Monday, July 13, 2026

Established 2005 • ISSN Registration : 1930-0107

Poem 19 : Jangnama Singha'n Tay Bippra'n

Panthic Archives Article (Category: Inspirational)

Originally published on: April 11, 2007
Author/Source: Panthic.org Staff

ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ

ਬੱਬਰਾਂ ਵੱਲੋਂ ਸੋਧੇ

ਨਰਕਧਾਰੀਆਂ ਦੇ ਨੱਕ ਵਿਚ ਨੱਥ ਪਾਈਏ
ਕੀਤੀ ਬੱਬਰਾਂ ਨੇ ਬੈਠ ਵਿਚਾਰ ਮੀਆਂ
ਬਦਲਾ ਲਿਆ ਨਾ ਜੇ 13 ਅਪ੍ਰੈਲ ਵਾਲਾ
ਕੀ ਜਾਣੂਗੀ ਬਿਪਰ ਸਰਕਾਰ ਮੀਆਂ
ਭਾਜੀ ਮੋੜੀ ਨਾ ਜੇ ਭੇਖੀ ਦਿਆਂ ਟੋਲਿਆਂ ਨੂੰ
ਕੀ ਫੂਕਣੇ ਨੇ ਅਸੀਂ ਹਥਿਆਰ ਮੀਆਂ
ਨਹੀਂ ਮੰਨਣਾ ਦੁਨੀਆਂ ਨੇ ਬੱਬਰਾਂ ਨੂੰ
ਜੇ ਨਿਭਾਏ ਨਾ ਕੀਤੇ ਇਕਰਾਰ ਮੀਆਂ
ਨਰਕ ਧਾਰੀਆਂ ਨੂੰ ਸਬਕ ਸਿਖਾਉਣ ਦੇ ਲਈ
ਰਣਨੀਤੀ ਸੀ ਹੋ ਗਈ ਤਿਆਰ ਮੀਆਂ
ਅਮਕੜਾ 13 ਦਾ ਉਲਟਾ ਕੇ ‘ਸੁਖਦੀਪ ਸਿੰਘਾ’
ਪੂਰੇ 31ਆਂ ਨੂੰ ਬੁਲਾਤਾ ਪਾਰ ਮੀਆਂ

(ਸੁਖਦੀਪ ਸਿੰਘ ਬਰਨਾਲਾ)

ਚਲਦਾ...