Message from Baba Gurbachan Singh Manochahal (ਬਾਬਾ ਗੁਰਬਚਨ ਸਿੰਘ ਖਾਲਸਾ ਮਾਨੋਚਾਹਲ) as relayed by Bhai Daya Singh (Chohla Sahib) during the Sikh convention called by Ragi Darshan Singh to derail the Khalistan struggle
(See: Ragi Darshan Singh - The Traitor Amidst the Sikhs) :
ਸਤਿਗੁਰੂ ਗਰੀਬ ਨਿਵਾਜ ਦੀ ਹਜੂਰੀ ਵਿੱਚ ਸੱਜ਼ ਕੇ ਬੈਠੀ ਸਾਧ ਸੰਗਤ ਜੀੳ , ਗੱਜ ਕੇ ਬੁਲਾਵੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਜੋ ਪਰੋਫ਼ੈਸਰ ਸਾਹਿਬ ਜੀ ਨੇ ਅੱਜ ਸਿਖ ਕਨਵੈਨਸ਼ਨ ੨-੩ ਸਵਾਲ ਪੁਛਣ ਕਰਕੇ ਸੱਦੀ ਹੈ। ਉਨਾਂ ਦੇ ਜਵਾਬ ਵਿੱਚ ਜੋ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਨੇ ਜੋ ਵਿਚਾਰ ਸੰਗਤ ਦੀ ਸੇਵਾ ਵਿੱਚ ਭੇਜੇ ਹਨ ਉਹ ਸਰਵਣ ਦੀ ਕਿਰਪਾਲਤਾ ਕਰਨੀ ਜੀ ।
੧. ਕੀ ਖ਼ਾਲਸਾ ਪੰਥ ਪੰਜ ਸਾਲ ਤੋਂ ਨਿਸ਼ਾਨੇ ਤੋਂ ਬਿਨਾਂ ਹੀ ਲੜਾਈ ਲੜੀ ਜਾ ਰਿਹਾ ਹੈ?
੨. ਪਹਿਲਾਂ ੧੯ ਜੁਲਾਈ ਤੋਂ ਅਤੇ ਸਮੁਚੇ ਰੂਪ ਵਿੱਚ ੪ ਅਗਸਤ ੧੯੮੨ ਤੋਂ ੪ ਜੂਨ ਸਵੇਰੇ ਦੋ ਵੱਜ ਕੇ ਬਤਾਲੀ ਮਿੰਟ ੧੯੮੪ ਤੱਕ ਸਾਡਾ ਮੋਰਚਾ ਸ਼੍ਰੀ ਆਨੰਦਪੁਰ ਦਾ ਮਤਾ ਲਾਗੂ ਕਰਵਾਉਣ ਲਈ ਚਲਦਾ ਰਿਹਾ।
੩. ੪ ਜੂਨ ੪:੪੩ ਵਿੱਚ ਖਾਲਿਸਤਾਨ ਦੀ ਐਲਾਨੀਆ ਜੰਗ ਆਰੰਭੀ ਗਈ, ਸੰਤ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕਥਨ ਅਨੁਸਾਰ ਕਿ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਸਰਕਾਰ ਨੇ ਹਮਲਾ ਕੀਤਾ ਆਏ ਤਾਂ ਸਾਡੀ ਜੰਗ ਐਲਾਨੀਆਂ ਖਾਲਿਸਤਾਨ ਦੀ ਹੋਵੇਗੀ। ਉਹ ਸੱਭ ਕੁੱਝ ਸਾਡੇ ਨਾਲ ਬੀਤ ਚੁਕਾ ਹੈ।
੪. ਸਾਰੀਆਂ ਜੁਝਾਰੂ ਜਥੇਬੰਦੀਆਂ ਸਪੱਸ਼ਟ ਤੌਰ ਤੇ ਖਾਲਿਸਤਾਨ ਲਈ ਲੜਾਈ ਲੜ ਰਹੀਆਂ ਹਨ, ਤੁਸੀਂ ਉਹ ਕਿਹੜਾ ਨਿਸ਼ਾਨਾ ਮਿਥਣ ਦੀ ਗੱਲ ਕਰਦੇ ਹੋ?
੫. ਕੀ ਇਹ ਸਿੱਖ ਕਨਵੈਨਸ਼ਨ ਸਿੱਖ ਕੌਮ ਨੂੰ ਉਨਾਂ ਆਖੌਤੀ ਆਗੂਆਂ ਦੇ ਰਹਿਮੋਂ ਕਰਮ ਤੇ ਸੁੱਟਣਾ ਚਾਹੁੰਦੀ ਹੈ, ਜਿਨਾ ਨੇ ੧੯੮੪ ਵਿੱਚ ਸਰਕਾਰ ਦੀ ਮਿਲੀ ਭੁਗਤ ਨਾਲ ਸਿਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਪਵਿੱਤਰ ਅਕਾਲ ਤੱਖਤ ਸਾਹਿਬ ਨੂੰ ਨੇਸਤੋ ਨਾਬੂਤ ਕੀਤਾ, ਸੈਕੜੇ ਸਰੂਪ ਅਗਨ ਭੇਟ ਕੀਤੇ ਗਏ, ਹਜਾਰਾਂ ਸਿੰਘ , ਬੱਚੇ ਬੀਬੀਆਂ ਸ਼ਹੀਦ ਕਰਵਾਏ ਗਏ?
੬. ਕੀ ਉਨਾਂ ਡੋਗਰਿਆਂ ਨੂੰ ਜਿਨਾਂ ਰਸਗੁੱਲ ਤੇ ਚਾਹ ਦੇ ਕੱਪ ਪਿੱਛੇ ਸਾਰੀ ਕੌਮ ਦਾ ਇਮਾਨ ਵੇਚ ਦਿਤਾ, ਸੈਕੜੇ ਪਵਿੱਤਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ, ਹਜਾਰਾਂ ਸਿੰਘਾਂ ਦਾ ਖੂਨ, ਪਵਿੱਤਰ ਗੁਰਧਾਮਾਂ ਦੀ ਬੇਅਦਬੀ ਦਾਉ ਤੇ ਲਾ ਦਿਤੇ? ਉਸ ਸਮਝੌਤੇ ਨੇ ਸਿਖ ਕੌਮ ਦੇ ਪੱਲੇ ਕੀ ਪਾਇਆ ਹੈ? ਅਗਰ ਅਜਿਹੀ ਕੋਈ ਕੋਸ਼ਿਸ ਫਿਰ ਕੀਤੀ ਗਈ ਤਾਂ ਭਾਂਵੇਂ ਕੋਈ ਕਿੰਨੇ ਵੀ ਵੱਡੇ ਆਹੁਦੇ ਤੇ ਕਿਉਂ ਨਾਂ ਹੋਵੇ ਉਸ ਨੂੰ ਪੰਥਕ ਕਚਿਹਰੀ ਵਿੱਚ ਜਵਾਬਦੇਹ ਹੋਣਾ ਪਵੇਗਾ।
੭. ਸਿੰਘ ਸਾਹਿਬਾਨ ਜੀਉ ਸਾਨੂੰ ਤੁਹਾਡੀ ਇਸ ਸੋਚਣੀ ਵਿੱਚੋਂ ਕੇਂਦਰ ਦੀ ਮਿਲੀਭੁਗਤ ਦੀ ਬੂ ਆ ਰਹੀ ਹੈ, ਕਿਉਂ ਕਿ ਸਰਕਾਰ ਜੁਝਾਰੂ ਸਿੰਘਾਂ ਨਾਲ ਆਨੰਦਪੁਰ ਦੇ ਮਤੇ ਤੇ ਗੱਲਬਾਤ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ। ਪਰ ਤੁਸੀਂ ਅਜੇ ਨਿਸ਼ਾਨਾਂ ਮਿਥਣ ਦੀ ਗੱਲ ਕਰ ਰਹੇ ਹੋ! ਅਗਰ ਤੁਹਾਨੂੰ ਪੰਥਕ ਨਿਸ਼ਾਨੇ ਦਾ ਹਾਲਾਂ ਵੀ ਗਿਆਨ ਨਹੀ ਤਾਂ ਪੰਥ ਨੂੰ ਤੁਹਾਡੇ ਪਾਸੋਂ ਕੀ ਆਸ ਹੋ ਸਕਦੀ ਹੈ? (ਬੋਲੇ ਸੋ ਨਿਹਾਲ-----ਸਤਿ ਸ਼੍ਰੀ ਆਕਾਲ)
੮. ਗੁਰੁ ਅਰਜਨ ਦੇਵ ਸਹਿਬ ਜੀ ਦੀ ਸ਼ਹੀਦੀ ਇੱਕ ਹੋਈ ਸੀ ਉਸ ਦੇ ਬਦਲੇ ਵਿੱਚ, ” ਬੇਟਾ ਸੋਈ ਜੇ ਬਾਪ ਦਾ ਲਏ ਬਦਲਾ, ਮਾਰੇ ਦੁਸਟ ਵੰਗਾਰ ਬੁਲਾਏ ਕੇ ਜੀ” ਦੇ ਵਾਕ ਅਨੁਸਾਰ ਮੀਰੀ ਪੀਰੀ ਦੇ ਮਾਲਕ ੬ਵੇਂ ਪਾਤਸ਼ਾਹ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਕੀ ਦੁਸ਼ਮਣ ਨਾਲ ਇਹੋ ਜਿਹਾ ਸਮਝੌਤਾ ਕੀਤਾ ਸੀ?
੯. ਸਿੰਘ ਸਾਹਿਬਾਨ ਜੀਉ ਸਮਾਂ ਸਭ ਦਾ ਈਮਾਨ ਪਰਖ ਰਿਹਾ ਹੈ। ਤੁਹਾਡਾ ਇਹ ਨਿਸ਼ਾਨਾ ਮਿਥਣ ਦਾ ਜੋ ਪ੍ਰੋਗਰਾਮ ਹੈ ਕੀ ਇਹ ਖਾਲਿਸਤਾਨ ਦੀ ਲੜਾਈ ਲੜ ਰਹੀਆਂ ਜਥੇਬੰਦੀਆਂ ਨੂੰ ਕਮਜੋਰ ਕਰਨ ਤੇ ਸਿੱਖ ਕੌਮ ਨੂੰ ਭੰਬਲਭੂਸੇ ਪਾਉਣ ਵਾਲਾ ਨਹੀ ਹੈ?
੧੦. ਇਸੇ ਤੱਖਤ ਤੇ ਜਦੋਂ ਸਿੱਖ ਸੰਗਤ ਨੇ ਤੁਹਾਨੂੰ ਜਥੇਦਾਰੀ ਸੌਂਪੀ ਸੀ ਸਾਢੇ ੧੨ ਮਿੰਟ ਦੀ ਟੇਪ ਰਿਕਾਰਡ ਜੋ ਹੁਣ ਵੀ ਮੇਰੇ ਪਾਸ ਮੌਜੂਦ ਹੈ, ਉਹ ਭੇਜੀ ਗਈ ਸੀ , ਕੀ ਤੁਸੀ ਉਦੋਂ ਸੁਣੀ ਨਹੀ ਸੀ? ਤੁਸੀਂ ਅਜੇ ਵੀ ਹਿੰਦੁਸਤਾਨ ਦੀ ਸਰਕਾਰ ਵਿੱਚ ਵਿਸ਼ਵਾਸ਼ ਰੱਖਦੇ ਹੋ, ਜਿਸ ਸਰਕਾਰ ਦੁਆਰਾ ਸਿੱਖ ਕੌਮ ਦਾ ਧਰਮ, ਗੁਰਧਾਮ, ਗੁਰਸਰੂਪ, ਸਿੱਖੀ ਬਾਣਾ, ਸਿੱਖ ਸਾਹਿਤ ਖਤਮ ਕੀਤਾ ਗਿਆ ਹੋਵੇ ਤੇ ਬਾਕੀ ਯਤਨ ਜਾਰੀ ਹਨ। ਜੇ ਤੁਹਾਡੀ ਸੋਚ ਇਸ ਸਰਕਾਰ ਪ੍ਰਤੀ ਅਜੇ ਵੀ ਆਸ਼ਾਵਾਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਤੁਹਾਡੇ ਨਾਲੋਂ ਹਨੇਰੇ ਵਿੱਚ ਰਹਿਣ ਵਾਲਾ ਵਿਆਕਤੀ ਹੋਰ ਕੋਈ ਨਹੀ ਹੋ ਸਕਦਾ। (ਬੋਲੇ --ਸੋ ਨਿਹਾਲ ਸਤਿ ਸ਼੍ਰੀ ਆਕਾਲ) ਭਾਂਵੇਂ ਤੁਸੀ ਕਿਨੀਂ ਵੱਡੀ ਪਦਵੀ ਤੇ ਬਿਰਾਜਮਾਨ ਹੋ।
੧੧. ਹਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਸਿੰਘ ਸਹਿਬਾਨ ਦਾ ਪੂਰਾ-੨ ਸਤਿਕਾਰ ਕਰਦਾ ਹੈ, ਪਰ ਸਿੰਘ ਸਾਹਿਬਾਨ ਦੀਆਂ ਉਚੀਆਂ ਪਦਵੀਆਂ ਤੇ ਬਿਰਾਜਮਾਨ ਹੋਣ ਵਾਲਿਆਂ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਅਰੂੜ ਸਿੰਘ ਸਰਬਰਾਹ, ਗਿਆਨੀ ਪ੍ਰਤਾਪ ਸਿੰਘ, ਗਿਆਨੀ ਕ੍ਰਿਪਾਲ ਸਿੰਘ, ਤੇ ਗਿਆਨੀ ਸਾਹਿਬ ਸਿੰਘ ਵਾਂਗ ਪੰਥ ਧਰੋਹੀ ਕਾਇਰਤਾ ਭਰਪੂਰ ਅਤੇ ਸਰਕਾਰੀ ਟੋਡੀਆਂ ਵਾਲਾ ਰੋਲ ਅਦਾ ਕਰਨ ਦੀ ਸਿੱਖ ਪੰਥ ਵੱਲੋਂ ਕਦੀ ਆਗਿਆ ਨਹੀ ਦਿਤੀ ਜਾਵੇਗੀ। ਇਹ ਗੱਲ ਭਲੀ ਭਾਂਤ ਸਪੱਸ਼ਟ ਹੋਣੀ ਚਾਹੀਦੀ ਹੈ, ਸਿੰਘਾਂ ਦੀ ਅਗਵਾਹੀ ਕਰਨ ਦਾ ਅਧਿਕਾਰ ਕੇਵਲ ਉਸ ਨੂੰ ਹੀ ਹੈ ਜਿਹੜਾ ਸਿੰਘ ਸਿੱਖ ਪੰਥ ਲਈ ਆਪਣਾ ਤਨ ਮਨ ਧਨ ਨਿਛਾਵਰ ਕਰਨ ਲਈ ਹਰ ਪਲ ਤਤਪਰ ਹੋਵੇ।
ਗੁਰੁ ਪੰਥ ਦਾ ਦਾਸ - ਗੁਰਬਚਨ ਸਿੰਘ ਖਾਲਸਾ ਮਾਨੋਚਾਹਲ
(ਬੋਲੇ --ਸੋ ਨਿਹਾਲ ਸਤਿ ਸ਼੍ਰੀ ਆਕਾਲ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
It is amazing that the great shaheed Baba Gurbachan Singh Ji Manochalal had worked out ragi years before any of us knew his true intentions. It is a shame that the Sikhs 20 years ago where bad mouthing this great shaheed but praising the ragi whose contribution to Sikhi is questionable.
I remember in the UK at that time there was an advert in Punjabi newspapers from about 51 gurdwaras saying they do not accept Manochahal as the jathedar of the Akal Takht. Either these people were naive or supported the central govt of India. This was a disgrace to the Sikh nation.
Long live baba Gurbachan Singh Ji Manochahal.