A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ

Author/Source: ਡਾ.ਅਮਰਜੀਤ ਸਿੰਘ

Great Sikh Philosopher Sirdar Kapur Singh Ji

‘‘ਹਜ਼ਾਰੋਂ ਸਾਲ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ। ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।’’

ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਪਤਾ, ਕੁਰਬਾਨੀਆਂ, ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਇਸ ਸਦੀ ਦੇ ਇਤਿਹਾਸ ਦੇ ‘ਗਵਾਹ’ ਹਨ ਬਲਕਿ ਉਪਰਲੇ ਪੱਧਰ ਦੇ ਇਸ ਦੇ ਪਾਤਰਾਂ ਵਿੱਚ ਵੀ ਸ਼ਾਮਲ ਹਨ। ਭਾਵੇਂਕਿ 1947 ਦੇ ਦੌਰ ਵਿੱਚ, ਅਕਾਲੀ ਲੀਡਰਾਂ ਦੀ Sant ji and Sirdar Kapoor Singh ji ਕਮ-ਅਕਲੀ ਦੀ ਵਜਾ ਕਰਕੇ ਸਿਰਦਾਰ ਸਾਹਿਬ ਇੱਕ ‘ਬੇਬੱਸ ਪਾਤਰ’ ਨਜ਼ਰ ਆਉਂਦੇ ਹਨ ਪਰ 1980 ਵਿਆਂ ਵਿੱਚ ਉਨਾਂ ਦੀ ਸੋਚ ਨੂੰ, ਪੰਥ ਨੇ ਪੂਰੀ ਤਰਾਂ ਆਪਣੇ ਰਾਜਸੀ ਨਿਸ਼ਾਨੇ ਵਜੋਂ ਅਪਣਾਇਆ। ਸਿਰਦਾਰ ਸਾਹਿਬ ਨੇ ਆਪਣੀ ਸ੍ਵੈ-ਜੀਵਨੀ ਦਾ ਨਾਮ ‘ਸਾਚੀ ਸਾਖੀ’ ਰੱਖਿਆ।

ਇਸ ਪੁਸਤਕ ਨੂੰ ਖਾਲਿਸਤਾਨੀ ਸੰਘਰਸ਼ ਵਿੱਚ ‘ਕੇਸਰੀ ਪੁਸਤਕ’ ਦਾ ਉਵੇਂ ਹੀ ਰੁਤਬਾ ਹਾਸਲ ਹੋਇਆ ਹੈ ਜਿਵੇਂ ਕਦੀ ਮਾਓਵਾਦੀ ਕ੍ਰਾਂਤੀ ਵਿੱਚ ‘ਲਾਲ ਕਿਤਾਬ’ ਨੂੰ ਹੋਇਆ ਸੀ। ਸੱਚ ਦੀ ਦਾਸਤਾਨ ’ਤੇ ਅਧਾਰਿਤ ‘ਸਾਚੀ ਸਾਖੀ’ 20ਵੀਂ ਸਦੀ ਦੇ ਪਹਿਲੇ ਅੱਧ (15 ਅਗਸਤ, 1947 ਤੱਕ) ਤੱਕ ਦੇ ਬ੍ਰਿਟਿਸ਼ ਵਰਤਾਰੇ, ਕਾਂਗਰਸ ਦੀ ਹਿੰਦੂਤਵੀ ਸੋਚ, ਕਾਇਦੇ-ਆਜ਼ਮ ਜਿਨਾਹ ਦੀ ਸੈਕੂਲਰ ਸੋਚ ਦਾ ਗਾਂਧੀ – ਨਹਿਰੂ ਦੀ ਫਿਰਕੂ ਸੋਚ ਦੇ ਟਾਕਰੇ ’ਤੇ ‘ਇਸਲਾਮਿਕ ਸੋਚ’ ਵਿੱਚ ਬਦਲਣਾ ਅਤੇ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਜ਼ਿਕਰ ਵੇਰਵੇ ਸਹਿਤ ਕਰਦੀ ਹੈ। ਇਸ ਪਹਿਲੀ ਅੱਧੀ ਸਦੀ ਦੌਰਾਨ ਦੀ ਅਕਾਲੀ ਲੀਡਰਸ਼ਿਪ (ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਆਦਿਕ) ਵਲੋਂ, ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਸਟੇਟ) ਲਈ ਬਾਰ-ਬਾਰ ਗਵਾਏ ਗਏ ਮੌਕਿਆਂ ਦਾ ਵੀ ਇਸ ਵਿੱਚ ਵੇਰਵੇ ਸਹਿਤ ਜ਼ਿਕਰ ਹੈ।

1947 ਦੇ ਦੌਰ ਤੋਂ ਬਾਅਦ, ਹਿੰਦੂ ਲੀਡਰਸ਼ਿਪ ਨੇ ਕਿਵੇਂ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਣਾਇਆ, ਉਸ ਦੀ ਵਿਸਤ੍ਰਿਤ ਕਹਾਣੀ ਇਹ ‘ਸਾਚੀ ਸਾਥੀ’, ਲਹੂ ਦੇ ਅੱਥਰੂ ਕੇਰਦਿਆਂ ਸੁਣਾ ਰਹੀ ਹੈ। ਇਹ ‘ਸਾਚੀ ਸਾਖੀ’ ਸ੍ਵੈ-ਜੀਵਨੀ ਵੀ ਹੈ, ਇਤਿਹਾਸ ਵੀ ਹੈ, ਆਪਣਿਆਂ ਤੇ ਗੈਰਾਂ ਦੀ ਬੇ-ਵਫਾਈ ਦਾ ਹੋਕਾ ਵੀ ਦਿੰਦੀ ਹੈ ਤੇ ਭਵਿੱਖ ਦੀਆਂ ਪੀੜੀਆਂ ਨੂੰ ਖਤਰੇ ਤੋਂ ਖਬਰਦਾਰ ਹੋਣ ਤੇ ਕੌਮੀ ਹੋਣੀ ਸਿਰਜਣ ਦੀ ਵੰਗਾਰ ਵੀ ਪਾਉਂਦੀ ਹੈ। ਇਹ ਸ੍ਵੈ-ਜੀਵਨੀ ਸਿਰਦਾਰ ਸਾਹਿਬ ਦੀ ਸਿਰਫ ਆਪਣੀ ਕਹਾਣੀ ਨਾ ਹੋ ਕੇ ਸਿੱਖ ਕੌਮ ਦੀ ‘ਕਿਉਂ ਕੀਤਾ ਵੇਸਾਹੁ’ ਦੀ ਤ੍ਰਾਸਦੀ ਦਾ ਬਿਆਨ ਵੀ ਹੈ। ਸਿਰਦਾਰ ਸਾਹਿਬ ਨੇ ਇਸ ਪੁਸਤਕ ਦੇ ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕੀਤੀ -

‘ਸੰਤਨ ਕੀ ਸੁਣ ਸਾਚੀ ਸਾਖੀ,
ਸੋ ਬੋਲਹਿਂ ਜੋ ਪੇਖਹਿਂ ਆਂਖੀ।’

ਸਿਰਦਾਰ ਕਪੂਰ ਸਿੰਘ ਸਚਮੁੱਚ ਹੀ ਇੱਕ ‘ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਨਾਢੂ ਖਾਨ ਦੇ ਸਾਹਮਣੇ ਨਾ ਕਦੇ ਝੁਕੇ ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ’ਤੇ ਤੁਰਨ ਲਈ ‘ਵਿਚਾਰਧਾਰਕ ਅਧਾਰ’ ਪ੍ਰਦਾਨ ਕੀਤਾ।

2 ਮਾਰਚ, 1909 ਨੂੰ, ਜ਼ਿਲਾ ਲੁਧਿਆਣਾ ਦੇ ਪਿੰਡ ਚੱਕ ਵਿੱਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨਾਂ ਦਾ ਜਨਮ ਹੋਇਆŒ। ਉਨਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ ‘ਫਸਟ’ ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ਼ ਯੂਨੀਵਰਸਿਟੀ, ¦ਡਨ ਵਿੱਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧੁਰੰਧਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ ’ਤੇ ਵੀ ਉਨਾਂ ਨੂੰ ਪੂਰੀ ਮੁਹਾਰਤ ਹਾਸਲ ਸੀ। ਉਨਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ਼ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨਾਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿੱਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ। ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ. ਸੀ. ਐ¤ਸ. ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰਨ ਨੂੰ ਹੀ ਪਹਿਲ ਦਿੱਤੀ।

ਉਨਾਂ ਨੇ ‘ਡਿਪਟੀ ਕਮਿਸ਼ਨਰ’ ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿੱਚ ਉਨਾਂ ਨੇ ਬ੍ਰਿਟਿਸ਼ ਸਾਮਰਾਜ ਵਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ ‘ਗਫਲਤ’ ਦੀ ਨੀਂਦੇ ਸੁੱਤੇ ਰਹੇ। 1947 ਦੀ ਦੇਸ਼ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ, 1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ। ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਐਲਾਨਿਆ -

‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
ਗੁਰੂ ਰਾਖਾ ਭਾਈ, ਸਿਖੜੇ ਕਾ।’

ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ – ਗ੍ਰਹਿ ਮੰਤਰੀ ਅਤੇ ਗੋਪੀ ਚੰਦ ਭਾਰਗਵ-ਗਵਰਨਰ ਪੰਜਾਬ ਹੈ।

ਸਿਰਦਾਰ ਸਾਹਿਬ, ਨੂੰ ‘ਅਣਖੀ ਸਿੱਖ’ ਹੋਣ ਦੀ ਸਜ਼ਾ, ਉਨਾਂ ਨੂੰ ਨੌਕਰੀਓਂ ਕੱਢ ਕੇ, ‘ਹਿੰਦੂ ਰਾਜਿਆਂ’ ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ, ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨਾਂ ਨੇ 1962ਦੀਆਂ ਚੋਣਾਂ ਵਿੱਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨਾਂ ਨੇ ਪਾਰਲੀਮੈਂਟ ਵਿੱਚ ਕਈ ਵਾਰ ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿੱਚ ਸਪੀਚ ਇੱਕ ਇਤਿਹਾਸਕ ਦਸਤਾਵੇਜ਼ ਹੈ। 1 ਨਵੰਬਰ, 1966 ਨੂੰ ‘ਪੰਜਾਬ ਪੁਨਰਗਠਨ ਐਕਟ’ ਹੇਠ, ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿੱਚ ਸਨ।

ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ ਨਾਲ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ, ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।

1969 ਵਿੱਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨਾਂ ਨੂੰ ਅਕਾਲੀਆਂ ਨੇ ‘ਵਜ਼ਾਰਤ’ ਦਾ ਅਹੁਦਾ ਨਾ ਦਿੱਤਾ। 1967 ਵਿੱਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ) ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਡਾਕੂਮੈਂਟ ਹੀ ਲਿਖਿਆ ਸੀ ਬਲਕਿ ਉਨਾਂ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਡਾਕੂਮੈਂਟ ਵਿੱਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ ਦਾ ਦੋਸ਼ ਲਾ ਕੇ, ਉਨਾਂ ਨੂੰ ਅਕਾਲੀ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ‘ਸਿੱਖ ਹੋਮਲੈਂਡ’ ਦੇ ਮੁੱਦੇ ’ਤੇ ਮਰਨ ਵਰਤ ਰੱਖ ਕੇ ‘ਸ਼ਹੀਦੀ’ ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਭਾਸ਼ਣ ਵੀ ਇੱਕ ਯਾਦਗਾਰੀ ਭਾਸ਼ਣ ਹੈ। ਉਨਾਂ ਆਪਣੇ ਭਾਸ਼ਣ ਵਿੱਚ ਕਿਹਾ -‘ਮੈਂ ਇਸ ਸ਼ਹੀਦ ਮਰਦ, ਸਿੰਘਾਊ ਜ਼ਜਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ…।’ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿੱਚ ਹੋਈ ‘ਨਲਵਾ ਅਕਾਲੀ ਕਾਨਫਰੰਸ’ ਮੌਕੇ ਪਾਸ ਕੀਤਾ ਗਿਆ ‘ਸਿੱਖ ਹੋਮਲੈਂਡ ਦਾ ਮਤਾ’ ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।

1973 ਵਿੱਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਸ ਕੀਤਾ ਗਿਆ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਸਿਰਦਾਰ ਕਪੂਰ ਸਿੰਘ ਦੀ ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਨਰਕਧਾਰੀਆਂ ਵਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ ਜਵਾਬ ਵਿੱਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ – ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।

ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ ਲਈ ਲੇਖ ਵੀ ਲਿਖੇ। ਉਨਾਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰ੍ਰਗ, ਬਹ-ਵਿਸਥਾਰ, ਪੁੰਡਰੀਕ, ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।

1978 ਤੋਂ ਬਾਅਦ, ਚੰਡੀਗੜ ਵਿੱਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨਾਂ ਦਾ ਵਿਸ਼ਾ ਸੀ – ‘ਖਾਲਿਸਤਾਨ, ਕਿਉਂ ਨਹੀਂ’ (ਖਾਲਿਸਤਾਨ-ਵਾਈ ਨਾਟ) ਵਿੱਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ‘ਕੁਝ ਕਰ ਗੁਜ਼ਰਨ’ ਦਾ ਸੱਦਾ ਦਿੱਤਾ। ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ ’ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿੱਚ, ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ ’ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿਥੇ ਸੰਤਾਂ ਦੀ ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ ਉਥੇ ਅਕਾਲੀਆਂ ਦੀ ਬਦਨੀਤੀ ਤੋਂ ਉਨਾਂ ਨੂੰ ਖਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ – ‘ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨਾਂ ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ।’

ਜੂਨ-1984 ਤੇ ਨਵੰਬਰ – 1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ। ਭਾਵੁਕ ਹੁੰਦਿਆਂ ਉਨਾਂ ਦੀ ਅੱਖਾਂ ’ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜ਼ਜਬੇ ਦੇ ਆਵੇਸ਼ ਵਿੱਚ, ਬਿਮਾਰ ਹਾਲਤ ਵਿੱਚ ਮੰਜੀ ’ਤੇ ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ – ‘ਜੇ ਇਤਿਹਾਸ ਵਿੱਚ ਇਹ ਵਰਨਣ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ, ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ।’

ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ, ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। 28 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ ‘ਅਜ਼ਾਦੀ’ ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜੇ ਹਾਂ?

‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article