Sunday, July 12, 2026

Established 2005 • ISSN Registration : 1930-0107

Sikhs and Delhi - Two contrasts from Sikh history

Panthic Archives Article (Category: Historical)

Originally published on: April 25, 2007
Author/Source: Gurcharanjit Singh Lamba, Editor - Sant-Sipahi Magazine

ਇਤਿਹਾਸ ਵੀ ਸਾਡਾ ਜਾਣਦਾ ਹੈ......

ਬਬੀਂ ਗਰਦਿਸ਼ੇ ਬੇ-ਵਫ਼ਾਏ ਜ਼ਮਾਂ।
ਪਸੇ ਪੁਸ਼ਤ ਓਫ਼ਤਦ ਰਸਾਨਦ ਜਿਯਾਂ॥93॥
(ਸ੍ਰੀ ਦਸਮ ਗ੍ਰੰਥ ਸਾਹਿਬ)

ਜ਼ਮਾਨੇ ਦੀ ਗਰਦਸ਼ ਬੜੀ ਬਲਵਾਨ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੇ ‘ਜ਼ਫ਼ਰਨਾਮੇ’ ਵਿੱਚ ਅੰਕਿਤ ਉੱਕਤ ਸ਼ੇਅਰ ਰਾਹੀਂ ਚਿਤਾਵਨੀ ਦਿੱਤੀ ਕਿ ਤੂੰ ਇਸ ਬੇ-ਵਫ਼ਾ ਜ਼ਮਾਨੇ ਦਾ ਚੱਕਰ ਤਾਂ ਵੇਖ, ਜੋ ਜਿਸ ਪਿੱਛੇ ਪੈਂਦਾ ਹੈ ਉਸ ਨੂੰ ਰੋਲ ਦਿੰਦਾ ਹੈ।

ਅਠਾਰ੍ਹਵੀਂ ਸਦੀ ਦਾ ਸਾਡਾ ਇਤਿਹਾਸ ਲਹੂ ਭਿੱਜਾ ਪਰ ਸੁਨਹਿਰੀ ਇਤਿਹਾਸ ਹੈ। ਇਸ ਦੌਰਾਨ ਉਹ ਕਿਹੜਾ ਜ਼ੁਲਮ ਹੈ, ਉਹ ਕਿਹੜਾ ਤਸ਼ੱਦਦ ਹੈ, ਉਹ ਕਿਹੜਾ ਤਸੀਹਾ ਹੈ, ਉਹ ਕਿਹੜੀ ਕੀਮਤ ਹੈ ਜੋ ਸਿੱਖਾਂ ਨੂੰ ਨਹੀਂ ਝਲਣੀ ਪਈ, ਜੋ ਨਹੀਂ ਤਾਰਨੀ ਪਈ।

ਕਈ ਚਰਖ ਕਈ ਫਾਂਸੇ ਮਾਰੇ। ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੇ ਸਿਰ ਮੁੰਗਲੀ ਕੁੱਟੇ। ਕਈ ਡੋਬੇ ਕਈ ਘਸੀਟ ਸੁ ਸੁੱਟੇ॥ 3 ॥
ਦੱਬੇ ਟੰਗੇ ਬੰਦੂਖਨ ਦਏ ਮਾਰ। ਕਉਣ ਗਨੇ ਜੋ ਮਾਰੇ ਹਜਾਰ।
ਪਾਂਤ ਪਾਂਤ ਕਈ ਪਕੜਿ ਬਹਾਏ। ਸਾਥ ਤੇਗਨ ਕੇ ਸੀਸ ਉਡਵਾਏ॥ 4 ॥
ਕਿਸੇ ਹੱਥ ਕਿਸੈ ਟੰਗ ਕਟਵਾਇ। ਅੱਖ ਕਢ ਕਿਸੈ ਖੱਲ ਕਢਵਾਇ॥
ਕੇਸਨ ਵਾਲੇ ਜੋ ਨਰ ਹੋਈ। ਬਾਲ ਬਿਰਧ ਲੱਭ ਛਡੈ ਨ ਕੋਈ॥ 5 ॥
(ਪੰਥ ਪ੍ਰਕਾਸ਼-ਭੰਗੂ)

ਵਕਤੀ ਹਕੂਮਤਾਂ ਵੱਲੋਂ ਐਲਾਨੀਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਸਿੱਖਾਂ ਦਾ ਸ਼ਿਕਾਰ ਕੀਤਾ ਗਿਆ। ਸਿੱਖਾਂ ਦੇ ਪਾਵਨ ਗੁਰਧਾਮਾਂ ਦੀ ਬੇਹੁਰਮਤੀ ਕੀਤੀ ਗਈ। ਪਰ ਉਹ ਕਿਹੜੀ ਸ਼ਕਤੀ ਸੀ, ਉਹ ਕਿਹੜਾ ਪ੍ਰਤਾਪ ਸੀ, ਜਿਸ ਨੇ ਇਹਨਾਂ ਦੇ ‘ਹਠ’ ਨੂੰ ਵਿਚਲਿਤ ਨਾ ਹੋਣ ਦਿੱਤਾ। ‘ਮੋ ਰੱਛਾ ਨਿਜ ਕਰ ਦੈ ਕਰੀਐ’ ਦੇ ਮੁਤਾਬਿਕ ਇਹ ਬਖ਼ਸ਼ਿਸ਼, ਇਹ ਰਹਿਮਤ, ਇਹ ਇਨਾਇਤ, ਇਹ ਹੱਥ ਉਸ ਕਲਗੀਆਂ ਵਾਲੇ ਦਾ ਸੀ ਜੋ ਖਾਲਸੇ ਦੇ ਸਿਰ ’ਤੇ ਸੀ। ‘ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ॥’ ਇਸ ਸਿਦਕ ਭਰੋਸੇ ਦੇ ਆਸਰੇ ਸਿੱਖਾਂ ਨੇ ਸਿਰ ਗੁਰੂ ਦਾ ਜਾਣਿਆ ਤੇ ਗੱਲਾਂ ਨਾਲ ਹੀ ਨਹੀਂ ਅਮਲੀ ਤੌਰ ’ਤੇ ਵੀ ਐਸੀ ਦੇਗ ਚਲਾਈ, ਤੇਗ
ਵਾਹੀ ਜੋ ਅੱਜ ਸਾਡੀ ਅਰਦਾਸ ਦਾ ਹਿੱਸਾ ਹੈ।

ਗੁਰੂ ਕਲਗੀਧਰ ਪਿਤਾ ਦੇ ਬਚਨ ‘ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ, ਨਹੀਂ ਮੋ ਸੋ ਗ੍ਰੀਬ ਕ੍ਰੋਰ ਪਰੇ’ ਸਿੱਖਾਂ ਨੇ ਸਾਰਥਕ ਕਰ ਦਿੱਤੇ। 1675 ਵਿੱਚ ‘ਠੀਕਰ ਫ਼ੋਰ ਦਿਲੀਸ ਸਿਰ, ਪ੍ਰਭੁ ਪੁਰ ਕੀਆ ਪਿਆਨ’। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਰੀਰ ਦਾ ਠੀਕਰਾ ‘ਦਿੱਲੀ ਪਤਿ’ ਦੇ ਸਿਰ ਭੰਨਿਆ। ਦਿੱਲੀ ਤੇ ਕਾਬਜ਼ ਹੁਕਮਰਾਨ ਨੂੰ ਜਦੋਂ ‘ਗਊ-ਰੂਪ’ ਹੋ ਚੁੱਕੀ ਭਾਰਤੀ ਜਨਤਾ ‘ਦਿਲੀਸ਼ਵਰੋ ਜਗਦੀਸ਼ਵਰੋ’ ਕਹਿ ਕੇ ਸਲਾਮ ਕਰ ਰਹੀ ਸੀ, ਉਸ ਵੇਲੇ ਹੱਕ, ਸੱਚ, ਇਨਸਾਫ਼ ਦੀ ਗੁਰੂ ਦੀ ਅਵਾਜ਼ ਨੂੰ ਉਹ ਹਕੂਮਤ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੀ ਸੀ। ਜ਼ਾਹਿਰ ਹੈ ਇਸ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ। ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਗੁਰੂ ਤੇਗ ਬਹਾਦਰ ਜੀ ਦਾ ਸੀਸ ਲੱਗਾ। ਸ਼ਮਾ ਨੇ ਪ੍ਰਵਾਨਿਆਂ ਨੂੰ ਇਸ ਤੇ ਸੜਨ ਲਈ ਪ੍ਰੇਰਤ ਕਰਨ ਤੋਂ ਪਹਿਲਾ ਆਪਣੇ ਆਪ ਨੂੰ ਜਲਾਇਆ।

ਸ਼ਮਾ ਭੀ ਕਮ ਕਹੀਂ ਕੁਛ ਇਸ਼ਕ ਮੇਂ ਪਰਵਾਨੇ ਸੇ,
ਜਾਨ ਦੇਤਾ ਹੈ ਅਗਰ ਵੋਹ, ਤੇ ਯੇ ਸਰ ਦੇਤੀ ਹੈ।


‘ਸਿੱਖਾਂ ਤੇ ਦਿੱਲੀ’ ਦੇ ਇਸ ‘ਖੂੰਨੀ’ ‘ਰਿਸ਼ਤੇ’ ਦੀ ਬਦੌਲਤ ਇਸ ਤੋਂ ਬਾਅਦ ਤਾਂ ਸਾਰੇ ਗਗਨ ਮੰਡਲ ਤੇ ਸਿਤਾਰੇ ਨਹੀਂ ਇਹ ਸ਼ਹੀਦ ਹੀ ਨਜ਼ਰੀਂ ਆਣ ਲੱਗ ਪਏ। ਮਕਤੂਲਾਂ, ਸ਼ਹੀਦਾਂ ਨੇ ਕਾਤਲਾਂ, ਜ਼ਾਲਮਾਂ ਨੂੰ ਵੀ ਇਤਿਹਾਸ ਵਿੱਚ ਆਪਣੇ ਨਾਲ ਹੀ ਸਦੀਵੀਂ ਥਾਂ ਪ੍ਰਦਾਨ ਕਰ ਦਿੱਤੀ।

ਦਿੱਲੀ ਨੇ ਅਠਾਰ੍ਹਵੀਂ ਸਦੀ ਵਿੱਚ ਸਿੱਖਾਂ ਦੇ ਦੋ ਜਲੂਸ ਵੇਖੇ। ਪਹਿਲਾ ਜਲੂਸ 29 ਫ਼ਰਵਰੀ 1716 ਨੂੰ ਹਿੰਦੂ ਤਿਉਹਾਰ ਹੋਲੀ ਵਾਲੇ ਦਿਨ ਬਾਬਾ ਬੰਦਾ ਬਹਾਦਰ ਤੇ ਉਹਨਾਂ ਦੇ ਸਾਥੀਆਂ ਦਾ ਸੀ ਤੇ ਦੂਸਰਾ ਮਾਰਚ 1783 ਵਿੱਚ ਸ੍ਰ. ਜੱਸਾ ਸਿੰਘ ਆਹਲੂਵਾਲੀਆ ਤੇ ਸ੍ਰ. ਬਘੇਲ ਸਿੰਘ ਦਾ ਸੀ।

ਬੰਦਾ ਬਹਾਦਰ ਵਾਲੇ ਪਹਿਲੇ ਜਲੂਸ ਵਿੱਚ ਸਭ ਤੋਂ ਅੱਗੇ ਬੈਂਡ ਵਾਜੇ ਵਾਲੇ ਸਨ ਤੇ ਉਹਨਾਂ ਦੇ ਪਿੱਛੇ 2000 ਸਿੱਖਾਂ ਦੇ ਸਿਰ ਨੇਜ਼ਿਆਂ ਤੇ ਬਾਸਾਂ ’ਤੇ ਟੰਗੇ ਹੋਏ ਸਨ। ਇਹਨਾਂ ਦੇ ਕੇਸ ਖੁੱਲ੍ਹੇ ਹੋਏ ਸਨ, ਜੋ ਹਵਾ ਵਿੱਚ ਲਹਿਰਾ ਰਹੇ ਸਨ। ਇਹਨਾਂ ਦੇ ਵਿਚਕਾਰ ਇਕ ¦ਬੇ ਬਾਂਸ ’ਤੇ ਮਰੀ ਹੋਈ ਬਿੱਲੀ ਵੀ ਟੰਗੀ ਹੋਈ ਸੀ, ਇਹ ਦੱਸਣ ਲਈ ਕਿ ਸਿੱਖਾਂ ਦੇ ਘਰਾਂ ਵਿੱਚ ਹੁਣ ਮਰੀ ਹੋਈ ਬਿੱਲੀ ਜਾਂ ਕੁੱਤਾ ਵੀ ਬਾਕੀ ਨਹੀਂ ਰਿਹਾ।
ਇਸ ਦੇ ਪਿੱਛੇ ਇਕ ਸਜਾਏ ਹੋਏ ਹਾਥੀ ਤੇ ਪਾਲਕੀਨੁਮਾ ਪਿੰਜਰੇ ਵਿੱਚ ਬਾਬਾ ਬੰਦਾ ਬਹਾਦਰ ਨੂੰ ਲਾਲ ਰੰਗ ਦੇ ਗੋਟੇ ਕਿਨਾਰੇ ਵਾਲੇ ਕਪੜਿਆਂ ਵਿੱਚ ਬਿਠਾਇਆ ਗਿਆ ਸੀ ਤੇ ਬੰਦਾ ਬਹਾਦਰ ਨੂੰ ਸਿਹਰੇ ਨਾਲ ਸਜਾਇਆ ਗਿਆ ਸੀ। ਪਿੰਜਰੇ ਦੇ ਬਾਹਰ ਇਕ ਸਿਪਾਹੀ ਇਤਿਹਾਸ ਵੀ ਸਾਡਾ ਜਾਣਦਾ ਹੈ......

ਬਬੀਂ ਗਰਦਿਸ਼ੇ ਬੇ-ਵਫ਼ਾਏ ਜ਼ਮਾਂ।
ਪਸੇ ਪੁਸ਼ਤ ਓਫ਼ਤਦ ਰਸਾਨਦ ਜਿਯਾਂ॥93॥

(ਸ੍ਰੀ ਦਸਮ ਗ੍ਰੰਥ ਸਾਹਿਬ)

ਨੂੰ ਨੰਗੀ ਤਲਵਾਰ ਲੈ ਕੇ ਖੜ੍ਹਾ ਕੀਤਾ ਹੋਇਆ ਸੀ।

ਇਸ ਕਾਫ਼ਿਲੇ ਦੇ ਪਿੱਛੇ 740 ਸਿੱਖ ਕੈਦੀ ਸਨ, ਜਿਨ੍ਹਾਂ ਦੇ ਸਿਰਾਂ ’ਤੇ ਬਕਰੇ ਦੇ ਖੱਲ ਦੀਆਂ ਬਿਲੋਰ ਲੱਗੀਆਂ ਟੋਪੀਆਂ ਪਾਈਆਂ ਹੋਈਆਂ ਸਨ। ਦੋ-ਦੋ ਦੀ ਗਿਣਤੀ ਵਿੱਚ ਇਕ-ਦੂਜੇ ਨਾਲ ਇਹ ਸਿੰਘ ਬੰਨੇ ਹੋਏ ਸਨ ਤੇ ਇਹਨਾਂ ਦੇ ਖੱਬੇ ਹੱਥ ਦੋ-ਦੋ ਡੰਡਿਆਂ ਨਾਲ ਇਹਨਾਂ ਦੀਆਂ ਗਰਦਨਾਂ ਨਾਲ ਬੰਨੇ ਹੋਏ ਸਨ। ਮੁਗ਼ਲ ਇਸ ਨੂੰ ਸ਼ਾਹੀ ਬਰਾਤ ਦਾ ਨਾਮ ਦੇ ਰਹੇ ਸਨ। ਸ਼ਾਲੀਮਾਰ ਬਾਗ਼ ਤੋਂ ਲਾਲ ਕਿਲੇ ਤੱਕ ਦੇ ਦਸ ਕਿਲੋਮੀਟਰ ਤੱਕ ਦੇ ਇਸ ਵਿਸ਼ਾਲ ਜਲੂਸ ਨੂੰ ਵੇਖਣ ਲਈ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦੀ ਖ਼ਲਕਤ ਇਕੱਠੀ ਹੋਈ। ਜੋ ਇਹਨਾਂ ਸਿੰਘਾਂ ਤੇ ਗੰਦ ਸੁੱਟ ਰਹੇ ਸਨ ਤੇ ਮਜ਼ਾਕ ਉਡਾ ਰਹੇ ਸਨ। ਪਰ ਇਸ ਸਭ ਤੋਂ ਬੇਖਬਰ ਉਹ ਤਾਂ ਪੜ੍ਹ ਰਹੇ ਸਨ-

ਸ਼ਬਦ ਪੜ੍ਹੋਂ ਜੋ ਮਰਨੇ ਵਾਰੇ। ਜੀਵਨ ਝੂਠੋ, ਸ਼ਬਦ ਉਚਾਰੇਂ।
ਸਾਧੋ ਯਹ ਮੁਰਦਨ ਕੋ ਗਾਉਂ। ਯਾ ਜਗ ਮੈਂ ਕੋਊ ਰਹਨ ਨ ਪਾਉਂ।
ਸ਼ਬਦਨ ਪੜ੍ਹੇਂ ਕਰੈਂ ਅਰਦਾਸ। ਦੁਸ਼ਟ ਤੁਰਕਨ ਕੋ ਆਖੈ ਨਾਸ਼।
ਜਹਿੰ ਜਹਿੰ ਖਾਲਸੇ ਹੋਇ ਪਰਗਾਸ। ਖਾਲਸੈਂ ਨਿਬਾਹੁ ਹੁਵੈ, ਕੇਸੀਂ ਸਾਸ।
(ਪੰਥ ਪ੍ਰਕਾਸ਼-ਭੰਗੂ)

ਇਸ ਸਾਰੇ ਨਜ਼ਾਰੇ ਦੇ ਚਸ਼ਮਦੀਦ ਗਵਾਹ ਮਿਰਜ਼ਾ ਮੁਹੰਮਦ ਹਾਰਸੀ ਨੇ ‘ਇਬਰਤ ਨਾਮਾ’ ਵਿੱਚ ਲਿਖਿਆ ਕਿ ਦਿੱਲੀ ਦਾ ਕੋਈ ਨਿਵਾਸੀ ਹੋਏਗਾ ਜੋ ਇਸ ਜਲੂਸ ਨੂੰ ਵੇਖਣ ਨਹੀਂ ਆਇਆ। ਪਰ ਇਹ ਬਦਕਿਸਮਤ ਕੈਦੀ ਪੂਰੀ ਚੜ੍ਹਦੀ ਕਲਾ ਵਿੱਚ ਸਨ ਤੇ ਚਿਹਰੇ ਖਿੜੇ ਹੋਏ ਸਨ ਤੇ ਗੁਰੂ ਕੇ ਸ਼ਬਦ ਪੜ੍ਹ ਰਹੇ ਸਨ। ਕਿਸੇ ਦੇ ਵੀ ਚਿਹਰੇ ’ਤੇ ਜ਼ਰਾ ਵੀ ਉਦਾਸੀ ਜਾਂ ਡਰ ਨਹੀਂ ਸੀ। ਜਦੋਂ ਇਕ ਰਾਹਗੀਰ ਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਮਾਰੇ ਜਾਉਗੇ ਤਾਂ ਉਹਨਾਂ ਦਾ ਜਵਾਬ ਸੀ, ਅਸੀਂ ਮੌਤ ਤੋਂ ਕਦੋਂ ²ਡਰਦੇ ਹਾਂ। ਮਾਰ ਦਿਉ। ਸਿੱਖ ਤਾਂ ਉਸ ਸਮੇਂ ਮੁਗ਼ਲਾਂ ਨੂੰ ‘ਮੁਕਤਾ’, ਮੁਕਤ ਕਰਣ ਵਾਲਾ ਕਰਕੇ ਸੱਦਦੇ ਸਨ। ਇਕ ਹੋਰ ਚਸ਼ਮਦੀਦ ਸੱਯਦ ਮੁਹੰਮਦ ਲਿਖਦਾ ਹੈ ਕਿ ਮੈਂ ਇਕ ਸਿੱਖ ਨੂੰ ਕਿਹਾ ਕਿ ‘ਤੁਸੀਂ ਇਹ ‘ਗੁਸਤਾਖ਼ੀ’ ਤੇ ‘ਸ਼ੋਖੀ’ ਕਿਉਂ ਕੀਤੀ ਤਾਂ ਉਸ ਨੇ ਆਪਣਾ ਹੱਥ ਮਸਤਕ ਤੇ ਰੱਖਿਆ, ਕਿ ਇਹ ਰੱਬ ਦੇ ਹੁਕਮ ਵਿੱਚ ਹੈ। ਉਸ ਦੀ ਇਹ ਅਦਾ ਮੈਨੂੰ ਬਹੁਤ ਪਿਆਰੀ ਲੱਗੀ।’ ਇਸ ਤੋਂ ਬਾਅਦ ਉਹਨਾਂ 740 ਸਿੱਖਾਂ ਨੂੰ ਰੋਜ਼ਾਨਾ ਵਾਰੀ-ਵਾਰੀ ਕਤਲ ਕੀਤਾ ਪਰ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ। ਤਕਰੀਬਨ 70 ਸਾਲ ਤੱਕ ਝੁਲੀ ਜ਼ੁਲਮ ਦੀ ਅੰਨ੍ਹੀ ਹਨ੍ਹੇਰੀ ਸਿੱਖਾਂ ਦੇ ਇਰਾਦੇ, ਦ੍ਰਿੜ੍ਹਤਾ ਗੁਰੂ ਪ੍ਰਤੀ ਜਵਾਬਦੇਹੀ ਨੂੰ ਮਜ਼ਬੂਤੀ ਹੀ ਬਖ਼ਸ਼ਦੀ ਰਹੀ ਤੇ ਉਹ ਉੱਚੀ ਅਵਾਜ਼ ਵਿੱਚ ਪੜ੍ਹਦੇ ਸਨ, 

ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫ਼ੌਜ॥ ਛੱਤਰ ਝੁਲੇਗਾ ਸੀਸ ਪਰ ਖ਼ੂਬ ਕਰੇਗੀ ਮੌਜ॥
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ॥ ਖ਼ਵਾਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ॥


ਜਗਤ ਤਮਾਸ਼ੇ ਦੇ ਇਸ ਨਾਟਕ ਦਾ ਦੂਜਾ ਸੀਨ। 1716 ਦੇ ਉਸ ਖ਼ੂੰਨੀ ਜਲੂਸ ਦੀ ‘ਭਾਜੀ’ ਮੋੜਨ ਲਈ ਸ੍ਰ. ਜੱਸਾ ਸਿੰਘ ਆਹਲੂਵਾਲੀਆ ਤੇ ਸ੍ਰ. ਬਘੇਲ ਸਿੰਘ ਅਗਵਾਈ ਹੇਠ ਸਿੱਖਾਂ ਨੇ ਦਿੱਲੀ ਵੱਲ ਕੂਚ ਕੀਤਾ। 30 ਹਜ਼ਾਰ ਸਿੱਖਾਂ ਨੇ ਦਿੱਲੀ ਦੀ ਫਸੀਲ, ਚਾਰ ਦੀਵਾਰੀ ਦੇ ਬਾਹਰ ਡੇਰਾ ਕੀਤਾ ਜਿਹੜਾ ਅਸਥਾਨ ਤੀਸ-ਹਜ਼ਾਰੀ ਦੇ ਨਾਂ ਨਾਲ ਮਸ਼ਹੂਰ ਹੈ। ਅਗਲੇ ਦਿਨ ਲਾਲ ਕਿਲੇ ਦੇ ਸ਼ਾਹੀ ਸਿੰਘਾਸਨ ਤੇ ‘ਸੁਲਤਾਨ-ਉੱਲ-ਕੌਮ’ ਸ੍ਰ. ਜੱਸਾ ਸਿੰਘ ਆਹਲੂਵਾਲੀਆ ਬਿਰਾਜਮਾਨ ਸੀ। ਸ਼ਾਹ ਆਲਮ ਦੋਇਮ ਮੁਗਲ ਬਾਦਸ਼ਾਹ ਨੇ ਹਰਮ (ਜਨਾਨਖ਼ਾਨੇ) ਵਿੱਚ ਵੜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਸਰਧਨਾ ਰਿਆਸਤ ਦੀ ਜਰਮਨ ਬੇਗਮ ਸਮਰੂ ਨੇ ਸ਼ਾਹ ਆਲਮ ਅਤੇ ਸਿੱਖਾਂ ਨਾਲ
ਇਕ ‘ਸ਼ਾਹੀ ਅਹਿਦਨਾਮੇ’ ਤੇ ਮੋਹਰ ਲਾਈ। ਜਿਸ ਅਨੁਸਾਰ ਦਿੱਲੀ ਦੀ ਚੁੰਗੀ ਤੇ ਕੋਤਵਾਲੀ ਸਿੱਖਾਂ ਕੋਲ ਰਹੇਗੀ ਤੇ ਦਿੱਲੀ ਦੇ ਸੱਤ ਇਤਿਹਾਸਕ ਗੁਰਧਾਮਾਂ ਦੀ ਨਿਸ਼ਾਨਦੇਹੀ ਤੇ ਤਾਮੀਰ ਕੀਤੀ ਜਾਏਗੀ।

ਦਿੱਲੀ ਫ਼ਤਹਿ ਦੀ ਇਸ ਯਾਦ ਦੇ ਤੌਰ ’ਤੇ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਨੇ 6’×4’×0.75’ ਦੀ ਵੱਡੀ ਪੜੀ ਪੁੱਟ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਕਰ ਦਿੱਤੀ ਜਿਥੇ ਅੱਜ ਕੱਲ੍ਹ ਬੁੰਗਾ ਰਾਮਗੜ੍ਹੀਆ ਹੈ।
ਦਿੱਲੀ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਉਸਾਰੀ, ਤਾਮੀਰ ਮੁਕੰਮਲ ਹੋਣ ਦੇ ਬਾਅਦ ਨਵੰਬਰ 1783 ਨੂੰ ਸ੍ਰ. ਬਘੇਲ ਸਿੰਘ ਦੀ ਸ਼ਾਹ ਆਲਮ ਦੋਇਮ ਨਾਲ ਇਕ ਹੋਰ ਮੁਲਾਕਾਤ ਹੋਈ। ਸਿੱਖਾਂ ਦਾ ਇਹ ਸ਼ਾਹੀ ਜਲੂਸ ਉਹਨਾਂ ਹੀ ਬਜ਼ਾਰਾਂ ਵਿੱਚੋਂ ਇਕ ਵਾਰ ਫਿਰ ਲੰਘਿਆ ਪਰ ਇਸ ਵਾਰ ਇਸ ਦਾ ਮੰਜ਼ਰ ਤੇ ਨਜ਼ਾਰਾ ਕੁਝ ਹੋਰ ਹੀ ਸੀ। ਸਭ ਤੋਂ ਅੱਗੇ ਮੁਗ਼ਲ ਐਲਾਨਚੀ ਅਵਾਮ ਨੂੰ ਖ਼ਬਰਦਾਰ ਕਰਦੇ ਜਾ ਰਹੇ ਸੀ ਕਿ ਸਿੱਖਾਂ ਦਾ ਜਲੂਸ ਨਿਕਲ ਰਿਹਾ ਹੈ। ਇਹਨਾਂ ਦੇ ਪਿੱਛੇ ਸਿੱਖਾਂ ਦਾ ਸ਼ਾਹੀ ਜਲੂਸ ਸੀ ਜਿਹੜੇ ਆਪਣੇ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਸਨ ਤੇ ਇਸ ਵਾਰ ਸਜੇ ਹੋਏ ਹਾਥੀ ਵਿੱਚ ਸ੍ਰ. ਬਘੇਲ ਸਿੰਘ ਸਨ ਤੇ ਇਕ ਸਿੱਖ ਮੋਰ ਦੇ ਪੰਖ ਨਾਲ ਚੌਰ ਕਰ ਰਿਹਾ ਸੀ। ਦਿਵਾਨ-ਏ-ਆਮ ਵਿੱਚ ਜਦੋਂ ਸਿੱਖਾਂ ਦੀ ਮੁਲਾਕਾਤ ਸ਼ਾਹ ਆਲਮ ਨਾਲ ਹੋਈ ਤਾਂ ਪਹਿਲਾਂ ਕੀਤੇ ਹੋਏ ਅਹਿਦਨਾਮੇ ਮੁਤਾਬਕ ਕਿਸੇ ਸਿੱਖ ਨੇ ਵੀ ਮੁਗਲ ਬਾਦਸ਼ਾਹ ਨੂੰ ਸਲਾਮ ਨਹੀਂ ਕੀਤਾ ਬਲਕਿ ਸਤਿ ਸ੍ਰੀ ਅਕਾਲ ਦਾ ਨਾਅਰਾ ਗਜਾਇਆ।

ਇਹ ਹੈ ਹਰਿ ਕੀ ਵਡਿਆਈ, ਹਰਿ ਕਾ ਨਿਆਓ। ਇਤਿਹਾਸ ਦਾ ਇਹ ਖੂਨੀ ਤੇ ਸੁਨਹਿਰੀ ਵਰਕਾ ਆਉਣ ਵਾਲੀਆਂ ਨਸਲਾਂ ਲਈ ਇਕ ਚਾਨਣ ਮੁਨਾਰਾ ਤੇ ਸੇਧ ਪ੍ਰਦਾਨ ਕਰਦਾ ਹੈ ਕਿ ਸਿੱਖ ਤੇ ਸਿੱਖੀ ਕੇਵਲ ਗੁਰੂ ਨੂੰ ਹੀ ਸਮਰਪਿਤ ਹੋ ਕੇ ਬਚ ਸਕਦੀ ਹੈ। ਸਿੱਖ ਤੇ ਗੁਰੂ ਦੇ ਵਿਚਕਾਰ ਕੋਈ ਵਿਚੋਲਾ, ਕੋਈ ਡੇਰਾ, ਕੋਈ ਸਾਧ-ਸੰਤ ਨਹੀਂ ਹੋ ਸਕਦਾ। ਇਹ ਖ਼ਾਲਸਾ ਤਾਂ ਵਾਹਿਗੁਰੂ ਜੀ ਕਾ ਹੈ ਤੇ ਫ਼ਤਹਿ ਵੀ ਵਾਹਿਗੁਰੂ ਜੀ ਕੀ ਹੀ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ॥  ਵਾਹਿਗੁਰੂ ਜੀ ਕੀ ਫ਼ਤਹਿ ਹੈ ॥

FEATURED ARTICLES
ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

੧੭ ਅਕਤੂਬਰ ੧੭੬੨ ਦੀਵਾਲੀ ਦਾ ਦਿਨ ਤੇ ਜੰਗ

ਗੁਰੂ ਜੀ ਦੇ ਚਾਲੀ ਮੁਕਤੇ

The Forty Muktay and the Battle of Mukatsar Sahib

ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ

Sikh Nationalist - Sirdar Kapur Singh

Almost Half-Century Later, Sardar Kapur Singh's Warning Continues to Haunt Sikh Nation

Contribution of Sikhs in China

ਖਾਲਸਾ ਪੰਥ ਦਾ ਬੰਦੀਛੋੜ ਦਿਵਸ

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

ਸਾਕਾ ਨਨਕਾਣਾ ਸਾਹਿਬ

ਸਾਕਾ ਨਨਕਾਣਾ ਸਾਹਿਬ-ਇਕ ਨਜ਼ਰੀਆ

ਟੂਟੀ ਗਾਢਨਹਾਰ ਗੋਪਾਲ॥

Shaheedi Sakas of Guru Teg Bahadur Sahib, Bhai Mati Daas, Bhai Sati Daas, and Bhai Dyala Ji

Saragarhi will live forever in the Golden Pages of Sikh History

ਸ੍ਰੀ ਹਰਿਮੰਦਰ ਸਾਹਿਬ ਅਤੇ ਜੂਨ ੧੯੮੪

Forgotten Deeds of Sikh Heroism - The Battle of Malaya

1857 ਦਾ ਗਦਰ ਤੇ ਸਿਖ

Text of Bhai Sukha and Bhai Jinda's letter to the President of India

ਦਸਮ ਪਾਤਸ਼ਾਹ ਜੀ ਦਾ ਅਨਿਨ ਸ਼ਰਧਾਲੂ ਸਿੱਖ ਭਾਈ ਨਿਗਾਹੀਆ ਸਿੰਘ ਆਲਮਗੀਰ

ਹਿੰਦੁਸਤਾਨ ਦੀ ਆਜ਼ਾਦੀ ਵਿੱਚ ਸਿੱਖ ਪੰਥ ਦੇ ੬੦ ਸਾਲ

ਦਰਬਾਰ ਸਾਹਿਬ ਹਮਲੇ ਪਿਛੋਂ ਦਰਸ਼ਨ ਕਰ ਨਿਕਲੀ ਹੂਕ

ਆਪ੍ਰੇਸ਼ਨ ਬਲਿਊ ਸਟਾਰ ਦਾ ਅੱਖੀਂ-ਡਿੱਠਾ ਹਾਲ

1994 HukamNama from Sri Akal Takht Sahib against Pashaura + Confessional

ਆਪ੍ਰੇਸ਼ਨ ਬਲਿਊ ਸਟਾਰ ਦਾ ਅੱਖੀਂ-ਡਿੱਠਾ ਹਾਲ