A Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਅਖੌਤੀ ਵਿਸ਼ਵ ਸਮੇਲਨ ਦੇ ਪ੍ਰਬੰਧਕ ਸਰਨਾਂ ਭਰਾਵਾਂ ਦੁਆਰਾ ਕਰਵਾਈ ਜਾ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘੋਰ ਬੇਅਦਬੀ

March 29, 2010
Author/Source: Khalsa Press

Delhi Committee Turns Blind Eye : Sri Guru Granth Sahib Beadbi Rampat in Deras and Mandars


ਦਿੱਲੀ ਦੇ ਮੰਦਰਾਂ ਵਿਚ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਸਿੰਘਾਂ ਦਾ ਅਹਿਮ ਉਪਰਾਲਾ, ਹੁਣ ਅਖੌਤੀ ਮਿਸ਼ਨਰੀ, ਕਾਲੇਅਫਗਾਨੀ, ਸਪੋਕਸਮੇਨੀ, ਦਰਸ਼ਨ ਮਲੀ ਕਿੱਥੇ ਗਏ?


Note the large 'Singhasan' (right) of the Mandar head for sitting higher than Sri Guru Granth Sahib Ji Palki (left). The sewadar in the picture is about do to sukhasan and remove the saroop from the complex.

Click to view Gallery of all images of beadbi at Delhi Mandars

ਨਵੀਂ ਦਿੱਲੀ - ਵਿਸ਼ਵ ਭਰ ਦੇ ਅਖੌਤੀ ਮਿਸ਼ਨਰੀਆਂ, ਕਾਲੇਅਫਗਾਨੀਆਂ, ਸਪੋਕਸਮੈਨੀਆਂ, ਦਰਸ਼ਨ ਮੱਲੀਆਂ ਅਤੇ ਕਥਿਤ ਮੌਡਰੇਟ ਸਿੱਖਾਂ ਦਾ ਇਕ ਅਖੌਤੀ ਵਿਸ਼ਵ ਸੰਮੇਲਨ ੧੧ ਅਪ੍ਰੈਲ ਨੂੰ ਦਿੱਲੀ ਦੇ ਇਤਿਹਾਸਕ ਗੁਰਧਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਬਾਬਾ ਲੱਖੀ ਸ਼ਾਹ ਵਣਜਰਾ ਹਾਲ ਵਿਚ ਹੋਣ ਜਾ ਰਿਹਾ ਹੈ। ਇਸ ਸੰਮੇਲਨ ਦੇ ਸਰਪ੍ਰਸਤ ਪਰਮਜੀਤ ਸਰਨਾ ਅਤੇ ਸਾਥੀ ਪਿਛਲੇ ਲੰਮੇ ਅਰਸੇ ਤੋਂ ਵਿਸ਼ਵ ਭਰ ਦੇ ਵੱਖ-੨ ਖੇਤਰਾਂ ਵਿਚ ਘੁੰਮ-੨ ਕੇ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਭਾਂਤ-ਭਾਂਤ ਦੀਆਂ ਸਿਆਸੀ ਜੁਗਾੜ ਬਾਜ਼ੀਆਂ ਕਰ ਰਹੇ ਹਨ। ਸੰਮੇਲਨ ਦੇ ਕਰਤਾ ਧਰਤਾ ਇਹਨਾਂ ਅਖੌਤੀ ਪੰਥਕ ਕਹਾਉਣ ਵਾਲੇ ਸੱਜਣਾਂ ਵਲੋਂ ਲੰਬੇ ਅਰਸੇ ਤੋਂ ਸੰਗਤਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਬਹਾਲੀ ਅਤੇ ਪੰਥ ਪ੍ਰਵਾਣਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੱਦੀ ਨਸ਼ੀਨੀ ਦੀ ਤ੍ਰੈ ਸ਼ਤਾਬਦੀ ਦੇ ਮੌਕੇ ਅਖੌਤੀ ਰਾਗੀ ਦਰਸ਼ਨ ਅਤੇ ਇਸ ਫਰਜ਼ੀ ਮਿਸ਼ਨਰੀ ਲਾਣੇ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਤੇ ਇਹ ਇਲਜ਼ਾਮ ਤਰਾਸੀ ਕੀਤੀ ਗਈ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਦਸ਼ਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬੇਅਦਬੀ ਜਾਂ ਨਿਰਾਦਰੀ ਕਰ ਰਹੇ ਹਨ।

ਇਹਨਾਂ ਅਖੌਤੀ ਮਾਡਰੇਟ ਲੀਡਰਾਂ ਵਲੋਂ ਦਿੱਲੀ ਵਿਖੇ ਇਹਨਾਂ ਦੇ ਮੁੱਖ ਸਰਪ੍ਰਸਤ ਪਰਮਜੀਤ ਸਰਨੇ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਇਹਨਾਂ ਗੁਰਦੁਆਰਿਆਂ ਦੇ ਆਲੇ ਦੁਆਲੇ ਦੇ ਅਨੇਕਾਂ ਹਿੰਦੂ ਮੰਦਰਾਂ ਅਤੇ ਡੇਰਿਆਂ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਹਵਨਕੁੰਡਾਂ ਅਤੇ ਹਿੰਦੂ ਗ੍ਰੰਥਾਂ ਅਤੇ ਨਿਰਗੁਣ ਗ੍ਰੰਥ ਵਰਗੇ ਹੋਰ ਕਈ ਗ੍ਰੰਥਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਨਿਰਾਦਰੀ ਸ਼ਾਇਦ ਇਹਨਾਂ ਅਕਲ ਦੇ ਅੰਨਿਆਂ ਨੂੰ ਨਜ਼ਰ ਨਹੀਂ ਸੀ ਆਉਂਦੀ।


Sevadars removing Sri Guru Granth Sahib Ji Saroops from Mandar

ਖੋਜ ਅਤੇ ਗਿਆਨ ਦੀ ਵਿਸ਼ਵ ਪੱਧਰੀ ਸੰਸਥਾਂ ਗੁਰਸਿੱਖ ਅਤੇ ਇਸ ਦੇ ਜਨਤਕ ਵਿੰਗ ਸ਼ਹਿਬਾਜ਼ ਖਾਲਸਾ ਵਲੋਂ ਪਿਛਲੇ ਚਾਰ-ਪੰਜ ਵਰਿਆਂ ਤੋਂ ਇਹ ਰੋਲ੍ਹਾ ਬਾਰ-ਬਾਰ ਸੰਗਤਾਂ ਵਿਚ ਪਾਇਆ ਜਾ ਰਿਹਾ ਸੀ ਕਿ ਦਿੱਲੀ ਦਾ ਇਕ ਅਖੌਤੀ ਡੇਰੇਦਾਰ ਲਛਮਣ ਚੇਲਾਰਾਮ ਆਪਣੇ ਡੇਰੇ ਨਿੱਜ ਥਾਂਉਂ ਮੰਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਆਪਣੇ ਪਿਉ ਦੇ ਲਿਖੇ ਹੋਏ ਨਿਰਗੁਣ ਗ੍ਰੰਥ ਅਤੇ ਹੋਰ ਕਈ ਗ੍ਰੰਥਾਂ ਦਾ ਪ੍ਰਕਾਸ਼ ਕਰਨ ਦੇ ਨਾਲ-੨ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾ ਕੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕਰ ਰਿਹਾ ਹੈ। ਲੇਕਿਨ ਨਾ ਤਾਂ ਰਾਗੀ ਦਰਸ਼ਨ ਮੱਲ, ਨਾ ਪਰਮਜੀਤ ਸਰਨਾ ਅਤੇ ਨਾ ਹੀ ਇਹਨਾਂ ਖੇਖਣ ਕਰਨੇ ਕਾਲੇ ਅਫਗਾਨੀਆਂ, ਸਪੋਕਸਮੈਨੀਆਂ ਨੂੰ ਇਸ ਡੇਰੇ ਤੇ ਹੋ ਰਹੀ ਗੁਰੂ ਸਾਹਿਬ ਦੀ ਬੇਅਦਬੀ ਨਜ਼ਰ ਆਈ। ਇਤਨਾਂ ਹੀ ਨਹੀਂ, ਦਿੱਲੀ ਦੇ ਵਿਚ ਘੱਟੋ-ਘੱਟ ਚਾਲੀ ਦੇ ਕਰੀਬ ਹੋਰ ਮੰਦਰਾਂ ਦੇਵੀ ਦੇਵਤਿਆ ਦੀਆਂ ਮੂਰਤੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਜੋ ਪਿਛਲੇ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਹੈ, ਜਿਸ ਦੀ ਸੂਚਨਾ ਦਿੱਲੀ ਗੁਰਦੁਆਰਾ ਦੀ ਧਰਮ ਪ੍ਰਚਾਰ ਕਮੇਟੀ ਅਤੇ ਹੋਰ ਕਾਰਕੂੰਨਾ ਨੂੰ ਕਈ ਵਰਿਆਂ ਤੋਂ ਹੈ ਲੇਕਿਨ ਇਹਨਾਂ ਦੁਆਰਾ ਸਿਰਫ ਆਪਣੇ ਸਿਆਸੀ ਲਾਭ ਲਈ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਆੜ ਅਤੇ ਓਹਲਾ ਬਣਾ ਕੇ ਸਿਆਸੀ ਗੋਟੀਆਂ ਤਾਂ ਖੇਡੀਆਂ ਜਾ ਰਹੀਆਂ ਹਨ ਲੇਕਿਨ ਅਮਲੀ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਵਾਉਣ ਲਈ ਇਹਨਾਂ ਖੇਖਣ ਕਰਨੇ ਮਾਡਰੇਟ ਕਾਲੇਅਫਗਾਨੀਆਂ, ਫਰਜ਼ੀ ਮਿਸ਼ਨਰੀਆਂ, ਦਰਸ਼ਨ ਮੱਲੀਆਂ ਅਤੇ ਸਰਨਿਆਂ ਨੇ ਕਦੀ ਕੋਈ ਉਪਰਾਲਾ ਨਹੀਂ ਕੀਤਾ।

੧੧ ਅਪ੍ਰੇਲ ਦੇ ਆਪਣੇ ਅਖੌਤੀ ਵਿਸ਼ਵ ਸਮੇਲਨ ਦੀ ਤਿਆਰੀ ਵਿਚ ਜੁਟੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਪ੍ਰਬੰਧਕਾਂ ਦੇ ਹੋਸ਼ ਉਦੋਂ ਉੱਡ ਗਏ ਜਦੋਂ ਦਿੱਲੀ ਵਿਚ ਸ਼ਹਿਬਾਜ਼ ਖਾਲਸਾ ਅਤੇ ਦਿੱਲੀ ਦੇ ਵਿਚ ਕੁਝ ਹੋਰ ਨੌਜਵਾਨ ਜਥੇਬੰਦੀਆਂ ਵਲੋਂ ਸਥਾਨਕ ਹੋਰ ਅਨੇਕਾਂ ਸਿੰਘਾਂ ਨੂੰ ਨਾਲ ਲੈ ਕੇ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੇ ਪੰਜ ਅਤੇ ਦਸ਼ਮ ਗ੍ਰੰਥ ਸਾਹਿਬ ਦਾ ਇਕ ਸਰੂਪ ਬੜੇ ਅਦਬ ਸਤਿਕਾਰ ਨਾਲ ਲਛਮਣ ਚੇਲਾਰਮ ਦੇ ਡੇਰੇ ਨਿੱਜ ਥਾਂਉਂ ਮੰਦਰ ਤੋਂ ਵਾਪਸ ਲੈ ਆਂਦਾ ਗਿਆ। ਇਸੇ ਕੜੀ ਵਿਚ ਅੱਜ ਉੱਤਰੀ ਦਿੱਲੀ ਅਤੇ ਪੱਛਮੀ ਦਿੱਲੀ ਦੇ ਤਿੰਨ ਮੰਦਰਾਂ ਅਤੇ ਇਕ ਡੇਰੇ ਵਿਚੋਂ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਠ ਸਰੂਪ ਉਥੇ ਦੇ ਪ੍ਰਬੰਧਕਾਂ ਨਾਲ ਬਹੁਤ ਹੀ ਸੂਝ-ਬੂਝ ਢੰਗ ਨਾਲ ਗੱਲਬਾਤ ਕਰਕੇ ਅਤੇ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕਰਦਿਆਂ ਹੋਇਆਂ, ਵਾਪਸ ਲਿਆਉਣ ਵਿਚ ਸਫਲਤਾ ਹਾਸਲ ਕੀਤੀ।


Sticker put on Sri Guru Granth Sahib Ji : "Om Sri Naryan Sharnamon (name of Hindu deity)"

ਉੱਤਰੀ ਦਿੱਲੀ ਦੇ ਮੁਖਰਜੀ ਨਗਰ ਦੇ ਇਲਾਕੇ ਦੇ ਕ੍ਰਿਸ਼ਨਾ ਧਾਮ ਮੰਦਰ ਤੋਂ ਦੋ ਸਰੂਪ, ਪਰਮਾਨੰਦ ਕਾਲੋਨੀ ਦੇ ਡੇਰਾ ਸ਼ਾਹੀ ਦਾਤਾ ਦਰਬਾਰ ਵਿਚੋਂ ੩ ਸਰੂਪ, ੨ ਸਰੂਪ ਗੰਗਾ ਰਾਮ ਮੰਦਰ ਤੋਂ ਅਤੇ ਇਕ ਸਰੂਪ ਜਨਕਪੁਰੀ ਦੇ ਰਾਮ ਮੰਦਰ ਤੋਂ ਵਾਪਸ ਲਿਆਦੇਂ ਗਏ। ਜਿਥੇ ਜਨਕਪੁਰੀ ਦੇ ਰਾਮ ਮੰਦਰ ਦੀ ਡੇਰੇਦਾਰਨੀ ਜੋ ਕਿ ਆਪਣੇ ਆਪ ਨੂੰ ਰਾਮ ਜੀ ਅਖਵਾਉਂਦੀ ਹੈ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਸਿੰਘਾਸਨ ਲਗਾ ਕਿ ਆਪਣੇ ਆਪ ਨੂੰ ਮੱਥੇ ਟਿਕਾਉਂਦੀ ਸੀ ਅਤੇ ਨਾਲ ਗੁਰੂ ਸਾਹਿਬ ਦੇ ਸਰੂਪ ਦੇ ਬਰਾਬਰ ਰਮਾਇਣ ਅਤੇ ਗੀਤਾ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਸੀ। ਪਰਮਾਂਨੰਦ ਕਲੌਨੀ ਦੇ ਡੇਰੇ ਸ਼ਾਹੀ ਦਾਤਾ ਦਰਬਾਰ ਵਿਚ ਚਾਰ ਸਰੂਪ ਸਨ ਜਿਨਾਂ ਵਿਚੋ ਤਿੰਨ ਸਰੂਪ ਸਿੰਘਾਂ ਨੇ ਵਾਪਸ ਲੈ ਆਂਦੇ ਪਰ ਇਕ ਸਰੂਪ ਜਿਸ ਤੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਉਸ ਵਿਚ ਵਿਘਨ ਨਾ ਪਾਇਆ।

ਜਦੋਂ ਦਿੱਲੀ ਦੇ ਸਿੰਘਾਂ ਦਾ ਇਹ ਜੱਥਾ ਉੱਤਰੀ ਦਿੱਲੀ ਦੇ ਮੰਦਰਾਂ ਵਿਚ ਇਹ ਕਾਰਵਾਈ ਕਰ ਰਿਹਾ ਸੀ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਦਲਜੀਤ ਸਿੰਘ ਵੀ ਕੁਝ ਸਮੇਂ ਲਈ ਉੱਥੇ ਪੁੱਜੇ।ਸ. ਇੰਦਰਜੀਤ ਸਿੰਘ ਮੌਂਟੀ ਇਹਨਾਂ ਸਿੱਖ ਨੌਜਵਾਨਾਂ ਨਾਲ ਮੁਖਰਜੀ ਨਗਰ ਦੇ ਕ੍ਰਿਸ਼ਨਾ ਧਾਮ ਮੰਦਰ ਅਤੇ ਗੰਗਾ ਰਾਮ ਮੰਦਰ ਵਿਚ ਕੀਤੀ ਗਈ ਕਾਰਵਾਈ ਦੌਰਾਨ ਮੌਜੂਦ ਸਨ ਲੇਕਿਨ ਦਲਜੀਤ ਸਿੰਘ ਜੀ ਤਾਂ ਇਕ ਤਮਾਸ਼ਬੀਨ ਦੀ ਤਰ੍ਹਾਂ ਉੱਥੋਂ ਮੰਦਰਾਂ ਦੇ ਪ੍ਰਬੰਧਕਾਂ ਨਾਲ ਮਿੱਠੀਆਂ-੨ ਗੱਲਾਂ ਕਰਨ ਵਿਚ ਹੀ ਰੁੱਝੇ ਦੇਖੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਘੱਟੋ-ਘੱਟ ੪੦ ਹੋਰ ਮੰਦਰਾਂ ਅਤੇ ੫੦ ਤੋਂ ਵੱਧ ਛੁੱਟ ਫੁੱਟ ਇਲਾਕਾਈ ਡੇਰਿਆਂ ਵਿਚ ਅਨੇਕਾਂ ਤਰੀਕਿਆਂ ਨਾਲ ਮੂਰਤੀਆਂ, ਹਵਨਕੁੰਢਾ, ਟੂਣੇ-ਟਾਣੇ ਕਰਨ ਵਾਲੇ ਹੋਰ ਕਈ ਪਾਖੰਡ ਕਰਮਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ। ਇਹਨਾਂ ਵਿਚੋਂ ਅੱਧੇ ਤੋਂ ਵੱਧ ਥਾਵਾਂ ਤੇ ਗੁਰੂ ਸਾਹਿਬ ਦੇ ਸਰੂਪ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੀ ਮੁਹੱਈਆ ਕਰਵਾਏ ਗਏ ਹਨ। ਕਈ ਥਾਵਾਂ ਤੇ ਇਕ ਪ੍ਰਾਈਵੇਟ ਪ੍ਰਕਾਸ਼ਕ ਚਤਰ ਸਿੰਘ ਜੀਵਨ ਸਿੰਘ ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਸਰੂਪ ਮੁਹੱਈਆ ਕਰਵਾਏ ਗਏ ਹਨ।

ਜਦੋਂ ਪੰਥਕ.org ਦੇ ਪ੍ਰਤਿਨਿਧ ਨੇ ਨਿੱਜ ਥਾਂਉਂ ਮੰਦਰ ਦੇ ਨੁਮਾਇੰਦੇ ਮਿ: ਮਹਿਤਾਬ ਨੂੰ ਸੰਪਰਕ ਕੀਤਾ ਤਾਂ ਉਸਨੇ ਇਸ ਘਟਨਾ ਬਾਰੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ, ਅਤੇ ਕਿਹਾ ਕਿ ਮੈਨੂੰ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਵਿਸ਼ਵਾਸ਼ ਦੁਆਇਆ ਕਿ ਇਨ੍ਹਾਂ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੌਂਟੀ ਵੀ ਪੰਥਕ.org ਪ੍ਰਤਿਨਿਧ ਨੂੰ ਇਸ ਘਟਨਾ ਬਾਰੇ ਨਿੱਜੀ ਬਿਆਨ ਦੇਣ ਤੋਂ ਇਨਕਾਰੀ ਰਹੇ।

ਵਿਸ਼ਵ ਸਮੇਲਨ ਦਾ ਖੇਖਣ ਕਰਨ ਵਾਲੀ ਦਿੱਲੀ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ੧੧ ਅਪ੍ਰੈਲ ਤੋਂ ਪਹਿਲਾ-੨ ਘੱਟੋ ਘੱਟ ਦਿੱਲੀ ਦੇ ਇਲਾਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਪੂਰੀ ਤੌਰ ਤੇ ਬਹਾਲ ਕਰਾ ਕੇ ਇਹਨਾਂ ਸਾਰੀਆਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਸ ਸਿੱਖ ਗੁਰਧਾਮਾਂ ਵਿਚ ਪਹੁੰਚਾਉਣ ਦਾ ਉਪਰਾਲਾ ਕਰੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਉਹਲਾ ਲੈ ਕੇ ਆਪਣੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਆਵੇ।


26 Comments

 1. Iqbal singh delhi March 29, 2010, 12:03 pm

  waheguru ji ka khalsa waheguru ji ki fateh

  Singha ne chardikala da uprala kita hai hun dekhde ha sarna saheb ki karde ne Dasam Granth bare ta sochde nahi c je kursi bchani hai te sochen te majboor honge je nahi sochange te rab he rakha

  Reply to this comment
 2. Gurveen March 29, 2010, 12:03 pm

  SAT SRI AKAL,

  In this day and age Sikh religion is attacked from all sides and moreover this just a sign for things to come where Hindu Idols will be installed in Gurudwara Sahib and Hinduism has embraced Sikhi in it's fold so as a community we all need to wake up to reality before it's too late.
  Message from SGGS should be explained both in english and Punjabi so young generation should should realise that just bowing heads doesn't meananything.

  After reading this story it clearly shows the
  disrespect shown to ' GURU GRANTH SAHIB JI MAHARAJ by some Hindu officials this is not the way to move forward. Thanks to Singhs that SGGS was brought to place it belongs.

  Regards

  Gurveen Singh

  Reply to this comment
 3. dalbir singh delhi March 30, 2010, 2:03 am

  waheguru ji ka khalsa waheguru ji ki fateh

  hun sarna saheb ki karde ne je kursi bchani hai te kuch karo nahi te "rab rakha"

  Reply to this comment
 4. kawal chandigarh March 30, 2010, 2:03 am

  veer ji a mandir kithey hia delhi vich ....
  tey waheguru tanu singh nu chardi kala vich rekhan....?

  Reply to this comment
 5. kuldip singh chiheru uk March 30, 2010, 8:03 am

  Dehli Sikh noujwan and Panthic.org doing good job. All the world Sikh Sangat is with you. Carry on respect of sggs ji.

  Reply to this comment
 6. Prof. Pratap Singh March 31, 2010, 3:03 am

  Dear Sarna Ji,

  You are just bouncing the mud balls in the name of Sri Dasam Granth Sahib in the clean pool of Sikhism just to create confusion in Sikh Sangat. What about these Nirgun Granth, Ramayana, gita, and SIGHASAN? Are you not aware of the happenings under your own nose and are able to point Nanded and Patna Takht Sahibaans.

  Where is now your so called puppet Darshan Lal?

  Now is he seeing Satkaar of Guru Granth Sahib?

  What abt SRM?

  Reply to this comment
 7. sanmeetsingh india March 31, 2010, 9:03 am

  thank u very much panthic.org 4 creating awareness among the sangat & the material put up by u is exclusive a i m happy 2 know that u people have made a lot of efforts 2 give us this correct info which is actually not provided by the other websites.

  there is a sincere request to the sangat and the viewers to pls check the links as follows as they convey an important message coz i ve recently checked them

  http://www.youtube.com/watch?v=gG-n6PNd_SQ

  http://www.youtube.com/watch?v=1_dTsXdKiAg&feature=related

  Reply to this comment
 8. bsvirk uk March 31, 2010, 9:03 am

  http://www.youtube.com/watch?v=gG-n6PNd_SQ

  http://www.youtube.com/watch?v=1_dTsXdKiAg&feature=related


  waheguru ji ka khalsa waheguru ji ki fathe ji

  aha video dekh k pata chalda ki sarna jo apne aap nu sikh akhvanda hai oh ek kom vorodhi kaam karna wala agent hai ji baki jo kaam aha jathebandiya ne kita ya oh sab boot wadiya te sir nu ankh naal rakhn wala kaam hai ji

  te baki sangat nu v benty hai is gall da virodh karo te aha sikhi virodhi bandya nu khtam karo

  Reply to this comment
 9. satnamkhalsa england March 31, 2010, 9:03 am

  waheguru ji ka khalsa waheguru ji ki fathe ji

  sab to pehle te main shabazz khalsa te or jagroop singa te jathe bandiya ne jo aaha kaam kita ya is kaam to das da dil boot boot mubraka denda hai ji........

  pata laga c k eda kaam hoya hai india ch par aaj dekh k boot kuchi hondi hai ji k singha ne ahi chardikala wala kaam kita ya.......

  baki sarna ji aap ji v kuj socho eda sikhi virudh beyan den ya kaam karn naal kuj nahi milan laga so plz hun te samjhdar ho jao ..............

  te panthic walya da bouht bouht shukrana ada karda ya jina ne aaj tak sikhi marg di te sikhi virudh galla nu sangta te sanmukh sabuta naal rakhya hai..

  Reply to this comment
 10. rajveer raipur March 31, 2010, 9:03 am

  sarna & darshan dass hun dasso dasam bani nahi mande ki chelaram da nirgun granth mande ho

  Reply to this comment
 11. Er. Kawalnain Kaur (California) March 31, 2010, 11:03 am

  Not only Sarna Ji but where is now SGPC, Badal Ji, Damdami Taksal, Akhand Kirtani Jatha and all the SAINTS and SOLDIERS of Khalsa Panth.

  Are all of you sleeping????????????????

  We should support these guys as they had played their role, now its our role to help them till end.

  I personally felt very bad as none of the responsible personalities are coming forward to pay their homage to OUR SHABAD GURU.

  Panthic Crew,

  Many Thanks for raising this issue on this platform. We all pray for you to remain in High Spirits.

  Reply to this comment
 12. Dilraj Singh India March 31, 2010, 2:03 pm

  Interference from Sri Akaal Takhat Sahib on this issue is required at the earliest. We are hoping that all the culprits to are sporting directly or indirectly in these types of crimes should be punished severely.

  Reply to this comment
 13. Harminder Singh Delhi March 31, 2010, 9:03 pm

  Hun lor haii saari Sikh Sangat SADEY naal modey naal modaa la ke chaley te Saddiyaan bhawaan baney,te sada hoslaa wadhayee kyonki aaj Sadey apnaa So-called sikh jo ki apnaa aap nu bada jagrook te syanan samajdey nee Sadey khilaaf han

  KISI mandir waley nai kisi thanay wich saadi complaint naii karaii , SADAY SIKH AAGU HE ENNAA MANDIRAAN WALEYAAN NU HALLA SHERRI DE RAHAAY HAN OR SADAY GHAR DEY PATA DE RAHAAY HAN , SHARAAM AANDI HAI EHOJEYAA PANTH DOKHIYAAN TE JO SIKH DE BHESH VICH SIKHI NU DHAA LAAN DA KAAM KAR RAHEY HAAN

  Reply to this comment
 14. Avtar Singh, Delhi April 1, 2010, 3:04 am

  Just see the Extracts from Sikh constitution that is Sikh Rehat Maryada: -

  No book should he installed like and at par with the Guru Granth Sahib . Worship of any idol or any ritual or activity should not be allowed to be conducted inside the Gurdwara. Nor should the festival of any other faith be allowed to be celebrated inside the Gurdwara. However, it will not be improper to use any occasion or gathering for the propagation of the gurmat (The Guru's way).

  For the confirmation please see the link: -

  http://sgpc.net/rehat_maryada/section_three_chap_four.htm

  DSGPC approached Gy. Gurbachan Singh who is coming rto delhi to inspect the Sindhi Mandir.

  Points which Gyani Ji should note before his visit: -

  1. Nobody in the world could change the SRM even a Jathedaar. (Already a Jathedaar is ex-communicated for breaking SRM).
  2. A Sikh is not expected to enter a MANDIR. Moreover a Jathedaar in SINDHI MANDIR that too a NIJ THAU of Chelaram. Shame on us! First of all he should ask DSGPC to change Name from NIJ THAU MANDIR to Gurudwara Sahib and it should be affilated by DSGPC or SGPC.

  Reply to this comment
 15. Harinder Singh Yamuna Nagar April 1, 2010, 8:04 pm

  Pehla Ta Khalsa JI Wadhaee De Patar Ho Jin-ha Ne Itna Sunder Uprala Kita Hai. Satguru Ji Aapji Te Hmesha Mehran B-na-ee Rakhan Or Sarna Dal Waste Me Ehi K-hunga K { Koor Nikhute Nanaka Orrk Sach R-hi } Ehna Da Baut Marra Haal Hona J

  Reply to this comment
 16. pushpinder singh delhi April 2, 2010, 3:04 am

  koi v granth guru granth sahib g di tha nahi leh sakda chahe oh jehda v granth hove...


  now a days all Sikh leaders r working for their wealth not for community....Sarna delhi gurudware di property sale karke apne lae Selhi border teh jamina leh reha hai ex: he sold gurudwara park in front of gurudwara Bangla Sahib to Delhi state govt: n in favour of that he got property in Delhi Haryana border for his factory (worth rupee thousands of crores).......

  punjab vich bethey panth de agu v babeya nal milke Sikha nu kha rahe ne te babeya de ja k matha tek ke vota mangde ne teh ohna de kam karde ne.....


  .......................................................................thanx to all those who tried very best....thanx to panthic.org

  Reply to this comment
 17. April 2, 2010, 11:04 am

  w.j.k.k.w.j.k.f

  ena jolichukaan nu ta narkaa vich v jagaa nai milni
  waheguru sumatt de ena nu!  Reply to this comment
 18. babarkhalsa canada April 2, 2010, 1:04 pm

  khalsa jeo chardi kla

  Reply to this comment
 19. Harvinder Singh London, UK April 3, 2010, 8:04 am

  I cant comment without veryfying the truth but looking to the pics posted here it looks the things are genuine.

  If it is such I totally agree with you that it is not good on the part of DSGMC. They should have taken the steps themselves. Now it is very bad to see the way people are doing this insult to the Saroops of SGGS Ji and I strongly oppse this and request Sarna and others to take action and do the needful at the earliest.

  Reply to this comment
 20. Gurpreet singh Paris France April 3, 2010, 9:04 am

  Sarbat khalsa jio waheguru ji ka khalsa whaeguru ji ki fateh jio,eh jo asi dekh rahe aa eh bahut mangg bhaga hai sarbaat sikh jagat lai.

  eh hinduwaad mahman dimaag bahut tej te bhut shaitaan hai eh sabh sikhan vich apsi chagre te foot pvaun lai karde haan taan ke sikh aaps vich hi larhde rehn te ikmuth na baith sakn.

  so mein sarbat khalse nu eh apeal karda aa ke asi is nu koi issue nahi bnauna balke mandra vicho apne guru shri guru granth sahib ji de saroop da parkaash band krauna hai te eh kiven ho sakda hai eh delhi parbandhak committy nu changi tra pata hai. is lai main delhi de sikhan te sarna bhai saab huna nu benti karda aa ke jiven v hove jaldi ton jaldi mandiran vicho guru sahib de saroop nu vapis guru ghar leanda jave .

  Reply to this comment
 21. sarbjit singh sydney April 6, 2010, 5:04 am

  sarna us akal purkh to daro kite v thoi nahi milni. kio bera gark karn lage hoye o kom da main ta tuhnu kus teek samjada c tusi a parkash chand badal to v gaye gujre nikle

  Reply to this comment
 22. N.S.Sahota New York April 7, 2010, 11:04 am

  Satgur ji d satkar har halt vich hona chaida. Mandir vich ta aprkash krana da matlab hi nahin he. Sarna ne kuch nahin Karna kuike us ve votan di lorr he. Badal Dal, Saran dal there is not much difference among these so called Gulam of Srakar.

  Reply to this comment
 23. 10.216.69.194 New Delhi April 8, 2010, 10:04 pm

  Waheguru ji ka Khalsa Waheguru ji ki fateh.

  Eh Sarna maya de moh vich te sarkari jor naal bhaaven panth da beda gark karan lai kuj v ker lave, Jede singh Dasam guru granth saheb di bani parde ne unna baare bhaanve kuj v keh lave,
  lakin DHAN GURU NANAK ATTE SAHIBE KAMAL SHRI GURU GOBIND SINGH JI DE SIKH TE KHALSA ajj Duniya bhar de kisi na kisi kone te apna sikhi sidhak ajj vi bharpoor nibha rahe hun,

  DARGAHI FURMAN HAI,,,,
  DHAN DHAN, DHAN KO BHAKIYE JA KA JAGAT GULAM!!
  SABH NIRKHAT YA KO FIRRE, SABH CHAL KARAT SALAM!!

  Eh darshan laal atte dokhi SARNA maaya de adheen jo v ker lain,
  Sikhi ne nahi mukna,
  FOR EXAMPL...
  EH TAKHTA utte ie HAZOOR SAHEB Di maryada te baade kataach kerde ne fir bhi Uthe de singh Saariya dunyavi Janjaalan nu bhula ke Aad Shiri Guru Granth Saheb atte Shri DASAM GURU GRANTH SAHEB di seve vich maasi jini v kaan ni karde,
  eh kamaL hai akaal purakh WAHEGURU di kirpa da..

  KAMAALE KARAMAAT KAYAM KAREEM....
  RAZAA BAKSH RAZAK RAHAKOON RAHEEM....

  Waheguru ji ka Khalsa Waheguru ji ki fateh.

  Reply to this comment
 24. Mandeep Singh April 13, 2010, 9:04 pm

  Waheguru ji ka khalsa
  waheguru ji ki fateh

  Really good efforts,I request you guys put Manikaran in your next project.

  Reply to this comment
 25. simarpreet Delhi May 14, 2010, 7:05 pm

  "waheguru ji ka khalsa waheguru ji ki fateh

  Singha ne 1978 di vasakhi di therha guru granth sahib ji bedabi da virodh kitta hai, hun sarna maliya atte akhuti panthak leader nirankaria wangu bhadia challe chelnge atte singha nu dukh den ge assi sare ahe karaa karn walle singha da saath dae te sarna atte hor akhuti aggooaa da muh pania. Ate
  "Guru ki ninda sunai na kaan.................................
  waheguru ji ka khalsa waheguru ji ki fateh "

  Reply to this comment
 26. Awtaar Singh Sidhu Manhatten, New York September 12, 2011, 12:09 pm

  These saroops must be removed if necessary by force.It is absolutely degrading to place guru saroops in mandirs or non- gurduara buildings.
  Other issues like the largest Guru Granth sahib being prepaid in Puchong Gurduara,KL, Malaysia by the pardhan B Awtar Singh MUST also be stopped and action taaken against such minion culprits and anti sikh elements.

  Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article