Sunday, July 12, 2026

Established 2005 • ISSN Registration : 1930-0107

Bhai Hawara Requests Sikh Community to Commemorate the Martyrdom of Bhai Dilawar Singh Babbar

Panthic Archives Article (Category: ASIA)

August 25, 2012
Author/Source: Khalsa Press/Panthic Archives

NEW DELHI (KP) - Babbar Bhai Jagtar Singh Hawara, who is currently detained in New Delhi at the Tihar High Security Prison by the Indian Government, along with other Sikh freedom fighters, sent a message to the Sikh community in which they requested all Sikh organizations to commemorate the martyrdom of Bhai Dilawar Singh Babbar on August 31st.

Bhai Dilawar Singh Babbar was bestowed the honor of 'Quami-Shaheed' by Sri Akal Takht Sahib for bringing the tyrannical Chief Minister of Punjab, Beant Sinh, to justice on August 31st, 1995.

Bhai Hawara and the Sikh prisoners also requested the Sikh community to stay unified against the onslaught of attacks that are being orchestrated by the Indian intelligence agencies to undermine, destabilize and ridicule the Sikh Nation.

They requested the Sikh youth to reject the epidemic of drugs, and become Amritdhari by partaking ‘Khanday-ki-Pahul’, becoming Singhs, and understanding the history and the valour of their forefathers and thus recognizing their true responsibility and destiny.

Below is the full text and scan of the statement sent to the press:


ੴ ਸ੍ਰੀ ਅਕਾਲ ਸਹਾਇ ।।

ਦੇਗ ਤੇਗ਼ ਫ਼ਤਹਿ ।। ਪ੍ਰਣਾਮ ਸ਼ਹੀਦਾਂ ਨੂੰ ।। ਪੰਥ ਕੀ ਜੀਤ ।।

ਸਾਡੀ ਮੌਤ ‘ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ

ਕੁਰਬਾਨੀ ਦੇ ਪੁੰਜ ਖ਼ਾਲਸਾ ਪੰਥ ਦੇ ਕੋਹਿਨੂਰ ਹੀਰੇ, ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਬਰਸੀ (31 ਅਗਸਤ) ਨੂੰ ਮਨਾਉਣ ਲਈ ਸਮੁੱਚੇ ਖਾਲਸਾ ਪੰਥ ਨੂੰ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਸੰਪਰਦਾਵਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਮਨਾਉਣ ਲਈ, ਸਮੂਹ ਨਜ਼ਰਬੰਦ ਬੰਦੀ ਸਿੰਘਾਂ ਵੱਲੋਂ ਪੁਰਜ਼ੋਰ ਅਪੀਲ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।।
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤੁ ।। (ਅੰਗ ੧੧੦੫)

ਖਾਲਸਾ ਜੀ, ਭਾਰਤੀ ਸਟੇਟ ਦੀ ਬ੍ਰਾਹਮਣਵਾਦੀ ਸਰਕਾਰ ਵੱਲੋਂ ਪਾਲੇ ਹੋਏ ਟੁੱਕੜਬੋਚ ਅਖੌਤੀ ਮੁੱਖ ਮੰਤੀ ਬੇਅੰਤ ਸਿਹੁੰ ਨੇ ਸੈਂਟਰ ਸਰਕਾਰ ਦੇ ਇਸ਼ਾਰੇ ਉੱਤੇ, ਸਿੱਖ ਕੌਮ ਦਾ ਜੋ ਘਾਣ ਕੀਤਾ, ਉਹ ਪੁਰਾਤਨ ਸਿੱਖ ਇਤਿਹਾਸ ਨੂੰ ਵੀ ਮਾਤ ਪਾ ਗਿਆ । ਨਾਜ਼ੀ ਲੀਡਰ ਹਿਟਲਰ, ਸਟਾਲਿਨ ਵਰਗੇ ਡਿਕਟੇਟਰਾਂ ਨੂੰ ਵੀ ਪਿੱਛੇ ਛੱਡ ਗਿਆ ਸੀ । ਬੇਅੰਤ ਸਿਹੁੰ ਨੇ ਸਿੱਖ ਨੌਜਵਾਨਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾ ਰੱਖੀ ਸੀ । ਸਿੱਖਾਂ ਦੀਆਂ ਨੌਜਵਾਨ ਧੀਆਂ ਭੈਣਾਂ ਦੀ ਹਰ ਰੋਜ਼ ਥਾਣਿਆਂ ਵਿਚ ਸ਼ਰੇਆਮ ਬੇਪੱਤੀ ਹੋ ਰਹੀ ਸੀ । ਸਿੱਖਾਂ ਦੀਆਂ ਧੀਆਂ-ਭੈਣਾਂ ਤੇ ਉਹਨਾਂ ਦੇ ਮਾਂ ਬਾਪ ਸਾਹਮਣੇ ਜ਼ਲੀਲਤਾ ਦਾ ਜੋ ਕਹਿਰ ਟੁੱਟ ਰਿਹਾ ਸੀ ਉਹ ਲਿਖਣ-ਕਹਿਣ ਤੋਂ ਬਾਹਰ ਵਾਲੀ ਗੱਲ ਹੈ । ਇਹ ਜ਼ੁਲਮ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਸ਼ਰੀਰ ਦਾ ਫੀਤਾ-ਫੀਤਾ ਕਰਵਾ ਕੇ ਅਦੁੱਤੀ ਕੁਰਬਾਨੀ ਦੀ ਮਿਸਾਲ ਕਾਇਮ ਕਰਕੇ, ਬੇਅੰਤੇ ਨਾਮੀ ਦੁਸ਼ਟ ਨੂੰ ਨਰਕਾਂ ਦੇ ਰਾਹ ਤੋਰ ਕੇ ਬੰਦ ਕੀਤਾ ।

ਖਾਲਸਾ ਜੀ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦੇਂਦੀਆਂ ਹਨ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿੱਟ ਜਾਂਦੀਆਂ ਹਨ । ਅੱਜ ਅਸੀਂ ਵੀ ਮੌਜੂਦਾ ਸਿੱਖ, ਸੰਘਰਸ਼ (ਖਾਲਿਸਤਾਨ) ਦੇ ਸ਼ਹੀਦਾਂ ਪ੍ਰਤੀ ਉਨੀ ਇਮਾਨਦਾਰੀ ਨਾਲ, ਆਪਣਾ ਫਰਜ਼ ਨਹੀਂ ਨਿਭਾਅ ਰਹੇ । ਇਹੀ ਕਾਰਨ ਹੈ ਕਿ ਭਾਰਤ ਦੀਆਂ ਖੁਫ਼ੀਆ ਏਜੰਸੀਆਂ, ਸਾਨੂੰ ਸਮੇਂ-ਸਮੇਂ ਨਾਲ ਟਟੋਲ ਕੇ ਪਰਖਦੀਆਂ ਰਹਿੰਦੀਆਂ ਹਨ ਕਿ ਸਿੱਖਾਂ ਦੀ ਜ਼ਮੀਰ ਅਜੇ ਬਾਕੀ ਕਿੰਨੀ ਕੁ ਜਿੰਦਾ ਹੈ । ਇਸ ਗੱਲ ਦਾ ਵੱਡਾ ਸਬੂਤ ਇਹ ਹੈ ਕਿ ਅੱਜ ਸਿੱਖ ਧਰਮ ‘ਤੇ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਨਾਲ ਹਰ ਤਰਫ਼ੋਂ ਹਮਲੇ ਹੋ ਰਹੇ ਹਨ । ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਿਤੇ ਸ਼ਰੇਅਮ ਗੁਰਦੁਆਰਾ ਸਾਹਿਬ ਢਾਹੁਣਾ, ਕਿਤੇ ਤੰਬਾਕੂ ਦੇ ਪੈਕਟਾਂ ਨੂੰਤੇ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਤਸਵੀਰ ਛਾਪਣਾ, ਕਿਤੇ ਪੰਥ ਦੀ ਸ਼ਾਨ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਬੇਹੂਦਾ ਤਰੀਕੇ ਨਾਲ ਮਜ਼ਾਕ ਉਡਾਉਣਾ ਆਦਿ । ਇਹ ਭਾਰਤੀ ਸਟੇਟ ਦੀ ਸਿੱਖ ਧਰਮ ਪ੍ਰਤੀ ਸੌੜੀ ਸੋਚ ਦਾ ਪਰਤੱਖ ਸਬੂਤ ਹੈ ।

ਖ਼ਾਲਸਾ ਜੀ, ਅਸੀਂ ਸਾਰੇ ਬੰਦੀ ਸਿੰਘ, ਦੇਸ਼-ਵਿਦੇਸ਼ ਵਸਦੀ, ਸਾਰੀ ਨਾਨਕ ਨਾਮ ਲੇਵਾ ਸਿੱਖ ਕੌਮ, ਖਾਸ ਕਰਕੇ ਸਿੱਖ ਨੌਜਵਾਨ, ਜਿਨਾਂ ਦੇ ਮੋਢਿਆਂ ਤੇ ਸਿੱਖ ਕੌਮ ਦੀ ਰਹਿਨੁਮਾਈ ਅਤੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਜਿੰਮੇਵਾਰੀ ਬਣਦੀ ਹੈ । ਉਹਨਾਂ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਅਤੇ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਵੀਰੋ ! ਸਿੰਘੋ ! ਉਠੋ ! ਜਾਗੋ ! ਆਪਣਾ ਫ਼ਰਜ਼ ਪਛਾਣੋ, ਨਸ਼ਿਆਂ ਦਾ ਤਿਆਗ ਕਰਕੇ, ਸਾਬਤ ਸੂਰਤ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜੋ ਅਤੇ ਦੱਸ ਦਿਓ ਭਾਰਤੀ ਸਟੇਟ ਦੀ ਬ੍ਰਾਹਮਣਵਾਦੀ ਸਰਕਾਰ ਅਤੇ ਸਦੀਆਂ ਦੀ ਹੱਡੀਂ ਰਚੀ ਗੁਲਾਮ ਮਾਨਸਿਕਤਾ ਦੇ ਵਾਰਿਸ ਹਿੰਦੂ-ਤਵੀਆਂ ਨੂੰ ਕਿ ਜ਼ਾਲਮੋਂ, ਪਹਿਲਾਂ ਸਾਰੀ ਤਵਾਰੀਖ਼ ਵੇਖ ਲਵੋ, ਤਾਂ ਕਿ ਤੁਹਾਡੀ ਚੰਗੀ ਤਰਾਂ ਸਮਝ ਵਿਚ ਆ ਜਾਵੇ ਕਿ ਸਾਡੀਆਂ ਰਗਾਂ ਵਿਚ ਵੀ ਉਹੀ ਖੂਨ ਦੌੜ ਰਿਹਾ ਹੈ ਜੋ ਸਾਡੇ ਅਣਖੀ ਪੁਰਖਿਆਂ ਵਿਚ ਸੀ, ਜਿਹਨਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਸਿੱਖੀ ਦੀ ਮਾਣ-ਮਰਿਯਾਦਾ ਅਤੇ ਉਚੀਆਂ ਸੁੱਚੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕਰਕੇ, ਆਪਣੀ ਕੌਮ ਨੂੰ ਕਦੇ ਆਂਚ ਤੱਕ ਨਹੀਂ ਆਉਣ ਦਿੱਤੀ ਸੀ । ਉਹਨਾਂ ਸਿੱਖੀ ਰਵਾਇਤਾਂ ਨੂੰਤੇ ਪਹਿਰਾ ਦੇਣ ਲਈ ਅਸੀਂ ਅੱਜ ਵੀ ਤਿਆਰ-ਬਰ-ਤਿਆਰ ਅਡੋਲ ਖੜੇ ਹਾਂ ।

ਖ਼ਾਲਸਾ ਜੀ, ਚੱਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਤੋਂ ਲੈ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਹੋਰਾਂ ਤੱਕ ਬਹੁਤ ਲੰਮੀ ਕਤਾਰ ਹੈ । ਜਿਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਪੰਥ ਨਾਲ ਵਚਨ, ਇਕਰਾਰ ਜਾਂ ਅਹਿਦ ਕੀਤਾ ਸੀ ਕਿ ਸਾਡੀ ਮੌਤ ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ ---- ਸੋ ਆਓ ਸਾਰੇ ਉਹਨਾਂ ਮਹਾਨ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ । ਸਾਡੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜ਼ਲੀ ਇਹੀ ਹੋਵੇਗੀ ਕਿ ਸਾਰੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ, ਸ਼ਹੀਦਾਂ ਦੇ ਪਾਏ ਪੂਰਨਿਆਂ ਨੂੰਤੇ ਚੱਲਣ ਦਾ ਪ੍ਰਣ ਕਰਕੇ, ਸ਼ਹੀਦਾਂ ਦੇ ਮਿੱਥੇ ਹੋਏ ਕੌਮੀ ਟੀਚੇ (ਖਾਲਿਸਤਾਨ) ਨੂੰ ਪ੍ਰਾਪਤ ਕਰਨ ਦਾ ਕੋਈ ਸਾਰਥਕ ਹੰਭਲਾ ਮਾਰੀਏ ।

ਇਸੇ ਸੰਦਰਭ ਵਿਚ ਦਾਸ ਦੀ ਵਿਦੇਸ਼ੀ ਸਿੱਖ ਸੰਗਤਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਸੀ ਦੂਸ਼ਣਬਾਜ਼ੀ ਤੋਂ ਬਚ ਕੇ, ਆਪਣਾ ਧਿਆਨ ਦੁਸ਼ਮਣ ਵੱਲ ਕੇਂਦਰਿਤ ਕਰੀਏ । ਦਾਸ ਇਹ ਗੱਲ ਵੀ, ਸੰਗਤਾਂ ਨੂੰ ਸਪੱਸ਼ਟ ਕਰਦਾ ਹੈ ਕਿ ਸਾਡੇ ਸਤਿਕਾਰਯੋਗ ਜਥੇਦਾਰ ਭਾਈ ਵਧਾਵਾ ਸਿੰਘ ਜੀ ਦੀ ਸਿੱਖ ਸੰਘਰਸ਼ ਵਿਚ ਬਹੁਤ ਲੰਮੀ ਸੇਵਾ ਹੈ ਅਤੇ ਕਰ ਰਹੇ ਹਨ । ਮੈਂ ਉਹਨਾਂ ਦਾ ਤਨੋ, ਮਨੋ ਸਤਿਕਾਰ ਕਰਦਾ ਹਾਂ ਅਤੇ ਸਮੂਹ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹਨਾਂ ਦਾ ਰੁਤਬਾ ਤੇ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ । ਆਸ ਕਰਦਾ ਹਾਂ ਕਿ ਸਿੱਖ ਸੰਗਤਾਂ ਮੇਰੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨਗੀਆਂ ਅਤੇ ਪੰਥਕ ਏਕਤਾ ਵੱਲ ਕਦਮ ਵਧਾਉਣਗੀਆਂ । ਜੋ ਕਿ ਕੌਮੀ ਹਿਤਾਂ ਦੀ ਪ੍ਰਾਪਤੀ ਲਈ ਅਤੇ ਹਿੱਤ ਪ੍ਰਾਪਤੀ ਦੇ ਰਾਹ ਵਿਚ ਚਿਰੋਕੀ ਆਈ ਹੋਈ ਖੜੋਤ ਨੂੰ ਤੋੜਣ ਲਈ ਅਤਿ ਜ਼ਰੂਰੀ ਅਤੇ ਸਮੇਂ ਦੀ ਪਹਿਲੀ ਮੰਗ ਹੈ । ਸਮੂਹ ਖਾਲਸਾ ਪੰਥ ਨੂੰ ਸਾਡੀ ਗੁਰ ਫ਼ਤਿਹ ਪ੍ਰਵਾਨ ਹੋਵੇ ਜੀ ।

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫ਼ਤਿਹ ।।

ਜਾਰੀ ਕਰਤਾ,

ਜਗਤਾਰ ਸਿੰਘ ਹਵਾਰਾ
ਅਤੇ ਸਮੂਹ ਨਜ਼ਰਬੰਦ ਸਿੰਘ
ਸੈਂਟਰਲ ਜੇਲ੍ਹ ਨੰਬਰ -1
ਹਾਈ ਰਿਸਕ ਵਾਰਡ -6
ਤਿਹਾੜ, ਨਵੀਂ ਦਿੱਲੀ
ਭਾਰਤ - 110064
ਮਿਤੀ: - 21-08-2012

Click to view scan of original letter
Click to view scan of original letter

FEATURED ARTICLES
ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

31 Years Later the Carnage Continues : Jammu Sikh Youth Killed in Cold-blood by Indian Police

US Sikh Rights Group Commends Obama’s Stand on Religious Freedom

Beant’s Assassin Tara To Challenge Extradition to India

Manmohan Singh Immune As PM, Not As Finance Minister, From Claims Of Sikh killings: US Court

India's Supreme Court Commutes Devinder Pal Singh Bhullar’s Death Sentence

Indian Supreme Court Stays Execution of Sikh Political Activist

Guru Granth Sahib Ji Saroops Burnt - Sikligar Sikhs Attacked in Andhra Pardes, India

Amnesty International Flays Indian President's Decision on Prof. Bhullar

SIKHS CONTINUE PROTESTS AGAINST SAJJAN KUMAR ACQUITTAL