
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਹਿ ਚੁਕ ਜਥਦਾਰ ਪ੍ਰੋ. ਦਰਸ਼ਨ ਸਿੰਘ ਵਲੋਂ ਪੱਛਮੀ ਬੰਗਾਲ ਦੇ ਆਸਨਸੋਲ ਸ਼ਹਿਰ ਵਿਚ ਵਾਪਰੀ ਘਟਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥਦਾਰ ਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਦੇ ਨਾਲ ਨਾਲ ਪੰਥਕ ਮਾਸਕ ਪੱਤਰ ‘ਸੰਤ ਸਿਪਾਹੀ’ ਦੇ ਸੰਪਾਦਕ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਐਡਵੋਕਟ ਦਾ ਨਾਮ ਜੋੜਨਾ ਇਕ ਕੋਝੀ ਹਰਕਤ ਅਤੇ ਗਿਣੀ ਮਿੱਥੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਜੋ ਉਹਨਾਂ ਵਲੋਂ ਆਪਣੀਆਂ ਕਾਰਗੁਜ਼ਾਰੀਆਂ ਤੇ ਪੜਦਾ ਪਾਉਣ ਦੀ ਅਸਫ਼ਲ ਕੋਸ਼ਿਸ਼ ਹੈ।
ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਐਡਵੋਕਟ ਨੇ ਪ੍ਰੈਸ ਦੇ ਨਾਮ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਕੀਤੀਆਂ ਅਤਿ ਘਟੀਆ ਟਿਪਣੀਆਂ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦਸ਼ਾਂ ਦੀ ਨਿਰਾਦਰੀ ਭਰਪੂਰ ਨਿਰੰਤਰ ਉਲੰਘਣਾ ਕਰਨ ਕਰਕ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਉਹਨਾਂ ਵਲੋਂ ਕਿਧਰ ਵੀ ਕਥਾ ਕੀਰਤਨ ਕਰਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।
ਇਹ ਅਫ਼ਸੋਸ ਦਾ ਵਿਸ਼ਾ ਹੈ ਕਿ ਪੰਥਕ ਪਰੰਪਰਾਵਾਂ ਅਤੇ ਮਰਯਾਦਾ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਣ ਦੀ ਬਜਾਇ ਪ੍ਰੋ. ਦਰਸ਼ਨ ਸਿੰਘ ਜਾਣ ਬੁਝ ਕੇ ਅਤੇ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸੰਗਤ ਵਿਚ ਖਲੱਲ ਅਤੇ ਦੁਬਿਧਾ ਪਾਉਣ ਦੇ ਇਰਾਦੇ ਨਾਲ ਥਾਂ ਥਾਂ ਝਗੜ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਕਿਸ ਵੀ ਨਤੀਜੇ ਲਈ ਹੋਰ ਕੋਈ ਨਹੀਂ ਬਲਕਿ ਉਹ ਜ਼ਾਤੀ ਤੌਰ ਤੇ ਖੁਦ ਹੀ ਜਿੰਮਵਾਰ ਹਨ ।
GURCHARANJIT SINGH LAMBA, Advocate.
Editor – Sant Sipahi [Estd.1945]
New York. USA
RAGI EXCOMMUNICATED FROM KHALSA PANTH
It should have been dealt like this a long time ago.