Sunday, July 12, 2026

Established 2005 • ISSN Registration : 1930-0107

Poem 17 : Jangnama Singha'n Tay Bippra'n

Panthic Archives Article (Category: Inspirational)

Originally published on: March 21, 2007
Author/Source: Panthic.org Staff

ਆਹ ਲੈ ਮਾਏ ਸਾਂਭ ਕੁੰਜੀਆਂ

ਅੰਗਰੇਜ਼ਾਂ ਦਾ ਐਲਾਨ

ਅਸੀਂ ਛੱਡ ਕੇ ਜਾਣਾ ਏ ਇੰਡੀਆ ਨੂੰ
ਕਰ ਦਿੱਤਾ ਫਰੰਗੀਆਂ ਐਲਾਨ ਮੀਆਂ
ਕੌਮਾਂ ਹਿੰਦ ਵਿਚ ਤਿੰਨ ਹੁਣ ਵਸਦੀਆਂ ਨੇ
ਹਿੰਦੂ, ਸਿੱਖ ਅਤੇ ਮੁਸਲਮਾਨ ਮੀਆਂ
ਸਾਡੀ ਨਜ਼ਰ ਵਿਚ ਤਿੰਨੇ ਧਰਮ ਇਕੋ ਜਿਹੇ
ਇਕੋ ਜਿਹਾ ਏ, ਸਭ ਦਾ ਸਨਮਾਨ ਮੀਆਂ
ਰਹਿਣਾ ਵੱਖ ਜਾਂ ਇਕੱਠੇ ‘ਸੁਖਦੀਪ ਸਿੰਘਾ’
ਗੱਲ ਖੋਲ੍ਹ ਕੇ ਕਰੋ ਬਿਆਨ ਮੀਆਂ ।

(ਸੁਖਦੀਪ ਸਿੰਘ ਬਰਨਾਲਾ)

ਚਲਦਾ...