A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

August 17, 2018
Author/Source: ਭਾਈ ਗੁਰਦਰਸ਼ਨ ਸਿੰਘ

The Truth Behind Hindustani Terror and the Illegal Drug Trade

ਪ੍ਰੋਫੈਸਰ ਪੂਰਨ ਸਿੰਘ ਜੀ ਆਪਣੀ ਇੱਕ ਕਵਿਤਾ "ਜਵਾਨ ਪੰਜਾਬ ਦੇ" ਵਿੱਚ ਪੰਜਾਬ ਦੇ ਨੌਜਵਾਨਾਂ ਬਾਰੇ ਲਿਖਦੇ ਹਨ:-


ਇਹ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ
ਪਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਗਾਂ ਮੌਢੇ 'ਤੇ ਉਲਾਰਦੇ, ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜੋਰ ਨੂੰ
ਅੱਖੜਖਾਦ ਅਲਬੇਲੇ ਧੁਰ ਥੀ , ਸਤਿਗੁਰਾਂ ਦੇ ਅਜਾਦ ਕੀਤੇ ਇਹ ਬੰਦੇ।

ਪੰਜਾਬੀ ਦੀਆਂ ਹੋਰ ਵੀ ਕਈ ਕਵਿਤਾਵਾਂ ਵਿੱਚ ਪੰਜਾਬ ਦੇ ਗੱਭਰੂਆਂ ਦੇ ਸਰੀਰਾਂ ਨੂੰ ਦਿਉ-ਦਿਉ ਜਿੱਢੇ ਕੱਦ ਅਤੇ ਗਜ-ਗਜ ਚੌੜੀਆਂ ਛਾਤੀਆਂ ਵਾਲੇ ਅਣਖੀ ਜਵਾਨ ਬਾਂਕੇ ਛੈਲ ਛਬੀਲੇ ਗੱਭਰੂ ਕਹਿ ਕੇ ਵਡਿਆਇਆ ਜਾਂਦਾ ਰਿਹਾ ਹੈ। ਇਹ ਪੰਜਾਬੀ ਗੱਭਰੂ ਜਿੰਨ੍ਹਾਂ ਹਮੇਸ਼ਾ ਵਿਦੇਸ਼ੀ ਧਾੜਵੀਆਂ ਦਾ ਹਿੱਕ ਡਾਹ ਕੇ ਮੁਕਾਬਲਾ ਕੀਤਾ ਪਰ ਕਦੇ ਪਿੱਠ ਨਹੀਂ ਦਿਖਾਈ। ਮੱਲ ਅਖਾੜਿਆਂ ਵਿੱਚ ਕਮਾਏ ਜੁੱਸਿਆਂ ਕਾਰਨ ਕਦੇ ਪੰਜਾਬ ਨੂੰ ਮਰਦ ਦਲੇਰਾਂ ਦਾ ਪੰਜਾਬ ਕਿਹਾ ਜਾਂਦਾ ਸੀ। ੧੯੪੭ ਵਿੱਚ ਅੰਗ੍ਰੇਜ਼ਾਂ ਵਲੋਂ ਭਾਰਤ ਛੱਡਣ ਤੋਂ ਬਾਅਦ ਇਸ ਦੇਸ਼ ਦੇ ਹਾਕਮਾਂ ਵਲੋਂ ਪੰਜਾਬ ਦੇ ਬਹਾਦੁਰ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਕੇ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਕਰ ਦਿੱਤਾ ਤਾਂ ਪੰਜਾਬ ਦੇ ਇੰਨ੍ਹਾਂ ਸ਼ੇਰ ਬਾਂਕੇ ਗੱਭਰੂਆਂ ਵਲੋਂ ਭਾਰਤ ਦੇ ਹਾਕਮਾਂ ਨੂੰ ਲੋਹੇ ਦੇ ਚਨੇ ਚਬਾਏ ਗਏ। ਇੰਨ੍ਹਾਂ ਗੱਭਰੂਆਂ ਦੀਆਂ ਲਾ-ਮਿਸਾਲ ਕੁਰਬਾਨੀਆਂ ਨੇ ਭਾਰਤ ਦੇ ਹਾਕਮਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਤਾਂ ਉਨ੍ਹਾਂ ਨੇ ਇੰਨ੍ਹਾਂ ਦੀਆਂ ਕੁਰਬਾਨੀਆਂ ਨੂੰ ਬਦਨਾਮ ਕਰਨ ਲਈ ਪੰਜਾਬ ਦਾ ਨਾਮ ਬਦਲ ਕੇ ਅੱਤਵਾਦੀ ਪੰਜਾਬ ਰੱਖ ਦਿੱਤਾ।

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।

ਕੀ ਵਾਕਿਆ ਹੀ ਇੰਝ ਹੀ ਹੋਵੇਗਾ? ਕੀ ਗੁਰਾਂ ਦੇ ਨਾਮ 'ਤੇ ਵੱਸਣ ਵਾਲਾ ਪੰਜਾਬ ਅੱਜ ਨਸ਼ੇੜੀ ਪੰਜਾਬ ਬਣ ਗਿਆ ਹੈ? ਜਾਂ ਕੇਵਲ ਇਸਨੂੰ ਬਦਨਾਮ ਹੀ ਕੀਤਾ ਜਾ ਰਿਹਾ ਹੈ? ਕੀ ਭਾਰਤ ਦੇ ਹੋਰ ਰਾਜਾਂ ਦੀ ਹਾਲਤ ਪੰਜਾਬ ਤੋਂ ਬਹੁਤ ਵਧੀਆ ਹੈ ਅਤੇ ਉਥੇ ਨਸ਼ਿਆਂ ਦਾ ਫੈਲਾਅ ਬਿਲਕੁੱਲ ਨਹੀਂ ਹੈ? ਭਾਰਤ ਵਿੱਚ ਕਹਿੜੇ-ਕਹਿੜੇ ਨਸ਼ਿਆਂ ਦਾ ਉਤਪਾਦਨ ਕੀਤਾ ਜਾਂਦਾ ਹੈ, ਦੇਸ਼ ਵਿਦੇਸ਼ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਤੌਰ 'ਤੇ ਕਿਵੇਂ ਵੇਚੇ ਜਾਂਦੇ ਹਨ? ਇਹਨ੍ਹਾਂ ਨਸ਼ਿਆਂ ਦੀ ਸਮਗਲਿੰਗ (ਤਸਕਰੀ) ਕਿਵੇਂ ਅਤੇ ਕੌਣ ਕਰਦਾ ਹੈ? ਭਾਰਤ ਸਰਕਾਰ ਨੂੰ ਨਸ਼ਿਆਂ ਦੀ ਵਿਕਰੀ ਤੋਂ ਕਿੰਨੀ ਕਮਾਈ ਹੁੰਦੀ ਹੈ? ਨਸ਼ਿਆਂ ਦੀ ਵਿਕਰੀ ਕਾਰਨ ਕਿੰਨੀਆਂ ਬਿਮਾਰੀਆਂ ਅਤੇ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਇੰਨ੍ਹਾਂ 'ਤੇ ਸਰਕਾਰ ਨੂੰ ਕਿੰਨਾ ਖਰਚ ਕਰਨਾ ਪੈਂਦਾ ਹੈ? ਭਾਰਤ ਵਿੱਚ ਧਾਰਮਿਕ ਤੌਰ 'ਤੇ ਕਹਿੜੇ ਕਹਿੜੇ ਨਸ਼ੇ ਪ੍ਰਵਾਨ ਹਨ ਅਤੇ ਭਾਰਤ ਵਿੱਚ ਕਹਿੜੇ-ਕਹਿੜੇ ਨਸ਼ੇ ਇਸ ਦੇਸ਼ ਦੇ ਲੋਕਾਂ ਵਲੋਂ ਕੀਤੇ ਜਾਂਦੇ ਹਨ ਇੰਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਇਸ ਲੇਖ ਰਾਂਹੀ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ।(੧). ਭਾਰਤ ਵਿੱਚ ਕੀਤੇ ਜਾ ਰਹੇ ਨਸ਼ਿਆਂ ਦੀਆਂ ਕਿਸਮਾਂ :-

ਭਾਰਤ ਵਿੱਚ ਤੰਬਾਕੂ, ਭੰਗ, ਅਫ਼ੀਮ ਅਤੇ ਇਹਨਾਂ ਤੋਂ ਹੋਰ ਤਿਆਰ ਕੀਤੇ ਜਾਂਦੇ ਨਸ਼ੇ ਹੇਠ ਲਿਖੇ ਅਨੁਸਾਰ ਹਨ -

(ਉ) ਤੰਬਾਕੂ ਤੋਂ ਸਿਗਰਟਾਂ, ਬੀੜੀਆਂ, ਖੈਨੀ, ਮਸਾਲੇਦਾਰ ਪਾਨ ਮਸਾਲਾ, ਗੁਟਖਾ, ਪਾਨ, ਅਤੇ ਹੁੱਕੇ ਵਿੱਚ ਵਰਤਣ ਯੋਗ ਨਸ਼ੇ ਤਿਆਰ ਕੀਤੇ ਜਾਂਦੇ ਹਨ।
(ਅ) ਭੰਗ ਦੇ ਪੱਤਿਆਂ ਤੋਂ ਚਰਸ, ਫੁੱਲਾਂ ਤੋਂ ਗਾਂਜਾ, ਗੂੰਦ ਤੋਂ ਹਸ਼ੀਸ਼ ਆਦਿ ਨਸ਼ੇ ਤਿਆਰ ਕੀਤੇ ਜਾਂਦੇ ਹਨ ਅਤੇ ਭੰਗ ਦੇ ਪੱਤੇ ਘੋਟ ਕੇ ਵੀ ਨਸ਼ਾ ਤਿਆਰ ਕੀਤਾ ਜਾਂਦਾ ਹੈ।
(e) ਅਫ਼ੀਮ ਤੋਂ ਬਰਾਊਨ ਸ਼ੂਗਰ, ਸਮੈਕ, ਹੈਰੋਇਨ, ਦਰਦ ਨਿਵਾਰਕ ਗੋਲੀਆਂ-ਕੈਪਸੂਲ, ਖਾਂਸੀ ਦੂਰ ਕਰਨ ਵਾਲੀਆਂ, ਭੁੱਕੀ ਅਤੇ ਨਸ਼ੀਲੇ ਟੀਕੇ ਆਦਿ ਨਸ਼ੇ ਤਿਆਰ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਭਾਰਤ ਵਿੱਚ ਰੂੜੀ ਮਾਰਕਾ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਵੀ ਵੱਡੀ ਪੱਧਰ 'ਤੇ ਤਿਆਰ ਕਰਕੇ ਵੇਚੀ ਜਾਂਦੀ ਹੈ।

(੨). ਭਾਰਤ ਵਿਚਲੇ ਮੁੱਖ ਧਰਮਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਮਾਣਤਾ :-

ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਇੱਕ ਇਨਕਲਾਬੀ ਧਰਮ ਵਜੋਂ ਰੱਖੀ ਸੀ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਮਨੁੱਖ ਲਈ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਹੈ। ਪਰੰਤੂ ਜੇਕਰ ਉਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦਾ ਹੈ ਤਾਂ ਉਹ ਸਿੱਖੀ ਤੋਂ ਖਾਰਜ ਸਮਝਿਆ ਜਾਂਦਾ ਹੈ। ਸਿੱਖ ਇਤਿਹਾਸ ਅਨੁਸਾਰ ਸੁਮੇਰ ਪਰਬਤ 'ਤੇ ਸਿੱਧਾਂ ਵੱਲੋਂ, ਬੰਗਾਲ ਵਿੱਚ ਵਾਮ ਪੰਥੀਆਂ ਵੱਲੋਂ ਅਤੇ ਸ਼੍ਰੀ ਲੰਕਾ ਦੇ ਸ਼ਿਵ ਭਗਤ ਰਾਜੇ ਸ਼ਿਵਨਾਭ ਵਲੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਾਬ ਭੇਂਟ ਕੀਤੀ ਗਈ ਪਰ ਗੁਰੂ ਪਿਤਾ ਜੀ ਵਲੋਂ ਸ਼ਰਾਬ ਪੀਣ ਤੋਂ ਇਨਕਾਰ ਕਰਦਿਆਂ ਇਹਨ੍ਹਾਂ ਸਮੇਤ ਸਾਰੇ ਸਿੱਖਾਂ ਨੂੰ ਇਹ ਉਪਦੇਸ਼ ਕੀਤਾ ਗਿਆ ਹੈ ਕਿ-

ਗੁੜੁ ਕਰਿ ਗਿਆਨ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥
ਬਾਬਾ ਮਨੁ ਮਤਵਾਰੋ ਨਾਮੁ ਰਸਿ ਪੀਵੈ ਸਹਜ ਰੰਗ ਰਚਿ ਰਹਿਆ ॥
(ਰਾਗ ਆਸਾ ਮਹਲਾ ੧, ਅੰਗ-੩੬੦)


ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਤੇ ਸਿੱਧਾਂ ਵਲੋਂ ਭੰਗ ਦਾ ਪਿਆਲਾ ਭੇਂਟ ਕਰਨ ਦਾ ਵਰਨਣ ਵੀ ਸਿੱਖ ਇਤਿਹਾਸ ਵਿੱਚ ਮਿਲਦਾ ਹੈ ਜਿਸਨੂੰ ਗੁਰੂ ਪਿਤਾ ਜੀ ਨੇ

ਭਉ ਤੇਰਾ ਭਾਂਗ ਖਲੜੀ ਮੇਰਾ ਚੀਤ॥ ਮੈ ਦੀਵਾਨਾ ਭਇਆ ਅਤੀਤ॥
(ਤਿਲੰਗ ਮਹਲਾ ੧ ਘਰੁ ੨, ਅੰਗ ੭੨੧)


ਕਹਿ ਕੇ ਇਹਨਾਂ ਸਮੇਤ ਸਾਰੇ ਸਿੱਖਾਂ ਨੂੰ ਭੰਗ ਪੀਣ ਤੋਂ ਵਰਜਿਤ ਕੀਤਾ ਹੈ। ਸਾਰੇ ਹੀ ਗੁਰੂ ਸਾਹਿਬਾਨਾਂ ਵਲੋਂ ਸਮੁੱਚੀ ਮਨੁੱਖਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਅਨੇਕਾਂ ਗੁਰਬਾਣੀ ਪ੍ਰਮਾਣ ਅਤੇ ਰਹਿਤਨਾਮਿਆਂ ਦਾ ਵਰਨਣ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ

ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥
(ਰਾਗੁ ਤਿਲੰਗ-ਮ; ੪, ਅੰਗ ੭੨੫)


ਭਾਵ ਜੋ ਲੋਕ ਪਾਨ, ਸੁਪਾਰੀ ਖਾਂਦੇ ਅਤੇ ਬੀੜੀਆਂ, ਸਿਗਰਟਾਂ ਆਦਿ ਪੀਂਦੇ ਹਨ ਉਨ੍ਹਾਂ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ।
ਗੁਰੂ ਅਰਜਨ ਦੇਵ ਜੀ ਸੱਚੇਪਾਤਸ਼ਾਹ ਜੀ ਵੀ ਰਾਗ ਆਸਾ ਵਿੱਚ ਫਰਮਾਉਂਦੇ ਹਨ

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥
(ਰਾਗੁ ਆਸਾ-ਮ; ੫, ਅੰਗ ੩੯੯)


ਭਾਵ ਭੈੜੀ ਮੱਤ ਵਾਲੇ ਮੂਰਖ ਜੋ ਸ਼ਰਾਬ ਪੀਂਦੇ ਹਨ ਉਹ ਵੇਸਵਾ ਦੇ ਯਾਰ ਹੁੰਦੇ ਹਨ ਅਸਲ ਨਸ਼ਾ ਤਾਂ ਉਹੀ ਹੈ ਜੋ ਪ੍ਰਮਾਤਮਾ ਦੇ ਨਾਮ ਨਾਲ ਜੋੜਦਾ ਹੈ।
ਭਗਤ ਰਵਿਦਾਸ ਜੀ ਤਾਂ ਇਥੋਂ ਤੱਕ ਫਰਮਾਉਂਦੇ ਹਨ ਕਿ

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥
(ਰਾਗੁ ਮਲਾਰ - ਭਗਤ ਰਵਿਦਾਸ ਜੀ, ਅੰਗ ੧੨੯੩)


ਭਾਵ ਕਿ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਪੁਰਸ਼ ਕਦੇ ਵੀ ਸ਼ਰਾਬ ਨਹੀਂ ਪੀਂਦੇ ਭਾਵੇਂ ਇਹ ਗੰਗਾ ਦੇ ਪਾਣੀ ਨਾਲ ਹੀ ਕਿਉਂ ਨਾ ਬਣੀ ਹੋਵੇ।
ਭਗਤ ਕਬੀਰ ਜੀ ਤਾਂ ਇਥੋਂ ਤੱਕ ਫਾਮਾਉਂਦੇ ਹਨ ਕਿ ਜੇਹੜੇ ਇਨਸਾਨ ਭੰਗ, ਸ਼ਰਾਬ ਅਤੇ ਹੋਰ ਨਸ਼ੇ ਆਦਿਕ ਕਰਦੇ ਹਨ ਉਨ੍ਹਾਂ ਦੇ ਸਾਰੇ ਧਰਮ, ਕਰਮ ਅਤੇ ਧਾਰਮਿਕ ਯਾਤਰਾਵਾਂ ਵਿਆਰਥ ਹਨ ਅਤੇ ਉਹ ਅੰਤ ਨਰਕਾਂ ਵਿੱਚ ਹੀ ਜਾਂਦੇ ਹਨ। ਆਪ ਜੀ ਦਾ ਫੁਰਮਾਨ ਹੈ

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥
(ਸਲੋਕ ਭਗਤ ਕਬੀਰ ਜੀਉ ਕੇ-ਭਗਤ ਕਬੀਰ ਜੀ, ਅੰਗ ੧੩੭੭)


ਭਾਈ ਗੁਰਦਾਸ ਜੀ ਦੀ ਵਾਰ ੩੯ ਅਨੁਸਾਰ

ਪੋਸਤ ਭੰਗ ਸਰਾਬ ਦਾ ਚਲੈ ਪਿਆਲਾ ਭੁਗਤ ਭੁੰਚਾਇਆ।
ਵਜਨਿ ਬੁਰਗੂ ਸਿੰਙੀਆਂ ਸੰਖ ਨਾਦ ਰਹਰਾਸਿ ਕਰਾਇਆ।
ਆਦਿ ਪੁਰਖੁ ਆਦੇਸੁ ਕਰਿ ਅਲਖੁ ਜਗਾਇਨ ਅਲਖੁ ਲਖਾਇਆ।
ਸਾਧਸੰਗਤਿ ਵਿਣ ਭਰਮਿ ਭੁਲਾਇਆ।


ਭਾਵ ਸਾਧ ਸੰਗਤ ਨੂੰ ਛੱਡ ਕੇ ਜੋ ਪੋਸਤ, ਭੰਗ, ਸ਼ਰਾਬ ਆਦਿਕ ਅਤੇ ਇਹਨ੍ਹਾਂ ਤੋਂ ਤਿਆਰ ਕੀਤੇ ਨਸ਼ੇ ਕਰਦੇ ਹਨ ਉਹ ਸਾਰਾ ਜੀਵਣ ਭਰਮਾਂ ਵਿੱਚ ਪੈ ਕੇ ਤਬਾਹ ਕਰ ਲੈਂਦੇ ਹਨ।
ਦਸ਼ਮੇਸ਼ ਪਿਤਾ ਜੀ ਦੇ ਦਰਬਾਰੀ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ

ਕੁੱਠਾ, ਹੁੱਕਾ, ਚਰਸ, ਤੰਮਾਕੂ, ਗਾਂਜਾ, ਟੋਪੀ, ਤਾੜੀ, ਖਾਕੂ, ਇਨ ਕੀ ਔਰ ਨਾ ਕਬਹੂੰਂ ਦੇਖੈ॥
ਰਹਿਤਵੰਤ ਜੋ ਸਿੰਘ ਬਿਸੇਖੈ॥


ਭਾਵ ਰਹਿਤਵਾਨ ਸਿੰਘ ਉਹੀ ਹੈ ਜੋ ਹੁੱਕਾ, ਚਰਸ, ਤੰਮਾਕੂ, ਗਾਂਜਾ, ਚਿਲਮ, ਸ਼ਰਾਬ, ਅਫ਼ੀਮ ਆਦਿ ਨਸ਼ਿਆਂ ਵੱਲ ਭੁੱਲ ਕੇ ਵੀ ਨਾ ਵੇਖੇ ਭਾਵ ਇਹਨਾਂ ਦਾ ਸੇਵਣ ਕਦੇ ਨਾ ਕਰੇ। ਦਸ਼ਮੇਸ਼ ਪਿਤਾ ਜੀ ਦੇ ੫੨ ਇਲਾਹੀ ਹੁਕਮਾਂ ਅਨੁਸਾਰ ਸਿੱਖ ਕੇਵਲ ਪ੍ਰਸ਼ਾਦੇ ਦਾ ਹੀ ਅਮਲ ਕਰੇ।
ਇਸਲਾਮ ਧਰਮ ਵਿੱਚ ਸ਼ਰਾਬ ਵਰਜਿਤ ਹੈ ਪਰ ਇਸਲਾਮੀ ਸ਼ਰ੍ਹਾਂ ਅਨੁਸਾਰ ਚੱਲਣ ਵਾਲਿਆਂ ਲਈ ਸਵਰਗ ਵਿੱਚ ਅੰਗੂਰਾਂ ਅਤੇ ਹੋਰ ਕਈ ਤਰ੍ਹਾਂ ਦੀ ਸ਼ਰਾਬ ਮਿਲਣ ਦਾ ਵਰਨਣ ਹੈ।

ਇਸਾਈ ਧਰਮ ਵਿੱਚ ਜਿਆਦਾ ਸ਼ਰਾਬ ਪੀਣ ਦੀ ਮਨਾਹੀ ਹੈ ਅਤੇ ਇਹਨ੍ਹਾਂ ਵਿੱਚ ਪਵਿੱਤਰ ਸ਼ਰਾਬ (sacred wine) ਦਾ ਵਰਨਣ ਮਿਲਦਾ ਹੈ।

ਹਿੰਦੂ ਧਰਮ ਦੀਆਂ ਪੰਜ ਮੁੱਖ ਸੰਪਰਦਾਵਾਂ ਵੈਸ਼ਨਵ ਮੱਤ, ਸ਼ੈਵ ਮੱਤ, ਸਾਕਤ ਮੱਤ, ਸਮਾਤਰ ਮੱਤ ਅਤੇ ਵੈਦਿਕ ਮੱਤ ਹਨ। ਇਸ ਧਰਮ ਦੀਆਂ ਪੁਰਾਣਿਕ ਕਥਾਵਾਂ ਅਨੁਸਾਰ ਦੇਵਤਿਆਂ ਅਤੇ ਦੈਂਤਾਂ ਵਲੋਂ ਮਿਲ ਕੇ ਖੀਰ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ ਗਏ ਸਨ ਜਿੰਨ੍ਹਾਂ ਵਿਚੋਂ ਸ਼ਰਾਬ ਇੱਕ ਸੀ ਅਤੇ ਇਹ ਦੈਂਤਾਂ ਨੂੰ ਦਿੱਤੀ ਗਈ ਸੀ। ਪਰ ਫਿਰ ਵੀ ਹਿੰਦੂ ਮੱਤ ਦੀਆਂ ਸੰਤ ਮੰਡਲੀਆਂ ਸੰਭੂ, ਚੰਡ, ਪਿੰਗਲ, ਜੋਗੀ, ਬੈਰਾਗੀ ਤੇ ਭੈਰਵੀ ਆਦਿ ਸ਼ਰਾਬ ਦੀ ਰੱਜ ਕੇ ਵਰਤੋਂ ਕਰਦੇ ਹਨ। ਸਾਵਣ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਪੈਰੋਕਾਰ ਕਾਵੜੀਏ ਜੋ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਾਵੜ ਯਾਤਰਾ ਕਰਦੇ ਹਨ ਹਰ ਪ੍ਰਕਾਰ ਦੇ ਨਸ਼ੇ ਜਿਵੇਂ ਭੰਗ, ਸ਼ਰਾਬ, ਚਰਸ, ਗਾਂਜਾ ਆਦਿ ਦੀ ਭਰਪੂਰ ਵਰਤੋਂ ਕਰਕੇ ਹੁੱਲੜਬਾਜੀ ਕਰਦੇ ਹਨ ਜਿਸ ਕਰਕੇ ਭਾਰਤੀ ਸੁਪਰੀਮ ਕੋਰਟ ਨੂੰ ਇਹਨ੍ਹਾਂ ਕਾਵੜੀਆਂ ਵਿਰੁੱਧ ਐਕਸ਼ਨ ਲੈਣ ਲਈ ਕਹਿਣਾ ਪਿਆ ਹੈ। ਹਿੰਦੂ ਪੁਰਾਣਿਕ ਕਥਾਵਾਂ ਅਨੁਸਾਰ ਹੀ ਖੀਰ ਸਮੁੰਦਰ ਨੂੰ ਰਿੜਕਣ ਸਮੇਂ ਹੀ ਵਿਚੋਂ ਇੱਕ ਬੂੰਦ ਮਦਰ ਪਹਾੜ 'ਤੇ ਡਿੱਗੀ ਸੀ ਜਿਸ ਤੋਂ ਭੰਗ ਦਾ ਬੂਟਾ ਪੈਦਾ ਹੋਇਆ ਇਸ ਬੂਟੇ ਦਾ ਰਸ ਦੇਵਤਿਆਂ ਨੂੰ ਬਹੁਤ ਪਸੰਦ ਆਇਆ ਬਾਅਦ ਵਿੱਚ ਭਗਵਾਨ ਸ਼ਿਵ ਜੀ ਇਸ ਬੂਟੇ ਨੂੰ ਹਿਮਾਲਿਯਾ 'ਤੇ ਲੈ ਆਏ ਅਤੇ ਇਸਦਾ ਸੇਵਨ ਕਰਕੇ ਧਿਆਨ ਕੇਂਦਰਿਤ ਕਰਨ ਲੱਗੇ। ਇਹੋ ਕਾਰਨ ਹੈ ਕਿ ਸੈਵ ਮੱਤ ਦੀਆਂ ਸਾਧੂ ਸ਼ਾਖਾਵਾਂ ਜਿਵੇਂ ਨਾਥ, ਅਘੌਰੀ, ਅਵਦੂਤ, ਬਾਬਾ, ਔਘੜ, ਜੋਗੀ ਅਤੇ ਸਾਧੂਆਂ ਵਿੱਚ ਭੰਗ ਅਤੇ ਇਸਤੋਂ ਬਣੇ ਪਦਾਰਥ ਗਾਂਜਾ, ਚਰਸ, ਹਸ਼ੀਸ਼ ਦੀ ਵਰਤੋਂ ਰੱਜ ਕੇ ਕੀਤੀ ਜਾਂਦੀ ਹੈ। ਹਿੰਦੂ ਤਿਉਹਾਰ ਸ਼ਿਵਰਾਤਰੀ, ਨਰਾਤਿਆਂ ਤੇ ਹੋਲੀ ਵਿੱਚ ਭੰਗ ਅਤੇ ਇਸਤੋਂ ਬਣੇ ਨਸ਼ੀਲੇ ਪਦਾਰਥਾਂ ਨੂੰ ਸ਼ਿਵ ਮੂਰਤੀ ਅੱਗੇ ਭੇਟ ਕਰਕੇ ਸ਼ਿਵ ਪ੍ਰਸ਼ਾਦਿ ਵਜੋਂ ਵਰਤਾਇਆ ਜਾਂਦਾ ਹੈ। ਪ੍ਰਾਪਤ ਸੂਚਨਾ ਅਨੁਸਾਰ ਭਾਰਤ ਦੇ ਪ੍ਰਸਿੱਧ ਸ਼ਹਿਰ ਕਾਸ਼ੀ ਦੇ ਮੰਦਿਰ ਵਿਸ਼ਵਨਾਥ ਵਿਖੇ ਰੌਜਾਨਾ ਭੰਗ ਦਾ ਭੋਗ ਲਗਾਇਆ ਜਾਂਦਾ ਹੈ। ਉੱਜੈਨ ਦੇ ਪ੍ਰਸਿੱਧ ਮੰਦਿਰ ਕਾਲ ਭੈਰਵ, ਲਖਨਊ ਦੇ ਖਬੀਸ ਬਾਬਾ ਮੰਦਿਰ, ਚੇਨਈ ਦੇ ਪ੍ਰਸਿੰਨੀ ਕਡਾਵੂ ਮੱਧਪੁਰਾ ਅਤੇ ਹੋਰ ਕਈ ਮੰਦਿਰਾਂ ਵਿੱਚ ਸ਼ਰਾਬ ਚੜਾਈ ਜਾਂਦੀ ਹੈ।

ਕੁੱਲ ਮਿਲਾ ਕੇ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ ਜਿਸ ਵਿੱਚ ਹਰੇਕ ਪ੍ਰਕਾਰ ਦੇ ਨਸ਼ੇ ਦੀ ਮਨਾਹੀ ਹੈ ਪਰ ਬਾਕੀ ਧਰਮਾਂ ਵਿੱਚ ਕਿਸੇ ਨਾ ਕਿਸੇ ਨਸ਼ੇ ਨੂੰ ਧਾਰਮਿਕ ਮਾਨਤਾ ਹਾਸਲ ਹੈ।
(੩). ਤੰਬਾਕੂ ਅਤੇ ਇਸਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਭਾਰਤ ਵਿੱਚ ਵਿਕਰੀ: -

ਹਿੰਦੂ ਪੁਰਾਣਿਕ ਕਥਾਵਾਂ ਅਨੁਸਾਰ ਤੰਬਾਕੂ ਕਾਮਧੇਨੂੰ ਗਊ ਦੇ ਖੂਨ ਤੋਂ ਪੈਦਾ ਹੋਇਆ ਹੈ ਅਤੇ ਇਸਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ ਹੈ। ਪਰ ਅੱਜ ਤੰਬਾਕੂ ਦੀ ਖੇਤੀ ਸਭ ਤੋਂ ਵੱਧ ਹਿੰਦੂਆਂ ਵਲੋਂ ਹੀ ਕੀਤੀ ਜਾ ਰਹੀ ਹੈ ਅਤੇ ਤੰਬਾਕੂ ਤੋਂ ਬਣੇ ਹੋਰ ਪਦਾਰਥ ਬਨਾਉਣ ਦੀਆਂ ਫੈਕਟਰੀਆਂ ਵੀ ਸਭ ਤੋਂ ਵੱਧ ਹਿੰਦੂਆਂ ਦੀਆਂ ਹੀ ਹਨ। ਇਹਨ੍ਹਾਂ ਦੀ ਵਰਤੋਂ ਵੀ ਸਭ ਤੋਂ ਵੱਧ ਭਾਰਤ ਵਿੱਚ ਹਿੰਦੂਆਂ ਵਲੋਂ ਹੀ ਕੀਤੀ ਜਾ ਰਹੀ ਹੈ।

ਭਾਰਤ ਵਿਚਲੇ ਰਾਜ ਆਂਧਰਾ ਪ੍ਰਦੇਸ਼ ਤੰਬਾਕੂ ਉਤਪਾਦਨ ਵਿੱਚ ਮੋਹਰੀ ਹੈ। ਇਥੇ ਗੰਟੂਰ, ਕ੍ਰਿਸ਼ਣਾ, ਪੂਰਬੀ ਗੋਦਾਵਰੀ ਤੇ ਪੱਛਮੀ ਗੋਦਾਵਰੀ ਵਿੱਚ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਹੈ। ਗੁਜਰਾਤ ਦੂਜੇ ਨੰਬਰ 'ਤੇ ਖੜਾ ਹੈ ਤੇ ਵਦੋਦਰਾ ਵਿੱਚ ਤੰਬਾਕੂ ਦੀ ਖੇਤੀ ਕਰਦਾ ਹੈ।
ਭਾਰਤ ਤੰਬਾਕੂ ਦੀ ਖੇਤੀ ਵਿੱਚ ਤੀਸਰੇ ਨੰਬਰ 'ਤੇ ਹੈ। ਇੱਥੇ ਬੇਲਗਾਮ , ਮੈਸੂਰ , ਕੋਲਾਰ ਤੇ ਮੰਡਿਆ ਵਿੱਚ ਤੰਬਾਕੂ ਪੈਦਾ ਕੀਤਾ ਜਾਂਦਾ ਹੈ। ਤਾਮਿਲਨਾਢੂ ਵਿੱਚ ਥਾਂਚਬੂਰ, ਮਦੁਰੈ, ਤ੍ਰਿਚਣਾਪਲੀ, ਕੰਬਟੂਰ ਆਦਿ ਵਿੱਚ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿੱਚ ਵੀ ਤੰਬਾਕੂ ਦੀ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ।

ਤੰਬਾਕੂ ਤੋਂ ਸਿਗਰਟ, ਬੀੜੀ, ਸ਼ਿਗਾਰ, ਖੈਨੀ, ਗੁਟਖਾ, ਪਾਨ ਮਸਾਲਾ ਆਦਿ ਨਸ਼ੀਲੇ ਪਦਾਰਥ ਬਣਾਏ ਜਾਂਦੇ ਹਨ। ਭਾਰਤ ਦੀ ਕੁੱਲ ਵਾਹੀਯੋਗ ਜਮੀਨ ਵਿਚੋਂ ਇੱਕ ਚੌਥਾਈ 'ਤੇ ਤੰਬਾਕੂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਤਕਰੀਬਨ ਸਾਢੇ ਪੰਜ ਕਰੋੜ ਲੋਕ ਇਸ ਧੰਦੇ ਨਾਲ ਜੁੜੇ ਹੋਏ ਹਨ। ਦੇਸ਼ ਦੀ ਇਹੋ ਇੱਕ ਫਸਲ ਹੈ ਜੋ ਨਕਦ ਖ੍ਰੀਦੀ ਤੇ ਵੇਚੀ ਜਾਂਦੀ ਹੈ। ਇਸ ਕਰਕੇ ਤੰਬਾਕੂ ਦੀ ਫਸਲ ਨੂੰ ਸੋਨਾ ਪੱਤੀ ਵੀ ਕਿਹਾ ਜਾਂਦਾ ਹੈ। ਭਾਰਤੀ ਤੰਬਾਕੂ ਦੀ ਅਮਰੀਕਾ, ਰੂਸ, ਫਰਾਂਸ, ਅਫਰੀਕਾ, ਬ੍ਰੀਟੇਨ, ਸਿੰਘਾਪੁਰ, ਬੈਲਜ਼ੀਅਮ, ਹਾਂਗਕਾਂਗ, ਚੀਨ, ਨੀਦਰਲੈਂਡ ਅਤੇ ਹੋਰ ਦੇਸ਼ਾਂ ਵਿੱਚ ਸਪਲਾਈ ਵੀ ਕੀਤੀ ਜਾਂਦੀ ਹੈ।

ਭਾਵੇਂ ਭਾਰਤ ੨੦੦੩ ਵਿੱਚ ਯੂਨਾਇਟਿਡ ਨੇਸ਼ਨ ਆਰਗੇਨਾਈਜੇਸ਼ਨ UNO) ਅਧੀਨ ਹੋਏ ਤੰਬਾਕੂ ਕੰਟਰੋਲ ਸੰਮੇਲਨ (ਫਰੇਮ ਵਰਕ ਕਨਵੈਂਨਸ਼ਨ ਆਨ ਟੋਬੈਕੋ ਕੰਟਰੋਲ) ਵਿੱਚ ਘੋਸ਼ਣਾ ਪੱਤਰ 'ਤੇ ਦਸਤਖ਼ਤ ਕਰਕੇ ਇਹ ਇਕਰਾਰਨਾਮਾ ਕਰ ਚੁੱਕਾ ਹੈ ਕਿ ਉਹ ਆਉਣ ਵਾਲੇ ਅਗਲੇ ਦਸ ਸਾਲਾਂ ਭਾਵ ੨੦੧੩ ਤੱਕ ਤੰਬਾਕੂ ਪੈਦਾਵਾਰ ਵਿੱਚ ਪੰਜਾਹ ਫੀਸਦੀ ਦੀ ਕਟੌਤੀ ਕਰੇਗਾ ਪਰ ਇਹ ਪੈਦਾਵਾਰ ੫੦ ਪ੍ਰਤੀਸ਼ਤ ਕਟੌਤੀ ਦੀ ਬਜਾਏ ਪਹਿਲਾਂ ਨਾਲੋਂ ਦੋਗੁਣੀ ਹੋ ਗਈ ਹੈ। ਭਾਰਤ ਦੇ ਸਰਕਾਰੀ ਵਿਭਾਗ ਤੰਬਾਕੂ ਕੰਟਰੋਲ ਬੋਰਡ ਅਨੁਸਾਰ ੨੦੦੭ - ੨੦੦੮ ਵਿੱਚ ਤੰਬਾਕੂ ਦੀ ਪੈਦਾਵਾਰ ੨੫ ਕਰੋੜ ੨੦ ਲੱਖ ਕਿਲ੍ਹੋਗ੍ਰਾਮ ਸੀ ਜੋ ੨੦੦੮ - ੨੦੦੯ ਵਿੱਚ ੩੨ ਕਰੋੜ ੪੮ ਲੱਖ ਕਿਲ੍ਹੋਗ੍ਰਾਮ ਹੋ ਗਈ ਤੇ ੨੦੧੬ - ੨੦੧੭ ਵਿੱਚ ਇਹ ਤੰਬਾਕੂ ਪੈਦਾਵਾਰ ੫੨ ਕਰੋੜ ੨੮ ਲੱਖ ਕਿਲ੍ਹੋਗ੍ਰਾਮ ਤੱਕ ਪਹੁੰਚ ਗਈ।

ਭਾਰਤ ਦੇ ਸਾਰੇ ਰਾਜਾਂ ਵਿੱਚ ਤਕਰੀਬਨ ੧੪ ਕਰੋੜ ਲੋਕ ਸਿਗਰਟ, ੧੦ ਕਰੋੜ ਬੀੜੀ ਅਤੇ ਤਕਰੀਬਨ ੪੮ ਕਰੋੜ ਲੋਕ ਖੇਨੀ, ਗੁਟਖਾ , ਪਾਨ-ਮਸਾਲਾ ਅਤੇ ਹੁੱਕਾ ਪੀਂਦੇ ਹਨ। ਜਿੰਨ੍ਹਾਂ ਵਿਚੋਂ ੧੫ ਪ੍ਰਤੀਸ਼ਤ ਔਰਤਾਂ ਹਨ। ਪੰਜਾਬ ਵਿੱਚ ਤਕਰੀਬਨ ੧੬ ਲੱਖ ਲੋਕ ਤੰਬਾਕੂ ਤੇ ਇਸਤੋਂ ਬਣੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਜਦਕਿ ਗੁਰਾਂ 'ਦੇ ਨਾਂ 'ਤੇ ਜਿਊਣ ਵਾਲੇ ਪੰਜਾਬ ਦੇ ਲੋਕਾਂ ਨੂੰ ਗੁਰੂ ਸਾਹਿਬ ਜੀ ਦਾ ਸਪਸ਼ਟ ਉਪਦੇਸ਼ ਹੈ ਕਿ - ਜਗਤ ਜੂਠ ਤੰਮਾਕੂ ਨਾ ਸੇਵ।

ਭਾਰਤ ਵਿੱਚ ਤੰਬਾਕੂ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਗਲੇ, ਮੂੰਂਹ ਤੇ ਫੇਫੜਿਆਂ ਦੇ ਕੈਂਸਰ, ਟੀ.ਬੀ ਅਤੇ ਦਿਲ ਦੇ ਰੋਗਾਂ ਨਾਲ ਹਰ ਸਾਲ ਤਕਰੀਬਨ ੧੬ ਲੱਖ ਲੋਕ ਮੌਤ ਦੇ ਮੂੰਂਹ ਵਿੱਚ ਚਲੇ ਜਾਂਦੇ ਹਨ। ਭਾਰਤ ਦੇ ਇੱਕ ਮਸ਼ਹੂਰ ਸਿਆਸਤਦਾਨ ਤੇ ਸਾਂਸਦ ਸ਼ਰਦ ਯਾਦਵ ਨੂੰ ਇਸੇ ਤੰਬਾਕੂ ਤੋਂ ਬਣੇ ਨਸ਼ੇ ਨੂੰ ਖਾਣ ਨਾਲ ਮੂੰਂਹ ਦਾ ਕੈਂਸਰ ਹੋ ਗਿਆ ਸੀ।

ਭਾਵੇਂ ਭਾਰਤ ਸਰਕਾਰ ਦੇ ਤੰਬਾਕੂ ਕੰਟਰੋਲ ਬੋਰਡ ਵਲੋਂ ਬਣਾਏ ਕਾਨੂੰਨ ਅਨੁਸਾਰ ਤੰਬਾਕੂ ਤੋਂ ਬਣੇ ਪਦਾਰਥ ਬੀੜੀ, ਸਿਗਰਟ ਦੀਆਂ ਡੱਬੀਆਂ ਅਤੇ ਗੁਟਖਾ, ਖੈਨੀ, ਪਾਨ-ਮਸਾਲਿਆਂ ਦੇ ਪੈਕਟ ਦੇ ੬੦ ਪ੍ਰਤੀਸ਼ਤ ਹਿੱਸੇ 'ਤੇ ਮੂੰਂਹ, ਗਲੇ, ਫੇਫੜਿਆਂ ਦੇ ਕੈਂਸਰ ਵਾਲੀਆਂ ਫੋਟੋਆਂ ਅਤੇ ੧੫ ਪ੍ਰਤੀਸ਼ਤ ਹਿੱਸੇ 'ਤੇ ਚੇਤਾਵਨੀ ਲਿਖਣੀ ਜਰੂਰੀ ਹੁੰਦੀ ਹੈ ਪਰ ਫਿਰ ਵੀ ਤੰਬਾਕੂ ਤੋਂ ਨਸ਼ੀਲੇ ਪਦਾਰਥ ਬਨਾਉਣ ਵਾਲੀਆਂ ਕੰਪਨੀਆਂ ਅਰਬਾਂ-ਖਰਬਾਂ ਰੁਪਏ ਖਰਚ ਕਰਕੇ ਫਿਲਮੀ ਹੀਰੋਆਂ ਅਤੇ ਹੋਰ ਮਸ਼ਹੂਰ ਲੋਕਾਂ ਤੋਂ ਇਹਨ੍ਹਾਂ ਨਸ਼ੀਲੇ ਪਦਾਰਥਾਂ ਲਈ ਮਸ਼ਹੂਰੀ ਕਰਵਾਉਂਦੀਆਂ ਹਨ।

ਭਾਰਤ ਦੀਆਂ ਨਿੱਜੀ ਜਾਗਰੂਕ ਸਿਹਤ ਸੰਭਾਲ ਸੰਸਥਾਵਾਂ ਟਾਟਾ ਮੈਮੋਰੀਅਲ ਕੇਂਦਰ ਅਤੇ ਅਡਵਾਂਸ ਸੈਂਟਰ ਫਾਰ ਟ੍ਰੀਟਮੈਂਟ ਐਜੁਕੇਸ਼ਨ ਐਂਡ ਰਿਸਰਚ ਆਦਿ ਲਗਾਤਾਰ ਪ੍ਰਚਾਰ ਕਰ ਰਹੀਆਂ ਹਨ ਕਿ ਤੰਬਾਕੂ ਨਾਲ ਭਾਰਤ ਵਿੱਚ ਕੈਂਸਰ ਨਾਲ ਮੌਤਾਂ ਦੀ ਦਰ ਦਿਨ-ਬ-ਦਿਨ ਵਧ ਰਹੀ ਹੈ। ਪਰ ਭਾਜਪਾ ਦੇ ਸਾਂਸਦ ਦਲੀਪ ਗਾਂਧੀ ਨੇ ਪਿੱਛੇ ਜਿਹੇ ਬਿਆਨ ਦਿੱਤਾ ਸੀ ਕਿ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬਧੀ ਕੋਈ ਵੀ ਸਰਵੇ ਨਹੀਂ ਹੋਇਆ ਸਗੋਂ ਇਕ ਹੋਰ ਆਸਾਮ ਦੇ ਭਾਜਪਾ ਸਾਂਸਦ ਨੇ ਕਿਹਾ ਸੀ ਕਿ ਤੰਬਾਕੂ ਪੀਣ ਵਾਲੇ ਲੰਬੀ ਉਮਰ ਭੋਗਦੇ ਹਨ। ਇਸ ਸਬੰਧੀ ਉਨ੍ਹਾਂ ਤੰਬਾਕੂ ਪਦਾਰਥ ਲੈਣ ਵਾਲੇ ੨ ਨਿੱਜੀ ਜਾਣਕਾਰ ਆਦਮੀਆਂ ਦੀ ਉਦਾਹਰਣ ਦਿੱਤੀ ਸੀ ਕਿ ਇੱਕ ੮੬ ਸਾਲ ਦੀ ਉਮਰ ਭੋਗ ਕੇ ਮਰਿਆ ਹੈ ਅਤੇ ਦੂਜਾ ਜਿਉਂਦਾ ਹੈ ਜੋ ਰੋਜ ੬੦ ਸਿਗਰਟਾਂ ਅਤੇ ਇੱਕ ਇੱਕ ਸ਼ਰਾਬ ਦੀ ਬੋਤਲ ਪੀਂਦੇ ਸਨ।

ਭਾਰਤ ਵਿੱਚ ਰੋਜ਼ਾਨਾ ੩੫ ਕਰੋੜ ਦੇ ਕਰੀਬ ਨਸ਼ੀਲੇ ਪੈਕਟ ਤੰਬਾਕੂ ਤੋਂ ਸਿਗਰਟ, ਬੀੜੀ, ਖੈਨੀ, ਪਾਨ-ਮਸਾਲਾ ਆਦਿ ਦੇ ਤਿਆਰ ਹੁੰਦੇ ਹਨ। ਇਹਨਾਂ ਨੂੰ ਤਿਆਰ ਕਰਨ ਵਾਲੀਆਂ ਫੈਕਟਰੀ ਮਾਲਕਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਬੀੜੀ ਕਿੰਗ ਵਜੋਂ ਮਸਹੂਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੰਪਨੀ ਸੀ.ਜੇ ਗਰੁੱਪ ਹਰ ਸਾਲ ੧ ਹਜ਼ਾਰ ਕਰੋੜ ਦਾ ਵਪਾਰ ਕਰਦੀ ਹੈ। ਭਾਜਪਾ ਨੇਤਾ ਸੈਲਿੰਦਰ ਜੈਨ ਢੋਲਕ ਛਾਪ ਬੀੜੀ ਕੰਪਨੀ ਦੇ ਮਾਲਕ ਹਨ, ਹਰਿਵੰਸ਼ ਰਾਠੌਰ ਅਤੇ ਐਸ.ਸੀ ਗੁਪਤਾ ਵੀ ਭਾਜਪਾ ਨੇਤਾ ਅਤੇ ਬੀੜੀ ਦੇ ਵਿਉਪਾਰੀ ਹਨ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਸਾਂਸਦ ਵਿੱਚ ਜਦੋਂ ਵੀ ਤੰਬਾਕੂ ਤੋਂ ਬਣੇ ਨਸ਼ੀਲੇ ਪਦਾਰਥਾਂ 'ਤੇ ਟੈਕਸ ਵਧਾਉਣ ਦੀ ਗੱਲ ਚੱਲਦੀ ਹੈ ਤਾਂ ਤੰਬਾਕੂ ਮਾਫੀਆ ਸਾਂਸਦ ਇਹ ਕਹਿ ਕੇ ਵਿਰੋਧ ਕਰਦੇ ਹਨ ਕਿ ਇਹ ਮੰਗ ਗਰੀਬ ਵਿਰੋਧੀ ਹੈ ਕਿਉਂਕਿ ਤੰਬਾਕੂ ਤੋਂ ਬਨੰ੍ਹਣ ਵਾਲੇ ਨਸ਼ੀਲੇ ਪਦਾਰਥਾਂ ਦਾ ਸੇਵਣ ਗਰੀਬ ਲੋਕ ਕਰਦੇ ਹਨ। ਅਤੇ ਇਹਨ੍ਹਾਂ ਨੂੰ ਬਨਾਉਣ ਵਾਲੇ ਧੰਦੇ ਨਾਲ ਵੀ ਗਰੀਬ ਲੋਕ ਹੀ ਜੁੜੇ ਹੋਏ ਹਨ। ਭਾਵੇਂ ਭਾਰਤ ਸਰਕਾਰ ਨੇ ਤੰਬਾਕੂ ਉਤਾਪਾਦਨਾਂ ਤੋਂ ੨੦੧੭ - ੨੦੧੮ ਦੌਰਾਣ ਪ੍ਰਾਪਤ ਕੀਤੇ ਟੈਕਸ ਬਾਰੇ ਸਰਕਾਰੀ ਅੰਕੜੇ ਜਾਰੀ ਨਹੀਂ ਕੀਤੇ ਪਰ ਕਥਿਤ ਤੌਰ 'ਤੇ ਭਾਰਤ ਸਰਕਾਰ ਕਈ ਹਜ਼ਾਰ ਕਰੋੜ ਰੁਪਏ ਦੀ ਕਮਾਈ ਤੰਬਾਕੂ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਰਾਂਹੀ ਕਰਦੀ ਹੈ। ਅਤੇ ਰਾਜ ਸਰਕਾਰਾਂ ਵੀ ਇਹਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਹਜ਼ਾਰਾਂ ਕਰੋੜ ਦੀ ਕਮਾਈ ਕਰਦੇ ਹਨ।

ਭਾਵੇਂ ਪੰਜਾਬ ਦੇ ੧੬ ਲੱਖ ਲੋਕ ਤੰਬਾਕੂ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ ਜਿੰਨ੍ਹਾਂ ਵਿਚੋਂ ਬਹੁ ਸੰਖਿਆ ਗੈਰ ਸਿੱਖਾਂ ਦੀ ਹੈ ਪਰ ਜੋ ਸਿੱਖ ਨਾਮ ਵਾਲੇ ਤੰਬਾਕੂ, ਖੈਨੀ, ਪਾਨ-ਮਸਾਲਿਆਂ ਦੀ ਵਰਤੋਂ ਕਰਦੇ ਵੀ ਹਨ ਤਾਂ ਇਹ ਵੀ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਯੂ.ਪੀ, ਬਿਹਾਰ ਦੇ ਭਈਆਂ ਅਤੇ ਸਰਕਾਰ ਦੀ ਹੀ ਦੇਣ ਹੈ। ਅੱਜ ਭਾਰਤ ਦੇ ਕਰੋੜਾਂ ਲੋਕ ਤੰਬਾਕੂ ਨਾਲ ਸਬੰਧਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਕਰਕੇ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਪੰਜਾਬ ਨਾਲੋਂ ਕਈ ਹਜ਼ਾਰ ਗੁਣਾ ਵੱਧ ਭਾਰਤ ਦੇ ਹੋਰ ਰਾਜਾਂ ਦੇ ਲੋਕ ਤੰਬਾਕੂ ਵਰਗੇ ਨਸ਼ੀਲੇ ਪਦਾਰਥਾਂ ਨਾਲ ਨਸ਼ੇੜੀ ਹਨ ਪਰ ਕਦੇ ਵੀ ਭਾਰਤੀ ਮੀਡੀਆ ਨੇ ਉਹਨ੍ਹਾਂ ਰਾਜਾਂ ਨੂੰ ਨਸ਼ੇੜੀ ਨਹੀਂ ਕਿਹਾ ਕੇਵਲ ਪੰਜਾਬ ਨੂੰ ਹੀ ਨਸ਼ੇੜੀ ਪੰਜਾਬ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤ ਦੇ ਲੋਕ ਇਹਨ੍ਹਾਂ ਨਸ਼ਿਆਂ ਕਾਰਨ ਬਿਮਾਰੀਆਂ ਤੋਂ ਪੀੜ੍ਹਤ ਹਨ ਪਰ ਦੇਸ਼ ਦੇ ਸਿਆਸਤਦਾਨ, ਸਰਕਾਰਾਂ ਅਤੇ ਵਿਉਪਾਰੀ ਤੰਬਾਕੂ ਦੇ ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਮਾਲਾ ਮਾਲ ਹੋ ਰਹੇ ਹਨ।


(੪). ਸ਼ਰਾਬ ( ਦੇਸੀ/ਅੰਗਰੇਜ਼ੀ/ਬੀਅਰ) :-

ਸ਼ਰਾਬ ਕੇਵਲ ਭਾਰਤੀ ਰਾਜਾਂ ਦੀ ਆਮਦਨ ਦਾ ਹੀ ਮੁੱਖ ਸਰੌਤ ਨਹੀਂ ਹੈ ਸਗੋਂ ਭਾਰਤੀ ਸਿਆਸਤਦਾਨਾਂ ਦੀ ਆਮਦਨ ਦਾ ਵੀ ਇੱਕ ਮੁੱਖ ਸਾਧਨ ਹੈ। ਭਾਰਤ ਵਿੱਚ ਸ਼ਰਾਬ ਫੈਕਟਰੀਆਂ ਦੇ ਮਾਲਕ ਅਤੇ ਠੇਕੇਦਾਰ ਵੀ ਸਭ ਤੋਂ ਵੱਧ ਹਿੰਦੂ ਹੀ ਹਨ ਅਤੇ ਪੰਜਾਬ ਵਿੱਚ ਇਹ ਧੰਦਾ ਅਖੌਤੀ ਸਿੱਖ ਨੇਤਾਵਾਂ ਵਲੋਂ ਵੀ ਕੀਤਾ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਹਿੰਦੂਆਂ ਦੀ ਸੰਸਕਾਰੀ ਪਾਰਟੀ ਤੇ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਵਜੋਂ ਪ੍ਰਸਿੱਧ ਹਨ ਪਰ ਅਫਸੋਸ ਇਹਨ੍ਹਾਂ ਦੋਹਾਂ ਪਾਰਟੀਆਂ ਦੇ ਨੇਤਾ ਵੀ ਸ਼ਰਾਬ ਦੇ ਵੱਡੇ ਵਿਉਪਾਰੀ ਹਨ।
ਉਂਝ ਦੇਖਿਆ ਜਾਵੇ ਤਾਂ ਸ਼ਰਾਬ ਵਿਉਪਾਰ ਦੇ ਹਮਾਮ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੇਤਾ ਨੰਗੇ ਹਨ ਅਤੇ ਹਰੇਕ ਭਾਰਤੀ ਸਿਆਸੀ ਪਾਰਟੀ ਦੇ ਨੇਤਾ ਸ਼ਰਾਬ ਦਾ ਵਿਉਪਾਰ ਕਰਦੇ ਹਨ। ਭਾਰਤ ਵਿੱਚ ੩੮੦ ਦੇ ਕਰੀਬ ਕਾਨੂੰਨੀ ਸ਼ਰਾਬ ਫੈਕਟਰੀਆਂ ਸਿਆਸੀ ਨੇਤਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਹਨ। ਜਿੰਨ੍ਹਾਂ ਵਿਚੋਂ ਪੰਜਾਬ ਵਿੱਚ ੧੬ ਹਨ।

ਇਨ੍ਹਾਂ ਸ਼ਰਾਬ ਫੈਕਟਰੀਆਂ ਵਿੱਚ ਹਜ਼ਾਰਾਂ ਕਰੋੜ ਲੀਟਰ ਸ਼ਰਾਬ ਹਰ ਸਾਲ ਤਿਆਰ ਕੀਤੀ ਜਾਂਦੀ ਹੈ। ਇੱਕ ਲੀਟਰ ਸ਼ਰਾਬ ਤਿਆਰ ਕਰਨ ਲਈ ਤਕਰੀਬਨ ੨੭੫ ਲੀਟਰ ਪਾਣੀ ਦੀ ਜਰੂਰਤ ਪੈਂਦੀ ਹੈ। ਇਹੋ ਕਾਰਨ ਹੈ ਕਿ ਸ਼ਰਾਬ ਦੀਆਂ ਫੈਕਟਰੀਆਂ ਹਮੇਸ਼ਾ ਨਦੀਆਂ, ਦਰਿਆਵਾਂ ਨੇੜੇ ਹੀ ਲਗਾਈਆਂ ਜਾਂਦੀਆਂ ਹਨ ਤੇ ਸ਼ਰਾਬ ਬਣਾ ਕੇ ਬਚੀ ਗੰਦਗੀ ਅਤੇ ਗੰਦਾ ਪਾਣੀ ਇਹਨ੍ਹਾਂ ਨਦੀਆਂ ਦਰਿਆਂਵਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਸਮੇਤ ਭਾਰਤ ਦੇ ਸਾਰੇ ਪਾਣੀ ਦੇ ਸੌਮੇ ਪ੍ਰਦੂਸ਼ਿਤ ਹੋ ਰਹੇ ਹਨ। ਇਹਨ੍ਹਾਂ ਪਾਣੀਆਂ ਨਾਲ ਸਿੰਝੀ ਜਾ ਰਹੀ ਧਰਤੀ ਵੀ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਇਨ੍ਹਾਂ ਪਾਣੀਆਂ ਸਹਾਰੇ ਜੀਵਣ ਬਤੀਤ ਕਰਨ ਵਾਲੇ ਆਮ ਲੋਕ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਪਿਛਲੇ ਦਿਨੀਂ ਪੰਜਾਬ ਦੇ ਕਸਬੇ ਕੀੜੀ ਅਫ਼ਗਾਨਾ ਦੀ ਸ਼ਰਾਬ ਫੈਕਟਰੀ ਜੋ ਪ੍ਰਸਿੱਧ ਸਿਆਸਤਦਾਨ ਸਰਨਾ ਭਰਾਵਾਂ ਦੇ ਰਿਸ਼ਤੇਦਾਰ ਦੀ ਹੈ, ਇਸ ਸ਼ਰਾਬ ਫੈਕਟਰੀ ਨੇ ਸਾਰੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰ ਦਿੱਤਾ। ਜਿਸ ਕਾਰਨ ਪਾਣੀ ਵਿੱਚ ਰਹਿਣ ਵਾਲੇ ਲੱਖਾਂ ਜੀਵ ਜੰਤੂ ਮਾਰੇ ਗਏ। ਇਨ੍ਹਾਂ ਸ਼ਰਾਬ ਫੈਕਟਰੀਆਂ ਵਿੱਚ ਦੇਸੀ ਸ਼ਰਾਬ, ਵਿਸਕੀ ਤੇ ਬੀਅਰ ਤਿਆਰ ਕੀਤੀ ਜਾਂਦੀ ਹੈ। ਸ਼ਰਾਬ ਪੀਣ ਦੇ ਮਾਮਲੇ ਵਿੱਚ ਵੀ ਪੰਜਾਬ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਇਸ ਸਬੰਧੀ ਭਾਰਤ ਦੇ ਦੂਜੇ ਰਾਜਾਂ ਦੀਆਂ ਸੂਚਨਾਵਾਂ ਇਕੱਤਰ ਕੀਤੀਆਂ ਤਾਂ ਹੈਰਾਨੀਜਨਕ ਸੱਚ ਸਾਹਮਣੇ ਆਇਆ।

ਭਾਰਤ ਦੇ ਸਾਰੇ ਰਾਜਾਂ ਦਾ ਮੁੱਖ ਸਰੋਤ ਸ਼ਰਾਬ ਦੀ ਵਿਕਰੀ ਹੈ ਅਤੇ ਇਸ ਤੋਂ ਇਹ ਹਜ਼ਾਰਾਂ ਕਰੋੜ ਦਾ ਮਾਲੀਆ ਇਕੱਠਾ ਕਰ ਰਹੇ ਹਨ। ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਅਬਾਦੀ ੨੨ ਕਰੋੜ ੩੯ ਲੱਖ ਹੈ ਤੇ ਰਾਜ ਸਰਕਾਰ ਇਥੇ ਲੋਕਾਂ ਨੂੰ ਸ਼ਰਾਬ ਪਿਲਾ ਕੇ ੧੫ ਹਜ਼ਾਰ ੭੩੦ ਕਰੋੜ ਰੁਪਏ ਦੀ ਟੈਕਸ ਵਸੂਲੀ ਕਰਦੀ ਹੈ। ਮਹਾਰਾਸ਼ਟਰ ਦੀ ਅਬਾਦੀ ੧੨ ਕਰੋੜ ੩੨ ਲੱਖ ਹੈ ਤੇ ਇਥੋਂ ਦੀ ਸਰਕਾਰ ਸ਼ਰਾਬ ਦੀ ਵਿਕਰੀ ਤੋਂ ੧੮ ਹਜ਼ਾਰ ਕਰੋੜ ਰੁਪਏ ਟੈਕਸ ਵਸੂਲ ਕਰਦੀ ਹੈ। ਬਿਹਾਰ ਦੀ ਅਬਾਦੀ ੧੨ ਕਰੋੜ ਦੇ ਕਰੀਬ ਹੈ ਇਥੇ ਦੇਸੀ ਸ਼ਰਾਬ 'ਤੇ ਪੂਰਨ ਪਾਬੰਦੀ ਹੈ ਪਰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਪਰੋਸੀ ਜਾਂਦੀ ਅੰਗਰੇਜ਼ੀ ਸ਼ਰਾਬ ਤੇ ਬੀਅਰ ਤੋਂ ਇਹ ਸਰਕਾਰ ੯੬੩੦ ਕਰੋੜ ਰੁਪਏ ਟੈਕਸ ਵਸੂਲ ਕਰਦੀ ਹੈ ਅਤੇ ਬਿਹਾਰ ਵਿੱਚ ਹੀ ਦੂਜੇ ਰਾਜਾਂ ਤੋਂ ਹਜ਼ਾਰਾਂ ਕਰੋੜ ਦੀ ਦੇਸੀ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਹੈ। ਪੱਛਮੀ ਬੰਗਾਲ ੧੦ ਕਰੋੜ ਦੀ ਅਬਾਦੀ ਵਾਲਾ ਰਾਜ ਹੈ ਇਥੇ ਸਰਕਾਰ ਲੋਕਾਂ ਨੂੰ ਸ਼ਰਾਬ ਵੇਚ ਕੇ ੫੭੮੦ ਕਰੋੜ ਰੁਪਏ ਸ਼ਰਾਬ ਮਾਲੀਆ ਵਸੂਲ ਕਰਦੀ ਹੈ। ਆਂਧਰਾ ਪ੍ਰਦੇਸ਼ ਦੀ ਅਬਾਦੀ ੯ ਕਰੋੜ ਦੇ ਕਰੀਬ ਹੈ ਇਥੇ ਸਰਕਾਰ ਨੇ ਸ਼ਰਾਬ ਦੀ ਵਿਕਰੀ ਤੋਂ ੧੨ ਹਜ਼ਾਰ ੭੪੦ ਕਰੋੜ ਮਾਲੀਆ ਵਸੂਲ ਕੀਤਾ ਹੈ, ਮੱਧ ਪ੍ਰਦੇਸ਼ ੭ ਕਰੋੜ ੨੬ ਲੱਖ ਦੀ ਅਬਾਦੀ ਵਾਲਾ ਦੇਸ਼ ਹੈ ਇਥੇ ਤਕਰੀਬਨ ੮੨੨੩ ਕਰੋੜ ਰੁਪਏ ਸ਼ਰਾਬ ਟੈਕਸ ਪ੍ਰਾਪਤ ਕੀਤਾ ਜਾਂਦਾ ਹੈ। ਤਾਮਿਲਨਾਢੂ ਦੀ ਅਬਾਦੀ ੮ ਕਰੋੜ ਦੇ ਕਰੀਬ ਹੈ ਇਸ ਰਾਜ ਸਰਕਾਰ ਨੂੰ ਭਾਰਤ ਵਿੱਚ ਸਭ ਤੋਂ ਵੱਧ ਸ਼ਰਾਬੀਆਂ ਤੋਂ ੨੬ ਹਜ਼ਾਰ ੭੯੪ ਕਰੋੜ ਰੁਪਏ ਸ਼ਰਾਬ ਟੈਕਸ ਦੇ ਰੂਪ ਵਿੱਚ ਮਿਲਦੇ ਹਨ । ਰਾਜਸਥਾਨ ਵਿੱਚ ੭ ਕਰੋੜ ੬੦ ਲੱਖ ਦੇ ਕਰੀਬ ਲੋਕ ਵੱਸਦੇ ਹਨ ਤੇ ਇੱਥੇ ਸ਼ਰਾਬ ਪੀਣ ਵਾਲਿਆਂ ਤੋਂ ਸਰਕਾਰ ੭੩੧੦ ਕਰੋੜ ਰੁਪਏ ਇਕੱਠੇ ਕਰ ਰਹੀ ਹੈ। ਕਰਨਾਟਕ ਦੀ ਅਬਾਦੀ ੬ ਕਰੋੜ ੧੨ ਲੱਖ ਦੇ ਕਰੀਬ ਹੈ ਇਹ ਰਾਜ ਭਾਰਤ ਵਿੱਚ ਦੂਜੇ ਨੰਬਰ 'ਤੇ ਸ਼ਰਾਬ ਵੇਚ ਕੇ ੧੮ ਹਜ਼ਾਰ ੫੦ ਕਰੋੜ ਰੁਪਏ ਸ਼ਰਾਬੀਆਂ ਤੋਂ ਮਾਲੀਆ ਪ੍ਰਾਪਤ ਕਰਦਾ ਹੈ।

ਗੁਜਰਾਤ ਦੀ ਅਬਾਦੀ ੬ ਕਰੋੜ ੭੭ ਲੱਖ ਦੇ ਕਰੀਬ ਹੈ ਤੇ ਇਥੇ ੧੯੬੧ ਤੋਂ ਸ਼ਰਾਬਬੰਦੀ ਲਾਗੂ ਹੈ ਅਤੇ ਕਿਹਾ ਜਾਂਦਾ ਹੈ ਕਿ ਇਥੇ ਮਹਾਤਮਾ ਗਾਂਧੀ ਨੇ ਜਨਮ ਲਿਆ ਹੈ ਪਰ ਪੰਜਾਬ ਜੋ ਗੁਰੂਆਂ ਦੀ ਧਰਤੀ ਹੈ ਇਸ ਰਾਜ ਵਿੱਚ ਜਦੋਂ ਨਸ਼ਿਆਂ 'ਤੇ ਪਾਬੰਦੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸਨੂੰ ਫਿਰਕੂ ਮੰਗ ਕਹਿ ਕੇ ਭੰਡਿਆ ਜਾਂਦਾ ਹੈ। ਇਥੋਂ ਤੱਕ ਕਿ ਸਿੱਖਾਂ ਦੇ ਇਤਿਹਾਸਕ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਤਲਵੰਡੀ ਸਾਬੋਂ ਨੂੰ ਨਸ਼ਾ ਮੁਕਤ ਕਰਨ ਦੀ ਮੰਗ ਨੂੰ ਵੀ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮਹਾਨ ਲੋਕਾਂ ਨੂੰ ਗੁਰੂਆਂ ਦੀ ਇਸ ਧਰਤੀ 'ਤੇ ਪੂਰਨ ਨਸ਼ਾ ਬੰਦੀ ਦੀ ਮੰਗ ਲਈ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ। ਗੁਜਰਾਤ ਵਿੱਚ ਸ਼ਰਾਬ ਬੰਦੀ ਲਾਗੂ ਹੋਣ ਦੇ ਬਾਵਜੂਦ ਇਥੇ ਸ਼ਰਾਬ ਦੀ ਹੋਮ ਡਲਿਵਰੀ ਤਸਕਰੀ ਰਾਂਹੀ ਹੁੰਦੀ ਹੈ। ਗੁਜਰਾਤ ਵਿੱਚ ਸ਼ਰਾਬ ਦੀ ਤਸਕਰੀ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਜਿਲ੍ਹੇ ਝਾਬੂਆ ਅਤੇ ਅਲੀਰਾਜਪੁਰ ਰਾਂਹੀ ਹੁੰਦੀ ਹੈ ਮੱਧ ਪ੍ਰਦੇਸ਼ ਦੇ ਦੂਜੇ ਜਿਲ੍ਹਿਆਂ ਦੇ ਠੇਕੇ ਜਿੱਥੇ ਹਰ ਸਾਲ ਕੇਵਲ ੧੫ ਤੋਂ ੨੦ ਪ੍ਰਤੀਸ਼ਤ ਹੀ ਮਹਿੰਗੇ ਹੁੰਦੇ ਹਨ ਉਥੇ ਝਾਬੂਆ ੧੫੦ ਪ੍ਰਤੀਸ਼ਤ ਅਤੇ ਅਲੀਰਾਜਪੁਰ ੧੭੫ ਪ੍ਰਤੀਸ਼ ਮਹਿੰਗੇ ਨਿਲਾਮ ਹੁੰਦਾ ਹੈ।

ਊੜੀਸਾ ਦੀ ਆਬਾਦੀ ੪ ਕਰੋੜ ੬੨ ਲੱਖ ਕੇ ਕਰੀਬ ਹੈ ਤੇ ਇਥੇ ਸ਼ਰਾਬ ਪੀਣ ਵਾਲਿਆਂ ਨੂੰ ੪੮ ਕਰੋੜ ਰੁਪਏ ਸਰਕਾਰੀ ਟੈਕਸ ਦੇਣਾ ਪੈਂਦਾ ਹੈ। ਤੇਲੰਘਾਣਾ ਦੀ ਆਬਾਦੀ ਤਕਰੀਬਨ ੩ ਕਰੋੜ ੫੨ ਲੱਖ ਦੇ ਕਰੀਬ ਹੈ ਪਰ ਇਥੇ ਸ਼ਰਾਬੀ ਹਰ ਸਾਲ ੧੪ ਹਜ਼ਾਰ ੧੩੮ ਕਰੋੜ ਰੁਪਏ ਸ਼ਰਾਬ ਦਾ ਟੈਕਸ ਭਰਦੇ ਹਨ। ਝਾਰਖੰਡ ਦੀ ਜਨ-ਸੰਖਿਆ ੩ ਕਰੋੜ ੩੦ ਲੱਖ ਦੇ ਕਰੀਬ ਹੈ ਇਥੇ ਸਰਕਾਰ ਸ਼ਰਾਬ ਤੋਂ ੧੫੦੦ ਕਰੋੜ ਰੁਪਏ ਦੀ ਕਮਾਈ ਸ਼ਰਾਬ ਟੈਕਸ ਤੋਂ ਕਰਦੀ ਹੈ। ਆਸਾਮ ੩ ਕਰੋੜ ੧੨ ਲੱਖ ਦੀ ਆਬਾਦੀ ਵਾਲਾ ਰਾਜ ਹੈ ਇਥੇ ਸਰਕਾਰ ਤਕਰੀਬਨ ੧੭੦੦ ਕਰੋੜ ਰੁਪਏ ਸ਼ਰਾਬੀਆਂ ਤੋਂ ਸ਼ਰਾਬ ਟੈਕਸ ਪ੍ਰਾਪਤ ਕਰਦੀ ਹੈ। ਪੰਜਾਬ ਵਿੱਚ ੩ ਕਰੋੜ ਦੇ ਕਰੀਬ ਲੋਕ ਵੱਸਦੇ ਹਨ ਇਹ ਰਾਜ ਸ਼ਰਾਬ ਪੀਣ ਵਾਲਿਆਂ ਤੋਂ ੫ ਹਜ਼ਾਰ ਕਰੋੜ ਰੁਪਏ ਟੈਕਸ ਵਸੂਲਦਾ ਹੈ। ਹਰਿਆਣਾ ਪੰਜਾਬ ਦਾ ਗਵਾਂਢੀ ਰਾਜ ੨ ਕਰੋੜ ੭੮ ਲੱਖ ਦੀ ਆਬਾਦੀ ਵਾਲਾ ਰਾਜ ਸ਼ਰਾਬ ਤੋਂ ੯੧੨੦ ਕਰੋੜ ਰੁਪਏ ਟੈਕਸ ਵਸੂਲ ਕਰਦਾ ਹੈ। ਦੇਵਭੂਮੀ ਹਿਮਾਚਲ ਰਾਜ ਦੀ ਆਬਾਦੀ ੧ ਕਰੋੜ ੭੩ ਲੱਖ ਦੇ ਕਰੀਬ ਹੈ ਇਹ ਰਾਜ ਹਰ ਸਾਲ ਲੋਕਾਂ ਨੂੰ ਸ਼ਰਾਬ ਵੇਚ ਕੇ ੭੨੪੬ ਕਰੋੜ ਰੁਪਏ ਦੀ ਕਮਾਈ ਕਰਦਾ ਹੈ।
ਪੰਜਾਬ ਦੇ ਦੋਵੇਂ ਗਵਾਂਢੀ ਰਾਜ ਹਰਿਆਣਾ ਅਤੇ ਹਿਮਾਚਲ ਆਬਾਦੀ ਪੱਖੋਂ ਪੰਜਾਬ ਤੋਂ ਘੱਟ ਜਨ-ਸੰਖਿਆ ਵਾਲੇ ਰਾਜ ਹਨ ਪਰ ਸ਼ਰਾਬ ਖ਼ਪਤ ਵਜੋਂ ਵੱਧ ਟੈਕਸ ਵਸੂਲੀ ਵਾਲੇ ਰਾਜ ਹਨ। ਹਰਿਆਣੇ ਅਤੇ ਹਿਮਾਚਲ ਵਿੱਚ ਸ਼ਰਾਬ ਦੀ ਵੱਧ ਵਿਕਰੀ ਇਹ ਕਹਿ ਕੇ ਅੱਖਾਂ 'ਤੇ ਪੜ੍ਹਦਾ ਪਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਕਿ ਹਰਿਆਣੇ ਦੀ ਸ਼ਰਾਬ ਦੂਜੇ ਰਾਜਾਂ ਨੂੰ ਤਸਕਰੀ ਹੋਣ ਕਰਕੇ ਵੱਧ ਵਿਕਰੀ ਹੁੰਦੀ ਹੈ। ਤੇ ਹਿਮਾਚਲ ਵਿੱਚ ਵਿਦੇਸ਼ੀ ਅਤੇ ਦੂਜੇ ਰਾਜਾਂ ਤੋਂ ਸੈਲਾਨੀ ਆਉਂਦੇ ਹਨ ਜਿਸ ਕਰਕੇ ਸ਼ਰਾਬ ਤੋਂ ਵੱਧ ਟੈਕਸ ਪ੍ਰਾਪਤ ਹੁੰਦਾ ਹੈ। ਪੰਜਾਬ ਪੂਰੇ ਭਾਰਤ ਦੇ ਸ਼ਰਾਬ ਵਿਕਰੀ ਵਾਲੇ ਰਾਜਾਂ ਵਿਚੋਂ ਦਸਵੇਂ ਨੰਬਰ 'ਤੇ ਹੈ।

ਛੱਤੀਸਗੜ੍ਹ ਦੀ ਆਬਾਦੀ ੨ ਕਰੋੜ ੫੬ ਲੱਖ ਕੇ ਕਰੀਬ ਹੈ ਤੇ ਇਥੇ ੨੮੦੦ ਕਰੋੜ ਰੁਪਏ ਸ਼ਰਾਬ ਟੈਕਸ ਵਸੂਲਿਆ ਜਾਂਦਾ ਹੈ। ਜੰਮੂ ਕਸ਼ਮੀਰ ਦੀ ਆਬਾਦੀ ੧ ਕਰੋੜ ੪੩ ਲੱਖ ਦੇ ਕਰੀਬ ਹੈ। ਕਸ਼ਮੀਰ ਵਿੱਚ ਕੇਵਲ ਇੱਕ ਹੀ ਸ਼ਰਾਬ ਦਾ ਠੇਕਾ ਹੈ ਬਾਕੀ ਸਾਰੇ ਸ਼ਰਾਬ ਦੇ ਠੇਕੇ ਜੰਮੂ ਵਿੱਚ ਹਨ ਜਿੱਥੇ ਸ਼ਰਾਬ ਤੋਂ ਹਰ ਸਾਲ ਤਕਰੀਬਨ ੧੫੦ ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਲਏ ਜਾਂਦੇ ਹਨ। ਉਤਰਾਖੰਡ ਦੀ ਆਬਾਦੀ ੧ ਕਰੋੜ ਦੇ ਕਰੀਬ ਹੈ ਤੇ ਇਥੇ ਸ਼ਰਾਬ ਪੀਣ ਵਾਲੇ ਹਰ ਸਾਲ ੨੩੦੦ ਕਰੋੜ ਰੁਪਏ ਸ਼ਰਾਬ ਟੈਕਸ ਦੇ ਰੂਪ ਵਿੱਚ ਦਿੰਦੇ ਹਨ। ਮਣੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਸਿੱਕਮ ਵਿੱਚ ਵੀ ਪੂਰਨ ਸ਼ਰਾਬ ਬੰਦੀ ਹੈ ਪਰ ਇਨ੍ਹਾਂ ਰਾਜਾਂ ਵਿੱਚ ਦੂਜੇ ਰਾਜਾਂ ਤੋਂ ਕਰੋੜਾਂ ਰੁਪਏ ਦੀ ਸ਼ਰਾਬ ਸਮਗਲ ਕਰਕੇ ਪੀਤੀ ਜਾਂਦੀ ਹੈ। ਤ੍ਰਿਪੁਰਾ, ਮੇਘਾਲਿਆ ਤੇ ਗੋਆ ਦੀ ਆਬਾਦੀ ਕ੍ਰਮਵਾਰ ੩੭ ਲੱਖ , ੩੦ ਲੱਖ ਤੇ ੧੫ ਲੱਖ ਦੇ ਕਰੀਬ ਹੈ ਅਤੇ ਇਥੇ ਸਰਕਾਰਾਂ ਵੀ ਸ਼ਰਾਬ ਤੋਂ ਹਰ ਸਾਲ ਕ੍ਰਮਵਾਰ ੧੧੬ ਕਰੋੜ , ੪੮ ਕਰੋੜ ਅਤੇ ੨੨੫ ਕਰੋੜ ਰੁਪਏ ਸ਼ਰਾਬ ਟੈਕਸ ਦਾ ਵਸੂਲ ਕਰਦੀਆਂ ਹਨ।

ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਆਬਾਦੀ ੧ ਕਰੋੜ ੮੮ ਲੱਖ ਦੇ ਕਰੀਬ ਹੈ ਅਤੇ ਇਥੇ ਸ਼ਰਾਬੀਆਂ ਤੋਂ ੯੮੭੦ ਕਰੋੜ ਦੀ ਟੈਕਸ ਵਸੂਲੀ ਕੀਤੀ ਜਾਂਦੀ ਹੈ। ਇਹ ਰਿਪੋਰਟਾਂ ਸੰਨ੍ਹ ੨੦੧੭ ਅਨੁਸਾਰ ਹਨ ੨੦੧੮ ਦੀਆਂ ਰਿਪੋਰਟਾਂ ਦੀ ਅਜੇ ਇੰਤਜਾਰ ਹੈ। ਸੈਂਟਰ ਫਾਰ ਪਬਲਿਕ ਪਾਲਿਸੀ ਰਿਸਰਚ ਅਤੇ ਐਸੋਚੈਮ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਭਾਰਤ ਸ਼ਰਾਬ ਪੀਣ, ਵੇਚਣ ਅਤੇ ਪੈਦਾ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਤੀਜ਼ਾ ਦੇਸ਼ ਹੈ ਇਥੇ ਹਰ ਸਾਲ ੨੩ ਅਰਬ ਲੀਟਰ ਸ਼ਰਾਬ ਬਣਾਈ ਤੇ ਪੀਤੀ ਜਾਂਦੀ ਹੈ।

ਭਾਰਤ ਵਿੱਚ ਸ਼ਰਾਬ ਦਾ ਕਰੋਬਾਰ ਤਕਰੀਬਨ ੧੯੫ ਲੱਖ ਕਰੋੜ ਦਾ ਹੈ। ਗੈਰ ਕਾਨੂੰਨੀ ਤੌਰ 'ਤੇ ਦੇਸੀ ਅਤੇ ਹੋਰ ਤਰੀਕਿਆਂ ਨਾਲ ਕੱਢ ਕੇ ਸਿਆਸਤਦਾਨਾਂ ਅਤੇ ਨੌਂਕਰਸ਼ਾਹਾਂ ਦੀ ਮਿਲੀਭੁਗਤ ਨਾਲ ਵੇਚੀ ਜਾਂਦੀ ਕਰੋੜਾਂ ਰੁਪਏ ਦੀ ਸ਼ਰਾਬ ਦੇ ਅੰਕੜੇ ਵੱਖਰੇ ਹਨ ਜੋ ਸ਼ਾਇਦ ਕਦੇ ਸਾਹਮਣੇ ਨਾ ਆ ਸਕਣ। ਇਸਤੋਂ ਇਲਾਵਾ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਹਰ ਸਾਲ ਲੱਖਾਂ ਲੀਟਰ ਟੈਕਸ ਮੁਕਤ ਸ਼ਰਾਬ ਵੀ ਦਿੱਤੀ ਜਾਂਦੀ ਹੈ ਜਿਸਦੇ ਕੋਈ ਵੀ ਅੰਕੜੇ ਸਰਕਾਰ ਵਲੋਂ ਜਨਤਕ ਨਹੀਂ ਕੀਤੇ ਜਾਂਦੇ ਹਨ।

ਭਾਰਤ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਔਰਤਾਂ ਵਿੱਚ ਵੀ ਸ਼ਰਾਬ ਪੀਣ ਦੀ ਆਦਤ ਵੱਧਦੀ ਜਾ ਰਹੀ ਹੈ। ਜੈਪੁਰ ਅਧਾਰਿਤ ਇੱਕ ਗੈਰ ਸਰਕਾਰੀ ਸੰਗਠਨ ਦੇ ਸਰਵੇ ਅਨੁਸਾਰ ਭਾਰਤੀ ਔਰਤਾਂ ਦੀ ਕੁੱਲ ਆਬਾਦੀ ਦਾ ੧੮ ਪ੍ਰਤੀਸ਼ਤ ਸ਼ਰਾਬ ਦੇ ਨਸ਼ੇ ਦੀ ਮਾਰ ਹੇਠ ਹੈ।
ਭਾਰਤ ਵਿੱਚ ਸ਼ਰਾਬ ਪੀਣ ਨਾਲ ਜਿਗਰ, ਕੈਂਸਰ, ਗੁਰਦੇ ਤੇ ਹਾਰਟ ਫੇਲ ਅਤੇ ਦਿਮਾਗ ਦੀ ਨਾੜੀ ਫਟਣ ਨਾਲ ਹਰ ਰੋਜ਼ ਅਨੇਕਾਂ ਲੋਕ ਮਰਦੇ ਹਨ ਅਤੇ ਹਰ ਸਾਲ ਹਜ਼ਾਰਾਂ ਅੰਨ੍ਹੇਪਣ ਦਾ ਸ਼ਿਕਾਰ ਹੁੰਦੇ ਹਨ। ਭਾਰਤ ਵਿੱਚ ਹਰ ਸਾਲ ਡੇਢ ਲੱਖ ਦੇ ਕਰੀਬ ਲੋਕ ਸੜਕੀ ਦੁਰਘਟਨਾਵਾਂ ਕਾਰਨ ਮੌਤ ਦੇ ਮੂੰਂਹ 'ਚ ਜਾਂਦੇ ਹਨ ਜਿਸ ਵਿਚੋਂ ੭੦ ਪ੍ਰਤੀਸ਼ਤ ਭਾਵ ੧ ਲੱਖ ੧੦ ਹਜ਼ਾਰ ਸ਼ਰਾਬੀਆਂ ਦੀ ਗਲਤੀ ਨਾਲ ਹੁੰਦੇ ਹਨ। ਭਾਰਤ ਦੀਆਂ ਸੜਕਾਂ ਤਾਂ ਕਿ ਭਾਰਤ ਦਾ ਹਵਾਈ ਖੇਤਰ ਵੀ ਸ਼ਰਾਬ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਅਣਗਹਿਲੀਆਂ ਤੋਂ ਵਾਂਝਾ ਨਹੀਂ ਹੈ ਭਾਰਤ ਵਿੱਚ ਪਿਛਲੇ ਤਿੰਨ ਸਾਲਾਂ 'ਚ ਵੱਖ ਵੱਖ ਹਵਾਈ ਸੇਵਾਵਾਂ ਦੇਣ ਵਾਲੇ ੧੩੨ ਪਾਇਲਟ ਊਡਾਨ ਭਰਨ ਤੋਂ ਪਹਿਲਾਂ ਸ਼ਰਾਬ ਪੀਤੇ ਹੋਏ ਫੜੇ ਗਏ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਰਾਜ ਸਭਾ ਵਿੱਚ ਇਹ ਸੱਚਾਈ ਸਵੀਕਾਰ ਕੀਤੀ ਕਿ ੨੦੧੫ ਵਿੱਚ ੪੩ , ੨੦੧੬ ਵਿੱਚ ੪੪ ਅਤੇ ੨੦੧੭ ਵਿੱਚ ੪੫ ਪਾਇਲਟ ਊਡਾਨ ਭਰਨ ਤੋਂ ਪਹਿਲਾਂ ਸ਼ਰਾਬ ਪੀਤੇ ਹੋਏ ਫੜੇ ਗਏ। ਭਾਰਤ ਵਿੱਚ ਗੈਰ ਕਾਨੂੰਨੀ ਤੌਰ 'ਤੇ ਕੱਢੀ ਜਾਂਦੀ ਦੇਸੀ ਜ਼ਹਿਰੀਲੀ ਸ਼ਰਾਬ ਨਾਲ ਹਰ ਸਾਲ ਤਕਰੀਬਨ ੨੨੦੦ ਲੋਕ ਮਰਦੇ ਹਨ। ਘਰੇਲੂ ਹਿੰਸਾ, ਚੋਰੀ, ਡਕੈਤੀ ਆਦਿ ਵਿੱਚ ਸ਼ਾਮਲ ਜ਼ਿਆਦਾਤਰ ਵਿਆਕਤੀ ਸ਼ਰਾਬੀ ਹੀ ਹੁੰਦੇ ਹਨ।

ਭਾਰਤ ਵਿੱਚ ਕੇਵਲ ਤੰਬਾਕੂ ਤੋਂ ਬਨਣ ਵਾਲੇ ਨਸ਼ੀਲੇ ਪਦਾਰਥ, ਸ਼ਰਾਬ ਦੀਆਂ ਵੱਖ ਵੱਖ ਕਿਸਮਾਂ ਤੇ ਡੀਜ਼ਲ, ਪੈਟਰੋਲ ਹੀ ਜੀ.ਐਸ.ਟੀ (ਗੁੱਡਜ਼ ਸਰਵਿਸ ਟੈਕਸ ) ਤੋਂ ਬਾਹਰ ਹਨ ਅਤੇ ਜਿੰਨ੍ਹਾਂ 'ਤੇ ਰਾਜ ਸਰਕਾਰ ਵਲੋਂ ਆਪਣੀ ਮਰਜ਼ੀ ਨਾਲ ਟੈਕਸ ਲਾਏ ਜਾਂਦੇ ਹਨ। ਡੀਜ਼ਲ ਅਤੇ ਪੈਟਰੋਲ ਜੋ ਕਿਸਾਨੀ, ਟ੍ਰਾਂਸਪੋਰਟ ਅਤੇ ਘਰੇਲੂ ਵਾਹਨਾਂ ਲਈ ਅਤਿ ਜਰੂਰੀ ਹਨ ਉਪਰ ਪੰਜਾਹ੍ਹ ਪ੍ਰਤੀਸ਼ਤ ਤੱਕ ਟੈਕਸ ਹਨ ਪਰ ਸ਼ਰਾਬ ਆਦਿ ਜੋ ਕਈ ਬਿਮਾਰੀਆਂ ਦੀ ਜਨਮਦਾਤਾ ਹੈ ਅਤੇ ਇਸ ਨਾਲ ਵਾਪਰ ਰਹੀਆਂ ਦੁਰਘਟਨਾਵਾਂ ਨਾਲ ਹਰ ਰੋਜ਼ ਅਨੇਕਾਂ ਵਿਆਕਤੀ ਮਰ ਰਹੇ ਹਨ ਉਪਰ ਕੇਵਲ ੨.੫੦ ਤੋਂ ੬.੫੦ ਪ੍ਰਤੀਸ਼ਤ ਰਾਜ ਟੈਕਸ ਹੀ ਵਸੂਲ ਕੀਤਾ ਜਾਂਦਾ ਹੈ। ਪਰ ਫਿਰ ਵੀ ਭਾਰਤ ਦੀ ਕੇਂਦਰ ਸਰਕਾਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਿਕਰੀ ਨਾਲ ੩.੮੩ ਲੱਖ ਕਰੋੜ ਟੈਕਸ ਵਸੂਲ ਕਰ ਲੈਂਦੀ ਹੈ । ਸ਼ਰਾਬ ਸਬੰਧੀ ਭਾਰਤ ਦੇ ਹੋਰ ਰਾਜਾਂ ਵਿੱਚ ਸ਼ਰਾਬ ਤੋਂ ਪ੍ਰਾਪਤ ਕੀਤੇ ਜਾ ਰਹੇ ਟੈਕਸ ਦੇ ਅੰਕੜੇ ਦੱਸਦੇ ਹਨ ਕਿ ਕਿਵੇਂ ਲੋਕਾਂ ਨੂੰ ਸਰਕਾਰਾਂ ਤੇ ਸਿਆਸਤਦਾਨ ਸ਼ਰਾਬ ਵੇਚ ਕੇ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਟੈਕਸ ਰੂਪ ਵਿੱਚ ਖੋਹ ਕੇ ਆਪ ਐਸ਼ ਕਰ ਰਹੇ ਹਨ। ਪੰਜਾਬ ਦੇ ਗੁਆਂਢੀ ਰਾਜਾਂ ਦੇ ਅੰਕੜੇ ਹੀ ਅੱਖਾਂ ਖੋਲ ਦੇਣ ਵਾਲੇ ਹਨ। ਅਸੀਂ ਪੰਜਾਬ ਦੇ ਲੋਕਾਂ ਵਲੋਂ ਪੀਤੀ ਜਾ ਰਹੀ ਸ਼ਰਾਬ ਦਾ ਸਖ਼ਤ ਵਿਰੋਧ ਕਰਦੇ ਹਾਂ ਪਰ ਹੋਰ ਰਾਜਾਂ ਵਿੱਚ ਸ਼ਰਾਬ ਦੀ ਵਿਕਰੀ ਦੀਆਂ ਰਿਪੋਰਟਾਂ 'ਤੇ ਅੰਕੜੇ ਦੇਖ ਕੇ ਅੱਖਾਂ ਮੀਟ ਕੇ ਪੰਜਾਬ ਨੂੰ ਸ਼ਰਾਬੀ ਪੰਜਾਬ ਕਹਿਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ।

(੫). ਭੰਗ (ਚਰਸ/ਗਾਂਜਾ/ਹਸ਼ੀਸ਼) :-

ਹਿੰਦੂ ਧਰਮ ਦੇ ਮਹਾਨ ਗ੍ਰੰਥ ਅੱਥਰਵ ਵੇਦ ਵਿੱਚ ਜਿਹੜੇ ਪੰਜ ਪੌਧੇ ਪਵਿੱਤਰ ਮੰਨੇ ਗਏ ਹਨ ਉਨ੍ਹਾਂ ਵਿਚੋਂ ਭੰਗ ਤੇ ਇਸਤੋਂ ਬਣੇ ਪਦਾਰਥ ਭੇਂਟ ਕੀਤੇ ਬਿਨਾਂ ਸ਼ਿਵ ਪੂਜਾ ਅਧੂਰੀ ਹੀ ਸਮਝੀ ਜਾਂਦੀ ਹੈ। ਇਹੋ ਕਾਰਨ ਹੈ ਕਿ ਸ਼ਿਵਰਾਤਰੀ ਤੇ ਹੋਲੀ 'ਤੇ ਭੰਗ ਤੋਂ ਬਣੇ ਪਦਾਰਥਾਂ ਨੂੰ ਭਾਰਤ ਵਿੱਚ ਵੱਡੀ ਪੱਧਰ 'ਤੇ ਪ੍ਰਸ਼ਾਦਿ ਦੇ ਰੂਪ ਵਿੱਚ ਹਿੰਦੂ ਧਰਮ ਵਲੋਂ ਵੰਡਿਆ ਜਾਂਦਾ ਹੈ। ਸੈਵ ਮੱਤ ਦੀਆਂ ਸਾਧੂ ਸੰਪਰਦਾਵਾਂ ਨਾਥ, ਅਘੌਰੀ, ਅਵਧੂਤ, ਬਾਬਾ, ਔਘੜ, ਜੋਗੀਆਂ ਅਤੇ ਸਿੱਧਾਂ ਵਲੋਂ ਗਾਂਜਾ, ਚਰਸ, ਹਸ਼ੀਸ਼, ਭੰਗ ਦੀ ਵਰਤੋਂ ਰੱਜ ਕੇ ਕੀਤੀ ਜਾਂਦੀ ਹੈ । ਭੰਗ ਦੇ ਪੱਤਿਆਂ ਤੋਂ ਚਰਸ, ਫੁੱਲਾਂ ਤੋਂ ਗਾਂਜਾ ਅਤੇ ਗੂੰਦ ਤੋਂ ਹਸ਼ੀਸ਼ ਤਿਆਰ ਕੀਤੀ ਜਾਂਦੀ ਹੈ।

ਯੂਨਾਇਟਿਡ ਨੇਸ਼ਨ ਅਧੀਨ ਸੰਸਾਰ ਪੱਧਰ 'ਤੇ ਕੰਮ ਕਰਨ ਵਾਲੀ ਜਥੇਬੰਦੀ ਯੂਨਾਇਟਿਡ ਨੇਸ਼ਨਜ਼ ਆਫ਼ਿਸ ਆਨ ਡਰੱਗ ਐਂਡ ਕ੍ਰਾਈਮ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੂਰੀ ਦੂਨੀਆ ਦੇ ਭੰਗ ਉਤਪਾਦਕ ਦੇਸ਼ਾਂ ਵਿਚੋਂ ਅਮਰੀਕਾ, ਮੋਰੱਕੋ, ਅਫ਼ਗਾਨਿਸਤਾਨ, ਮੈਕਸਿਕੋ, ਕੋਲੰਬੀਆ, ਪੈਰਾਗੋਏ, ਜਮਾਇਕਾ, ਨਾਈਜੀਰੀਆ ਤੇ ਨੇਪਾਲ ਆਦਿ ਵਿਚੋਂ ਭਾਰਤ ਪੰਜਵੇਂ ਨੰਬਰ 'ਤੇ ਹੈ।

ਭਾਰਤ ਵਿੱਚ ਭੰਗ ਦੀ ਖੇਤੀ ਖਾਸ ਕਰਕੇ ਗੁਜ਼ਰਾਤ, ਮਹਾਰਾਸ਼ਟਰ, ਆਸਾਮ, ਕੇਰਲ, ਆਂਧਰਾ ਪ੍ਰਦੇਸ਼, ਯੂ.ਪੀ, ਊੜੀਸਾ, ਉਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਅਤੇ ਹਿਮਾਲਿਯਾ ਦੇ ਤਰਾਈ ਖੇਤਰ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਹਿਮਾਲਿਯਾ ਦੇ ਤਰਾਈ ਖੇਤਰ ਵਿੱਚ ਤਾਂ ਭੰਗ ਤੋਂ ਖਾਸ ਤਰ੍ਹਾਂ ਦਾ ਮੈਡ ਹਨੀ (ਪਾਗਲ ਕਰ ਦੇਣ ਵਾਲਾ ਸ਼ਹਿਦ) ਵੀ ਤਿਆਰ ਕੀਤਾ ਜਾਂਦਾ ਹੈ ਜਿਸ ਦੀ ਇੱਕ ਬੂੰਦ ਹੀ ਕਈ ਦਿਨ ਨਸ਼ੇ ਨਾਲ ਪਾਗਲ ਕਰ ਦਿੰਦੀ ਹੈ। ਇਸ ਸ਼ਹਿਦ ਦੀ ਭਾਰਤੀ ਬਾਜ਼ਾਰ ਵਿੱਚ ਕੀਮਤ ਤਕਰਬੀਨ ਢਾਈ ਲੱਖ ਰੁਪਏ ਪ੍ਰਤੀ ਕਿਲ੍ਹੋਗ੍ਰਾਮ ਹੈ ਅਤੇ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਹੈ।

ਸੰਨ੍ਹ ੧੮੭੧ ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਭੰਗ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਸੀ ਪਰ ਉਸ ਵੇਲੇ ਹਿੰਦੂ ਮੱਤ ਦੀਆਂ ਜਥੇਬੰਦੀਆਂ ਵਲੋਂ ਇਸਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਸੀ ਕਿ ਇਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਸੰਨ੍ਹ ੧੯੬੧ ਵਿੱਚ ਨਸ਼ਿਆਂ ਦੀ ਸੰਸਾਰ ਪੱਧਰੀ ਕਾਨਫਰੰਸ "ਸਿੰਗਲ ਕਨਵੈਂਸ਼ਨ ਆਨ ਨਾਰਕੋਟਿਕ ਡਰੱਗ" ਵਿੱਚ ਭੰਗ ਤੇ ਇਸਤੋਂ ਤਿਆਰ ਹੁੰਦੇ ਨਸ਼ੇ ਗਾਂਜਾ, ਹਸ਼ੀਸ਼, ਚਰਸ ਨੂੰ ਖ਼ਤਰਨਾਕ ਨਸ਼ਿਆਂ ਦੀ ਸ਼੍ਰੈਣੀ ਵਿੱਚ ਦੱਸਿਆ ਗਿਆ ਤੇ ਭਾਰਤ ਵਿੱਚ ਤਿਆਰ ਹੁੰਦੇ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਹੁੰਦੇ ਨਸ਼ਿਆਂ ਪ੍ਰਤੀ ਭਾਰਤ ਨੂੰ ਝਾੜ ਵੀ ਪਾਈ ਗਈ। ਪਰ ਭਾਰਤੀ ਵਫ਼ਦ ਨੇ ਇਸ ਕਨਵੈਂਨਸ਼ਨ ਵਿੱਚ ਦੱਸਿਆ ਕਿ ਭੰਗ ਤੇ ਇਸਤੋਂ ਤਿਆਰ ਹੁੰਦੇ ਨਸ਼ੇ ਭਾਰਤੀ ਸਮਾਜ ਅਤੇ ਧਾਰਮਿਕ ਵਿਸ਼ਵਾਸ ਦਾ ਅਟੁੱਟ ਅੰਗ ਹਨ। ਫਿਰ ਵੀ ਭਾਰਤੀ ਵਫ਼ਦ ਨੇ ਉਸ ਕਨਵੈਂਸ਼ਨ ਵਿੱਚ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਭੰਗ ਅਤੇ ਇਸਤੋਂ ਤਿਆਰ ਹੁੰਦੇ ਨਸ਼ਿਆਂ ਦੀ ਸਪਲਾਈ ਨੂੰ ਕਾਬੂ ਹੇਠ ਕਰਾਂਗੇ।

ਅੰਤਰ-ਰਾਸ਼ਟਰੀ ਦਬਾਅ ਹੇਠ ਭਾਰਤ ਨੇ "ਨਾਰਕੋਟਿਕਸ ਡਰੱਗ ਐਂਡ ਨਾਈਟਰੋਪਿਕ ਸਬਸਟਾਂਸ (ਐਨ.ਡੀ.ਪੀ.ਐਸ ) ਅੇਕਟ" ਸੰਨ੍ਹ ੧੯੮੫ ਅਧੀਨ ਭੰਗ ਤੋਂ ਤਿਆਰ ਗਾਂਜਾ, ਹਸ਼ੀਸ਼ ਅਤੇ ਚਰਸ ਆਦਿ ਨਸ਼ਿਆਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਪਰ ਭੰਗ ਨੂੰ ਇਸਤੋਂ ਮੁਕਤ ਰੱਖਿਆ ਹੈ। ਇਸ ਐਕਟ ਅਧੀਨ ਹਿੰਦੂ ਸਾਧੂ ਸੰਤ ਖਾਸ ਮਾਤਰਾ ਤੱਕ ਗਾਂਜਾ, ਚਰਸ, ਹਸ਼ੀਸ਼ ਆਪਣੇ ਕੋਲ ਰੱਖ ਸਕਦੇ ਹਨ।

ਭਾਰਤ ਵਿੱਚ ਭਾਵੇਂ ਹਰੇਕ ਰਾਜ ਦੇ ਭੰਗ ਤੋਂ ਤਿਆਰ ਨਸ਼ਿਆਂ ਪ੍ਰਤੀ ਆਪੋ-ਆਪਣੇ ਕਾਨੂੰਨ ਹਨ ਪਰ ਗੁਜਰਾਤ ਰਾਜ ਦੇ ਗ੍ਰਹਿ ਰੱਖਿਆ ਮੰਤਰੀ ਪ੍ਰਦੀਪ ਸਿਹੁੰਂ ਜੁਦੇਜਾ ਨੇ ੨੧ ਫਰਵਰੀ ੨੦੧੭ ਨੂੰ ਗੁਜਰਾਤ ਵਿੱਚ ਭੰਗ ਤੋਂ ਤਿਆਰ ਨਸ਼ਿਆਂ ਨੂੰ ਇਹ ਕਹਿ ਕੇ ਪਾਬੰਦੀ ਮੁਕਤ ਕਰ ਦਿੱਤਾ ਹੈ ਕਿ ਭੰਗ ਤੋਂ ਤਿਆਰ ਗਾਂਜਾ, ਹਸ਼ੀਸ਼, ਚਰਸ ਆਦਿ ਭਗਵਾਨ ਸ਼ਿਵ ਦਾ ਪ੍ਰਸ਼ਾਦਿ ਹੈ।

ਭਾਰਤ ਦੇ ਵੱਡੇ ਉਦਯੋਗ ਘਰਾਣੇ ਅੱਜ ਕਾਹਲੇ ਪਏ ਹੋਏ ਹਨ ਕਿ ਭੰਗ ਦੇ ਸਮੁੱਚੇ ਵਿਉਪਾਰ 'ਤੇ ਕਬਜ਼ਾ ਕੀਤਾ ਜਾਵੇ। ਇਸ ਲਈ ਇਹ ਕਈ ਤਰ੍ਹਾਂ ਦੇ ਭੰਗ ਤੋਂ ਖੋਜ਼ ਦੇ ਨਾਂਅ 'ਤੇ ਹੱਥਕੰਡੇ ਅਪਣਾ ਰਹੇ ਹਨ। ਕਈ ਸਾਲ ਪਹਿਲਾਂ ਰਤਨ ਟਾਟਾ ਦੀ ਸਰਪ੍ਰਸਤੀ ਹੇਠ ਬੰਬੇ ਹੈਂਪ ਕੰਪਨੀ ਨੇ ਭੰਗ ਦੇ ਬੂਟੇ ਤੋਂ ਫਾਈਬਰ ਤਿਆਰ ਕਰਨ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਪਰ ਮੀਡੀਆ ਅਲੋਚਕਾਂ ਵਲੋਂ ਪ੍ਰਸਾਰਿਤ ਖ਼ਬਰਾਂ ਕਿ "ਭੰਗ ਦੇ ਪੱਤੇ-ਫੁੱਲ, ਬੀਜ ਅਤੇ ਗੂੰਦ ਬੇਸ਼ਕੀਮਤੀ ਹੈ" ਕਿਤੇ ਫਾਈਬਰ ਤਿਆਰ ਕਰਨ ਦੇ ਨਾਂਅ ਹੇਠ ਇਨ੍ਹਾਂ ਦਾ ਵਿਉਪਾਰ ਤਾਂ ਨਹੀਂ ਕੀਤਾ ਜਾ ਰਿਹਾ; ਤਾਂ ਇਸ ਕੰਪਨੀ ਨੂੰ ਪਿੱਛੇ ਹਟਨਾ ਪਿਆ।

ਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਚਹੇਤੇ ਸਵਾਮੀ ਰਾਮਦੇਵ ਦੀ ਕੰਪਨੀ ਪਤੰਜਲੀ ਉਦਯੋਗ ਸਰਕਾਰੀ ਮਿਲੀਭਗਤ ਨਾਲ ਭੰਗ ਦਾ ਵਿਉਪਾਰ ਕਰਨ ਲਈ ਬਾਜ਼ੀ ਮਾਰ ਗਿਆ ਹੈ। ਅਤੇ ਉਸਨੇ ਕਾਨੂੰਨੀ ਤੌਰ 'ਤੇ ਭੰਗ ਤੋਂ ਦਵਾਈਆਂ ਤਿਆਰ ਕਰਨ ਦੇ ਹੱਕ ਪ੍ਰਾਪਤ ਕਰਕੇ ਹਰਿਦੁਆਰ ਵਿਖੇ ੨੦੦ ਦੇ ਕਰੀਬ ਖੋਜ਼ਾਰਥੀ ਭੰਗ ਦੀ ਖੋਜ਼ 'ਤੇ ਲਗਾ ਦਿੱਤੇ ਹਨ। ਪਤੰਜਲੀ ਉਦਯੋਗ ਭਵਿੱਖ ਵਿੱਚ ਭੰਗ ਤੋਂ ਕਹਿੜੇ ਪਦਾਰਥ ਤਿਆਰ ਕਰਕੇ ਵੇਚੇਗਾ ਇਹ ਤਾਂ ਸਮਾਂ ਹੀ ਦੱਸੇਗਾ।

ਭਾਰਤ ਵਿੱਚ ਭੰਗ ਤੋਂ ਤਿਆਰ ਨਸ਼ਿਆਂ ਦੀ ਵਰਤੋਂ ਤੇ ਗੈਰ-ਕਾਨੂੰਨੀ ਖ੍ਰੀਦੋ ਫਰੋਖਤ ਸਭ ਤੋਂ ਵੱਧ ਹੁੰਦੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸੰਨ ੨੦੧੬ ਵਿੱਚ ਇਕੱਲੀ ਦਿੱਲੀ ਵਿੱਚ ਹੀ ਅਫ਼ੀਮ ੧੦੯ ਕਿਲ੍ਹੋਗ੍ਰਾਮ, ਸਮੈਕ ੧੪੩ ਕਿਲ੍ਹੋਗ੍ਰਾਮ ਪੁਲਸ ਨੇ ਬ੍ਰਾਮਦ ਕੀਤੀ ਪਰ ਚਰਸ ੨੫੪ ਕਿਲ੍ਹੋਗ੍ਰਾਮ ਤੇ ਗਾਂਜਾ ੫ ਹਜ਼ਾਰ ਕਿਲ੍ਹੋਗ੍ਰਾਮ ਜ਼ਬਤ ਕੀਤਾ ਗਿਆ। ਜਦਕਿ ਪੂਰੇ ਭਾਰਤ ਦੇਸ਼ ਵਿੱਚ ੨੪੯੦ ਕਿਲ੍ਹੋਗ੍ਰਾਮ ਹਸ਼ੀਸ਼, ੫੭੧੫੮ ਕਿਲ੍ਹੋਗ੍ਰਾਮ ਚਰਸ ਅਤੇ ੧ ਲੱਖ ੮੨੬੨੨ ਕਿਲ੍ਹੋਗ੍ਰਾਮ ਗਾਂਜਾ ਪੁਲਸ ਵਲੋਂ ਜ਼ਬਤ ਕੀਤਾ ਗਿਆ। ਜਦਕਿ ਅਜੇ ਵੀ ਟੱਨਾਂ ਦੇ ਹਿਸਾਬ ਨਾਲ ਭੰਗ ਤੋਂ ਤਿਆਰ ਨਸ਼ੇ ਗਾਂਜਾ, ਚਰਸ, ਹਸ਼ੀਸ਼ ਆਦਿ ਅੱਜ ਵੀ ਅਖੌਤੀ ਸਾਧੂ-ਸੰਤਾਂ ਦੇ ਡੇਰਿਆਂ ਤੋਂ ਬ੍ਰਾਮਦ ਕੀਤੇ ਜਾ ਸਕਦੇ ਹਨ।

ਭਾਰਤ ਦੇ ਕਈ ਰਾਜਾਂ ਵਿੱਚ ਤਾਂ ਭੰਗ ਤੇ ਇਸਤੋਂ ਤਿਆਰ ਨਸ਼ਿਆਂ ਨੂੰ ਕਾਨੂੰਨੀ ਤੌਰ 'ਤੇ ਦੁਕਾਨਾਂ 'ਤੇ ਵੇਚਣ ਲਈ ਲਾਈਸੰਸ ਵੀ ਦਿੱਤੇ ਜਾਂਦੇ ਹਨ। ਪੰਜਾਬ ਵਿੱਚ ਭੰਗ ਤੋਂ ਤਿਆਰ ਨਸ਼ੇ ਚਰਸ ਦੀ ਸਭ ਤੋਂ ਜ਼ਿਆਦਾ ਵਰਤੋਂ ਮਸਤਾਂ ਦੇ ਡੇਰਿਆਂ ਜਾਂ ਸਿਗਰਟ, ਬੀੜੀ ਪੀਣ ਵਾਲੇ ਦਲਿਤਾਂ ਤੇ ਗਰੀਬ ਹਿੰਦੂਆਂ ਵਲੋਂ ਕੀਤੀ ਜਾਂਦੀ ਹੈ। ਚਰਸ, ਗਾਂਜੇ, ਹਸ਼ੀਸ਼ ਦੀ ਤਸਕਰੀ ਭਾਰਤੀ ਰਾਜਾਂ ਵਿੱਚ ਪੈਦਾ ਹੋਣ ਵਾਲੇ ਫ਼ਲ, ਸਬਜ਼ੀਆਂ, ਮਸਾਲੇ, ਦਾਲਾਂ, ਸੀਮੈਂਟ ਅਤੇ ਪੱਥਰ ਆਦਿ ਉਤਪਾਦਨਾਂ ਦੀ ਢੋਆ-ਢੂਆਈ ਵਾਲੇ ਵਾਹਨਾਂ ਰਾਹੀਂ ਕੀਤੀ ਜਾਂਦੀ ਹੈ। ਜਿਵੇਂ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਚਰਸ, ਗਾਂਜਾ, ਹਸ਼ੀਸ਼ ਆਦਿ ਸੇਬਾਂ ਦੀਆਂ ਪੇਟੀਆਂ ਰਾਹੀਂ ਦੂਜੇ ਰਾਜਾਂ ਨੂੰ ਤਸਕਰੀ ਕੀਤੀ ਜਾਂਦੀ ਹੈ। ਆਂਧਰਾ, ਕੇਰਲ ਤੇ ਊੜੀਸਾ ਤੋਂ ਚੌਲਾਂ ਅਤੇ ਸੀਮੈਂਟ ਦੀਆਂ ਬੋਰੀਆਂ ਰਾਹੀਂ ਅਤੇ ਮਹਾਰਾਸ਼ਟਰ ਤੋਂ ਦਾਲ, ਕੇਲਿਆਂ ਆਦਿ ਅਨਾਜਾਂ ਦੀਆਂ ਬੋਰੀਆਂ ਰਾਹੀਂ ਦੂਜੇ ਰਾਜਾਂ ਨੂੰ ਤਸਕਰੀ ਕੀਤੀ ਜਾਂਦੀ ਹੈ। ਜਿੱਥੇ ਅਗਾਂਹ ਇਹ ਨਸ਼ੇ ਪਾਨ, ਬੀੜੀ ਦੀਆਂ ਦੁਕਾਨਾਂ, ਢਾਬੇ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਹਨ।

ਯੂਨਾਇਟਿਡ ਨੇਸ਼ਨਜ਼ ਆਫਿਸ ਆਨ ਡਰੱਗ ਐਂਡ ਕ੍ਰਾਈਮ ਅਨੁਸਾਰ ੨੦੧੪ ਤੱਕ ਦੁਨੀਆ ਭਰ ਵਿੱਚ ਭਾਰਤ ਦੇ ਤਿਆਰ ਗਾਂਜੇ, ਚਰਸ, ਹਸ਼ੀਸ਼ ਦੀ ਮੰਗ ਬਹੁਤ ਜ਼ਿਆਦਾ ਸੀ ਪਰ ਹੁਣ ਬਹੁਤੇ ਯੂਰਪੀਅਨ ਦੇਸ਼ਾਂ ਨੇ ਭੰਗ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਤਾਂ ਇਸ ਵਿਸ਼ਵ ਪੱਧਰੀ ਜਥੇਬੰਦੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਗਾਂਜੇ, ਚਰਸ, ਹਸ਼ੀਸ਼ ਦੀ ਬਹੁਤੀ ਪੈਦਾਵਾਰ ਹੁਣ ਭਾਰਤ ਵਿੱਚ ਹੀ ਖ਼ਪਤ ਹੋਵੇਗੀ ਜਿਸ ਨਾਲ ਭਾਰਤ ਦੁਨੀਆ ਵਿੱਚ ਨੰਬਰ ਇੱਕ ਨਸ਼ੇੜੀ ਦੇਸ਼ ਬਣ ਜਾਵੇਗਾ ਕਿਉਂਕਿ ਭੰਗ ਦੀ ਖੇਤੀ 'ਤੇ ਬਹੁਤ ਹੀ ਘੱਟ ਲਾਗਤ ਆਉਂਦੀ ਹੈ ਪਰ ਮੁਨਾਫ਼ਾ ਕਰੋੜਾਂ ਵਿੱਚ ਹੁੰਦਾ ਹੈ। ਇਸ ਲਈ ਭਾਰਤੀ ਮੁਨਾਫ਼ਾਖੋਰ ਹੁਣ ਆਪਣੇ ਦੇਸ਼ ਨੂੰ ਹੀ ਨਸ਼ੇੜੀ ਬਨਾਉਣਗੇ। ਉਂਝ ਵੀ ਭਾਰਤ ਵਿੱਚ ਭੰਗ, ਗਾਂਜਾ, ਹਸ਼ੀਸ਼, ਅੱਕ, ਧਤੂਰਾ ਆਦਿ ਨਸ਼ਿਆਂ ਨੂੰ ਧਾਰਮਿਕ ਮਾਨਤਾ ਹਾਸਲ ਹੈ। ਭਾਰਤ ਵਿੱਚ ਰਹਿਣ ਵਾਲੇ ਇਹ ਲੋਕ ਆਪਣੇ ਧਾਰਮਿਕ ਵਿਸ਼ਵਾਸ਼ਾਂ ਅਨੁਸਾਰ ਜਿੰਨ੍ਹੇ ਮਰਜ਼ੀ ਮਨਭਾਉਂਦੇ ਨਸ਼ੇ ਕਰੀ ਜਾਣ ਪਰ ਇਹਨ੍ਹਾਂ ਲੋਕਾਂ ਵਲੋਂ ਪੰਜਾਬ ਦੇ ਮਹਾਨ ਲੋਕਾਂ ਨੂੰ ਨਸ਼ੇੜੀ ਕਹਿਣਾ ਸੋਭਾ ਨਹੀਂ ਦਿੰਦਾ।

(੬). ਅਫ਼ੀਮ (ਸਮੈਕ/ਹੈਰੋਇਨ/ਸਿੰਥੈਟਿਕ ਨਸ਼ੇ/ਬਰਾਊਨ ਸ਼ੂਗਰ/ਭੁੱਕੀ) :-

ਅਫ਼ੀਮ ਦੀ ਖੇਤੀ 'ਚ ਅਫਗਾਨਿਸਤਾਨ, ਮੀਆਂਮਾਰ ਤੋਂ ਬਾਅਦ ਭਾਰਤ ਸੰਸਾਰ 'ਚ ਤੀਸਰੇ ਨੰਬਰ 'ਤੇ ਹੈ। ਦੁਨੀਆ ਭਰ 'ਚ ਸਭ ਤੋਂ ਖ਼ਤਰਨਾਕ ਤਿਆਰ ਹੁੰਦੇ ਨਸ਼ਿਆਂ ਅਤੇ ਦਵਾਈਆਂ ਵਿੱਚ ਅਫ਼ੀਮ ਦਾ ਨਾਮ ਸਭ ਤੋਂ ਉਚਾ ਹੈ। ਅਫ਼ੀਮ ਤੋਂ ਹੀ ਭੁੱਕੀ, ਸਮੈਕ, ਬਰਾਊਨ ਸ਼ੂਗਰ ਅਤੇ ਹੈਰੋਇਨ ਤਿਆਰ ਕੀਤੀ ਜਾਂਦੀ ਹੈ। ਅਤੇ ਅਫ਼ੀਮ ਤੋਂ ਹੀ ਖਾਂਸੀ ਅਤੇ ਕੈਂਸਰ ਲਈ ਦਰਦ ਨਿਵਾਰਕ ਗੋਲੀਆਂ, ਕੈਪਸੂਲਾਂ, ਟੀਕਿਆਂ 'ਚ ਇਸਤੇਮਾਲ ਹੋਣ ਵਾਲੇ ਸਿੰਥੈਟਿਕ ਨਸ਼ੇ, ਮਾਰਫੀਨ, ਕੋਡੀਨ, ਥੀਵੇਨ, ਨਾਰਕੋਟਿਨ ਅਤੇ ਪੇਪੇਵਰਿਨ ਤਿਆਰ ਕੀਤੇ ਜਾਂਦੇ ਹਨ।


ਨਾਰਕੋਟਿਕ ਵਿਭਾਗ ਅਧੀਨ ਕੇਂਦਰੀ ਜਾਂਚ ਬਿਊਰੋ ਭਾਰਤ ਵਿੱਚ ਅਫ਼ੀਮ ਦੀ ਖੇਤੀ ਲਈ ਲਾਈਸੰਸ ਜਾਰੀ ਕਰਦਾ ਹੈ ਅਤੇ ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਅਲੱਗ-ਅਲੱਗ ਰਾਜਾਂ ਵਿੱਚ ਅਲੱਗ-ਅਲੱਗ ਅਫ਼ੀਮ ਦੀ ਮਾਤਰਾ ਸਰਕਾਰੀ ਤੌਰ 'ਤੇ ਪ੍ਰਾਪਤ ਕਰਦਾ ਹੈ। ਭਾਰਤ 'ਚ ਅਫ਼ੀਮ ਦੀ ਖੇਤੀ ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਬਿਹਾਰ ਵਿੱਚ ਕੀਤੀ ਜਾਂਦੀ ਹੈ। ਇਹਨ੍ਹਾਂ ਰਾਜਾਂ ਵਿਚੋਂ ਬਿਹਾਰ ਵਿੱਚ ਅਫ਼ੀਮ ਦੀ ਖੇਤੀ ਲਈ ਲਾਈਸੰਸ ਜਾਰੀ ਨਹੀਂ ਕੀਤਾ ਜਾਂਦਾ ਪਰ ਉਥੇ ਇਹ ਖੇਤੀ ਗੈਰ ਕਾਨੂੰਨੀ ਤੌਰ 'ਤੇ ਸਬੰਧਤ ਸਰਕਾਰੀ ਅਫ਼ਸਰਾਂ ਦੀ ਮਿਲੀਭਗਤ ਨਾਲ ਕੀਤੀ ਜਾਂਦੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਬਿਹਾਰ ਦੇ ਔਰੰਗਾਬਾਦ, ਜਮੂਈ, ਚਤੁਰਾ, ਕੁੰਦਾ, ਮੂੰਗੇਰ, ਭਾਗਲਪੁਰ, ਭੱਬੂਆ, ਨਵਾਦਾ, ਖੜਾੜਿਆ ਅਤੇ ਪੂਰਨਿਆ ਆਦਿ ਜਿਲ੍ਹਿਆਂ ਵਿੱਚ ਅਤੇ ਝਾੜਖੰਡ ਤੇ ਪੱਛਮੀ ਬੰਗਾਲ ਦੇ ਜੰਗਲੀ ਇਲਾਕਿਆਂ ਵਿੱਚ ਤਕਰੀਬਨ ੨੪੦੦ ਏਕੜ ਜਮੀਨ 'ਤੇ ਗੈਰ ਕਾਨੂੰਨੀ ਖੇਤੀ ਹੋ ਰਹੀ ਹੈ। ਇਥੇ ਸਬੰਧਤ ਸਰਕਾਰੀ ਅਫ਼ਸਰ ਕਥਿਤ ਤੌਰ 'ਤੇ ਡੇਢ ਤੋਂ ੨ ਲੱਖ ਰੁਪਏ ਪ੍ਰਤੀ ਏਕੜ ਰਿਸ਼ਵਤ ਲੈ ਕੇ ਇਸ ਗੈਰ ਕਾਨੂੰਨੀ ਖੇਤੀ ਪ੍ਰਤੀ ਅੱਖਾਂ ਮੀਟੀ ਬੈਠੇ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ੩੮ ਹਜ਼ਾਰ ਏਕੜ ਜਮੀਨ 'ਤੇ ਅਫ਼ੀਮ ਦੀ ਖੇਤੀ ਸਰਕਾਰੀ ਤੌਰ 'ਤੇ ਹੁੰਦੀ ਹੈ ਅਤੇ ਲੱਗਭਗ ਇਹਨੀਂ ਹੀ ਹੋਰ ਖੇਤੀ ਗੈਰ ਕਾਨੂੰਨੀ ਤੌਰ 'ਤੇ ਅਫ਼ਸਰਸ਼ਾਹੀ ਦੀ ਮਿਲੀਭਗਤ ਨਾਲ ਹੁੰਦੀ ਹੈ। ਇਥੇ ਸਰਕਾਰੀ ਤੌਰ 'ਤੇ ੪੭ ਕਿਲ੍ਹੋ ਅਤੇ ੪੯ ਕਿਲ੍ਹੋਗ੍ਰਾਮ ਪ੍ਰਤੀ ਏਕੜ ਅਫ਼ੀਮ ਸਰਕਾਰ ਕਿਸਾਨਾਂ ਤੋਂ ਸਰਕਾਰੀ ਰੇਟ ੨੫੦੦ ਰੁਪਏ ਪ੍ਰਤੀ ਕਿਲ੍ਹੋਗ੍ਰਾਮ ਦੇ ਹਿਸਾਬ ਨਾਲ ਲੈਂਦੀ ਹੈ ਜਦਕਿ ਇਥੇ ਪ੍ਰਤੀ ਏਕੜ ਪੈਦਾਵਾਰ ੬੦ ਕਿਲ੍ਹੋਗ੍ਰਾਮ ਦੇ ਕਰੀਬ ਹੁੰਦੀ ਹੈ। ਕਿਸਾਨ ਸਰਕਾਰੀ ਤੌਰ 'ਤੇ ਅਫ਼ੀਮ ਦੇਣ ਤੋਂ ਬਾਅਦ ਬਾਕੀ ਅਫ਼ੀਮ ੪੦ ਹਜ਼ਾਰ ਤੋਂ ੮੦ ਹਜ਼ਾਰ ਰੁਪਏ ਪ੍ਰਤੀ ਕਿਲ੍ਹੋ ਦੇ ਹਿਸਾਬ ਨਾਲ ਨਸ਼ੇ ਦੇ ਵਿਉਪਾਰੀਆਂ ਨੂੰ ਵੇਚ ਦਿੰਦੇ ਹਨ। ਉੱਤਰ ਪ੍ਰਦੇਸ਼ ਵਿੱਚ ਤਕਰੀਬਨ ੪੬੧੦ ਏਕੜ ਜਮੀਨ 'ਤੇ ਸਰਕਾਰੀ ਤੌਰ 'ਤੇ ਅਫ਼ੀਮ ਦੀ ਖੇਤੀ ਹੁੰਦੀ ਹੈ ਇਥੇ ਕਿਸਾਨ ੫੨ ਕਿਲ੍ਹੋ ਪ੍ਰਤੀ ਏਕੜ ਅਫ਼ੀਮ ਸਰਕਾਰੀ ਰੇਟ 'ਤੇ ਸਰਕਾਰ ਨੂੰ ਦਿੰਦੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰੀ ਤੌਰ 'ਤੇ ਕੁੱਝ ਸੈਂਕੜੇ ਏਕੜ ਜਮੀਨ 'ਤੇ ਹੀ ਅਫ਼ੀਮ ਦੀ ਖੇਤੀ ਹੁੰਦੀ ਹੈ। ਪਰ ਹਜ਼ਾਰਾਂ ਏਕੜ ਗੈਰ ਕਾਨੂੰਨੀ ਤੌਰ 'ਤੇ ਵੀ ਇਥੇ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈ। ਇਸ ਰਾਜ ਵਿੱਚ ਕਿਸਾਨਾਂ ਤੋਂ ੧੦ ਕਿਲ੍ਹੋਗਾਮ ਪ੍ਰਤੀ ਏਕੜ ਅਫ਼ੀਮ ਹੀ ਸਰਕਾਰ ਖ੍ਰੀਦ ਕਰਦੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ੨੦੧੬-੨੦੧੭ ਦਰਮਿਆਨ ੩੪੮੦ ਏਕੜ ਅਫ਼ੀਮ ਦੀ ਗੈਰ ਕਾਨੂੰਨੀ ਖੇਤੀ ਨਸ਼ਟ ਕੀਤੀ ਸੀ ਜਿਸ ਵਿੱਚੋਂ ਇਕੱਲੇ ਅਰੁਣਾਚਲ ਪ੍ਰਦੇਸ਼ ਦੀ ਹੀ ੧੪੬੭ ਏਕੜ ਜਮੀਨ ਸੀ।


ਸਰਕਾਰੀ ਤੌਰ 'ਤੇ ਕਿਸਾਨਾਂ ਤੋਂ ਪ੍ਰਾਪਤ ਅਫ਼ੀਮ ਦੀ ਹੱਦ ਤੋਂ ਜੇਕਰ ਕਿਸਾਨਾਂ ਦੀ ਖੇਤੀ ਘੱਟ ਹੋ ਰਹੀ ਹੋਵੇ ਤਾਂ ਕਿਸਾਨ ਸਬੰਧਤ ਵਿਭਾਗ ਨੂੰ ਲਿਖਤੀ ਤੌਰ 'ਤੇ ਬੇਨਤੀ ਕਰਕੇ ਆਪਣੀ ਅਫ਼ੀਮ ਦੀ ਖੇਤੀ ਖੇਤਾਂ ਵਿੱਚ ਹੀ ਨਸ਼ਟ ਕਰ ਸਕਦਾ ਹੈ ਕਿਉਂਕਿ ਜੇਹੜਾ ਕਿਸਾਨ ਸਰਕਾਰ ਵਲੋਂ ਮਿਥੀ ਹੱਦ ਤੋਂ ਘੱਟ ਅਫ਼ੀਮ ਸਰਕਾਰ ਨੂੰ ਦੇਵੇ ਤਾਂ ਉਸਨੂੰ ਆਉਣ ਵਾਲੇ ਸਮੇਂ ਵਿੱਚ ਅਫ਼ੀਮ ਦੀ ਖੇਤੀ ਲਈ ਲਾਈਸੰਸ ਜਾਰੀ ਨਹੀਂ ਕੀਤਾ ਜਾਂਦਾ। ਇਸੇ ਸਰਕਾਰੀ ਨੀਤੀ ਤਹਿਤ ਸਿਆਸਤਦਾਨਾਂ ਦੇ ਸਹਿਯੋਗੀ ਕਿਸਾਨ ੨-੩ ਸਾਲ ਬਾਅਦ ਸਰਕਾਰ ਨੂੰ ਮੌਸਮ ਅਨੁਸਾਰ ਖੇਤੀ ਮਾੜੀ ਹੋਣ ਦਾ ਬਹਾਨਾ ਲਗਾ ਕੇ ਖੇਤੀ ਨਸ਼ਟ ਕਰਨ ਦੀ ਬੇਨਤੀ ਕਰ ਦਿੰਦੇ ਹਨ। ਸਰਕਾਰੀ ਆਗਿਆ ਮਿਲਣ 'ਤੇ ਇਹ ਕਿਸਾਨ ਆਪਣੀ ਖੇਤੀ ਨਸ਼ਟ ਨਹੀਂ ਕਰਦੇ ਸਗੋਂ ਇਸ ਖੇਤੀ ਤੋਂ ਅਫ਼ੀਮ ਪ੍ਰਾਪਤ ਕਰਕੇ ਅਗਾਂਹ ਬਲੈਕ ਵਿੱਚ ਵੇਚ ਦਿੰਦੇ ਹਨ।


ਅਫ਼ੀਮ 'ਤੇ ਇਸਤੋਂ ਹੋਣ ਵਾਲੇ ਸਮੈਕ, ਹੈਰੋਇਨ, ਬਰਾਊਨ ਸ਼ੂਗਰ, ਭੁੱਕੀ ਤੇ ਹੋਰ ਸਿੰਥੈਟਿਕ ਨਸ਼ੇ ਐਸੇ ਹਨ ਕਿ ਜੇ ਇੱਕ ਵਾਰ ਕਿਸੇ ਇਨਸਾਨ ਨੂੰ ਇਨ੍ਹਾਂ ਦੀ ਆਦਤ ਪੈ ਜਾਵੇ ਤਾਂ ਇਹ ਨਸ਼ੇ ਮੌਤ ਤੱਕ ਉਸਦੇ ਨਾਲ ਹੀ ਨਿਭਦੇ ਹਨ। ਅਫ਼ੀਮ ਨਾਲ ਸਬੰਧਤ ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਕੈਂਸਰ, ਕਾਲਾ ਪੀਲੀਆ, ਏਡਜ਼, ਅਧਰੰਗ ਆਦਿ ਰੋਗਾਂ ਨਾਲ ਹਰ ਸਾਲ ਭਾਰਤ ਵਿੱਚ ੭ ਲੱਖ ਦੇ ਕਰੀਬ ਮਨੁੱਖੀ ਜਿੰਦਗੀਆਂ ਮੌਤ ਦੇ ਮੂੰਂਹ ਵਿੱਚ ਜਾ ਪੈਂਦੀਆਂ ਹਨ। ਭਾਰਤ ਵਿੱਚ ਦਿਨੋ ਦਿਨ ਵੱਧ ਰਹੀ ਅਫ਼ੀਮ ਦੀ ਖੇਤੀ ਦੀ ਉਪਜ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਫ਼ੀਮ ਸੋਧਕ ਮਿੱਲ ਨੀਮਚ ਮੱਧ ਪ੍ਰਦੇਸ਼ ਵਿਖੇ ਹੁਣ ਰੌਜ਼ਾਨਾਂ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੀ ਹੈ ਅਤੇ ਇਥੇ ਹਰ ਸਾਲ ੨ ਲੱਖ ਮੈਟਰਕ ਟਨ ਅਫ਼ੀਮ ਸੋਧੀ ਜਾ ਰਹੀ ਹੈ।

(੭). ਐਨ. ਸੀ. ਬੀ. ਆਈ/ਯੂ.ਐਨ.ਓ.ਡੀ.ਸੀ ਅਤੇ ਏਮਜ਼ ਦੀ ਨਸ਼ਿਆਂ ਪ੍ਰਤੀ ਰਿਪੋਰਟ :-

ਨਾਰਕੋਟਿਕਸ ਕੰਟਰੋਲ ਬਿਊਰੋ ਆਫ਼ ਇੰਡੀਆ ਅਨੁਸਾਰ ਸੰਨ ੨੦੧੭ ਵਿੱਚ ਪੂਰੇ ਭਾਰਤ ਵਿੱਚ ੨੫੫੧ ਕਿਲ੍ਹੋਗ੍ਰਾਮ ਗੈਰ ਕਾਨੂੰਨੀ ਅਫ਼ੀਮ ਪੁਲਸ ਨੇ ਬ੍ਰਾਮਦ ਕਰਕੇ ੧੪੦੮ ਮਾਮਲੇ ਦਰਜ਼ ਕੀਤੇ। ਜਿੰਨ੍ਹਾਂ ਵਿਚੋਂ ੫੦੬ ਕਿਲ੍ਹੋਗ੍ਰਾਮ ਪੰਜਾਬ 'ਚ, ੪੨੭ ਕਿਲ੍ਹੋਗ੍ਰਾਮ ਰਾਜਸਥਾਨ, ੩੩੨ ਕਿਲ੍ਹੋਗ੍ਰਾਮ ਮੱਧ ਪ੍ਰਦੇਸ਼, ੩੨੯ ਕਿਲ੍ਹੋਗ੍ਰਾਮ ਬਿਹਾਰ ਅਤੇ ੨੪੩ ਕਿਲ੍ਹੋਗ੍ਰਾਮ ਝਾਰਖੰਡ ਆਦਿ ਰਾਜਾਂ ਵਿੱਚ ਜਬਤ ਕੀਤੀ ਗਈ। ਇਹ ਅੰਕੜੇ ਦੱਸਦੇ ਹਨ ਕਿ ਪੰਜਾਬ ਤੋਂ ਬਾਹਰਲੇ ਰਾਜ ਹੀ ਪੰਜਾਬ ਵਿੱਚ ਸਭ ਤੋਂ ਵੱਧ ਅਫ਼ੀਮ ਦੀ ਤਸਕਰੀ ਕਰਦੇ ਹਨ ਕਿਉਂਕਿ ਪੰਜਾਬ ਵਿੱਚ ਤਾਂ ਅਫ਼ੀਮ ਦੀ ਖੇਤੀ ਹੁੰਦੀ ਹੀ ਨਹੀਂ।
ਅਫ਼ੀਮ ਤੋਂ ਤਿਆਰ ਸਿੰਥੈਟਿਕ ਨਸ਼ਾ ਮਾਰਫ਼ੀਨ ਜਿਸਨੂੰ ਚਿੱਟਾ ਜਾਂ ਹੈਰੋਇਨ ਵੀ ਕਿਹਾ ਜਾਂਦਾ ਹੈ ਸੰਨ ੨੦੧੭ ਵਿੱਚ ਪੂਰੇ ਭਾਰਤ ਵਿੱਚ ੨੧੪੬ ਕਿਲ੍ਹੋਗ੍ਰਾਮ ਫੜੀ ਗਈ ਜਿਸਦੇ ੭ ਹਜ਼ਾਰ ੬੯ ਮਾਮਲੇ ਦਰਜ਼ ਕੀਤੇ ਗਏ। ਇਹ ਹੈਰੋਇਨ ਗੁਜਰਾਤ ਵਿੱਚ ਸਭ ਤੋਂ ਵੱਧ ੧੦੧੮ ਕਿਲ੍ਹੋ, ਪੰਜਾਬ ਵਿੱਚ ੪੦੭ ਕਿਲ੍ਹੋ, ਜੰਮੂ-ਕਸ਼ਮੀਰ ੨੦੮ ਕਿਲ੍ਹੋ, ਉੱਤਰ ਪ੍ਰਦੇਸ਼ ੧੧੯ ਕਿਲ੍ਹੋ ਅਤੇ ਹਿਮਾਚਲ ਪ੍ਰਦੇਸ਼ ਵਿੱਚ ੭੨ ਕਿਲ੍ਹੋ ਆਦਿ ਹੈਰੋਇਨ ਜ਼ਬਤ ਕਰਕੇ ਮਾਮਲੇ ਦਰਜ਼ ਕੀਤੇ ਗਏ ਤੇ ਇਹ ਅੰਕੜਾ ਦੱਸਦਾ ਹੈ ਕਿ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਗੁਜਰਾਤ ਭਾਰਤ ਦਾ ਕੇਂਦਰ ਬਿੰਦੂ ਹੈ।
ਸੰਨ ੨੦੧੭ ਦੌਰਾਣ ਹੀ ਭਾਰਤੀ ਪੁਲਸ ਨੇ ੩ ਲੱਖ ੫੨ ਹਜ਼ਾਰ ੩੭੯ ਕਿਲ੍ਹੋ ਗੈਰ ਕਾਨੂੰਨੀ ਗਾਂਜੇ ਦੀ ਬ੍ਰਾਮਦਗੀ ਵੀ ਕੀਤੀ ਅਤੇ ਕੇਸ ਦਰਜ਼ ਕੀਤੇ। ਸਭ ਤੋਂ ਵੱਧ ਗਾਂਜਾ ਆਂਧਰਾ ਪ੍ਰਦੇਸ਼ ਵਿੱਚ ੭੮ ਹਜ਼ਾਰ ੭੬੮ ਕਿਲ੍ਹੋਗ੍ਰਾਮ, ਊੜੀਸਾ ਵਿੱਚ ੫੫ ਹਜ਼ਾਰ ੮੭੬ ਕਿਲ੍ਹੋਗ੍ਰਾਮ, ਉੱਤਰ ਪ੍ਰਦੇਸ਼ ੩੨ ਹਜ਼ਾਰ ੭੪੦ ਕਿਲ੍ਹੋਗ੍ਰਾਮ, ਪੱਛਮੀ ਬੰਗਾਲ ਵਿੱਚ ੨੯ ਹਜ਼ਾਰ ੨੬੮ ਕਿਲ੍ਹੋਗ੍ਰਾਮ ਅਤੇ ਬਿਹਾਰ ਵਿੱਚ ੨੮ ਹਜ਼ਾਰ ੮੮੮ ਕਿਲ੍ਹੋਗ੍ਰਾਮ ਬ੍ਰਾਮਦ ਕਰਕੇ ਕੇਸ ਦਰਜ਼ ਕੀਤੇ ਗਏ। ਇਨ੍ਹਾਂ ਰਾਜਾਂ ਵਿੱਚ ਹਿੰਦੂ ਧਰਮ ਦੇ ਅਹਿਮ ਇਤਿਹਾਸਕ ਤੀਰਥ ਅਸਥਾਨ ਹਨ।

ਇਸੇ ਸਾਲ ਭਾਰਤ ਵਿੱਚ ੩੨੧੮ ਕਿਲ੍ਹੋਗ੍ਰਾਮ ਹਸ਼ੀਸ਼ ਵੀ ਫੜੀ ਗਈ ਜੋ aੁੱਤਰ ਪ੍ਰਦੇਸ਼ ਵਿੱਚ ੭੦੩ ਕਿਲ੍ਹੋਗ੍ਰਾਮ, ਮੱਧ ਪ੍ਰਦੇਸ਼ ਵਿੱਚ ੬੨੫ ਕਿਲ੍ਹੋਗ੍ਰਾਮ, ਜੰਮੂ ਕਸ਼ਮੀਰ 'ਚ ੩੩੨ ਕਿਲ੍ਹੋਗ੍ਰਾਮ, ਹਿਮਾਚਲ ਪ੍ਰਦੇਸ਼ ੩੦੮ ਕਿਲ੍ਹੋਗ੍ਰਾਮ ਅਤੇ ਉਤਰਾਖੰਡ ਵਿੱਚ ੨੭੯ ਕਿਲ੍ਹੋਗ੍ਰਾਮ ਸੀ ਅਤੇ ੨੦੧੭ ਵਿੱਚ ਹੀ ੧੩੨ ਕਿਲ੍ਹੋਗ੍ਰਾਮ ਕੋਕੀਨ ਵੀ ਫੜੀ ਗਈ ਜੋ ਨਵੀਂ ਦਿੱਲੀ ਵਿਖੇ ੩੧ ਕਿਲ੍ਹੋਗ੍ਰਾਮ, ਮਹਾਰਾਸ਼ਟਰ ੨੨ ਕਿਲ੍ਹੋਗ੍ਰਾਮ, ਕੇਰਲਾ ੫ ਕਿਲ੍ਹੋਗ੍ਰਾਮ, ਤਾਮਿਲਨਾਡੂ ੪ ਕਿਲ੍ਹੋਗ੍ਰਾਮ ਅਤੇ ਪੱਛਮੀ ਬੰਗਾਲ ਵਿੱਚ ੩ ਕਿਲ੍ਹੋਗ੍ਰਾਮ ਦੇ ਕਰੀਬ ਸੀ।

ਨਾਰਕੋਟਿਕਸ ਕੰਟਰੋਲ ਬਿਊਰੋ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਹੀ ਸੰਨ ੨੦੧੭ ਵਿੱਚ ਭਾਰਤ ਦੀ ੭੬੦੨ ਏਕੜ ਜਮੀਨ 'ਤੇ ਅਫ਼ੀਮ ਦੀ ਅਤੇ ੮੫੧੫ ਏਕੜ ਜਮੀਨ 'ਤੇ ਭੰਗ ਦੀ ਗੈਰ ਕਾਨੂੰਨੀ ਖੇਤੀ ਕੀਤੀ ਗਈ। ਅਫ਼ੀਮ ਤੋਂ ਤਿਆਰ ਸਿੰਥੈਟਿਕ ਨਸ਼ਾ ਐਮਫੈਟਾਮਾਈਨ ਦੀ ਤਕਰੀਬਨ ੭੮ ਕਿਲ੍ਹੋਗ੍ਰਾਮ ਦੀ ਗੈਰ ਕਾਨੂੰਨੀ ਤੌਰ 'ਤੇ ਜੋ ਤਸਕਰੀ ਕੀਤੀ ਜਾ ਰਹੀ ਸੀ ਦੀ ਬ੍ਰਾਮਦਗੀ ਵੀ ਪੁਲਸ ਵਲੋਂ ਕੀਤੀ ਗਈ। ਇਹ ਸਿੰਥੈਟਿਕ ਨਸ਼ਾ ਮਹਾਰਸ਼ਟਰ ਵਿੱਚ ੩੫ ਕਿਲ੍ਹੋਗ੍ਰਾਮ, ਕਰਨਾਟਕ ਵਿੱਚ ੨੭ ਕਿਲ੍ਹੋਗ੍ਰਾਮ, ਤਾਮਿਲਨਾਡੂ 'ਚ ੯ ਕਿਲ੍ਹੋਗ੍ਰਾਮ, ਗੁਜਰਾਤ 'ਚ ੨ ਕਿਲ੍ਹੋਗ੍ਰਾਮ ਅਤੇ ਦਿੱਲੀ 'ਚ ੧ ਕਿਲ੍ਹੋਗ੍ਰਾਮ ਦੇ ਕਰੀਬ ਜ਼ਬਤ ਕੀਤਾ ਗਿਆ।

ਇਕ ਹੋਰ ਸਿੰਥੈਟਿਕ ਨਸ਼ਾ ਮੈਥਾਕਵਾਲੋਨ ਤਕਰੀਬਨ ੧੨੫ ਕਿਲ੍ਹੋਗ੍ਰਾਮ ਦੇ ਕਰੀਬ ਜੋ ਕ੍ਰਮਵਾਰ ਦਿੱਲੀ ਵਿਚੋਂ ੬੧ ਕਿਲ੍ਹੋਗ੍ਰਾਮ, ਪੱਛਮੀ ਬੰਗਾਲ ਵਿਚੋਂ ੩੫ ਕਿਲ੍ਹੋਗ੍ਰਾਮ, ਮਹਾਰਾਸ਼ਟਰ ਵਿਚੋਂ ੨੫ ਕਿਲ੍ਹੋਗ੍ਰਾਮ, ਤਾਮਿਲਨਾਡੂ ੨ ਕਿਲ੍ਹੋਗ੍ਰਾਮ ਅਤੇ ਉੱਤਰ ਪ੍ਰਦੇਸ਼ ਵਿਚੋਂ ੧ ਕਿਲ੍ਹੋਗ੍ਰਾਮ ਜ਼ਬਤ ਕਰਕੇ ਕੇਸ ਦਰਜ਼ ਕੀਤੇ ਗਏ।

ਸੰਨ ੨੦੧੭ ਦੌਰਾਣ ਹੀ ਅਫ਼ੀਮ ਤੋਂ ਤਿਆਰ ਸਿੰਥੈਟਿਕ ਨਸ਼ਾ ਕੈਟੋਮਾਈਨ ਜੋ ੧੬੧ ਕਿਲ੍ਹੋਗ੍ਰਾਮ ਭਾਰਤੀ ਪੁਲਸ ਵਲੋਂ ਜ਼ਬਤ ਕੀਤਾ ਗਿਆ। ਇਹ ਨਸ਼ਾ ਦਿੱਲੀ ਵਿੱਚ ੧੩੬ ਕਿਲ੍ਹੋਗ੍ਰਾਮ, ਮਹਾਰਾਸ਼ਟਰ ਵਿਚੋਂ ੨੧ ਕਿਲ੍ਹੋਗ੍ਰਾਮ, ਮਿਜ਼ੋਰਮ ਵਿਚੋਂ ੪ ਕਿਲ੍ਹੋਗ੍ਰਾਮ ਅਤੇ ਤੇਲੰਗਾਣਾ ਵਿਚੋਂ ੧ ਕਿਲ੍ਹੋਗ੍ਰਾਮ ਬ੍ਰਾਮਦ ਕੀਤਾ ਗਿਆ।

ਸੰਨ ੨੦੧੭ ਵਿੱਚ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਹੈਦਰਾਬਾਦ ਅਤੇ ਚੇਨਈ 'ਚ ਛਾਪੇ ਮਾਰ ਕੇ ਗੈਰ ਕਾਨੂੰਨੀ ਸਿੰਥੈਟਿਕ ਨਸ਼ੇ ਬਨਾਉਣ ਵਾਲੀਆਂ ਫੈਕਟਰੀਆਂ ਸੀਲ ਕੀਤੀਆਂ ਗਈਆਂ। ਇਨ੍ਹਾਂ ਫੈਕਟਰੀਆਂ ਵਿਚੋਂ ਅਫ਼ੀਮ ਤੋਂ ਤਿਆਰ ਸਿੰਥੈਟਿਕ ਨਸ਼ਾ ਐਫਾਡਰੀਨ ਅਤੇ ਸਿਉਡੋਐਫਾਡਰੀਨ ਦੀ ਤਿਆਰ ਹਜ਼ਾਰਾਂ ਕਿਲ੍ਹੋ ਖੇਪ ਬ੍ਰਾਮਦ ਕੀਤੀ ਗਈ। ਇਸੇ ਸਿੰਥੇਟਿਕ ਨਸ਼ੇ ਦੀ ਭਾਰਤ ਦੇ ਹੋਰ ਰਾਜ ਮਿਜ਼ੋਰਮ ਵਿਚੋਂ ੧੩੪੨ ਕਿਲ੍ਹੋਗ੍ਰਾਮ, ਕਰਨਾਟਕ ੭੫੬ ਕਿਲ੍ਹੋਗ੍ਰਾਮ, ਨਵੀਂ ਦਿੱਲੀ ੬੩੦ ਕਿਲ੍ਹੋਗ੍ਰਾਮ, ਤਾਮਿਲਨਾਡੂ ੧੦੭ ਕਿਲ੍ਹੋਗ੍ਰਾਮ ਅਤੇ ਆਸਾਮ ਤੋਂ ੮੭ ਕਿਲ੍ਹੋਗ੍ਰਾਮ ਕੁੱਲ ੨੯੯੦ ਕਿਲ੍ਹੋਗ੍ਰਾਮ ਖੇਪ ਫੜੀ ਗਈ।

ਭਾਰਤ ਵਿੱਚ ਸੰਨ ੨੦੧੭ ਦੌਰਾਣ ਹੀ ਅਫ਼ੀਮ ਤੋਂ ਹੈਰੋਇਨ ਤਿਆਰ ਕਰਨ ਲਈ ਵਰਤਿਆ ਜਾਂਦਾ ਕੈਮਿਕਲ ਐਸੀਟਿਕ ਐਨਹਾਈਡ੍ਰਾਈਡ, ਐਸੀਟਿਕ ਕਲੋਰਾਈਡ ਅਤੇ ਸੋਡੀਅਮ ਕਾਰਬੋਨੇਟ ਦੀ ਸੈਂਕੜੇ ਕਿਲ੍ਹੋ ਖੇਪ ਕਲਕੱਤਾ ਪੁਲਸ ਵਲੋਂ ਬ੍ਰਾਮਦ ਕੀਤੀ ਗਈ। ਇਨ੍ਹਾਂ ਨਸ਼ਿਆਂ ਤੋਂ ਇਲਾਵਾ ਭਾਰਤ ਦੇ ਹੈਦਰਾਬਾਦ, ਗੁਜਰਾਤ, ਦਿੱਲੀ, ਚੇੱਨਈ ਅਤੇ ਹੋਰ ਰਾਜਾਂ ਤੋਂ ਅਫ਼ੀਮ ਤੋਂ ਸਿੰਥੈਟਿਕ ਨਸ਼ਿਆਂ ਰਾਂਹੀ ਤਿਆਰ ਕੀਤੀਆਂ ਦਰਦ ਨਿਵਾਰਕ ਗੋਲੀਆਂ ਕੈਪਸੂਲ ਅਤੇ ਟੀਕੇ ਜਿਵੇਂ ਅਲਪਰਾਜੋਲਮ, ਪਰੋਕਸੀਵਾਨ, ਮੈਂਡਰੈਕਸ, ਡਾਇਆਪਾਜ਼ਮ, ਟ੍ਰੈਮਾਡੋਲ, ਕਲੋਨਾਜ਼ੀਪਾਮ, ਲੋਰਾਪਾਜ਼ਮ ਅਤੇ ਬੈਨਾਜ਼ੋਡੀਆਜਿਪਾਇਨ ਵੀ ਲੱਖਾਂ ਦੀ ਗਿਣਤੀ 'ਚ ਜ਼ਬਤ ਕੀਤੇ ਗਏ।

ਅਫ਼ੀਮ ਵਿਚਲੇ ਤੱਤ ਕੋਡੇਨ 'ਤੇ ਅਧਾਰਿਤ ਖਾਂਸੀ ਦੀਆਂ ਦਵਾਈਆਂ ਫੈਂਸਾਡਰਿਲ, ਕੋਰੈਕਸ ਤੇ ਬੈਨਾਡਰਿਲ ਆਦਿ ਦੀਆਂ ਲੱਖਾਂ ਸ਼ੀਸ਼ੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ ਪਰ ਜੋ ਗੈਰ ਕਾਨੂੰਨੀ ਤੌਰ 'ਤੇ ਭਾਰਤੀ ਬਾਜ਼ਾਰ ਵਿੱਚ ਵੇਚ ਦਿੱਤੀਆਂ ਗਈਆਂ ਜਾਂ ਦੂਜੇ ਦੇਸ਼ਾਂ ਨੂੰ ਤਸਕਰੀ ਕਰ ਦਿੱਤੀਆਂ ਗਈਆਂ ਤੇ ਪੁਲਸ ਦੀ ਪਕੜ ਵਿੱਚ ਨਹੀਂ ਆਈਆਂ ਉਨ੍ਹਾਂ ਗਿਣਤੀ ਕਈ ਹਜ਼ਾਰ ਗੁਣਾ ਹੈ।

ਉਪਰੋਕਤ ਰਿਪੋਰਟਾਂ ਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕੇਵਲ ਅਫ਼ੀਮ ਦੀ ਹੀ ਸਭ ਤੋਂ ਵੱਧ ਮਾਤਰਾ ਫੜੀ ਗਈ ਹੈ ਜੋ ਦੂਜੇ ਰਾਜਾਂ ਤੋਂ ਖਾਸ ਕਰਕੇ ਰਾਜਸਥਾਨ ਜਾਂ ਉਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਭੇਜੀ ਗਈ ਸੀ। ਜਦਕਿ ਬਾਕੀ ਜ਼ਬਤ ਕੀਤੇ ਗਏ ਨਸ਼ਿਆਂ ਦੀ ਰਿਪੋਰਟ ਅਨੁਸਾਰ ਭਾਰਤ ਦੇ ਬਾਕੀ ਸਾਰੇ ਰਾਜ ਨਸ਼ੇ ਖਾਣ, ਬਨਾਉਣ ਅਤੇ ਵੇਚਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਭਾਰਤ ਸਰਕਾਰ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਦੇ ਗਵਾਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਭਾਰਤ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਲਈ ਵੱਡੀ ਪੱਧਰ 'ਤੇ ਸਮੈਕ, ਬਰਾਊਨ ਸ਼ੂਗਰ, ਹੈਰੋਇਨ ਆਦਿ ਨਸ਼ੇ ਭਾਰਤ ਖਾਸ ਕਰਕੇ ਭਾਰਤੀ ਪੰਜਾਬ ਅੰਦਰ ਭੇਜ ਰਹੇ ਹਨ। ਭਾਰਤ ਦੀ ਇਸ ਗੱਲ 'ਤੇ ਯਕੀਨ ਕੀਤਾ ਜਾ ਸਕਦਾ ਹੈ ਪਰ ਦੂਜੇ ਦੇਸ਼ਾਂ ਦੇ ਅਖ਼ਬਾਰਾਂ ਦੀ ਰਿਪੋਰਟ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ਾਂ ਦੀਆਂ ਅਖ਼ਬਾਰਾਂ ਅਨੁਸਾਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਅਫ਼ੀਮ ਤੋਂ ਬਣਦੇ ਨਸ਼ੇ ਬਰਾਊਨ ਸ਼ੂਗਰ, ਸਮੈਕ, ਹੈਰੋਇਨ ਆਦਿ ਨੂੰ ਬਨਾਉਣ ਦੇ ਲਈ ਲੋੜੀਂਦੇ ਕੈਮਿਕਲਾਂ ਦੀ ਪੂਰਤੀ ਭਾਰਤ ਵਲੋਂ ਹੀ ਕੀਤੀ ਜਾਂਦੀ ਹੈ। ਇਨ੍ਹਾਂ ਦੂਜੇ ਦੇਸ਼ਾਂ ਦੀਆਂ ਪ੍ਰਮੁੱਖ ਅਖ਼ਬਾਰਾਂ ਵਲੋਂ ਇਹ ਨੁਕਤਾ ਉਠਾਇਆ ਜਾਂਦਾ ਹੈ ਕਿ ਇਹ ਕੈਮਿਕਲ ਜੋ ਤਰਲ ਰੂਪ ਵਿੱਚ ੧੦ ਲੀਟਰ ਅਤੇ ੨੦ ਲੀਟਰ ਦੀਆਂ ਕੈਨੀਆਂ ਵਿੱਚ ਹੁੰਦੇ ਹਨ ਕਦੇ ਵੀ ਕੰਡਿਆਲੀ ਤਾਰ ਰਾਂਹੀ ਸਰਹੱਦ ਤੋਂ ਦੂਜੇ ਪਾਰ ਨਹੀਂ ਸੁੱਟੇ ਜਾ ਸਕਦੇ। ਇਨ੍ਹਾਂ ਅਖ਼ਬਾਰਾਂ ਅਨੁਸਾਰ ਇਹ ਕੈਮਿਕਲ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦੀ ਚੌਂਕੀਆਂ 'ਤੇ ਤਾਇਨਾਤ ਸੁਰੱਖਿਆ ਬਲਾਂ ਵਿਚਲੀਆਂ ਕਾਲੀਆਂ ਭੇਡਾਂ ਵਲੋਂ ਰਾਤ ਦੇ ਹਨੇਰੇ ਵਿੱਚ ਤਸਕਰੀ ਕੀਤੇ ਜਾਂਦੇ ਹਨ ਜਿਸ ਬਦਲੇ ਕਰੋੜਾਂ ਰੁਪਏ ਦੀ ਰਿਸ਼ਵਤ ਦਾ ਵੀ ਕਥਿਤ ਰੂਪ 'ਚ ਲੈਣ ਦੇਣ ਹੁੰਦਾ ਹੈ ਅਤੇ ਭਾਰਤ ਪਾਕਿਸਤਾਨ ਦੇ ਤਸਕਰ ਇਸ ਕੈਮਿਕਲ ਬਦਲੇ ਭਾਰਤ ਵਿੱਚ ਬਰਾਊਨ ਸ਼ੂਗਰ, ਸਮੈਕ, ਹੈਰੋਇਨ ਆਦਿ ਨਸ਼ੇ ਵੱਡੀ ਮਾਤਰਾ ਵਿੱਚ ਭੇਜਦੇ ਹਨ ਜੋ ਜਿਆਦਾਤਰ ਪਕੜ ਵਿੱਚ ਨਹੀਂ ਆਉਂਦੇ। ਇਨ੍ਹਾਂ ਅਖਬਾਰਾਂ ਅਨੁਸਾਰ ਜੇਕਰ ਭਾਰਤ ਵਾਲੇ ਪਾਸੇ ਤੋਂ ਕੈਮਿਕਲ ਦੀ ਤਸਕਰੀ ਰੋਕ ਦਿੱਤੀ ਜਾਵੇ ਤਾਂ ਪਾਕਿਸਤਾਨ ਅਫ਼ਗਾਨਿਸਤਾਨ ਵਿੱਚ ਅਫ਼ੀਮ ਤੋਂ ਬਣਦੇ ਨਸ਼ਿਆਂ ਨੂੰ ਵੱਡੀ ਪੱਧਰ 'ਤੇ ਰੋਕਿਆ ਜਾ ਸਕਦਾ ਹੈ।

ਯੂ.ਐਨ.ਓ ਅਧੀਨ ਕੰਮ ਕਰਨ ਵਾਲੀ ਜਥੇਬੰਦੀ ਯੂਨਾਇਟਿਡ ਨੇਸ਼ਨਜ਼ ਆਫਿਸ ਆਨ ਡਰੱਗ ਐਂਡ ਕ੍ਰਾਈਮ ਵਲੋਂ ਜਾਰੀ ਅਨੇਕਾਂ ਰਿਪੋਰਟਾਂ ਅਨੁਸਾਰ ਭਾਰਤ ਦੁਨੀਆ ਅੰਦਰ ਨਸ਼ਿਆਂ ਦੀ ਅੰਤਰ ਰਾਸ਼ਟਰੀ ਤਸਕਰੀ ਦੇ ਮਾਮਲੇ ਵਿੱਚ ੫ ਵੇਂ ਨੰਬਰ 'ਤੇ ਹੈ ਅਤੇ ਭਾਰਤ ਵਿੱਚ ਹੀ ਨਸ਼ਿਆਂ ਦਾ ਗੈਰ ਕਾਨੂੰਨੀ ਵਿਉਪਾਰ ੧੬ ਪ੍ਰਤੀਸ਼ਤ ਦੀ ਦਰ ਨਾਲ ਹਰ ਸਾਲ ਵੱਧ ਰਿਹਾ ਹੈ। ਤੇ ਭਾਰਤ ਵਿੱਚ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਵੀ ਵੱਡੇ ਪੱਧਰ 'ਤੇ ਨਸ਼ਿਆਂ ਦੇ ਵਿਉਪਾਰ ਵਿੱਚ ਸ਼ਾਮਲ ਹਨ। ਸਿਆਸਤਦਾਨਾਂ ਦੀ ਹਮਾਇਤ ਪ੍ਰਾਪਤ ਬਹੁਤ ਸਾਰੀਆਂ ਦਵਾਈ ਕੰਪਨੀਆਂ ਕੈਪਸੂਲ ਟੀਕਿਆਂ ਅਤੇ ਖੰਘ ਦੀਆਂ ਦਵਾਈਆਂ ਵਿੱਚ ਵਰਤੋਂ ਵਿੱਚ ਆਉਣ ਵਾਲੇ ਸਿੰਥੈਟਿਕ ਨਸ਼ਿਆਂ ਦੀ ਵੱਧ ਮਾਤਰਾ ਦੀ ਖ਼ਪਤ ਦਿਖਾ ਕੇ ਵੱਡੀ ਪੱਧਰ 'ਤੇ ਸਰਕਾਰੀ ਕੋਟਾ ਪ੍ਰਾਪਤ ਕਰ ਲੈਂਦੇ ਹਨ ਜਿਸ ਨਾਲ ਵੱਡੀ ਪੱਧਰ 'ਤੇ ਨਸ਼ੇ ਤਿਆਰ ਕਰਕੇ ਮਾਰਕਿਟ ਵਿੱਚ ਗੈਰ ਕਾਨੂੰਨੀ ਤੌਰ 'ਤੇ ਵੇਚੇ ਜਾਂਦੇ ਹਨ।
ਪ੍ਰਾਪਤ ਰਿਪੋਰਟਾਂ ਅਤੇ ਅੰਕੜਿਆਂ ਅਨੁਸਾਰ ਕੇਵਲ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤਿਆਰ ਕੀਤੇ ਨਸ਼ੇ ਅਫ਼ੀਮ, ਭੁੱਕੀ, ਸਮੈਕ, ਹੈਰੋਇਨ ਆਦਿ ਲਾਲ ਮਿਰਚ, ਜੀਰਾ, ਕਾਲੀ ਮਿਰਚ ਅਤੇ ਪੱਥਰਾਂ ਦੀ ਢੋਆ ਢੁਆਈ ਵਾਲੇ ਟਰੱਕਾਂ ਰਾਹੀਂ ਹੀ ਪੰਜਾਬ ਵਿੱਚ ਭੇਜੇ ਜਾਂਦੇ ਹਨ । ਮੱਧ ਪ੍ਰਦੇਸ਼, ਬਿਹਾਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਪੈਦਾ ਹੋਣਾ ਵਾਲੀ ਗੈਰ ਕਾਨੂੰਨੀ ਅਫ਼ੀਮ ਹੈਦਰਾਬਾਦ, ਮੁੰਬਈ, ਬੰਗਲੌਰ ਅਤੇ ਐਹਮਦਾਬਾਦ ਪਹੁੰਚਾਈ ਜਾਂਦੀ ਹੈ ਜਿੱਥੇ ਇਸਤੋਂ ਸਮੈਕ, ਬਰਾਊਨ ਸ਼ੂਗਰ, ਹੈਰੋਇਨ ਅਤੇ ਹੋਰ ਸਿੰਥੈਟਿਕ ਨਸ਼ੇ ਤਿਆਰ ਕਰਕੇ ਭਾਰਤ ਦੇ ਹੋਰਾਂ ਰਾਜਾਂ ਅਤੇ ਵਿਦੇਸ਼ਾਂ ਵਿੱਚ ਸਮਗਲ ਕੀਤੇ ਜਾਂਦੇ ਹਨ।

ਭਾਰਤ ਵਿੱਚ ਨਸ਼ੇ ਦੀ ਤਸਕਰੀ ਕਰਨ ਲਈ ਕੋਰੀਅਰ, ਕਾਰਗੋ ਅਤੇ ਨੈਸ਼ਨਲ ਪਰਮਿਟ ਟਰੱਕਾਂ ਦਾ ਸਹਾਰਾ ਲਿਆ ਜਾਂਦਾ ਹੈ। ਅਤੇ ਜ਼ਿਆਦਾਤਰ ਉਸ ਰਾਜ ਵਿੱਚ ਪੈਦਾ ਹੋਣ ਵਾਲੀਆਂ ਰਵਾਇਤੀ ਫ਼ਸਲਾਂ ਵਿੱਚ ਜਾਂ ਹੋਰ ਉਤਪਾਦਨਾਂ ਵਿੱਚ ਛੁਪਾ ਕੇ ਇਹ ਤਸਕਰੀ ਕੀਤੀ ਜਾਂਦੀ ਹੈ। ਇਨ੍ਹਾਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਤਾਂ ਚਿਪਸ, ਕੁਰਕਰੇ, ਟੌਫੀਆਂ ਆਦਿ ਦੇ ਪੈਕਟਾਂ ਦੀ ਦੁਰਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੂਚਨਾਵਾਂ ਅਨੁਸਾਰ ਭਾਰਤ ਵਿੱਚ ਤਿਆਰ ਕੀਤੇ ਨਸ਼ੇ ਵਿਦੇਸ਼ਾਂ ਵਿੱਚ ਸਪਲਾਈ ਕਰਨ ਲਈ ਆਸਾਮ ਰਸਤੇ ਮੀਆਂਮਾਰ, ਲਾਉ ਅਤੇ ਥਾਈਲੈਂਡ ਪਹੁੰਚਾਏ ਜਾਂਦੇ ਹਨ ਜਿੱਥੋਂ ਇਹ ਪੂਰੀ ਦੁਨੀਆ ਵਿੱਚ ਸਮਗਲ ਕੀਤੇ ਜਾਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਨਸ਼ਿਆਂ ਦੀਆਂ ਕਈ ਖੇਪਾਂ ਦਾ ਫੜੇ ਜਾਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ।

ਭਾਰਤ ਵਿੱਖ ਤਿੰਨ ਤਰ੍ਹਾਂ ਦੇ ਲੋਕ ਅਮੀ , ਮੱਧ ਵਰਗੀ ਅਤੇ ਗਰੀਬ ਵੱਸਦੇ ਹਨ ਅਤੇ ਭਾਰਤ ਵਿੱਚ ਹੀ ਨਸ਼ੇ ਦੇ ਸੌਦਾਗਰਾਂ ਨੇ ਪੂਰੇ ਇੰਤਜਾਮ ਕੀਤੇ ਹੋਏ ਹਨ ਕਿ ਹਰੇਕ ਵਰਗ ਕੋਲ ਹਰੇਕ ਤਰ੍ਹਾਂ ਦਾ ਨਸ਼ਾ ਪਹੁੰਚੇ। ਜਿਵੇਂ ਤੰਬਾਕੂ ਤੋਂ ਬਨਣ ਵਾਲੇ ਨਸ਼ੇ ਬੀੜੀ, ਖੈਨੀ ਗਰੀਬ ਲੋਕ ਖਾਂਦੇ ਹਨ। ਪਾਨ ਮਸਾਲਾ ਅਤੇ ਸਿਗਰਟ ਮੱਧ ਵਰਗੀ ਲੋਕ ਖਾਂਦੇ ਪੀਂਦੇ ਹਨ ਅਤੇ ਫਿਲਟਰ ਸਿਗਰਟਾਂ ਅਮੀਰ ਲੋਕ ਪੀਂਦੇ ਹਨ। ਦੇਸੀ, ਤਾੜੀ ਅਤੇ ਰੂੜੀ ਮਾਰਕਾ ਸ਼ਰਾਬ ਗਰੀਬ ਲੋਕ ਪੀਂਦੇ ਹਨ, ਵਿਸਕੀ ਮੱਧ ਵਰਗੀ ਅਤੇ ਵਿਦੇਸ਼ੀ ਵਿਸਕੀ, ਵਾਈਨ ਅਮੀਰ ਲੋਕ ਪੀਂਦੇ ਹਨ। ਭੰਗ , ਚਰਸ ਗਰੀਬ ਲੋਕ, ਗਾਂਜਾ ਮੱਧ ਵਰਗੀ ਤੇ ਹਿੰਦੂ ਸਾਧੂ ਸੰਤ ਅਤੇ ਹਸ਼ੀਸ਼, ਕੋਕੀਨ ਅਤੇ ਮੈਡ ਹਨੀ ਆਦਿ ਦੀ ਵਰਤੋਂ ਅਮੀਰ ਲੋਕ ਕਰਦੇ ਹਨ। ਸਮੈਕ, ਹੈਰੋਇਨ ਅਮੀਰ ਲੋਕ ਪੀਂਦੇ ਹਨ, ਅਫ਼ੀਮ ਮੱਧ ਵਰਗੀ ਖਾਂਦੇ ਹਨ ਅਤੇ ਭੁੱਕੀ, ਗੋਲੀਆਂ, ਕੈਪਸੂਲ, ਟੀਕੇ ਅਤੇ ਖੰਗ ਵਾਲੀਆਂ ਦਵਾਈਆਂ ਦੇ ਨਸ਼ੇ ਗਰੀਬ ਲੋਕ ਕਰਦੇ ਹਨ। ਭਾਵ ਭਾਰਤ ਦੇ ਹਰੇਕ ਤਰ੍ਹਾਂ ਦੇ ਵਰਗ ਲਈ ਨਸ਼ੇ ਦੇ ਸੌਦਾਗਰਾਂ ਵਲੋਂ ਹਰ ਤਰ੍ਹਾਂ ਦਾ ਨਸ਼ਾ ਹਾਜ਼ਰ ਹੈ।

ਨਸ਼ੇ ਦਾ ਵਿਉਪਾਰ ਵੀ ਸਿਆਸਤਦਾਨ ਤੇ ਉਨ੍ਹਾਂ ਦੇ ਹਮਾਇਤੀ, ਉੱਚ ਅਫ਼ਸਰਾਂ ਅਤੇ ਗੈਰ ਸਮਾਜਿਕ ਅਨਸਰਾਂ ਦੇ ਗੱਠਜੋੜ ਵਲੋਂ ਕੀਤਾ ਜਾਂਦਾ ਹੈ। ਇਨ੍ਹਾਂ ਨਸ਼ੇ ਦੇ ਸੌਦਾਗਰਾਂ ਵਲੋਂ ਭਾਰਤ ਵਿੱਚ ਨਸ਼ਿਆਂ ਦੇ ਫੈਲਾਏ ਜਾ ਰਹੇ ਮੱਕੜ ਜਾਲ ਪ੍ਰਤੀ ਇੱਕ ਬੁੱਧੀਜੀਵੀ ਦੀ ਟਿੱਪਣੀ ਸੱਚਾਈ ਪੇਸ਼ ਕਰਦੀ ਹੈ ਕਿ "ਭਾਰਤ ਦੇ ਸਿਆਸਤਦਾਨਾਂ, ਭ੍ਰਿਸ਼ਟ ਅਫ਼ਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਫਨ ਅਤੇ ਲੱਕੜੀ ਦੀਆਂ ਵੀ ਦੁਕਾਨਾਂ ਵੀ ਖੋਲ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਇੰਨ੍ਹਾਂ ਵਲੋਂ ਨਸ਼ਿਆਂ ਰਾਹੀਂ ਵੰਡੀ ਜਾ ਰਹੀ ਮੌਤ ਕਾਰਨ ਕਫਨ ਅਤੇ ਲੱਕੜੀ ਦੀਆਂ ਦੁਕਾਨਾਂ ਵੀ ਇੰਨ੍ਹਾਂ ਨੂੰ ਮੁਨਾਫਾ ਕਮਾ ਕੇ ਦੇ ਸਕਦੀਆਂ ਹਨ।"

ਅਸਲ ਵਿੱਚ ਭਾਰਤ ਦੇ ਸਿਆਸਤਦਾਨ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਆਪਣੀ ਸੱਤਾ ਕਾਇਮ ਰੱਖਣ ਵਿੱਚ ਲੱਗੇ ਹੋਏ ਹਨ। ਇਸ ਕੰਮ ਲਈ ਉਹ ਹਿੰਦੂ ਸਾਧੂ-ਸੰਤਾਂ ਦੇ ਮੱਠਾਂ ਅਤੇ ਆਸ਼ਰਮਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿੱਤ ਪ੍ਰਸਿੱਧ ਮੈਡੀਕਲ ਸੰਸਥਾਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨੇ ਪਿਛਲੇ ਸਮੇਂ ਇੱਕ ਰਿਪੋਟਰ ਜਾਰੀ ਕਰਕੇ ਦੱਸਿਆ ਸੀ ਕਿ ਭਾਰਤ ਦੀਆਂ ਰਾਜ ਸਰਕਾਰਾਂ ਵਲੋਂ ਟਨਾਂ ਦੇ ਹਿਸਾਬ ਨਾਲ ਅਫ਼ੀਮ, ਭੰਗ, ਪੋਸਤ, ਗਾਂਜਾ ਅਤੇ ਚਰਸ ਦੀ ਸਪਲਾਈ ਇਨ੍ਹਾਂ ਸਾਧੂ-ਸੰਤਾਂ ਦੇ ਆਸ਼ਰਮਾਂ, ਅਖਾੜਿਆਂ ਅਤੇ ਮੱਠਾਂ ਨੂੰ ਕੀਤੀ ਜਾਂਦੀ ਹੈ। ਯੂ.ਪੀ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਸਰਕਾਰਾਂ ਵੀ ਅਰਧ ਕੁੰਭ ਅਤੇ ਮਹਾ ਕੁੰਭ ਵਰਗੇ ਮੇਲਿਆਂ 'ਤੇ ਇਕੱਠੇ ਹੋਣ ਵਾਲੇ ਨਾਥਾਂ, ਜੋਗੀਆਂ ਦੀਆਂ ਸਿੱਧ ਮੰਡਲੀਆਂ ਨੂੰ ਅਜਿਹੇ ਨਸ਼ਿਆਂ ਦੀ ਪੂਰਤੀ ਕਰਵਾਉਂਦੀਆਂ ਹਨ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਭਰੋਸਾ ਹਾਸਲ ਕਰਦੀਆਂ ਹਨ ਕਿ ਉਹ ਆਪਣਿਆਂ ਆਸ਼ਰਮਾਂ, ਅਖਾੜਿਆਂ ਅਤੇ ਮੱਠਾਂ ਨਾਲ ਜੁੜੇ ਲੋਕਾਂ ਦੀਆਂ ਵੋਟਾਂ ਇਨ੍ਹਾਂ ਦੀਆਂ ਸਿਆਸੀ ਪਾਰਟੀਆਂ ਲਈ ਯਕੀਨੀ ਬਨਾਉਣਗੇ। ਪੰਜਾਬ ਸਮੇਤ ਭਾਰਤ ਵਿੱਚ ਹਜ਼ਾਰਾਂ ਹੀ ਦੇਹਧਾਰੀ ਗੁਰੂਆਂ, ਡੇਰੇਦਾਰਾਂ ਤੇ ਸਾਧੂ ਸੰਤਾਂ ਦੇ ਆਸ਼ਰਮ, ਮੱਠ ਅਤੇ ਅਖਾੜੇ ਹਨ ਜਿੰਨ੍ਹਾਂ ਵਿੱਚ ਕਰੋੜਾਂ ਲੋਕ ਹਾਜ਼ਰੀਆਂ ਭਰਦੇ ਹਨ ਅਤੇ ਇਹ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਨਸ਼ਾ ਜਰੂਰ ਕਰਦੇ ਹਨ। ਪਰ ਇਨ੍ਹਾਂ ਅਖੌਤੀ ਡੇਰੇਦਾਰਾਂ, ਦੇਹਧਾਰੀ ਗੁਰੂਆਂ ਅਤੇ ਹਿੰਦੂ ਸਾਧੂ-ਸੰਤਾਂ ਵਲੋਂ ਕਦੇ ਵੀ ਆਪਣੇ ਪੈਰੋਕਾਰਾਂ ਨੂੰ ਨਸ਼ੇ ਦਾ ਤਿਆਗ ਕਰਨ ਲਈ ਨਹੀਂ ਕਿਹਾ ਜਾਂਦਾ ਤਾਂ ਕਿ ਕਿਤੇ ਐਸਾ ਨਾ ਹੋਵੇ ਕਿ ਇਨ੍ਹਾਂ ਦੇ ਇਹ ਪੈਰੋਕਾਰ ਨਸ਼ਾ ਛੱਡਣ ਦੀ ਬਜਾਏ ਉਨ੍ਹਾਂ ਦੇ ਡੇਰੇ ਆਉਣਾ ਹੀ ਬੰਦ ਨਾ ਕਰ ਦੇਣ। ਅਸਲ ਵਿੱਚ ਭਾਰਤ ਦੇ ਸਿਆਸਤਦਾਨਾਂ ਅਤੇ ਅਜਿਹੇ ਅਖੌਤੀ ਧਾਰਮਿਕ ਪਹਿਰਾਵੇ ਵਾਲਿਆਂ ਵੱਲੋਂ ਅਖੌਤੀ ਰੂਹਾਨੀਅਤ ਦੇ ਨਾਂਅ 'ਤੇ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਵਿਖਾਵੇ ਭਰਭੂਰ ਕਾਰਜ ਕਰਕੇ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਜਿਸਦਾ ਸ਼ਿਕਾਰ ਹਰੇਕ ਭਾਰਤੀ ਹੋ ਰਿਹਾ ਹੈ। ਅਤੇ ਇਨ੍ਹਾਂ ਸਥਾਨਾਂ ਤੋਂ ਨਿਰਾਸ਼ ਵਿਅਕਤੀ/ਲੋਕ ਵੀ ਨਸ਼ਿਆਂ ਦੀ ਦਲ ਦਲ ਵਿੱਚ ਹੋਰ ਫਸਦੇ ਜਾ ਰਹੇ ਹਨ।
(੮). ਭਾਰਤ ਵਿੱਚ ਹਥਿਆਰਬੰਦ ਬਨਾਮ ਨਸ਼ਿਆਂ ਦਾ ਅੱਤਵਾਦ :-

ਪ੍ਰਾਪਤ ਅੰਕੜਿਆਂ ਅਤੇ ਸੂਚਨਾਵਾਂ ਅਨੁਸਾਰ ਸੰਨ ੨੦੧੭ ਵਿੱਚ ਭਾਰਤ ਉੱਤੇ ਵਿਦੇਸ਼ੀ ਅਤੇ ਦੇਸ਼ੀ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਵਿੱਚ ੫੦੩ ਮੌਤਾਂ ਹੋਈਆਂ ਜਦਕਿ ੮੧੦ ਦੇ ਕਰੀਬ ਲੋਕ ਜਖ਼ਮੀ ਹੋਏ। ਇਨ੍ਹਾਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਜਿੱਥੇ ਅੱਤਵਾਦੀਆਂ ਵਲੋਂ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ਉਥੇ ਭਾਰਤ ਨੂੰ ਵੀ ਕਰੋੜਾਂ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਨ੍ਹਾਂ ਅੱਤਵਾਦੀ ਘਟਨਾਵਾਂ ਵਿੱਚ ਮਰਨ ਵਾਲਿਆਂ ਨੂੰ ਘੱਟ ਤੋਂ ਘੱਟ ਇੱਕ ਲੱਖ ਰੁਪਏ ਅਤੇ ਜਖ਼ਮੀ ਨੂੰ ੫੦ ਹਜ਼ਾਰ ਰੁਪਏ ਤੁਰੰਤ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਇਲਾਜ ਵੀ ਸਰਕਾਰੀ ਖਰਚੇ 'ਤੇ ਕੀਤਾ ਜਾਂਦਾ ਹੈ। ਅੱਤਵਾਦੀ ਘਟਨਾਵਾਂ ਹੋਣ 'ਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਘਟਨਾਵਾਂ ਵਿੱਚ ਮਰਨ ਵਾਲਿਆਂ ਵਿੱਚ ੧੦ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ ਪਰ ਜੇਕਰ ਨਸ਼ਿਆਂ ਤੋਂ ਹੋਣ ਵਾਲੀਆਂ ਮੌਤਾਂ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੱਲ ਧਿਆਨ ਮਾਰੀਏ ਤਾਂ ਇਨ੍ਹਾਂ ਕਾਰਨ ਭਾਰਤ ਅਤੇ ਇਸ ਦੀਆਂ ਰਾਜ ਸਰਕਾਰਾਂ ਨੂੰ ਹਜ਼ਾਰਾਂ ਕਰੋੜ ਦਾ ਨੁਕਸਾਨ ਝੱਲਣਾ ਪੈਂਦਾ ਹੈ।

ਭਾਰਤ ਵਿੱਚ ਨਸ਼ਿਆਂ ਕਾਰਨ ਹੋਣ ਵਾਲੇ ਐਕਸੀਡੈਂਟਾਂ ਵਿੱਚ ਹਰ ਸਾਲ ਤਕਰੀਬਨ ੧ ਲੱਖ ੧੦ ਹਜ਼ਾਰ ਲੋਕ ਮਾਰੇ ਜਾਂਦੇ ਹਨ ਅਤੇ ੫ ਲੱਖ ਲੋਕ ਜਖ਼ਮੀ ਹੁੰਦੇ ਹਨ। ਇਨ੍ਹਾਂ ਦੁਰਘਟਨਾਵਾਂ ਵਿੱਚ ਮਰਨ ਵਾਲੇ ਹਰੇਕ ਨੂੰ ੫ ਲੱਖ ਰੁਪਏ ਅਤੇ ਜਖ਼ਮੀ ਦੀ ਹਾਲਤ ਅਨੁਸਾਰ ਹਰੇਕ ਨੂੰ ੫੦ ਹਜ਼ਾਰ ਤੋਂ ੫ ਲੱਖ ਰੁਪਏ ਸਰਕਾਰ ਵਲੋਂ ਦਿੱਤੇ ਜਾਂਦੇ ਹਨ ਜਿਸ ਨਾਲ ਭਾਰਤ ਸਰਕਾਰ ਨੂੰ ਹਰ ਸਾਲ ੬੫੦ ਅਰਬ ਦਾ ਨੁਕਸਾਨ ਝੱਲਣਾ ਪੈਂਦਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੀ ਹਰ ਸਾਲ ੨੨੦੦ ਦੇ ਕਰੀਬ ਲੋਕ ਮਰਦੇ ਹਨ ਸਰਕਾਰਾਂ ਵਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਕਰੋੜਾਂ ਦੀ ਸਹਾਇਤਾ ਦੇਣੀ ਪੈਂਦੀ ਹੈ।
ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਨਸ਼ਿਆਂ ਨਾਲ ਪੈਦਾ ਹੋਣ ਵਾਲੇ ਰੋਗ ਕੈਂਸਰ, ਕਾਲਾ ਪੀਲੀਆ, ਗੁਰਦੇ ਫੇਲ, ਦਿਲ ਫੇਲ, ਦਿਮਾਗ ਦੀਆਂ ਨਾੜਾਂ ਦਾ ਫਟ ਜਾਨਾ, ਟੀ.ਬੀ ਅਤੇ ਏਡਜ਼ ਨਾਲ ਹਰ ਸਾਲ ਤਕਰੀਬਨ ੨੩ ਲੱਖ ਲੋਕ ਮਰ ਰਹੇ ਹਨ। ਅਤੇ ਭਾਰਤੀ ਮਰਦਾਂ ਵਿੱਚ ਨਪੁੰਸਕਤਾ ਵੱਧ ਰਹੀ ਹੈ ਅਤੇ ਸੈਂਕੜੇ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਸਰਕਾਰ ਅਤੇ ਇਸਦੇ ਰਾਜਾਂ ਵਲੋਂ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਨਸ਼ਿਆਂ ਤੋਂ ਹੋਣ ਵਾਲੀਆਂ ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਖਰਚ ਕਰਨੇ ਪੈ ਰਹੇ ਹਨ। ਭਾਰਤ ਸਰਕਾਰ ਅਤੇ ਇਸਦੀਆਂ ਰਾਜ ਸਰਕਾਰਾਂ ਵਲੋਂ ਜਾਰੀ ਅੰਕੜਿਆਂ ਵੱਲ ਜੇਕਰ ਧਿਆਨ ਮਾਰਿਆ ਜਾਵੇ ਤਾਂ ਇਨ੍ਹਾਂ ਨੂੰ ਜਿੰਨ੍ਹਾਂ ਟੈਕਸ ਕਾਨੂੰਨੀ ਤੌਰ 'ਤੇ ਸ਼ਰਾਬ, ਅਫ਼ੀਮ, ਭੰਗ, ਤੰਬਾਕੂ ਆਦਿ ਤੋਂ ਬਣੇ ਨਸ਼ਿਆਂ ਨੂੰ ਵੇਚ ਕੇ ਪ੍ਰਾਪਤ ਹੋ ਰਿਹਾ ਹੈ ਤਾਂ ਉਸਤੋਂ ਵੀ ਕਈ ਗੁਣਾ ਵੱਧ ਇਨ੍ਹਾਂ ਨਸ਼ਿਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ, ਮੌਤਾਂ ਅਤੇ ਦੁਰਘਟਨਾਵਾਂ 'ਤੇ ਖਰਚ ਕਰਨਾ ਪੈ ਰਿਹਾ ਹੈ। ਫਿਰ ਸੋਚਣ ਵਾਲੀ ਗੱਲ ਹੈ ਕਿ ਜੇਕਰ ਭਾਰਤ ਤੇ ਇਸਦੀਆਂ ਰਾਜ ਸਰਕਾਰਾਂ ਨੂੰ ਨਸ਼ਿਆਂ ਦੀ ਵਿਕਰੀ ਤੋਂ ਕੋਈ ਲਾਭ ਨਹੀਂ ਹੈ ਤਾਂ ਸਰਕਾਰਾਂ ਨਸ਼ੇ ਵੇਚਣੇ ਬੰਦ ਕਿਉਂ ਨਹੀਂ ਕਰ ਦਿੰਦੀਆਂ। ਅਸਲ ਵਿੱਚ ਭਾਰਤ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਨਸ਼ਿਆਂ ਤੋਂ ਕੁੱਝ ਸੈਂਕੜੇ ਹੀ ਸਿਆਸਤਦਾਨ, ਅਫ਼ਸਰਸ਼ਾਹ ਅਤੇ ਇਨ੍ਹਾਂ ਦੇ ਹਮਾਇਤੀ ਹੀ ਹਜ਼ਾਰਾਂ ਕਰੋੜ ਕਮਾ ਰਹੇ ਹਨ। ਇਹ ਨਸ਼ਿਆਂ ਦੇ ਸੌਦਾਗਰ ਇੱਕ ਪਾਸੇ ਤਾਂ ਨਸ਼ਿਆਂ ਦੀ ਬੇਰੋਕ ਸਪਲਾਈ ਨਾਲ ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਕੇ ਨਸ਼ਿਆਂ ਦੀ ਵਿਕਰੀ ਤੋਂ ਅਰਬਾਂ ਰੁਪਏ ਕਮਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਬਨਾਉਣ ਵਾਲੀਆਂ ਫੈਕਟਰੀਆਂ ਤੇ ਹਸਪਤਾਲ ਬਣਾ ਕੇ ਮਾਲਾਮਾਲ ਹੋ ਰਹੇ ਹਨ ਕਿਉਂਕਿ ਇਹ ਦਵਾਈਆਂ ਬਨਾਉਣ ਵਾਲੀਆਂ ਫੈਕਟਰੀਆਂ ਤੇ ਹਸਪਤਾਲ ਵੀ ਜ਼ਿਆਦਾਤਰ ਸਿਆਸਤਦਾਨ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਹਮਾਇਤੀਆਂ ਦੇ ਹੀ ਹਨ। ਇਹ ਬਿਲਕੁੱਲ ਉਂਝ ਹੀ ਹੈ ਜਿਵੇਂ ਕੋਈ ਕੰਪਿਊਟਰ ਦਾ ਐਂਟੀ ਵਾਇਰਸ ਬਨਾਉਣ ਵਾਲਾ ਆਪਣਾ ਸੋਫਟਵੇਅਰ ਵੇਚਣ ਲਈ ਪਹਿਲਾਂ ਤਾਕਤਵਰ ਵਾਇਰਸ ਬਣਾ ਕੇ ਕੰਪਿਊਟਰਾਂ 'ਤੇ ਹਮਲਾ ਕਰਵਾਉਂਦਾ ਹੈ ਤਾਂ ਕਿ ਉਸਦੇ ਐਂਟੀ ਵਾਇਰਸ ਦੀ ਵਿਕਰੀ ਧੜ੍ਹਲੇ ਨਾਲ ਹੋ ਸਕੇ। ਉਸੇ ਤਰ੍ਹਾਂ ਇਹ ਭਾਰਤੀ ਸਿਆਸਤਦਾਨ, ਅਫ਼ਸਰਸ਼ਾਹੀ ਅਤੇ ਨਸ਼ੇ ਦੇ ਸੌਦਾਗਰ ਇੱਕ ਪਾਸੇ ਨਸ਼ਿਆਂ ਦੀ ਵਿਕਰੀ ਕਰਕੇ ਬਿਮਾਰੀਆਂ ਅਤੇ ਮੌਤ ਵੰਡ ਕੇ ਕਮਾਈਆਂ ਕਰ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਵਾਲੀਆਂ ਦਵਾਈਆਂ ਵੇਚ ਕੇ ਅਰਬਪਤੀ ਹੋ ਰਹੇ ਹਨ।

ਇਹ ਨਸ਼ਿਆਂ ਦੇ ਸੌਦਾਗਰ ਭਾਰਤ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵ ਦੀ ਅਸਲ ਤਸਵੀਰ ਹੀ ਲੋਕਾਂ ਸਾਹਮਣੇ ਨਹੀਂ ਆਉਣ ਦੇ ਰਹੇ। ਅੱਜ ਜੇਕਰ ਦੇਖਿਆ ਜਾਵੇ ਤਾਂ ਭਾਰਤ ਦਾ ਹਰੇਕ ਰਾਜ ਨਸ਼ਿਆਂ ਕਾਰਨ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਵੱਡੇ ਨੁਕਸਾਨ ਝੱਲ ਰਿਹਾ ਹੈ ਪਰ ਫਿਰਕੂ ਹਿੰਦੂ ਮੀਡੀਆ ਅਤੇ ਹੁਕਮਰਾਨ ਬਦਨਾਮ ਕੇਵਲ ਪੰਜਾਬ ਨੂੰ ਹੀ ਕਰ ਰਹੇ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਵਿੱਚ ਨਸ਼ਾ ਨਹੀਂ ਹੈ ਪਰ ਭਾਰਤ ਦੇ ਦੂਜੇ ਰਾਜ ਪੰਜਾਬ ਨਾਲੋਂ ਕਈ ਗੁਣਾ ਜ਼ਿਆਦਾ ਨਸ਼ੇ ਦੀ ਮਾਰ ਹੇਠ ਹਨ। ਅੱਜ ਜੋ ਪੰਜਾਬ ਨੂੰ ਨਸ਼ੇੜੀ ਪੰਜਾਬ ਕਿਹਾ ਜਾ ਰਿਹਾ ਹੈ ਪਰ ਇਹ ਫਿਰਕੂ ਮੀਡੀਆ ਭਾਰਤ ਦੇ ਕਿਸੇ ਵੀ ਹੋਰ ਰਾਜ ਨੂੰ ਜਿੰਨ੍ਹਾਂ ਵਿੱਚ ਨਸ਼ਿਆਂ ਦੀ ਅੱਤ ਵਰਤੋਂ ਕੀਤੀ ਜਾਂਦੀ ਹੈ ਨੂੰ ਨਸ਼ੇੜੀ ਨਹੀਂ ਕਹਿ ਕੇ ਪ੍ਰਚਾਰਦਾ। ਇਸ ਫਿਰਕੂ ਮੀਡੀਆ ਨੇਂ ਪੰਜਾਬ ਤੋਂ ਇਲਾਵਾ ਕਦੇ ਵੀ ਕਿਸੇ ਹੋਰ ਰਾਜ ਨੂੰ ਜਿਵੇਂ ਗੁਜ਼ਰਾਤ ਨੂੰ ਗੁਜਰਾਤ ਨਸ਼ੇੜੀ, ਦਿੱਲੀ ਨੂੰ ਦਿੱਲੀ ਨਸ਼ੇੜੀ, ਹਿਮਾਚਲ ਨੂੰ ਹਿਮਾਚਲ ਨਸ਼ੇੜੀ ਜਾਂ ਹਰਿਆਣਾ ਨੂੰ ਹਰਿਆਣਾ ਨੂੰ ਨਸ਼ੇੜੀ ਨਹੀਂ ਕਿਹਾ। ਅਸਲ ਵਿੱਚ ਪੰਜਾਬ ਵਿਰੁੱਧ ਇਹ ਪ੍ਰਾਪੇਗੰਡਾ ਪੰਜਾਬ ਦੇ ਲੋਕਾਂ 'ਤੇ ਬੋਧਿਕ ਹਮਲਾ ਹੈ ਤਾਂ ਕਿ ਪੰਜਾਬੀਆਂ ਨੂੰ ਵਿਸ਼ਵ ਪੱਧਰ 'ਤੇ ਬਦਨਾਮ ਕੀਤਾ ਜਾ ਸਕੇ। ਇਨ੍ਹਾਂ ਦੀ ਇਹ ਨੀਤੀ ਹੈ ਕਿ ਪੰਜਾਬ ਨੂੰ ਨਸ਼ੇੜੀ ਕਹਿ ਕਹਿ ਕੇ ਇਨ੍ਹਾਂ ਬਦਨਾਮ ਕਰ ਦਿਉ ਕਿ ਪੰਜਾਬੀਆਂ ਦੀ ਸੋਚਣ ਸ਼ਕਤੀ ਹੀ ਖ਼ਤਮ ਹੋ ਜਾਵੇ ਤੇ ਇਹ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਇਨ੍ਹੇ ਭੈਅਭੀਤ ਹੋ ਜਾਣ ਕਿ ਜਾਂ ਤਾਂ ਪੰਜਾਬ ਛੱਡ ਕੇ ਵਿਦੇਸ਼ ਭੱਜ ਜਾਣ ਜਾਂ ਪੰਜਾਬ ਵਿੱਚ ਸਹਿਮ ਦੀ ਜਿੰਦਗੀ ਬਤੀਤ ਕਰਨ ਅਤੇ ਕਦੇ ਵੀ ਭਾਰਤ ਸਰਕਾਰ ਤੋਂ ਆਪਣੇ ਹੱਕਾਂ ਪ੍ਰਤੀ ਲਾਮਬੰਦ ਨਾ ਹੋ ਸਕਣ।

ਦੂਜਾ ਕਾਰਨ ਪੰਜਾਬ ਨੂੰ ਨਸ਼ੇੜੀ ਕਹਿ ਕੇ ਇੱਥੇ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲ ਕੇ ਦੂਜੇ ਰਾਜਾਂ ਵਿੱਚ ਬਨਣ ਵਾਲੀਆਂ ਨਸ਼ਾ ਛੁਡਾਊ (ਨਸ਼ਾ ਲਵਾਊ) ਦਵਾਈਆਂ ਦੀ ਵੱਧ ਤੋਂ ਵੱਧ ਪੰਜਾਬ ਵਿੱਚ ਖਪਤ ਕੀਤੀ ਜਾ ਸਕੇ । ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਉਣ ਵਾਲੇ ਨਸ਼ੇੜੀਆਂ ਦੀ ਪਹਿਚਾਣ ਗੁਪਤ ਰੱਖਣੀ ਹੁੰਦੀ ਹੈ ਇਸੇ ਨੀਤੀ ਤਹਿਤ ਇਨ੍ਹਾਂ ਨਸ਼ਾਂ ਛੁਡਾਊ ਕੇਂਦਰਾਂ ਵਿੱਚ ਨਸ਼ੇੜੀਆਂ ਦੀ ਗਿਣਤੀ ਕਈ ਗੁਣਾ ਵਧਾ ਕੇ ਪੇਸ਼ ਕੀਤੀ ਜਾਂਦੀ ਹੈ। ਜਾਅਲੀ ਨਸ਼ੇੜੀਆਂ ਦੇ ਨਾਂਅ 'ਤੇ ਜਾਰੀ ਨਸ਼ਾ ਛੁਡਾਊ ਕੇਂਦਰਾਂ ਵਿਚਲੀ ਸਸਤੀ ਦਵਾਈ ਆਮ ਮਾਰਕਿਟ ਵੇਚ ਕੇ ਜਿੱਥੇ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ ਉਥੇ ਸਰਕਾਰੀ ਖਜ਼ਾਨੇ 'ਤੇ ਵੀ ਵਾਧੂ ਬੋਝ ਪਾਇਆ ਜਾ ਰਿਹਾ ਹੈ। ਭਾਰਤ ਸਰਕਾਰ ਅਤੇ ਇਸਦੇ ਲੋਟੂ ਹੱਥ ਠੋਕੇ ਸਿਆਸਤਦਾਨਾਂ, ਅਫ਼ਸਰਸ਼ਾਹਾਂ ਅਤੇ ਮੁਨਾਫ਼ਾਖੌਰਾਂ ਵਲੋਂ ਪੰਜਾਬ ਨੂੰ ਨਸ਼ੇੜੀ ਕਹਿ ਕੇ ਭੰਡਣ ਦੀ ਬਜਾਏ ਭਾਰਤ ਦੇ ਦੂਜੇ ਰਾਜਾਂ ਵਿੱਚ ਨਸ਼ਿਆਂ ਤੋਂ ਪੀੜ੍ਹਤ ਲੋਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਅੱਜ ਪੰਜਾਬ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਨੂੰ ਪੰਜਾਬ ਵਿੱਚ ਨਸ਼ੇ ਦੀ ਸਥਿਤੀ, ਨਸ਼ੇ ਦੀ ਬੇਰੋਕ ਟੋਕ ਸਪਲਾਈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਨਾਉਣ ਦੀਆਂ ਸਾਜਿਸ਼ਾਂ ਦਾ ਭਾਂਡਾ ਚੁਰਾਹੇ ਵਿੱਚ ਭੰਨਣਾ ਚਾਹੀਦਾ ਹੈ ਉਥੇ ਨਾਲ ਹੀ ਵਿਸ਼ਵ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਜਥੈਬੰਦੀਆਂ ਤੱਕ ਪਹੁੰਚ ਕਰਕੇ ਭਾਰਤ ਵਿੱਚ ਨਸ਼ਿਆਂ ਦੇ ਅੱਤਵਾਦ ਨੂੰ ਖ਼ਤਮ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ । ਪੰਜਾਬ ਹਮੇਸ਼ਾ ਗੁਰੂਆਂ ਦੇ ਨਾਂਅ 'ਤੇ ਜਿਊਂਦਾ ਰਿਹਾ ਹੈ ਅਤੇ ਜਿਊਂਦਾ ਰਹੇਗਾ ਪੰਜਾਬ ਦੇ ਮਹਾਨ ਲੋਕ ਪੰਜਾਬ ਵਿੱਚ ਨਸ਼ਿਆਂ ਦੀ ਸਾਜਿਸ਼ ਵਿਰੁੱਧ ਜੰਗ ਵਿੱਚ ਵੀ ਨਿਸ਼ਚੈ ਹੀ ਫ਼ਤਿਹ ਪ੍ਰਾਪਤ ਕਰਨਗੇ।


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article