕੀਤੇ ਗਏ ਇਹਨਾਂ ਫਰਜੀ ਆਦਰਸ਼ਾਂ (ਆਈਡਲਾਂ) ਤੋਂ ਸੁਚੇਤ ਰਹਿਣ। ਇਹਨਾਂ ਵੱਲ ਧਿਆਨ ਨਾ ਦਿੰਦੇ ਹੋਏ, ਗੁਰੂ ਸਾਹਿਬ ਦੀਆਂ ਸਿੱਖਿਆਂ ਤੇ ਉਹਨਾਂ ਵਲੋਂ ਲਿਖੀ ਅਲਾਹੀ ਬਾਣੀ ਅਪਨਾ ਕੇ ਗੁਰੂ ਕਾ ਸਿੱਖ ਹੋਣ ਦਾ ਮਾਣ ਹਾਸਲ ਕਰੋ।