
Special Message from Giani Bhupinder Singh Boparai, Jathedar Joginder Singh Rakba (Shiromani Panth Akali Budha Dal) and others on the announcement of 'Sikh Jagitri Manch' organization.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਗੁਰੂ ਪਿਆਰੇ ਖਾਲਸਾ ਜੀਓ ਅੱਜ ਸਿੱਖ ਕੌਮ ਬਹੁਤ ਹੀ ਸੰਕਟ ਮਈ ਦੌਰ ਵਿਚੋਂ ਗੁਜਰ ਰਹੀ ਹੈ । ਇੱਕ ਪਾਸੇ ਹਿੰਦੂਵਾਦੀ ਰਾਜਸੀ ਗਲਬਾ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਦੂਜੇ ਪਾਸੇ ਦੇਹਧਾਰੀ ਗੁਰੂ ਡੰਮ ਦਾ ਤੰਦੂਆ ਜਾਲ ਕੌਮ ਨੂੰ ਨਿਗਲਨ ਦਾ ਯਤਨ ਕਰ ਰਿਹਾ ਹੈ । ਦਾਜ ਪ੍ਰਥਾ, ਭਰੂਣ ਹੱਤਿਆ, ਨਸੇ ਅਤੇ ਵੱਧ ਰਿਹਾ ਪੱਤਿਤਪੁਣਾ ਆਦਿ ਅਨੇਕ ਸਮਾਜਿਕ, ਆਰਥਿਕ, ਰਾਜਨੀਤਿਕ ਸਮੱਸਿਆਵਾਂ ਦੀ ਦਲ-ਦਲ ਵਿੱਚ ਦਿਨੋ-ਦਿਨ ਕੌਮ ਨਿਘਰ ਰਹੀ ਹੈ । ਜੇਕਰ ਸਿੱਖ ਸਿਧਾਂਤਕ ਨਜ਼ਰੀਏ ਤੋ ਦੇਖੀਏ ਤਾਂ ਬਿਨਾਂ ਸੱਕ ਸਾਡੀ ਕੌਮ ਕ੍ਰਮ -ਕਾਂਡਾਂ ਵਿੱਚ ਗ੍ਰਸੀ ਹੋਈ ਹੈ ।
ਜਾਣੇ ਅਣਜਣੇ ‘ਬਿਪਰਨ ਕੀ ਰੀਤ’ ਦੇ ਬਹੁਤ ਸਾਰੇ ਤੱਤਾਂ ਨਾਲ ਸਾਡੀ ਗੂੜ੍ਹੀ ਸਾਂਝ ਪੈ ਚੁਕੀ ਹੈ । ਅਸੀਂ ਗੁਰੂ ਦੇ ਦਰਸਾਏ ਮਾਰਗ ਤੋ ਦੂਰ ਹੁੰਦੇ ਜਾ ਰਹੇ ਹਾਂ ।ਸਾਡੀ ਕੌਮ ਵਿਚਲੀ ਧੜੇ-ਬੰਦੀ ਸਿਧੇ ਅਸਿਧੇ ਢੰਗ ਨਾਲ ਧਾਰਮਿਕ ਸੰਸ਼ਥਾਵਾਂ,ਸੰਪਰਦਾਵਾਂ ਅਤੇ ਜਥੇਬੰਦੀਆਂ ਨੂੰ ਆਪਣੇ-ਆਪਣੇ ਹਿਤ ਵਿੱਚ ਵਰਤਨ ਤੋ ਗਰੇਜ ਨਹੀਂ ਕਰਦੀ । ਜਿਥੋਂ ਤੱਕ ਉਪਰੋਤਕ ਕਮਜੋਰੀਆਂ ਦਾ ਸੁਆਲ ਹੈ, ਇਹਨਾਂ ਕਮਜੋਰੀਆਂ ਬਾਰੇ ਸਾਨੂੰ ਲਿਖਣਾ ਚਾਹੀਦਾ ਹੈ, ਤਾਂ ਕਿ ਕੌਮ ਨੂੰ ਜਾਗ੍ਰਿਤ ਕੀਤਾ ਜਾ ਸਕੇ, ਪਰ ਇਹਨਾਂ ਕਮਜੋਰੀਆਂ ਦੀ ਆੜ ਵਿੱਚ ਗੁਰਬਾਣੀ ਅਤੇ ਗੁਰ ਇਤਹਾਸ ਦੀ ਨਿੰਦਿਆ ਕਰਨੀ ਅੱਤ ਹੀ ਘਣਾਉਣੀ ਕਾਰਵਾਈ ਹੈ । ਪਰ ਅੱਜ ਦੇ ਸਿੱਖ ਸਮਾਜ ਵਿੱਚ ਇਹੋ ਜਿਹੇ ਲੋਕਾਂ ਦਾ ਕਾਫੀ ਬੋਲਬਾਲਾ ਹੈ । ਜਿਨ੍ਹਾਂ ਵਿੱਚ ਪ੍ਰਮੁਖ ਤੌਰ ਤੇ ਜੋਗਿੰਦਰ ਸਿੰਹੁ ਸਪੋਕਸਮੈਨ, ਇੰਦਰ ਸਿੰਹੁ ਘੱਗਾ, ਸੁਖਵਿੰਦਰ ਸਿੰਹੁ, ਗੁਰਬਖਸ਼ ਸਿੰਹੁ ਕਾਲਾ ਅਫਗਾਨਾ, ਦਰਸਨ ਸਿੰਘ ਰਾਗੀ ਆਦਿ । ਇਹ ਆਪਣੇ ਆਪ ਨੂੰ ਬਹੁਤ ਵੱਡੇ ਪੰਥ ਦਰਦੀ ਹੋਣ ਦਾ ਨਾਟਕ ਕਰਦੇ ਹਨ । ਸਾਫ ਦਿਲ ਭੋਲੇ ਭਾਲੇ ਸਿੱਖ ਸਮਾਜ ਦੀ ਹਮਦਰਦੀ ਪ੍ਰਪਤ ਕਰਨ ਲਈ ਇਹ ਆਪਣੇ ਆਪ ਨੂੰ ਜਥੇਦਾਰਾ ਦੇ ਅਨਿਆਂ ਦੇ ਸ਼ਿਕਾਰ ਹੋਣ ਦਾ ਰੋਣਾ ਰੋਂਦੇ ਹਨ,ਪਰ ਅਸਲ ਵਿੱਚ ਇਹ ਸਿਰਫ ਸਿੱਖ ਵਿਰੋਧੀ ਲਾਬੀ ਦੇ ਹੱਥ ਠੋਕੇ ਹੀ ਹਨ। ਜਿਹਨਾਂ ਦਾ ਕੰਮ ਕੌਮ ਵਿੱਚ ਸੰਕੇ ਅਤੇ ਵਿਵਾਦ ਪੈਦਾ ਕਰਕੇ ਕੌਮ ਨੂੰ ਨੁਕਸਾਨ ਪਹੁਚਾਉਣਾ ਹੀ ਹੈ। ਇਸ ਲਈ ਇਹ ਲੋਕ ‘ਭਾਈ ਬਾਲੇ ਦੀ ਜਨਮਸਾਖੀ’, ਮਹਿਮਾ ਪ੍ਰਕਾਸ਼,ਗੁਰ ਪ੍ਰਤਾਪ ਸੂਰਜ ਆਦਿ ਗ੍ਰੰਥਾ ਨੂੰ ਮਨਘੜਤ ਕਹਾਣੀਆ ਦੀਆਂ ਕਿਤਾਬਾ ਕਹਿੰਦੇ ਭੋਰਾ ਵੀ ਸ਼ਰਮ ਮਹਿਸ਼ੂਸ ਨਹੀ ਕਰਦੇ। ਹਰਜਿੰਦਰ ਸਿੰਹੁ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬੈਠ ਕੇ ਸਹੀਦੀ ਪ੍ਰਾਪਤ ਕਰਨ ਦੀ ਘਟਨਾ ਤੋ ਇਨਕਾਰੀ ਹੈ । ਸ੍ਰੀ ਗੁਰੂ ਹਰਕ੍ਰਿਸਨ ਜੀ ਦੇ ਗੁੰਗੇ ਤੋ ਗੀਤਾ ਦੇ ਅਰਥ ਕਰਵਾਉਣ ਦੀ ਘਟਨਾ ਨੂੰ ਜਬਲੀਆ ਮਾਰਨੀਆ ਹੀ ਦੱਸਦਾ ਹੈ। ਇੱਕ ਗੈਰ ਸਿੱਖ ਆਰੀਆ ਸਮਾਜੀ ਹਰੀ ਰਤਨ ਯੁਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨੂੰ ਬ੍ਰਹਮਣੀ ਰੀਤ ਦੱਸਦਾ ਹੋਇਆ ਸਾਨੂੰ ਅੰਮ੍ਰਿਤਧਾਰੀ ਸਿੰਘਾਂ ਨੂੰ ਨਸੀਹਤਾਂ ਦਿੰਦਾ ਹੈ।ਨਿਤਨੇਮ ਨੂੰ ਤੋਤਾ ਰਟਨ ਦਾ ਨਾਮ ਦੇਣ ਦੇ ਨਾਲ-ਨਾਲ ਸਾਡੀ ਅਰਦਾਸ ਨੂੰ ਬਦਲਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ।
ਉਪਰੋਤਕ ਬਹੁਤ ਸਾਰੀਆ ਮੰਦਭਾਗੀਆ ਗੱਲਾਂ ਤੋ ਇਲਾਵਾ ਇਹ ਆਪਣੇ ਅਕਾਂਵਾਂ ਦੇ ਇਸਾਰਿਆ ਤੇ ਸਾਡੀ ਵੱਖਰੀ ਦਿੱਖ ਨੂੰ ਮਿਟਾਉਣ ਲਈ ਪੂਰੀ ਤਰ੍ਹਾ ਸ਼ਰਗਰਮ ਹੋ ਚੁਕੇ ਹਨ। ਸ੍ਰੀ ਦਸਮ ਗ੍ਰੰਥ ਨੂੰ ਅਸ਼ਲੀਲ ਪੋਥੀ ਕਹਿਕੇ ਭੰਡਣ ਤੋ ਇਹਨਾਂ ਦਾ ਭਾਵ ੧੬੯੯ ਨੂੰ ਅੰਮ੍ਰਿਤ ਛਕਾਉਣ ਦੀ ਘਟਨਾ ਤੇ ਸੰਕਾ ਖੜਾ ਕਰਨਾ ਸੀ, ਕਿਉਕਿ ਅੰਮ੍ਰਿਤ ਛਕਾਉਣ ਸਮੇ ਪੜ੍ਹੀਆਂ ਜਾਂਦੀਆਂ ਪੰਜ ਬਾਣੀਆ ਵਿੱਚੋ ਤਿੰਨ ਬਾਣੀਆ ਸ੍ਰੀ ਦਸਮ ਗ੍ਰੰਥ ਵਿਚੋ ਪੜ੍ਹੀਆ ਜਾਂਦੀਆਂ ਹਨ।ਦੁਨੀਆਂ ਵਿੱਚ ਖਾਲਸੇ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ,ਜਿਹੜੀ ਸਿੱਖ ਵਿਰੋਧੀ ਲਾਬੀ ਦੇ ਹਮੇਸ਼ਾ ਹੀ ਅੱਖਾਂ ਵਿੱਚ ਰੱੜਕਦੀ ਰਹਿੰਦੀ ਹੈ।ਇਸੇ ਲਈ ਤਾਂ ਉਹ ਸਾਡੇ ਨਾਲ ਪੰਜ ਸਦੀਆਂ ਤੋ ਵੈਰ ਕਮਾ ਰਹੇ ਹਨ। ਇਹਨਾ ਦੇ ਕਾਲੇ ਮਨਸੂਬੇ ਉਸ ਸਮੇ ਜੱਗ ਜਾਹਰ ਹੋ ਗਏ ਜਦੋ ਇਹਨਾਂ ਨੇ ਖਾਲਸਾ ਸਾਜਨਾ ਦੀ ਘਟਨਾ ਨੂੰ ਮੰਨਣ ਤੋ ਸਿੱਧਾ ਹੀ ਇਨਕਾਰ ਕਰ ਦਿੱਤਾ।
ਜੇਕਰ ਇਹਨਾ ਦੇ ਕਾਲੇ ਕਾਰਨਾਮਿਆ ਦੇ ਗੱਲ ਕਰੀਏ ਤਾਂ ਇਹ ਕੁਝ ਟੂਣੇ-ਟਾਮਣ ਜਾਂ ਪੁਛਾਂ ਆਦਿ ਦਾ ਕੰਮ ਕਰਨ ਵਾਲੇ ਪੰਖਡੀ ਸਾਧਾ ਦੀ ਆੜ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ, ਸੰਤ ਗੁਰਬਚਨ ਸਿੰਘ ਜੀ ਖਾਲਸਾ, ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਅਤੇ ਸੰਤ ਭਾਈ ਰਣਧੀਰ ਸਿੰਘ ਜੀ, ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਦਿ ਸੰਤ ਮਹਾਂ ਪੁਰਸਾਂ ਤੋ ਲਾਕੇ ਅਜੋਕੇ ਸਮੇ ਦੇ ਸੰਤ ਮਾਹਾਂ ਪੁਰਸਾਂ ਤੱਕ ਜਿਹਨਾਂ ਨੇ ਅਪਣਾ ਸਾਰਾ ਜੀਵਨ ਪ੍ਰਚਾਰ ਹਿਤ ਕੌਮ ਦੀ ਚੜ੍ਹਦੀ ਕਲ੍ਹਾ, ਬਾਣੀ ਅਤੇ ਬਾਣੇ ਨਾਲ ਜੋੜਨ ਲਈ, ਸ਼ਮਰਪਤ ਕੀਤਾ,ਉਹਨਾਂ ਨੂੰ ਅੱਜ ਇਹ ਜੁੰਡਲੀ ਪਖੰਡੀ ਸਾਧ ਕਹਿਕੇ ਭੰਡਣ ਵਿੱਚ ਬੜਾ ਫਖਰ ਮਹਿਸ਼ਸ ਕਰ ਰਹੀ ਹੈ।
ਪਿਆਰੇ ਖਾਲਸਾ ਜੀਉ ਅੱਜ ਸਾਡੇ ਸਾਹਮਣੇ ਫੈਸਲੇ ਦੀ ਘੜੀ ਆਣ ਪਹੁੰਚੀ ਹੈ। ਜਦੋਂ ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਇਹਨਾਂ ਪੰਥ ਦੋਖੀਆਂ ਤੋਂ ਸਾਡੇ ਗੁਰੂ ਸਹਿਬਾਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ, ਸ੍ਰੀ ਦਸਮ ਗ੍ਰੰਥ ਅਤੇ ਸੰਤ ਮਹਾਂ ਪੁਰਸਾਂ ਦੀ ਨਿੰਦਿਆ ਨਹੀ ਸੁਣਨੀ ਬਲਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ।ਅਗਾਹ ਵਧੂ ਸਿੱਖ ਮੀਡੀਏ ਦੇ ਨਾਮ ਥੱਲੇ ਇਹਨਾਂ ਨਾਸਤਿਕਾ ਵੱਲੋ ਫੈਲਾਏ ਜਾ ਰਹੇ ਭਰਮ-ਜਾਲ ਨੂੰ ਤੋੜਨ ਲਈ ਸਾਨੂੰ ਵੀ ਇੱਕ ਸਿੱਖ ਪ੍ਰਰਪਰਾਂਵਾਂ ਦੇ ਹਤੈਸੀ ਅਤੇ ਗੁਰੂ ਸ਼ਰਧਾ ਵਿੱਚ ਲਬਰੇਜ਼ ਸਿੱਖ ਮੀਡੀਏ ਦੀ ਲੋੜ ਹੈ।
ਜੇਕਰ ਅੱਜ ਵੀ ਅਸੀਂ ਆਪਣਾ ਫਰਜ ਨਾ ਪਛਾਣਿਆ ਤਾਂ ਯਾਦ ਰੱਖਿਓ,ਜਿਸ ਤਰ੍ਰਾਂ ਅਸੀਂ ਆਪਣੇ ਗੁਰੂ ਸਾਹਿਬਾਨ ਅਤੇ ਮਹਾਂ ਪੁਰਸਾਂ ਤੇ ਮਾਣ ਕਰਦੇ ਹਾਂ, ਉਸੇ ਤਰਾ ਆਉਣ ਵਾਲੀਆਂ ਪੀੜੀਆਂ ਸਾਨੂੰ ਆਪਣੇ ਫਰਜਾ ਤੋ ਭਗੌੜੇ ਕਹਿਣਗੀਆਂ ਅਤੇ ਲਾਹਣਤਾ ਪਾਉਣਗੀਆਂ ।
ਅਸੀਂ ਸਿੱਖ ਕੌਮ ਦੀ ਸ਼ਾਨ ਅਤੇ ਸਿੱਖੀ ਦੇ ਬੂਟੇ ਨੂੰ ਜਰਖੇਜ ਕਰਨ ਵਾਲੇ ਕੰਮਾ ਤੇ ਜਿਵੇ:- ਗੁਰੂ ਘਰਾਂ ਦੀਆਂ ਇਮਾਰਤਾਂ ਦੀ ਕਾਰ ਸੇਵਾ ਕਰਵਾਕੇ ਉਹਨਾਂ ਨੂੰ ਸੁੰਦਰ ਬਣਾਉਣ ਲਈ, ਜਾਂ ਵੱਡੇ-ਵੱਡੇ ਲੱਡੂ ਜਲੇਬੀਆਂ ਆਦਿ ਦੇ ਲੰਗਰ ਲਗਵਾਉਣ ਲਈ, ਜਾਂ ਗੁਰੂ ਸਹਿਬਾਨਾ ਨਾਲ ਸੰਬੰਧਤ ਦਿਹਾੜੇ ਅਤੇ ਮਹਾਂ ਪੁਰਸਾਂ ਦੀਆਂ ਬਰਸੀਆਂ ਮਨਾਉਣ ਲਈ ਤਾਂ ਕਰੋੜਾ ਰੁਪਇਆ ਖਰਚ ਕਰਦੇ ਹਾਂ,ਪਰ ਸਿੱਖੀ ਦੇ ਸਿਧਾਂਤਾ ਨੂੰ ਨੁਕਸਾਂਨ ਪਚਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀ ਕੀ ਕਰ ਰਹੇ ਹਾਂ?ਕੀ ਅਸੀ ਇਹਨਾਂ ਕੁਤਰਕੀਆਂ ਦੇ ਕਾਰਨ ਚੂਰ-ਚੂਰ ਹੋ ਰਹੀ ਪੰਥਕ ਏਕਤਾ ਨੂੰ ਮੂਕ ਦਰਸਕ ਬਣਕੇ ਦੇਖਦੇ ਰਹਾਂਗੇ? ਇਕ ਵਾਰ ਜਰੂਰ ਸੋਚੋ,ਸੋਚ ਕੇ ਆਪਣਾ ਫਰਜ ਪਛਾਣੋ ।
ਗੁਰੂ ਪਿਆਰੇ ਖਾਲਸਾ ਜੀਓ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾ ਕੇ ਸਾਨੂੰ ਆਪਣਾ ਵਾਰਸ ਬਣਾਇਆ ਸੀ।ਤੇ ਵਾਰਸ ਦਾ ਫਰਜ਼ ਬਣਦਾ ਕੇ ਉਹ ਆਪਣੇ ਪੁਰਖਿਆ ਦੀ ਪੂੰਜੀ ਦੀ ਰਾਖੀ ਕਰੇ।ਉਹਨਾਂ ਦੀ ਵਿਰਾਸਤ ਨੂੰ ਬਚਾ ਕੇ ਰੱਖੇ ਅਤੇ ਆਪਣਾ ਫਰਗ਼ ਨਿਭਾਉਂਦਿਆਂ ਇਹ ਵਿਰਾਸਤ ਆਪਣੀ ਅਗਲੀ ਪ੍ਹੀੜੀ ਨੂੰ ਸੌਪ ਦੇਵੇ।ਸਾਡੇ ਪੁਰਖਿਆ ਦੀ ਸਭ ਤੋਂ ਵੱਡੀ ਪੂੰਜੀ ਦੁਨੀਆ ਤੇ ਸਾਡੀ ਵੱਖਰੀ ਪਛਾਣ ਹੈ ਅਤੇ ਸਾਡੀ ਸਾਬਤ ਸੂਰਤ ਦਿੱਖ। ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ਤੋ ਬਾਅਦ ਸਾਡੇ ਸਰੀਰ ਤੇ ਪਹਿਣੇ ਹੋਏ ਕਕਾਰ। ਇਹੀ ਪੂੰਜੀ ਤਾਂ ਸਾਡੇ ਕੁਰਬਾਨੀਆ ਭਰੇ ਇਤਿਹਾਸ ਦੀ ਗਵਾਹੀ ਭਰਦੀ ਹੈ। ਸਾਡੀ ਇਹੀ ਵੱਖਰੀ ਪਛਾਣ ਤਾਂ ਦੁਸਟਾ ਦੇ ਸੀਨੇ ਵਿੱਚ ਹਮੇਸਾ ਰੱੜਕੀ ਦੀ ਰਹੀ ਹੈ। ਤਾਂਹੀ ਤਾਂ ਉਹ ਸਾਡੇ ਨਾਲ ਪੰਜ ਸਦੀਆਂ ਤੋ ਵੈਰ ਕਮਾ ਰਹੇ ਹਨ। ਪੰਜ ਸਦੀਆ ਤੋਂ ਸਾਨੂੰ ਖਤਮ ਕਰਨ ਲਈ ਵੱਖ-ਵੱਖ ਢੰਗ ਆਪਣਾ ਰਹੇ ਹਨ। ਇਤਿਹਾਸ ਵਿੱਚ ਤਿੰਨ ਘੱਲੂਘਾਰਿਆ ਦਾ ਜਿਕਰ ਆਉਂਦਾ ਹੈ,ਪਰ ਕਲਮ ਨਾਲ ਚੌਥੀ ਵਾਰ ਇਹ ਨਵੇਕਲੀ ਕਿਸਮ ਦਾ ਹਮਲਾ ਕੀਤਾ ਗਿਆ ਹੈ। ਜੇਕਰ ਇਸ ਨੂੰ ਅਸੀ ਚੌਥੇ ਘੱਲੂਘਾਰੇ ਦਾ ਨਾਮ ਦੇ ਦੇਈਏ ਤਾਂ ਇਹ ਕੋਈ ਅੱਤ ਕੱਥਨੀ ਨਹੀਂ ਹੋਵੇਗੀ।
ਗੁਰੂ ਪਿਆਰੇ ਖਾਲਸਾ ਜੀਓ, ਅੱਜ ਸਿੱਖ ਕੌਮ ਉਪਰ ਕੂੜ ਦੇ ਬੱਦਲ ਬੜੇ ਹੀ ਗਹਿਰੇ ਹੋ ਚੁਕੇ ਹਨ। ਪੰਥ ਦੋਖੀਆਂ ਦਾ ਯੋਜਨਾ ਬੱਧ ਪ੍ਰਚਾਰ ਦਿਨੋ- ਦਿਨ ਜੋਰ ਫੜ ਰਿਹਾ ਹੈ। ਗੁਰੂ ਪਿਅਰ ਵਾਲੇ ਨਿਰਾਸਾ ਦੇ ਆਲਮ ਵਿੱਚੋ ਗੁਜਰ ਰਹੇ ਹਨ। ਪਹਿਲੀ ਗੱਲ ਤਾਂ ਕੋਈ ਕਾਰਜ ਅਸੀਂ ਵੱਡੇ ਰੂਪ ਵਿੱਚ ਮਿਥਿਆ ਹੀ ਨਹੀ,ਪਰ ਕਈ ਵਾਰ ਅਸੀਂ ਕਿਸੇ ਕਾਰਜ ਨੂੰ ਸੋਚ ਕੇ ਮਿਥ ਤਾਂ ਲੈਂਦੇ ਹਾਂ, ਪਰ ਮਿਥੇ ਹੋਏ ਕਾਰਜ ਨੂੰ ਅਮਲੀ ਰੂਪ ਇਸ ਲਈ ਨਹੀ ਦੇ ਸਕਦੇ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਅਸ਼ੀ ਸਫਲ ਨਹੀ ਹੋ ਸਕਾਂਗੇ। ਜਿਸ ਕਾਰਨ ਮੰਜਲ ਇੱਕ ਸੁਨਿਹਰਾ ਸੁਪਨਾ ਬਣ ਕੇ ਰਹਿ ਜਾਂਦੀ ਹੈ,ਪਰ ਜੇਕਰ ਅਸੀਂ ਅਪਣੇ ਨਿੱਜੀ ਸਵਾਰਥਾਂ ਤੋ ਉਪਰ ਉਠ ਕੇ ਪੰਥਕ ਭਲਾਈ ਵਾਲੀ ਨਿਵੇਕਲੀ ਤੇ ਸਹੀ ਰਾਹ ਤੇ ਤੁਰ ਪੈਂਦੇ ਹਾਂ ਤਾਂ ਖੁਦ-ਬ-ਖੁਦ ਹੀ ਕਾਫਲੇ ਬਣ ਜਾਂਦੇ ਹਨ।
ਸਿੱਖ ਇਤਿਹਾਸ ਵਿੱਚ ਇੱਕ ਸਾਖੀ ਹੈ। ਇੱਕ ਵਾਰ ਲਹੌਰ ਸ਼ਹਿਰ ਵਿੱਚ ਵੱਡੀ ਪੱਧਰ ਤੇ ਅੱਗ ਲੱਗ ਗਈ। ਲਹੌਰ ਨਿਵਾਸੀ ਬੇਵਸੀ ਭਰੀਆਂ ਅੱਖਾ ਨਾਲ ਸ਼ਹਿਰ ਨੂੰ ਸੜਦਾ ਵੇਖ ਰਹੇ ਸਨ। ਐਨ ਇਸੇ ਵੇਲੇ ਹੀ ਇੱਕ ਘਟਨਾ ਘਟੀ,ਸ੍ਰੀ ਗੁਰੁ ਅਰਜਨ ਦੇਵ ਜੀ ਦਾ ਇੱਕ ਸਿੱਖ ਭੱਜਾ-ਭੱਜਾ ਆਇਆ ਅਤੇ ਉਸ ਨੇ ਮਟਕੇ ਨਾਲ ਖੂਹ ਵਿੱਚੋ ਪਾਣੀ ਕੱਢ ਕੇ ਅੱਗ ਤੇ ਸੁਟਣਾ ਸੁਰੂ ਕਰ ਦਿੱਤਾ। ਲੱਗੀ ਅੱਗ ਨੂੰ ਚੁੱਪ-ਚਾਪ ਖਲ੍ਹੋ ਕੇ ਵੇਖਣਾ ’ਮਜਬੂਰੀ’ ਸਮਝ ਕੇ ਭੀੜ ਬਣੇ ਖਲੋਤੇ ਲੋਕ ਸਿੱਖ ਦਾ ਮਖੌਲ ਉਡਾਉਣ ਲੱਗੇ। “ਓਏ ਮੂਰਖਾ! ਇਹ ਕੀ ਕਰਦਾ ਹੈ”? ”ਦਿਸਦਾ ਨਹੀ? ਅੱਗ ਬੁਝਾ ਰਿਹਾ ਹਾਂ”…..। ਨਿਰਧੜਕ ਹੋਕੇ ਸਿੱਖ ਨੇ ਜਵਾਬ ਦਿੱਤਾ। ਹੱਸਦੇ ਹੋਏ ਕਈ ਲੋਕ ਉਸ ਨੂੰ ਪੁਛਣ ਲੱਗੇ ”ਉਏ ਕਮਲਿਆ, “ਤੇਰੀ ਇੱਕ ਮਟਕੀ ਦੇ ਨਾਲ ਭਾਲਾ ਇਹ ਅੱਗ ਬੁਝ ਜਾਵੇਗੀ”? ਅੱਗੋ ਗੁਰੂ ਦੇ ਸਿੱਖ ਨੇ ਜਵਾਬ ਦਿੱਤਾ,”ਅੱਗ ਭਾਵੇ ਬੁਝੇ ਭਾਵੇ ਨਾ ਬੁਝੇ ਪਰ ਗੁਰੂ ਦਾ ਸਿੱਖ ਹੱਥ ਤੇ ਹੱਥ ਰੱਖ ਕੇ ਤਮਾਸ਼ਾ ਨਹੀ ਦੇਖ ਸਕਦਾ”…। ਇਹ ਅਹਿਸਾਸ ਹੁੰਦਿਆ ਹੀ ਕਈ ਹੋਰ ਹੱਥ ਕਾਰਜਸੀਲ ਹੋ ਗਏ,ਛੇਤੀ ਹੀ ਅੱਗ ਬੁਝਾ ਦਿੱਤੀ ਗਈ। ਇਹ ਘਟਨਾ ਪੰਥ ਲਈ ਅੱਜ ਵੀ ਪ੍ਰੇਰਨਾ ਦਾਇਕ ਹੈ।
ਗੁਰੁ ਪਿਆਰੇ ਖਾਲਸਾ ਜੀਓ ਅੱਜ ਵੀ ਇਹਨਾਂ ਪੰਥ ਦੋਖੀਆਂ ਵਲੋਂ ਪੰਥ ਦੇ ਵਿਹੜੇ ਵਿੱਚ ਲਾਈ ਅੱਗ ਨੂੰ ਬੁਝਾਉਣ ਲਈ ‘ਸਿੱਖ ਜਾਗ੍ਰਿਤੀ ਮੰਚ’ ਵੱਲੋ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇੱਕ ਮਟਕੇ ਦੇ ਰੂਪ ਵਿੱਚ ’ਮਾਸਕ ਮੈਗਜ਼ੀਨ’ ਕੱਢਣ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪ ਜੀ ਵੀ ਇੱਕ-ਇੱਕ ਮਟਕੇ ਦੇ ਰੂਪ ਵਿੱਚ ‘ਸਿੱਖ ਜਾਗ੍ਰਿਤੀ ਮੰਚ’ ਦਾ ਸਾਥ ਦਿਉ, ਤਾਂਕਿ ਇੱਕ ਵੱਡਾ ਕਾਫਲਾ ਤਿਆਰ ਕਰਕੇ ਇਹਨਾਂ ਪੰਥ ਦੋਖੀਆਂ ਤੇ ਕਾਬੂ ਪਾਇਆ ਜਾ ਸਕੇ ।
ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਪੰਥ ਦੇ ਭਲੇ ਹਿਤ ਆਪ ਜੀ ‘ਸਿੱਖ ਜਾਗ੍ਰਿਤੀ ਮੰਚ’ ਦੇ ਮੈਂਬਰ ਬਣੋ ਅਤੇ ਤਨ, ਮਨ, ਧਨ ਨਾਲ ‘ਸਿੱਖ ਜਾਗ੍ਰਿਤੀ ਮੰਚ’ ਦਾ ਸਾਥ ਦਿਓ। ਆਪ ਜੀ ਦੇ ਬਹੁਤ ਹੀ ਧੰਨਵਾਦੀ ਹੋਵਾਂਗੇ ।
ਵੱਲੋ:-ਸਿੱਖ ਜਾਗ੍ਰਤੀ ਮੰਚ
ਬੇਨਤੀ ਕਰਤਾ ਗੁਰੁ ਪੰਥ ਦੇ ਦਾਸ:-ਗਿਆਨੀ ਭੁਪਿੰਦਰ ਸਿੰਘ ਬੋਪਾਰਾਏ (ਗੁਰਦੁਆਰਾ ਸੱਚਖੰਡ ਸਾਹਿਬ ਬੋਪਾਰਾਏ ਕਲਾਂ)
ਜਥੇਦਾਰ ਜੋਗਿੰਦਰ ਸਿੰਘ ਰਕਬਾ (ਸ਼੍ਰੋਮਣੀ ਪੰਥ ਅਕਾਲੀ ਬੁੱਢ ਦਲ ੯੬ਵੇਂ ਕਰੋੜੀ ਚਲਦਾ ਵਹੀਰ)
ਸੰਪਰਕ:-੯੮੭੬੨-੦੪੬੨੪
ਅਨਭੋਲ ਸਿੰਘ ਦੀਵਾਨਾ ਮੁੱਖ ਸੰਪਾਦਕ ‘ਸੱਚ ਕੀ ਬੇਲਾ’ ੯੮੭੬੫-੭੨੯੧੩
ਸੰਤ ਗੁਰਮੀਤ ਸਿੰਘ ੯੯੧੫੪-੩੬੭੪੮
ਦਵਿੰਦਰ ਸਿੰਘ ਕਨੇਡਾ
ਵਿਸ਼ੇਸ ਨੋਟ-ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਵੀ ਪੰਥ ਦੇ ਭਲੇ ਲਈ ਸਾਡਾ ਸਨੇਹਾ ਅੱਗੇ ਹੋਰ ਗੁਰਮੁਖ ਪਿਆਰਿਆਂ ਤੱਕ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ ਜੀ।
ਅਕਾਲ ਸਹਾਇ !!
ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਬੋਪਾਰਾਏ ਅਤੇ ਜਥੇਦਾਰ ਜੋਗਿੰਦਰ ਸਿੰਘ ਰਕਬਾ ਜੀੳ,
ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਹਿ !!
ਆਪ ਜੀ ਦਾ ਬਿਆਨ ਪੜਿਆ ਬਹੁਤ ਚੰਗਾ ਹੈ ਇਹ ਜੋ ਲੋਕ ਕੂੜ ਬੋਲ ਰਹੇ ਹਨ ਇਹਨਾ ਨੂੰ ਜਬਾਬ ਦੇਣਾ ਹੁਣ ਬਹੁਤ ਜਰੂਰੀ ਹੋ ਗਿਆ ਹੈ ਕੀ ਅੱਜ ਇਹ ਲੋਕ ਸਿੱਖਾ ਵਿੱਚ ਪੈਦਾ ਹੋ ਕੇ ਸਿੱਖੀ ਦੇ ਹੀ ਖਿਲਾਫ ਕੰਮ ਕਰ ਰਹੇ ਹਨ ਕੀ ਇਹ ਅੱਜ ਦੇ ਨਰਕਧਾਰੀਏ ਨਹੀ ? ਜੇ ਸਾਨੂੰ ਲਗਦਾ ਹੈ ਕੇ ਇਹ ਮਲੇਸ਼ ਲੋਕ ਗੁਰੂ ਜੀ ਦੇ ਖਿਲ਼ਾਂਫ ਬੋਲ ਰਹੇ ਹਨ ਤੇ ਅਸੀ ਕਿਸ ਦੀ ਉਡੀਕ ਕਰ ਰਹੇ ਹਾ ਤੁਸੀ ਬੁਹੁਤ ਸਾਰੇ ਬ੍ਰਹਮਗਿਆਨੀਆ ਦੇ ਨਾਮ ਦਿਤੇ ਹਨ ਸੱਭ ਠੀਕ ਹੈ. ਵੀਹਵੀ ਸਦੀ ਦੇ ਮਹਾਨ ਸੂਰਵੀਰ ਧਰਮੀ ਯੋਧੇ ਮਹਾਨ ਸਿੱਖ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲਿਆ ਨੇ ਜਦੋ ਨਰਕਧਾਰੀਆ ਦੇ ਖਿਲਾਫ ਮੌਰਚਾ ਖੋਲਿਆ ਸੀ ਤੇ ਕੀ ਹੋਇਆ ਸੀ ਆਪਾ ਸਾਰੇ ਜਾਣਦੇ ਹਾ ਉਹਨਾ ਵੀ ਗੁਰੂ ਦੀ ਗੱਲ ਮੰਨ ਕੇ ਖੰਡਾ ਖੜਕਾਇਆ ਸੀ ਫੇਰ ਕਿਤੇ ਜਾ ਕੇ ਗੁਰੂ ਦੋਖੀਆਂ ਦਾ ਮੂੰਹ ਬੰਦ ਹੋਇਆ ਸੀ ਨਾਲੇ ਕਹਿੰਦੇ ਨੇ ਕੇ " ਵੈਰੀ ਹਥ ਕਰਾਰਿਆ ਕਦੇ ਨਾ ਹੋਵਣ ਮਿਤ " ਇਹੀ ਇਕੋ ਇਕ ਫਾਰਮੂਲਾ ਹੈ ਇਹਨਾ ਲਈ ਨਹੀ ਤੇ ਇਹ ਵਧਦੇ ਹੀ ਜਾਣਗੇ ਤੇ ਅਸੀ ਲੀਕ ਹੀ ਕੁਟਦੇ ਰਵਾਗੇ.
ਅਸੀ ਇਕ ਬੇਨਤੀ ਕਰਨਾ ਚਾਹੁੰਦੇ ਹਾ ਗੁਰੂ ਕੀਆ ਲਾਡਲੀਆ ਫੌਜਾ ਨੂੰ ਕੇ ਉਹ ਮੈਦਾਨ ਵਿਚ ਆਉਣ ਤੇ ਇਹਨਾ ਵੈਰੀਆ ਨੂੰ ਘਰਾ ਚੋ ਕਢ ਕਢ ਕੇ ਸਜਾ ਦੇਵੋ ਵੇਖਿਉ ਕਿਵੇ ਇਹ ਰਾਸ ਆਉਦੇ ਨੇ ਅਗਰ ਇਸ ਕਾਰਜ ਵਾਸਤੇ ਸਾਡੇ ਲਾਇਕ ਕਿਸੇ ਵੀ ਤਰਾ ਦੀ ਸੇਵਾ ਹੋਵੇ ਦਸਨਾ "ਕਿਸੇ ਵੀ ਤੋ ਭਾਵ ਸਮਝਣਾ" ? ਜੋ ਸੂਰਮੇ ਹੁੰਦੇ ਨੇ ਉਹ ਮੈਦਾਨ ਨਹੀ ਉਡੀਕਦੇ ਉਹ ਆਪ ਮੈਦਾਨ ਤਿਆਰ ਕਰਦੇ ਨੇ.
ਗੁਰੂ ਪੰਥ ਦੇ ਦਾਸ
ur absolutely right avtar veerji whole Sikh youth is eager to punish these gur nindaks but need some support from other panthic jathebandis
WJKK WJKF.
Once you start support will come on its own
ਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥
खग खंड बिहंडं खल दल खंडं अति रण मंडं बर बंडं ॥
The sword chops well, chops the forces of fools and this mighty one bedecks and glorifies the battlefield.
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
भुज दंड अखंडं तेज प्रचंडं जोति अमंडं भान प्रभं ॥
It is the unbreakable staff of the arm, it has the powerful luster and its light even bedims the radiance of the sum.
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
सुख संता करणं दुरमति दरणं किलबिख हरणं असि सरणं ॥
It brings happiness to the saints, mashing the vicious ones, it is the destroyer of sins and I and under its refuge.
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥
जै जै जग कारण स्रिसटि उबारण मम प्रतिपारण जै तेगं ॥२॥
Hail, hail to the cause of the world, saviour of the universe, it is my preserver, I hail its victory. 2.
Bachitra natak, dasam Granth
ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਦਾ ਉਪਰਾਲਾ ਬਹੁਤ ਹੀ ਸ਼ਲਾਗਾਯੋਗ ਹੈ ਦਾਸ ਆਪ ਜੀ ਹਮੇਸ਼ਾ ਹੀ ਸਾਥ ਦੇਣ ਲਈ ਤਿਆਰ ਹੈਇਹ ਜੋ ਆਪਣੇ ਆਪ ਨੂੰ ਸਿਖ ਵਿਦਵਾਨ ਅਖਵਾਓਂਦੇ ਇਹ ਸਾਰੇ ਹੀ ਸਿਖ ਵਿਰੋਧੀਆਂ ਕੋਲ ਵਿਕੇ ਹੋਏ ਹਨ ਜੇ ਇਹਨਾ ਨੂੰ ਨਥ ਨਾ ਪਾਈ ਗਈ ਤਾਂ ਆਓਣ ਵਾਲੀ ਪੀੜੀ ਸਾਡੇ ਕੋਲੋ ਜਵਾਬ ਮੰਗੇਗੀ ਜਿਸਦਾ ਜਵਾਬ ਅਸੀ ਨਹੀ ਦੇ ਸਕਣਾ , ਲੋੜ ਹੈ ਕਿ ਅਸੀ ਭੋਲੇ ਭਾਲੇ ਸਰਧਾਵਾਨ ਗੁਰ ਸਿਖਾ ਨੂੰ ਇਹਨਾ ਦੇ ਕੂੜ ਤੋਂ ਸੁਚੇਤ ਕਰ ਸਕੀਏਇਹ ਆਪਣਾ ਜਾਲ ਜਿਆਦਾ ਵਿਦੇਸ਼ਾ ਵਿਚ ਫੈਲਾ ਰਹੇ ਹਨ ਕਾਲਾ ਅਫਗਾਨ ਅਮੇਰੀਕਾ ਵਿਚ, ਰਾਗੀ ਦਰਸ਼ਨ ਕੈਨਡਾ ਵਿਚ,ਜਸਵਿੰਦਰ ਦੁਬਈ ਵਿਚ ਤੇ ਇੰਦਰ ਘੱਗਾ ਇਹਨਾ ਦੇ ਕੋਲ ਜਾਂਦਾ ਹੈ,
ਬਾਕੀ ਫੇਰ ਸਹੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦਾ ਦਾਸ