Sunday, July 12, 2026

Established 2005 • ISSN Registration : 1930-0107

Poem 16 : Jangnama Singha'n Tay Bippra'n

Panthic Archives Article (Category: Inspirational)

Originally published on: March 14, 2007
Author/Source: Panthic.org Staff

ਵੋ ਵਾਅਦੇ ਜੋ ਵਫ਼ਾ ਨਾ ਹੂਏ

ਬਿਪਰਾਂ ਦਾ ਭਰਮਜਾਲ

ਸਿੱਖ ਲੀਡਰਾਂ ਨੂੰ ਨਹਿਰੂ ਨੇ ਭਰਮਾ ਲਿਆ ਸੀ
ਸਾਂਝਾ ਵਤਨ ਸਾਡਾ ਹਿੰਦੁਸਤਾਨ ਸਿੰਘੋ
ਮਨਜੂਰ ਖਾਲਸੇ ਨੂੰ ਜਿਹੜਾ ਉਹੀ ਹੋਊ ਇਥੇ
ਉੱਚੀ ਰਹੇਗੀ ਇੱਥੇ ਥੋਡੀ ਸ਼ਾਨ ਸਿੰਘੋ
ਚੱਲੂ ਹਵਾ ਵੀ ਇੱਥੇ ਪੁੱਛ ਕੇ ਖਾਲਸੇ ਤੋਂ
ਤੁਹਾਡੀ ਮਰਜੀ ਦਾ ਹੀ ਬਣੂ ਸੰਵਿਧਾਨ ਸਿੰਘੋ
‘ਉੱਤਰ’ ਵਿਚ ਖਿੱਤਾ ਹੋਊ ਜਿੱਥੇ ਸਿੱਖ ਕੌਮ ਵੀ
ਲਊ ਨਿੱਘ ਆਜਾਦੀ ਦਾ ਮਾਣ ਸਿੰਘੋ
ਕਿਸੇ ਗੱਲੋਂ ਜੇ ਤੁਹਾਡੇ ਨਾਲ ਹੋਊ ਧੱਕਾ
ਚੁੱਕਣੀ ਜਾਣਦੇ ੳ ਤੁਸੀਂ ਕਿਪ੍ਰਾਨ ਸਿੰਘੋ
‘ਸੁਖਦੀਪ ਸਿੰਘਾ’ ਉਏ ਕਹਿ ਦਿੱਤਾ ਗੰਗੂਆਂ ਨੇ
ਤੁਸੀਂ ਮੰਗਿੳ ਨਾ ‘ਸਿੱਖਸਤਾਨ’ ਸਿੰਘੋ

(ਸੁਖਦੀਪ ਸਿੰਘ ਬਰਨਾਲਾ)

ਚਲਦਾ...