Sunday, July 12, 2026

Established 2005 • ISSN Registration : 1930-0107

Blood of Martyrs

Panthic Archives Article (Category: Inspirational)

Originally published on: February 21, 2007
Author/Source: Giani Kewal Singh 'Nirdhosh'

ਖੁਨ ਸ਼ਹੀਦਾਂ ਦਾ

ਜੋਤਿ ਨੂਰਾਨੀ

ਹੁੰਦੀ ਜਦੋਂ ਧਰਮ ਦੀ ਜੱਗ ਅੰਦਰ ਹਾਨੀ ।
ਦਿਲੀ ਮੁਹੱਬਤ ਆਪਣੀ ਬਣ ਜਾਏ ਬਿਗਾਣੀ ।
ਫਟੇ ਕਲੇਜਾ ਧਰਤ ਦਾ, ਛਾ ਜਾਏ ਹੈਰਾਣੀ ।
ਆਪਣੀਆਂ ਦਾ ਖੁਨ ਭੀ ਜਦ ਬਣਦਾ ਪਾਣੀ ।
ਦਿਲ ਦੀ ਉਦੋਂ ਵੇਦਨਾ ਵਹੇ ਅੱਖੀਆਂ ਥਾਨੀ ।
ਘੱਲੇ ਫਿਰ ਪ੍ਰਮਾਤਮਾ ਕੋਈ ਜੋਤਿ ਨੂਰਾਨੀ ।
ਖੇਵਲ ਰੱਬੀ ਜੋਤਿ ਦੀ ਬੱਸ ਇਕ ਨਿਸ਼ਾਨੀ ।
ਢੱਕਦਾ ਪੱਤ ‘ਨਿਰਦੋਸ਼’ ਦੀ ਉਹ ਕਰ ਕੁਰਬਾਨੀ।