
LONDON, UK - ਪਿਛਲੇ ਦਿਨੀ ਹਰਜਿੰਦਰ ਸਿੰਘ ਦਿਲਗੀਰ ਨਾਂ ਦੇ ਇਂਕ ਲਿਖਾਰੀ ਨੇ ਸਿਂਖ ਤਵਾਰੀਖ ਨਾਂ ਦੀ ਕਿਤਾਬ ਜਾਰੀ ਕੀਤੀ ਸੀ।ਜਿਸ ਵਿਂਚ ਗੁਰ ਇਤਿਹਾਸ ਅਤੇ ਸਿਂਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਅਤੇ ਤਂਥਾਂ ਨੂੰ ਇਸ ਨੇ ਬੜੇ ਕੋਝੇ ਢੰਗ ਨਾਲ ਰਂਦ ਕਰਕੇ ਜਾਂ ਬਦਲ ਕੇ ਸਮੁਚੇ ਸਿਂਖ ਇਤਿਹਾਸ ਦਾ ਮੂੰਹ ਮੁੰਹਾਂਦਰਾ ਬਦਲਣ ਦਾ ਕੋਝਾ ਅਤੇ ਘਿਨਾਉਣਤ ਜਤਨ ਕੀਤਾ ਹੈ।
ਦਿਲਗੀਰ ਦੀ ਇਸ ਲਿਖਤ ਦਾ F.S.O UK, ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਸਿਂਖ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਅਤੇ ਕਿਤਾਬ ਵਿਂਚ ਲਿਖੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਸਿਂਖ ਸੰਗਤਾਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਸੀ ਕਿ ਇਸ ਪੰਥ ਵਿਰੋਧੀ ਲਿਖਾਰੀ ਨੂੰ ਕੋਈ ਵੀ ਪੰਥਕ ਜਥੇਬੰਦੀ ਅਤੇ ਗੁਰੂ ਘਰ ਸਨਮਾਨਤ ਨਾ ਕਰੇ ਅਤੇ ਇਸ ਦੀਆਂ ਭਲੇਖਾ ਪਾਉ ਲਿਖਤਾਂ ਦਾ ਬਾਈਕਾਟ ਕੀਤਾ ਜਾਵੇ।ਇਸੇ ਸਬੰਧੀ ਲਿਖਾਰੀ ਦਾ ਜੋ ਬਿਆਨ ਆਵਾਜਿ ਕੌਮ ਪੰਜਾਬੀ ਪੇਪਰ ਵਿਂਚ ਲਂਗਾ ਸੀ ਉਸ ਵਿਂਚ F.S.O ਵਲੋਂ ਉਠਾਏ ਸਵਾਲਾਂ ਦਾ ਸਪਂਸ਼ਟ ਜਵਾਬ ਦੇਣ ਦੀ ਬਜਾਏ ਇਸ ਨੇ ਸਗੋ ਇਹ ਇਲਜਾਮ ਲਾਕੇ ਅਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਜਥੇਬੰਦੀਆਂ ਦੇ ਮੁਖੀਆਂ ਨੇ ਬਿਨਾ ਮੇਰੀਆਂ ਲਿਖਤਾਂ ਪੜਣ ਤੋ ਕਿਸੇ ਦੀ ਚਂਕ ਵਿਂਚ ਆਕੇ ਮੇਰੇ ਖਿਲਾਫ ਇਹ ਬਿਆਨ ਦਿਤਾ ਹੈ।ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕੇ ਜਥੇਬੰਦੀਆਂ ਦੇ ਨੁਮਾਇਂਦੇ ਹਰ ਪੰਥ ਵਿਰੋਧੀ ਦੀ ਕਮੀਨੀ ਹਰਕਤ ਉਤੇ ਪੂਰੀ ਨਜ਼ਰ ਰਂਖਦੇ ਹਨ। ਦਿਲਗੀਰ ਦੀਆਂ ਸਿਂਖ ਇਤਿਹਾਸ ਦੀ ਪਿਂਠ ਵਿਂਚ ਛੁਰਾ ਮਾਰਨ ਵਾਲੀਆਂ ਲਿਖਤਾਂ ਜੋ ਕਿ ਇਂਕ ਅਂਧ ਪੰਜਾਬੀ ਪੇਪਰ ਵਿਂਚ ਛਪ ਰਹੀਆਂ ਹਨ ਅਤੇ ਇਸ ਦੀਆਂ ਹੋਰ ਲਿਖਤਾਂ ਨੂੰ ਪੜ ਕੇ ਅਤੇ ਵਿਚਾਰ ਕੇ ਹੀ ਇਹ ਬਿਆਨ ਦਿਂਤਾ ਗਿਆ ਸੀ।ਤਾਂ ਜੋ ਸਿਂਖ ਜਗਤ ਇਸ ਦੀਆਂ ਅਤੇ ਅਜਿਹੇ ਹੋਰ ਵੀ ਬੁਂਕਲ ਦੇ ਸਂਪਾਂ ਦੀਆਂ ਲਿਖਤਾਂ ਤੋਂ ਸੁਚੇਤ ਹੋ ਸਕੇ।ਸਿਂਖ ਇਤਿਹਾਸ ਬਾਰੇ ਇਤਨਾ ਘਟੀਆ ਤਾਂ ਕੋਈ ਗੈਰ ਸਿਂਖ ਵੀ ਨਹੀ ਲਿਂਖ ਸਕਦਾ।
F.S.O ਦੇ ਆਏ ਬਿਆਨ ਪਿਛੋਂ ਪਿਛਲੇ ਛਨਿਚਰਵਾਰ ਗੁਰਦਵਾਰਾ ਸਿੰਘ ਸਭਾ ਹੈਵਲੌਕ ਰੋਡ ਸਊਥਹਾਲ ਵਿਖੇ ਇੰਗਲੈਂਡ ਭਰ ਦੇ ਗੁਰਦਵਾਰਿਆਂ ਦੇ ਨੁਮਾਂਇੰਦਆਂ ਅਤੇ ਪੰਥਕ ਜਥੇਬੰਦੀਆਂ ਦੇ ਵਂਡੇ ਇਂਕਠ ਵਿਂਚ ਵੀ ਇਸ ਲਿਖਾਰੀ ਦੀਆਂ ਲਿਖਤਾਂ ਦਾ ਲੇਖਾ ਜੋਖਾ ਕਰਨ ਪਿਛੋਂ ਅੰਤ ਵਿਂਚ ਇਹ ਫੈਸਲਾ ਲਿਆ ਗਿਆ ਸੀ ਕਿ ਦਿਲਗੀਰ ਵਰਗੀ ਨਸ਼ਰਧਕ ਅਤੇ ਭਲੇਖਾ ਪਾਉ ਸੋਚ ਵਾਲੇ ਵਿਅਕਤੀ ਦਾ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਵੇ ਅਤੇ ਉਸ ਨੂੰ ਕਿਸੇ ਵੀ ਸਟੇਜ ਤੇ ਨਾ ਬੋਲਣ ਦਿਂਤਾ ਜਾਵੇ।
F.S.O UK ਵਲੋਂ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ, ਸਿਂਖ ਜਥੇਬੰਦੀਆਂ ਸਾਰੇ ਮੀਡੀਏ ਅਤੇ ਸਿਂਖ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਲਿਖਾਰੀ ਦੇ ਸਬੰਧ ਵਿਂਚ ਕੋਈ ਵੀ ਵੀਚਾਰ ਬਨਾਉਣ ਤੋਂ ਪਹਿਲਾਂ ਇਸ ਦੀਆਂ ਲਿਖਤਾਂ ਬਾਰੇ ਸਾਡੇ ਨਾਲ ਸੰਪਰਕ ਜਰੂਰ ਕਰ ਲੈਣ।ਅਸੀਂ ਆਵਾਜਿ ਕੌਮ ਪੇਪਰ ਨੂੰ ਵੀ ਅਪੀਲ ਕਰਦੇਂ ਹਾਂ ਕੇ ਪੰਥਕ ਮਸਲਿਆਂ ਬਾਰੇ ਕੋਈ ਵੀ ਬਿਆਨ ਜਾਂ ਰਾਏ ਛਾਪਣ ਤੋਂ ਪਹਿਲਾਂ ਪੂਰੀ ਪੂਰੀ ਜਾਣਕਾਰੀ ਹਾਂਸਲ ਕਰਨ ਦੀ ਖੇਚਲ ਜਰੂਰ ਕਰ ਲਿਆ ਕਰਨ।
ਗੁਰੂ ਪੰਥ ਦੇ ਦਾਸ:
ਕੁਲਦੀਪ ਸਿੰਘ: 07973712872
ਜੋਗਾ ਸਿੰਘ: 07810535242