Sunday, July 12, 2026

Established 2005 • ISSN Registration : 1930-0107

Sikhi Sambhaal Khalsa

Panthic Archives Article (Category: PUNJAB)

January 31, 2007
Author/Source: Giani Kewal Singh 'Nirdosh'

ਸਿੱਖੀ ਸੰਭਾਲ ਖਾਲਸਾ

ਸਿੱਖੀ ਸੰਭਾਲ ਖਾਲਸਾ, ਸਿੱਖੀ ਸੰਭਾਲ ਜੀ
ਰਲ ਗਏ ਨੇ ਪਹਿਰੇਦਾਰ, ਚੋਰਾਂ ਦੇ ਨਾਲ ਜੀ

ਗੱਲ ਵਿਚ ਕਿਰਪਾਨ ਹੈ ਪਾਈ, ਮੱਥੇ ਤੇ ਤਿਲਕ ਲਗਾਇਆ
ਨੀਲੀ ਪੱਗ ਬੰਨ ਦੇਖੋ, ੳਪਰ ਹੈ ਮੁਕਟ ਸਜਾਇਆ
ਪਾ ਲਈ ਹੈ ਇਨਾਂ ਭਿਆਲੀ, ਨਿਕਰਾਂ ਦੇ ਨਾਲ ਜੀ

ਰਲ ਗਏ ਨੇ ਪਹਿਰੇਦਾਰ, ਚੋਰਾਂ ਦੇ ਨਾਲ ਜੀ

ਰਿਸ਼ਵਤ ਨੂ ਖਤਮ ਹੈ ਕਰਨਾ, ਘਰ ਵਿਚ ਹੈ ਰਿਸ਼ਵਤ ਚਲਦੀ
ਬੀਬੀ ਨੂੰ ਮਿਲਿਆਂ ਬਾਝੋ ਕਿਧਰੇ ਭੀ ਦਾਲ ਨਾ ਗਲਦੀ
ਵਰਦਾ ਨਾ ਗੱਜਦਾ ਬਾਦਲ ਮਾਤਾ ਦਾ ਮਾਲ ਜੀ

ਰਲ ਗਏ ਨੇ ਪਹਿਰੇਦਾਰ, ਚੋਰਾਂ ਦੇ ਨਾਲ ਜੀ

ਸਿੱਖੀ ਦਾ ਘਾਣ ਪਏ ਕਰਦੇ ਵੋਟਾਂ ਤੇ ਨੋਟਾਂ ਖਾਤਰ
ਵੜ ਗਏ ਨੇ ਗੁਰੁ ਘਰਾਂ ਵਿਚ ਸ਼ਤਰੂ ਨੇ ਡਾਢੇ ਚਾਤਰ
ਚਾਣਕ ਦੇ ਦੋਹਤੇ ਪੋਤੇ, ਖੇਡਣਗੇ ਚਾਲ ਜੀ

ਰਲ ਗਏ ਨੇ ਪਹਿਰੇਦਾਰ, ਚੋਰਾਂ ਦੇ ਨਾਲ ਜੀ

ਕੁਰਸੀ ਦੀ ਖਾਤਰ ਜਿਹੜੇ ਫਿਰਦੇ ਈਮਾਨ ਵੇਚਦੇ
ਨਹੀੳ ‘ਨਿਰਦੋਸ਼’ ਖਾਲਸੇ ਕਿਧਰੋ ਭੀ ਕਿਸੇ ਮੇਚ ਦੇ
ਅਹੁਦੇ ਦਾ ਚੋਗਾ ਪਾ ਕੇ ਸੁੱਟਦੇ ਨੇ ਜਾਲ ਜੀ
ਰਲ ਗਏ ਨੇ ਪਹਿਰੇਦਾਰ, ਚੋਰਾਂ ਦੇ ਨਾਲ ਜੀ