Saturday, August 8, 2026

Established 2005 • ISSN Registration : 1930-0107

Poem 11: JangNama - Singha'n tay Bippra'n

Panthic Archives Article (Category: Inspirational)

Originally published on: June 25, 2006
Author/Source: Panthic.org Staff

Poems from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'

ਫਰਿਸ਼ਤੇ ਦੀ ਆਮਦ

ਬੇਕਸੂਰੇ ਜਿਨ੍ਹਾਂ ਦੇ ਪੁੱਤ ਮਾਰੇ ਗਏ ਨੇ
ਨਿਧੜਕ ਹੋ ਕੇ ਆਉ ਤੁਸੀਂ ਬਾਹਰ ਲੋਕੋ
ਕੇਸ ਲੜੂੰਗਾ ਤੁਹਾਡੇ ਸਾਰਿਆਂ ਦੇ
ਫਾਇਲ ਕਰੂੰਗਾ ਮੈਂ ਇਕ ਤਿਆਰ ਲੋਕੋ
‘ਸੁਖਦੀਪ ਸਿੰਘਾ’ ਓਏ ਅਸੀਂ ਇਨਸਾਫ਼ ਲੈਣਾ
ਲਿਆ ਖਾਲੜੇ ਨੇ ਮਨ ਵਿਚ ਧਾਰ ਲੋਕੋ
ਵਰਦੀ ਵਾਲਿਆਂ ਤੋਂ ਡਰਕੇ ਖਾਲਸਾ ਜੀ
ਆਪਾਂ ਹੁਣ ਇਥੇ ਨਹੀਂ ਰਹਿਣਾ
ਬੜਾ ਸਹਿ ਲਿਆ ਸਾਡੇ ਵਡੇਰਿਆਂ ਨੇ
ਆਪਾਂ ਨਹੀਂ ਲੋਕੋ ਹੁਣ ਜ਼ੁਲਮ ਸਹਿਣਾ
ਅੱਖਾਂ ਸਾਹਮਣੇ ਜਵਾਨੀ ਸਾਡੀ ਰੋਲ ਦਿੱਤੀ
ਚੁੱਪ ਕਰਕੇ ਨਹੀਂ ਹੁਣ ਅਸੀਂ ਬਹਿਣਾ
ਕਮਿਸ਼ਨ ਅਧਿਕਾਰਾਂ ਦੀ ਰਾਖੀ ਲਈ ਬਣਾਇਆ ਜਾਊ
ਨਿਧੜਕ ਹੋ ਕੇ ਆਖੋ ਜੋ ਤੁਸੀਂ ਕਹਿਣਾ
ਹੁਣ ਇਉਂ ਨਹੀਂ ਸਰਨਾ ਖਾਲਸਾ ਜੀ
‘ਸੁਖਦੀਪ ਸਿੰਘਾ’ ਓਏ ਅਸੀਂ ਇਨਸਾਫ ਲੈਣਾ

(ਸੁਖਦੀਪ ਸਿੰਘ ਬਰਨਾਲਾ)