Sunday, July 12, 2026

Established 2005 • ISSN Registration : 1930-0107

Poem 23: Jangnama Singha'n Tay Bippra'n

Panthic Archives Article (Category: Inspirational)

Originally published on: May 16, 2007
Author/Source: Panthic.org Staff

ਸਰੂ ਵਰਗੀ ਜਵਾਨੀ ਕੀ ਮੈਂ ਫੂਕਣੀ ਆ

ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ

ਗਹਿਰਾ ਪ੍ਰਭਾਵ

‘ਭਿੰਡਰਾਂਵਾਲਿਆਂ’ ਤੇ ਪਿਆ ਪ੍ਰਭਾਵ ਗਹਿਰਾ

ਵੈਰਿਆਂ ਘਰ ਆ ਕੇ ਖੁਨ ਵਹਾਇਆ ਈ

ਕਾਤਿਲ ਨਾਲ ਸੁਰੱਖਿਆ ਵਿਦਾ ਕੀਤਾ

ਉਲਟਾ ਸਿੰਘਾਂ ਨੂੰ ਦੋਸ਼ੀ ਬਣਾਇਆ ਈ

‘ਉਮਰਾਨੰਗਲ’ ਜਿਹੇ ਗੱਦਾਰਾਂ ਨੇ ਕਰੀ ਹਿੰਮਤ

ਨਰਕਧਾਰੀ ਨੂੰ ਬਰੀ ਕਰਵਾਇਆ ਈ

‘ਸੁਖਦੀਪ ਸਿੰਘਾ’ ਉਦੋਂ ਸੰਤਾਂ ਨੇ ਮਹਿਸੂਸ ਕੀਤਾ

ਇਹ ਤਾਂ ਗੰਗੂਆਂ ਨੇ ਜਾਲ ਵਿਛਾਇਆ ਈ

(ਸੁਖਦੀਪ ਸਿੰਘ ਬਰਨਾਲਾ)

ਚਲਦਾ...