Monday, July 13, 2026

Established 2005 • ISSN Registration : 1930-0107

Poem 7 : Jangnama Singha'n Tay Bippra'n

Panthic Archives Article (Category: Inspirational)

Originally published on: March 5, 2006
Author/Source: Panthic.org Staff

Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'

ਬਿਪਰਾਂ ਦਾ ਭਰਮਜਾਲ

ਸਿੱਖ ਲੀਡਰਾਂ ਨੂੰ ਨਹਿਰੂ ਨੇ ਭਰਮ ਲਿਆ ਸੀ
ਸਾਂਝਾ ਵਤਨ ਸਾਡਾ ਹਿੰਦੁਸਤਾਨ ਸਿੰਘੋ
ਮਨਜ਼ੂਰ ਖਾਲਸੇ ਨੂੰ ਜਿਹੜਾ ਉਹੀ ਹੋਊ ਇਥੇ
ਉਚੀ ਰਹੇਗੀ ਇੱਥੇ ਥੋਡੀ ਸ਼ਾਨ ਸਿੰਘੋ
ਚੱਲੂ ਹਵਾ ਵੀ ਇੱਥੇ ਪੁੱਛ ਕੇ ਖਾਲਸੇ ਤੋਂ
ਤੁਹਾਡੀ ਮਰਜ਼ੀ ਦਾ ਹੀ ਬਣੂ ਸੰਵਿਧਾਨ ਸਿੰਘੋ
‘ਉਤਰ’ ਵਿਚ ਖਿੱਤਾ ਹੋਊ ਜਿਥੇ ਸਿੱਖ ਕੌਮ ਵੀ
ਲਊ ਨਿੱਘ ਆਜ਼ਾਦੀ ਦਾ ਮਾਣ ਸਿੰਘੋ
ਕਿਹਾ ਗਾਂਧੀ ਨੇ ਵੀ ਅਸੀਂ ਮੁੱਕਰਦੇ ਨਹੀਂ
ਸਾਖੀ ਆਪਣੇ ਵਿਚ ਹੈ ਭਗਵਾਨ ਸਿੰਘੋ
ਕਿਸੇ ਗੱਲੋਂ ਜੇ ਤੁਹਾਡੇ ਨਾਲ ਹੋਊ ਧੱਕਾ
ਚੁੱਕਣੀ ਜਾਣਦੇ ਤੁਸੀਂ ਕ੍ਰਿਪਾਨ ਸਿੰਘੋ
‘ਸੁਖਦੀਪ ਸਿੰਘਾ’ ਉਏ ਕਹਿ ਦਿੱਤਾ ਗੰਗੂਆਂ ਨੇ
ਤੁਸੀਂ ਮੰਗਿ ਨਾ ‘ਸਿੱਖਸਤਾਨ’ ਸਿੰਘੋ

(ਸੁਖਦੀਪ ਸਿੰਘ ਬਰਨਾਲਾ)

ਚਲਦਾ...