Sunday, July 12, 2026

Established 2005 • ISSN Registration : 1930-0107

JangNama: Singha'n tay Bippra'n (Gurmukh)

Panthic Archives Article (Category: Inspirational)

Originally published on: June 4, 2006
Author/Source: Panthic.org Staff

Poemsfrom 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'

ਹਰਿਮੰਦਰ ‘ ਤੇ ਫਾਇਰੰਗ

ਅਕ੍ਰਿਤਘਣ ਭੁੱਲ ਗਏ ਨੌਵੇਂ ਗੁਰੂ ਜੀ ਨੂੰ
ਮੱਥਾ ਗੁਰੂ ਦੇ ਘਰ ਨਾਲ ਲਾਇਆ ਈ
ਅਬਦਾਲੀ, ਇੰਦਰਾ ਨਾਲ ਨਰਕਾਂ ‘ ਚੋਂ ਕਰੇ ਗੱਲਾਂ
‘ਮੰਨੂ’ ਨੇ ‘ਵੈਦਯਾ’ ਨਾਮ ਧਰਾਇਆ ਈ
ਹਰਿਮੰਦਰ ਤੇ ਵੈਰੀਆਂ ਨੇ ਕਰੀ ਫਾਇਰਿੰਗ
ਘੇਰਾ ਤਖਤ ਅਕਾਲ ਨੂੰ ਪਾਇਆ ਈ
‘ਸੁਖਦੀਪ ਸਿੰਘਾ’ ਅੱਜ ਪੱਤ ਸਾਡੀ ਰੋਲਣੇ ਨੂੰ
ਜਮਾਂ ‘ਬਿਪਰਾਂ’ ਦਾ ਰੂਪ ਵਟਾਇਆ ਈ


ਜੇ ਨਾ ਲੜਿਆ ਅਜੀਤ, ਜੁਝਾਰ ਵਾਗੂੰ
ਬਾਜਾਂ ਵਾਲੇ ਦੀ ਦੱਸ ਸੰਤਾਨ ਕੀ ਏਂ

ਜੁਝਾਰੂਆਂ ਨੂੰ

ਆਖਰੀ ਬਚਨ ਨੇ ਤੁਹਾਡੇ ਨਾਲ ਅੱਜ ਸਾਡੇ
ਪੰਥ ਦੇ ਚੌਕੀਦਾਰ ਦਾ ਸਿੰਘੋ ਤੁਸੀਂ ਸੁਣੋ ਕਹਿਣਾ
ਬੇਨਤੀ ਬੱਬਰਾਂ ਨੂੰ ਤੁਸੀਂ ਤੋਰਿਓ ਸੰਘਰਸ਼ ਅੱਗੇ
ਆਪਾਂ ਹਿੰਦ ਤੋਂ ਆਪਣਾ ਹੱਕ ਲੈਣਾ
ਕੋਈ ਆਸ ਨਹੀਂ ਸਾਨੂੰ ਇਨ੍ਹਾਂ ‘ਕਾਲੀਆਂ ਤੋਂ
ਸਿੰਘੋ ਪਹਿਨਣਾ ਅਸੀਂ ਸ਼ਹੀਦੀ ਗਹਿਣਾ
‘ਸੁਖਦੀਪ ਸਿੰਘਾ’ ਅੱਜ ਬਿਪਰਾਂ ਨੇ ਛੇੜ ਛੇੜੀ
ਸਿਰ ਦਿੱਤਿਆਂ ਬਾਝ ਨਹੀਂ ਧਰਮ ਰਹਿਣਾ

(ਸੁਖਦੀਪ ਸਿੰਘ ਬਰਨਾਲਾ)