Monday, July 13, 2026

Established 2005 • ISSN Registration : 1930-0107

To Bitta - The Bicycle Thief

Panthic Archives Article (Category: Guest Columns/Commentary)

October 3, 2007
Author/Source: Jagdeep Singh Fareedkoat

‘ਸਾਈਕਲ ਚੋਰ ਨੂੰ……………’

ਬੜਾ ਬੁੜਕ ਰਿਹੈਂ ਅੱਜ ਕੱਲ,
ਤੇ ਉਹ ਵੀ ਸਿਖਾਂ ਦੇ ਹੱਕ ਵਿਚ,
ਬੜਾ ਵੱਡਾ ਪੰਥ ਹਿਤੈਸ਼ੀ ਬਣਿਆਂ ਫਿਰਦੈ,
ਇੰਝ ਲਗਦੈ,
ਜਿਵੇਂ ਸਾਰੇ ਪੰਥ ਦਾ ਭਾਰ ਤੇਰੇ ਮੋਢਿਆਂ ਤੇ ਆ ਗਿਆ ਹੋਵੇ।
ਜਿੱਥੇ ਵੇਖੋ ਤੂਹੀਂ ਗੱਜਦੈਂ,
ਅਖ਼ਬਾਰਾਂ ਵਿਚ, ਟੀ ਵੀ ‘ਤੇ।
ਅੱਜ ਕੱਲ ਅਕਾਲੀਆਂ ਦੇ ਵੀ ਹੱਕ ‘ਚ ਬੋਲ ਰਿਹੈਂ,
ਤੇ ਛੋਟਾ ਬਾਦਲ ਤੇਰੇ ਨਾਲ ਫੋਟੋਆਂ ਵੀ ਖਿਚਵਾਉਂਦੈ।
ਕਾਂਗਰਸ ਨੂੰ ਕਾਤਲ ਕਹੀ ਜਾਨੈ।
ਸਰਸੇ ਵਾਲੇ ਨੂੰ ਸਿੱਧਾ ਚੈਲੇਂਜ ਤਾਂ ਸਾਡੇ ਜਥੇਦਾਰਾਂ ਨੇ ਨ੍ਹੀ ਕੀਤਾ।
ਕੁਝ ਸਮਝ ਨਈ ਆਉਂਦੀ,
ਚੱਕਰ ਕੀ ਐ, ਜਰੂਰ ਦਾਲ ‘ਚ ਕੁਝ ਕਾਲੈ,
ਜਾਂ ਫਿਰ ਸਾਰੀ ਦਾਲ ਹੀ……,
ਜਥੇਦਾਰ ਵੀ ਤੇਰੇ ਪੱਖ ‘ਚ ਬੋਲੀ ਜਾਂਦੇ ਐ,
ਆਹੋ ਭਾਈ ਤੂੰ ਐਂਟੀ ਟੈਰੋਰਿਸਟ,
ਦੇਸ਼ ਦੀ ਏਕਤਾ ਅਖ਼ੰਡਤਾ ਦਾ ਰਾਖਾ,
ਤੇ ਅਸੀਂ ਅੱਤਵਾਦੀ।
ਨਾਲੇ ਜਥੇਦਾਰ ਤਾਂ ਆਪ ਵਿਚਾਰੇ ਭਾਰਤ ਭਗਤ ਨੇ।
ਇਕ ਗੱਲ ਪੱਲੇ ਨਈ ਪਈ,
ਤੂੰ ਵੀ ਭਾਰਤੀ ਏਜੰਸੀਆਂ ਦਾ ਪਾਲਿਆਂ ਤੇ ਓਹ ਵੀ,
ਫੇਰ ਖੜਕ ਕਿਵੇਂ ਗਈ।
ਊਂ ਤੈਨੂੰ ਸਾਧ ਦੇ ਵਰਤਾਰੇ ਤੋਂ ਸਬਕ ਲੈਣਾ ਚਾਹੀਦੈ,
ਏਜੰਸੀਆਂ, ਜਿਹੜੀਆਂ ਆਦਮੀ ਦੇ ਪੈਰ ਧਰਤੀ ਤੋਂ ਚੱਕਦੀਐਂ,
ਉਹ ਮੁੜਕੇ ਮੂਧੇ ਮੂੰਹ ਸੁੱਟ ਵੀ ਦਿੰਦੀਐਂ,
ਪਰ ਖ਼ੈਰ ਅਸੀਂ ਕੀ ਲੈਣੈ।
ਸਾਨੂੰ ਤਾਂ ਏਨਾ ਪਤੈ,
ਸਾਡੇ ਲਈ ਤੂੰ ਚੋਰ ਐਂ ਕਾਤਲ ਐਂ,
ਜਿਹੜੀ ਕਾਂਗਰਸ ਨੂੰ ਕਾਤਲ ਕਹਿ ਰਿਹੈਂ,
ਤੂੰ ਵੀ ਉਸ ਦਾ ਹਿੱਸੇਦਾਰ ਐਂ।
ਤੇ ਅਸੀਂ ਭੁੱਲੇ ਨਹੀਂ,
ਸਾਡਾ ਇਕ ਸੁਨੱਖੇ ਜੁਝਾਰੂ ਨੂੰ,
ਤੇਰੇ ਕਰਕੇ ਹੀ ਫਾਂਸੀ ਦੀ ਸਜਾ ਹੋਈ ਐ।
ਸਾਨੂੰ ਤੇਰੀ ਔਕਾਤ ਪਤੈ,
ਤੂੰ ਤਾਂ ਗਰਜਦਾ ਵੀ ਓਦੋਂ ਐਂ,
ਜਦੋਂ ਆਲੇ ਦੁਆਲੇ ਸੰਗੀਨਾਂ ਦੀ ਛਾਂ ਹੋਵੇ,
ਤੇ ਵਰਸਦਾ ਤਾਂ ਅਸੀਂ ਤੈਨੂੰ ਵੇਖਿਐ, ਬੁੜੈਲ ਜ਼੍ਹੇਲ ਦੇ ਬਾਹਰ,
ਤੈਨੂੰ ਭੱਜੇ ਜਾਂਦੇ ਨੂੰ ਵੇਖ ਕੇ ਇਕ ਵਾਰ ਤਾਂ ਹਾਸਾ ਨਿਕਲ ਗਿਆ ਸੀ।
ਊਂ ਤੂੰ ਸ਼ੂਟ ਚੰਗੀ ਵੱਟਦੈਂ,
ਤੇ ਮੁੜਕੇ ਡਾਹ ਨਈ ਦਿੰਦਾ,
ਨਾਲੇ ਇਹ ਜਰੂਰੀ ਵੀ ਐ,
ਜਿਹੜਾ ਚੋਰ ਭੱਜ ਈ ਨਈ ਸਕਦਾ ਉਹ ਚੋਰ ਕਾਹਦਾ,
ਇਹ ਮੈਂ ਨਈ ਕਹਿੰਦਾ, ਕੁਝ ਲੋਕ ਵਿਚੋਂ ਬੋਰ ਰਹੇ ਸਨ,
‘ਗਲੀ ਗਲੀ ਮੇਂ ਸ਼ੋਰ ਹੈ, ਇਹ ਤਾਂ ਸਾਈਕਲ ਚੋਰ ਹੈ’।
ਵੈਸੇ ਤੇਰਾ ਸਟੇਟਸ ਵਧ ਗਿਐ,
ਪਹਿਲਾਂ ਸਾਈਕਲ ‘ਤੇ ਭੱਜਦਾ ਸੀ,
ਹੁਣ ਜਿਪਸੀ ‘ਚ ਭੱਜਦੈਂ।
ਭੱਜਣਾ ਤਾਂ ਥੋਡੀ ਫਿਤਰਤ ਐ,
ਪਰ ਤੂੰ ਚੰਗਾ ਰਿਹੈਂ ਭੱਜ ਗਿਐਂ,
ਨਹੀਂ ਤਾਂ……………,
ਖ਼ੈਰ, ਤੈਨੂੰ ਸਲਾਹ ਐ,
ਚੰਗਾ ਪੈਸਾ ਕਮਾ ਲਿਐ, ਚੁੱਪ ਕਰਕੇ ਘਰ ਬਹਿ,
ਕੀ ਲੈਣੈ ਐਵੇਂ,
ਸਾਨੂੰ ਤਪਾ ਨਾ, ਅਸੀਂ ਤਾਂ ਅੱਗੇ ਹੀ………,
ਕਿਤੇ ਇਹ ਨਾ ਹੋਵੇ………………………,

ਜਗਦੀਪ ਸਿੰਘ ਫਰੀਦਕੋਟ


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.