Sunday, July 12, 2026

Established 2005 • ISSN Registration : 1930-0107

Khoon Shaheeda'n Da

Panthic Archives Article (Category: Inspirational)

Originally published on: February 7, 2007
Author/Source: Giani Kewal Singh 'Nirdosh'


ਖੁਨ ਸ਼ਹੀਦਾਂ ਦਾ

ਗੈਰਤ ਨੂੰ ਵੰਗਾਰ ਪਈ

ਗੱਲ ਬਹੁਤ ਹੀ ਚੰਗੀ ਲੱਗਦੀ ਏ, ਜਦ ਹੋਵੇ ਗੱਲ ਪਿਆਰਾਂ ਦੀ ।
ਜਦ ਗੈਰਤ ਨੂੰ ਵੰਗਾਰ ਪਵੇ, ਤਦ ਗੱਲ ਕਰੋ ਤਲਵਾਰਾਂ ਦੀ ।
ਤਲਵਾਰ ਅਸਾਡੀ ਸਿਰਜਕ ਹੈ, ਇਹ ਤੇ ਨਾਤਾ ਟੁੱਟਣਾ ਨਹੀਂ ।
ਪਰ ਨਵੇਂ ਦੌਰ ਵਿਚ ਵਰਤੋਂ ਸਿਖੋ, ਨਵੇਂ ਨਵੇਂ ਹਥਿਆਰਾਂ ਦੀ।

ਮਰਦ ਮੁਜਾਹਿਦ ਪੂਜੇ ਜਾਂਦੇ, ਦਿਲ ਦਿਲਾਂ ਦੇ ਵੱਸਦੇ ਨੇ ।
ਮਿੱਟੀ ਸਦਾ ਖਰਾਬ ਹੰਦੀ ਹੈ, ਆਖਰ ਨੂੰ ਗਦਾਰਾਂ ਦੀ ।
ਮਹਿਲ ਪੰਥ ਦਾ ਬਣ ਜਾਣਾ ਹੁਣ, ਵਕਤ ਆ ਗਿਆ ਸੂਰਮਿੳ, ।
ਕੰਨ ਲਾ ਕੇ ਜ਼ਰਾ ਗੱਲ ਸੁਣੋ, ਸਰਹੰਦ ਦੀਆਂ ਦੀਵਾਰਾਂ ਦੀ ।
ਵੇਲੇ ਰਾਗ ਕੁਵੇਲੇ ਟੱਕਰਾਂ, ਕਿਹਾ ਸਿਆਣੇ ਆਦਮੀਆਂ ।
ਵਕਤ ਪਛਾਣੋ ਲਿਖੋ ਕਹਾਣੀ, ਧਰਮੀਂ ਜਾਂ ਨਿਸਾਰਾਂ ਦੀ ।

ਲੋਕ ਗੀਤਾਂ ਦੇ ਨਾ ਥੱਲੇ, ਇਹ ਲੋਕ ਬੜਾ ਕੁਝ ਸੁਣ ਚੁਕੇ, ।
ਹੁਣ ਲੋਕੀ ਹੀ ਮੰਗ ਕਰਦੇ ਨੇ, ਅੱਜ ਸੂਰਮਿਆਂ ਦੀਆਂ ਵਾਰਾਂ ਦੀ ।
ਸੀਸ ਜਿਨ੍ਹਾਂ ਨੇ ਤਲੀ ਟਿਕਾ ਲਏ, ਸਿੰਨ੍ਹ ਨਿਸ਼ਾਨਾ ਤੁਰ ਪਏ ਜੋ, ।
ਹੱਕ ਲੈਂਦੇ ਹਿੱਕ ਦੇ ਜ਼ੋਰਾਂ ਨਾਲ, ਨਾ ਧੌਂਸ ਮੰਨਣ ਸਰਕਾਰਾਂ ਦੀ ।
‘ਨਿਰਦੋਸ਼’ ਜ਼ਮੀਰ ਜੇ ਜੀਉਂਦੀ ਹੈ, ਕਦੇ ਕਲਮ ਗੁਲਾਮ ਬਣਾਈਂ ਨਾ, ।
ਜਦ ਤਕ ਚਲਦੀ ਲਿਖਦਾ ਰਹੀਂ, ਗੱਲ ਅਣਖੀ ਸਿੰਘ ਸਰਦਾਰਾਂ ਦੀ ।