Sunday, July 12, 2026

Established 2005 • ISSN Registration : 1930-0107

Poem 9 : Jangnama Singha'n Tay Bippra'n

Panthic Archives Article (Category: Inspirational)

Originally published on: March 26, 2006
Author/Source: Panthic.org Staff

Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'

ਘਰ ਫੂਕ ਤਮਾਸ਼ਾ ਵੇਖਣ ਲਈ
ਅਸੀ' ਆਪੇ ਈ ਅੱਗਾਂ ਲਾ ਲਈਆਂ

14 ਅਗਸਤ 1947
ਵਿਸਾਹਘਾਤ ਦਾ ਦਿਨ

14 ਅਗਸਤ ਅਜ਼ਾਦੀ ਦਾ ਐਲਾਨ ਹੋਇਆ
ਇਕ ਬਾਹਮਣ ਨੇ ਮਾਰਿਆ ਝੱਲ ਲੋਕੋ
ਪੱਤਰੀ ਦੇਖੀ ਹੈ ਦਿਨ ਅੱਜ ਸੁਹਾਵਣਾ ਨਹੀਂ
ਸਿਤਾਰੇ ਕਹਿੰਦੇ ਨੇ ਚੰਗਾ ਦਿਨ ਕੱਲ੍ਹ ਲੋਕੋ
15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ
ਮਸਲਾ ਇਕ ਤਾਂ ਹੋ ਗਿਆ ਹੱਲ ਲੋਕੋ
’ਸੁਖਦੀਪ ਸਿੰਘਾ’ ਅੱਜ ਹੋਣੀ ਵਰਤ ਗਈ ਸੀ
ਜਿਹੜੀ ਸਕੀ ਨਾ ਪੰਜਾਬੋਂ ਟਲ ਲੋਕੋ
90% ਕੁਰਬਾਨੀਆਂ ਅਸੀਂ ਕਰੀਆਂ
ਖੋਹ ਲਿਆ ਗੰਗੂਆਂ ਨੇ ਰਾਜ ਦਾ ਫਲ ਲੋਕੋ
ਵਾਅਦੇ ਕੀਤੇ ਸੀ ਜਿਹੜੇ ਨਾਲ ਖਾਲਸੇ ਦੇ
ਗਏ ਤੁਰੰਤ ਸਾਰਿਆਂ ਤੋਂ ਬਦਲ ਲੋਕੋ
ਪਟੇਲ ਕਹਿੰਦਾ ’ਸਿੱਖ ਕੌਮ ਹੈ ਜ਼ਰਾਇਮ ਪੇਸ਼ਾ’
ਦਿਨ ਦਿਹਾੜੇ ਹੀ ਸਾਨੂੰ ਲਿਆ ਛਲ ਲੋਕੋ
ਕਪੂਰ ਸਿੰਘ ਸਿਰਦਾਰ ਨੂੰ ’ਸੁਖਦੀਪ ਸਿੰਘਾ’
ਸੁਣ ਕੇ ਔਖਾ ਹੋ ਗਿਆ ਲੰਘਾਉਣਾ ਇਕ ਪਲ ਲੋਕੋ

(ਸੁਖਦੀਪ ਸਿੰਘ ਬਰਨਾਲਾ)

ਚਲਦਾ...