Sunday, July 12, 2026

Established 2005 • ISSN Registration : 1930-0107

Poem : Who is a Sant ?

Panthic Archives Article (Category: Inspirational)

Originally published on: March 26, 2006
Author/Source: Bhai Amardeep Singh 'Amar'

“ਸੰਤ”

“ਸੰਤ” ਸਿਰਫ਼ ਪਹਿਰਾਵੇ ਦਾ ਨਾਮ ਨਹੀਂ,
“ਸੰਤ” ਸਿਰਫ਼ ਪਹਿਰਾਵੇ ਦਾ ਨਾਮ ਨਹੀਂ ।

ਪੋਚਵੇਂ ਕਦਮਾਂ, ਨਾਹੀਂ ਪੋਲੇ-ਪੋਲੇ ਸ਼ਬਦਾਂ ਦਾ,
ਨਾਹੀਂ ਸਟੇਜ਼ਾਂ ਦੀਆਂ ਤਕਰੀਰਾਂ, ਕਥਾਵਾਂ ਤੇ ਹਰਮੋਨੀਅਮ ਦੀਆਂ ਧੁੰਨਾਂ,
ਅੱਧ ਮੀਟੀਆਂ ਜਿਹੀਆਂ ਅੱਖਾਂ ਤਾਂ ਬਗਲੇ ਦੀਆਂ ਵੀ ਹੁੰਦੀਆਂ ਨੇ ।

ਅੱਧ ਮੀਟੀਆਂ ਜਿਹੀਆਂ ਅੱਖਾਂ, ਤਾਂ ਬਗਲੇ ਦੀਆਂ ਵੀ ਹੁੰਦੀਆਂ ਨੇ,
“ਸੰਤ” ਦਾ ਅਰਥ ਹੰਦਾ ਹੈ, “ਸੱਚ” ਨੂੰ ਜਾਣ ਲੈਣਾ ।

“ਸੰਤ” ਦਾ ਅਰਥ ਹੰਦਾ ਹੈ, “ਸੱਚ” ਨੂੰ ਜਾਣ ਲੈਣਾ,
ਸੱਚ ਤੇ ਖੜ ਜਾਣਾ, ਸੱਚ ਨੂੰ ਸੁਣ ਜਾਣਾ,
ਸੱਚ ਨੂੰ ਕਹਿ ਜਾਣਾ, ਸੱਚ ਨੂੰ ਸਹਿ ਜਾਣਾ,
ਸਤ-ਚਿੱਤ ਆਨੰਦ ਵਾਂਗ ਹੀ ਸਦਾ ਸੱਤ, ਸੱਤ ਹੋ ਜਾਣਾ।

ਪਹਿਰਾਵੇ ਦਾ ਨਾਮ, “ਸੰਤ” ਨਹੀਂ ਹੁੰਦਾ,
ਨਾਹੀਂ ਪੋਚਵੇਂ ਕਦਮਾਂ ਤੇ ਪੋਲੇ-ਪੋਲੇ ਸ਼ਬਦਾਂ ਦਾ ਨਾਮ “ਸੰਤ” ਹੋ ਸਕਦਾ ਹੈ,
ਨਾਹੀਂ ਪੋਚਵੇਂ ਕਦਮਾਂ ਤੇ ਪੋਲੇ-ਪੋਲੇ ਸ਼ਬਦਾਂ ਦਾ ਨਾਮ “ਸੰਤ” ਹੋ ਸਕਦਾ ਹੈ ।

(ਭਾਈ ਅਮਰਦੀਪ ਸਿੰਘ 'ਅਮਰ')

This poem was sent to PW by Bhai Amardeep Singh 'Amar', the author for several Panthic Novels such as 'ਤੇ ਦੀਵਾ ਜਗਦਾ ਰਹੇਗਾ...', 'ਖੇਤੁ ਜੁ ਮਾਂਡਿਓ ਸੂਰਮਾ' and 'ਚਾਰੇ ਕੁੰਟ ਹਨੇਰਾ...'