Sunday, July 12, 2026

Established 2005 • ISSN Registration : 1930-0107

Poem 3 : Jangnama Singha'n Tay Bippra'n

Panthic Archives Article (Category: Inspirational)

Originally published on: February 5, 2006
Author/Source: Panthic.org Staff

Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'

ਸਿਖਾਂ ਨਾਲ ਧੋਖੇ
ਸਾਨੂੰ ਨਿੱਘ ਅਜ਼ਾਦੀ ਦਾ ਆਉਣ ਲੱਗਾ
ਜ਼ਰਾਇਮ ਪੇਸ਼ਾ ਅਸੀਂ ਦੇ ਤੇ ਕਰਾਰ ਲੋਕੋ
ਉਜੜ ਆਇਆਂ ਨੂੰ ਨਹੀਂ ਇਕ ਥਾਂ ਵਸਣ ਦਿੱਤਾ
ਤਕੜੇ ਹੋ ਨਾ ਜਾਣ ਕਹਿੰਦੇ ਸਰਦਾਰ ਲੋਕੋ
ਭਰਤੀ 40% ਤੋਂ ਘਟਾ ਕੇ 2% ਕੀਤੀ
ਕੱਢਕੇ ਫੌਜ ’ਚੋਂ ਮਾਰੇ ਅਸੀਂ ਬਾਹਰ ਲੋਕੋ
ਆਜ਼ਾਦ ਖਿੱਤਾ ਤਾਂ ਰਹਿ ਗਿਆ ਦੂਰ ਦੀ ਗੱਲ
ਬਿਪਰਾਂ ਸੂਬੇ ਤੋਂ ਵੀ ਕੀਤਾ ਇਨਕਾਰ ਲੋਕੋ
ਲੈ ਕੇ ਸਮੁੰਦਰ ਸਾਨੂੰ ਦਿੱਤੀ ਚੂਲੀ ਵੀ ਨਾ
ਅੱਜ ਗਵਾਹ ਹੈ ਸਾਰਾ ਸੰਸਾਰ ਲੋਕੋ
ਅੱਗ ਲਾਉਣਾ ਅਸੀਂ ‘ਯੂਨੈਸਕੋ’ ਕਮਿਸ਼ਨਾਂ ਨੂੰ
ਸਾਡੀ ਕਿਸੇ ਨੇ ਲਈ ਨਾ ਸਾਰ ਲੋਕੋ
ਕੂਕ-ਕੂਕ ਕੇ ਆਖਾਂ ਮੈਂ ਦੁਨੀਆਂ ਨੂੰ
ਇਕ ਸਾਡੇ ’ਤੇ ਕਰ ਦਿਉ ਉਪਕਾਰ ਲੋਕੋ
ਬੱਸ ਇੰਨਾ ਦੱਸ ਦਿਉ ਸਾਨੂੰ ‘ਸੁਖਦੀਪ ਸਿੰਘਾ’
ਸਿੰਘਾਂ, ਬਿਪਰਾਂ ’ਚੋਂ ਕਿਹੜਾ ਗ਼ੱਦਾਰ ਲੋਕੋ

(ਸੁਖਦੀਪ ਸਿੰਘ ਬਰਨਾਲਾ)