Sunday, July 12, 2026

Established 2005 • ISSN Registration : 1930-0107

ਪਿਹੋਵੇ ਵਾਲੇ ਅਖੋਤੀ ਸਾਧ ਬਾਰੇ ਸੂਚਨਾ

Panthic Archives Article (Category: FEEDBACK)

December 12, 2008
Author/Source: Ranjit Singh Shergill, Sikh Federation of Australia

ਪਿਛਲੇ ਦਿਨੀਂ ਆਸਟ੍ਰੇਲੀਆ ਦੀ ਧਰਤੀ ਤੇ ਮਾਨ ਪਿਹੋਵੇ ਵਾਲਾ ਅਖੋਤੀ ਸਾਧ ੳਸ ਦੇ ਚੇਲਿਆਂ ਨੇ ਮੰਗਵਾਇਆ ਸੀ ਪਰ ਇਹ ਜੋ ਅਖੋਤੀ ਸਾਧ ਹੈ ਇਸ ਤੇ ਹਿੰਦੁਸਤਾਨ ਦੀ ਧਰਤੀ ਤੇ ਲੜਕੀਆਂ ਨਾਲ ਬਲਾਤਕਾਰ ਦੇ ਕੇਸ ਦਰਜ ਹਨ ਜੋ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ . ਇਸ ਸਾਧ ਦਾ ਦੋਰਾ ਉਸ ਦੇ ਚੇਲਿਆਂ ਵੱਲੋਂ ਪਹਿਲਾਂ ਤੋਂ ਬਹੁਤ ਹੀ ਗੁਪਤ ਰੱਖਿਆ ਗਿਆ ਸੀ . ਫਿਰ ਜਦੋਂ ਇਸ ਦੇ ਚੇਲਿਆਂ ਵੱਲੋਂ ਮੈਲਬੋਰਨ ਤੇ ਅਸਟ੍ਰੇਲੀਆ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਇਸ਼ ਮਾਨ ਪਿਹੋਵੇ ਵਾਲੇ ਦੇ ਸਮਾਗਮ ਕਰਵਾਉਣ ਦਾ ਗੁਰੂ ਘਰਾਂ ਵਿਚ ਪ੍ਰਬਂਧ ਕੀਤਾ ਗਿਆ ਤਾਂ ਇਸ ਸਾਧ ਦੀ ਅਸਲੀਅਤ ਜਾਨਣ ਵਾਲੇ ਨੋਜਵਾਨ ਵੀਰਾਂ ਨੇ ਗੁਰੂ ਘਰ ਦੀਆਂ ਪ੍ਰਬਂਧਕ ਕਮੇਟੀਆਂ ਨਾਲ ਗਲਬਾਤ ਕਰਕੇ ਇਸ ਦੇ ਸਾਰੇ ਪ੍ਰੋਗਰਾਮ ਰੱਦ ਕਰਵਾ ਦਿਤਤੇ ਗਏ . ਪਰੰਤੂ ਗੁਰਦੁਆਰਾ ਕੀਜਬਰੋ (ਮੈਲਬੋਰਨ) ਦੇ ਪ੍ਰਬਂਧਕਾਂ ਨੇ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਬਾਬੇ ਦੇ ਦਿਵਾਨ ਕਰਵਾਉਣ ਦਾ ਆਪਨਾ ਫੈਸਲਾ ਬਰਕਰਾਰ ਰਖਿਆ . ਐਤਵਾਰ(30 ਨਵੰਬਰ 2008) ਵਾਲੇ ਦੀਵਾਨ ਤੋਂ ਬਾਅਦ ਕੀਜਬਰੋ ਦੀ ਪ੍ਰਬਂਧਕੀ ਕਮੇਟੀ ਨਾਲ ਗੱਲਬਾਤ ਹੋਈ ਕਿ ਇਸ ਦੇ ਪ੍ਰੋਗਰਾਮ ਇਸ ਗੁਰੂ ਘਰ ਚੋਂ' ਰੱਦ ਕਰ ਦਿਤੇ ਜਾਣ ਪਰ ਗੱਲ ਕਿਸੇ ਵੀ ਕਿਨਾਰੇ ਨਾਂ ਲੱਗੀ. ਫਿਰ ਸੋਮਵਾਰ ਸ਼ਾਂਤਮਈ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਿਰਾਸ਼ਾ ਹੀ ਪੱਲੇ ਪਈ.

ਸ਼ਾਰੇ ਹੀ ਹੀਲੇ ਫੇਲ ਹੋ ਜਾਣ ਤੇ ਮੰਗਲਵਾਰ ਸ਼ਾਮ ਦੇ ਦੀਵਾਨ ਸਮੇਂ ਨੋਜਵਾਨ ਵੀਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਇਸ ਮਾਨ ਪਿਹੋਵੇ ਵਾਲੇ ਅਖੋਤੀ ਸਾਧ ਦੇ ਵਿਰੁੱਧ ਕੀਜਬਰੋ ਗੁਰੂ ਘਰ ਦੇ ਬਾਹਰ ਰੋਸ ਮੁਜਾਹਰਾ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਨੋਜਵਾਨ ਵੀਰਾਂ ਨੇ ਹਿੱਸਾ ਲਿਆ ਪਰੰਤੁ ਪ੍ਰਬਂਧਕੀ ਕਮੇਟੀ ਨੇ ਸੋਮਵਾਰ ਵਾਲੀ ਗੱਲਬਾਤ ਤੋਂ ਬਾਅਦ ਸਥਿਤੀ ਦੀ ਨਜਾਕਤ ਨੂੰ ਮਹਿਸੂਸ ਕਰਦਿਆਂ ਹੋਇਆਂ ਅਗਾਂਊ ਹੀ ਸੁੱਰਖਿਆ ਦਾ ਪ੍ਰਬਂਧ ਕਰ ਲਿਆ ਗਿਆ ਸੀ. ਦੁਸਰੇ ਪਾਸੇ ਰੋਸ ਕਰ ਰਹੇ ਵੀਰਾਂ ਨੇ ਵੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ. ਇਥੇ ਇੱਕ ਨੁਕਤਾ ਵਿਚਾਰਨ ਵਾਲਾ ਇਹ ਹੈ ਕਿ ਪੰਜਾਬ ਅੰਦਰ ਜਾਂ ਹੋਰ ਥਾਂਵਾਂ ਤੇ ਤਾਂ ਅਸੀਂ ਆਖਦੇ ਥੱਕਦੇ ਨਹੀਂ ਕਿ ਸਰਕਾਰ ਬਾਬਿਆਂ ਨੂੰ ਸ਼ਹਿ ਦੇ ਕੇ ਉਹਨਾਂ ਦੇ ਪ੍ਰੋਗਰਾਮ ਕਰਵਾ ਰਹੀ ਹੈ. ਪਰ ਇਥੇ ਵੀ ਕੁਝ ਇਸ ਤਰਾਂ ਹੀ ਹੋਇਆ . ਇਕ ਬਲਾਤਕਾਰੀ ਬਾਬੇ ਦੇ ਦੀਵਾਨ ਕਰਵਾਉਣ ਦੀ ਖਾਤਿਰ ਪ੍ਰਬਂਧਕੀ ਕਮੇਟੀ ਨੇ ਉਸ ਨੂੰ ਯਕੀਨੀ ਬਣਾਉਣ ਲਈ ਸੁੱਰਖਿਆ ਪ੍ਰਬੰਧ ਕਰ ਦਿੱਤੇ ਪਰ ਉਸ ਬਾਬੇ ਦੇ ਮਾੜੇ ਕੰਮਾਂ ਦਾ ਵਿਰੋਧ ਕਰ ਰਹੇ ਵੀਰਾਂ ਨੂੰ ਗੁਰੂ ਘਰ ਦੇ ਅੰਦਰ ਵੀ ਨਹੀਂ ਜਾਣ ਦਿਤਾ ਗਿਆ ਅਤੇ ਸਤਿਗੁਰਾਂ ਦੇ ਦਰਬਾਰ ਵਿੱਚ ਨਤਮਸਤਕ ਕਰਨ ਤੋਂ ਵੀ ਰੋਕਿਆ ਗਿਆ. ਹਰ ਕਾਰ ਦੀ ਪ੍ਰਬੰਧਕਾਂ ਵੱਲੋਂ ਸੁੱਰਖਿਆ ਦਸਤਿਆਂ ਰਾਹੀਂ ਤਸਦੀਕ ਕਰਕੇ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ . ਇਹ ਗੱਲ ਕੋਈ ਸੁਣੀ ਸੁਣਾਈ ਨਹੀਂ ਬਲਕਿ ਖੁਦ ਦਾਸ ਨਾਲ ਵਾਪਰੀ ਹੈ. ਕਿੳਂਕਿ ਕੀਜਬਰੋ ਗੁਰੂ ਵਿੱਚ ਕਾਫੀ ਸਮੇਂ ਤੋਂ ਆਉਣ-ਜਾਣ ਕਰਕੇ ਪ੍ਰਬੰਧਕ ਵੀ ਤੇ ਆਮ ਸੰਗਤਾਂ ਵੀ ਜਾਣੂ ਸਨ. ਪਹਿਲਾਂ ਤਾਂ ਗੇਟ ਤੇ ਖੜੇ ਤਸਦੀਕ ਕਰਨ ਵਾਲੇ ਸੱਜਣ ਨੇ ਅੰਦਰ ਲੰਘ ਜਾਣ ਦਾ ਸੁੱਰਖਿਆ ਦਸਤਿਆਂ ਨੂੰ ਇਸ਼ਾਰਾ ਕਰ ਦਿੱਤਾ ਪਰ ਕੁਝ ਅਗਾਂਹ ਜਾਣ ਤੇ ਪਹਿਲੇ ਦਿਨ(ਐਤਵਾਰ) ਜੋ ਸੱਜਣ ਕਮੇਟੀ ਨਾਲ ਗੱਲਬਾਤ ਕਰਨ ਕੀਜਬਰੋ ਗਿਆ ਸੀ ਉਸ ਤੇ ਉਹਨਾਂ ਦੀ ਨਿਗਾਹ ਪੈ ਗਈ ਬਸ ਫਿਰ ਕੀ ਸੀ ਸੁੱਰਖਿਆ ਦਸਤਾ ਉਸੇ ਵਕਤ ਹੀ ਸਾਡੇ ਮਗਰ ਆ ਗਿਆ. ਜਦ ਤੱਕ ਅਸੀਂ ਕਾਰ ਪਾਰਕ ਕਰਕੇ ਕਾਰ ਵਿਚੋਂ ਸਵਾਰ ਪੰਜੇ ਵਿਅਕਤੀ ਬਾਹਰ ਆ ਗਏ ਤਾਂ ਸੁੱਰਖਿਆ ਵਾਲਿਆਂ ਨੇ ਸਾਨੂੰ ਕਿਹਾ ਕਿ ਕਾਰ ਬਾਹਰ ਪਾਰਕ ਕਰੋ ਤੇ ਤੁਸੀਂ ਵੀ ਗੁਰੂ ਘਰ ਦੀ ਹੱਦ ਤੋਂ ਬਾਹਰ ਜਾੳ. ਸਾਡੇ ਕਾਰਨ ਪੁਛਣ ਤੋਂ ਪਹਿਲਾਂ ਹੀ ਸੁੱਰਖਿਆ ਵਾਲਿਆਂ ਨੇ ਕਹਿ ਦਿੱਤਾ ਕਿ ਸਾਨੂੰ ਭਾਈਚਾਰੇ ਨੇ ਕਿਹਾ ਹੈ ਕਿ ਤੁਹਾਨੂੰ ਗੁਰੂ ਘਰ ਅੰਦਰ ਜਾਣ ਦੀ ਆਗਿਆ ਨਹੀਂ. ਹੁਣ ਭਾਈਚਾਰਾ ਕਿਸ ਨੂੰ ਕਿਹਾ ਹੈ ਇਹ ਪਾਠਕ ਆਪ ਅੰਦਾਜਾ ਲਾ ਲੈਣ. ਇਸ ਤਰਾਂ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਕਰਨ ਤੋਂ ਵਰਜ਼ ਦਿੱਤਾ ਉਸ ਤੋਂ ਬਾਅਦ ਅਸੀਂ ਸ਼ਾਂਤਮਈ ਰਹਿੰਦਿਆਂ ਹੋਇਆਂ ਗੁਰੂ ਘਰ ਤੋਂ ਕਾਰ ਸਮੇਤ ਬਾਹਰ ਆ ਗਏ. ਖੈਰ ਉਸ ਤੋਂ ਥੋੜਾ ਸਮਾਂ ਬਾਅਦ ਬਾਬਾ ਜਦੋਂ ਗੁਰੂ ਘਰ ਅੰਦਰ ਆਪਣਾ ਕੰਮ ਕਰ ਰਿਹਾ ਸੀ ਤਾਂ ਬਾਹਰ ਨੋਜਵਾਨ ਵੀਰਾਂ ਨੇ ਗੁਰਬਾਣੀ ਪੜਦਿਆਂ ਹੋਇਆਂ ਸ਼ਾਂਤਮਈ ਤਰੀਕੇ ਨਾਲ ਬਾਬੇ ਦਾ ਵਿਰੋਧ ਕੀਤਾ ਤੇ ਨਾਲ ਦੇ ਨਾਲ ਹੀ ਵੀਰਾਂ ਵੱਲੋਂ ਬਾਬੇ ਦੇ ਮਾੜੇ ਕੰਮਾਂ ਕਰਕੇ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ. ਇਸ ਤੋਂ ਵੀ ਵੱਧਕੇ ਨੋਜਵਾਨ ਵੀਰਾਂ ਵੱਲੋਂ ਬਾਬੇ ਦੇ ਖਿਲਾਫ ਜੋ ਲਿਖਤੀ ਰੂਪ ਵਿੱਚ ਰਿਪੋਰਟਾਂ ਇੰਟਰਨੈਟ (Panthic.org) ਤੇ ਉਪਲੱਬਧ ਹਨ ਉਹ ਵੀ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਦਿੱਤੀਆਂ ਗਈਆਂ. ਆਸਟ੍ਰੇਲੀਅਨ ਕਾਨੂੰਨ ਮੁਤਾਬਿਕ ਤੁਸੀਂ ਹਰ ਗੱਲ਼ ਸ਼ਾਂਤਮਈ ਤਰੀਕੇ ਨਾਲ ਲੋਕਾਂ ਨੂੰ ਦੱਸ ਸਕਦੇ ਪਰ ਉਹਨਾਂ ਵਲੋਂ ਇਸ ਵਿੱਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ.

ਇਸ ਤੋਂ ਕੁਝ ਸਮਾਂ ਬਾਅਦ ਦਾਸ ਨੇ ਸ਼ੁਗਰ ਦਾ ਮਰੀਜ਼ ਹੋਣ ਕਰਕੇ ਗੇਟ ਤੇ ਖੜੇ ਸੁਰਖਿਆ ਕਰਮੀਆਂ ਤੇ ਪ੍ਰਬੰਧਕਾਂ ਪਾਸੋਂ ਬਾਥਰੂਮ ਜਾਣ ਦੀ ਇਜ਼ਾਜ਼ਤ ਮੰਗੀ ਤਾਂ ਉਹਨਾਂ ਪਹਿਲਾਂ ਤਾਂ ਇਨਕਾਰ ਕਰ ਦਿੱਤਾ. ਇਸ ਸਮੇਂ ਮੇਰੇ ਨਾਲ ਮੇਰਾ ਇਕ ਹੋਰ ਵੀਰ ਵੀ ਸੀ. ਫਿਰ ਪ੍ਰਬੰਧਕਾਂ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ, ਉਹਨਾਂ ਇਜ਼ਾਜਤ ਤਾਂ ਦੇ ਦਿੱਤੀ ਪਰ ਇਕ ਮੈਂਬਰ ਸਾਡੇ ਨਾਲ ਬਾਥਰੂਮ ਦੇ ਦਰਵਾਜ਼ੇ ਤੱਕ ਗਿਆ ਤੇ ਸਾਡੇ ਨਾਲ ਲੜਨ ਦਾ ਬਹਾਨਾ ਬਣਾਉਦਾ ਰਿਹਾ.

ਦੁਸਰੇ ਦਿਨ ਵੀ ਬਾਬੇ ਦੇ ਦੀਵਾਨ ਦੇ ਸਮੇਂ ਫਿਰ ਸ਼ਾਂਤਮਈ ਤਰੀਕੇ ਨਾਲ ਬਾਬੇ ਦੇ ਮਾੜੇ ਕੰਮਾਂ ਦਾ ਵਿਰੋਧ ਕੀਤਾ ਗਿਆ. ਪਹਿਲੇ ਦਿਨ ਰੋਸ ਹੋਣ ਦੇ ਬਾਵਜ਼ੂਦ ਵੀ ਪ੍ਰਬੰਧਕੀ ਕਮੇਟੀ ਨੇ ਆਪਣਾ ਫੈਸਲਾ ਬਦਲਣ ਵਿੱਚ ਕੋਈ ਵੀ ਕਦਮ ਨਾ ਪੁੱਟਿਆ. ਦੁਸਰੇ ਦਿਨ(ਬੁੱਧਵਾਰ) ਨੂੰ ਸਮਾਗਮ ਖਤਮ ਹੋਣ ਤੇ ਪ੍ਰਬੰਧਕਾਂ ਨੇ ਬਾਬੇ ਨੂੰ ਬਹੁਤ ਹੀ ਸੁਰੱਖਿਆ ਪ੍ਰੰਬਧਾਂ ਹੇਠ ਗੁਰੂ ਤੋਂ ਬਾਹਰ ਕੱਢਿਆ ਪਰ ਫਿਰ ਜਦੋਂ ਬਾਬਾ ਗੁਰੂ ਘਰ ਦੀ ਚਾਰਦੀਵਾਰੀ ਛੱਡ ਕੇ ਰੋਸ ਕਰ ਰਹੇ ਨੋਜਵਾਨਾਂ ਕੋਲ ਦੀ ਲੰਘਿਆ ਤਾਂ ਨੋਜਵਾਨ ਵੀਰਾਂ ਨੇ ਉਸ ਨੂੰ ਜ਼ਬਰਦਸਤ ਨਾਅਰੇਬਾਜ਼ੀ ਨਾਲ ਤੇ ਉਸ ਦੀ ਕਾਰ ਉਪਰ ਆਂਡੇ ਮਾਰ ਕੇ ਉਸ ਨੂੰ ਵਿਦਾਇਗੀ ਦਿੱਤੀ . ਇਸ ਸਾਰੇ ਸਮੇਂ ਦੋਰਾਨ (ਮੰਗਲਵਾਰ ਤੇ ਬੁੱਧਵਾਰ) ਦੋਹਾਂ ਹੀ ਪਾਸਿਆਂ ਤੋਂ ਸਾਰਿਆਂ ਨੇ ਹੀ ਸੰਜ਼ਮ ਵਰਤਿਆ ਪਰ ਫਿਰ ਵੀ ਦੋਹਾਂ ਹੀ ਪਾਸਿਆਂ ਤੋਂ ਕੁਝ ਜੋਸ਼ੀਲੇ ਨੋਜਵਾਨਾਂ ਆਪੇ ਤੋਂ ਬਾਹਰ ਹੋ ਜਾਂਦੇ ਸਨ. ਸਤਿਗੁਰਾਂ ਦੀ ਮਿਹਰ ਸਦਕਾ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਸਤਿਗੁਰਾਂ ਨੇ ਆਪ ਹੀ ਸਭ ਨੂੰ ਬਚਾ ਲਿਆ . ਇਥੇ ਅਸੀਂ ਇੱਕ ਹੋਰ ਗੱਲ ਸੱਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਸਾਡਾ ਰੋਸ ਮੁਜ਼ਾਹਰਾ ਕਰਨ ਦਾ ਮਕਸਦ ਸਿਰਫ ਤੇ ਸਿਰਫ ਬਾਬੇ ਦੇ ਮਾੜੇ ਕਾਰਨਾਮਿਆਂ ਨੂੰ ਜਗ ਜਾਹਿਰ ਕਰਨਾ ਸੀ. ਸਾਡਾ ਕੀਜਬਰੋ ਗੁਰੂ ਘਰ ਜਾਂ ਗੁਰੂ ਦੀ ਸੰਗਤ ਨਾਲ਼ ਜਾਂ ਗੁਰੂ ਘਰ ਦੇ ਪ੍ਰਬੰਧਕਾਂ ਨਾਲ਼ ਕੋਈ ਵੀ ਵੈਰ ਵਿਰੋਧ ਨਹੀਂ ਹੈ. ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਹੀ ਚੜ੍ਹਦੀਕਲਾ, ਤੰਦਰੁਸਤੀ ਤੇ ਸੁਮੱਤ ਬਖਸ਼ਣ ਤਾਂ ਕਿ ਅਸੀਂ ਸਾਰੇ ਹੀ ਚੰਗੇ ਮਾੜੇ ਦੀ ਪਹਿਚਾਣ ਕਰ ਸਕੀਏ.

ਰਣਜੀਤ ਸਿੰਘ ਸ਼ੇਰਗਿੱਲ

ਸਿੱਖ ਫੈਡਰੇਸ਼ਨ ਆੱਫ ਆਸਟ੍ਰੇਲੀਆ