Sunday, July 12, 2026

Established 2005 • ISSN Registration : 1930-0107

Blood of Martyrs

Panthic Archives Article (Category: Inspirational)

Originally published on: February 14, 2007
Author/Source: Giani Kewal Singh 'Nirdhosh'

ਖੁਨ ਸ਼ਹੀਦਾਂ ਦਾ (ਵਿਚੋਂ)

ਸੱਜਣ ਠੱਗ ਨੂੰ ਉਪਦੇਸ਼

ਬੈਂਤ

ਨਹੀਂ ਕੰਮ ਇਹ ਸ਼ੋਭਦੇ ਠੱਗਾਂ ਵਾਲੇ,
ਤੇਰੇ ਵਰਗਿਆਂ ਸੱਜਣਾਂ ਬੰਦਿਆਂ ਨੂੰ ।
ਹੋਊਂ ਦੋਹਾਂ ਜਹਾਨਾਂ ਵਿਚ ਦੁਖੀ ਸਜਣਾ,
ਢੋਈ ਕਿਤੇ ਨਾ ਦਿਲਾਂ ਦੇ ਮੰਦਿਆਂ ਨੂੰ ।
ਲ਼ਾਹ ਦੇ ਕੂੜ ਕਬਾੜ ਦੇ ਛਿਲਕਿਆਂ ਨੂੰ,
ਫੇਰ ਰੂਹ ਤੇ ਨਾਮ ਦੇ ਰੰਦਿਆ ਨੰ ।
ਪ੍ਰਭੂ ਸਿਮਰ ਕੇ ਆਤਮਾ ਕਰ ਸੁੱਚੀ,
ਦਿਲੋਂ ਕੱਢ ਵਿਚਾਰਾਂ ਤੂੰ ਗੰਦਿਆਂ ਨੂੰ ।
ਦਸਾਂ ਨਹੁੰਆਂ ਦੀ ਕਿਰਤ ਕਰ ਛੱਕ ਵੰਡ ਕੇ,
ਛੱਡ ਦੇ ਅੱਜ ਤੋਂ ਕੂੜ ਦੇ ਧੰਦਿਆਂ ਨੂੰ ।
ਆਹ ਲੈ ਬਾਣੀ ਦੀ ਕੁੰਜੀ ਤੂੰ ਸਾਂਭ ਕੇਵਲ,
ਇਹੋ ਖੋਲ੍ਹਦੀ ਦਿਲਾਂ ਦੇ ਜੰਦਿਆਂ ਨੂੰ ।