A Panthic Network - Khalsa Press Publication, ISSN: 1930-0107

PANTHIC.org


"ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਹਾਂਸੀ ਹਸਾਰ ਮੀਆਂ। ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ।(੬੩)"
- Shah Mohammed (Jangnama)

ਭਾਦਉ

Author/Source: Bhai Sukhjeewan Singh (Stockton)

The Month of Bhado\'n

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥

ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ “ਬਾਰਹਮਾਹ ਤੁਖਾਰੀ” ਬਾਣੀ (ਅੰਗ ੧੧੦੮ )ਦੀ ਉਕਤ ਬੰਧ ਅੰਦਰ ਫੁਰਮਾਣ ਕਰਦੇ ਹਨ ,ਕਿ ਸਾਉਣ ਮਹੀਨੇ ਤੋਂ ਹੀ ‘ਬਰਖਾ –ਰੁੱਤ ‘ ਆਰੰਭ ਹੋ ਗਈ ਹੈ। ਸੰਸਾਰ ਵਿਚ ਹਰ ਪਾਸੇ ਖੁਸ਼ਹਾਲੀ ਹੀ ਖੁਸ਼ਹਾਲੀ ਹੈ, ਬਨਸਪਤੀ ਖਿੜੀ ਹੋਈ ਹੈ। ਬਰਖ ਰੁੱਤ ਦੇ ਮੀਂਹ ਨੇ ਟੋਏ – ਤਲਾਬ ਅਤੇ ਨਦੀਆਂ ਜਲ ਨਾਲ ਭਰਪੂਰ ਕਰ ਦਿੱਤੇ ਹਨ ।ਜਿਧੱਰ ਤੱਕਦੇ ਹਾਂ, ਖੁਸ਼ੀ ਹੀ ਖੁਸ਼ੀ ਹੈ , ਸੰਸਾਰੀ ਪਸ਼ੂ ਪੰਛੀ ਵੀ ਇਸ ਰੁੱਤ ਦੀਆਂ ਮੌਂਜਾਂ ਮਾਣ ਰਹੇ ਹਨ,ਹਰ ਪਾਸੇ ਖੇੜਾ ਬਣਿਆ ਹੋਇਆ ਹੈ, ਮਸਤ ਜਿਹੇ ਸਰੂਰ ਵਿਚ ਆ ਕੇ ਡੱਡੂ ਤੇ ਮੋਰ ਉਚੀ ਉਚੀ ਰੌਲਾ ਪਾ ਰਹੇ ਹਨ, ਕਿਧਰੇ ਮਸਤੀ ਵਿਚ ਪਪੀਹਾ ਪ੍ਰਿਉ –ਪ੍ਰਿਉ ਦੀ ਰਟ ਨਾਲ ਬਨਸਪਤੀ ਨੂੰ ਹੋਰ ਰੌਚਕ ਬਣਾ ਰਿਹਾ ਹੈ। ਭੁਇਅੰਗਮ (ਸੱਪ) ਪਾਸ ਇੱਕ ਹੀ ਤੱਤ ਜਹਿਰ ਦਾ ਹੈ, ਉਹ ਵੀ ਇਸ ਰੁੱਤੇ ਝੂਮਦਾ ਹੋਇਆ ਖੁਸ਼ੀ ਵਿਚ ਫਰਾਟੇ ਮਾਰਦਾ ਹੈ, ਡੱਸਦਾ ਫਿਰ ਰਿਹਾ ਹੈ ।ਜਲ ਦੀ ਭਰਮਾਰ ਨਾਲ ਤਲਾਬ ਨੱਕੋ - ਨੱਕੋ ਭਰ ਗਏ ਹਨ , ਅਤੇ ਉਹਨਾਂ ਵਿਚ ਮੱਛਰ ਪੈਦਾ ਹੋ ਗਿਆ ਹੈ, ਜੋ ਖਿੜੀ ਬਨਸਪਤੀ ਦੇ ਹੁਲਾਸ ਵਿਚ ਡੰਗ ਮਾਰ ਰਿਹਾ ਹੈ। ਹਰਸੋ ਹੁਲਾਸ ਦਾ ਮਾਹੌਲ ਬਣਿਆ ਹੈ, ਪਰੰਤੂ ਭਾਦਉ ਦੇ ਇਸ ਮਹੀਨੇ ਵਿਚ ਜੀਵ ਇਸਤਰੀ ਭਰਮ ਵਿਚ ਪੈ ਕੇ ਪਤੀ ਪਰਮਾਤਮਾਂ ਨੂੰ ਭੁੱਲ ਗਈ ਹੈ, ਉਹ ਆਪਣੀ ਜਵਾਨੀ ( ਜੋਬਨ ) ਦੇ ਹੁੰਦਿਆਂ ਵੀ ਪਛਤਾ ਰਹੀ ਹੈ , ਉਸਨੂੰ ਇਹ ਰੁੱਤ ਦੁੱਖਦਾਈ ਲੱਗ ਰਹੀ ਹੈ। ਉਸਨੇ ਸੱਚੇ ਪ੍ਰੀਤਮ ਨੂੰ ਪਾਉਣ ਲਈ ਅਗਿਆਨਤਾ ਵੱਸ ਭੇਖੀ ਸੀਂਗਾਰ ਵੀ ਬਣਾਇਆ ਹੋਇਆ ਹੈ ਜੋ ਪਤੀ – ਪਰਮਾਤਮਾ ਨੂੰ ਨਹੀਂ ਭਾਉਦਾਂ, ਕਾਰਣ ਵੱਸ ਜੀਵ – ਆਤਮਾ ਦਾ ਪਰਮਾਤਮਾਂ ਨਾਲ ਮਿਲਾਪ ਨਹੀਂ ਹੁੰਦਾ ਅਤੇ ਮਿਲਾਪ ਤੋਂ ਬਿਨਾਂ ਸੁੱਖ ਨਹੀਂ ਹੈ ਖੇੜਾ ਨਹੀਂ ਹੈ। ਭਰਮ ਵਿਚ ਫੱਸੀ ਜੀਵ ਇਸਤਰੀ ਸੁੱਖ ਦੀ ਭਾਲ ਲਈ ਸੰਘਰਸ ਕਰਦੀ ਹੈ , ਉਹ ਇਹ ਨਹੀਂ ਜਾਣਦੀ ਕਿ ਆਗਿਆ ਵਿਚ ਰਹਿਣ ਤੋਂ ਬਿਨਾਂ, ਨਾਮ ਜਪਣ ਤੋਂ ਬਿਨਾ, ਅਤੇ ਸੱਚੀ ਸਿੱਖਿਆ ਨੂੰ ਗ੍ਰਹਣ ਕਰਨ ਤੋਂ ਬਿਨਾਂ ਪ੍ਰੀਤਮ ਮਿਲਾਪ ਅਸੰਭਵ ਹੈ, ਸਦੀਵੀ ਸੁੱਖ ਦੀ ਪ੍ਰਾਪਤੀ ਵੀ ਸੱਚੇ ਪ੍ਰੀਤਮ ਦੇ ਮਿਲਾਪ ਤੋਂ ਬਿਨਾਂ ਨਹੀਂ ਹੋ ਸਕਦੀ, ਬਾਬਾ ਫਰੀਦ ਜੀ ਕਥਨ ਕਰਦੇ ਹਨ:

ਪਿਰਹਿ ਬਿਹੂਨ, ਕਤਹਿ ਸਖਿ ਪਾਏ॥੭੯੪

ਭਾਦਉ ਬੰਧ ਦੀ ਅੰਤਲੀ ਪੰਕਤੀ ਵਿਚ ਗੁਰੂ ਜੀ ਫੁਰਮਾਨ ਕਰਦੇ ਹਨ:

ਨਾਨਕ ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭੁ ਤਹ ਹੀ ਜਾਈਐ ॥

ਭਾਵ ਕਿ ਆਓ, ਗੁਰੂ ਜੀ ਦੀ ਸਿਖਿਆ (ਪੂਛ) ਨੂੰ ਪ੍ਰਾਪਤ ਕਰੀਏ ਅਤੇ ਉਥੇ ਜਾਈਏ ਜਿੱਥੇ ਪਰਮਾਤਮਾ ਦਾ ਨਿਵਾਸ ਹੈ। ਇਸ ਪੰਕਤੀ ਅੰਦਰ ‘ਗੁਰੂ’ ਨੂੰ ‘ਮਿਤੱਰ’ ਵਚੋਲਾ , ਦਰਸਾਇਆ ਹੈ, ਜੋ ਜੀਵ ਇਸਤਰੀਆਂ (ਮਨੁੱਖ) ਨੂੰ ਆਗਿਆ ਵਿਚ ਰਹਿਣ , ਸੱਚੇ ਪ੍ਰੇਮ, ਸੱਚੀ ਸਿਖਿਆ ,ਦਾ ਪਾਠ ਸਿਖਾਉਂਦਾ ਹੈ,ਕੇਵਲ ਗੁਰੂ ਪਾਸ ਹੀ ਨਾਮ ਦੀ ਤਾਕਤ ਹੈ ਜਿਸ ਨੂੰ ਜਪਿਆ ਜੀਵ ਇਸਤਰੀ ਭਰਮ ਭੁਲੇਖੇ ਵਿਚੋਂ ਨਿਕਲ ਜਾਂਦੀ ਹੈ, ਜਿਸ ਵੇਲੇ ਗੁਰੂ ਦੀਖਿਆ ਰੂਪ ਵਿਚ ਗੁਰੁ ਪਾਸੋਂ ਨਾਮ ਦੀ ਪ੍ਰਾਪਤੀ ਦੀ ਬਖ਼ਸ਼ਿਸ਼ ਹੁੰਦੀ ਹੈ,ਤਾਂ ਜੀਵ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਉਸ ਦੇ ਮਨ ਵਿਚੋਂ ਵਿਕਾਂਰਾਂ ਦੀ ਮੈਲ ਧੋਤੀ ਜਾਣ ਲੱਗ ਪੈਂਦੀ ਹੈ, ਇਸ ਤਰਾਂ ਗੁਰੂੁ ਦੀ ਕਿਰਪਾ ਨਾਲ ਜੀਵ ਇਸਤਰੀ ਇਕ ਦਿਨ ਪਤੀ ਪਰਮੇਸ਼ਵਰ ਦਾ ਮਿਲਾਪ ਹਾਸਿਲ ਕਰ ਲੈਂਦੀ ਹੈ।

ਗੁਰਬਾਣੀ ਹੀ ਗੁਰੁ ਹੈ ਜੋ ਜੀਵ ਇਸਤਰੀ ਨੂੰ ਚੰਗੇ –ਮੰਦੇ ਕਰਮਾਂ ਨੂੰ ਕਰਣ ਦੀ ਸੋਝੀ ਦਿੰਦਾ ਹੈ, ਸੋਹਾਗਣ ਤੇ ਦੋਹਾਗਣ ਦੇ ਲੱਛਣਾਂ ਦਾ ਨਿਰਣਾ ਕਰਨ ਦੀ ਬਖ਼ਸ਼ਿਸ ਕਰਦੀ ਹੈ।ਗੁਰੂ ਦੀ ਸਿਖਿਆ ਅਨੁਸਾਰੀ ਉਹ ਜੀਵ ਇਸਤਰੀ ਸੁਹਾਗਣ ਹੈ, ਜਿਸ ਨੂੰ ਆਪਣੇ ਪਤੀ ਪਰਮੇਸ਼ਰ ਦੀ ਸਾਰ (ਖਿਆਲ) ਹੋਵੇ ਅਤੇ ਜਿਸ ਦੀ ਆਗਿਆ ਸਿੱਖਿਆ ਤੇ ਚਲਦਿਆਂ,ਉਹ ਆਪਣਾ ਅਭਿਮਾਨ ਹੁੳਮੈਂ ਨੂੰ ਤਿਆਗ ਦੇਵੇ, ਆਪਣਾ ਤਨ ਮਨ ਸਭ ਕੁੱਝ ਅਰਪਣ ਕਰੇ ਅਤੇ ਇੱਕ ਸੱਚੇ ਪ੍ਰੀਤਮ (ਪ੍ਰਭੂ) ਤੋਂ ਬਗੈਰ ਅੰਤਰੀਵ ਬਿਰਤੀ ਵਿਚ ਕਿਸੇ ਦੂਸਰੇ ਨੂੰ ਨਾ ਲਿਆਵੈ ਅਤੇ ਨਾ ਹੀ ਕੋਈ ਭਿੰਨ ਭੇਦ ਰੱਖੇ ।ਐਸੀ ਜੀਵ ਇਸਤਰੀ ਹੀ ਪਤੀ ਪਰਮਾਂਤਮਾਂ ਦਾ ਮਿਲਾਪ ਹਾਸਿਲ ਕਰ ਜੀਵਨ ਸੁਖਦਾਈ ਬਣਾ ਸਕਦੀ ਹੈ:

ਸਹ ਕੀ ਸਾਰ, ਸੁਹਾਗਨਿ ਜਾਨੈ ॥
ਤਜਿ ਅਭਿਮਾਨੁ ,ਸੁਖ ਰਲੀਆ ਮਾਨੈ ॥
ਤਨੁ ਮਨੁ ਦੇਇ ,ਨ ਅੰਤਰੁ ਰਾਖੈ ॥
ਅਵਰਾ ਦੇਖਿ ,ਨ ਸੁਨੈ ਅਭਾਖੈ ॥੧॥੭੯੩

ਇਕ ਗੁਰੂ ਦੇ ਲੱੜ ਲੱਗਿਆ ਹੀ ਜੀਵਨ ਯਾਪਨ ਵਿਚ ਸੁੱਖ ਹੈ , ਉਸ ਪਾਸੋਂ ਹੀ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀ ਹਨ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਹੀ ਸਿੱਖ ਅਖਵਾਉਂਦਾਂ ਹੈ, ਸੱਚੇ ਗੁਰੂ ਤੋਂ ਬੇਮੁੱਖ ਹੋਕੇ ਜੀਵ ਥਾਂ ਪੁਰ ਥਾਂ ਜਾ ਕੇ ਕਪਟਤਾ ਅਤੇ ਖੋਟੇ ਕਰਮ ਕਮਾਂਉਦਾਂ ਹੈ, ਤਾਂ ਉਹ ਕਦੀ ਵੀ ਪ੍ਰਭੂ ਮਿਲਾਪ ਨੂੰ ਹਾਸਿਲ ਨਹੀਂ ਕਰ ਸਕਦਾ ,ਜਿਸ ਪ੍ਰਕਾਰ ਕੋਈ ਇਸਤਰੀ ਪ੍ਰੀਤਮ ਨੂੰ ਪਾ ਚੁੱਕੀਆਂ ਸੁਹਾਗਣ ਪਾਸ ਜਾ ਕੇ ਪ੍ਰੀਤਮ ਨੂੰ ਪਾਉਣ ਦੀ ਜੁਗਤ ਪੁਛੇ ਪਰ ਉਸ ਦੇ ਅੰਦਰ ਕਰਮਾਂ ਦੀ ਸੋਚ ਵਿਚ ਕਪਟਤਾ ਹੋਵੇ ,ਤਾਂਤੇ ਉਹ ਇਸਤਰੀ ਸੁਹਾਗਣ ਹੋਣ ਉਪਰੰਤ ਵੀ ਦੋਹਾਗਣ ਕਹਿਲਾਉਦੀ ਹੈ , ਨੇਕ, ਸੱਚ ਆਚਾਰ, ਤੋਂ ਬਿਨਾਂ ਉਹ ਵੀ ਪਤੀ ਦਾ ਮਿਲਾਪ ਨਹੀਂ ਪਾ ਸਕਦੀ, ਭਾਈ ਗੁਰਦਾਸ ਜੀ ਕਥਨ ਕਰਦੇ ਹਨ:
ਪੂਛਤ ਸੁਹਾਗਨ, ਹੈ ਕਰਮ ਦੁਹਾਗਨਿ ਕੈ

ਰਿਦੈ ਬਿਭਚਾਰ, ਕਤ ਸਿਹਜਾ ਬੁਲਾਈਐ ॥ ਕਬਿਤ ੮੩੯

“ਹਉਮੈ” ਵਡਾ ਰੋਗ ਹੈ ਜਿਸ ਵਿਚ ਗ੍ਰਸੀ ਜੀਵ ਇਸਤਰੀ ਕਪਟੀ ਅਤੇ ਦੁਰਕਰਮ ਕਮਾਂ ਰਹੀ ਹੈ, ਏਹੀ ਰੋਗ ਪ੍ਰਭੂ ਮਿਲਾਪ ਵਿਚ ਵਡੀ ਔਕੜ ਹੈ, ਹਉਮੈ ਰੋਗ ਦਾ ਇਲਾਜ ਗੁਰਮੰਤਰ ਹੈ ਜੋ ਗੁਰੂ (ਸ਼ਬਦਗੁਰੂ) ਤੋਂ ਹੀ ਪ੍ਰਾਪਤ ਹੁੰਦਾ ਹੈ, ਜਿਸ ਨੂੰ ਜਪਿਆਂ ਜੀਵ ਦੀ ਹਉਮੈਂ ਖਤਮ ਹੋ ਜਾਂਦੀ ਹੈ:

ਵਾਹਿਗੁਰੂ ਗੁਰ ਮੰਤ੍ਰ ਹੈ, ਜਪਿ ਹਉਮੈਂ ਖੋਈ॥ ਵਾਰ ੧੩੫

ਇਸ ਲੋਕਾਈ ਵਿਚ ਇੱਕ ਹੀ ਪਰਮਾਂਤਮਾਂ ‘ਪਤੀ’ ਹੈ, ਬਾਕੀ ਸਭ ( ਇਸਤਰੀ ਪੁਰਸ਼) ਇਸਤਰੀਆਂ ਹੀ ਹਨ।ਗੁਰੂ ਦੀ ਬਾਣੀ ਹੀ ਪਤੀ ਪਰਮੇਸਰ ਦੀ ਆਗਿਆ ਹੈ,ਜਿਸ ਨੂੰ ਮੰਨਣਾ ਹੀ ਜੀਵ ਇਸਤਰੀ ਦਾ ਸੱਚਾ ਸੀਂਗਾਰ ਹੈ, ਜੋ ਪਤੀ ਪਰਮਾਂਤਮਾਂ ਨੂੰ ਭਾਉਦਾਂ ਹੈ। ਨਾਮ ਜਪਣ ਵਾਲੀ ਹੁਕਮ ਵਿਚ ਰਹਿਣ ਵਾਲੀ ਇਸਤਰੀ ਨ ਕੇਵਲ ਸੱਚਾ ਸੀਂਗਾਰ ਬਣਾਉਦੀ ਹੈ, ਬਲਕਿ ਇਸ ਰੁੱਤ ਦਾ ਭਰਪੂਰ ਅਨੰਦ ਉਠਾਉਂਦੀ ਹੈ, ਕਿਉਕਿ ਉਸਦਾ ਕੰਤ ਪਾਸਰਾ ਉਸ ਦੇ ਨਾਲ ਹੈ,ਉਹ ਆਪਣੇ ਭਰਤਾ (ਪਤੀ) ਦੇ ਕਹਿਣੇ ਵਿਚ ਹੈ, ਅਤੇ ਭਰਤਾ ਨੂੰ ਭਾਉਣ ਵਾਲਾ ਨਾਮ ਦਾ, ਚੱਜ ਆਚਾਰ ਦਾ, ਹੀ ਸੀਂਗਾਰ ਕਰਦੀ ਹੈ, ਜੇਹਾ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਹੈ :

ਆਸਾ ਮਹਲਾ ੫ ॥੪੦੦
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥

- ਸੁਖਜੀਵਨ ਸਿੰਘ ‘ਸਟਾਕਟਨ’
੨੦੯ ੯੨੨ ੪੪੭੪


1 Comments

  1. Tarvjit Gudail Stockton August 7, 2011, 5:08 pm

    Keep it up, your doing good job. Waheguru ji saabh de haan aate saabh de naal haan.

    Reply to this comment
 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article

ਜਾਪੁ ਸਾਹਿਬ: ਬਹੁਪੱਖੀ ਮਹੱਤਵ

 

ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ...

Read Full Article

ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਤੁਲਨਾਤਮਕ ਪਰਿਪੇਖ

 

‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ।...

Read Full Article

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

 

ਇਹ ਲੇਖ ਲੜੀਆਂ ਛੋਟਾ ਘੱਲੂਘਾਰਾ, ਅਬਦਾਲੀ ਸਿੱਖ ਤੇ ਵਡਾ ਘੱਲੂਘਾਰਾ, ਅਤੇ ਮੁਗ਼ਲ ਰਾਜੇਆਂ ਦੁਆਰਾ ਕੀਤੇ ਦੇ ਸਿਰਲੇਖਾਂ ਹੇਠ ਲੜੀਵਾਰ ਸੂਰਾ ਮਾਸਿਕ ਪੱਤਰ ਵਿਚ ਲੰਬੇ ਅਰਸੇ ਤਕ ਸ਼ਿੰਗਾਰ ਰਹੇ ਹਨ। ਸਿੱਖ ਸੰਗਤਾਂ ਅਤੇ ਪਾਠਕਾਂ ਦੀ ਵਿਸ਼ੇਸ਼ ਮੰਗ ਤੇ ਛੋਟਾ ਘੱਲੂਘਾਰਾ ਲੇਖ ਲੜੀ ਨੂੰ ਪਹਿਲੇ ਘੱਲੂਘਾਰੇ ਦੇ ਨਾਮ ਹੇਠ ਅਤੇ ਅਬਦਾਲੀ ਸਿੱਖ ਅਤੇ ਵੱਡੇ ਘੱਲੂਘਾਰਾ ਲੇਖ ਲੜੀ ਨੂੰ ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ ਨਾਂ ਹੇਠ ਹੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾ ਚੁਕਿਆ ਹੈ। ...

Read Full Article

ਪ੍ਰੇਮ ਸਿੰਘ ਦਾ 'ਝੁਲਸਿਆ ਸ਼ਹਿਰ'

 

ਆਰਟਿਸਟ ਪ੍ਰੇਮ ਸਿੰਘ ਲਈ ਚਿੱਤਰਕਲਾ ਇੱਕ ਖ਼ਾਮੋਸ਼ ਨਿਰੰਤਰ ਪ੍ਰਕਿਰਿਆ ਹੈ। ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੇਮ ਸਿੰਘ ਨੇ ੧੯੮੪ ਵਿੱਚ ਦਿੱਲੀ 'ਚ ਪੈਰ ਪਾਇਆ ਤਾਂ ਸ਼ਹਿਰ ਸੜ ਰਿਹਾ ਸੀ। ਮਨ ਮਸਤਕ 'ਤੇ ਅਸਰਅੰਦਾਜ਼ ਹੋਏ ਇਸ ਕਤਲੇਆਮ ਨੇ ਉਸ ਨੂੰ 'ਸਕਾਰਡ ਸਿਟੀ' ਨਾਂ ਦੀ ਚਿੱਤਰ ਲੜੀ ਸ਼ੁਰੂ ਕਰਨ ਦੇ ਰਾਹ ਪਾਇਆ। ਇਸੇ ਲੜੀ ਦੇ ਇੱਕ ਚਿੱਤਰ ਬਾਰੇ ਦੱਸਦੀ ਹੈ ਇਹ ਰਚਨਾ।...

Read Full Article

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article