Sunday, July 12, 2026

Established 2005 • ISSN Registration : 1930-0107

Poem 24: Jangnama Singha'n Tay Bippra'n

Panthic Archives Article (Category: Inspirational)

Originally published on: May 23, 2007
Author/Source: Panthic.org Staff

‘ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ’

ਸਿੱਖਾਂ ਅੰਦਰ ਰੋਸ ਦੀ ਲਹਿਰ

ਅਸੀਂ ਹੱਥ ਨਾ ਪੱਗ ਨੂੰ ਲਾਉਣ ਦੇਈਏ
ਅੱਜ ਰੋਲਤੀ ਪੈਰੀਂ ਦਸਤਾਰ ਮੀਆਂ
ਝੁਲਦੇ ਨਿਸ਼ਾਨਾਂ ਨਾਲ ਜੂਝਦੀ ਕੌਮ ਸਾਰੀ
ਡਾਢਾ ਪੰਥ ਦੇ ਨਾਲ ਪਿਆਰ ਮੀਆਂ
ਦੇਸ਼ ਪੰਜਾਬ ਤੇ ਬਣੀ ਅੱਜ ਭੀੜ ਭਾਰੀ
ਫੋਜ ਸਿੰਘਾਂ ਦਾ ਖੇਡਦੀ ਸ਼ਿਕਾਰ ਮੀਆਂ
ਅੱਗ ਇੰਦਰਾ ਦੀ ਲਾਈ ਹੁਣ ਬੁਝੂ ਕਿਵੇਂ
ਸ਼ਾਂਤ ਸੁਆਹ ਵਿਚੋਂ ਭੜਕਣ ਅੰਗਿਆਰ ਮੀਆਂ
ਗੁੱਸਾ ਕੌਮ ਦਾ ਜਵਾਲਾਮੁਖੀ ਬਣ ਸਕਦਾ
ਇਸ ਗੱਲ ਤੋਂ ਨਹੀਂ ਇਨਕਾਰ ਮੀਆਂ
‘ਸੁਖਦੀਪ ਸਿੰਘਾ’ ਸਿੰਘ ਸਿਰਾਂ ਉੱਤੇ ਬੰਨ੍ਹ ਕੱਫਣ
ਹੋ ਗਏ ਮਰਨ ਜਾਂ ਮਾਰਨ ਨੂੰ ਤਿਆਰ ਮੀਆਂ

(ਸੁਖਦੀਪ ਸਿੰਘ ਬਰਨਾਲਾ)

ਚਲਦਾ...