Monday, July 13, 2026

Established 2005 • ISSN Registration : 1930-0107

Poem 12 : Jangnama Singha'n Tay Bippra'n

Panthic Archives Article (Category: Inspirational)

Originally published on: January 31, 2007
Author/Source: Panthic.org Staff

ਆ ਦਰਦਮੰਦਾ ਦਿਆ ਦਰਦੀਆ
ਅੱਜ ਤੱਕ ਆਪਣਾ ਪੰਜਾਬ

ਫਰਿਸ਼ਤੇ ਦੀ ਆਮਦ

ਇਕ ਰੱਸੇ ਜਦੋਂ ਸਭ ਨੂੰ ਨੂੜ ਲਿਆ ਸੀ
ਚੋਰ ਸਾਧ ਦਾ ਨਾਂ ਕੋਈ ਵਿਚਾਰ ਲੋਕੋ
ਆਪ ਮੱਥੇ ਨਾ ਪਤੰਦਰਾਂ ਦੇ ਲੰਗਦੇ ਸੀ
ਤੰਗ ਕਰਦੇ ਸੀ ਮਗਰੋਂ ਪਰਿਵਾਰ ਲੋਕੋ
ਉਸ ਰਸਤੇ ਨਾ ਡਰਦੇ ਲੰਘਦੇ ਸੀ
ਜਿੱਧਰ ਜਾਂਦੇ ਸੀ ਸਿੰਘ ਸਰਦਾਰ ਲੋਕੋ
ਉਦੋਂ ਦਿਖਾਉਣ ਲਈ ਆਪਣੀ ਬਹਾਦਰੀ ਨੂੰ
ਫੜਕੇ ਦਿੰਦੇ ਸੀ ਨਿਹੱਥਿਆਂ ਨੂੰ ਮਾਰ ਲੋਕੋ
ਫੇਰ ਇਕ ਫਰਿਸ਼ਤਾ ਜਾਗਿਆ ਸੀ
ਹੁੰਦਾ ਵੇਖ ਕੇ ਸਿੰਘਾਂ ਦਾ ਸ਼ਿਕਾਰ ਲੋਕੋ
ਕਹਿੰਦਾ ਕਿਸੇ ਦੇ ਪਿਉ ਦਾ ਨਹੀਂ ਰਾਜ ਇਹ
ਜਿਹੜਾ ਮਨ ਆਇਆਂ ਨੂੰ ਦੇਣਗੇ ਮਾਰ ਲੋਕੋ
ਸਮਝ ਆਂਉਂਦੀ ਨਹੀਂ ਕਿੱਥੇ ਅੱਜ ਦਫ਼ਨ ਹੋਈ
ਸਿੰਘ ਗਰਜ ਵਾਲੀ ਸਾਡੀ ਲਲਕਾਰ ਲੋਕੋ
ਕਲਮ ਚੁੱਕੇ ਬਿਨਾਂ ਹੁਣ ਨਹੀਂ ਸਰਨਾ
ਚੁੱਕ ਸਕਦੇ ਨਹੀਂ ਜੇ ਹਥਿਆਰ ਲੋਕੋ


(ਸੁਖਦੀਪ ਸਿੰਘ ਬਰਨਾਲਾ)

ਚਲਦਾ...