Sunday, July 12, 2026

Established 2005 • ISSN Registration : 1930-0107

Poem 21: Jangnama Singha'n Tay Bippra'n

Panthic Archives Article (Category: Inspirational)

Originally published on: April 25, 2007
Author/Source: Panthic.org Staff

‘ਅੰਧਾ ਆਗੂ ਜੇ ਥੀਐ’

ਨਿਕੰਮੀ ਲੀਡਰਸ਼ਿਪ ਦਾ ਫੈਸਲਾ

ਸਿੱਖ ਲੀਡਰਾਂ ਪਤਾ ਨੀ ਕੀ ਸੋਚ ਸੋਚੀ
ਲਾ ਕੇ ਦੇਖਿਆ ਕੀ ਹਿਸਾਬ ਕਿਤਾਬ ਮੀਆਂ
ਮਾਸਟਰ, ਦੁੰਮਣਾ ਕਹਿੰਦੇ ਹਿੰਦ ਨਾਲ ਰਹਿਣਾ
ਐਸਾ ਦੇਖਿਆ ਪਤਾ ਨਹੀਂ ਕੀ ਲਾਭ ਮੀਆਂ
ਹਜ਼ਾਰਾਂ ਸਿੱਖ ਮਾਰੇ ਗਏ ਲੱਖਾਂ ਉਜਾੜ ਦਿੱਤੇ
ਰਹਿ ਗਈ ਦਿਲੀਂ ਨਨਕਾਣੇ ਦੀ ਯਾਦ ਮੀਆਂ
‘ਸੁਖਦੀਪ ਸਿੰਘਾ’ ੳਏ ਕੌਮ ਤਬਾਹ ਕਰਤੀ
ਨਾਲੇ ਟੋਟੇ-ਟੋਟੇ ਕਰਤਾ ਪੰਜਾਬ ਮੀਆਂ

(ਸੁਖਦੀਪ ਸਿੰਘ ਬਰਨਾਲਾ)

ਚਲਦਾ...