Sunday, July 12, 2026

Established 2005 • ISSN Registration : 1930-0107

North American Sikh Orgs Support Action Against Publishers

Panthic Archives Article (Category: AMERICAS)

October 10, 2007
Author/Source: Khalsa Press/Panthic Archives

Toronto, Canada and San Francisco, California (KP) - In a joint press release, over a dozen Sikh organizations and Gurdwaras across North America, openly came out in support of the action taken by the Guru Granth Sahib Satkar Committee sewadars against the Chatter Singh Jiwan Singh Publishing firm for violating Sikh Maryada and Sri Akal Sahib Hukamnamas.

Below is the full version of the press release in Gurmukhi format:


ਪਰੈੱਸ ਰੀਲੀਜ਼ ਅਕਤੂਬਰ 10, 2007

ਪਿਛਲੇ ਦਿਨਾਂ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੈਰ ਮਰਿਆਦਾ ਢੰਗ ਨਾਲ ਲੈ ਕੇ ਜਾਣ ਦੀਆਂ ਜੋ ਘਟਨਾਵਾਂ ਹੋਈਆਂ, ਅਸੀਂ ਸਮੂਹ ਜੱਥੇਬੰਦੀਆਂ ਦੇ ਸੇਵਾਦਾਰ ਉਹਨਾਂ ਦੀ ਸਖਤ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਜੋ ਵਪਾਰੀਕਰਣ ਹੋ ਰਿਹਾ ਹੈ, ਉਸਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਜੀ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੈਟੀ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਵਲੂੰਧਰੇ ਸਿੱਖ ਹਿਰਦਿਆਂ ਉੱਤੇ ਮਲ੍ਹੱਮ ਲਾਉਣ ਦਾ ਕੰਮ ਕਰਨਾ ਚਾਹੀਦਾ ਹੈ।

ਸਮੂਹ ਜੱਥੇਬੰਦੀਆਂ ਸ੍ਰੀ ਗੁਰੂ ਸਾਹਿਬ ਸਤਿਕਾਰ ਕਮੈਟੀ ਦੇ ਮੈਂਬਰਾਂ ਵੱਲੋਂ ਚੱਤਰ ਸਿੰਘ ਜੀਵਨ ਸਿੰਘ ਸਨਜ਼ ਐਂਡ ਫਰਮ ਵਿਰੁੱਧ ਕੀਤੀ ਕਾਰਵਾਈ ਦੀ ਸ਼ਲਾਘਾ ਕਰਦੀਆਂ ਹਨ। ਅਸੀਂ ਮੰਗ ਕਰਦੇ ਹਾਂ ਕਿ 9 ਮਈ 1998 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਹੂਬਹੂ ਲਾਗੂ ਕੀਤਾ ਜਾਵੇ ਜਿਸ ਤਹਿਤ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੈਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਛਪਾਈ ਦਾ ਅਧਿਕਾਰ ਦਿੱਤਾ ਗਿਆ ਸੀ।

ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੈਟੀ ਨੂੰ ਸਪੂੰਰਨ ਸਹਿਯੋਗ ਦੇਣ। ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀਰ ਭੈਣ ਦੇ ਧਿਆਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਢੁੱਕਵਾਂ ਸਤਿਕਾਰ ਨਾ ਦੇਣ ਦੀ ਘਟਨਾ ਆਵੇ ਤਾਂ ਉਹ ਜਲਦ ਤੋਂ ਜਲਦ ਨਜ਼ਦੀਕੀ ਗੁਰੂਘਰ ਜਾਂ ਸਿੱਖ ਮਰਿਆਦਾ ਲਈ ਕਾਰਜਸ਼ੀਲ ਕਿਸੇ ਵੀ ਸੰਸਥਾ ਜਾਂ ਵੀਰ ਭੈਣ ਨਾਲ ਸਪੰਰਕ ਕਰਨ।

ਜਾਰੀ ਕਰਤਾ :

Canadian Organizations:

ਉਂਟਾਰੀਓ ਗੁਰਦੁਆਰਾ ਕਮੈਟੀ, ਉਂਟਾਰੀਓ ਗੁਰਦੁਆਰਾ ਅਤੇ ਸਿੱਖ ਕਾਊਂਸਲ, ਇਹਨਾਂ ਨਾਲ ਸਬੰਧਿਤ ਗੁਰਦੁਆਰਾ ਸਾਹਿਬਾਨ ਅਤੇ ਜੱਥੇਬੰਦੀਆਂ

ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ,
ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ,
ਸ਼੍ਰੋਮਣੀ ਸਿੱਖ ਸੰਗਤ ਮਿਸੀਸਾਗਾ,
ਗੁਰਦੁਆਰਾ ਜੋਤਿ ਪ੍ਰਕਾਸ਼,
ਬਾਬਾ ਬੁੱਢਾ ਜੀ ਗੁਰੂਘਰ ਹਮਿਲਟਨ,
ਗੁਰਦੁਆਰਾ ਸ਼ਹੀਦਗੜ ਹਮਿਲਟਨ,
ਰੈਕਸਡੇਲ ਗੁਰਦੁਆਰਾ ਸਾਹਿਬ,
ਸ੍ਰੀ ਗੁਰੂ ਸਿੰਘ ਸਭਾ ਮਾਲਟਨ,
ਗੁਰਦੁਆਰਾ ਤਪੋਬਨ ਸਾਹਿਬ,
ਦਮਦਮੀ ਟਕਸਾਲ ਕੈਨੇਡਾ,
ਅਖੰਡ ਕੀਰਤਨੀ ਜੱਥਾ ਟੋਰਾਂਟੋ,
ਯੁੱਧ ਅਖਾੜਾ ਟੋਰਾਂਟੋ

Supporting American Organizations:

ਅਖੰਡ ਕੀਰਤਨੀ ਜਥਾ (ਕੈਲਿਫ਼ੋਰਨੀਆਂ) Akhand Kirtani Jatha, California
ਖਾਲਸਾ ਅਲਾਇੰਸ Khalsa Alliance (USA)
Waheguroo Network
Respect for Guru Granth Sahib Campaign (R4G) - North America