Monday, July 13, 2026

Established 2005 • ISSN Registration : 1930-0107

Poem 13 : Jangnama Singha'n Tay Bippra'n

Panthic Archives Article (Category: Inspirational)

Originally published on: February 7, 2007
Author/Source: Panthic.org Staff

ਦੋ ਗਲਾਂ ਲਈ ਸਿੱਖ ਦਾ ਸਿਰ ਬਣਿਆ
ਆਰਿਆਂ ਲਈ ਜਾਂ ਸਰਦਾਰੀਆਂ ਲਈ

ਬਾਗੀ ਅਤੇ ਸ਼ਹੀਦ
ਇੱਕ ਸਿੱਕੇ ਦੇ ਦੋ ਪਾਸੇ

ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ
ਫੇਸਲੇ ਸਾਡੇ ਖਿਲਾਫ ਹੀ ਆਏ ਮੀਆਂ
‘ਕਰਤਾਰ ਸਿੰਘ’ ਹੋਵੇ ਭਾਵੇਂ ‘ਕਿਹਰ ਸਿੰਘ’
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ
ਕਤਲ ‘ਸਾਂਡਰਸ’ ਦਾ ਹੋਵੇ ਭਾਵੇਂ ‘ਵੈਦਯਾ’ ਦਾ
ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ
‘ਸ਼ਹੀਦ’ ਅਕਸਰ ਹੀ ‘ਬਾਗੀ’ ਅਕਵਾਏ ਮੀਆਂ
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ
ਅਸੀਂ ਉਹੀ ਸ਼ਹੀਦ ਬਣਾਏ ਮੀਆਂ
‘ਸੁਖਦੀਪ ਸਿੰਘਾਂ’ ਉਏ ਰਾਜ’ ਚ ਔਰੰਗਿਆ ਦੇ
‘ਕਲਗੀਧਰ’ ਜਿਹੇ ਵੀ ‘ਬਾਗੀ’ ਅਕਵਾਏ ਮੀਆਂ

(ਸੁਖਦੀਪ ਸਿੰਘ ਬਰਨਾਲਾ)

ਚਲਦਾ...