Sunday, July 12, 2026

Established 2005 • ISSN Registration : 1930-0107

Bhekhee Sadhan they Naa...

Panthic Archives Article (Category: Inspirational)

Originally published on: May 23, 2007
Author/Source: Bhai Kuldip Singh

ਭੇਖੀ ਸਾਧਾਂ ਦੇ ਨਾਂ

ਪਹਿਲੀ ਘੁੱਟ ਪੀਤਿਆਂ ਅਣਖ ਜਿਹੀ ਜਾਗ ਪਵੇ

ਦੁਨੀਆਂ ਨੂੰ ਦਿੰਦੇ ਸਮਝਾ,ਓ ਸਾਧੋ ਦੁਨੀਆਂ. . . . . .

ਜੇ ਹੁੰਦਾਂ ਨਹੀ ਕੰਮ ਸੰਤ ਸਿਪਾਹੀ ਵਾਲਾ

ਕਾਲੀਆਂ ਸਕਰਟਾਂ ਲਉ ਪਾ, ਓ ਭੇਖੀਓ ਕਾਲੀਆਂ. . . . . .

ਫਿਰਦੇ ਬਣਾਈ ਭੇਖ ਬਗਲੇ ਭਗਤ ਵਾਲਾ

ਡੇਰੇ ਜਇਦਾਦਾਂ ਲਈਆਂ ਨੇ ਬਣਾ, ਓ ਭੁਖਿਓ. . . . . .

ਪਿਸਤੇ ਬਦਾਮ ਕਾਜੂ ਖਾਂ ਗਏ ਸਾਰੀ ਦੁਨੀਆਂ ਦੇ

ਫਿਰਦਿਓ ਸਾਂਗ ਬਣਾਂ, ਓ ਬਹੁਰੁਪੀਓ ਫਿਰਦਿਓ. . . . . .

ਖਹਿੜਾ ਨਹੀ ਛਡਣਾ ਮੌਤ ਨੇ ਤੁਹਾਡਾ

ਭਾਵੇ ਛੁਪ ਜਾਇਓ ਭੋਰਿਆਂ ਚ ਜਾਅ, ਓ ਪਾਪੀਓ ਭਾਵੇ . . . . . .

ਉਡਾਂਦਿਓ ਮਜਾਕ “ਏਕਾ ਨਾਰੀ ਜਤੀ ਵਾਲਾ”

ਦਿਨ ਦੇਖਦੇ ਨਾ ਰਾਤ, ਓ ਮਸੰਦੋ ਦਿਨ. . . . . .

ਗ੍ਰਹਿਸਤ ਨੂੰ ਛੱਡ, ਗੇੜੇ ਮਾਰਦੇ ਗ੍ਰਹਿਸਤਿਆਂ ਦੇ

ਬੈਠੇ ਰਹਿਦੇ ਅੱਧੀ ਅੱਧੀ ਰਾਤ, ਓ ਉਲੂਓ ਬੈਠੇ. . . . . .

ਭੇਜੀ ਕਲਗੀਂ ਵਾਲਿਆ, ਮੁੜ ਜਰਨੈਲ ਨੂੰ ਤੂੰ

ਹੋ ਗਈ ਇਹਨਾ ਦੀ ਬਹੁਤਾਤ,

ਤੇਰੇ ਦਿਤੇ ਅੰਮ੍ਰਿਤ ਨੂੰ ਵੰਗਾਰਿਆ ਸਰਸੇ ਵਾਲੇ ਨੇ,

ਇਹਨਾ ਤੇ ਨਾ ਰਹੀ ਸਾਡੀ ਆਸ ।

ਓ ਭੇਖਿਓ,ਥੋਡੇ ਤੇ ਨਾ ਰਹੀ ਸਾਡੀ ਆਸ ॥

- ਕੁਲਦੀਪ ਸਿੰਘ