A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

Author/Source: Sarbjeet Singh Ghumaann

Hero of the Sikh Guerrilla Insurgency Bhai Sukhdev Singh Babbar (PART 2 of 2)

ਵਿਸ਼ੇਸ਼ ਨੋਟ:-ਭਾਈ ਸੁਖਦੇਵ ਸਿੰਘ ਬੱਬਰ ਬਾਰੇ ਲਿਖਣ-ਪੜ੍ਹਨ ਲੱਗਿਆਂ ਉਨਾਂ ਘਟਨਾਵਾਂ ਤੇ ਕਾਰਨਾਂ ਨੂੰ ਜਾਨਣਾ ਤੇ ਸਮਝਣਾ ਬੜਾ ਜ਼ਰੂਰੀ ਹੈ ਜਿੰਨ੍ਹਾ ਨੇ ਪਿੰਡ ਦਾਸੂਵਾਲ ਦੇ ਇੱਕ ਸਾਦੇ ਜਿਹੇ ਘਰ ਦੇ ਜੀਅ ਨੂੰ ਇਤਿਹਾਸਕ ਪਾਤਰ ਬਣਾ ਦਿੱਤਾ। ਪਹਿਲੀ ਨਜ਼ਰੇ ਇਸ ਲੇਖ ਦੇ ਬਹੁਤ ਸਾਰੇ ਵੇਰਵੇ ਵਾਧੂ ਜਿਹੇ ਲੱਗ ਸਕਦੇ ਹਨ, ਪਰ ਜਿਉਂ-ਜਿਉਂ ਅੱਗੇ ਵਧਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨਾਂ ਵੇਰਵਿਆਂ ਤੋਂ ਬਿਨਾ ਅਸੀਂ ਭਾਈ ਸੁਖਦੇਵ ਸਿੰਘ ਬੱਬਰ ਦੀ ਜਿੰਦਗੀ ਦੇ ਸੱਚ ਨੂੰ ਨਹੀ ਜਾਣ ਸਕਦੇ ਸਾਂ। ਇਹ ਲੇਖ ਜਿਥੇ ਸਾਨੂੰ ਖਾਲਿਸਤਾਨ ਲਈ ਜੂਝਕੇ ਸ਼ਹੀਦ ਹੋਏ ਇਕ ਕੌਮੀ ਜਰਨੈਲ ਬਾਰੇ ਦੱਸਦਾ ਹੈ, ਉਥੇ ਨਾਲ ਹੀ ੭੦ਵਿਆਂ ਤੋਂ ਲੈਕੇ ਹੁਣ ਤੱਕ ਦੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਦੇ ਰੂ-ਬ-ਰੂ ਕਰਵਾਂਉੇਦਾ ਹੈ। ੧੪ ਅਗਸਤ ਨੂੰ ਸ਼ਹੀਦ ਭਾਈ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਪਿੰਡ ਦਾਸੂਵਾਲ ਵਿਖੇ ਮਨਾਇਆਂ ਜਾ ਰਿਹਾ ਹੈ। ਆਓ, ਉਸ ਮਹਾਨ ਸੂਰਮੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ।
-ਸਰਬਜੀਤ ਸਿੰਘ ਘੁਮਾਣ (੯੭੮੧੯-੯੧੬੨੨)



Continuation of Part 1: ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਬੱਬਰ ਦਲ ਜਥੇਬੰਦੀ ਦਾ ਭੇਤ ਖੁੱਲ੍ਹਣਾ

ਜੁਝਾਰੂ ਸਿੰਘਾਂ ਦੀ ਜਥੇਬੰਦੀ 'ਬੱਬਰ ਦਲ' ਲੰਮੇ ਸਮੇਂ ਤੋਂ ਗੁਪਤ ਰੂਪ ਵਿਚ ਹੀ ਸਿੱਖੀ ਦੇ ਵੈਰੀਆਂ ਨੂੰ ਸੋਧੇ ਲਾ ਰਹੀ ਸੀ, ਪਰ ਪਹਿਲੀ ਵਾਰ ਇਸ ਜਥੇਬੰਦੀ ਬਾਰੇ ਰਾਜ ਓਦੋਂ ਖੁੱਲ੍ਹਿਆ, ਜਦੋਂ ੬ ਨਵੰਬਰ ੧੯੮੧ ਨੂੰ ਬੱਬਰਾਂ ਦੇ ਇਕ ਚੋਟੀ ਦੇ ਜੁਝਾਰੂ ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਜ਼ਿਲ੍ਹਾ ਫ਼ਰੀਦਕੋਟ ਦੀ ਗ੍ਰਿਫ਼ਤਾਰੀ ਹੋਈ। ਇਸ ਮਗਰੋਂ ਹੀ ਰਾਜ਼ ਖੁੱਲ੍ਹਿਆ ਕਿ ਸੰਤਾਂ ਦੀ ਰਿਹਾਈ ਤੋਂ ਅਗਲੇ ਹੀ ਦਿਨ, ਨਰਕਧਾਰੀਆਂ ਦੇ ਖਾਸਮ-ਖ਼ਾਸ ਡੀ.ਸੀ. ਨਿਰੰਜਨ ਸਿੰਘ ਤੇ ਉਸ ਦੇ ਭਰਾ 'ਤੇ ੧੬ ਅਕਤੂਬਰ ੧੯੮੧ ਨੂੰ ਹਮਲਾ ਕਰਨ ਵਾਲਾ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਵਧਾਵਾ ਸਿੰਘ ਬੱਬਰ ਦਾ ਗਰੁੱਪ ਹੈ। ਇਹ ਹਮਲਾ ਸੈਕਟਰੀਏਟ ਵਿਚ ਕੀਤਾ ਗਿਆ ਸੀ। ਨਿਰੰਜਨ ਸਿੰਘ ਨਰਕਧਾਰੀਆ ਤਾਂ ਭੱਜ ਕੇ ਬਚ ਗਿਆ ਸੀ, ਪਰ ਉਸ ਦਾ ਭਰਾ ਸੁਰਿੰਦਰ ਮਾਰਿਆ ਗਿਆ।

ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਥਾਂਵਾਂ 'ਤੇ ਗੱਡੀ ਚਾੜ੍ਹੇ ਗਏ ਨਰਕਧਾਰੀਆਂ ਬਾਰੇ ਪਤਾ ਲੱਗ ਗਿਆ ਕਿ ਇਹ ਬੱਬਰਾਂ ਦੇ ਕਾਰਨਾਮੇ ਹਨ। ਸਰਕਾਰ ਇਹ ਜਾਣ ਕੇ ਸੁੰਨ ਹੋ ਗਈ ਕਿ ਸੀਸ ਤਲ਼ੀ 'ਤੇ ਰੱਖ ਕੇ ਨਿਕਲ਼ੇ ਇਹ ਸੂਰਮੇ ੧੩ ਅਪ੍ਰੈਲ ੧੯੭੮ ਦੇ ਸ਼ਹੀਦੀ ਸਾਕੇ ਤੋਂ ਬਾਅਦ ਸਰਗਰਮ ਹੋ ਗਏ ਸਨ ਤੇ ਐਨੇ ਅਰਸੇ ਵਿਚ ਇਹਨਾਂ ਦੇ ਕਾਰਨਾਮੇ ਗੁਪਤ ਹਨ। ਬੱਬਰਾਂ ਦੀ ਇਸ ਯੋਜਨਾਬੰਦੀ ਦਾ ਸਿਹਰਾ ਕੈਨੇਡਾ ਤੋਂ ਆਏ ਜਥੇਦਾਰ ਤਲਵਿੰਦਰ ਸਿੰਘ, ਜਥੇਦਾਰ ਸੁਖਦੇਵ ਸਿੰਘ ਦਾਸੂਵਾਲ, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਤਰਸੇਮ ਸਿੰਘ ਕਾਲ਼ਾ ਸੰਘਿਆਂ, ਭਾਈ ਮਨਮੋਹਨ ਸਿੰਘ ਫ਼ੌਜੀ, ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਅਨੋਖ ਸਿੰਘ ਵੜਿੰਗ ਸੂਬਾ ਸਿੰਘ, ਭਾਈ ਕੁਲਵੰਤ ਸਿੰਘ ਜਗਾਧਰੀ ਉਰਫ਼ ਭਾਈ ਮਹਿੰਗਾ ਸਿੰਘ ਬੱਬਰ, ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਆਦਿਕ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬ ਪੁਲੀਸ ਦੇ ਭਾਈ ਅਮਰਜੀਤ ਸਿੰਘ ਹੌਲਦਾਰ ਖੇਮਕਰਨ, ਭਾਈ ਗੁਰਨਾਮ ਸਿੰਘ ਭੂਰੇ-ਕੋਹਨੇ, ਸੇਵਾ ਸਿੰਘ ਤਰਮਾਲਾ ਜਿਹੇ ਸਿੰਘਾਂ ਨੂੰ ਵੀ ਨਾਲ ਤੋਰਿਆ ਹੋਇਆ ਸੀ। ਇਹਨਾਂ ਸਿੰਘਾਂ ਨੇ ਹੀ ੨੩ ਅਕਤੂਬਰ ਨੂੰ ਪਾਸ਼ਟਾਂ ਦੇ ਪੰਥ-ਦੋਖੀ ਮਹਿੰਦਰਪਾਲ ਨੂੰ ਸੋਧਿਆ ।

ਦਹੇੜੂ ਕਾਂਡ

ਬੱਬਰਾਂ ਦੇ ਸਿੰਘ ਕੌਮ ਦੇ ਦੁਸ਼ਮਣਾਂ ਦੀ ਲਗਾਤਾਰ ਸੁਧਾਈ ਕਰੀ ਜਾ ਰਹੇ ਸਨ। ਇਹੋ ਜਿਹੇ ਹੀ ਇਕ ਕੌਮੀ ਦੁਸ਼ਮਣ, ਕਪੂਰਥਲੇ ਦੇ ਨਰਕਧਾਰੀ ਪ੍ਰਹਿਲਾਦ ਚੰਦ ਨੂੰ ਜਦੋਂ ੧੬ ਨਵੰਬਰ ੧੯੮੧ ਨੂੰ ਪਰਿਵਾਰ ਸਮੇਤ ਸੋਧਾ ਲਾਇਆ ਤਾਂ ਇੱਥੇ ਸਿੰਘਾਂ ਦਾ ਮੋਟਰ ਸਾਈਕਲ ਐਚ.ਐਨ.ਈ.੮੨੭੫ ਮਜ਼ਬੂਰੀ-ਵੱਸ ਛੱਡਣਾ ਪਿਆ ਜਿਸ ਤੋਂ ਪੁਲੀਸ ਨੂੰ ਸੂਹ ਮਿਲ਼ੀ ਕਿ ਇਸ ਕਾਂਡ ਨੂੰ ਭਾਈ ਤਰਸੇਮ ਸਿੰਘ ਕਾਲਾ ਸੰਘਿਆਂ ਨੇ ਅੰਜਾਮ ਦਿੱਤਾ ਹੈ। ਚੁਗਾਵਾਂ ਪਿੰਡ ਦੇ ਬਖ਼ਸ਼ੀਸ਼ ਸਿੰਘ ਨੇ ਪੁਲੀਸ ਨੂੰ ਦੱਸ ਦਿੱਤਾ ਕਿ ਉਸ ਤੋਂ ਮੋਟਰ-ਸਾਈਕਲ ਤਰਸੇਮ ਸਿੰਘ ਮੰਗ ਕੇ ਲੈ ਗਿਆ ਸੀ। ਪੁਲੀਸ ਨੂੰ ਰਾਹ ਮਿਲਦਾ ਗਿਆ ਤੇ ਅੰਤ ੧੯ ਨਵੰਬਰ ੧੯੮੧ ਦੇ ਦਿਨ ਪੁਲੀਸ ਨੇ ਲੁਧਿਆਣੇ ਜ਼ਿਲ੍ਹੇ ਦੇ ਖੰਨੇ ਕੋਲ ਦੇ ਪਿੰਡ ਦਹੇੜੂ ਵਿਚ ਭਾਈ ਅਮਰਜੀਤ ਸਿੰਘ ਦੇ ਘਰ ਨੂੰ ਸਵੇਰੇ-ਸਵੇਰੇ ਘੇਰਾ ਪਾ ਲਿਆ। ਓਥੇ ਭਾਈ ਤਰਸੇਮ ਸਿੰਘ ਤੇ ਭਾਈ ਗੁਰਨਾਮ ਸਿੰਘ ਖੇਮਕਰਨੀ ਬੱਬਰ ਮੌਜੂਦ ਸਨ। ਪੁਲੀਸ ਨੇ ਜਦੋਂ ਬੱਬਰ ਸ਼ੇਰਾਂ ਨੂੰ ਫੜਨ ਲਈ ਹੱਥ ਪਾਇਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਹਿਰਾਸਤ ਵਿਚ ਮਨ-ਭਾਉਂਦਾ ਤਸ਼ੱਦਦ ਕਰਨ ਵਾਲੇ ਪੁਲਸੀਆਂ ਨੂੰ ਜਦੋਂ ਸਿੰਘਾਂ ਨੇ ਹੱਥ ਦਿਖਾਏ ਤਾਂ ਨਾਨੀ ਚੇਤੇ ਆ ਗਈ। ਬੱਬਰਾਂ ਦੀਆਂ ਗੋਲ਼ੀਆਂ ਨੇ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਨੂੰ 'ਸਿੱਧਾ ਡੀ.ਐਸ.ਪੀ.' ਤੇ ਸਿਪਾਹੀ ਸੂਰਤ ਸਿੰਘ ਨੂੰ ਸਿੱਧਾ 'ਥਾਣੇਦਾਰ' ਲਾ ਦਿੱਤਾ (ਧੁਰ ਦੀਆਂ ਟਿਕਟਾਂ ਦੇ ਕੇ ਨਰਕੀਂ ਤੋਰਿਆ)। ਇਹਨਾਂ ਦੀ ਮੌਤ ਹੋਣ ਮਗਰੋਂ ਬਾਕੀ ਪੁਲੀਸ ਪਿੱਛੇ ਹਟ ਗਈ ਤੇ ਇਹ ਸਿੰਘ ਓਥੋਂ ਹਰਨ ਹੋ ਗਏ। ਦਹੇੜੂ ਕਾਂਡ ਦੀ ਧਾਂਕ ਐਨੀ ਪਈ ਕਿ ਅਕਸਰ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਦਾ ਜ਼ਿਕਰ ਆਪਣੀਆਂ ਤਕਰੀਰਾਂ ਵਿਚ ਕਰਦੇ ਹੁੰਦੇ ਸਨ।

ਪੁਲੀਸ ਦਾ ਜ਼ੁਲਮ

ਦਹੇੜੂ ਕਾਂਡ ਮਗਰੋਂ ਪੁਲੀਸ ਨੂੰ ਬੱਬਰ ਖ਼ਾਲਸਾ ਦਾ ਕਾਫ਼ੀ ਗੁਪਤ ਭੇਤ ਪਤਾ ਲੱਗ ਗਿਆ। ੧੧ ਬੱਬਰਾਂ ਦੇ ਸਿਰਾਂ ਦੇ ਇਨਾਮ ਐਲਾਨੇ ਗਏ। ਭਾਈ ਵਧਾਵਾ ਸਿੰਘ ਬੱਬਰ, ਭਾਈ ਤਰਸੇਮ ਸਿੰਘ ਕਾਲਾ ਸੰਘਿਆਂ, ਭਾਈ ਤਲਵਿੰਦਰ ਸਿੰਘ ਬੱਬਰ (ਪਾਂਛਟਾ) ਦੇ ਘਰ ਉਜਾੜੇ ਗਏ ਤੇ ਟੱਬਰਾਂ 'ਤੇ ਜ਼ੁਲਮ ਹੋਇਆ। ਇਹ ਟੱਬਰ ੫੫ ਦਿਨ ਨਜਾਇਜ਼ ਹਿਰਾਸਤ ਵਿਚ ਰੱਖੇ ਗਏ। ਪੁਲੀਸ ਦੇ ਜ਼ੁਲਮ ਐਨੇ ਭਿਆਨਕ ਸਨ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਪੁਲੀਸ ਦੇ ਅੱਤਿਆਚਾਰਾਂ ਬਾਰੇ ਚਿੱਠੀ ਲਿਖ ਕੇ ਆਪਣਾ ਵਿਰੋਧ ਦਰਜ ਕਰਵਾਇਆ। ਭਾਈ ਤਲਵਿੰਦਰ ਸਿੰਘ ਬੱਬਰ ਦੇ ਪਿੰਡ ਪਾਛਟਾਂ (ਕਪੂਰਥਲਾ) ਤੇ ਸਹੁਰੇ ਪਿੰਡ ਪਧਿਆਣਾ (ਨੇੜੇ ਆਦਮਪੁਰ) ਵਿਖੇ ਹੋਏ ਜ਼ੁਲਮਾਂ ਨੂੰ ਤਾਂ ਜਥੇਦਾਰ ਸਾਹਿਬ ਨੇ ਮੀਰ ਮੰਨੂ ਵੱਲੋਂ ਮੁਗ਼ਲ ਕਾਲ ਵਿਚ ਕੀਤੇ ਜ਼ੁਲਮਾਂ ਦੇ ਤੁਲ ਦੱਸਿਆ। ਪਰ ਪੁਲੀਸ ਦੇ ਜ਼ੁਲਮਾਂ ਵਿਚ ਕੋਈ ਫਰਕ ਨਾ ਪਿਆ।

ਇਹੀ ਸਮਾਂ ਸੀ, ਜਦੋਂ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਿੰਘਾਂ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਰਹਿਣਾ ਸ਼ੁਰੂ ਕੀਤਾ। ਸਿੰਘਾਂ ਨੇ 'ਅਕਾਲ ਰੈਸਟ ਹਾਊਸ' ਵਿਚ ਡੇਰੇ ਲਾ ਲਏ। ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਤੇ ਬੀਬੀ ਹਰਸ਼ਰਨ ਕੌਰ ਨੇ ਡੱਟ ਕੇ ਸਿੰਘਾਂ ਦਾ ਸਾਥ ਦਿੱਤਾ ਤੇ ਇੰਞ ਦਰਬਾਰ ਸਾਹਿਬ ਤੋਂ ਇਕ ਲਹਿਰ ਦਾ ਆਗਾਜ਼ ਹੋਇਆ।

ਪੁਲੀਸ ਨੇ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ, ਭਾਈ ਸੁਲੱਖਣ ਸਿੰਘ ਬੱਬਰ ਦੇ ਪਰਿਵਾਰ ਤੇ ਭਾਈ ਅਨੋਖ ਸਿੰਘ ਬੱਬਰ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ। ਭਾਈ ਸੁਖਦੇਵ ਸਿੰਘ ਬੱਬਰ ਦੇ ਏਅਰ ਫ਼ੋਰਸ ਵਿਚ ਟੈਕਨੀਸ਼ੀਅਨ ਦੀ ਨੌਕਰੀ ਕਰਦੇ ਭਰਾ ਭਾਈ ਮਹਿਲ ਸਿੰਘ ਨੂੰ ਪੁਲੀਸ ਜਬਰ ਦਾ ਸ਼ਿਕਾਰ ਹੋਣਾ ਪਿਆ। ਰੋਹ ਨਾਲ਼ ਭਰੇ ਉਹ ਵੀ ਬੱਬਰਾਂ ਵਿਚ ਸ਼ਾਮਲ ਹੋ ਗਏ ਤੇ ਭਾਈ ਮਹਿਲ ਸਿੰਘ ਬੱਬਰ ਦੇ ਨਾਂ ਨਾਲ਼ ਮਸ਼ਹੂਰ ਹੋ ਗਏ। ਦੂਜੇ ਭਰਾ ਅੰਗਰੇਜ਼ ਸਿੰਘ ਜੋ ਕਿ ਨੇਤਰਹੀਣ ਹਨ, ਉਹਨਾਂ ਨੂੰ ਵੀ ਪੁਲੀਸ ਜਬਰ ਦਾ ਸਾਮ੍ਹਣਾ ਕਰਨਾ ਪਿਆ। ਫਸਲਾਂ ਤੇ ਘਰ ਤਬਾਹ ਕਰ ਦਿੱਤੇ ਗਏ। ਆਮ ਲੋਕ ਉਹਨਾਂ ਦੇ ਘਰ ਨੂੰ 'ਬੱਬਰਾਂ ਦੀ ਬਹਿਕ' ਕਹਿੰਦੇ ਸਨ।

ਹਥਿਆਰਬੰਦ ਸੰਘਰਸ਼ ਕਿਉਂ?

ਇਹ ਗੱਲ ਸੋਚਣ ਵਾਲ਼ੀ ਹੈ ਕਿ ਇਹਨਾਂ ਬਾਣੀ ਤੇ ਬਾਣੇ ਦੇ ਧਾਰਨੀ ਗੁਰਸਿੱਖਾਂ ਨੂੰ ਹਥਿਆਰਾਂ ਦੇ ਰਾਹ ਕਿਉਂ ਤੁਰਨਾ ਪਿਆ? ਅਕਸਰ ਪੁੱਛਿਆ ਜਾਂਦਾ ਹੈ ਕਿ ਕੀ ਹਥਿਆਰਬੰਦ ਸਿੱਖ ਸੰਘਰਸ਼ ਤੋਂ ਬਿਨਾਂ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ ਬਚਿਆ? ਆਖ਼ਰ ਕਿਉਂ ਸਿੱਖ ਨੌਜਵਾਨ ਆਪਣੇ ਘਰ-ਬਾਰ ਤਿਆਗ ਕੇ ਬੰਬਾਂ-ਗੋਲ਼ੀਆਂ ਦੇ ਰਾਹ ਪੈ ਗਏ? ਕਈ ਸੱਜਣ ਤਾਂ ਸੰਘਰਸ਼ ਦੀ ਕਰੜੀ ਅਲੋਚਨਾ ਕਰਦੇ ਹਨ ਕਿ ਲੱਖ ਬੰਦਾ ਮਰਵਾ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੌਮ ਅਜੇ ਤਿਆਰ ਹੀ ਨਹੀਂ ਸੀ ਤਾਂ ਸਾਨੂੰ ਠਹਿਰਨਾ ਚਾਹੀਦਾ ਸੀ। ਦਰਅਸਲ ਅੱਜ ਦੇ ਤੇ ਓਦੋਂ ਦੇ ਹਾਲਾਤਾਂ ਦਾ ਜ਼ਮੀਨ-ਅਸਮਾਨ ਦਾ ਫ਼ਰਕ ਹੈ। ੮੦ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਸਰਕਾਰੀ ਤਸ਼ੱਦਦ ਦੀ ਅਸਲੀਅਤ ਨੂੰ ਜਾਣੇ ਬਿਨਾ ਗੱਲ ਨੂੰ ਸਹੀ ਢੰਗ ਨਾਲ਼ ਸਮਝਿਆ ਨਹੀਂ ਜਾ ਸਕਦਾ। ਖ਼ਾਸ ਕਰਕੇ ਸੰਘਰਸ਼ ਵਿਚ ਕੁੱਦੇ ਸਿੰਘਾਂ ਦੀ ਸੋਚ ਤੇ ਓਦੋਂ ਦੇ ਹਾਲਾਤਾਂ ਨੂੰ ਸਮਝਣ ਦੀ ਲੋੜ ਹੈ।




ਸ਼ਬਦ-ਗੁਰੂ ਦੇ ਸ਼ਰੀਕ ਨਰਕਧਾਰੀਆਂ ਨੇ ਜਦੋਂ ਅਕਾਲੀ ਸਰਕਾਰ ਦੇ ਹੁੰਦਿਆਂ ਹਕੂਮਤ ਦੀ ਸ਼ਹਿ 'ਤੇ ਅੰਮ੍ਰਿਤਸਰ ਵਿਚ ੧੩ ਅਪ੍ਰੈਲ ੧੯੭੮ ਨੂੰ ਕਹਿਰ ਢਾਹਿਆ ਤੇ ੧੩ ਸਿੰਘ ਸ਼ਹੀਦ ਕਰ ਦਿੱਤੇ ਤਾਂ ਸਿੱਖ ਇਤਿਹਾਸ ਵਿਚ ਇਕ ਅਹਿਮ ਮੋੜ ਆਇਆ ਤੇ ਰਹਿੰਦੀ ਕਸਰ ਓਦੋਂ ਪੂਰੀ ਹੋ ਗਈ, ਜਦੋਂ ਅਦਾਲਤ ਨੇ ਨਰਕਧਾਰੀਆਂ ਨੂੰ ਬਰੀ ਕਰ ਦਿੱਤਾ। ਅਕਾਲੀ ਦਲ ਦਾ ਇਸ ਮੁੱਦੇ 'ਤੇ ਰਵੱਈਆ ਬਿਲਕੁਲ ਓਹੀ ਸੀ, ਜੋ ਅੱਜ-ਕੱਲ੍ਹ ਸਿਰਸੇ ਵਾਲੇ ਦੇ ਮੁੱਦੇ 'ਤੇ ਹੈ। ਅਕਾਲੀਆਂ ਨੇ ਸਿੱਖ ਜਜ਼ਬਾਤਾਂ ਦੀ ਜਰਾ ਵੀ ਪਰਵਾਹ ਨਾ ਕੀਤੀ। ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਉਸ ਅਕਾਲੀ ਧਾਰਾ ਦਾ ਰਹਿਨੁਮਾ ਹੈ, ਜੋ ਸਿੱਖੀ ਵਿਚਾਰਧਾਰਾ ਦੀ ਹਾਨੀ ਨੂੰ ਕੋਈ ਵੱਡਾ ਮਸਲਾ ਨਹੀਂ ਮੰਨਦਾ, ਸਗੋਂ ਸਿੱਖ ਜਜ਼ਬਾਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਹਸਤੀਆਂ, ਜਥੇਬੰਦੀਆਂ ਤੇ ਵਿਚਾਰਾਂ ਨੂੰ ਉਹ ਨਫ਼ਰਤ ਦੀ ਹੱਦ ਤਕ ਨਾਪਸੰਦ ਕਰਦਾ ਹੈ। ਉਸ ਦਾ ਇਕੋ ਏਜੰਡਾ ਹੈ ਕਿ ਸਿੱਖੀ ਮੁੱਕਦੀ ਬੇਸ਼ੱਕ ਮੁੱਕ ਜਾਵੇ, ਮੇਰੀ ਕੁਰਸੀ ਕਿਤੇ ਨਾ ਜਾਵੇ। ਸਿੱਖਾਂ ਦੇ ਜ਼ਖ਼ਮੀ ਜਜ਼ਬਾਤਾਂ ਨੂੰ ਕੋਈ ਮਲ੍ਹਮ ਹੀ ਨਾ ਮਿਲੇ ਤਾਂ ਫਿਰ ਸਿੱਖ ਹੋਰ ਕੀ ਕਰਦੇ? ਇਸ ਕਰਕੇ ਉਹਨਾਂ ਜੋ ਕੀਤਾ, ਬਿਲਕੁਲ ਸਹੀ ਕੀਤਾ। ਕੇਵਲ ਜ਼ਿੰਮੇਵਾਰਾਂ ਨੂੰ ਹੀ ਸਜ਼ਾ ਦਿੱਤੀ ਗਈ।

੧੯੮੦ ਵਿਚ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬਣ ਗਿਆ। ਦਰਬਾਰਾ ਸਿੰਘ ਵੀ ਓਹੋ ਜਿਹਾ ਹੀ ਸਿੱਖੀ ਦਾ ਵਿਰੋਧੀ ਸੀ ਜਿਹੋ ਜਿਹਾ ਮੁੱਖ ਮੰਤਰੀ ਬੇਅੰਤ ਸਿੰਘ ਸੀ। ਉਸ ਨੇ ਸਿੱਖਾਂ ਨੂੰ ਕੁਚਲਣ, ਦਰੜਨ ਦੀ ਸਹੁੰ ਖਾਧੀ ਹੋਈ ਸੀ ਤਾਂ ਜੋ ਇੰਦਰਾ ਨੂੰ ਖ਼ੁਸ਼ ਕਰ ਸਕੇ। ਸੰਤ ਐਂਵੇਂ ਹੀ ਉਸ ਨੂੰ 'ਜ਼ਕਰੀਆ' ਨਹੀਂ ਸਨ ਕਹਿੰਦੇ, ਉਸ ਨੇ ਸਿੱਖਾਂ 'ਤੇ ਜ਼ੁਲਮ ਹੀ ਬੜੇ ਕਰਵਾਏ। ਜਿਵੇਂ ਜੁਲਾਈ ੧੯੮੧ ਵਿਚ ਮੋਗੇ ਨੇੜੇ ਪਿੰਡ ਘੱਲ-ਖੁਰਦ ਦੇ ਥਾਣੇਦਾਰ ਨੇ ਇਕ ਸਿੱਖ ਸੁਦਾਗਰ ਸਿੰਘ ਨੂੰ ਉਸ ਦੇ ਪੁੱਤ ਤੇ ਧੀ ਸਮੇਤ ਥਾਣੇ ਲਿਆਂਦਾ ਅਤੇ ਧੀ ਸਵਰਨ ਕੌਰ ਦੇ ਕੱਪੜੇ ਲਾਹ ਕੇ, ਭਰਾ ਮੇਜਰ ਸਿੰਘ ਦੀ ਹਾਜਰੀ ਵਿਚ ਪਿਓ-ਧੀ ਦਾ ਭੋਗ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਹੋ ਜਿਹੇ ਨੀਚ ਥਾਣੇਦਾਰ ਨੂੰ ਇਹ ਜ਼ੁਰਅਤ ਦਰਬਾਰਾ ਸਿੰਘ ਕਰਕੇ ਹੀ ਪਈ।

'ਚੁੱਪ ਕੀਤੀ' ਪਿੰਡ ਦੇ ਗਰੰਥੀ ਜਸਵੀਰ ਸਿੰਘ ਦੇ ਮੂੰਹ ਵਿਚ ਹਿੰਦੂ ਪੁਲਸੀਏ ਨੇ ਤੰਬਾਕੂ ਥੁੱਕਿਆ। ਕੀ ਇਹ ਬਰਦਾਸ਼ਤ ਕਰਨ ਵਾਲ਼ੀ ਕਰਤੂਤ ਸੀ? ਪਿੰਡ 'ਇੱਟਾਂਵਾਲ਼ੀ' ਦੇ ਜਗੀਰ ਸਿੰਘ ਦਾ ਪੱਟ ਪਾੜ ਕੇ ਪੁਲੀਸ ਨੇ ਵਿਚ ਲੂਣ ਭਰ ਦਿੱਤਾ। ਜਿਹੜੇ ਕਹਿੰਦੇ ਨੇ ਜੁਝਾਰੂ ਲਹਿਰ ਗ਼ਲਤ ਸੀ, ਉਹ ਦੱਸਣ ਕਿ ਜੇ ਇਹੀ ਕੁਝ ਉਨ੍ਹਾਂ ਨਾਲ਼ ਹੋਇਆ ਹੁੰਦਾ ਤਾਂ ਉਹ ਕੀ ਕਰਦੇ? ਤੇ ਦਿੱਲੀ ਵਿਚ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਹਿੱਸਾ ਲੈਣ ਜਾ ਰਹੇ ੪ ਸਿੱਖਾਂ ਨੂੰ ਭਜਨ ਲਾਲ ਹਰਿਆਣੇ ਦੇ ਮੁੱਖ ਮੰਤਰੀ ਨੇ ੭ ਸਤੰਬਰ ੧੯੮੧ ਨੂੰ ਬਿਨਾਂ ਗੱਲੋਂ ਹੀ ਭੁੰਨ ਦਿੱਤਾ।

੨੮ ਫ਼ਰਵਰੀ ੧੯੮੨ ਨੂੰ ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਪਿੰਡ ਦਾੳੇਂਕੇ ਵਿਚ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦੇ 'ਹੁਕਮ' 'ਤੇ ੩੦੦ ਪੁਲਸੀਆ ਨੇ ਅੰਤਾਂ ਦਾ ਜ਼ੁਲਮ ਕੀਤਾ। ਪੁਲੀਸ ਜੀਤ ਸਿੰਘ ਨੂੰ ਫੜਨਾ ਚਾਹੁੰਦੀ ਸੀ, ਪਰ ਨਿਸ਼ਾਨਾ ਪੂਰੇ ਪਿੰਡ ਨੂੰ ਬਣਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਸਵਰਨ 'ਘੋਟਣੇ' ਦੀਆਂ ਹਦਾਇਤਾਂ 'ਤੇ ਪੁਲੀਸ ਨੇ ਇਕ ਨੌਜਵਾਨ ਸਿੱਖ ਲੜਕੀ ਨੂੰ ਨਗਨ ਕਰ ਕੇ, ਛਾਤੀਆਂ ਤੋਂ ਫੜ ਕੇ ਪਿੰਡ ਵਿਚ ਫੇਰਿਆ ਸੀ ਕਿ ਉਸ ਦਾ ਭਰਾ ਪੇਸ਼ ਹੋ ਜਾਵੇ। ਜਦੋਂ ਇਸ ਵਹਿਸ਼ੀਪੁਣੇ ਦੀ ਗੱਲ ਪਿੰਡ ਵਾਸੀਆਂ ਨੇ ਦਰਬਾਰ ਸਾਹਿਬ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੱਸੀ ਤਾਂ ਸੰਤਾਂ ਸਮੇਤ ਹਰ ਸੁਣਨ ਵਾਲਾ ਪੁਲੀਸ ਦੇ ਰਵੱਈਏ ਤੋਂ ਹੱਥਾਂ 'ਤੇ ਦੰਦੀਆਂ ਵੱਢਣ ਲੱਗਾ। ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਨੇ ਤਰਨਤਾਰਨ ਦੇ ਉਸ ਬੁੱਚੜ ਡੀ.ਐਸ.ਪੀ ਘੋਟਣੇ ਦੀ ਠੋਕ ਕੇ ਸ਼ਲਾਘਾ ਕੀਤੀ। ਦਰਬਾਰਾ ਸਿੰਘ ਨੇ ਇਹੋ ਜਿਹੇ ਅਨੇਕਾਂ ਅਫ਼ਸਰਾਂ ਨੂੰ ਸਿੱਖਾਂ ਤੇ ਤਸ਼ੱਦਦ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ।

ਇਹਨਾਂ ਜ਼ਾਲਮ ਪੁਲਸੀਆ ਵਿਚ ਸੁਰਜੀਤ ਸਿੰਘ ਬੈਂਸ, ਹਰਜੀਤ ਸਿੰਘ ਇੰਸਪੈਕਟਰ, ਹੌਲਦਾਰ ਮੱਖਣ ਸਿੰਘ, ਸਿਪਾਹੀ ਬੂਟਾ ਸਿੰਘ, ਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਰਈਏ ਵਾਲ਼ਾ, ਗੁਰਚਰਨ ਸਿੰਘ ਸਾਂਹਸੀ, ਸੁੱਚਾ ਸਿੰਘ, ਭਗਵਾਨ ਸਿੰਘ ਕੜਿਆਂ ਵਾਲ਼ਾ, ਸ਼ਿਆਮ ਸੁੰਦਰ, ਡੀ.ਆਰ. ਭੱਟੀ ਵਰਗੇ ਬਦਨਾਮ ਅਫ਼ਸਰ ਸਨ। ਜੇ ਸਮੇਂ ਦੀ ਸਰਕਾਰ ਇਹੋ ਜਿਹੇ ਜ਼ਾਲਮਾਂ ਦਾ ਪੱਖ ਲਵੇ ਤਾਂ ਸਿੰਘਾਂ ਨੇ ਇਹਨਾਂ ਬੁੱਚੜਾਂ ਨੂੰ ਗੱਡੀ ਚਾੜ੍ਹ ਕੇ ਕੀ ਗ਼ਲਤ ਕੰਮ ਕੀਤਾ?

ਜਦ ਪੁਲਿਸ ਨੂੰ ਬੱਬਰਾਂ ਦੇ ਇਸ ਦਲ ਦਾ ਪਤਾ ਲੱਗ ਗਿਆ ਤਾਂ ਭਾਈ ਤਲਵਿੰਦਰ ਸਿੰਘ ਬੱਬਰ ੧੫ ਨਵੰਬਰ ੧੯੮੨ ਨੂੰ ਨੇਪਾਲ ਪੁਜ ਗਏ ਤੇ ਅੱਗੇ ਥਾਈਲੈਂਡ ਦੇ ਰਸਤੇ ਕੈਨੇਡਾ ਚਲੇ ਗਏ ਤੇ ਉਥੇ ਜਾਕੇ ਸਰਗਰਮੀਆਂ ਅਰੰਭ ਦਿੱਤੀਆਂ। ਇਹਨਾਂ ਹੀ ਦਿਨਾਂ ਵਿਚ ੧੩ ਅਪ੍ਰੈਲ ੧੯੮੨ ਨੂੰ ਇਨਾਂ ਬੱਬਰ ਦਲ ਵਾਲੇ ਸਿੰਘਾਂ ਨੇ ਗੁਰੂ ਨਾਨਕ ਨਿਵਾਸ ਦੀ ਉਂਪਰਲੀ ਛੱਤ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਰਾਈਫਲਾਂ ਨਾਲ ਸਲਾਮੀ ਦਿੱਤੀ।

ਇਹਨੀਂ ਦਿਨੀਂ ਹੀ ਪਤਾ ਲੱਗਾ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਘੱਲ-ਕਲਾਂ ਵਿਚ ਕਿਸੇ ਦੁਸ਼ਟ ਨੇ ਗੁਰੁ ਗਰੰਥ ਸਾਹਿਬ ਦੇ ਸਰੂਪ ਦੀ ਘੋਰ ਬੇਅਦਬੀ ਕੀਤੀ
ਹੈ। ਇਹ ਸੁਣ ਕੇ ਭਾਈ ਸੁਖਦੇਵ ਸਿੰਘ ਨੂੰ ਬਹੁਤ ਜ਼ਿਆਦਾ ਗ਼ੁੱਸੇ ਵਿੱਚ ਆ ਗਏ। ਉਹਨਾਂ ਨੇ ਆਪਣੇ ਸਾਥੀ ਭਾਈ ਸੁਲੱਖਣ ਸਿੰਘ ਵੈਰੋਵਾਲ਼ ਤੇ ਭਾਈ ਅਨੋਖ ਸਿੰਘ ਬੱਬਰ ਨੂੰ ਨਾਲ਼ ਲਿਆ ਤੇ ਤਿੰਨੇ ਸੂਰਮੇ ਦਿਨ ਢਲੇ ਪਿੰਡ ਘੱਲ ਕਲਾਂ ਪੁੱਜ ਗਏ। ਦੁਸ਼ਟ ਨੂੰ ਕਾਬੂ ਕਰ ਕੇ ਪਹਿਲਾਂ ਸਾਰੀ ਹਕੀਕਤ ਮੰਨਵਾਈ ਤੇ ਫਿਰ ਖੰਡੇ ਦੀ ਭੇਟ ਕਰ ਦਿੱਤਾ।

ਇੰਞ ਹੀ ਫਰੀਦਕੋਟ ਦੇ ਕੱਪੜਾ ਵਪਾਰੀ ਕੁਲਵੰਤ ਭਾਟੀਏ, ਪਿੰਡ ਹਰਾਜ਼ ਦੇ ਭੂਰੇ, ਕੋਟ ਭਾਈ, ਕਾਲਿਆਂ ਵਾਲੀ, ਤਰਨਤਾਰਨ, ਮਾਨਸਾ, ਬਠਿੰਡਾ ਦੇ ਨਰਕਧਾਰੀਆਂ ਨੂੰ ਬੱਬਰਾਂ ਨੇ ਸੋਧਿਆ। ਸਭਨਾਂ ਦੀਆਂ ਲਾਸ਼ਾਂ 'ਤੇ ਚਿੱਠੀ ਲਿਖ ਕੇ ਜ਼ਿੰਮੇਵਾਰੀ ਲਈ ਜਾਂਦੀ ਕਿ, 'ਇਸ ਦੁਸ਼ਟ ਨੂੰ ਮਾਰਨ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਲੈਂਦਾ ਹੈ। '

ਬੱਬਰਾਂ ਨੇ ਨਰਕਧਾਰੀਆਂ ਦੇ ਬਣਾਏ 'ਸੱਤ ਸਿਤਾਰੇ' ਸੋਧਣ ਦਾ ਅਹਿਦ ਕੀਤਾ ਹੋਇਆ ਸੀ । ਆਏ ਦਿਨ ਹੀ ਖ਼ਬਰ ਮਿਲ ਰਹੀ ਸੀ ਕਿ ਅੱਜ ਔਹ ਸਿਤਾਰਾ ਰੁੜ੍ਹ ਗਿਆ, ਅੱਜ ਆਹ ਸਿਤਾਰਾ ਰੁੜ੍ਹ ਗਿਆ। ਇਹ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰਨਾਂ ਬੱਬਰਾਂ ਦੀ ਹੀ ਸੇਵਾ ਸੀ।

ਭਾਈ ਕੁਲਵੰਤ ਸਿੰਘ ਨਾਗੋਕੇ ਦੀ ਗ੍ਰਿਫ਼ਤਾਰੀ

Shaheed Bhai Kulwant Singh Nagoke, and associate of Bhai Sukhdev Singh Babbar
Shaheed Bhai Kulwant Singh Nagoke, and associate of Bhai Sukhdev Singh Babbar


ਪੁਲੀਸ ਨੂੰ ਐਨੀ ਖੁੱਲ੍ਹ ਮਿਲੀ ਕਿ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਹਿਰਾਸਤ ਵਿਚ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਕਤਲ ਕਰ ਕੇ ਪਹਿਲਾਂ ਉਸ ਦੇ ਫ਼ਰਾਰ ਹੋਣ ਦੀ ਗੱਲ ਫ਼ੈਲਾਈ ਤੇ ਫਿਰ ਕਹਿ ਦਿੱਤਾ ਕਿ ਉਹ ਵੱਲੇ ਪਿੰਡ ਕੋਲ ਮੁਕਾਬਲੇ ਵਿਚ ਸ਼ਹੀਦੀ ਪਾ ਗਏ ਹਨ। ਅਸਲ ਗੱਲ ਇਹ ਸੀ ਕਿ ੨੨ ਮਈ ੧੯੮੨ ਨੂੰ ਪੱਟੀ ਕਸਬੇ ਵਿਚ ਬੱਬਰਾਂ ਦੇ ਇੱਕ ਜਥੇ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਵਿਚ ੩ ਪੰਥ ਦੋਖੀ ਗੱਡੀ ਚਾੜ੍ਹੇ ਸਨ। ਪੁਲੀਸ ਨੂੰ ਕੋਈ ਸੂਹ ਨਹੀਂ ਮਿਲ ਰਹੀ ਸੀ। ਇਸ ਕਾਂਡ ਦੇ ਸੰਬੰਧ ਵਿਚ ਪੁਲੀਸ ਨੇ ੨੭ ਮਈ ਨੂੰ ਖਿਲਚੀਆਂ ਤੋਂ ਟਰੈਕਟਰ ਠੀਕ ਕਰਵਾਉਂਦੇ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਚੁੱਕਿਆ ਤੇ ਅੰਮ੍ਰਿਤਸਰ ਦੇ ਅੱਡ-ਅੱਡ ਥਾਣਿਆਂ ਵਿੱਚ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ।

ਇਸ਼ਤਿਹਾਰੀ ਮੁਜਰਮ

੨ ਜੂਨ ੧੯੮੨ ਨੂੰ ਪੁਲੀਸ ਨੇ ੧੧ ਸਿੰਘਾਂ ਨੂੰ ਇਸ਼ਤਿਹਾਰੀ ਮੁਜ਼ਰਿਮ ਕਰਾਰ ਦੇ ਦਿੱਤਾ ਤੇ ਸਿਰਾਂ 'ਤੇ ਇਨਾਮ ਰੱਖ ਦਿੱਤੇ। ਲੋਕ ਹੈਰਾਨ ਸਨ ਕਿ ਜਿਨ੍ਹਾਂ ਨੂੰ ਸਰਕਾਰ ਕਾਤਲ ਤੇ ਮੁਜ਼ਰਿਮ ਕਹਿ ਰਹੀ ਹੈ ਉਹ ਤਾਂ ਨਾਮ ਬਾਣੀ ਦੇ ਰਸੀਏ ਤੇ ਅੰਮ੍ਰਿਤਧਾਰੀ ਸਿੰਘ ਹਨ। ਜਿਨ੍ਹਾਂ ਦਾ ਜੀਵਨ ਗੁਰਮਤਿ ਨੂੰ ਪ੍ਰਣਾਇਆ ਹੋਇਆ ਹੈ। ਇਹਨਾਂ ਵਿਚ ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਕੁਲਵੰਤ ਸਿੰਘ ਜਗਾਧਰੀ ਉਰਫ਼ ਭਾਈ ਮਹਿੰਗਾ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਧੰਨਾ ਸਿੰਘ ਬਹਾਦਰਗੜ੍ਹ, ਭਾਈ ਸ਼ੇਰ ਸਿੰਘ ਮੀਆਂਵਿੰਡ, ਭਾਈ ਸੂਬਾ ਸਿੰਘ, ਭਾਈ ਬਲਵਿੰਦਰ ਸਿੰਘ ਖੋਜਕੀਪੁਰ, ਭਾਈ ਲੱਖਾ ਸਿੰਘ ਨਾਗੋਕੇ, ਭਾਈ ਅਮਰ ਸਿੰਘ, ਭਾਈ ਜਗਤ ਸਿੰਘ ਦੇ ਨਾਂ ਸਨ। ਇਹਨਾਂ ਸਿੰਘਾਂ ਦੀਆਂ ਫ਼ੋਟੋਆਂ ਸਾਰੇ ਪੰਜਾਬ ਦੇ ਬੱਸ ਅੱਡਿਆਂ, ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ 'ਤੇ ਲਾ ਦਿੱਤੀਆਂ ਗਈਆਂ। ਲੋਕਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਤਾਂ ਕੀ ਸੂਹ ਦੇਣੀ ਸੀ, ਸਗੋਂ ਇਹਨਾਂ ਦੇ ਸਤਿਕਾਰ ਵਿਚ ਲੋਕ ਇਹਨਾਂ ਫ਼ੋਟੋਆਂ 'ਤੇ ਫੁੱਲਾਂ ਦੇ ਹਾਰ ਪਾ ਦਿੰਦੇ ਸਨ। ਪੁਲੀਸ ਹਰਲ-ਹਰਲ ਕਰਦੀ ਫਿਰਦੀ ਸੀ ਤੇ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਤਰਸੇਮ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਸੁਰਜੀਤ ਸਿੰਘ ਬੱਬਰ ਨੂੰ ਭਾਲ਼ ਰਹੀ ਸੀ।

ਬੱਬਰਾਂ ਦੇ ਜਥੇ ਵਿਚ ਸ਼ਾਮਿਲ ਹੋਣ ਲਈ ਸਿੱਖ ਨੌਜਵਾਨਾਂ ਵਿਚ ਬੜਾ ਚਾਅ ਸੀ। ਭਾਈ ਗੁਰਪਾਲ ਸਿੰਘ ਬੱਬਰ, ਭਾਈ ਹਰਭਜਨ ਸਿੰਘ ਡੇਲਿਆਂਵਾਲੀ ਬੱਬਰ, ਭਾਈ ਸੁਰਿੰਦਰ ਸਿੰਘ ਉਰਫ਼ ਭਾਈ ਸੰਗਰਾਮ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਬੱਬਰ ਵਰਗੇ ਸੂਰਮੇ ਕੌਮੀ ਸੇਵਾ ਵਿਚ ਆ ਕੁੱਦੇ।

ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ

ਮਗਰੋਂ ੪ ਜੂਨ ਨੂੰ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਪੱਟੀ ਤੇ ਤਰਨ ਤਾਰਨ ਕਾਂਡਾਂ ਵਿਚ ਗ੍ਰਿਫ਼ਤਾਰੀ ਪਾ ਦਿੱਤੀ। ਪੁਲੀਸ ਨੂੰ ੯ ਜੂਨ ਤਕ ਰਿਮਾਂਡ ਮਿਲ ਗਿਆ ਤਾਂ ਉਸ ਨੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹੋਰ ਕਈ ਗੁਰਸਿੱਖਾਂ ਦੇ ਪਰਿਵਾਰਾਂ ਨੂੰ ਥਾਣਿਆਂ ਵਿਚ ਚੁੱਕ ਲਿਆਂਦਾ। ਇਹਨਾਂ ਸਭਨਾਂ ਉਂਤੇ ਰੌਂਗਟੇ ਖੜ੍ਹੇ ਕਰਨ ਵਾਲੇ ਜ਼ੁਲਮ ਕੀਤੇ ਗਏ। ਭਾਈ ਕੁਲਵੰਤ ਸਿੰਘ ਨਾਗੋਕੇ ਉਂਤੇ ਤਾਂ ਜ਼ੁਲਮ ਵਾਲੀ ਤਹਿ ਹੀ ਤੋੜ ਦਿੱਤੀ ਗਈ। ਉਹਨਾਂ ਦੀ ਹਾਲਤ ਐਨੀ ਖ਼ਰਾਬ ਹੋ ਗਈ ਕਿ ੯ ਜੂਨ ਨੂੰ ਅਦਾਲਤ ਵਿਚ ਪੇਸ਼ ਵੀ ਨਹੀਂ ਕੀਤਾ ਜਾ ਸਕਦਾ ਸੀ। ਇਸ 'ਤੇ ਪੁਲੀਸ ਨੇ ਡਰਾਮਾ ਕਰ ਕੇ ਕਹਿ ਦਿੱਤਾ ਕਿ ਉਹ ਹਿਰਾਸਤ ਵਿੱਚੋਂ ਫ਼ਰਾਰ ਹੋ ਗਏ ਹਨ। ਪੁਲੀਸ ਅਨੁਸਾਰ ਦੋ ਸਿਪਾਹੀ ਸਾਈਕਲ 'ਤੇ ਹਥਕੜੀ ਲਾ ਕੇ ਉਹਨਾਂ ਨੂੰ ੯-੧੦ ਜੂਨ ਦੀ ਦਰਮਿਆਨੀ ਰਾਤ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਉਹ ਕੰਪਨੀ ਬਾਗ ਕੋਲੋਂ ਫ਼ਰਾਰ ਹੋ ਗਏ। ਪੁਲੀਸ ਨੇ ਡਰਾਮੇ ਦਾ ਅੰਤਮ ਸੀਨ ਸ਼ਹਿਰੋਂ ਬਾਹਰਵਾਰ ਵੱਲੇ ਪਿੰਡ ਕੋਲ ਫ਼ਿਲਮਾਇਆ ਤੇ ੧੧ ਜੂਨ ਨੂੰ ਕਹਿ ਦਿੱਤਾ ਕਿ ਅੱਜ ਤੜਕਸਾਰ ਇੱਥੇ ਮੁਕਾਬਲੇ ਵਿਚ ਭਾਈ ਕੁਲਵੰਤ ਸਿੰਘ ਨਾਗੋਕੇ ਸ਼ਹੀਦ ਹੋ ਗਏ ਹਨ। ਉਹਨਾਂ ਦੇ ੨੪ ਗੋਲੀਆਂ ਮਾਰੀਆਂ ਗਈਆਂ ਸਨ। ਲਾਸ਼ ਦਾ ਮੱਥਾ ਸੜਿਆ ਹੋਇਆ ਸੀ, ਮੱਥੇ ਦੀ ਹੱਡੀ ਬਾਹਰ ਨਿਕਲੀ ਹੋਈ ਸੀ ਤੇ ਅੰਗ-ਅੰਗ ਫੇਹਿਆ ਪਿਆ ਸੀ। ਲਾਸ਼ ਤੋਂ ਥੋੜ੍ਹੀ ਦੂਰ ਹੀ ਖ਼ੂਨ ਡੁੱਲ੍ਹਿਆ ਹੋਇਆ ਸੀ। ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ ਲਈ ਬਦਨਾਮ ਪੁਲੀਸ ਇੰਸਪੈਕਟਰ ਗੁਰਬਚਨ ਸਿੰਘ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੀ। ਜਿਸ ਨੂੰ 'ਗਿਆਨੀ' ਵੀ ਕਿਹਾ ਜਾਂਦਾ ਸੀ। ਉਸ ਦੇ ਨਾਲ ਐਸ.ਐਸ.ਪੀ. ਡਾਂਗ, ਸੁਰਜੀਤ ਸਿੰਘ, ਮੱਖਣ ਸਿੰਘ ਹੌਲਦਾਰ, ਬੂੜ ਸਿੰਘ ਸਿਪਾਹੀ, ਕੇਹਰ ਸਿੰਘ ਆਦਿਕ ਟੋਲਾ ਸੀ

1982 Sura news article regarding the harrasment  of Bhai Sahib's family by Punjab Police
1982 Sura news article regarding the harrasment
of Bhai Sahib's family by Punjab Police


ਤਰਨ ਤਾਰਨ ਵਿਚ ਟੈਲੀਵੀਜ਼ਨਾਂ ਦੀ ਦੁਕਾਨ ਕਰਦੇ ਸਿੱਖ ਨੌਜਵਾਨ ਗੁਰਿੰਦਰ ਸਿੰਘ ਭੋਲੇ ਨੇ ਦਰਬਾਰ ਸਾਹਿਬ ਆ ਕੇ ਦੱਸਿਆ ਕਿ ਰਾਤ ਪੁਲਸੀਆ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਕਾਬੂ ਕਰ ਕੇ, ਉਸ ਦਾ ਖ਼ੂਨ ਕੱਢਿਆ ਤੇ ਦੁੱਧ ਪਿਲਾ ਕੇ ਛੱਡ ਦਿੱਤਾ। ਪੁਲੀਸ ਨੇ ਜਿਸ ਜਗ੍ਹਾ ਮੁਕਾਬਲਾ ਹੋਣ ਬਾਰੇ ਕਿਹਾ ਸੀ ਓਥੋਂ ਖ਼ੂਨ ਨਾਲ ਲਿਬੜੀ ਇਕ ਬੀਅਰ ਦੀ ਬੋਤਲ ਮਿਲੀ ਸੀ, ਜੋ ਸ਼੍ਰੋਮਣੀ ਕਮੇਟੀ ਕੋਲ ਪੁੱਜ ਗਈ ਸੀ। ਜਦੋਂ ਅੰਮ੍ਰਿਤਸਰ ਦੇ ਚੜ੍ਹਦੇ ਪਾਸੇ 'ਵੱਲੇ' ਪਿੰਡ ਤੋਂ ਮਿਲੀ ਬੋਤਲ ਉਸ ਸਿੰਘ ਨੂੰ ਵਿਖਾਈ ਗਈ ਤਾਂ ਉਹਨੇ ਬੀਅਰ ਵਾਲੀ ਉਸ ਬੋਤਲ ਨੂੰ ਫੱਟ ਪਛਾਣ ਲਿਆ। ਇੰਝ ਸਪੱਸ਼ਟ ਹੋ ਗਿਆ ਕਿ ਭਾਈ ਨਾਗੋਕੇ ਨੂੰ ਕਤਲ ਕਰਕੇ ਉਸ ਸਿੰਘ ਦਾ ਖ਼ੂਨ ਡੋਲ੍ਹ ਕੇ ਪੁਲੀਸ ਨੇ ਡਰਾਮਾ ਕੀਤਾ ਹੈ। ਭਾਈ ਨਾਗੋਕੇ ਖ਼ਾਲਿਸਤਾਨ ਦੇ ਸ਼ਹੀਦਾਂ ਵਿਚ ਆਪਣਾ ਨਾਂ ਲਿਖਵਾ ਗਏ। ਇਹ ਸਿੱਖ ਸੰਘਰਸ਼ ਦਾ ਪਹਿਲਾ ਨਕਲੀ ਪੁਲੀਸ ਮੁਕਾਬਲਾ ਸੀ। ਜੇ ਦਰਬਾਰਾ ਸਿੰਘ ਮੁੱਖ ਮੰਤਰੀ ਸਹੀ ਜ਼ਿੰਮੇਵਾਰੀ ਨਿਭਾ ਕੇ ਕਾਤਲ ਪੁਲਸੀਆ ਨੂੰ ਸਜ਼ਾਵਾਂ ਦਿਵਾ ਦਿੰਦਾ ਤਾਂ ਬਾਅਦ ਵਿਚ ਹਜ਼ਾਰਾਂ ਸਿੱਖਾਂ ਨੂੰ ਇਹੋ ਜਿਹੇ ਨਕਲੀ ਪੁਲੀਸ ਮੁਕਾਬਲਿਆਂ ਵਿਚ ਨਾ ਮਾਰਿਆ ਜਾਂਦਾ।

ਭਾਈ ਅਮਰੀਕ ਸਿੰਘ ਤੇ ਭਾਈ ਠਾਹਰਾ ਸਿੰਘ ਦੀ ਗ੍ਰਿਫ਼ਤਾਰੀ

ਆਏ ਦਿਨ ਸਿੱਖਾਂ 'ਤੇ ਜ਼ੁਲਮ ਦੇ ਨਾਲ-ਨਾਲ ਥਾਂ-ਥਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਸਨ। ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬੜੀ ਗੰਭੀਰਤਾ ਨਾਲ਼ ਲੈ ਰਹੇ ਸਨ। ਸਿੱਖ ਨੌਜਵਾਨਾਂ 'ਤੇ ਹੋ ਰਹੇ ਜ਼ੁਲਮਾਂ ਦੀ ਪੈਰਵਾਈ ਭਾਈ ਅਮਰੀਕ ਸਿੰਘ ਕਰਦੇ ਸਨ। ਜਿਸ ਕਰਕੇ ਉਹ ਵੀ ਸਰਕਾਰ ਨੂੰ ਰੜਕਦੇ ਸਨ। ਸੰਤ ਖ਼ੁਦ ਵੀ ਲਾਲ਼ਾ ਜਗਤ ਨਰਾਇਣ ਕੇਸ ਵਿਚ ਪੁਲੀਸ ਦੀ ਧੱਕੇਸ਼ਾਹੀ ਹੰਢਾ ਚੁੱਕੇ ਸਨ। ਜਦੋਂ ੨੦ ਸਤੰਬਰ ੧੯੮੧ ਨੂੰ ਸੰਤਾਂ ਨੇ ਮਹਿਤਾ ਚੌਂਕ ਵਿਚ ਗ੍ਰਿਫ਼ਤਾਰੀ ਦਿੱਤੀ ਤਾਂ ਬਾਅਦ ਵਿਚ ਐਸ.ਐਸ.ਪੀ. ਅਟਵਾਲ ਨੇ ਗੋਲ਼ੀ ਚਲਵਾ ਕੇ ਓਥੇ ਡੇਢ ਦਰਜਨ ਤੋਂ ਵੱਧ ਸਿੱਖ ਗੋਲੀਆਂ ਨਾਲ਼ ਭੁੰਨ ਸੁੱਟੇ ਸੀ। ਇਸ ਕਤਲੇਆਮ ਦੀ ਇਨਕੁਆਰੀ ਸ਼ੁਰੂ ਹੋਈ ਤਾਂ ਜਿਨ੍ਹਾਂ ਅਫ਼ਸਰਾਂ ਨੂੰ ਫਸਣ ਦਾ ਡਰ ਪਿਆ, ਉਹਨਾਂ ਸੋਚਿਆ ਕਿ ਕਿਸੇ ਤਰ੍ਹਾਂ ਇਸ ਪੜਤਾਲ ਵਿਚ ਸਰਗਰਮੀ ਕਰ ਰਹੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਨੂੰ ਜੇਲ੍ਹ ਵਿਚ ਸੁੱਟਿਆ ਜਾਵੇ ਤਾਂ ਜੋ ਪੜਤਾਲ ਦਾ ਕੰਮ ਰੁਕ ਜਾਵੇ।

੧੭ ਜੁਲਾਈ ੧੯੮੨ ਨੂੰ ਮਹਿਤੇ ਤੋਂ ਸੰਤਾਂ ਨੇ ਜਥੇ ਦੇ ਤਿੰਨ ਮੈਂਬਰ ਭਾਈ ਜਗੀਰ ਸਿੰਘ, ਭਾਈ ਅਜਾਇਬ ਸਿੰਘ ਤੇ ਭਾਈ ਨਰਿੰਦਰ ਸਿੰਘ ਨੂੰ ਭੇਜਿਆ ਸੀ ਕਿ ਉਹ ਸੰਤ ਉਂਤਮ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਉਨ੍ਹਾਂ ਦੇ ਡੇਰੇ ਖਡੂਰ ਸਾਹਿਬ ਛੱਡ ਆਉਣ। ਜਦੋਂ ਇਹ ਖਡੂਰ ਸਾਹਿਬ ਤੋਂ ਵਾਪਸ ਆ ਰਹੇ ਸਨ ਤਾਂ ਬਾਬਾ ਬਕਾਲੇ ਕੋਲ ਇਕ ਥਾਣੇਦਾਰ ਨੇ ਉਨ੍ਹਾਂ ਦੀ ਜੀਪ ਰੋਕੀ ਤੇ ਡੀ.ਐਸ.ਪੀ. ਬਿਆਸ ਕੋਲ ਲੈ ਗਿਆ। ਉਨ੍ਹਾਂ ਤਿੰਨਾਂ 'ਤੇ ਗੋਲੀ ਚਲਾ ਕੇ ਥਾਣੇਦਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਮੁਕੱਦਮਾ ਬਣਾ ਦਿੱਤਾ। ੧੯ ਜੁਲਾਈ ਨੂੰ ਜਦੋਂ ਇਹਨਾਂ ਦੀ ਪੈਰਵਾਈ ਕਰਨ ਲਈ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਤੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਅੰਮ੍ਰਿਤਸਰ ਦੀ ਕਚਹਿਰੀ ਵਿਚ ਗਏ ਤਾਂ ਉਹਨਾਂ ਅਤੇ ਹੋਰਨਾਂ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਨ੍ਹਾਂ 'ਤੇ ਵੀ ਝੂਠੇ ਮੁਕੱਦਮੇ ਬਣਾ ਦਿੱਤੇ ਗਏ। ਸੰਤਾਂ ਨੂੰ ਜਦੋਂ ਇਸ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਗੁਰੂ ਨਾਨਕ ਨਿਵਾਸ ਪਹੁੰਚ ਕੇ ਗ੍ਰਿਫ਼ਤਾਰ ਕੀਤੇ ਸਿੰਘਾਂ ਦੀ ਰਿਹਾਈ ਲਈ ਮੋਰਚੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਹਰ ਰੋਜ਼ ੫੧ ਸਿੰਘ ਗ੍ਰਿਫ਼ਤਾਰੀਆਂ ਦੇਣਗੇ। ੨੦ ਜੁਲਾਈ ਨੂੰ ਭਾਈ ਅਮਰੀਕ ਸਿੰਘ ਹੋਰਾਂ ਦੀ ਪੈਰਵਾਈ ਕਰਨ ਲਈ ਜਦੋਂ ਜਥੇ ਦੇ ਸਤਿਕਾਰਤ ਮੈਂਬਰ ਜਥੇਦਾਰ ਠਾਹਰਾ ਸਿੰਘ ਕਚਹਿਰੀਆਂ ਵਿਚ ਗਏ ਤਾਂ ਉਨ੍ਹਾਂ ਨੂੰ ਵੀ ਭਾਈ ਰਾਮ ਸਿੰਘ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਸਪੱਸ਼ਟ ਹੋ ਗਿਆ ਕਿ ਕਾਂਗਰਸ ਸਰਕਾਰ ਅੰਮ੍ਰਿਤਧਾਰੀ ਸਿੰਘਾਂ 'ਤੇ ਮੁਕੱਦਮੇ ਦਰਜ ਕਰਨ ਦੇ ਨਾਲ-ਨਾਲ ਇਸ ਗੱਲ 'ਤੇ ਵੀ ਤੁਲ ਗਈ ਹੈ ਕਿ ਕਿਸੇ ਨੂੰ ਵੀ ਇਹਨਾਂ ਦੀ ਅਦਾਲਤੀ ਪੈਰਵਾਈ ਵੀ ਨਹੀਂ ਕਰਨ ਦੇਣੀ।

Bhai Amrik Singh, Baba Tharaa Singh and others after their release from Jail
Bhai Amrik Singh, Baba Tharaa Singh and others after their release from Jail


ਭਾਈ ਦਹੇੜੂ ਦੀ ਸ਼ਹੀਦੀ

ਇਹਨੀਂ ਦਿਨੀਂ ਹੀ ਭਾਈ ਅਮਰਜੀਤ ਸਿੰਘ ਦਹੇੜੂ ਆਪਣੇ ਇਕ ਨਿੱਜੀ ਦੋਸਤ ਬਲਜੀਤ ਸਿੰਘ ਦੇ ਨਾਲ਼ ਕਾਬੂ ਆ ਗਏ। ਕਈ ਦਿਨਾਂ ਤਕ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਮਗਰੋਂ ੧੯ ਜੁਲਾਈ ੧੯੮੨ ਨੂੰ ਪੁਲੀਸ ਨੇ ਕਪੂਰਥਲੇ ਕੋਲ ਉਹਨਾਂ ਦਾ ਝੂਠਾ ਮੁਕਾਬਲਾ ਦਿਖਾ ਦਿੱਤਾ। ਪੁਲੀਸ ਨੇ ਅਮਰਜੀਤ ਸਿੰਘ ਦਹੇੜੂ ਦੀ ਲਾਸ਼ ਨੂੰ ਅਣਪਛਾਤੀ ਕਹਿ ਕੇ ਆਪ ਹੀ ਸਸਕਾਰ ਕਰ ਦਿੱਤਾ ਤਾਂ ਜੋ ਭਾਈ ਕੁਲਵੰਤ ਸਿੰਘ ਨਾਗੋਕੇ ਵਾਂਗ ਉਸ ਉਂਪਰ ਹੋਏ ਤਸ਼ੱਦਦ ਦੀ ਗੱਲ ਨਾ ਖੁੱਲ੍ਹ ਜਾਵੇ। ਹੋਰ ਅੱਗੇ ਵਧਦਿਆਂ ਪੁਲੀਸ ਨੇ ਭਾਈ ਦਹੇੜੂ ਦੇ ਨਾਲ ਫੜੇ ਗਏ ਬਲਜੀਤ ਸਿੰਘ ਨੂੰ ਵੀ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਕੋਲ, ਉਸ ਦਾ ਮੂੰਹ-ਸਿਰ ਮੁੰਨ ਕੇ ਕਤਲ ਕਰ ਦਿੱਤਾ। ਬਲਜੀਤ ਸਿੰਘ ਦਾ ਬੱਬਰ ਖ਼ਾਲਸਾ ਨਾਲ ਜਾਂ ਸਿੱਖ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਸੀ, ਪਰ ਉਹ ਭਾਈ ਅਮਰਜੀਤ ਸਿੰਘ ਦਹੇੜੂ 'ਤੇ ਹੋਏ ਜ਼ੁਲਮਾਂ ਤੇ ਝੂਠੇ ਮੁਕਾਬਲੇ ਦਾ ਚਸ਼ਮਦੀਦ ਗਵਾਹ ਸੀ, ਜਿਸ ਕਰਕੇ ਪੁਲੀਸ ਨੇ ਉਸ ' ਵੀ ਖ਼ਤਮ ਕਰ ਦਿੱਤਾ।
ਕੀ ਕੀਤਾ ਜਾਵੇ?

ਸੰਤਾਂ ਸਾਹਮਣੇ ਸਵਾਲ ਆ ਖੜ੍ਹਾ ਹੋਇਆ ਕਿ ਇਸ ਜ਼ੁਲਮ ਦਾ ਸਾਹਮਣਾ ਕਿਵੇਂ ਕੀਤਾ ਜਾਵੇ? ਸੰਤਾਂ ਨੇ ਇਸ ਮਸਲੇ ਨੂੰ ਪੰਥ ਦੀ ਕਚਹਿਰੀ ਵਿਚ ਲਿਆਉਣ ਲਈ ੨੫ ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਪੰਥਕ ਪ੍ਰਤੀਨਿਧ ਕਨਵੈਨਸ਼ਨ ਸੱਦ ਲਈ। ਟਕਸਾਲ ਨਾਲ਼ ਛੇੜਖ਼ਾਨੀ ਕਰ ਕੇ ਅਸਲ ਵਿਚ ਸਰਕਾਰ ਵੀ ਦੇਖਣਾ ਚਾਹੁੰਦੀ ਸੀ ਕਿ ਕੀ ਅਜੇ ਵੀ ਸੰਤਾਂ ਲਈ ਸਤੰਬਰ ੧੯੮੧ ਵਾਲਾ ਜੋਸ਼ ਤੇ ਪਿਆਰ ਹੈ। ਸਰਕਾਰ ਦੀ ਇੱਛਾ ਸੀ ਕਿ ਸੰਤ ਵੀ ਅਕਾਲੀ ਆਗੂਆਂ ਵਾਂਗ ਉਹਨਾਂ ਦੇ ਪਿਛਲੱਗ ਬਣ ਜਾਣ ਤੇ ਧਰਮ ਤੇ ਕੌਮ ਦੇ ਮਸਲਿਆਂ ਬਾਰੇ ਸੋਚਣੋਂ ਹਟ ਜਾਣ। ਪਰ ਸੰਤ ਤਾਂ ਕੋਈ ੧੮ਵੀਂ ਸਦੀ ਦੇ ਯੋਧੇ ਹੀ ਸਨ, ਜਿਨ੍ਹਾਂ ਨੇ ਸਿੱਖ ਹੱਕਾਂ ਦੀ ਰਾਖੀ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ।

ਉਹਨੀਂ ਦਿਨੀਂ ਅਕਾਲੀ ਦਲ ਲੌਂਗੋਵਾਲ ਸਤਲੁਜ 'ਯਮੁਨਾ ਲਿੰਕ ਨਹਿਰ ਦੇ ਮੁੱਦੇ ਅਤੇ ਕਪੂਰੀ ਨਹਿਰ ਦੇ ਖ਼ਿਲਾਫ਼ ਮੋਰਚੇ ਲਾਈ ਬੈਠਾ ਸੀ ਤੇ ਅਕਾਲੀ ਦਲ ਤਲਵੰਡੀ ਦਿੱਲੀ ਵਿਚ ਮੋਰਚਾ ਲਾਈ ਬੈਠਾ ਸੀ। ਪਰ ਦੋਹਾਂ ਨੂੰ ਹੀ ਕੌਮ ਵੱਲੋਂ ਕੋਈ ਬਹੁਤਾ ਸਮਰਥਨ ਨਹੀਂ ਸੀ ਮਿਲ ਰਿਹਾ। ਸਿਤਮ ਇਹ ਸੀ ਕਿ ਦਰਬਾਰਾ ਸਰਕਾਰ ਸਿੱਖਾਂ 'ਤੇ ਜ਼ੁਲਮ ਕਰ ਰਹੀ ਸੀ ਪਰ ਅਕਾਲੀ ਆਗੂ ਆਪੋ-ਆਪਣੇ ਧੜਿਆਂ ਵਿਚ ਤੂਤੀਆਂ ਵਜਾ ਰਹੇ ਸਨ। ਜਦੋਂ ਅਕਾਲੀਆਂ ਨੂੰ ਪਤਾ ਲੱਗਾ ਕਿ ਦਰਬਾਰਾ ਸਰਕਾਰ ਨੇ ਸੰਤ ਕਰਤਾਰ ਸਿੰਘ ਦੇ ਸਪੁੱਤਰ ਭਾਈ ਅਮਰੀਕ ਸਿੰਘ ਨੂੰ ਨਰਕਧਾਰੀ ਜੋਗਿੰਦਰ ਸ਼ਾਂਤ ਦੇ ਕਤਲ (੨੮ ਜੂਨ ੧੯੮੨ ਦੀ ਵਾਰਦਾਤ) ਵਿਚ ਤੇ ਬਾਬਾ ਠਾਹਰਾ ਸਿੰਘ ਨੂੰ ਚੌਂਕ ਮਹਿਤਾ ਬੰਬ ਕੇਸ (੨੯ ਨਵੰਬਰ ੧੯੮੧ ਦੀ ਵਾਰਦਾਤ) ਵਿਚ ਨਜਾਇਜ਼ ਫਸਾ ਲਿਆ ਹੈ ਤੇ ਸੰਤ ਭਿੰਡਰਾਂਵਾਲਿਆਂ ਨੇ ਮੋਰਚੇ ਦਾ ਐਲਾਨ ਕਰ ਦਿੱਤਾ ਹੈ ਤਾਂ ਉਹਨਾਂ ਨੇ ੨੪ ਜੁਲਾਈ ੧੯੮੨ ਦੀ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸੈਕਟਰ ੯ ਵਾਲ਼ੀ ਕੋਠੀ ਵਿਚ ਮੀਟਿੰਗ ਕਰਕੇ ਸਾਰੀ ਗਿਣਤੀ-ਮਿਣਤੀ ਕੀਤੀ। ਇਥੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਠੋਕ ਕੇ ਕਿਹਾ ਕਿ ਆਪਾਂ ਨੂੰ ਸਤੰਬਰ ੧੯੮੧ ਵਾਂਗ ਸੰਤਾਂ ਦੇ ਨਾਲ਼ ਖੜਨਾ ਚਾਹੀਦਾ ਹੈ, ਨਹੀਂ ਤਾਂ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗੇ, ਪਰ ਬਾਦਲ ਨੇ ਸਖ਼ਤ ਵਿਰੋਧ ਕੀਤਾ। ਬਾਦਲ ਨੇ ੨੫ ਜੁਲਾਈ ਦੀ ਹੀ ਫ਼ਤਹਿਗੜ੍ਹ ਸਾਹਿਬ ਮੀਟਿੰਗ ਰੱਖ ਦਿੱਤੀ ਤਾਂ ਜੋ ਅਕਾਲੀ ਆਗੂ ਅੰਮ੍ਰਿਤਸਰ ਸੰਤ ਭਿੰਡਰਾਂਵਾਲਿਆਂ ਦੀ ਕਨਵੈਨਸ਼ਨ ਵਿਚ ਨਾ ਜਾ ਸਕਣ। ਪਰ ਫੇਰ ਵੀ ਜਥੇਦਾਰ ਟੌਹੜਾ, ਬੀਬੀ ਨਿਰਲੇਪ ਕੌਰ ਐਮ.ਪੀ., ਬੀਬੀ ਰਜਿੰਦਰ ਕੌਰ ਐਮ.ਪੀ., ਸ. ਬਸੰਤ ਸਿੰਘ ਖ਼ਾਲਸਾ ਸਾਬਕਾ ਐਮ.ਪੀ., ਸ. ਰਣਧੀਰ ਸਿੰਘ ਚੀਮਾ, ਸ. ਗੁਰਨਾਮ ਸਿੰਘ ਤੀਰ ਵਰਗੇ ਅਕਾਲੀ ਆਗੂ ਸੰਤਾਂ ਵੱਲੋਂ ਸੱਦੀ ਕਨਵੈਨਸ਼ਨ ਵਿੱਚ ਪਹੁੰਚੇ। ਇਹਨਾਂ ਸਾਰਿਆਂ ਬੁਲਾਰਿਆਂ ਨੇ ਅੰਮ੍ਰਿਤਧਾਰੀ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਨਤੀਜਿਆਂ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਓਧਰ ਫ਼ਤਹਿਗੜ੍ਹ ਸਾਹਿਬ ਵਾਲੀ ਮੀਟਿੰਗ ਵਿਚ ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵੇਰ ੨੪ ਘੰਟਿਆਂ ਦੇ ਨੋਟਿਸ 'ਤੇ ਅਗਲੇ ਦਿਨ ਹੀ ੨੬ ਜੁਲਾਈ ਨੂੰ ਪਾਰਟੀ ਦਾ ਜਨਰਲ ਇਜਲਾਸ ਸੱਦ ਲਿਆ ਗਿਆ।

ਧਰਮ-ਯੁੱਧ ਮੋਰਚਾ

ਜਨਰਲ ਇਜਲਾਸ ਵਿਚ ਲੌਂਗੋਵਾਲ ਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੇਦੋਸ਼ੇ ਸਿੰਘਾਂ ਨੂੰ ਛੁਡਵਾਉਣ ਦੀ ਮੱਦ ਵੀ ਅਪਣਾ ਲਈ ਤੇ ਇੰਝ ਹੀ ਨਹਿਰ ਮੋਰਚੇ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਧਰਮ-ਯੁੱਧ ਮੋਰਚੇ ਦਾ ਨਾਂ ਦੇ ਦਿੱਤਾ ਗਿਆ ਜੋ ੪ ਅਗਸਤ ੧੯੮੨ ਤੋਂ ਅਰੰਭ ਹੋਇਆ। ਪਹਿਲਾਂ ਬਾਦਲ ਵਰਗਿਆਂ ਨੂੰ ਜਾਪਦਾ ਸੀ ਕਿ ਸੰਤ ਭਿੰਡਰਾਂਵਾਲੇ ਆਗੂ ਬਣਨ ਜਾਂ ਕੋਈ ਅਹੁਦਾ ਲੈਣ ਲਈ ਇਹ ਕਰ ਰਹੇ ਹਨ ਪਰ ਸੰਤਾਂ ਦੇ ਕੰਮਾਂ ਨੇ ਹਰ ਇਕ ਨੂੰ ਕਾਇਲ ਕਰ ਲਿਆ ਕਿ ਉਹਨਾਂ ਦਾ ਨਿਸ਼ਾਨਾ ਤਾਂ ਪੰਥਕ ਹਿਤਾਂ ਦੀ ਰਾਖੀ ਕਰਨਾ ਹੀ ਹੈ। ਪਰ ਫੇਰ ਵੀ ਮਾੜੀ ਸੋਚ ਵਾਲ਼ਿਆਂ ਅਕਾਲੀ ਆਗੂਆਂ ਨੂੰ ਸੰਤਾਂ ਦੀ ਸ਼ਖ਼ਸੀਅਤ ਤੋਂ ਖ਼ੌਫ਼ ਆਉਂਦਾ ਸੀ ਜਿਸ ਕਰਕੇ ਉਹ ਸੰਤਾਂ ਖ਼ਿਲਾਫ਼ ਸਾਜ਼ਿਸ਼ਾਂ ਕਰਨੋਂ ਬਾਜ਼ ਨਹੀਂ ਆਉਂਦੇ ਸਨ।

ਭਾਈ ਗੁਰਮੀਤ ਸਿੰਘ ਧੂਲਕੋਟ ਦੀ ਸ਼ਹੀਦੀ

੨੦ ਅਗਸਤ ੧੯੮੨ ਵਾਲੇ ਦਿਨ ਦਰਬਾਰਾ ਸਿੰਘ ਮੁਖ ਮੰਤਰੀ 'ਰਾਂਹੋ' ਕਸਬੇ ਆਇਆ ਤਾਂ ਕਿਸੇ ਨੇ ਉਸ ਦੇ ਬੰਬ ਮਾਰਿਆ। ਇਸ ਮਾਮਲੇ ਵਿਚ ਪੁਲੀਸ ਨੇ ਦਮਦਮੀ ਟਕਸਾਲ ਦੇ ਇਕ ਸੀਨੀਅਰ ਸਿੰਘ ਭਾਈ ਗੁਰਮੀਤ ਸਿੰਘ ਧੂਲਕੋਟ ਨੂੰ ਕਾਬੂ ਕਰਕੇ ਬੇਦਰਦੀ ਨਾਲ਼ ਤਸੀਹੇ ਦਿੱਤੇ । ਡੀ.ਆਈ.ਜੀ.ਅਟਵਾਲ ਦੇ ਹੁਕਮਾਂ 'ਤੇ ਉਸ ਸਿੰਘ ਦੇ ਦੋਵੇਂ ਹੱਥ ਅੱਗ ਨਾਲ਼ ਸਾੜੇ ਗਏ, ਜ਼ੰਬੂਰਾਂ ਨਾਲ਼ ਨਹੁੰ ਖਿੱਚੇ ਗਏ ਤੇ ਆਖਿਆ ਗਿਆ ਕਿ ਉਹ ਇਸ ਬੰਬ ਕਾਂਡ ਲਈ ਸੰਤਾਂ ਦਾ ਨਾਂ ਲਵੇ। ਸੰਤਾਂ ਦਾ ਲਾਲੇ ਵਾਲੇ ਕੇਸ ਵਿਚੋਂ ਬਚ ਕੇ ਨਿਕਲਣਾ ਦਰਬਾਰੇ ਨੂੰ ਜਚਿਆ ਨਹੀਂ ਸੀ ਤੇ ਉਸ ਦੀ ਇੱਛਾ ਸੀ ਕਿ ਸੰਤਾਂ ਨੂੰ ਹੁਣ ਬੰਬ ਧਮਾਕੇ ਵਾਲੇ ਜਾਂ ਕਿਸੇ ਹੋਰ ਕੇਸ ਵਿਚ ਫਸਾਇਆ ਜਾਵੇ। ਡੀ.ਆਈ.ਜੀ.ਅਟਵਾਲ਼ ਇਸ ਕੰਮ ਵਿਚ ਮੋਹਰੀ ਸੀ। ਭਾਈ ਗੁਰਮੀਤ ਸਿੰਘ ਤਸੀਹੇ ਝੱਲਦਾ ਸ਼ਹੀਦ ਹੋ ਗਿਆ ਤਾਂ ਅਟਵਾਲ ਨੇ ਉਸ ਨੂੰ ਨਕਲੀ ਮੁਕਾਬਲੇ ਵਿਚ ਮਰਿਆ ਦਿਖਾ ਦਿੱਤਾ।

ਸੰਤਾਂ ਦੀ ਸਦਾ ਰੀਝ ਰਹੀ ਸੀ ਕਿ ਸਾਰੇ ਅਕਾਲੀ ਆਗੂ ਇਕ ਥਾਂ ਹੋਣ ਤੇ ਪੰਥ ਵਿਚ ਏਕਤਾ ਰਹੇ। ਇਸ ਲਈ ਉਹਨਾਂ ਉਚੇਚੇ ਯਤਨ ਕੀਤੇ। ਅੰਤ ਉਹਨਾਂ ਦੇ ਸੁਹਿਰਦ ਯਤਨਾਂ ਨੂੰ ਫਲ ਲੱਗਾ ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ(ਸੁਖਜਿੰਦਰ ਸਿੰਘ)ਤੇ ਫਿਰ ਸ਼੍ਰੋਮਣੀ ਅਕਾਲੀ ਦਲ(ਤਲਵੰਡੀ) ਵੀ ਧਰਮ ਯੁੱਧ ਮੋਰਚੇ ਵਿਚ ਸ਼ਾਮਿਲ ਹੋ ਗਏ। ਇੰਝ ਭਿੰਡਰਾਂ ਜਥੇ ਦੇ ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਸ਼ੁਰੂ ਹੋਈ ਕਹਾਣੀ ਪੰਥਕ ਏਕਤਾ ਤੇ ਕੌਮੀ ਸੰਘਰਸ਼ ਦੀ ਬੁਨਿਆਦ ਬਣੀ।

ਧਰਮ ਯੁੱਧ ਮੋਰਚੇ ਦੌਰਾਨ ਟਕਸਾਲੀ ਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਤਾਂ ਪੁਲੀਸ ਬਹੁਤ ਤੰਗ ਕਰਦੀ ਪਰ ਆਮ ਅਕਾਲੀ ਵਰਕਰਾਂ ਨੂੰ ਕੁਝ ਖਾਸ ਨਹੀਂ ਸੀ ਕਹਿੰਦੀ। ਹਵਾਈ ਜਹਾਜ਼ ਅਗਵਾ ਕਰਕੇ ਸਿੱਖਾਂ ਨੇ ਦੁਨੀਆ ਦਾ ਧਿਆਨ ਇਸ ਮੋਰਚੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ(ਭਰਾਤਾ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ) ਨੂੰ ਰਾਜਾਸਾਂਸੀ ਹਵਾਈ ਅੱਡੇ 'ਤੇ ਗੋਲੀ ਮਾਰ ਦਿੱਤੀ ਗਈ। ੧੦ ਸਤੰਬਰ ੧੯੮੨ ਨੂੰ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੇ ਰਹੇ ਸਿੰਘਾਂ ਦੀ ਇਕ ਬੱਸ ਦੀ ਤਰਨਤਾਰਨ ਵਲ ਜਾਂਦਿਆਂ ਰੇਲ ਗੱਡੀ ਨਾਲ ਟੱਕਰ ਹੋ ਗਈ ਤੇ ੩੪ ਸਿੰਘ ਸ਼ਹੀਦ ਹੋ ਗਏ। ਏਸ਼ਿਆਈ ਖੇਡਾਂ ਮੌਕੇ ਸਿੱਖਾਂ ਨਾਲ ਜੋ ਕੁਝ ਹੋਇਆ ਉਸ ਤੋਂ ਸਪੱਸ਼ਟ ਹੋ ਗਿਆ ਕਿ ਹਿੰਦੂਆਂ ਦੀ ਨਿਗ੍ਹਾ ਵਿਚ ਸਿੱਖਾਂ ਦੀ ਕੋਈ ਥਾਂ ਨਹੀਂ, ਸਿੱਖ ਜੋ ਮਰਜ਼ੀ ਸਮਝੀ ਜਾਣ। ਹਰਿਆਣੇ ਦੇ ਹਿੰਦੂ ਲੀਡਰ ਸਵਾਮੀ ਅਦਿਤਿਆਵੇਸ ਨੇ ਕਿਹਾ ਕਿ ਹਰਿਆਣੇ ਦੇ ਸਿੱਖ ਪੰਜਾਬ ਵਿਚੋਂ ਨਿਕਲ ਜਾਣ।

੧੬ ਨਵੰਬਰ ੧੯੮੨ ਨੂੰ ਪੁਲੀਸ ਨੇ ਭਾਈ ਭੋਲਾ ਸਿੰਘ ਰੋਡੇ ਤੇ ਭਾਈ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬੇਤਹਾਸ਼ਾ ਤਸ਼ੱਦਦ ਕੀਤਾ ਤੇ ਮਗਰੋਂ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ। ੬ ਦਸੰਬਰ ੧੯੮੨ ਨੂੰ ਲੌਂਗੋਵਾਲ ਨੇ ਬਿਆਨ ਦਿੱਤਾ ਕਿ ਹੁਣ ਤੱਕ ਪੁਲੀਸ ਨੇ ੭੯ ਸਿੱਖ ਝੂਠੇ ਮੁਕਾਬਲੇ ਬਣਾ ਬਣਾ ਮਾਰ ਸੁਟੇ ਹਨ।

ਬੇਪੱਤੀ ਦਾ ਬਦਲਾ

ਮੋਰਚੇ ਦੌਰਾਨ ਸਿੱਖਾਂ 'ਤੇ ਜ਼ੁਲਮ ਵਧਦੇ ਗਏ ਤੇ ਥਾਂ-ਥਾਂ ਤੋਂ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲੀਸ ਜਿਸ ਵੀ ਸਿੱਖ ਨੂੰ ਫੜ੍ਹਦੀ ਤਾਂ ਕਿਸੇ ਦੇ ਪੇਟ ਵਿਚ ਮਿਰਚਾਂ ਪਾ ਦਿੰਦੀ, ਕਿਸੇ ਦੇ ਮੂੰਹ ਤੇ ਵਿਸ਼ਟਾ ਬੰਨ੍ਹ ਦਿੰਦੀ, ਤੇ ਇਸੇ ਤਰ੍ਹਾਂ ਦੇ ਹੋਰ ਘਿਨਾਉਣੇ ਜ਼ੁਲਮ ਕਰਦੀ। ਆਖਰ ਇਹ ਕੋਈ ਕਦੋਂ ਤੱਕ ਜ਼ਰਦਾ? ਅੰਤ ਸੰਤਾਂ ਨੂੰ ਹਰ ਪਿੰਡ ਵਿਚ ਤਿੰਨ-ਤਿੰਨ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਤੇ ਮੋਟਰ ਸਾਈਕਲ ਰੱਖਣ ਦਾ ਐਲਾਨ ਕਰਨਾ ਪਿਆ। ਨਾਲ ਹੀ ਉਹਨਾਂ ਐਲਾਨ ਕੀਤਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ, ਸਿੱਖ ਬੱਚੀਆਂ ਦੀ ਇੱਜ਼ਤ ਲੁੱਟਣ ਵਾਲਿਆਂ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਜੋ ਸੋਧੇਗਾ, ਉਹ ਉਸ ਨੂੰ ਸਾਂਭਣਗੇ। ਸੰਤਾਂ ਨੇ ਆਖਿਆ, 'ਜਿੰਨਾ ਚਿਰ ਪੰਜਾਬ ਦੇ ਹਰ ਪਿੰਡ ਵਿਚ ਵਿਚ ਇਕ ਮੋਟਰ ਸਾਈਕਲ, ਤਿੰਨ ਨੌਜਵਾਨ ਅਤੇ ਤਿੰਨ ਵਧੀਆ ਰਿਵਾਲਵਰ ਨਹੀਂ ਲੈਂਦੇ, ਉਹਨਾਂ ਚਿਰ ਆਪਾਂ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ, ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ, ਸਿੱਖਾਂ ਤੇ ਹੋਏ ਬੇਪਨਾਹ ਤਸ਼ੱਦਦ ਤੇ ਧੀਆਂ-ਭੈਣਾਂ ਦੀ ਹੋਈ ਬੇਪੱਤੀ ਦਾ ਬਦਲਾ ਨਹੀਂ ਲੈ ਸਕਦੇ। '

ਇਹ ਉਹ ਦਿਨ ਸਨ ਜਦੋਂ ਪੰਜਾਬ ਦੀ ਫਿਜਾਂ ਵਿਚ ਨਵਾਂ ਨਾਅਰਾ ਗੂੰਜਿਆ,

ਭਿੰਡਰਾਂਵਾਲੇ ਦੇ ਸ਼ੇਰ ਮੁਰੀਦੋ,
ਲੰਡੀ ਜੀਪ, ਸਟੇਨ ਖਰੀਦੋ।
ਸ਼ਿਵ ਸੈਨਾ ਦਾ ਆਵਾ ਊਤ
ਲੰਡੀ ਜੀਪ ਨੇ ਕਰਨਾ ਸੂਤ।

ਪੁਲੀਸ ਦੇ ਜ਼ੁਲਮ

ਭਾਰਤੀ ਮੁਖਧਾਰਾ ਦੀ ਗੁਲਾਮੀ ਸਵੀਕਾਰ ਕਰੀ ਬੈਠੇ ਅਕਾਲੀਆਂ ਦੇ ਨਾਲ ਨਾਲ ਕਾਂਗਰਸੀ ਹਕੂਮਤ ਨੂੰ ਇਹ ਬੜਾ ਚੁਭਦਾ ਸੀ ਕਿ ਸੰਤ ਜੀ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਕੌਮੀ ਹੱਕਾਂ ਦੀ ਰਾਖੀ ਲਈ ਬੇਲਚਕ ਰਵਈਆ ਅਪਣਾ ਰਹੇ ਹਨ। ਇਸ ਤਰ੍ਹਾਂ ਥਾਂ-ਥਾਂ ਮਹਿਮਾ ਸਿੰਘ ਵਰਗੇ ਨਰਕਧਾਰੀਏ , ਬੂਆ ਦਾਸ ਵਰਗੇ ਜ਼ਾਲਮ ਪੁਲਸੀਏ ਤੇ ਰਮੇਸ਼ ਚੰਦਰ ਜੱਗ ਬਾਣੀ ਵਾਲੇ ਵਰਗੇ ਸਿੱਖੀ ਦੇ ਵੈਰੀ ਸੋਧੇ ਜਾਣ ਲੱਗ ਪਏ। ਪਰ ਪੁਲੀਸ ਨੇ ਨਿਰਦੋਸ਼ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਜ਼ੁਲਮ ਹੋਰ ਵਧਾ ਦਿੱਤੇ। ਫੜੇ ਗਏ ਸਿੰਘਾਂ ਦੇ ਪੱਟ ਪਾੜ ਕੇ ਮਿਰਚਾਂ ਪਾਈਆਂ ਜਾਂਦੀਆਂ, ਗੁਦਾ ਵਿਚ ਮਿਰਚਾਂ ਧੱਕੀਆਂ ਜਾਂਦੀਆਂ ਤੇ ਇਹੋ ਜਿਹੇ ਹੋਰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ। ਪੁਲੀਸ ਤਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਫੜਕੇ ਤਸੀਹੇ ਦੇਣ ਤੇ ਕਤਲ ਕਰਨ ਮਗਰੋਂ ਮੁਕਾਬਲੇ ਵਿਚ ਮਰਿਆ ਕਹਿਣ ਦੀ ਐਨੀ ਆਦੀ ਹੋ ਗਈ ਕਿ ਹਰ ਗੁਰਸਿੱਖ ਇਹੀ ਸੋਚਣ ਲੱਗ ਗਿਆ ਕਿ ਇਸ ਨਾਲੋਂ ਕੁਝ ਕਰਕੇ ਮਰਨਾ ਹੀ ਬਿਹਤਰ ਹੈ। ਨਾਲ ਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਸਿੱਖਾਂ ਉੱਤੇ ਬੇਕਿਰਕ ਹਮਲਿਆਂ ਦੀਆਂ ਖ਼ਬਰਾਂ ਵੀ ਇਕਦਮ ਵਧ ਗਈਆਂ। ਅਕਾਲੀ ਤਾਂ ਇਸ ਬਾਰੇ ਨਿਖੇਧੀ ਕਰਕੇ ਸਾਰ ਲੈਂਦੇ ਪਰ ਸੰਤ, ਬੱਬਰ ਤੇ ਜੁਝਾਰੂ ਸਿੰਘ ਇਨ੍ਹਾਂ ਕਾਰਿਆਂ ਦੇ ਜ਼ਿੰਮੇਵਾਰਾਂ ਨੂੰ ਸੋਧਾ ਲਾਉਣਾ ਆਪਣਾ ਫਰਜ਼ ਸਮਝਦੇ।

ਸਰਕਾਰ ਨੇ ਹਰ ਹੀਲੇ ਸੰਤਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਆਪਣੇ ਸੂਹੀਏ ਸੰਤਾਂ ਦੇ ਸਮਰਥਕਾਂ ਵਿਚ ਵਾੜ ਦਿੱਤੇ ਸਨ। ਇਹਨਾਂ ਵਿਚੋਂ ਹੀ ਕਿਸੇ ਸੂਹੀਏ ਨੇ ਅਫਸਰਾਂ ਨੂੰ ਦੱਸਿਆ ਕਿ ੧੦ ਮਾਰਚ ੧੯੮੩ ਦੀ ਰਾਤ ਨੂੰ ਪੁਲੀਸ ਨੂੰ ਭਿੰਡਰਾਂਵਾਲੇ ਸੰਤ ਜੀਪ ਵਿਚ ਮਹਿਤਾ ਚੌਂਕ ਕਿਸੇ ਜ਼ਰੂਰੀ ਕੰਮ ਜਾਣਗੇ। ਪੁਲੀਸ ਨੇ ਮਾਨਾਂ ਵਾਲਾ ਕੋਲ ਉਸ ਜੀਪ ਤੇ ਸਿੱਧਾ ਹਮਲਾ ਕਰਕੇ ਹਰਦੇਵ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਪਰ ਡਰਾਈਵਰ ਗੁਰਮੁਖ ਸਿੰਘ, ਜ਼ਖ਼ਮੀ ਹਾਲਤ ਵਿਚ ਭਾਈ ਅਨੋਖ ਸਿੰਘ ਉਬੋਕੇ ਸਮੇਤ ਜੀਪ ਦਰਬਾਰ ਸਾਹਿਬ ਲੈ ਆਇਆ। ਇਹ ਕਾਰਾ ਐਸ.ਪੀ ਪਾਂਡੇ ਤੇ ਡੀ.ਆਈ.ਜੀ.ਅਟਵਾਲ ਦੀ ਸਲਾਹ ਤੇ ਕੀਤਾ ਗਿਆ ਸੀ ਤੇ ਮਕਸਦ ਸੰਤਾਂ ਨੂੰ ਸ਼ਹੀਦ ਕਰਨਾ ਸੀ। ਪਰ ਸੰਤ ਉਸ ਜੀਪ ਵਿਚ ਨਹੀਂ ਸਨ।

੧੯ ਅਪਰੈਲ ੧੯੮੩ ਨੂੰ ਹੌਲਦਾਰ ਬਲਕਾਰ ਸਿੰਘ, ਹੌਲਦਾਰ ਮਹਿੰਦਰ ਸਿੰਘ ਤੇ ਥਾਣੇਦਾਰ ਸਰਦੂਲ ਸਿੰਘ ਨੇ ਭਾਈ ਹਰਬੰਸ ਸਿੰਘ ਦੀ ਸਾਢੇ ਗਿਆਰਾਂ ਸਾਲਾਂ ਦੀ ਬੱਚੀ ਨਾਲ ਥਾਣੇ ਵਿਚ ਲਿਜਾ ਕੇ ਕੁਕਰਮ ਕੀਤਾ। ਇਹਨਾਂ ਪੁਲਸੀਆ ਨੇ ਉਸ ਬੱਚੀ ਦੇ ਪਿਤਾ ਤੇ ਵੀ ਕਰਤਾਰਪੁਰ ਥਾਣੇ ਨਜਾਇਜ ਤਸ਼ੱਦਦ ਕੀਤਾ ਗਿਆ ਕਿ ਉਹ ਗੱਲ ਨਾ ਵਧਾਵੇ। ਜਦ ਜੁਰਮ ਕਰਨ ਵਾਲੀ ਹੀ ਪੁਲੀਸ ਹੋਵੇ ਤਾਂ ਫਿਰ ਇਨਸਾਫ ਕਿਥੋਂ ਮਿਲਣਾ ਸੀ? ਇਹ ਦੇਖ ਕੇ ਸੰਤਾਂ ਨੇ ਕਹਿ ਦਿੱਤਾ, 'ਜਿਨ੍ਹਾਂ ਤਿੰਨ ਬੰਦਿਆਂ ਨੇ ਬੱਚੀ ਦੀ ਇੱਜ਼ਤ ਲੁੱਟੀ ਆ, ਉਹ ਆਪਣੀ ਜ਼ਿੰਦਗੀ ਦਾ ਧਿਆਨ ਰੱਖਣ'। ਇਹੋ ਜਿਹੇ ਗੰਦੇ ਬੰਦਿਆਂ ਨੂੰ ਗੱਡੀ ਚਾੜ੍ਹਨ ਵਾਲੇ ਕਿਵੇਂ ਗਲਤ ਸਨ?
ਸੋਧਾ ਸਿੰਘਾਂ ਦਾ

ਡੀ.ਆਈ.ਜੀ. ਅਟਵਾਲ ਪਹਿਲਾਂ ਵੀ ਜੁਝਾਰੂਆਂ ਨੂੰ ਰੜਕਦਾ ਸੀ ਪਰ ਇਸ ਮਗਰੋਂ ਤਾਂ ਉਹਨੂੰ ਸੋਧਣਾ ਯੋਧਿਆਂ ਨੇ ਆਪਣਾ ਮਿਸ਼ਨ ਹੀ ਬਣਾ ਲਿਆ। । ੨੦ ਸਤੰਬਰ ੧੯੮੧ ਨੂੰ ਸੰਤਾਂ ਦੀ ਲਾਲੇ ਵਾਲੇ ਕੇਸ ਵਿਚ ਗ੍ਰਿਫ਼ਤਾਰੀ ਮਗਰੋਂ ਮਹਿਤਾ ਚੌਂਕ ਵਿਚ ਗੋਲੀ ਚਲਵਾ ਕੇ ਸਿੱਖਾਂ ਨੂੰ ਸ਼ਹੀਦ ਕਰਨ, ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਗੁਰਮੀਤ ਸਿੰਘ ਧੂਲਕੋਟ, ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੇ ਦਾਂਉਕੇ ਪਿੰਡ ਵਿਚ ਜ਼ੁਲਮ ਕਰਾਉਣ ਕਰਕੇ ਉਹ ਸਿੱਖਾਂ ਨੂੰ ਜ਼ਹਿਰ ਦਿਖਦਾ ਸੀ। ੨੫ ਅਪਰੈਲ ੧੯੮੩ ਨੂੰ ਜਥੇਦਾਰ ਰਾਮ ਸਿੰਘ ਚੌਲੱਧਾ(ਸੁਲਤਾਨਪੁਰ) ਦੀ ਸਲਾਹ ਨਾਲ਼ ਭਾਈ ਮੇਜਰ ਸਿੰਘ ਨਾਗੋਕੇ ਨੇ ਅਟਵਾਲ ਨੂੰ ਉਦੋਂ ਗੋਲੀ ਨਾਲ਼ ਫੁੜਕਾ ਦਿੱਤਾ ਜਦੋਂ ਉਹ ਦਰਬਾਰ ਸਾਹਿਬ ਵਿਚੋਂ ਘੰਟਾ ਘਰ ਵਾਲੇ ਪਾਸਿਓਂ ਬਾਹਰ ਨਿਕਲਿਆ। ਸੰਤਾਂ ਨੇ ਇਸ ਗੱਲ ਦਾ ਬੜਾ ਰੰਜ ਕੀਤਾ ਕਿ ਅਟਵਾਲ ਨੂੰ ਦਰਬਾਰ ਸਾਹਿਬ ਆਏ ਨੂੰ ਕਿਉਂ ਮਾਰਿਆ।


ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਤਸੀਹੇ ਦੇਣ ਵਾਲ਼ਾ ਗਿਆਨੀ ਗੁਰਬਚਨ ਸਿੰਘ ਡੀ.ਐਸ.ਪੀ ਰਿਟਾਇਰ ਹੋ ਚੁਕਾ ਸੀ। ਜੁਝਾਰੂਆਂ ਨੇ ਪਹਿਲਾ ਹਮਲਾ ਹੌਲਦਾਰ ਮੱਖਣ ਸਿੰਘ'ਤੇ ਕੀਤਾ ਤੇ ਉਹ ਰਗੜ ਸੁੱਟਿਆ। ਗਿਆਨੀ ਗੁਰਬਚਨ ਸਿੰਘ ਦੇ ਮੁੰਡੇ ਹੀਰਾ ਸਿੰਘ ਦਾ ਵਿਆਹ ਸੀ ਤੇ ਇਕ ਦਿਨ ਉਹ ਆਪਣੇ ਪੈਂਟ-ਕੋਟ ਦੀ 'ਟਰਾਈ' ਕਰਕੇ ਦਰਜ਼ੀ ਕੋਲੋਂ ਨਿਕਲਿਆ ਤਾਂ ਸਿੰਘਾਂ ਦੀ 'ਟਰਾਈ' ਵਿਚ ਫਸ ਗਿਆ। ਹੀਰੇ ਦੇ ਨਾਲ ਹੀ ਬਾਡੀਗਾਰਡ ਹੌਲਦਾਰ ਮਿਲਖਾ ਸਿੰਘ ਵੀ ਗੱਡੀ ਚੜ੍ਹ ਗਿਆ। ਇਹ ਦੇਖ ਕੇ ਗਿਆਨੀ ਬਚਨ ਸਿੰਘ ਨੇ ਸੰਤਾਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਵਿਚੋਲੇ ਭੇਜਣੇ ਸ਼ੁਰੂ ਕਰ ਦਿੱਤੇ ਪਰ ੩੦ ਅਪਰੈਲ ੧੯੮੪ ਨੂੰ ਉਹ ਆਪਣੇ ਟੱਬਰ ਦੇ ਨਾਲ਼ ਮਜੀਠਾ ਰੋਡ ਤੇ ਸਿੰਘਾਂ ਦੇ ਅੜਿੱਕੇ ਚੜ੍ਹ ਗਿਆ ਤੇ ਧੀ ਤੇ ਪਤਨੀ ਸਮੇਤ ਹੀ ਨਰਕਾਂ ਨੂੰ ਚਲਾ ਗਿਆ। ਇੰਝ ਹੀ ਅੰਮ੍ਰਿਤਧਾਰੀ ਸਿੰਘ ਦੀ ਦਾੜ੍ਹੀ ਕੱਟ ਕੇ ਜਿਸ ਥਾਣੇਦਾਰ ਬਿੱਛੂ ਰਾਮ ਨੇ ਕਿਹਾ ਸੀ ਕਿ ਜਾਹ ਜਾ ਕੇ ਭਿੰਡਰਾਂਵਾਲੇ ਨੂੰ ਵਿਖਾਦੇ, ਉਹ ਕਮੀਨਾ ਥਾਣੇਦਾਰ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜੈ ਸਿੰਘ ਵਾਲਾ ਵਿਚ ਰਗੜਿਆ ਗਿਆ। ਇਕ ਹੋਰ ਜ਼ਾਲਮ ਇੰਸਪੈਕਟਰ ਗੁਰਚਰਨ ਸਿੰਘ ਸਾਂਹਸੀ ਨੂੰ ਮੁਕਤਸਰ ਵਿਚ ਮੁਕਤੀ ਮਿਲੀ। ੧੧ਨਵੰਬਰ ੧੯੮੩ ਨੂੰ ਸਿੰਘਾਂ ਨੇ ਭਾਈ ਕੁਲਵੰਤ ਸਿੰਘ ਨਾਗੋਕੇ ਬਾਰੇ ਟਾਊਟੀ ਕਰਨ ਵਾਲੇ ਸਰਪੰਚ ਸੁਰਜਨ ਸਿੰਘ ਢਾਡੀ ਨੂੰ ਸਜ਼ਾ ਦਿੱਤੀ।

ਬੱਬਰ ਖ਼ਾਲਸਾ ਜਨਤਕ

ਮਗਰੋ ੨੯ ਜੂਨ ੧੯੮੩ ਨੂੰ ਭਾਈ ਤਲਵਿੰਦਰ ਸਿੰਘ ਬੱਬਰ ਜਰਮਨ ਵਿਚ ਗ੍ਰਿਫਤਾਰ ਹੋ ਗਏ । ਇਹਨਾਂ ਸਿੰਘਾਂ ਨੇ ਬੱਬਰ ਅਕਾਲੀ ਲਹਿਰ ਬਾਰੇ ਗਿਆਨੀ ਤਿਰਲੋਕ ਸਿੰਘ ਦੇ ਨਾਵਲ 'ਬੱਬਰਾਂ ਦੀ ਵਿਥਿਆ-ਗੋਲ਼ੀ ਚੱਲਦੀ ਗਈ' ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਦਾ ਨਾਂ 'ਬੱਬਰ ਖ਼ਾਲਸਾ' ਰੱਖ ਦਿੱਤਾ। ਪਹਿਲਾਂ ਭਾਈ ਤਲਵਿੰਦਰ ਸਿੰਘ ਤੇ ਭਾਈ ਸੁਰਿੰਦਰ ਸਿੰਘ ਨਾਗੋਕੇ ਦੀ ਅਗਵਾਈ ਹੇਠ ਦੋ ਗਰੁੱਪ ਸਰਗਰਮ ਸਨ ਜੋ ਕਿ ਭਾਈ ਤਲਵਿੰਦਰ ਸਿੰਘ ਦੀ ਜਰਮਨ ਵਿਚ ਗ੍ਰਿਫ਼ਤਾਰੀ ਤੇ ਭਾਈ ਸੁਰਿੰਦਰ ਸਿੰਘ ਨਾਗੋਕੇ ਦੇ ਸੰਤ ਭਿੰਡਰਾਂਵਾਲਿਆਂ ਨਾਲ ਜਾਣ ਤੋਂ ਬਾਅਦ ਬੱਬਰ ਖ਼ਾਲਸਾ ਦੀ ਕਮਾਂਡ ਪੂਰਨ ਰੂਪ ਵਿੱਚ ਭਾਈ ਸੁਖਦੇਵ ਸਿੰਘ ਕੋਲ ਚੱਲੀ ਗਈ। ਅੱਗੇ ਹਾਈ ਕਮਾਂਡ ਬਣਾਈ ਗਈ ਜਿਸ ਵਿਚ ਭਾਈ ਮਹਿਲ ਸਿੰਘ, ਭਾਈ ਮਨਮੋਹਨ ਸਿੰਘ ਬਜਾਜ, ਭਾਈ ਪਰਮਜੀਤ ਸਿੰਘ ਫੌਜੀ, ਭਾਈ ਸੁਲੱਖਣ ਸਿੰਘ ਤੇ ਭਾਈ ਅਨੋਖ ਸਿੰਘ ਸਨ। ਸਾਰੇ ਸਿੰਘਾਂ ਨੂੰ ਆਪਣੇ ਨਾਂ ਪਿੱਛੇ 'ਬੱਬਰ' ਸ਼ਬਦ ਲਾਉਣ ਦੀ ਹਿਦਾਇਤ ਕੀਤੀ ਗਈ। ਦੁਮਾਲੇ, ਕਮਰਕੱਸੇ ਤੇ ਇਕ ਖਾਸ ਤਰ੍ਹਾਂ ਦੇ ਖ਼ਾਲਸਾਈ ਬਾਣੇ ਪਹਿਨਣ ਵਾਲੇ ਇਹ ਬੱਬਰ ਸੂਰਮੇ ਦਰਬਾਰ ਸਾਹਿਬ ਕੰਪਲੈਕਸ ਵਿਚ ਅੱਡ ਹੀ ਦਿਸ ਪੈਂਦੇ ਸਨ। ਬੱਬਰਾਂ ਨੇ'ਵੰਗਾਰ' ਨਾਂ ਦਾ ਇਕ ਮੈਗਜ਼ੀਨ ਵੀ ਕੱਢਣਾ ਸ਼ੁਰੂ ਕੀਤਾ ਜੋ ਸਿੱਖ ਕੌਮ ਵਿਚ ਜਾਗਰਿਤੀ ਪੈਦਾ ਕੀਤੀ ਜਾ ਸਕੇ।

Babba Khalsa Singhs at Sri Darbar Sahib
Babba Khalsa Singhs at Sri Darbar Sahib


ਸੰਤ ਜੀ ਅਕਾਲ ਤਖਤ ਸਾਹਿਬ ਤੇ

ਸਿੱਖ ਸੰਘਰਸ਼ ਦੇ ਉਸ ਪੜਾਅ ਤੇ ਬੱਬਰ ਖ਼ਾਲਸਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮੀ ਹੱਕਾਂ ਦੀ ਰਾਖੀ ਲਈ ਮੋਢੇ ਨਾਲ਼ ਮੋਢਾ ਜੋੜ ਕੇ ਚੱਲ ਰਹੇ ਸਨ ਤੇ ਅਕਾਲੀ ਆਗੂਆਂ ਦੀ ਸਾਖ ਦਿਨੋ ਦਿਨ ਘਟਦੀ ਜਾ ਰਹੀ ਸੀ। ਸੰਤ ਜਦ ਵੀ ਮਿਲਦੇ ਤਾਂ ਭਾਈ ਸੁਖਦੇਵ ਸਿੰਘ ਬੱਬਰ ਨੂੰ ਬੁੱਕਲ ਵਿਚ ਲੈ ਲੈਂਦੇ। ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਅਖੰਡ ਕੀਰਤਨੀ ਜਥੇ ਵਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਚ ਰੈਣ ਸਬਾਈ ਹੁੰਦੀ ਸੀ ਜਿਸ ਵਿਚ ਸੰਤ ਜਰਨੈਲ ਸਿੰਘ ਪੂਰੇ ਜਾਹੋ ਜਲਾਲ ਨਾਲ ਹਾਜ਼ਰੀਆਂ ਭਰਦੇ। ਪਰ ਕਈ ਕਾਰਨਾਂ ਕਰਕੇ ਸੰਤਾਂ ਤੇ ਭਾਈ ਸੁਖਦੇਵ ਸਿੰਘ ਬੱਬਰ ਵਿਚਕਾਰ ਗੰਭੀਰ ਮੱਤ-ਭੇਦ ਹੋ ਗਏ । ਇਹ ਮੱਤ-ਭੇਦ ਗਿਲੇ-ਸ਼ਿਕਵੇ ਪੱਧਰ ਤੱਕ ਹੀ ਸਨ ਤੇ ਦੋਵੈ ਇਕ ਦੂਜੇ ਦੀ ਦਿਲੋਂ ਇੱਜ਼ਤ ਕਰਦੇ ਸਨ।

ਉਨੀ ਦਿਨੀਂ ਹੀ ਬੁਲੋਵਾਲ(ਆਦਮਪੁਰ) ਦੇ ਨੇੜੇ ਬੱਬਰਾਂ ਦੇ ਚਾਰ ਸਿੰਘ ਸ਼ਹੀਦ ਹੋ ਗਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਮੁਕਾਬਲੇ ਵਿਚ ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਪੁਲਸੀਆ ਤੋਂ ਹਿਸਾਬ ਲਿਆ ਜਾਵੇਗਾ। ਸਪੱਸ਼ਟ ਹੈ ਕਿ ਮੱਤ-ਭੇਦਾਂ ਦੇ ਬਾਵਜੂਦ ਸਿੱਖੀ ਦਾ ਦਰਦ ਸਾਂਝਾ ਸੀ। ੧੫ ਦਸੰਬਰ ੧੯੮੩ ਨੂੰ ਬੱਬਰਾਂ ਨੇ ਫੇਰ ਆ ਕੇ ਗੁਰੂੁ ਨਾਨਕ ਨਿਵਾਸ ਵਿਚ ਉਹਨਾਂ ਕਮਰਿਆਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਜਿੰਨਾਂ ਵਿਚ ਉਹ ਪਹਿਲੋਂ ਰਹਿੰਦੇ ਸਨ। ਇਹੀ ਉਹ ਦਿਨ ਸਨ ਜਦੋਂ ਸੰਤ ਆਪਣੇ ਸਾਥੀ ਸਿੰਘਾਂ ਨਾਲ ਅਕਾਲ ਤਖਤ ਸਾਹਿਬ ਦੇ ਨਾਲ਼ ਲੱਗਦੇ ਕਮਰਿਆਂ ਵਿਚ ਰਹਿਣ ਲੱਗ ਪਏ।

ਲੁਟੇਰੇ

ਸਿੰਘਾਂ ਨੂੰ ਪਤਾ ਲੱਗਿਆ ਕਿ ਲੁਟੇਰੇ ਅਨਸਰ ਸਿੰਘਾਂ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਹਨ। ਭਾਈ ਸੁਖਦੇਵ ਸਿੰਘ ਬੱਬਰ ਨੇ ਸਾਰੀ ਗੱਲ ਦੀ ਘੋਖ ਕਰਵਾਈ ਤੇ ਲੁਟੇਰੇ ਨੂੰ ਫੜਕੇ ਸਖ਼ਤ ਕੁਟਾਪਾ ਚਾੜ੍ਹਿਆ। ਪੈਸੇ ਵਾਪਸ ਕਰਵਾਏ ਤੇ ਗਰੀਬ ਦੁਕਾਨਦਾਰਾਂ ਨੂਮ ਵਿਸ਼ਵਾਸ ਦਿਵਾਇਆਂ ਕਿ ਇਹ ਕੰਮ ਸਿੰਘਾਂ ਦਾ ਨਹੀਂ। ਸੰਤਾਂ ਕੋਲ ਜਦ ਇਹ ਗੱਲ ਪੁੱਜੀ ਤਾਂ ਉਹਨਾਂ ਖੁਸ਼ ਹੋਕੇ ਕਿਹਾ, 'ਸੱਚਾ ਸੁੱਖਾ'। ਯਾਦ ਰਹੇ ਕਿ ਸੰਤ ਪਿਆਰ ਨਾਲ ਭਾਈ ਸੁਖਦੇਵ ਸਿੰਘ ਨੂੰ ਸੁੱਖਾ ਕਹਿੰਦੇ ਹੁੰਦੇ ਸੀ। ਆਮ ਸਿੰਘ ਭਾਈ ਸਾਹਿਬ ਨੂੰ , 'ਜਥੇਦਾਰ' ਕਹਿੰਦੇ ਸੀ। ਸੰਤਾਂ ਨੇ ਤਾਂ ਆਪ ਇਕ ਇਹੋ ਜਿਹੇ ਮਾੜੇ ਅਨਸਰ ਨੂੰ ਲੰਗਰ ਦੀ ਛੱਤ ਤੇ ਡਾਂਗਾਂ ਨਾਲ਼ ਕੁਟਾਪਾ ਕੀਤਾ ਸੀ।

ਜ਼ਿੰਮੇਵਾਰੀ

ਪੰਥ-ਦੋਖੀ ਦੁਸ਼ਟਾਂ ਨੂੰ ਸਿੰਘ ਸੋਧਾ ਲਾ ਦਿੰਦੇ ਸਨ, ਬਾਦ ਵਿਚ ਪੁਲੀਸ ਆਮ ਸਿੰਘਾਂ ਨੂੰ ਬੜਾ ਤੰਗ ਕਰਦੀ ਸੀ। ਕਈ ਵਾਰ ਇਹਨਾਂ ਕਾਰਨਾਮਿਆਂ ਲਈ ਪੁਲੀਸ ਬੇਦੋਸ਼ੇ ਸਿੰਘਾਂ ਨੂੰ ਵੀ ਫਸਾ ਦਿੰਦੀ ਸੀ। ੨੦ ਦਸੰਬਰ ੧੯੮੩ ਨੂੰ ਭਾਈ ਸੁਖਦੇਵ ਸਿੰਘ ਬੱਬਰ ਨੇ ਪ੍ਰੈਸ ਕਾਨਫਰੰਸ ਕਰਕੇ ਸੋਧੇ ਗਏ ੩੫ ਨਰਕਧਾਰੀਆਂ ਤੇ ਬੁਚੜ ਪੁਲਸੀਆ ਦੀ ਜ਼ਿੰਮੇਵਾਰੀ ਲਈ। ਇਸ ਤਰ੍ਹਾਂ ਬੱਬਰ ਖ਼ਾਲਸਾ ਦੇ ਨਾਂ ਦੀਆਂ ਧੁੰਮਾਂ ਪੈ ਗਈਆਂ। ਇਸ ਦਿਨ ਬੱਬਰ ਖ਼ਾਲਸਾ ਨੇ ਆਪਣਾ ਨਿਸ਼ਾਨਾ ਖਾਲਿਸਤਾਨ ਐਲਾਨਿਆ।

ਕੁਝ ਦਿਨਾਂ ਮਗਰੋਂ ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਕਾਂਸਟੇਬਲ ਤੇ ਭਾਈ ਸੁਰਜੀਤ ਸਿੰਘ ਰਾਮਪੁਰ ਬਿਸ਼ਨੋਈਆਂ ਆਦਿਕ ਸਿੰਘਾਂ ਨੇ ਸੰਤਾਂ ਨਾਲ਼ ਰਹਿਣ ਦਾ ਫੈਸਲਾ ਕਰ ਲਿਆ।




ਸਾਜ਼ਿਸ਼

ਅਕਾਲੀ ਆਗੂ ਵਾਰ-ਵਾਰ'ਪੰਥ ਖ਼ਤਰੇ ਵਿਚ ਹੈ' ਦੀ ਦੁਹਾਈ ਦੇ ਕੇ ਸਿੱਖ ਜਜ਼ਬਾਤਾਂ ਨੂੰ ਵੋਟਾਂ ਵਿਚ ਬਦਲ ਕੇ ਸੱਤਾ ਦੇ ਨਜ਼ਾਰੇ ਲੈਣ ਦੀ ਖੇਡ ਦੇ ਐਨੇ ਮਾਹਿਰ ਹੋ ਗਏ ਸਨ ਕਿ ਸਿੱਖ ਸੰਗਤਾਂ ਦਾ ਉਹਨਾਂ ਤੇ ਕੋਈ ਯਕੀਨ ਹੀ ਨਹੀਂ ਸੀ। ਇਹੋ ਜਿਹੇ ਮਾਹੌਲ ਵਿਚ ਸੰਤਾਂ ਵਰਗੀ ਸ਼ਖ਼ਸੀਅਤ ਦਾ ਕਾਇਲ ਹੋਣਾ ਸਿੱਖ ਸੰਗਤਾਂ ਲਈ ਸੁਭਾਵਿਕ ਹੀ ਸੀ। ਇਹੋ ਜਿਹੀ ਪੰਥਕ ਸ਼ਖ਼ਸੀਅਤ ਜਿਹੜੀ ਕਿ ਅਕਾਲੀਆਂ ਦੀਆਂ ਸਵਾਰਥੀ ਸਿਆਸੀ ਚਾਲਾਂ ਦੇ ਰਾਹ ਵਿਚ ਅੜਿੱਕਾ ਹੋਵੇ, ਉਸ ਨੂੰ ਅਕਾਲੀ ਕਿਵੇਂ ਬਰਦਾਸ਼ਤ ਕਰਦੇ, ਦੂਜੇ ਪਾਸੇ ਕਾਂਗਰਸ ਸਰਕਾਰ ਨੂੰ ਵੀ ਸੰਤਾਂ ਵਰਗੀ ਸੱਚੀ-ਸੁੱਚੀ ਸ਼ਖ਼ਸੀਅਤ ਤੋਂ ਖ਼ੌਫ਼ ਆਉਂਦਾ ਸੀ। ਇਸ ਕਰਕੇ ਸੰਤਾਂ ਨੂੰ 'ਕਾਬੂ ਕਰਨ ਜਾਂ ਖਤਮ ਕਰਨ' ਲਈ ਅਕਾਲੀ ਆਗੂਆਂ ਤੇ ਕਾਂਗਰਸ ਦੇ ਹਿੱਤ ਸਾਂਝੇ ਸਨ। ਪਰ ਮਜਬੂਰੀ ਇਹ ਸੀ ਕਿ ਸਿੱਖ ਸੰਗਤਾਂ ਵਿਚ ਸੰਤਾਂ ਪ੍ਰਤੀ ਪਿਆਰ-ਸਤਿਕਾਰ ਹੀ ਬਹੁਤ ਸੀ । ਜਿਸ ਕਰਕੇ ਇਹਨਾਂ ਅਕਾਲੀਆਂ ਤੇ ਕਾਂਗਰਸੀਆਂ ਦੀ ਕੋਈ ਵਾਹ ਨਹੀਂ ਸੀ ਚੱਲਦੀ।

ਅਕਾਲੀਆਂ ਨੂੰ ਵੀ ਲੱਗਿਆ ਕਿ ਭਿੰਡਰਾਂਵਾਲੇ ਸੰਤਾਂ ਦੀ ਸੱਚੀ-ਸੁੱਚੀ ਸ਼ਖ਼ਸੀਅਤ ਮੂਹਰੇ ਉਹਨਾਂ ਦੀ ਕੋਈ ਚੁਸਤੀ ਚਲਾਕੀ ਨਹੀਂ ਚੱਲਣੀ । ਆਏ ਦਿਨ ਸਿੱਖੀ ਦੇ ਵੈਰੀਆਂ ਨੂੰ ਸੋਧਾ ਲੱਗਦਾ ਦੇਖ ਕੇ ਭਾਰਤੀ ਹਕੂਮਤ ਨੂੰ ਵੀ ਹੱਥਾ-ਪੈਰਾਂ ਦੀ ਪੈ ਗਈ। ਦੋਨਾਂ ਧਿਰਾਂ ਲਈ ਸੰਤਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਖਤਮ ਕਰਨਾ ਸਾਂਝਾ ਮੰਤਵ ਬਣ ਗਿਆ। ਇਸ ਮਕਸਦ ਲਈ ਪੁਲੀਸ ਤੇ ਅਕਾਲੀਆਂ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਜਗਪਾਲਪੁਰ ਦੇ ਬਦਮਾਸ਼ ਸੁਰਿੰਦਰ ਸਿੰਘ ਛਿੰਦੇ ਨਾਲ ਸੌਦਾ ਕਰ ਲਿਆ। ਛਿੰਦੇ ਦੀ ਸਾਥਣ ਬਦਮਾਸ਼ ਬਲਜੀਤ ਕੌਰ ਨੇ ਦੋ ਕੁ ਵਾਰ ਸੰਤਾਂ ਨੂੰ ਦੀਵਾਨ ਵਿਚ ਹੀ ਨਿਸ਼ਾਨਾ ਬਣਾਉਣਾ ਚਾਹਿਆਂ ਪਰ ਹਿੰਮਤ ਨਾ ਪਈ। ੧੪ ਅਪਰੈਲ ੧੯੮੪ ਨੂੰ ਉਸਨੇ ਸੰਤਾਂ ਦੇ ਖਾਸਮਖਾਸ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਗੋਲੀ ਮਾਰ ਦਿੱਤੀ। ਜਲਦੀ ਹੀ ਗੱਲ ਨੰਗੀ ਹੋ ਗਈ ਕਿ ਸੋਢੀ ਦਾ ਕਤਲ ਅਕਾਲੀ ਦਲ ਤੇ ਪੁਲੀਸ ਦੀ ਮਿਲੀਭੁਗਤ ਨਾਲ ਹੋਇਆ ਹੈ। ੨੪ ਘੰਟੇ ਦੇ ਅੰਦਰ ਹੀ ਇਸ ਕਾਲੇ ਕਾਰਨਾਮੇ ਦੇ ਮੁਖ ਦੋਸ਼ੀ ਛਿੰਦਾ, ਬਲਜੀਤ ਕੌਰ, ਮਨਿੰਦਰ ਸਿੰਘ ਤੋਤੀ, ਬੈਜੀ ਚਾਹ ਵਾਲਾ, ਮਲਕ ਸਿੰਘ ਭਾਟੀਆ ਵਰਗੇ ਗੱਡੀ ਚੜ੍ਹ ਗਏ । ਪਰ ਗੁਰਚਰਨ ਸਕੱਤਰ ਬਚ ਗਿਆ ਜਿਸ ਨੇ ਸੰਤਾਂ ਨੂੰ ਖਤਮ ਕਰਵਾਉਣ ਲਈ ਬਲਜੀਤ ਕੌਰ ਤੇ ਛਿੰਦੇ ਨੂੰ ਸੁਪਾਰੀ ਦਿੱਤੀ ਸੀ।

ਸੋਢੀ ਦੀ ਸ਼ਹਾਦਤ ਮਗਰੋਂ ਤਾਂ ਬੱਬਰਾਂ ਨੂੰ ਕੋਈ ਸ਼ੱਕ ਹੀ ਨਾ ਰਿਹਾ ਕਿ ਲੌਂਗੋਵਾਲ ਤੇ ਹੋਰ ਅਕਾਲੀ ਆਗੂ ਸੰਤਾਂ ਜਾਂ ਹੋਰਾਂ ਗੁਰਸਿੱਖਾਂ ਖ਼ਿਲਾਫ਼ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਗੁਰਚਰਨ ਸਕੱਤਰ ਤੇ ਬੱਗਾ ਸਿੰਘ ਵਰਗੇ ਸਾਜ਼ਿਸ਼ੀ ਬੰਦੇ ਹੁਣ ਬੱਬਰਾਂ ਨੂੰ ਬੁਰੀ ਤਰ੍ਹਾਂ ਰੜਕਦੇ ਸਨ।

ਘੱਲੂਘਾਰਾ

ਅੰਤ ਜੂਨ ੧੯੮੪ ਨੂੰ ਅਕਾਲੀਆਂ ਦੀ ਸਲਾਹ ਨਾਲ ਭਾਰਤ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ। ਬੱਬਰਾਂ ਨੇ ਬਾਬਾ ਅਟੱਲ ਸਾਹਿਬ, ਅਕਾਲ ਰੈਸਟ ਹਾਊਸ, ਗੁਰੂ ਨਾਨਕ ਨਿਵਾਸ ਵਾਲੀ ਸਾਈਡ ਮੱਲੀ ਹੋਈ ਸੀ। ਬੱਬਰਾਂ ਨੇ ਸਰਾਂ ਵਿਚਲੀ ਪਾਣੀ ਦੀ ਟੈਂਕੀ ਉੱਤੇ ਤੇ ਦਰਸ਼ਨੀ ਡਿਓੜੀ ਦੇ ਆਸ ਪਾਸ ਵੀ ਮੋਰਚੇਬੰਦੀ ਕੀਤੀ ਹੋਈ ਸੀ। ਪਾਣੀ ਵਾਲ਼ੀ ਟੈਂਕੀ ਤੇ ਬਾਬਾ ਅਟੱਲ ਵਾਲੇ ਮੋਰਚੇ ਉੱਚੇ ਹੋਣ ਕਰਕੇ ਬੜੇ ਮਾਰੂ ਸਨ ਜਿਥੋਂ ਦੁਸ਼ਮਣ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਸੀ। ੧ ਜੂਨ ੧੯੮੪ ਨੂੰ ਜਦ ਸੀ ਆਰ.ਪੀ. ਦੀ ਗੋਲੀ ਨਾਲ਼ ਭਾਈ ਮਹਿੰਗਾ ਸਿੰਘ ਬੱਬਰ , ਅਸਲ ਨਾਂ ਭਾਈ ਕੁਲਵੰਤ ਸਿੰਘ ਜਗਾਧਰੀ, ਸ਼ਹਾਦਤ ਪਾ ਗਏ। ਉਹਨਾਂ ਦੀ ਦੇਹ ਭਾਈ ਗੁਰਨਾਮ ਸਿੰਘ ਭਲਵਾਨ ਵਾਸੀ ਮੱਖੀ ਜ਼ਿਲ੍ਹਾ ਅੰਮ੍ਰ੍ਰਿਤਸਰ ਚੁੱਕ ਲਿਆਇਆ ਤੇ ਗੁਰੂ ਨਾਨਕ ਨਿਵਾਸ ਦੇ ੪੫ ਨੰਬਰ ਕਮਰੇ ਮੂਹਰੇ ਰੱਖ ਦਿੱਤੀ। । ਭਾਈ ਮਹਿੰਗਾ ਸਿੰਘ ਫੌਜੀ ਕਾਰਵਾਈ ਦੇ ਪਹਿਲੇ ਸ਼ਹੀਦ ਬਣੇ। ਉਹਨਾਂ ਦਾ ਸਸਕਾਰ ਬਾਬਾ ਅਟੱਲ ਵਾਲੇ ਪਾਸੇ ਹੀ ਕੀਤਾ ਗਿਆ। ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਭਾਈ ਅਮਰੀਕ ਸਿੰਘ ਵੀ ਹਾਜਰ ਸਨ। ਸਾਫ ਦਿਸ ਰਿਹਾ ਸੀ ਕਿ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਜਿਸ ਕਰਕੇ ਸੰਤਾਂ ਤੇ ਬੱਬਰਾਂ ਦੀ ਤੇਰ-ਮੇਰ ਮਿਟ ਚੁਕੀ ਸੀ ਤੇ ਹੁਣ ਸਾਰੇ ਹੀ ਆਪਣੇ ਜਾਨੋਂ ਪਿਆਰੇ ਗੁਰਧਾਮਾਂ ਦੀ ਰਾਖੀ ਲਈ ਜੂਝਣ ਲਈ ਤਿਆਰ ਬੈਠੇ ਸਨ। ਭਖੀ ਹੋਈ ਜੰਗ ਦੌਰਾਨ ਭਾਈ ਮਹਿਲ ਸਿੰਘ ਅਤੇ ਭਾਈ ਦਵਿੰਦਰ ਸਿੰਘ ਤੇ ਹੋਰ ਬੱਬਰ ਸੰਤਾਂ ਕੋਲ ਗਏ ਤੇ ਉਥੋਂ ਭਾਈ ਅਮਰੀਕ ਸਿੰਘ ਨੇ ਉਹਨਾਂ ਅਸਲਾ ਦਿੱਤਾ।




ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਦਰਬਾਰ ਸਾਹਿਬ ਦੀ ਪਵਿਤਰਤਾ ਦੀ ਰਾਖੀ ਲਈ ਜੂਝ ਕੇ ਸ਼ਹੀਦੀਆਂ ਪਾਈਆਂ।

੫ ਜੂਨ ਦੀ ਰਾਤ ਨੂੰ ਰਾਤ ਤੱਕ ਫੌਜ ਨੇ ਸਰਾਂਵਾਂ ਵਾਲੇ ਪਾਸੇ ਸਥਿਤੀ ਕਾਬੂ ਕਰ ਲਈ ਸੀ ਤੇ ਟੈਂਕਾਂ-ਤੋਪਾਂ ਮੂਹਰੇ ਹੁਣ ਕੋਈ ਵਾਹ ਨਹੀਂ ਸੀ ਚੱਲਦੀ। ਵਕਤ ਵਿਚਾਰ ਕੇ ਬੱਬਰਾਂ ਨੇ ਫੈਸਲਾ ਕੀਤਾ ਕਿ ਅਗਲੇ ਸੰਘਰਸ਼ ਲਈ ਹੁਣ ਇਥੋਂ ਨਿਕਲਣਾ ਪਵੇਗਾ। ੧੮ਵੀ ਸਦੀ ਵਿਚ ਅਨੇਕਾਂ ਵਾਰ ਸਿੰਘਾਂ ਨੇ ਇਸ ਤਰ੍ਹਾਂ ਦੁਸ਼ਮਣ ਦੇ ਘੇਰੇ ਵਿਚੋਂ ਨਿਕਲ ਕੇ ਅੱਗੇ ਬੜੀ ਸਖ਼ਤ ਟੱਕਰ ਦਿੱਤੀ ਸੀ। ਕਈ ਅਕਲ ਦੇ ਕੱਚੇ ਬੱਬਰਾਂ ਤੇ ਹੋਰਨਾਂ ਸਿੰਘਾਂ ਦੇ ਨਿਕਲਣ ਬਾਰ ਬੜੀਆਂ ਹਲਕੀਆਂ ਗੱਲਾਂ ਕਰਦੇ ਹਨ। ਇਹ ਲੋਕ ਨਾ ਨੀਤੀ ਤੋਂ ਜਾਣੂੰ ਹਨ ਤੇ ਨਾ ਹੀ ਇਤਿਹਾਸ ਤੋਂ। ਪੁਰਾਣੇ ਵੇਲਿਆਂ ਤੋਂ ਹੀ ਸਿੱਖ ਜਥਿਆਂ ਵਿਚ ਢਾਈ ਫੱਟ ਦੀ ਲੜਾਈ ਹੀ ਲੜੀ ਜਾਂਦੀ ਹੈ। ਇਕ ਈਨ ਮੰਨ ਲੈਣਾ, ਦੂਜਾ ਮੁੜ ਟਾਕਰਾ ਕਰਨ ਦੀ ਆਸ ਨਾਲ਼ ਵੈਖਕੇ ਹਰਨ ਹੋ ਜਾਣਾ ਤੇ ਅੱਧਾ , ਸਾਹਮਣੇ ਡਟ ਕੇ ਮਰ ਮੁੱਕਣਾ। ਮੌਕੇ ਮੌਕੇ ਤੇ ਕੋਈ ਵੀ ਤਰੀਕਾ ਵਰਤਿਆ ਜਾਂਦਾ ਹੈ। ਇਤਿਹਾਸ ਦੇ ਅਨੇਕਾਂ ਕਾਂਡ ਸਾਡੇ ਸਾਹਮਣੇ ਹਨ ਜਦ ਸਿੰਘਾਂ ਨੇ, ਵੱਡੀ ਤੇ ਸਖ਼ਤ ਟੱਕਰ ਦੇਣ ਲਈ ਕਈ ਵਾਰ ਸਾਹਮਣੀ ਟੱਕਰ ਛੱਡ ਕੇ ਟਾਲ਼ਾ ਵੱਟ ਲਿਆ। ਜੰਗ ਜਾਰੀ ਰੱਖਣੀ ਤੇ ਤਾਕਤ ਬਚਾ ਕੇ ਰੱਖਣੀ ਜ਼ਰੂਰੀ ਹੁਮਦਿ ਹੈ ਜਿਵੇਂ ਬੱਬਰਾਂ ਨੇ ੧੯੮੪ ਤੋਂ ਮਗਰੋਂ ਹਿੰਦੁਸਤਾਨ ਨਾਲ ਟੱਕਰ ਲਈ ਹੈ। ਖੁਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਹੋਰ ਸਿੰਘਾਂ ਨੂੰ ਅਗਲੀ ਲੜਾਈ ਦੀ ਰਣਨੀਤੀ ਦੇ ਹਿਸਾਬ ਨਾਲ਼ ਦਰਬਾਰ ਸਾਹਿਬ ਤੋਂ ਭੇਜ ਦਿੱਤਾ ਸੀ। ਇੱਥੋਂ ਤੱਕ ਕਿ ਜਦੋਂ ਭਾਰਤੀ ਫੌਜ ਬਰੂਹਾਂ ਤੇ ਖੜ੍ਹੀ ਸੀ ਤਾਂ ਵੀ ਸੰਤਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਜਾਣ ਦੀ ਆਗਿਆ ਕੀਤੀ ਸੀ। ਜਿਹੜੇ ਸਿੰਘ ਸ੍ਰੀ ਦਰਬਾਰ ਸਾਹਿਬ ਵਿਚੋਂ ਨਿਕਲ ਕੇ ਲੜਾਈ ਨੂੰ ਜਾਰੀ ਰੱਖਣ, ਤੇ ਸ਼ਹਾਦਤਾਂ ਪਾਉਣ, ਉਹਨਾਂ ਬਾਰੇ ਕੋਈ ਨਿਕੰਮੀ ਗੱਲ ਲਿਖਣੀ-ਸੋਚਣੀ ਮੂਲੋਂ ਹੀ ਗਲਤ ਹੈ।

ਸੰਘਰਸ਼ ਦੇ ਪੈਂਤੜੇ ਤੋਂ ਬਿਲਕੁਲ ਸਹੀ ਫੈਸਲਾ ਲੈਂਦਿਆਂ, ਜਦ ਹਥਿਆਰਾਂ ਦਾ ਤਵਾਜ਼ਨ ਵਿਗੜਦਾ ਦੇਖਿਆਂ ਤਾਂ, ਭਾਈ ਸੁਖਦੇਵ ਸਿੰਘ ਬੱਬਰ ਅਕਾਲ ਰੈਸਟ ਹਾਊਸ ਦੀਆਂ ਕੰਧਾਂ ਪਾੜ ਕੇ, ਬਾਗ ਵਾਲੀ ਗਲ਼ੀ ਰਾਹੀ ਆਬਾਦੀ ਵੱਲ ਮਕਾਨਾਂ ਵਿਚ ਦੀ ਨਿਕਲ ਗਏ। ਬਾਹਰ ਨਿਕਲਣ ਤੋਂ ਬਾਅਦ ਉਹ ਪਾਕਿਸਤਾਨ ਪੁੱਜੇ, ਜਿਥੇ ਹੋਰ ਸਿੰਘ ਵੀ ਪੁੱਜ ਗਏ।

ਜੂਨ ੮੪ ਦੇ ੫ ਮਹੀਨੇ ਮਗਰੋਂ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਬੀਬੀ ਨੂੰ ਸੋਧਾ ਲਾ ਦਿੱਤਾ। ਇਸ ਮਗਰੋਂ ਹਿੰਦੂਆਂ ਅੰਦਰਲੀ ਨਫ਼ਰਤ ਖੁੱਲ ਕੇ ਬਾਹਰ ਆਈ ਤੇ ਹਿੰਦੁਸਤਾਨ ਭਰ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਗੁਰਦੁਆਰੇ ਸਾੜੇ ਗਏ, ਸਿੱਖ ਬੱਚੀਆਂ ਦੀ ਬੇਪਤੀ ਕੀਤੀ ਗਈ ਤੇ ਸਿੱਖਾਂ ਦੇ ਗਲ਼ਾਂ ਵਿਚ ਜਲਦੇ ਟਾਇਰ ਪਾਏ ਗਏ। ੧੯੮੪ ਦੇ ਘੱਲੂਘਾਰਿਆਂ ਨੇ ਸਿੱਖਾਂ ਦਾ ਰਿਸ਼ਤਾ ਸਦਾ ਸਦਾ ਲਈ ਹਿੰਦੁਸਤਾਨ ਨਾਲੋਂ ਤੋੜ ਦਿੱਤਾ। ਇਸ ਤੋਂ ਬਾਅਦ ਸਿੱਖਾਂ ਦੀ ਆਜ਼ਾਦੀ ਦੀ ਜੰਗ ਸਿਖਰ ਵੱਲ ਹੋ ਤੁਰੀ।

੧੯੮੪ ਤੋਂ ਬਾਅਦ ਸੰਘਰਸ਼

੧੭ ਜੁਲਾਈ ੧੯੮੪ ਨੂੰ ਭਾਈ ਤਲਵਿੰਦਰ ਸਿੰਘ ਬੱਬਰ ਨੂੰ ਜਰਮਨ ਦੀ ਡਜ਼ਲਡੋਰਫ ਜੇਲ਼ ਵਿਚੋਂ ਰਿਹਾ ਕਰ ਦਿੱਤਾ। ਉਹ ਜੂਨ ੧੯੮੩ ਤੋਂ ਉੱਥੇ ਬੰਦ ਸਨ। ਜਥੇਦਾਰ ਸਾਹਿਬ ਕੈਨੇਡਾ ਪੁੱਜ ਗਏ। ਇਸ ਤਰ੍ਹਾਂ ਬੱਬਰ ਖ਼ਾਲਸਾ ਨੂੰ ਸੰਗਠਿਤ ਹੋਣ ਵਿਚ ਮਦਦ ਮਿਲੀ।

ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ 'ਬੱਬਰ ਖ਼ਾਲਸਾ' ਨੇ ੮ ਮੈਂਬਰੀ ਟੀਮ ਦਾ ਬਣਾਈ ਜਿਸ ਦੀ ਅਗਵਾਈ ਭਾਈ ਸੁਖਦੇਵ ਸਿੰਘ ਬੱਬਰ (ਦਾਸੂਵਾਲ) ਦੇ ਹੱਥਾਂ ਵਿਚ ਦਿੱਤੀ ਗਈ। ਇਸ ਟੀਮ ਦੇ ਬਾਕੀ ਮੈਂਬਰਾਂ ਦੇ ਨਾਂ ਸਨ, ਭਾਈ ਗੁਰਮੀਤ ਸਿੰਘ ਉਰਫ ਸੁਲੱਖਣ ਸਿੰਘ ਬੱਬਰ, ਮਾਸਟਰ ਸੁਖਵਿੰਦਰ ਸਿੰਘ , ਭਾਈ ਅਨੋਖ ਸਿੰਘ ਬੱਬਰ, ਭਾਈ ਅਵਤਾਰ ਸਿੰਘ ਪਹਿਲਵਾਨ, ਭਾਈ ਸੁਖਵੰਤ ਸਿੰਘ ਹੀਰਾ, ਭਾਈ ਅਵਤਾਰ ਸਿੰਘ ਪਾੜ੍ਹਾ ਤੇ ਭਾਈ ਰਣਜੀਤ ਸਿੰਘ ਤਰਸਿੱਕਾ, ਇਕਬਾਲ ਸਿੰਘ ਰਾਇਪੁਰ । ਬੱਬਰ ਖ਼ਾਲਸਾ ਦੇ ਇਹ ਸਿੰਘ ਜਲਦੀ ਹੀ ਜਥੇਬੰਦ ਹੋ ਗਏ ਤੇ ਉਨ੍ਹਾਂ ਨੇ ਜੂਨ ਤੇ ਨਵੰਬਰ ੮੪ ਦੇ ਘੱਲੂਘਾਰਿਆਂ ਦਾ ਬਦਲਾ ਲੈਣ ਲਈ ਬੰਬ ਧਮਾਕੇ ਕਰਕੇ ਜ਼ਾਲਮ ਸਰਕਾਰ ਨੂੰ ਸੁਨੇਹਾ ਦੇਣਾ ਚਾਹਿਆ ਕਿ ਖ਼ਾਲਸਾਈ ਫੌਜਾਂ ਨੂੰ ਇਹ ਜ਼ੁਲਮ ਮਨਜ਼ੂਰ ਨਹੀਂ। ੧੦ ਮਈ ੧੯੮੫ ਨੂੰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਮਨਮੋਹਣ ਸਿੰਘ (ਅੰਮ੍ਰਿਤਸਰ) , ਭਾਈ ਅਨੋਖ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ ਤੇ ਭਾਈ ਸੁਲੱਖਣ ਸਿੰਘ ਬੱਬਰ ਦੀ ਅਗਵਾਈ ਹੇਠ ਬੱਬਰ ਖ਼ਾਲਸਾ ਨੇ ਟਰਾਂਜ਼ਿਸਟਰ ਬੰਬ ਕਾਂਡ ਨਾਲ ਦਿਲੀ ਦੇ ਬੋਲੇ ਕੰਨ ਖੋਹਲੇ । ਟਰਾਂਜ਼ਿਸਟਰ ਨੂੰ ਜਦੋਂ ਹੀ ਕੋਈ ਚਾਲੂ ਕਰਦਾ ਤਾਂ ਬੰਬ ਫਟ ਜਾਂਦਾ। ੭੪ ਬੰਦੇ ਮਾਰੇ ਗਏ। ਜਿਥੇ ਜਿਥੇ ਨਵੰਬਰ ੧੯੮੪ ਮੌਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਹਨਾਂ ਥਾਂਵਾਂ ਤੇ ਹੀ ਸਿੰਘਾਂ ਨੇ ਧਮਾਕੇ ਕੀਤੇ। ਦਿੱਲੀ, ਸਿਰਸਾ, ਹਿਸਾਰ, ਅੰਬਾਲਾ, ਅਲਵਰ(ਰਾਜਸਥਾਨ), ਮੇਰਠ ਤੇ ਕਾਨਪੁਰ(ਯੂ.ਪੀ.) ਵਿਚ ਹੋਏ ਧਮਾਕਿਆਂ ਨੇ ਦਿਲੀ ਦਰਬਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਇਸ ਕਾਂਡ ਵਿਚ ਇਨਕਮ ਟੈਕਸ ਦੇ ਮਸ਼ਹੂਰ ਵਕੀਲ ਕਰਤਾਰ ਸਿੰਘ ਨਾਰੰਗ, ਸ.ਮਹਿੰਦਰ ਸਿੰਘ ਓਬਰਾਏ ਵਰਗੇ ਕਈ ਸਿੱਖਾਂ ਨੂੰ ਸਰਕਾਰ ਨੇ ਨਿਸ਼ਾਨਾ ਬਣਾ ਲਿਆ। ਇਸ ਦੌਰਾਨ ਭਾਈ ਮਨਮੋਹਨ ਸਿੰਘ ਬੱਬਰ ਉਰਫ ਭਾਈ ਮਹਿੰਦਰ ਸਿੰਘ ਬੱਬਰ ਦਿੱਲੀ ਵਿਚ ਗ੍ਰਿਫ਼ਤਾਰ ਹੋ ਗਏ ਤੇ ਪੁਲੀਸ ਨੇ ਬੇਦਰਦੀ ਨਾਲ਼ ਤਸੀਹੇ ਦੇਦੇ ਕੇ ਉਹਨਾਂ ਨੂੰ ਕਤਲ ਕਰ ਦਿੱਤਾ। ਦੋ ਬੱਬਰ ਹਿਸਾਰ ਵਿਚ ਸ਼ਹੀਦ ਹੋ ਗਏ । ਜਦੋਂ ਉਹ ਬੱਸ ਵਿਚੋਂ ਆਪਣਾ ਸਮਾਨ ਲਾਹ ਰਹੇ ਸੀ ਤਾਂ ਟਰਾਂਜ਼ਿਸਟਰ ਦਾ ਸਵਿਚ ਚਾਲੂ ਹੋ ਗਿਆ ਸੀ। ਭਾਂਈ ਮਨਮੋਹਨ ਸਿੰਘ ਬੱਬਰ ਜਿੰਨਾਂ ਨੂੰ ਭਾਈ ਕਾਹਨ ਸਿੰਘ ਬੱਬਰ ਕਿਹਾ ਜਾਂਦਾ ਸੀ ਦੇ ਪਿਤਾ ਸ. ਉਤਮ ਸਿੰਘ ਨੂੰ ਪੁਲੀਸ ਵਾਲੇ ਦਿੱਲੀ ਵਿਚ ਸ਼ਹੀਦ ਪੁੱਤ ਦੀ ਲਾਸ਼ ਦਿਖਾਉਣ ਲਈ ਲੈ ਗਏ ਪਰ ਉਹ ਵੀ ਦਿਲ ਦਾ ਦੌਰਾ ਪੈਣ ਕਾਰਨ ਚੜਾਈ ਕਰ ਗਏ।

ਜਥੇਬੰਦੀ ' ੧੯੮੬ ਤੋਂ ਬਾਅਦ ਮਾਲਵਾ, ਮਾਝਾ ਤੇ ਦੁਆਬਾ ਜ਼ੋਨਾਂ ਵਿਚ ਵੰਡਿਆ ਗਿਆ ਤੇ ਇਕ ਹੋਰ ੯ ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਜਰਮਨੀ, ਕੈਨੇਡਾ, ਇੰਗਲੈਂਡ, ਹਾਲੈਂਡ ਆਦਿਕ ਮੁਲਕਾਂ ਵਿਚ ਬੱਬਰ ਖ਼ਾਲਸਾ ਦੇ ਯੂਨਿਟ ਕਾਇਮ ਕੀਤੇ ਗਏ। ਅੱਜ ਵੀ ਕਈ ਮੁਲਕਾਂ ਵਿਚ ਜਥੇਬੰਦੀ ਸਰਗਰਮ ਹੈ।

ਗੁਰੀਲਾ ਜੀਵਨ

ਭਾਈ ਸੁਖਦੇਵ ਸਿੰਘ ਬੱਬਰ ਗੁਰੀਲਾ ਜੰਗ ਦੇ ਮਹਾਂਨਾਇਕ ਸਨ। ਉਹਨਾਂ ਜਿਹੀ ਹਸਤੀ ਦੇ ਰੋਜ਼ਾਨਾ ਜੀਵਨ ਦਾ ਪਤਾ ਹੋਣਾ ਬੜਾ ਮੁਸ਼ਕਿਲ ਹੈ। ਇਹੀ ਤਾਂ ਉਹਨਾਂ ਦੇ ਹਕੂਮਤੀ ਏਜੰਸੀਆਂ ਤੋਂ ਬਚਣ ਦੀ ਕੁੰਜੀ ਸੀ ਕਿ ਕਿਸੇ ਨੂੰ ਉਹਨਾਂ ਦੇ ਗੁਪਤ ਜੀਵਨ ਬਾਰੇ ਪਤਾ ਨਾ ਹੋਵੇ। ਭਾਂਵੇ ਅਸੀਂ ਉਹਨਾਂ ਦੇ ਜੁਝਾਰੂ ਜੀਵਨ ਦੇ ਗੁਪਤ ਕਾਰਨਾਮਿਆਂ ਬਾਰੇ ਪੂਰਾ ਪੂਰਾ ਨਹੀਂ ਜਾਣਦੇ ਪਰ ਇਹ ਗੱਲ ਦਾਅਵੇ ਨਾਲ਼ ਕਹੀ ਜਾ ਸਕਦੇ ਹੈ ਕਿ ਉਹਨਾਂ ਹਰ ਸਾਹ ਸਿੱਖੀ ਦੀ ਚੜ੍ਹਦੀ ਕਲਾ ਲਈ ਲਿਆ। ਸਿੱਖੀ ਦੇ ਵੈਰੀਆਂ ਨੂੰ ਸੋਧਣਾ ਉਹਨਾਂ ਦਾ ਮਿਸ਼ਨ ਸੀ। ਬੱਬਰ ਖ਼ਾਲਸਾ ਵਿਚ ਅਨੁਸ਼ਾਸਨ ਰੱਖਣ ਲਈ , ਸਿੰਘਾਂ ਨੂੰ ਬਾਣੀ ਤੇ ਬਾਣੇ ਵਿਚ ਪਰਪੱਕ ਰੱਖਣਾ ਉਹਨਾਂ ਦਾ ਫਰਜ਼ ਸੀ। ਇਹੀ ਕਾਰਨ ਹੈ ਕਿ ਬੱਬਰਾਂ ਦਾ ਖ਼ਾਲਸਾ ਪੰਥ ਵਿਚ ਖਾਸ ਤਰ੍ਹਾਂ ਦਾ ਸਤਿਕਾਰ ਹੈ। ਭਾਈ ਸਾਹਿਬ ਦੀ ਦਿੱਤੀ ਸੇਧ ਸਿਖਲਾਈ ਕਰਕੇ ਹੀ ਗ੍ਰਿਫ਼ਤਾਰ ਹੋਏ ਬੱਬਰਾਂ ਨੇ ਪੁਲਸ ਜਬਰ ਸਾਹਮਣੇ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਤੇ ਬੁੱਚੜ ਪੁਲਸੀਆ ਨੂੰ ਵੀ ਉਹਨਾਂ ਦੀਆਂ ਸਿਫ਼ਤਾਂ ਕਰਨੀਆਂ ਪਈਆਂ। ੧੯੮੪ ਤੋਂ ੧੯੯੨ ਤੱਕ ਉਹਨਾਂ ਦੇ ਗੁਪਤ ਭੇਤਾਂ ਬਾਰੇ ਸਮੇਂ ਦੀ ਹਕੂਮਤ ਨੂੰ ਕੱਖ ਪਤਾ ਨਹੀਂ ਸੀ। ਜਦੋਂ ਉਹਨਾਂ ਦੀ ਸ਼ਹੀਦੀ ਮਗਰੋਂ ਉਹਨਾਂ ਦੇ ਕੁਝ ਕੁ ਗੁਪਤ ਭੇਤ ਸਾਹਮਣੇ ਆਏ ਤਾਂ ਉਹਨਾਂ ਦੀ ਕਾਮਯਾਬ ਗੁਰੀਲਾ ਜਿੰਦਗੀ ਨੂੰ ਦੇਖ ਕੇ ਕਹਿੰਦੇ ਕਹਾਉਂਦੇ ਦੰਗ ਰਹਿ ਗਏ। ਜਿਸ ਸ਼ਖਸ ਬਾਰ ਹਰ ਕੋਈ ਸਮਝਦਾ ਸੀ ਕਿ ਉਹ ਪਾਕਿਸਤਾਨ ਹੈ ਉਹ ਇਥੇ ਹੀ ਬੜੀ ਮੌਜ ਨਾਲ਼ ਵਿਚਰਦਾ ਰਿਹਾ। ੧੯੭੮ ਤੋਂ ੧੯੯੨ ਤੱਕ ਜੁਝਾਰੂ ਜਿੰਦਗੀ ਜੀ ਕੇ ਉਹਨਾਂ ਸਭ ਤੋਂ ਵੱਧ ਉਮਰ ਵਾਲੇ ਖਾੜਕੂ ਯੋਧੇ ਵਾਲਾ ਰੁਤਬਾ ਹਾਸਿਲ ਕੀਤਾ। ਇਸੇ ਕਰਕੇ ਉਹਨਾਂ ਨੂੰ ਗੁਰੀਲਾ ਜੰਗ ਦੇ ਮਹਾਂਨਾਇਕ ਆਖਿਆ ਜਾਂਦਾ ਹੈ।

ਦੂਜੀ ਪੰਥਕ ਕਮੇਟੀ ਦਾ ਬਣਨਾ

੧੯੮੭ ਵਿੱਚ ਬੱਬਰ ਖ਼ਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਅਵਤਾਰ ਸਿੰਘ ਬ੍ਰਹਮਾ) ਦੀ ਏਕਤਾ ਹੋਈ ਜਿਸ ਨੇ ਬਾਅਦ ਵਿੱਚ ਦੂਜੀ ਪੰਥਕ ਕਮੇਟੀ ਦਾ ਮੁੱਢ ਬਨਿਆ। ਬਾਅਦ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਖਾਲਿਸਤਾਨ ਸੰਘਰਸ਼ ਦੀ ਲੋੜ ਨੂੰ ਮੁਖ ਰੱਖ ਕੇ ਬੱਬਰ ਖ਼ਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਸਿੱਖ ਸਟੂਡੈਂਟਸ ਫੈਡਰੇਸ਼ਨ (ਬਿੱਟੂ) ਨੂੰ ਇਕ ਮੰਚ ਤੇ ਲਿਆ ਕੇ ਪੰਥਕ ਕਮੇਟੀ ਦੀ ਕਾਇਮੀ ਕੀਤੀ ਗਈ ਜੋ ਕਿ ਇਕ ਮਹੱਤਵਪੂਰਨ ਕਦਮ ਸੀ।

Left to Right: Shaheed Bhai Gurdeep Singh Vakeel (KLF), Shaheed Bhai Piara Singh, Shaheed Bhai Sukhdev Singh Babbar, Shahid Babbar Amarjeet Singh Shazada
Left to Right: Shaheed Bhai Gurdeep Singh Vakeel (KLF), Shaheed Bhai Piara Singh, Shaheed Bhai Sukhdev Singh Babbar, Shahid Babbar Amarjeet Singh Shazada


ਦੁਸ਼ਟਾਂ ਦੀ ਸੁਧਾਈ

ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ ਬੱਬਰ ਖ਼ਾਲਸਾ ਜਥੇਬੰਦੀ ਨੇ ਪੰਥ ਦੇ ਦੋਖੀਆਂ ਨੂੰ ਸੋਧਣ ਦਾ ਪ੍ਰੋਗਰਾਮ ਬੜੀ ਤੇਜੀ ਨਾਲ਼ ਲਾਗੂ ਕੀਤਾ। ੧੯ ਅਪ੍ਰੈਲ ੧੯੮੫ ਨੂੰ ਕਾਂਗਰਸੀ ਆਗੂ ਰਘੂਨੰਦਨ ਲਾਲ ਭਾਟੀਆ ਤੇ ਅੰਮ੍ਰਿਤਸਰ ਵਿਚ ਹਮਲਾ ਕੀਤਾ ਗਿਆ ਪਰ ਉਹ ਬਚ ਗਿਆ। ੧੯ ਜਨਵਰੀ ੧੯੮੭ ਨੂੰ ਬੱਬਰਾਂ ਨੇ ਫਿਰਕਾ ਪ੍ਰਸਤ ਕਾਂਗਰਸੀ ਆਗੂ ਜੋਗਿੰਦਰ ਪਾਲ ਪਾਂਡੇ ਨੂੰ ਲੁਧਿਆਣੇ ਵਿਚ ਸੋਧਾ ਲਾਇਆ। ਫਿਰਕੂ ਸੋਚ ਵਾਲੇ ਖੁਸ਼ੀ ਰਾਮ ਤੇ ਰਾਧੇ ਸ਼ਾਮ ਮਲਹੋਤਰਾ ਨੂੰ ੨੪ ਅਗਸਤ ੧੯੮੭ ਨੂੰ ਸਜ਼ਾ ਦਿੱਤੀ ਗਈ। ਪੰਜਾਬ ਦਾ ਪਾਣੀ ਲੁੱਟਣ ਲਈ ਬਣਾਈ ਜਾ ਰਹੀ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਬਣਨੋਂ ਰੋਕਣਾ ਬਹੁਤ ਜਰੂਰੀ ਸੀ ਕਿਉਂਕਿ ਬਾਦਲ, ਇੰਦਰਾ, ਦਰਬਾਰਾ, ਲੌਂਗੋਵਾਲ ਤੇ ਹੋਰ ਸਿਆਸੀ ਆਗੂਆਂ ਨੇ ਰਲਮਿਲਕੇ ਪੰਜਾਬ ਨਾਲ਼ ਧਰੋਹ ਕਮਾਇਆ ਸੀ। ਇਸ ਨਹਿਰ ਦਾ ੭੫% ਕੰਮ ਬਰਨਾਲਾ ਸਰਕਾਰ ਨੇ ਹੀ ਕੀਤਾ। ਜਦੋਂ ਕਿਸੇ ਪਾਸਿਓਂ ਪਾਣੀਆਂ ਦੀ ਬਚਤ ਨਾ ਰਹੀ ਤਾਂ ਪੰਜਾਬ ਦੇ ਸੂਰਮੇ ਬਿਨਤਰੇ। ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਬਲਵੀਰ ਸਿੰਘ ਫੌਜੀ, ਭਾਈ ਜਗਤਾਰ ਸਿੰਘ ਤੇ ਭਾਈ ਹਰਮੀਤ ਸਿੰਘ ਭਾਊਵਾਲ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਹੇਠ ੨੩ ਜੁਲਾਈ ੧੯੯੦ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਚੀਫ ਇੰਜੀਨੀਅਰ ਤੇ ਐੈਸ.ਈ. ਚੰਡੀਗੜ੍ਹ ਵਿਚ ਸੋਧੇ। ਇਸ ਮਗਰੋਂ ਨਹਿਰ ਦੀ ਉਸਾਰੀ ਦਾ ਕੰਮ ਬੰਦ ਹੋ ਗਿਆ ਤੇ ਮੁੜ ਕੇ ਨਹੀਂ ਚੱਲਿਆ। ਖੇਤੀ ਕੀਮਤ ਕਮਿਸ਼ਨ ਦੇ ਚੈਅਰਮੈਨ ਡੀ.ਐਸ.ਤਿਆਗੀ ਵਰਗੇ ਲੋਕ- ਦੁਸ਼ਮਣ ਗੱਡੀ ਚਾੜ੍ਹੇ। ਤਿਆਗੀ ਦੀਆਂ ਨੀਤੀਆਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੀਆਂ ਸਨ। ਬਟਾਲੇ ਦੇ ਭੂਤਰੇ ਹੋਏ ਹਿੰਦੂ ਕੱਟੜਪੰਥੀਆਂ ਨੂੰ ਉਹ ਸਬਕ ਦਿੱਤਾ ਜੋ ਉਹਨਾਂ ਦੀਆਂ ਪੁਸ਼ਤਾਂ ਵੀ ਨਾ ਭੁੱਲਣਗੀਆਂ।

ਸਿੰਘਣੀਆਂ 'ਤੇ ਜ਼ੁਲਮ

੨੧ ਅਗਸਤ ੧੯੮੯ ਨੂਮ ਬੁੱਚੜ ਪੁਲੀਸ ਅਫਸਰ ਗੋਬਿੰਦ ਰਾਮ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਭਰਜਾਈ ਤੇ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਨੂੰ ਅੰਮ੍ਰਿਤਸਰ ਤੋਂ ਅਗਵਾ ਕਰ ਲਿਆ ਤੇ ਬਟਾਲੇ ਦੇ ਬਦਨਾਮ ਤਸੀਹਾ ਕੇਂਦਰ ਬੀਕੋ ਲੈ ਗਿਆ। ਉਹ ਖ਼ਾਲਸਾ ਕਾਲਜ ਦੇ ਸਾਹਮਣੇ ਪ੍ਰਭਾਤ ਫਾਇਨੈਸ ਕੰਪਨੀ ਵਿਚ ਮੁਲਾਜ਼ਮ ਹੋਣ ਕਰਕੇ ਕਿਸੇ ਕੰਮ ਉੱਤੇ ਗਈ ਸੀ। ਉਹਨਾਂ ਦੇ ਨਾਲ਼ ਹੀ ਬੀਬੀ ਗੁਰਮੀਤ ਕੌਰ ਨੂੰ ਵੀ ਅਗਵਾ ਕਰ ਲਿਆ ਗਿਆ ਜੋ ਕਿ ਭਾਈ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਹੈ। ਦੋਨਾਂ ਬੀਬੀਆਂ ਨੂੰ ਬੇਹੱਦ ਜ਼ਲੀਲ ਕੀਤ ਗਿਆ ਤੇ ਮਰਦਾਂ ਵਾਂਗ ਹੀ ਤਸੀਹੇ ਦਿੱਤੇ ਗਏ। ਗੋਬਿੰਦ ਰਾਮ ਦਾ ਬੁੱਚੜਪੁਣਾ ਸਿਰ ਚੜ੍ਹਿਆ ਹੋਇਆ ਸੀ। ਜੋ ਕੁਝ ਇਹਨਾਂ ਬੀਬੀਆਂ ਨਾਲ਼ ਹੋਇਆ, ਉਹ ਲਿਖਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਬਟਾਲਾ ਥਾਣੇ ਦਾ ਘਿਰਾਓ ਕੀਤਾ। ਕਈ ਦਿਨਾ ਬਾਦ ਬੀਬੀ ਗੁਰਮੀਤ ਕੌਰ ਦੀ ਰਿਹਾਈ ਹੋਈ। ਇਹ ਗੋਬਿੰਦ ਰਾਮ ਕਹਿੰਦਾ ਹੁੰਦਾ ਸੀ ਕਿ ਸਿੰਘ ਗੁਰੁ ਗੋਬਿੰਦ ਸਿੰਘ ਦੀ ਥਾਂ ਹੁਣ ਗੋਬਿੰਦ ਰਾਮ ਨੂੰ ਯਾਦ ਰੱਖਣਗੇ। ਇਸ ਦੀ ਕਰਤੂਤ ਦੀ ਸਜ਼ਾ ਦੇਣ ਲਈ ਸਿੰਘਾਂ ਨੇ ੩੧ ਸਤੰਬਰ ੧੯੮੯ ਨੂਮ ਇਸ ਦਾ ਮੁੰਡਾ ਜਲੰਧਰ ਵਿਚ ਰਗੜਤਾ। ਫਿਰ ਇਸ ਨੂੰ ਬਚਾਉਣ ਲਈ ਕੇ.ਪੀ.ਐਸ ਗਿੱਲ ਨੈ ਸਭ ਤੋਂ ਮਹਿਪੁੱਜ ਜਗਾ ਪੀ.ਏ.ਪੀ.ਜਲੰਧਰ ਵਿਚ ਲਾ ਦਿੱਤਾ। ਪਰ ਸਿੰਘਾਂ ਨੇ ਪਿੱਛਾ ਨਾ ਛੱਡਿਆ। ੧੦ ਜਨਵਰੀ ੧੯੯੦ ਨੂੰ ਪੀ.ਏ.ਪੀ.ਵਿਚ ਉਸ ਦੇ ਦਫ਼ਤਰ ਵਿਚ ਬੰਬ ਚੱਲਿਆ ਤੇ ਗੋਬਿੰਦ ਰਾਮ ਦਾ ਕੱਖ ਨਾ ਲੱਭਾ। ਹੁਸ਼ਿਆਰਪੁਰ ਜ਼ਿਲ੍ਹ੍ਹੇ ਦੇ ਬੂਥਗੜ੍ਹ ਪਿੰਡ ਦਾ ਇਹ ਨੀਚ ਵਿਅਕਤੀ ਜਹਾਨੋਂ ਤੁਰਿਆ ਤਾਂ ਬਟਾਲਾ ਤੇ ਫਰੀਦਕੋਟ ਇਲਾਕੇ ਦੇ ਲੋਕਾਂ ਨੇ ਸਿੰਘਾਂ ਦੀ ਜੈ-ਜੈਕਾਰ ਕੀਤੀ ਜਿਨ੍ਹਾਂ ਨੂੰ ਇਸ ਦਾ ਬੁੱਚੜਪੁਣਾ ਝੱਲਣਾ ਪਿਆ ਸੀ ਤੇ ਇਸ ਨੇ ਜੁਲਮ ਕਰਕੇ ਅਨੇਕਾਂ ਨੌਜਵਾਨ ਖਤਮ ਕੀਤੇ ਸਨ।

ਦੁਸ਼ਮਣ ਦੀ ਪਛਾਣ

ਭਾਈ ਸੁਖਦੇਵ ਸਿੰਘ ਜਥੇਬੰਦੀ ਵਿਚ ਸਖ਼ਤੀ ਨਾਲ਼ ਹਿੰਦੂਆਂ ਨੂੰ ਸਿਰਫ਼ ਹਿੰਦੂ ਹੋਣ ਕਰਕੇ ਮਾਰਨ ਖ਼ਿਲਾਫ਼ ਸਟੈਂਡ ਲੈਂਦੇ ਸਨ। ਉਹ ਕਹਿੰਦੇ ਸਨ ਕਿ ਜੋ ਪੰਥ-ਦੋਖੀ ਹੈ ਉਹ ਚਾਹੇ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਹ ਨਹੀਂ ਬਖ਼ਸ਼ਣਾ ਪਰ ਹਿੰਦੂ ਹੋਣ ਕਰਕੇ ਕਿਸੇ ਨੂੰ ਮਾਰਨਾ ਗਲਤ ਹੈ। ਉਹਨਾਂ ਨੇ ਬੈਂਕ ਡਾਕੇ ਜਾਂ ਕਿਸੇ ਹੋਰ ਤਰੀਕੇ ਨਾਲ਼ ਮਾਇਆ ਲੁੱਟ ਕੇ ਸੰਘਰਸ਼ ਲਈ ਵਰਤਣ ਦੀ ਵੀ ਹਮੇਸ਼ਾਂ ਵਿਰੋਧਤਾ ਕੀਤੀ। ਉਹ ਕਹਿੰਦੇ ਸਨ ਕਿ ਅਸੀਂ ਦਸਵੰਧ ਨਾਲ ਸੇਵਾ ਕਰਾਂਗੇ। ਸੇਵਾ, ਸੰਜਮ ਤੇ ਸੰਜੀਦਗੀ ਹੀ ਉਹਨਾਂ ਦਾ ਮੁਖ ਮੰਤਵ ਸੀ। ਭਾਈ ਸਾਹਿਬ ਵਲੋਂ ਦਿੱਤੀ ਅਗਵਾਈ ਸਦਕਾ ਹਰ ਕੋਈ ਮੰਨਦਾ ਸੀ ਕਿ ਬੱਬਰ ਨਜਾਇਜ ਕੰਮ ਨਹੀਂ ਕਰਦੇ, ਬੇਦੋਸ਼ਿਆਂ ਨੂੰ ਨਹੀਂ ਮਾਰਦੇ, ਲੁਟ ਖੋਹ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਸਨ ਕਿ ਦੁਸ਼ਮਣ ਉਹ ਦਿੱਲੀ ਦਰਬਾਰ ਹੈ ਜੋ ਫਿਰਕੂ ਅੱਖ ਨਾਲ ਸਾਡੇ ਧਰਮ, ਬੋਲੀ, ਸੱਭਿਆਚਾਰ ਨੂੰ ਬਰਬਾਦ ਕਰਕੇ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿਚ ਗਰਕ ਕਰਨਾ ਚਾਹੁੰਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਘਸਿਆਰਾ ਬਣਾ ਕੇ ਖਤਮ ਕਰਨਾ ਚਾਹੁੰਦਾ ਹੈ। ਉਹ ਖਾਲਿਸਤਾਨ ਲਈ ਦ੍ਰਿੜ ਸਨ। ਬੱਬਰ ਖ਼ਾਲਸਾ ਦੇ ਕੇਡਰ ਨੂੰ ਉਹ ਸਖ਼ਤੀ ਨਾਲ ਸਮਝਾਉਂਦੇ ਸਨ ਕਿ ਜਿਸ ਵੀ ਕਤਲ ਨਾਲ਼ ਖਾਲਿਸਤਾਨ ਦੇ ਸੰਘਰਸ਼ ਨੂੰ ਨੁਕਸਾਨ ਹੁੰਦਾ ਹੋਵੇ, ਉਹ ਨਹੀਂ ਕਰਨਾ ਚਾਹੀਦਾ ਤੇ ਕਤਲ ਉਹੀ ਤੇ ਉਦੋਂ ਕਰਨਾ ਚਾਹੀਦਾ ਜਿਸ ਨਾਲ਼ ਖਾਲਿਸਤਾਨ ਦੀ ਲਹਿਰ ਨੂੰ ਬਲ ਮਿਲਦਾ ਹੋਵੇ। ਭਾਈ ਸੁਖਦੇਵ ਸਿੰਘ ਬੱਬਰ ਨੇ ਹਮੇਸ਼ਾਂ ਹੀ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਆਖਿਆ ਕਿ ਆਮ ਹਿੰਦੂਆਂ ਦੇ ਕਤਲੇਆਮ ਤੇ ਪੁਲਸੀਆ ਦੇ ਪਰਿਵਾਰ ਮਾਰਨੇ ਗਲਤ ਹਨ। ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਤਾਂ ਬਿਲਕੁਲ ਨਾ ਮਾਰਿਆ ਜਾਵੇ। ਉਹ ਕਹਿੰਦੇ ਸਨ ਕਿ ਸਾਡੇ ਵੱਲੋਂ ਇਕ ਵੀ ਬੇਦੋਸਾ ਬੰਦਾ ਨਹੀਂ ਮਰਨਾ ਚਾਹੀਦਾ।

ਪੰਜਾਬੀ ਪਿਆਰ

ਬੱਬਰ ਖ਼ਾਲਸਾ ਨੇ ਪੰਜਾਬ ਵਿਚ ਸਰਕਾਰੀ ਤੌਰ ਤੇ ਪੰਜਾਬੀ ਲਾਗੂ ਕਰਨ ਦਾ ਹੁਕਮ ਦਿੱਤਾ। ਮਿੰਟੋ-ਮਿੰਟ ਸਭ ਪਾਸੇ ਪੰਜਾਬੀਕਰਨ ਹੋ ਗਿਆ। ਗੱਡੀਆਂ ਮੋਟਰਾਂ ਦੇ ਨੰਬਰ ਵੀ ਪੰਜਾਬੀ ਵਿਚ ਹੋ ਗਏ। ਫਿਰ ਰੇਡੀਓ ਤੋਂ ਪੰਜਾਬੀ ਬੋਲੀ ਲਾਗੂ ਕਰਨ ਦੀ ਗੱਲ ਚੱਲੀ ਤਾਂ ਆਲ ਇੰਡੀਆ ਰੇਡੀਓ ਪਟਿਆਲਾ ਦੇ ਡਾਇਰੈਕਟਰ ਐਮ.ਐਲ. ਮਨਚੰਦਾ ਨੂੰ ੧੮ ਮਈ ੧੯੯੨ ਨੂੰ ਅਗਵਾ ਕੀਤਾ ਗਿਆ ਤੇ ਪੰਜਾਬੀ ਬੋਲੀ ਲਾਗੂ ਨਾ ਕਰਨ ਦੀ ਮੰਗ ਨਾ ਮੰਨਣ ਕਰਕੇ ਮਾਰਨਾ ਪਿਆ।

ਜਨਤਕ ਲਹਿਰ ਦੀ ਲੋੜ

ਭਾਈ ਸਾਹਿਬ ਜਨਤਕ ਸੰਘਰਸ਼ ਦੇ ਵੀ ਹਾਮੀ ਸਨ। ਇਸੇ ਕਰਕੇ 'ਬੱਬਰ ਅਕਾਲੀ ਦਲ' ਤੇ 'ਬੱਬਰ ਸਿੱਖ ਵਿਦਿਆਰਥੀ ਜਥੇਬੰਦੀ' ਬਣਾਉਣ ਦੇ ਉਪਰਾਲੇ ਕੀਤੇ ਸਨ। ਇਹ ਉਹਨਾਂ ਦੀ ਤੇ ਹੋਰ ਸਿੰਘਾਂ ਦੀ ਦੂਰ-ਅੰਦੇਸ਼ੀ ਦੀ ਮਿਸਾਲ ਹੈ।

ਚੋਣ-ਬਾਈਕਾਟ

੧੯੯੧ ਵਿਚ ਸ਼ੰਘਰਸ਼ ਸ਼ਿਖਰਾਂ ਛੋਹ ਰਿਹਾ ਸੀ। ਸਰਕਾਰ ਨੂੰ ਜੁਝਾਰੂਆਂ ਨਾਲ ਗੱਲਬਾਤ ਕਰਨ ਦੀਆਂ ਪੇਸ਼ਕਸ਼ਾਂ ਕਰਨੀਆਂ ਪੈ ਰਹੀਆਂ ਸਨ। ਇਹੋ ਜਿਹੇ ਨਾਜੁਕ ਸਮੇਂ ਬ੍ਰਾਹਮਣਵਾਦੀ ਦਿਮਾਗਾਂ ਨੇ ਇੱਕ ਬੜੀ ਨੀਤੀਪੂਰਕ ਚਾਲ ਚੱਲੀ। । ਖਾਲਿਸਤਾਨ ਦੇ ਸੰਘਰਸ਼ ਨੂੰ ਡੂੰਘੀ ਸੱਟ ਮਾਰਨ ਤੇ ਆਪਸ ਵਿਚ ਪਾਟੋਧਾੜ ਕਰਨ ਲਈ ਚਾਣਕੀਆ ਦੇ ਚੇਲਿਆਂ ਨੇ ਪੰਜਾਬ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ। ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦਾ ਸਖ਼ਤ ਸਟੈਂਡ ਸੀ ਕਿ ਜਦੋਂ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ ਫਿਰ ਸਾਨੂੰ ਹਿੰਦੁਸਤਾਨੀ ਨਿਜ਼ਾਮ ਦੀਆਂ ਚੋਣਾਂ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ। ਜਦੋਂ ਸਾਨੂੰ ਖਾਲਿਸਤਾਨ ਦੇ ਸੰਵਿਧਾਨ ਵਿਚ ਕੋਈ ਯਕੀਨ ਹੀ ਨਹੀਂ ਤਾਂ ਫਿਰ ਇਸੇ ਸੰਵਿਧਾਨ ਦੇ ਅਧੀਨ ਹੋਣ ਵਾਲ਼ੀਆਂ ਚੋਣਾਂ ਲੜਨ ਦਾ ਕੀ ਮਤਲਬ? ਪੰਥਕ ਕਮੇਟੀ ਦਾ ਮੁਖੀ ਡਾ.ਸੋਹਨ ਸਿੰਘ ਇਸ ਮਸਲੇ ਤੇ ਸਹਿਮਤ ਨਹੀਂ ਸੀ। ਦੋਵੇਂ ਜਰਨੈਲਾਂ ਨੇ ਚੋਣ ਬਾਈਕਾਟ ਦਾ ਫੈਸਲਾ ਕੀਤਾ ਤੇ ਕਿਹਾ ਕਿ ਜੋ ਵੀ ਇਹਨਾਂ ਚੋਣਾਂ ਵਿਚ ਹਿਸਾ ਲੈ ਕੇ ਸੰਘਰਸ਼ ਨੂੰ ਕਮਜ਼ੋਰ ਕਰੇਗਾ, ਸੋਧਿਆਂ ਜਾਵੇਗਾ ਕਿਉਂਕਿ ਚੋਣਾਂ ਵਿਚ ਸਿੱਖਾਂ ਦੀ ਸ਼ਮੂਲੀਅਤ ਦੇ ਅਰਥ ਸਨ ਕਿ ਸਿੱਖਾਂ ਨੂੰ ਭਾਰਤੀ ਵਿਵਸਥਾ ਵਿਚ ਯਕੀਨ ਹੈ ਤੇ ਸਿੱਖ ਕੌਮ ਅਜੇ ਵੀ ਆਪਣੇ ਮਸਲਿਆਂ ਦਾ ਹੱਲ ਉਸੇ ਹਿੰਦੁਸਤਾਨੀ ਸੰਵਿਧਾਨ, ਤਿਰੰਗੇ ਝੰਡੇ ਤੇ ਪਾਰਲੀਮੈਂਟ ਕੋਲੋਂ ਭਾਲਦੀ ਹੈ ਜਿਸ ਨੇ ਸਿੱਖੀ ਤੇ ਸਿੱਖਾਂ ਦਾ ਘਾਣ ਕਰਨਾ ਸ਼ੁਰੂ ਕੀਤਾ ਹੋਇਆ ਹੈ।

ਬਾਕੀ ਭਾਰਤ ਵਿਚ ਪਾਰਲੀਮੈਟ ਦੀਆਂ ਚੋਣਾਂ ਵੀ ਹੋਣੀਆਂ ਸਨ । ਪੰਜਾਬ ਵਿਚ ੨੨ ਜੂਨ ਚੋਣਾਂ ਦੀ ਤਰੀਕ ਮਿਥੀ ਗਈ। ਸਾਫ ਦਿਖਦਾ ਸੀ ਕਿ ਚੋਣਾਂ ਵਿਚ ਕਾਂਗਰਸ ਹਾਰ ਜਾਵੇਗੀ। ਪਰ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਇੱਛਾ ਸੀ ਕਿਜਿੰਨਾਂ ਲੋਕਾਂ ਨਾਲ ਉਸਦੀ ਗੱਲਬਾਤ ਹੋ ਚੁਕੀ ਹੈ ਉਨਾਂ ਦੀਜ਼ੀ ਹੋਈ ਸਰਕਾਰ ਪੰਜਾਬ ਵਿਚ ਜ਼ਰੂਰ ਬਣੇ। ਇਕ ਗੱਲ ਸਪੱਸ਼ਟ ਸੀ ਕਿ ਜਿਹੜੀ ਵੀ ਸਰਕਾਰ ਬਣਦੀ, ਉਸਨੂੰ ਬਰਨਾਲਾ ਸਰਕਾਰ ਵਾਂਗ ਜੁਝਾਰੂ ਮਾਰਨੇ ਪੈਂਦੇ, ਸਿੱਖਾਂ ਤੇ ਜ਼ੁਲਮ ਕਰਨੇ ਪੈਂਦੇ ਤੇ ਦਿੱਲੀ ਦੀ ਬੋਲੀ ਬੋਲਣੀ ਪੈਂਦੀ। ਟਕਸਾਲ, ਫੈਡਰੇਸ਼ਨ ਤੇ ਭਾਈ ਮਾਨੋਚਾਹਲ ਵਲੋਂ ਭਾਈ ਅਮਰੀਕ ਸਿੰਘ ਦੇ ਭਰਾ ਭਾਈ ਮਨਜੀਤ ਸਿੰਘ ਨੂੰ ਭਵਿੱਖ ਦੇ ਮੁਖਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪ੍ਰਧਾਨ ਮੰਤਰੀ ਚੰਦਰ ਸੇਖਰ ਨਾਲ ਗੱਲਬਾਤ ਮਗਰੋਂ ਮਨਜੀਤ ਸਿੰਘ ਦੇ ਸਮਰਥਕਾਂ ਨੂੰ ਪੰਜਾਬ ਦੇ ਮੁਖਮੰਤਰੀ ਦਾ ਪਦ ਹੀ ਸਭ ਕੁਝ ਦਿਸਦਾ ਸੀ। ਫੈਡਰੇਸ਼ਨ ਦੇ ਇਸ ਆਗੂ ਨੇ ਜਿਵੇਂ ਮਗਰੋਂ ਬਾਦਲ ਦੀ ਝੋਲੀ ਵਿਚ ਬਹਿਣਾ ਮਨਜੂਰ ਕੀਤਾ , ਇਸਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਇਹ ਕਿਹੋ ਜਿਹਾ 'ਪੰਥਕ ਮੁਖਮੰਤਰੀ' ਸਾਬਤ ਹੁੰਦਾ! ਸ਼.ਸਿਮਰਨਜੀਤ ਸਿੰਘ ਮਾਨ ਅਜੇ ਜੇਲ਼ ਵਿਚੋਂ ਆਏ ਹੀ ਸਨ ਤੇ ਉਨਾਂ ਨੂੰ ਸਿਰਫ ੪੦ ਸੀਟਾਂ ਦੇ ਪੇਸ਼ਕਸ਼ ਕੀਤੀ ਜਾ ਰਹੀ ਸੀ। ਸਪੱਸ਼ਟ ਹੈ ਕਿ ਸੱਤਾ ਕਿੰਨਾ ਲੋਕਾਂ ਦੇ ਹੱਥ ਵਿਚ ਰਹਿਣੀ ਸੀ? ਬਾਦਲ ਦਲ ਚੋਣਾਂ ਲੜਨ ਤੇ ਜਿਤਣ ਲਈ ਅੱਡੀਆਂ ਭਾਰ ਹੋਇਆ ਪਿਆ ਸੀ। ਇਹੀ ਹਾਲ ਲੌਂਗੋਵਾਲ ਦਲ ਦਾ ਸੀ।

ਖਾਲਿਸਤਾਨ ਕਮਾਂਡੋ ਫੋਰਸ(ਜਫਰਵਾਲ) ਦਾ ੨੪ ਅਪਰੈਲ ੧੯੯੧ ਨੂੰ ਬਿਆਨ ਆਇਆ ਕਿ ਜੇ ਸਿੱਖਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤਾਂ ੧੯੮੫ ਵਾਂਗ ਲੌਂਗੋਵਾਲ ਦਲ ਦੀ ਬਰਨਾਲਾ ਸਰਕਾਰ ਹੋਂਦ ਵਿਚ ਆਵੇਗੀ। ਸਵਾਲ ਤਾਂ ਇਹ ਸੀ ਕਿ ਕੀ ਜਦੋਂ ਪੰਜਾਬ ਵਿਚ ਜੁਝਾਰੂ ਲਹਿਰ ਸਿਖਰ ਤੇ ਹੋਵੇ ਉਦੋਂ ਵੀ ਬਰਨਾਲਾ ਸਰਕਾਰ ਵਰਗੀ ਇਕ ਹੋਰ ਸਰਕਾਰ ਬਣਨ ਦੇਣੀ ਹੈ ਜਾਂ ਬਾਈਕਾਟ ਕਰਕੇ ਹਰ ਹੀਲੇ ਪੰਜਾਬ ਵਿਚ ਸਿੱਖ-ਸ਼ਕਤੀ ਦਾ ਬੋਲਬਾਲਾ ਰੱਖਣਾ ਹੈ।

ਮਾਨੋਚਾਹਲ ਦਾ ਬਿਆਨ ੨੧ ਮਈ ਨੂੰ ਛਪਿਆ ਕਿ ਚੋਣਾਂ ਨੂੰ ਸਿੱਖਾਂ ਦੀ ਖਾਲਿਸਤਾਨ ਲਈ ਇੱਛਾ ਦੇ ਪ੍ਰਦਰਸ਼ਨ ਵਜੋਂ ਲਿਆ ਜਾਵੇ ਤੇ ਚੋਣਾਂ ਖਾਲਿਸਤਾਨ ਦੇ ਏਜੰਡੇ ਤੇ ਲੜੀਆਂ ਜਾਣ। ਪਰ ਕੀ ਚੋਣ ਲੜਨ ਵਾਲੇ ਬੰਦਿਆਂ ਦੀ ਖਾਲਿਸਤਾਨ ਪ੍ਰਤੀ ਕੋਈ ਦ੍ਰਿੜਤਾ ਸੀ ਵੀ? ਮਗਰੋਂ ਸੱਚਾਈ ਸਭ ਦੇ ਸਾਹਮਣੇ ਆ ਹੀ ਗਈ। ਅੱਜ ਭਾਈ ਮਨਜੀਤ ਸਿੰਘ ਨੂੰ ਪੁਛਿਆ ਜਾਵੇ ਕਿ ਉਸ ਮੈਨੀਫੈਸਟੋ ਦਾ ਕੀ ਬਣਿਆ ਜਿਸ ਵਿਚ ਉਸਦੀ ਫੈਡਰੇਸ਼ਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਜ਼ਾਦ ਤੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਲਈ ਕੰਮ ਕਰਨ ਦਾ ਐਲਾਨ ਕੀਤਾ ਸੀ । ਇਸ ਚੋਣ ਬਾਈਕਾਟ ਦੌਰਾਨ ੨੯ ਅਕਾਲੀ ਉਮੀਦਵਾਰ ਮਾਰੇ ਗਏ। ਪਰ ਚੋਣ ਪ੍ਰਕਿਰਿਆ ਜ਼ਾਰੀ ਰਹੀ। ੨੨ ਜੂਨ ਨੂੰ ੮ ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਸਨ ਕਿ ਸਿਰਫ ੫ ਘੰਟੇ ਪਹਿਲਾਂ ਚੋਣਾਂ ਮੁਲਤਵੀ ਕਰ ਦਿਤੀਆਂ ਗਈਆਂ। ਕਿਉਂਕਿ ਦਿੱਲੀ ਵਿਚ ਕਾਂਗਰਸ ਦੀ ਅਗਵਾਈ ਵਿਚ ਸਰਕਾਰ ਬਣ ਗਈ ਸੀ ਤੇ ਪ੍ਰਧਾਨ ਮੰਤਰੀ ਨਰਸਿਮਾ ਰਾਓ ਬਣ ਗਿਆ ਸੀ। ਚੋਣਾਂ ਪਹਿਲਾਂ ੨੫ ਸਤੰਬਰ ਤਕ ਮੁਲਤਵੀ ਕੀਤੀਆਂ ਗਈਆਂ ਸਨ ਪਰ ਫੇਰ ਇਹ ਅੱਗੇ ਹੀ ਪੈਂਦੀਆਂ ਗਈਆਂ। ਇਸ ਸਮੇਂ ਦੌਰਾਨ ਮਾਨ ਦਲ ਤੇ ਫੈਡਰੇਸ਼ਨ ਮਨਜੀਤ ਇਕੱਠੇ ਹੋਏ । ਚੋਣ ਅਮਲ ਨੇ ਸਿੱਖ ਸੰਘਰਸ਼ 'ਤੇ ਘਾਤਕ ਪ੍ਰਭਾਵ ਇਹ ਪਾਇਆ ਕਿ ਓਵਰਗਰਾਂਊਡ ਖਾਲਿਸਤਾਨੀ ਧਿਰਾਂ ਤੇ ਅੰਡਰਗਰਾਂਊਂਡ ਖਾਲਿਸਤਾਨੀ ਧਿਰਾਂ ਵਿਚ ਬੇਹੱਦ ਦੂਰੀ ਬਣ ਚੁੱਕੀ ਸੀ।

ਨਵੰਬਰ ੧੯੯੧ ਵਿਚ ਪੰਜਾਬ ਵਿਚ ਬੇਹੱਦ ਵੱਡੀ ਗਿਣਤੀ ਵਿਚ ਫੌਜ ਲਾ ਦਿੱਤੀ ਗਈ । ਜੁਝਾਰੂ ਧਿਰ ਨੂੰ ਦਰੜਨ ਦਾ ਅਮਲ ਸ਼ੁਰੂ ਹੋਇਆ। ਕਾਲੇ ਕੱਛਿਆਂ ਵਾਲੇ, ਕੈਟਾਂ ਤੇ ਪੁਲਸੀਆਂ ਨੇ ਐਡੇ ਵੱਡੇ ਪੱਧਰ ਤੇ ਕਤਲੇਆਮ ਕੀਤਾ ਕਿ ਹਰ ਕੋਈ ਅਸੁਰੱਖਿਆ ਮਹਿਸੂਸ ਕਰਦਾ ਸੀ। ਇਹੋ ਜਿਹੇ ਮਹੌਲ ਵਿਚ ੪ ਜਨਵਰੀ ੧੯੯੨ ਨੂੰ ਬਾਦਲ, ਮਾਨ, ਬਾਬਾ ਜੋਗਿੰਦਰ ਸਿੰਘ, ਭਾਈ ਮਨਜੀਤ ਸਿੰਘ, ਕਰਤਾਰ ਸਿੰਘ ਨਾਰੰਗ, ਸੁਖਬੀਰ ਸਿੰਘ ਖਾਲਸਾ ਨੇ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਤੇ ਆਗਾਮੀ ਚੋਣਾਂ ਦੇ ਬਾਈਕਾਟ ਦਾ ਸਰਬਸੰਮਤੀ ਨਾਲ਼ ਫੈਸਲਾ ਕੀਤਾ। ੧੯ ਫਰਵਰੀ ਨੂੰ ਇਨਾਂ ਆਗੂਆਂ ਨੇ ਲੁਧਿਆਂਣਾ ਵਿਚ ਐਲਾਨ ਕੀਤਾ ਕਿ ਜਦ ਤਕ ਪੰਜਾਬ ਤੇ ਸਿੱਖਾਂ ਦੀਆਂ ਸਮੱਸਿਆਂਵਾਂ ਦਾ ਕੋਈ ਸਹੀ ਹੱਲ ਨਹੀ ਲੱਭਿਆਂ ਜਾਂਦਾ ਤੇ ਨਿਰਪੱਖ ਚੋਣਾਂ ਦਾ ਮਹੌਲ ਨਹੀ ਬਣਦਾ ਉਹ ਚੋਣਾਂ ਨਹੀ ਲੜਨਗੇ। ੨੫ ਜਨਵਰੀ੧੯੯੨ ਨੂੰ ਨੋਟੀਫਿਕੇਸ਼ਨ ਹੋਇਆਂ ਤੇ ਚੋਣਾਂ ਲਈ ੧੯ ਫਰਵਰੀ ਦੀ ਤਰੀਕ ਮਿਥੀ ਗਈ। ਕਾਂਗਰਸ ਤੋਂ ਬਿਨਾ ਕੋਈ ਹੋਰ ਚੋਣ ਮੈਦਾਨ ਵਿਚ ਨਹੀ ਸੀ। ਜੇ ਕੋਈ ਨਿਤਰਿਆਂ ਵੀ ਤਾਂ ਹਕੂਮਤੀ ਫੋਰਸਾਂ ਨੇ ਉਨਾਂ ਨੂੰ ਨਾਮਜਦਗੀ-ਪੱਤਰ ਹੀ ਨਾ ਭਰਨ ਦਿਤੇ। ਸਿਰਫ ਇਕੋ ਧਿਰ ਚੋਣ ਲੜ ਰਹੀ ਸੀ ਤੇ ਆਮ ਪ੍ਰਭਾਵ ਸੀ ਕਿ ਇਸ ਚੋਣ ਬਾਈਕਾਟ ਨੂੰ ਚੋਣ ਕਮਿਸ਼ਨ ਬੜੀ ਮਾਨਤਾ ਦੇਵੇਗਾ ਤੇ ਸਮੁਚੇ ਚੋਣ ਅਮਲ ਨੂੰ ਬੰਦ ਕਰ ਦੇਵੇਗਾ। ਇਸ ਡਰਾਮੇਬਾਜੀ ਦਾ ਕਿਸਨੂੰ ਇਲਮ ਸੀ ਕਿ ੧੦% ਤੋਂ ਵੀ ਘੱਟ ਵੋਟਾਂ ਲੈਕੇ ਕਾਂਗਰਸ ਨੂੰ ਸਰਕਾਰ ਬਣਾਉਣ ਦਿੱਤੀ ਜਾਵੇਗੀ। ਚੋਣ ਬਾਈਕਾਟ ਖਾਲਿਸਤਾਨੀ ਨਜ਼ਰੀਏ ਤੋਂ ਇਕ ਨਾਮਯਾਬ ਤੇ ਸਹੀ ਫੈਸਲਾ ਸੀ ਪਰ ਭਾਰਤੀ ਹਕੂਮਤ ਨੇ ਇਸ ਬਾਈਕਾਟ ਦੇ ਬਾਵਜੂਦ ਬੇਅੰਤ ਸਿੰਘ ਦੀ ਸਰਕਾਰ ਨੂੰ ਮਾਨਤਾ ਦੇਕੇ ਜੋ ਕੁਝ ਕੀਤਾ, ਉਸਨੇ ਉਹ ਦਿਨ ਦਿਖਾਏ ਕਿ ਅੱਜ ਸੱਚੇ-ਸੁਚੇ ਖਾਲਿਸਤਾਨੀ ਯੋਧਿਆਂ ਨੂੰ ਉਨਾਂ ਦੇ ਸ਼ਹੀਦ ਹੋਣ ਮਗਰੋਂ ਵੀ ਪਾਣੀ ਪੀ-ਪੀ ਕੋਸਿਆ ਜਾ ਰਿਹਾ ਹੈ।

ਸ਼ਹੀਦੀ

੯ ਅਗਸਤ ੧੯੯੨ ਦੈ ਅਖ਼ਬਾਰਾਂ ਵਿਚ ਖ਼ਬਰ ਆਈ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਮੁਕਾਬਲੇ ਵਿਚ ਹਲਾਕ। ਅਖ਼ਬਾਰ ਦੀ ਖ਼ਬਰ ਅਨੁਸਾਰ ਡੇਹਲੋਂ-ਸਾਹਨੇਵਾਲ ਸੜਕ ਤੇ ਸਵੇਰੇ ੫ ਵਜੇ ਡੇਹਲੋਂ ਵੱਲੋਂ ਆਉਂਦੀ ਮਾਰੂਤੀ ਕਾਰ ਨੂੰ ਪਿੰਡ ਧਰੌੜ ਨੇੜੇ ਸੂਏ ਕੋਲ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਵਿਚੋਂ ਨਿਕਲੇ ਦੋ ਨੌਜਵਾਨ ਭੱਜ ਨਿਕਲੇ ਤੇ ਪੁਲੀਸ ਤੇ ਫਾਇਰਿੰਗ ਕਰ ਦਿੱਤੀ। ਇਸ ਤਰ੍ਹਾਂ ਪੁਲੀਸ ਮੁਕਾਬਲਾ ਸ਼ੁਰੂ ਹੋ ਗਿਆ ਤੇ ਫਾਇਰਿੰਗ ਬੰਦ ਹੋਣ ਤੇ ੩੫-੩੬ ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਜੇਬ ਵਿਚੋਂ ਮਿਲੀ ਡਾਇਰੀ ਤੋਂ ਪਛਾਣ ਭਾਈ ਸੁਖਦੇਵ ਸਿੰਘ ਵਾਸੀ ਦਾਸੂਵਾਲ ਵਜੋਂ ਹੋਈ। ਕੇ.ਪੀ.ਐਸ ਗਿੱਲ ਅਨੁਸਾਰ ਭਾਈ ਸੁਖਦੇਵ ਸਿੰਘ ਬੱਬਰ ੧੦੦੦ ਕਤਲਾਂ ਲਈ ਜ਼ਿੰਮੇਵਾਰ ਸੀ ਤੇ ਉਹਨਾਂ ਦੇ ਸਿਰ 'ਤੇ ੨੫ ਲੱਖ ਦਾ ਇਹਨਾਂਮ ਸੀ। ੨੦੦ ਤਾਂ ਨਿਰੰਕਾਰੀ ਹੀ ਮਾਰਿਆ ਕੇ.ਪੀ.ਐਸ.ਗਿੱਲ ਨੇ ਦਾਅਵਾ ਕੀਤਾ ਸੀ ਕਿ ਉਹ ਭਾਈ ਸੁਖਦੇਵ ਸਿੰਘ ਬੱਬਰ ਦੀ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਮੌਕੇ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਸੀ ਮਾਰੂਤੀ ਕਾਰ ਦਾ ਨੰਬਰ ਸੀ.ਐਚ.-੦੧ ਐਫ ੧੬੦੭ ਦੱਸਿਆ ਗਿਆ ਸੀ।

News articles regarding Bhai Sahib's Shaheedi
News articles regarding Bhai Sahib's Shaheedi

Shaheedi Saroop of Jathedar Sukhdev Singh Babbar
Shaheedi Saroop of Jathedar Sukhdev Singh Babbar


ਕੇ.ਪੀ.ਐਸ ਗਿੱਲ ਨੇ ਸਰਾਸਰ ਝੂਠ ਬੋਲਿਆ ਹੈ ਜਦਕਿ ਅਸਲ ਸੱਚਾਈ ਹੋਰ ਹੈ। ਹਕੂਮਤ ਦੀਆਂ ਅੱਖਾਂ ਵਿਚ ਭਾਈ ਸੁਖਦੇਵ ਸਿੰਘ ਬੱਬਰ ਪਾਕਿਸਤਾਨ ਰਹਿੰਦੇ ਸਨ ਜਦਕਿ ਅਸਲ ਵਿਚ ਉਹ ਪਟਿਆਲੇ ਵਿਚ ਅਰਬਨ ਐਸਟੇਟ, ਫੇਜ ਨੰਬਰ ੧, ਇਲਾਕੇ ਵਿਚ ਕੋਠੀ ਨੰਬਰ ੨੦ ਵਾਈਟ ਹਾਊਸ ਨਾਮੀ ਘਰ ਵਿਚ ਰਹਿੰਦੇ ਸਨ। ਭਾਈ ਸਾਹਿਬ ਦਾ ਪਟਿਆਲੇ ਵਿਚ ਹੀ ਇਕ ਹੋਰ ਘਰ ਕੋਠੀ ਨੰਬਰ ੯, ੫੪-ਸੀ, ਮਾਡਲ ਟਾਊਨ ਸੀ ਜੋ ਕਿ ਸੰਘਰਸ਼ ਦੀਆਂ ਲੋੜਾਂ ਲਈ ਖਰੀਦਿਆਂ ਗਿਆ ਸੀ। ਪੁਲੀਸ ਅਕਸਰ ਹੀ ਇਸ ਇਲਾਕੇ ਦੀ ਤਲਾਸ਼ੀ ਲੈਂਦੀ ਰਹਿੰਦੀ ਸੀ। ਰੁਟੀਨ ਵਿਚ ਇਸ ਘਰ ਦੀ ਵੀ ਕਈ ਵਾਰ ਤਲਾਸ਼ੀ ਹੋਈ ਸੀ। ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਇਸ ਘਰ ਵਿਚ ਰਹਿਣ ਵਾਲਾ ਠੇਕੇਦਾਰ ਜਸਮੇਰ ਸਿੰਘ ਪੁੱਤਰ ਦਲੇਰ ਸਿੰਘ ਅਸਲ ਵਿਚ ਭਾਈ ਸੁਖਦੇਵ ਸਿੰਘ ਬੱਬਰ ਹਨ। ਇਹ ਪਲਾਟ ਉਹਨਾਂ ਸੰਘਰਸ਼ ਵਿਚ ਸਾਥੀ ਬੀਬੀ ਜਵਾਹਰ ਕੌਰ ਦੇ ਨਾਮ ਤੇ ੧੯੮੮ ਵਿਚ ਖ਼ਰੀਦਿਆ ਸੀ ਤੇ ੧੯੮੯ ਵਿਚ ਮਕਾਨ ਦੀ ਉਸਾਰੀ ਕੀਤੀ ਸੀ। ਠੇਕੇਦਾਰ ਵਜੋਂ ਉਹ ਪੀ.ਡਬਲਿਊ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮਿਲਦੇ ਰਹਿੰਦੇ ਸਨ। ਉਹਨਾਂ ਗੁਰੀਲਾ ਜੀਵਨ ਦੀਆਂ ਲੋੜਾਂ ਅਨੁਸਾਰ ਇਹ ਸਭ ਕੁਝ ਹਕੂਮਤ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੀਤਾ। ਉਹਨਾਂ ਦਾ ਬਣਾਇਆ ਹੋਇਆ ਇਹ ਸਿਸਟਮ ਐਨਾ ਕਾਮਯਾਬ ਸੀ ਕਿ ਚੰਡੀਗੜ੍ਹ ਵਿਚ ਇਕ ਵਾਰ ਐਕਸੀਡੈਂਟ ਮਗਰੋਂ ਪੁਲੀਸ ਨੇ ਉਹਨਾਂ ਨੂੰ ਫੜ ਲਿਆ ਤੇ ਉਹ ਇਕ ਰਾਤ ਥਾਣੇ ਵਿਚ ਵੀ ਬੰਦ ਰਹੇ , ਪਰ ਅੰਤ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਤਾਂ ਪਟਿਆਲੇ ਵਾਲੇ ਠੇਕੇਦਾਰ ਹਨ ਤਾਂ ਛੱਡਣਾ ਪਿਆ।

ਭਾਈ ਸੁਖਦੇਵ ਸਿੰਘ ਬੱਬਰ ਤੱਕ ਪੁਲੀਸ ਕਿਵੇਂ ਪੁੱਜੀ, ਇਹ ਗੱਲ ਅਜੇ ਸਪੱਸ਼ਟ ਨਹੀਂ ਹੋਈ। ਹੋ ਸਕਦਾ ਹੈ ਕਿ ਕਿਸੇ ਪੁਲਸੀਏ ਦੀ ਜ਼ਮੀਰ ਜਾਗ ਪਵੇ ਤੇ ਸਾਰੀ ਹਕੀਕਤ ਸਾਹਮਣੇ ਆ ਜਾਵੇ ਪਰ ਜੋ ਹਕੀਕਤ ਹੈ ੳਹਿ ਇਹ ਹੈ ਕਿ ੮ ਅਗਸਤ ੧੯੯੨ ਦੀ ਰਾਤ ਨੂੰ ਪੱਕੀ ਸੂਹ ਤੇ ਲੁਧਿਆਣਾ ਪੁਲੀਸ ਪਟਿਆਲੇ ਪੁੱਜੀ ਸੀ ਤੇ ਉਹਨਾਂ ਨੈ ਭਾਈ ਸੁਖਦੇਵ ਸਿੰਘ ਬੱਬਰ ਨੂੰ ਨਾਲ ਚੱਲਣ ਲਈ ਕਿਹਾ ਸੀ। ਕਾਬੂ ਆਏ ਸ਼ੇਰ ਨੂੰ ਨਰੜ ਕੇ ਪੁਲੀਸ ਪਾਰਟੀ ਲੁਧਿਆਣੇ ਨੂੰ ਚੱਲ ਪਈ । ਲੁਧਿਆਣੇ ਲਿਆ ਕੇ ਭਾਈ ਸਾਹਿਬ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। ਕੇ.ਪੀ.ਐਸ.ਗਿੱਲ ਨੇ ਖੁਦ ਤਸ਼ੱਦਦ ਕਰਨਾ ਚਾਹਿਆ ਪਰ ਮੂੰਹ ਦੀ ਖਾਣੀ ਪਈ। ਤਸੀਹੇ ਦੇ ਦੇ ਕੇ ਹੀ ਭਾਈ ਸਾਹਿਬ ਨੂੰ ਕਤਲ ਕੀਤਾ ਗਿਆ ਤੇ ਫੇਰ ਪੁਲੀਸ ਮੁਕਾਬਲੇ ਦਾ ਡਰਾਮਾ ਕੀਤਾ ਗਿਆ। ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਸਾਰੀ ਕਹਾਣੀ ਦੀਆਂ ਤੈਹਾਂ ਖੋਹਲ ਦਿੱਤੀਆਂ। ਕੋਈ ਗੁਰੀਲਾ ਆਪਣੀ ਜੇਬ ਵਿਚ ਆਪਣਾ ਨਾਂ-ਪਤਾ ਲਿਖ ਕੇ ਘੁੰਮਦਾ ਹੁੰਦਾ ਹੈ? ਮਾਰੂਤੀ ਵਿਚੋਂ ਭੱਜਣ ਵਾਲਾ ਦੂਜਾ ਸਿੰਘ ਕੌਣ ਸੀ, ਤੇ ਉਹ ਮਗਰੋਂ ਹੁਣ ਤੱਕ ਕਿਉਂ ਨਹੀਂ ਬੋਲਿਆ? ਅਸਲ ਵਿਚ ਦੂਜੇ ਸਿੰਘ ਵਾਲੀ ਗੱਲ ਗੱਪ ਹੈ ਕਿਉਂਕਿ ਭਾਈ ਸਾਹਿਬ ਨੂੰ ਪਟਿਆਲੇ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਭਾਈ ਸੁਖਦੇਵ ਸਿੰਘ ਬੱਬਰ ਲੁਧਿਆਣਾ ਪੁਲੀਸ ਵੱਲੋਂ ਸ਼ਹੀਦ ਕੀਤੇ ਜਾਣ ਵਾਲੇ ਤੀਜੇ ਜਰਨੈਲ ਸਨ। ਇਸ ਤੋਂ ਪਹਿਲਾਂ ੧੨.੬.੯੨ ਨੂੰ ਭਾਈ ਰਛਪਾਲ ਸਿੰਘ ਛੰਦੜਾਂ ਤੇ ਫਿਰ ੨੯-੭-੧੯੯੨ ਨੂੰ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਨੂੰ ਵੀ ਲੁਧਿਆਣਾ ਵਿਖੇ ਹੀ ਸ਼ਹੀਦ ਕੀਤਾ ਗਿਆ ਸੀ। ਭਾਂਵੇ ਤਿੰਨੇ ਜੁਝਾਰੂਆਂ ਦੀਆਂ ਸ਼ਹਾਦਤਾਂ ਦੇ ਹੋਰ ਕਾਰਨ ਸਨ ਪਰ ਲੋਕਾਂ ਦਾ ਪੁਲੀਸ ਤੇ ਯਕੀਨ ਨਹੀਂ ਸੀ ਜਿਸ ਕਰਕੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਇਹ ਵੀ ਚਰਚਾ ਜ਼ੋਰਾਂ ਤੇ ਸੀ ਕਿ ਛੰਦੜਾਂ ਪਿੰਡ ਤੋਂ ਬਹੁਤ ਸਾਰੇ ਜੁਝਾਰੂ ਕਾਬੂ ਆ ਗਏ ਹਨ ਤੇ ਹੁਣ ਪੁਲੀਸ ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਰਹੀ ਹੈ। ਕੋਈ ਕਹਿੰਦਾ ਸੀ ਕਿ ਇਕ ਖਾੜਕੂ ਦਵਿੰਦਰ ਸਿੰਘ ਵਾਸੀ ਪਿੰਡ ਪੌਤ ਨੇੜੇ ਮਾਛੀਵਾੜਾ ਨੇ ਬਹੁਤ ਨੁਕਸਾਨ ਕਰਵਾਇਆ ਹੈ। ਕੋਈ ਕਿਸੇ ਹੋਰ ਦਾ ਨਾਂ ਲੈ ਰਿਹਾ ਸੀ। ਦਰਅਸਲ ਉਦੋਂ ਕੁ ਸੰਘਰਸ਼ ਵਿਚ ਭੰਬਲਭੂਸਾ ਹੀ ਬਹੁਤ ਵਧ ਗਿਆ ਸੀ ਤੇ ਹਕੂਮਤ ਨੂੰ ਕਾਮਯਾਬੀ ਮਿਲ ਰਹੀ ਸੀ।

ਭੰਡੀ ਪਰਚਾਰ

ਭਾਈ ਸੁਖਦੇਵ ਸਿੰਘ ਤੇ ਬੱਬਰ ਖ਼ਾਲਸਾ ਦਾ ਅਕਸ ਲੋਕਾਂ ਵਿਚ ਬਹੁਤ ਹੀ ਸਤਿਕਾਰਤ ਬਣਿਆ ਹੋਣ ਕਰਕੇ ਹਕੂਮਤ ਨੂੰ ਇਹ ਗੱਲ ਬੜੀ ਚੁਭਦੀ ਸੀ ਕਿ ਲੋਕ ਇਹਨਾਂ ਦੀ ਕਿਉਂ ਇੱਜਤ ਕਰਦੇ ਹਨ। ਐਨੇ ਵਰ੍ਹੇ ਹਕੂਮਤ ਨਾਲ਼ ਮੱਥਾ ਲਾਉਣ ਵਾਲਾ ਸੂਰਮਾ ਸ਼ਹੀਦ ਹੋਣ ਮਗਰੋਂ ਵੀ ਗਿੱਲ ਵਰਗਿਆਂ ਦੀ ਨੀਂਦ ਉਡਾ ਰਿਹਾ ਸੀ। ਜਿੰਨਾਂ ਜਿਆਦਾ ਪੰਥ ਵਿਚ ਭਾਈ ਸਾਹਿਬ ਦੀ ਇੱਜ਼ਤ ਸਤਿਕਾਰ ਸੀ, ਉਸ ਨੂੰ ਢਾਹ ਲਾਉਣ ਲਈ ਉਨੇ ਹੀ ਭੰਡੀ ਪਰਚਾਰ ਦੀ ਲੋੜ ਸੀ। ਇਸ ਕਰਕੇ ਸ਼ਹਾਦਤ ਤੋਂ ਲਗਭਗ ਇਕ ਮਹੀਨੇ ਤੱਕ ਗਿੱਲ ਤੇ ਹੋਰ ਪੁਲਸੀਏ ਲਗਾਤਾਰ ਬਕਵਾਸ ਕਰਦੇ ਰਹੇ ਕਿ ਭਾਈ ਸੁਖਦੇਵ ਸਿੰਘ ਬੱਬਰ ਕੋਲ ਆਹ ਸੀ, ਔਹ ਸੀ, ਉਹ ਇੰਝ ਰਹਿੰਦਾ ਸੀ, ਇੰਝ ਪਹਿਨਦਾ ਸੀ ਆਦਿਕ..। ਪਰ ਸਿੱਖ ਜਗਤ ਨੇ ਇਸ ਭੰਡੀ ਪਰਚਾਰ ਦਾ ਕੋਈ ਅਸਰ ਨਹੀਂ ਕਬੂਲਿਆ ਕਿਉਂਕਿ ਲੋਕ ਹਕੂਮਤੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਹਰ ਸੂਰਮੇ ਨੂੰ ਬਦਨਾਮ ਕਰਨਾ ਹੀ ਇਹਨਾਂ ਸਰਕਾਰੀ ਅਨਸਰਾਂ ਦਾ ਕੰਮ ਹੈ। ਹਰ ਸਿੱਖ ਨੂੰ ਆਪਣੇ ਪਿਆਰੇ 'ਜਥੇਦਾਰ' ਦੀ ਫੋਟੋ ਦਾ ਐਨਾ ਸ਼ੌਕ ਸੀ ਕਿ ਅਖ਼ਬਾਰਾਂ ਵਿਚ ਛਪਣ ਵਾਲੇ ਭੋਗ ਦੇ ਇਸ਼ਤਿਹਾਰ ਲੋਕ ਹੁਣ ਤੱਕ ਸਾਂਭੀ ਫਿਰਦੇ ਹਨ। ਗਿੱਲ ਨੇ ਆਪਣੀ ਕਿਤਾਬ, 'ਕੂੜ ਫਿਰੈ ਪ੍ਰਧਾਨ' ਵਿਚ ਵੀ ਭਾਈ ਸਾਹਿਬ ਤੇ ਹੋਰ ਸਿੰਘਾਂ ਖ਼ਿਲਾਫ਼ ਬੜਾ ਕੁਫਰ ਤੋਲਿਆ। ਗਿੱਲ ਨੂੰ ਇਹ ਨਹੀ ਦਿਸਦਾ ਕਿ ਭਾਈ ਸੁਖਦੇਵ ਸਿੰਘ ਇਕ ਕਾਮਯਾਬ ਠੇਕੇਦਾਰ ਸਨ ਜਿੰਨਾਂ ਨੇ ਇਹ ਸਭ ਕੁਝ ਆਪਣੀ ਕਮਾਈ ਨਾਲ ਬਣਾਇਆ।

ਦਾਸੂਵਾਲ

ਜਦੋਂ ਤੋਂ ਭਾਈ ਸਾਹਿਬ ਪੰਥਕ ਸੇਵਾ ਵਿਚ ਕੁੱਦੇ ਸਨ, ਭਾਈ ਸੁਖਦੇਵ ਸਿੰਘ ਦੀ ਸਿੰਘਣੀ ਬੀਬੀ ਸੁਖਵੰਤ ਕੌਰ, ਦੋ ਪੁੱਤਰਾਂ ਕਾਕਾ ਗਜਿੰਦਰ ਸਿੰਘ , ਕਾਕਾ ਤਜਿੰਦਰ ਸਿੰਘ ਤੇ ਬੇਟੀ ਅੰਮ੍ਰਿਤਪਾਲ ਕੌਰ ਦੇ ਨਾਲ਼ ਪਿੰਡ ਦਾਸੂਵਾਲ ਰਹਿੰਦੀ ਸੀ । ਬੀਬੀ ਸੁਖਵੰਤ ਕੌਰ ਨੂੰ ਆਪਣੇ ਪਤੀ ਦੇ ਰਾਹਾਂ ਦਾ ਤੇ ਅੰਤ ਦਾ ਪਹਿਲੋਂ ਦਿਨੋ ਹੀ ਪਤਾ ਸੀ । ਭਾਈ ਸਾਹਿਬ ਦੀ ਸ਼ਹਾਦਤ ਮਗਰੋਂ ਉਹਨਾਂ ਬੜੇ ਠਰੰਹਮੇ ਤੇ ਧੀਰਜ ਨਾਲ ਆਖਿਆ ਕਿ ਮੈਨੂੰ ਭਾਈ ਸੁਖਦੇਵ ਸਿੰਘ ਦੀ ਸਿੰਘਣੀ ਹੋਣ ਦਾ ਮਾਣ ਹੈ। ਭਾਈ ਸਾਹਿਬ ਦੀ ਬੇਟੀ ਨੇ ਕਿਹਾ ਕਿ ਮੈਨੂੰ ਤਾਂ ਆਪਣੇ ਪਿਤਾ ਦੀ ਸ਼ਕਲ ਵੀ ਯਾਦ ਨਹੀਂ ਪਰ ਜਦ ਲੋਕ ਕਹਿੰਦੇ ਹਨ ਕਿ ਮੈਂ ਭਾਈ ਸੁਖਦੇਵ ਸਿੰਘ ਬੱਬਰ ਦੀ ਧੀ ਹਾਂ ਤੇ ਸਾਡਾ ਘਰ 'ਬੱਬਰਾਂ ਦਾ ਘਰ' ਹੈ ਤਾਂ ਮੈਨੂੰ ਬਹੁਤ ਵਧੀਆਂ ਲੱਗਦਾ ਹੈ।

ਪਿੰਡ ਦਾਸੂਵਾਲ ਤੋਂ ਬੱਸ ਭਰ ਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਹੋਰ ਇਲਾਕਾ ਨਿਵਾਸੀ ਲੁਧਿਆਣੇ ਗਏ ਤੇ ਸ਼ਹੀਦ ਸਿੰਘ ਦੀਆਂ ਅਸਥੀਆਂ ਪ੍ਰਾਪਤ ਕੀਤੀਆਂ। ੧੮ ਅਗਸਤ ਨੂੰ ਭਾਈ ਸਾਹਿਬ ਦੀ ਯਾਦ ਵਿਚ ਅੰਤਿਮ ਅਰਦਾਸ ਹੋਈ ਤਾਂ ਹਾਜਰ ਸੰਗਤਾਂ ਨੂੰ ਪੁਲੀਸ ਚੱਕ ਕੇ ਵਲਟੋਹੇ ਠਾਣੇ ਲੈ ਗਈ। ਮਰਿਆਦਾ ਵਿਚ ਵੀ ਵਿਘਨ ਪਾਇਆ। ਦਾਸੂਵਾਲ ਦੇ ਦੁਆਲੇ ੩੫-੩੫ ਕਿਲੋਮੀਟਰ ਤੱਕ ਪੱਟੀ, ਝੱਬਾਲ, ਵਲਟੋਹਾ, ਭਿੱਖੀਵਿੰਡ ਆਦਿਕ ਤੱਕ ਪੁਲੀਸ ਤੇ ਸੀ.ਆਰ.ਪੀ. ਤੈਨਾਤ ਕਰਕੇ ਲੋਕਾਂ ਵਿਚ ਦਹਿਸ਼ਤ ਪਾਈ ਗਈ।

ਭਾਈ ਸੁਖਦੇਵ ਸਿੰਘ ਦੇ ਭਰਾ ਭਾਈ ਮਹਿਲ ਸਿੰਘ ਨੂੰ ਵੀ ਹਕੂਮਤੀ ਜ਼ੁਲਮਾਂ ਕਰਕੇ ਘਰਬਾਰ ਛੱਡਣਾ ਪਿਆ। ਉਨਾਂ ਦੀ ਸਿੰਘਣੀ ਤੇ ਵੀ ਜ਼ੁਲਮ ਹੋਇਆ। ਉਨਾਂ ਦੇ ਪੁਤਰ ਰਾਜਿੰਦਰ ਸਿੰਘ , ਗੁਰਪਰੀਤ ਸਿੰਘ ਤੇ ਬੇਟੀ ਸਤਿਬੀਰ ਕੌਰ ਨੂੰ ਬੜੇ ਔਖੇ ਦਿਨ ਦੇਖਣੇ ਪਏ। ਪਰ ਫਿਰ ਵੀ ਉਹ ਇਨਾਂ ਜ਼ੁਲਮਾਂ ਨੂੰ ਰੱਬ ਦੇ ਭਾਣਾ ਮੰਨ ਰਹੇ ਹਨ।

ਜਥੇਬੰਦੀ ਵਲੋਂ ਸ਼ਰਧਾਂਜਲੀ

ਬੱਬਰ ਖ਼ਾਲਸਾ ਦੇ ਡਿਪਟੀ ਮੁਖੀ ਭਾਈ ਵਧਾਵਾ ਸਿੰਘ ਬੱਬਰ ਤੇ ਪ੍ਰੈਸ ਸਕੱਤਰ ਭਾਈ ਕੁਲਵੰਤ ਸਿੰਘ ਬੱਬਰ ਨੇ ਕਿਹਾ ਕਿ, 'ਪੰਜਾਬ ਪੁਲੀਸ ਦੇ ਡੀ.ਜੀ.ਪੀ. ਜੇ ਭਾਈ ਸੁਖਦੇਵ ਸਿੰਘ ਨੂੰ ਮਾਰਨ ਪਿੱਛੋਂ ਮਹਿਸੂਸ ਕਰਦੇ ਹਨ ਕਿ ਬੱਬਰ ਖ਼ਾਲਸਾ ਦਾ ਲੱਕ ਤੋੜ ਦਿੱਤਾ ਹੈ ਤਾਂ ਉਹ ਗਲਤੀ ਉੱਤੇ ਹਨ। ਭਾਂਵੇ ਭਾਈ ਸੁਖਦੇਵ ਸਿੰਘ ਸਰੀਰਿਕ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਹਜ਼ਾਰਾਂ ਨੌਜਵਾਨ ਉਹ ਸੰਘਰਸ਼ ਜਾਰੀ ਰੱਖਣਗੇ ਜਿਸ ਲਈ ਉਹਨਾਂ ਆਪਣੀ ਜਾਨ ਕੁਰਬਾਨ ਕੀਤੀ। ਭਾਈ ਸੁਖਦੇਵ ਸਿੰਘ ਕੀਮਤੀ ਹੀਰਾ ਤੇ ਨਿਡਰ ਯੋਧਾ ਸੀ ਜਿਸ ਨੇ ਮੌਜੂਦਾ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ'।




ਪੁਲਸੀਆਂ ਦੇ ਪਰਿਵਾਰਾਂ ਦਾ ਕਤਲੇਆਮ

੧੦ ਤਰੀਕ ਨੂੰ ਭਾਈ ਸੁਖਦੇਵ ਸਿੰਘ ਬੱਬਰ ਨੂੰ ਝੂਠੇ ਮੁਕਾਬਲੇ ਵਿਚ ਸ਼ਹੀਦ ਕਰਨ ਦੀ ਖ਼ਬਰ ਛਪੀ ਤੇ ਉਸੇ ਰਾਤ ਬਰਨਾਲਾ ਤੇ ਮਜੀਠਾ ਪੁਲਸ ਜਿਲ੍ਹਿਆਂ ਵਿਚ ਪੁਲੀਸ ਮੁਲਾਜ਼ਮਾਂ ਤੇ ੩੧ ਪਰਿਵਾਰਕ ਮੈਂਬਰ ਮਾਰੇ ਗਏ। ਸੰਗਰੂਰ-ਬਰਨਾਲਾ ਇਲਾਕੇ ਦੇ ਗੰਡਾ ਸਿੰਘ ਵਾਲਾ, ਖੁੱਡੀ, ਟਿੱਬਾ, ਬਖਤਗੜ੍ਹ ਆਦਿਕ ਪਿੰਡਾਂ ਵਿਚ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ ਮਾਰੇ ਗਏ। ਅਗਲੀ ਰਾਤ ਬਟਾਲਾ ਇਲਾਕੇ ਦੇ ਪਿੰਡ ਖੇੜਾ, ਮਜੀਠਾ ਇਲਾਕੇ ਦੇ ਪਿੰਡ ਬੋਪਾਰਾਏ ਬਾਜ ਸਿੰਘ, ਖਿਆਲਾ ਖੁਰਦ ਆਦਿਕ ਵਿਚ ੧੬ ਹੋਰ ਪੁਲਸੀਆ ਦੇ ਰਿਸ਼ਤੇਦਾਰ ਮਾਰੇ ਗਏ। ਧਿਆਂਨ ਰਹੇ ਕਿ ਭਾਈ ਸੁਖਦੇਵ ਸਿੰਘ ਬੱਬਰ ਤਾਂ ਸਦਾ ਹੀ ਪੁਲਸੀਆਂ ਦੇ ਪਰਿਵਾਰਾਂ ਨੂੰ ਮਾਰਨ ਦਾ ਵਿਰੋਧ ਕਰਦੇ ਰਹੇ ਸਨ। ਫਿਰ ਉਨਾਂ ਦੀ ਸ਼ਹੀਦੀ ਮਗਰੋਂ ਪੁਲਸੀਆਂ ਦੇ ਪਰਿਵਾਰਾਂ ਤੇ ਹਮਲੇ ਕਿਉਂ ਹੋਏ? ਇਹ ਗੱਲ ਸਮਝੋਂ ਬਾਹਰੀ ਹੈ! ਕਿਹਾ ਜਾਂਦਾ ਹੈ ਕਿ ਜਿਹੜੇ ਪੁਲਸੀਏ ਸਿੱਖ ਜੂਝਾਰੂਆਂ ਪ੍ਰਤੀ ਨਰਮ ਰਵੱਈਆਂ ਰੱਖਦੇ ਸਨ ਜਾਂ ਆਪਣੀ ਡਿਊਟੀ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਨਿਭਾਉਂਦੇ ਸਨ , ਉਨਾਂ ਦੀ ਲਿਸਟਾਂ ਬਣਾਕੇ ਕੈਟਾਂ ਨੂੰ ਦਿੱਤੀਆਂ ਗਈਆਂ ਸਨ ਕਿ ਇਨਾਂ ਦੇ ਪਰਿਵਾਰ ਮਾਰੇ ਜਾਣ ਤਾਂ ਜੋ ਭੜਕਕੇ ਇਹ ਪੁਲਸੀਏ ਸਿੱਖ ਜੁਝਾਰੂਆਂ ਦੇ ਦੁਸ਼ਮਣ ਬਣ ਜਾਣ। ਸੱਚਾਈ ਕੀ ਹੈ? ਇਹ ਤਾਂ ਸਾਹਮਣੇ ਨਹੀ ਆਈ ਪਰ ਬੇਦੋਸ਼ੇ ਮਾਰੇ ਗਏ ਲੋਕਾਂ ਤੇ ਭਾਈ ਸੁਖਦੇਵ ਸਿੰਘ ਬੱਬਰ ਤਾਂ ਦੁਖੀ ਹੀ ਹੁੰਦੇ!




ਜੰਗ ਜਾਰੀ ਰਹੇਗੀ-ਗੋਲੀ ਚੱਲਦੀ ਰਹੇਗੀ

ਭਾਈ ਸੁਖਦੇਵ ਸਿੰਘ ਬੱਬਰ ਨੇ ਬੱਬਰ ਖ਼ਾਲਸਾ ਨਾਂ 'ਬੱਬਰਾਂ ਦੀ ਵਿਥਿਆ- ਗੋਲ਼ੀ ਚੱਲਦੀ ਗਈ' ਤੋਂ ਪ੍ਰਭਾਵਿਤ ਹੋਕੇ ਰੱਖਿਆ ਸੀ। ਬੱਬਰ ਖ਼ਾਲਸਾ ਜਥੇਬੰਦੀ ਨੇ ਇਸ ਲੀਹ ਨੂੰ ਅੱਗੇ ਵਧਾਇਆ। ਜਦ ਵੀ ਕੌਮ ਨੂੰ ਲੋੜ ਪਈ ਹੈ ਬੱਬਰ ਖ਼ਾਲਸਾ ਨੇ ਆਪਣਾ ਫਰਜ਼ ਨਿਭਾਇਆ ਹੈ। ਆਏ ਦਿਨ ਹੀ ਅਖ਼ਬਾਰਾਂ ਵਿਚ ਹਿੰਦੁਸਤਾਨੀ ਹਕੂਮਤ ਦਾ ਚੀਕ-ਚਿਹਾੜਾ ਪੜ੍ਹਨ ਨੂੰ ਮਿਲਦਾ ਹੈ, 'ਬੱਬਰ ਮੁੜ ਆ ਗਏ-ਬੱਬਰ ਆ ਗਏ'

Articles on Shaheed Bhai Sukhdev Singh Babbar in English


1 Comments

  1. Balvir Singh canada August 13, 2011, 1:08 am

    Our fight is continue until we get our independent state. Indian army and punjab police are bully and butcher.

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article