A Panthic Network - Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਹਰਿ ਜੇਠਿ ਜੁੜੰਦਾ ਲੋੜੀਐ

Author/Source: Bhai Sukhjeewan Singh, Stockton

Har Jeyth Jurranda Lorreeay

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ ੧੩੩ ਉਪਰ 'ਬਾਰਹਮਾਹਾ ਮਾਂਝ' ਗੁਰੂ ਅਰਜਨ ਦੇਵ ਜੀ ਦੀ ਇੱਕ ਅਦੁੱਤੀ ਰਚਨਾ ਹੈ,ਜਿਸ ਵਿਚ ਬੜੀ ਸਰਲ਼ ਸ਼ਬਦਾਵਲੀ ਦਾ ਉਪਯੋਗ ਕਰਦਿਆਂ, ਜੀਵ ਦੇ ਕਲਿਆਣ ਦਾ ਸੂਖੈਨ ਮਾਰਗ ਤੇ ਪਰਮਾਤਮਾਂ ਨਾਲ ਅਭੇਦ ਹੋਣ ਦੀ ਜੁਗਤ ਨੂੰ ਦੱਸਿਆ ਗਿਆ ਹੈ।

ਸਮਾਜ ਸ਼ਾਸ਼ਤਰ ਦਾ ਅਧਿਐਨ ਕਰਦਿਆਂ ਪੰਜਾਬ ਤੇ ਹਿੰਦੂਸਤਾਨ ਦੀ ਰਵਾਇਤ ਅਨੁਸਾਰ ਸੰਯੁਗਤ ਪਰਿਵਾਰਾਂ ਦੀ ਗੱਲ ਆਮ ਦੇਖੀ ਗਈ ਹੈ, ਇਹਨ੍ਹਾਂ ਸੰਯੁਗਤ ਪਰਿਵਾਰਾਂ ਵਿਚ ਵਡੀ ਉਮਰ ਵਾਲੇ ਨੂੰ 'ਜੇਠਾ' ਆਖਿਆ ਜਾਂਦਾਂ ਸੀ. ਜਿਸ ਦਾ ਹੁਕਮ ਸਾਰੇ ਪਰਿਵਾਰ ਦੇ ਪ੍ਰਾਣੀਆਂ ਤੇ ਚਲਦਾ ਸੀ, ਇਸ ਜੇਠ ਪੁਰਖ ਦਾ ਪਰਿਵਾਰ ਵਿਚ ਹਰ ਕੋਈ ਭੈ ਖਾਂਦਾਂ ਸੀ, ਉਸ ਅੱਗੇ ਸਭ ਨਿਵਦੇਂ ਸਨ, ਸਾਰਿਆਂ ਦੀ ਕਮਾਈ ਦਾ ਧਨ ਉਸ ਪਾਸ ਹੁੰਦਾ ਸੀ, ਉਹ ਹੀ ਉਸ ਨੂੰ ਖਰਚ ਕਰਨ ਦਾ ਅਧਿਕਾਰੀ ਸੀ. ਕਿਸੇ ਮਰਦ ਇਸਤਰੀ ਨੂੰ ਦੁਖੀ ਹੋ ਕੇ ਵੀ ਹੁਕਮ ਅਦੂਲੀ ਕਰਨ ਦੀ ਇਜ਼ਾਜਤ ਨਹੀੰ ਸੀ, ਉਹ ਜਿਸ ਤਰਾਂ ਦਾ ਫ਼ੈਸਲਾ ਕਰ ਦੇਵੇ ,ਉਸਨੂੰ ਪਰਵਾਣ ਕੀਤਾ ਜਾਂਦਾਂ ਸੀ। ਇਸ 'ਜੇਠ' ਸ਼ਬਦ ਦਾ ਹਰ ਪ੍ਰਾਣੀ ਮਾਤਰ ਵਿਚ ਡਰ ਰਹਿੰਦਾ ਸੀ, ਭਗਤ ਕਬੀਰ ਜੀ ਨੇ ਵੀ ਇਸ ਸ਼ਬਦ ਦੀ ਵਰਤੋਂ ਆਪਣੀ ਰਚਨਾਂ ਵਿਚ ਕੀਤੀ ਹੈ, - ਜੇਠ ਕੇ ਨਾਮਿ ਡਰਉ ਰੇ ॥

ਐਸੀ ਸਥਿਤੀ ਵਿਚ ਇਸ ਜੇਸਠ ਮਨੁੱਖ ਤੋਂ ਛੋਟੇ ਕਾਫ਼ੀ ਕਾਬਲ ਹੁੰਦਿਆਂ ਵੀ ਆਪਣੀਆਂ ਸੋਚਾਂ ਨੂੰ ਅੱਗੇ ਨਾ ਲਿਆ ਸਕਣ ਸਦਕਾ ਇਸ ਦੁਨੀਆਂ ਵਿਚੋਂ ਬਿਨਾਂ ਕੁੱਝ ਕੀਤਿਆਂ ਅਜਾਈਂ ਤੁਰ ਜਾਂਦੇ।

ਕਬੀਰ ਜੀ ਤੋਂ ਬਾਅਦ ਸਮੇਂ ਨੇ ਕਰਵਟ ਲਈ ਗੁਰੂ ਨਾਨਕ ਜੀ ਦਾ ਸਮਾਂ ਆਇਆ, ਇਸ ਕਾਲ ਦੌਰਾਨ ਜੇਠਾ ਉਹ ਪ੍ਰਾਣੀ ਬਣਨ ਲੱਗਿਆ ਜਿਸ ਪਾਸ ਬਹੁਦਾਦਿਕ ਦੌਲਤ ਹੁੰਦੀ ਸੀ, ਵਡੇ ਬਣਨ ਵਿਚ ਲੋਕ ਮਾਣ ਮਰਿਯਾਦਾ ਨੂੰ ਭੁੱਲ ਗਏ ਅਤੇ ਭਰਾ ਨੇ ਭਰਾ ਨੂੰ ਵੱਢ ਦਿਤਾ, ਪਿਤਾ ਨੇ ਪੁੱਤਰ ਨੂੰ ਲਤਾੜਿਆ, ਇਸਤਰੀ ਪੁਰਖ ਦਾ ਆਪਸ ਵਿਚ ਇਤਫਾਕ ਨਹੀਂ ਰਿਹਾ, ਜਿਧੱਰ ਤੱਕਦੇ ਸਾਂ ਮਾਇਆ ਦਾ ਹੀ ਬੋਲ ਬਾਲਾ ਹੋ ਗਿਆ ਸੀ, ਧਰਮ ਪੰਖ ਲਾ ਕੇ ਉਡ ਚੁੱਕਾ ਸੀ, ਐਸੇ ਸਮੇਂ ਵਿਚ ਸੱਚ ਦਾ ਨਾਅਰਾ ਲਗਾਂਉਦੇ ਗੁਰਬਾਣੀ ਨੇ ਸਾਨੂੰ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਦੀ ਸਿਖਿਆ ਦਿਤੀ। ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਦੇ ਸਬਦ ਅੰਦਰ ਵਡੇ ਹੋਣ ਦੀ ਗੱਲ ਨੂੰ ਸਪੱਸਟ ਕਰਦਿਆਂ ਤ੍ਰੈਗੁਣੀ ਮਾਇਆ ਮਗਰ ਦੌੜਨ ਅਤੇ ਅਹੰਕਾਰ ਨੂੰ ਤਿਆਗ ਕੇ ਪਰਮੇਸਰ ਜੀ ਕਾ ਨਾਮ ਸਿਮਰਨ ਦੀ ਤਗੀਦ ਕੀਤੀ ਹੈ।ਮਾਇਆ, ਭੂਮੀ ( ਧਰਤੀ) ਆਦਿ ਦੇ ਦ੍ਰਿਸਟਾਂਤ ਦੇ ਕਰਕੇ ਗੁਰੂ ਜੀ ਨੇ ਉਸ ਨੂੰ ਵਡਾ (ਜੇਠ) ਆਖਿਆ ਹੈ, ਜਿਸ ਨੇ ਵਾਹਿਗੁਰੂ ਨਾਲ ਲਿਵ ਲਗਾ ਲਈ ਹੈ,

ਗਉੜੀ ਮਹਲਾ ੫ ॥
ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਬਿਆਪੈ ਚਿੰਤਾ ਰੋਗ ॥੧॥
ਕਉਨ ਵਡਾ ਮਾਇਆ ਵਡਿਆਈ ॥
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
ਭੂਮੀਆ ਭੂਮਿ ਊਪਰਿ ਨਿਤ ਲੁਝੈ ॥
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
ਕਹੁ ਨਾਨਕ ਇਹੁ ਤਤੁ ਬੀਚਾਰਾ ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੧੮੮॥


ਭਾਰਤੀ ਸਭਿਆਚਾਰ ਵਿਚ ਇਸ "ਜੇਠਾ" ਸਬਦ ਦੀ ਇਤਨੀ ਮਨਾਉਤ ਹੋ ਗਈ ਕਿ ਲੋਕਾਂ ਨੇ ਜਿਉਦਿਆਂ ਜੀਅ ਤਾਂ ਆਪਣੇ ਜੇਠਿਆਂ ਨੂੰ ਮੱਥੇ ਟੇਕੇ ਹੀ ਪਰ ਉਹਨਾਂ ਦੇ ਭੈ ਵਿਚ ਮਰਨ ਤੋਂ ਬਾਅਦ ਅੱਜ ਤੱਕ ਆਗਿਆਨਤਾ ਵੱਸ ਉਹਨਾਂ ਦੀ ਸਮਾਧਾਂ ਬਣਾਈਆਂ ਜਾ ਰਹੀਆਂ ਹਨ, ਤੇ ਅੱਜ ਤੱਕ ਮੱਥੇ ਟੇਕੇ ਜਾ ਰਹੇ ਹਨ।

ਪਰ ਗੁਰੂ ਰਾਮਦਾਸ ਜੀ ਨੇ ਜੋ" ਜੇਠਾ" ਸਬਦ ਦੇ ਅਰਥ ਸਾਨੂੰ ਆਪਣੇ ਜੀਵਨ ਵਿਚੋਂ ਬਖਸੇ ਉਹ ਬੇਮਿਸਾਲ ਹਨ, ਬਚਪਨ ਵਿਚ ਹੀ ਜੇਠਾ ਜੀ ਦੇ ਮਾਤਾ ਪਿਤਾ ਗੁਜ਼ਰ ਗਏ, ਘਰ ਵਿਚ ਵਡੇ ਹੋਣ ਦੇ ਨਾਤੇ ਆਪਣੇ ਛੋਟੇ ਭੈਣ ਭਰਾਵਾਂ ਦੀ ਪ੍ਰਤਿਪਾਲਣਾ ਕੀਤੀ, ਬਾਸਰਕੇ ਵਿਖੇ ਘੁੰਗਣੀਆਂ ਵੇਚਨ ਦਾ ਕਿਤਾ ਕਰਦੇ ਸਨ, ਜਿਸ ਪਰਥਾਏ ਇਤਿਹਾਸ ਵਿਚ ਜ਼ਿਕਰ ਆਉਦਾਂ ਹੈ,

ਰਾਮਦਾਸ ਜੇਠਾ ਕਹਾਵੈ, ਵੇਚ ਘੁੰਗਣੀਆਂ ਕਿਰਤ ਚਲਾਵੈ।

੧੨ ਸਾਲ ਅਨਥੱਕ ਸੇਵਾ ਗੋਇੰਦਵਾਲ ਵਿਖੇ ਕੀਤੀ , ਇਤਨੀ ਸੇਵਾ ਭਾਵਨਾਂ, ਧੀਰਜ , ਮਿਠੇ ਸੁਭਾਅ ਸਦਕਾ ਮਾਨੋਂ ਗੁਰੁ ਦੇ ਸਮਕਾਲ ਵਿਚ ਲੋਕ ਜੇਠਾ ਸਬਦ ਤੋਂ ਡਰਨਾ ਛੱਡ ਕੇ ਪਿਆਰ ਕਰਨਾ ਸਿੱਖ ਗਏ ਸਨ। ਗੁਰੁ ਰਾਮਦਾਸ ਜੀ ਨੇ ਗੁਰਿਆਈ ਅਰਜਨ ਜੀ ਨੂੰ ਸੌਂਪ ਕੇ ਵੀ , ਇਸ ਗੱਲ ਬਾਬਤ ਸਮਝਾਇਆ ਕਿ ਵਡਾ ਉਹ ਨਹੀਂ , ਜੋ ਉਮਰ ਕਰਕੇ ਜੇਠਾ ਹੋਵੇ, ਜੇਠਾ ਉਹ ਹੈ , ਜਿਸ ਦੀ ਪਰਮਾਤਮਾਂ ਨਾਲ ਪ੍ਰੀਤ ਲੱਗੀ ਹੋਵੇ।

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥ ੧੩੪॥

ਇਸ ਜੇਠ ਮਹੀਨੇ ਦੇ ਆਗਾਜ ਸਮੇਂ ਮਾਨੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਦੇ ਜੀਵਨ ਕਾਲ ਨੂੰ ਵੇਖਦਿਆਂ ਇਤਨੇ ਸੁੰਦਰ ਅਰਥ ਕਾਵਿ ਰੂਪ ਵਿਚ ਸਾਨੂੰ ਅਲਪਗ ਜੀਵਾਂ ਨੂੰ ਸਮਝਾਏ ਹਨ ।ਗੁਰੂ ਸਾਹਿਬ ਜੀ ਫੁਰਮਾਉਦੇਂ ਹਨ ਕਿ ਸੰਸਾਰ ਦੇ ਜੇਠਿਆਂ ਅੱਗੇ ਸਿਰ ਨਿਵਾਉਣ ਨਾਲੋਂ ਚੰਗਾ ਹੈ ਕਿ ਉਸ ਸਰਬ ਵਿਆਪਕ, ਸਭਨਾਂ ਨੂੰ ਪੈਦਾ ਕਰਨ ਵਾਲੇ ਪਰਮੇਸਰ ਜੀ ਦੇ ਹੀ ਚਰਨਾਂ ਵਿਚ ਝੁਕੀਏ , ਜਿਸ ਅੱਗੇ ਸਾਰੀ ਕਾਇਨਾਤ ਤੇ ਬ੍ਰਹਮੰਡ ਝੁਕਿਆ ਹੋਇਆ ਹੈ।ਸੰਸਾਰ ਦੇ ਸਾਰੇ ਰਿਸ਼ਤੇ ਅਤੇ ਆਸਰੇ, ਜੀਵ ਇਸ ਲਈ ਲੱਭਦਾ ਹੈ, ਕਿ ਇਸ ਜੱਗ ਵਿਚ ਵਿਚਰਦਿਆਂ ਉਸ ਦੀ ਅਉਖੇ ਸਮੇਂ ਕੋਈ ਮਦਦ ਕਰੇਗਾ, ਉਸ ਦਾ ਕੋਈ ਸੰਗੀ , ਸਾਥੀ ਜਾਂ ਭਾਈਵਾਲ ਬਣੇਗਾ , ਆਦਮੀ , ਆਦਮੀ ਦੇ ਪੱਲੇ ਦੀ ਤਾਂਘ ਵਿਚ ਹੀ ਆਪਣਾ ਜੀਵਨ ਸਮਾਪਤ ਕਰ ਲੈਂਦਾ ਹੈ, ਕੋਈ ਵੀ ਖਰਾ ਹੋ ਕੇ ਉਸਦਾ ਸਾਥ ਨਹੀਂ ਦਿੰਦਾ , ਅੰਤ ਉਸ ਨੂੰ ਜਗਤ ਦੀ ਬਾਜੀ ਹਾਰ ਕੇ ਜਮ੍ਹਾਂ ਦੇ ਵੱਸ ਪੈਣਾ ਪੈਦਾਂ ਹੈ, ਗੁਰੂੁ ਜੀ ਨੇ ਤਾਂ ਵਾਰ –ਵਾਰ ਵਾਹਿਗੁਰੂ ਦਾ ਪੱਲਾ ਪਕੜਣ ਵਾਸਤੇ ਕਿਹਾ ਹੈ, ਅਨੰਦ ਕਾਰਜ ਸਮੇਂ ਜਿਥੇ ਅਸੀਂ ਸੁਭਾਗੀ ਜੋੜੀ ਨੂੰ ਇਕ ਦੁਸਰੇ ਪ੍ਰਤੀ ਵਿਸ਼ਵਾਸ਼ ਰੱਖ ਕੇ ਇਕ ਦੂਜੇ ਦਾ ਪੱਲਾ ਪਕੜੇ ਰੱਖਣ ਲਈ ਵਾਰ-ਵਾਰ ਉਪਦੇਸ ਕਰਦੇ ਹਾਂ, ਇਸੇ ਤਰਾਂ ਗੁਰੂ ਅਰਜਨ ਦੇਵ ਜੀ ਇਸ ਸਬਦ ਅੰਦਰ ਸੰਸਾਰ ਨੂੰ, ਸਾਕ ਸੰਬੰਧਾਂ ਨੂੰ ਕੂੜੇ ਦੱਸ ਕੇ ਸਦੀਵੀ ਪਰਮਾਂਤਮਾਂ ਦੇ ਪੱਲੇ ਲੱਗੇ ਰਹਿਣ ਦਾ ਉਪਦੇਸ ਕਰਦੇ ਹਨ:

ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ ਛੋੜਿਆ, ਹਭੁ ਕਿਝੁ ਤਿਆਗੀ ॥
ਹਭੇ ਸਾਕ ਕੂੜਾਵੇ ਡਿਠੇ, ਤਉ ਪਲੈ ਤੈਡੈ ਲਾਗੀ ॥੧॥ ੯੬੩

ਦੇਵਗੰਧਾਰੀ ਰਾਗ ਅੰਦਰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਨੇ ਵੀ ਆਪਣਾ ਸਭ ਕੁਝ ਅਰਪਨ ਕਰਕੇ ਅਕਾਲਪੁਰਖ ਵਾਹਿਗੁਰੂ ਦਾ ਪੱਲਾ ਪਕੜਿਆ ਹੈ, ਅਤੇ ਸਾਨੂੰ ਵੀ ਜੀਵਨ ਯਾਂਚ ਸਿਖਾਉਂਦੇ ਹਨ:
ਦੇਵਗੰਧਾਰੀ ॥
ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥
ਅਗਲੀਆਂ ਪੰਕਤੀਆਂ ਵਿਚ ਸਾਹਿਬ ਨੇ ਸੱਚੇ ਧਨ ਬਾਬਤ ਦੱਸਿਆ ਹੈ, ਕਿ ਅਕਸਰ ਜੀਵ ਗਲਤ ਢੰਗਾਂ ਨਾਲ ਆਪਣੇ ਪੁਤਰ ਕਲੱਤਰਾਂ ਲਈ ਧਨ ਜੋੜਦਾ ਹੈ:

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ੬੫੬॥

ਫਿਰ ਇਸ ਧਨ ਦੇ ਚੋਰੀ ਹੋਣ ਦਾ ਵੀ ਡਰ ਉਸ ਨੂੰ ਬਣਿਆ ਰਹਿੰਦਾਂ ਹੈ, ਮਨੁੱਖ ਇਸ ਜਗ ਤੇ ਗੁਰਮੁਖ ਬਣਨ ਵਾਸਤੇ ਆਇਆ ਸੀ, ਪਰੰਤੂ ਮਾਇਆ ਵੱਸ ਹੋ ਕੇ ਭਰਮਦਾ, ਡਰਦਾ ਤੇ ਚਿੰਤਾਂ ਵਿਚ ਮਨਮੁਖ ਬਣ ਜਾਂਦਾਂ ਹੈ, ਗੁਰੂ ਅਮਰਦਾਸ ਜੀ ਫੁਰਮਾਉਦੇਂ ਹਨ:

ਮਨਮੁਖ ਭਰਮੈ ਸਹਸਾ ਹੋਵੈ ॥
ਅੰਤਰਿ ਚਿੰਤਾ ਨੀਦ ਨ ਸੋਵੈ ॥ ੬੪੬॥

ਜੀਵਨ ਸਿਧੀ ਲਈ ਪੰਜਵੇਂ ਪਾਤਸ਼ਾਹ ਜੀ ਜਿਕਰ ਕਰਦੇ ਹਨ, ਕਿ ਮੈਂ ਤੱਕਿਆ ਹੈ, ਕਿ ਸੰਸਾਰ ਪਰਮੇਸਰ ਜੀ ਦੇ ਨਾਮ ਤੋਂ ਬਿਨਾਂ ਸਰੀਰ ਤੇ ਧਨ ਕਰਕੇ ਸੁਆਹ ਹੋ ਰਿਹਾ ਹੈ, ਅਤੇ ਸਦੀਵੀ ਦੁੱਖ ਭੋਗ ਰਿਹਾ ਹੈ:

ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥ ੩੩੨॥

ਜਗਤ ਗੁਰੂ ਬਾਬੇ ਨਾਨਕ ਜੀ ਇਕ ਥਾਂ ਪੁਰ ਕੁੱਝ ਦ੍ਰਿਸਟਾਂਤ ਦਿੰਦੇ ਹਨ, ਕਿ ਜਿਸ ਤਰਾਂ ਦੁੱਧ ਤੋਂ ਬਿਨਾਂ ਗਾਂ, ਪੰਖ ਤੋਂ ਬਿਨਾਂ ਪੰਛੀ , ਜਲ ਤੋਂ ਬਿਨਾਂ ਬਨਸਪਤੀ ਕਿਸੇ ਕੰਮ ਨਹੀਂ ਆਉਦੀਂ , ਉਸੇ ਤਰਾਂ ਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰਾਂ ਹੇ ਪ੍ਰੀਤਮ ਜੀ, ਉਹ ਸਰੀਰਕ ਹਿਰਦਾ ਕਿਸ ਕੰਮ ਦਾ ਜਿਸ ਵਿਚ ਤੇਰਾ ਨਾਮ ਨਹੀਂ, ਉਹ ਤਾਂ ਕੇਵਲ ਇੱਕ ਹਨੇਰੀ ਕੋਠੜੀ ਹੀ ਹੈ:
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥

ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥੩੪੫॥

ਗੁਰੂ ਨਾਨਕ ਦੇਵ ਜੀ ਨੇ ਫੈਸਲਾ ਕੀਤਾ ਹੈ:

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥੬੮੭॥

ਉਥੇ ਹੀ ਸੁਖਮਨੀ ਸਾਹਿਬ ਦੇ ਬੋਲ ਹਨ:

ਸਰਬ ਰੋਗ ਕਾ ਅਉਖਦੁ ਨਾਮੁ ॥
ਕਲਿਆਣ ਰੂਪ ਮੰਗਲ ਗੁਣ ਗਾਮ ॥੨੭੪॥

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸਾਨੂੰ ਨੇ ਸਮਝਾਇਆ ਹੈ, ਕਿ ਸੰਸਾਰੀ ਧਨ ਬਿਖਿਆ (ਜ਼ਹਰ) ਅਤੇ ਖਾਕ ਹੀ ਹੈ, ਜਿਹੜਾ ਨਾਲ ਨਹੀਂ ਜਾਂਦਾ।ਸੰਸਾਰ ਵਿਚ ਕੇਵਲ ਵਾਹਿਗੁਰੂ ਦੇ ਨਾਮ ਦੀ ਕਮਾਈ ਹੀ ਸੱਚਾ ਧਨ, ਪੂਰਾ ਧਨ ਹੈ:

ਸਾਥਿ ਨ ਚਾਲੈ ਬਿਨੁ ਭਜਨ, ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ , ਨਾਨਕ ਇਹੁ ਧਨੁ ਸਾਰੁ ॥ ੨੮੮॥

ਸਮੁੱਚੀ ਗੁਰਬਾਣੀ ਨੇ ਇਸ ਨਾਮ ਧਨ ਨੂੰ ਹੀ ਕਮਾਵਨ ਦਾ ਉਪਦੇਸ ਦਿੱਤਾ ਹੈ, ਇਹ ਧਨ ਕਦੀ ਵੀ ਡੁੱਬਦਾ ਨਹੀਂ, ਚੋਰੀ ਨਹੀਂ ਹੁੰਦਾ, ਅਤੇ ਇਸ ਧਨ ਬਿਨਾਂ ਕੋਈ ਪਰਮਗਤੀ ਦੀ ਪ੍ਰਾਪਤੀ ਵੀ ਨਹੀਂ ਕਰ ਸਕਦਾ:

ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥
ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
ਇਸੁ ਧਨ ਕੀ ਦੇਖਹੁ ਵਡਿਆਈ ॥
ਸਹਜੇ ਮਾਤੇ ਅਨਦਿਨੁ ਜਾਈ ॥੩॥
ਇਕ ਬਾਤ ਅਨੂਪ ਸੁਨਹੁ ਨਰ ਭਾਈ ॥
ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥੯੯੧॥

ਇਸ ਨਾਮ ਧਨ ਨੂੰ ਗੁਰਬਾਣੀ ਵਿਚ ਕਈ ਹੋਰ ਸਬਦਾਂ ਦੇ ਰੂਪ ਵਿਚ ਪੇਸ ਕੀਤਾ ਗਿਆ ਹੈ, ਜਿਵੇਂ ਨਿਰਮੋਲਕ ਹੀਰਾ, ਸਾਚਾ ਧਨ, ਗੁਣ ਨਿਧਾਨ, ਅੰਮ੍ਰਿਤ, ਰਤਨ ਆਦਿ, ਪਰੰਤੂ ਇਹ ਵੀ ਗੱਲ ਸਪੱਸਟ ਕੀਤੀ ਗਈ ਹੈ ਕਿ ਇਹ ਨਾਮ ਧਨ ਕੇਵਲ ਪੂਰੇ ਗੁਰੂ ਕੋਲੋਂ ਹੀ ਮਿਲਣਾ ਹੈ, ਜੋ ਜੀਵ ਗੁਰੂ ਸੇਵਾ ਵਿਚ ਲਗਾ ਰਹੇਗਾ, ਉਸਨੂੰ ਹੀ ਗੁਰੂ ਤਰੁਠ ਕੇ ਇਸ ਰਤਨ ਦੀ ਬਖਸਿਸ ਕਰਦਾ ਹੈ, ਉਹ ਸਿਖ ਵਡਭਾਗੀ ਬਣ ਜਾਂਦਾ ਹੈ:

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥ ੪੦॥

ਮਹੀਨੇ ਦੀ ਵਿਚਾਰ ਤਹਿਤ ਅਗਲੀ ਪੰਕਤੀਆਂ ਵਿਚ ਗੁਰੂ ਜੀ ਸਮਝਾਉਦੇਂ ਹਨ ਕਿ ਇਸ ਬ੍ਰਾਹਮੰਡ ਵਿਚ ਜੋ ਵੀ ਅਸੀਂ ਦੇਖ ਰਹੇ ਹਾਂ ਇਹ ਸਭ ਕੁੱਝ ਨਾਮ ਦੇ ਆਸਰੇ ਹੀ ਰਿਹਾ ਹੈ, ਇਹ ਅਕਾਲਪੁਰਖ ਦੇ ਕੌਤਕ ਨਾਮ ਜਪਣ ਵਾਲੇ ਨੂੰ ਬੜੇ ਚੰਗੇ ਮਨ ਨੂੰ ਭਾਉਦੇਂ ਹਨ, ਗੁਰਦੇਵ ਪਿਤਾ ਸੁਖਮਨੀ ਸਾਹਿਬ ਵਿਚ ਫੁਰਮਾਣ ਕਰਦੇ ਹਨ:

ਨਾਮ ਕੇ ਧਾਰੇ ਸਗਲੇ ਜੰਤ ॥ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ ੨੮੪॥

ਜੋ ਵਾਹਿਗੁਰੂ ਜੀ ਨੂੰ ਚੰਗਾ ਲਗਦਾ ਹੈ ਉਹ ਕੁੱਝ ਹੀ ਬ੍ਰਹਮੰਡ ਵਿਚ ਵਰਤਦਾ ਹੈ, ਵਾਹਿਗੁਰੂ ਦੀ ਬੰਦਗੀ ਅਤੇ ਸਿਫਤ ਸਲਾਹ ਕੀਤਿਆਂ ਇਹ ਗੱਲ ਸਮਝ ਵਿਚ ਆ ਜਾਂਦੀ ਹੈ ਕਿ:

ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥ ੧॥

ਉਸ ਦੇ ਹੁਕਮ ਤੋਂ ਬਗੈਰ ਇੱਥੇ ਪੱਤਾ ਵੀ ਨਹੀਂ ਝੁੱਲ ਸਕਦਾ, ਤੇ ਜਿਹੜੇ ਜਨ ਗੁਰੂ ਆਸ਼ੇ ਅਨੁਸਾਰ ਚਲਦੇ ਹਨ, ਉਹਨਾਂ ਉਪੱਰ ਕਿਰਪਾ ਹੁੰਦੀ ਹੈ, ਉਹਨਾਂ ਨੂੰ ਇਸ ਜਗ੍ਹਾ ਵਿਚ ਪ੍ਰਭੂ ਵਲੋਂ ਸ਼ਾਬਾਸੇ ਮਿਲਦੀ ਹੈ। ਪਰ ਪਰਮਾਤਮਾਂ ਇਹਨ੍ਹਾਂ ਸੰਸਾਰੀ ਜੀਵਾਂ ਦੀ ਆਪਣੀ ਦੌੜ ਭੱਜ ਨਾਲ ਨਹੀਂ ਮਿਲ ਸਕਦਾ , ਜੇਕਰ ਇਸ ਤਰ੍ਹਾਂ ਹੁੰਦਾ ਤਾਂ ਜੀਵ ਪਰਮੇਸਰ ਤੋਂ ਵਿਛੜ ਕੇ ਦੁਖੀ ਕਿਉਂ ਹੁੰਦਾ? ਸ਼ਾਹਿਬ ਜੀ ਸਮਝਾਉਦੇਂ ਹਨ:

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥ ੫੫ ॥

ਅੰਤਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਕਥਨ ਕਰਦ ਹਨ ਕਿ ਪਰਮਾਤਮਾਂ ਦੇ ਮਿਲਾਪ ਦਾ ਅਨੰਦ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਨਾਂ ਨੂੰ ਪੂਰੇ ਗੁਰੂ ਦਾ ਸਾਥ ਮਿਲ ਜਾਦਾਂ ਹੈ, ਤੇ ਜਿਨਾਂ ਨੂੰ ਗੁਰੂ ਆਪਣਾ ਬਣਾ ਲੈਦਾਂ ਹੈ, ਉਹ ਜੰਮਣ ਮਰਣ ਦੇ ਗੇੜ ਵਿਚੋਂ ਖਤਮ ਹੋ ਜਾਂਦਾ ਹੈ, ਕਬੀਰ ਜੀ ਦਾ ਬਚਨ ਹੈ:
ਸੋ ਸੇਵਕੁ ਜੋ ਲਾਇਆ ਸੇਵ ॥ਤਿਨ ਹੀ ਪਾਏ ਨਿਰੰਜਨ ਦੇਵ ॥

ਗੁਰ ਮਿਲਿ ਤਾ ਕੇ ਖੁਲੇ੍‍ ਕਪਾਟ ॥ਬਹੁਰਿ ਨ ਆਵੈ ਜੋਨੀ ਬਾਟ ॥੪॥ ੧੧੫੯॥

ਜਿਸ ਮਨੁੱਖ ਨੂੰ ਗੁਰੁ ਮਿਲ ਪਵੈ ਉਸ ਦੇ ਭਾਗ ਜਾਗ ਪੈਂਦੇ ਹਨ, ਉਸ ਮਨੁੱਖ ਲਈ ਜੇਠ ਦਾ ਮਹੀਨਾਂ ਅਨੰਦਮਈ ਤੇ ਸੁਹਾਵਣਾ ਹੋ ਜਾਦਾਂ ਹੈ, ਅਤੇ ਉਹ ਪ੍ਰਾਣੀ ਵਧਾਈ ਦਾ ਪਾਤਰ ਹੈ, ਜਿਸ ਨੂੰ ਪੂਰਾ ਮਾਲਕ ਮਿਲ ਪੈਦਾਂ ਹੈ:

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥੯੧੭॥

(ਭਾਈ ਸੁਖਜੀਵਨ ਸਿੰਘ 'ਸਟਾਕਟਨ')


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਰੂਪਾਕਾਰ ਦੀ ਦ੍ਰਿਸ਼ਟੀ ਤੋਂ ਚੰਡੀ ਦੀ ਵਾਰ

 

ਸਾਹਿਤਕ ਵਿਸ਼ੇਸ਼ਤਾਈਆਂ ਦੇ ਆਧਾਰ 'ਤੇ ਇਸ ਵਾਰ ਨੂੰ ਪੰਜਾਬੀ ਦੀ ਸ਼੍ਰੋਮਣੀ ਵਾਰ ਮੰਨਿਆ ਜਾ ਸਕਦਾ ਹੈ। ਜਿਥੇ ਅਧਿਆਤਮਕ ਵਾਰਾਂ ਨੇ ਪੰਜਾਬੀਆਂ ਦੇ ਜੀਵਨ ਵਿਚ ਭਾਰੀ ਤਬਦੀਲੀ ਲਿਆਂਦੀ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਬੀਰ ਰਸ ਵਿਚ ਰਚ ਕੇ ਹਥਿਆਰਬੰਦ ਸੰਘਰਸ਼ ਨੂੰ ਨਵਾਂ ਮੋੜ ਦਿੱਤਾ ਤੇ ਸਿੱਟੇ ਵਜੋਂ ਇਸ ਸੰਘਰਸ਼ ਨੇ ਰਾਜ ਪ੍ਰਬੰਧ ਤੇ ਸਮਾਜ ਨੂੰ ਤਬਦੀਲ ਕਰਕੇ ਰੱਖ ਦਿੱਤਾ।...

Read Full Article

ਜਾਪੁ ਸਾਹਿਬ : ਵਿਸ਼ਾਗਤ ਪਾਸਾਰ

 

‘ਜਾਪ ਸਾਹਿਬ’ ਦਾ ਪ੍ਰਮੁੱਖ ਵਿਸ਼ਾ ਅਮਾਲ ਪੁਰਖ ਦੇ ਗੁਣਾਂ ਦੀ ਉਸਤਤਿ ਜਾਂ ਸਿਫ਼ਤ-ਸਲਾਹ ਕਰਨਾ ਹੈ। ਇਸ ਪ੍ਰਯੋਜਨ ਹਿਤ ਜਾਪੁ ਸਾਹਿਬ ਦੇ ਪਾਠ ਵਿਚ ਸਦੀਵੀ ਸੱਚ ਦਾ ਪ੍ਰਵਚਨ ਸਿਰਜਣ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਸੰਬੰਧ ਵਜੂਦ-ਰਹਿਤ ਅਕਾਲ ਪੁਰਖ ਦੀ ਵਜੂਦਾਤਮਿਕਤਾ ਨੂੰ ਮਾਨਵੀ ਪ੍ਰਤੱਖਣ ਦੇ ਘੇਰੇ ਵਿੱਚ ਲਿਆਉਣਾ ਹੈ। ਪਾਠ ਦੇ ਇਨ੍ਹਾਂ ਵਿਸ਼ੇਸ਼ਣੀ ਵਰਣਨਾਤਮਕ ਵੇਰਵਿਆਂ ਰਾਹੀਂ ਜਿਹੜੇ ਭਾਵ ਉਜਾਗਰ ਹੁੰਦੇ ਹਨ, ਉਨ੍ਹਾਂ ਦੇ ਆਧਾਰ ਤੇ ਜਾਪੁ ਸਾਹਿਬ ਦੀਆਂ ਵਿਸ਼ਾਗਤ ਵਿਸ਼ੇਸ਼ਤਾਵਾਂ ਵੇਖੀਆਂ ਜਾ ਸਕਦੀਆਂ ਹਨ। ...

Read Full Article

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ...

Read Full Article

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

 

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਵਤਰਿਤ ਹੋਈ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤਨਾਮੇ, ਸਿੱਖ ਸਿਧਾਂਤ, ਗੁਰਮਤਿ ਰਹਿਤ ਨੇ ਮਨੁੱਖ ਨੂੰ ਇਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਨਾਲ ਜੋੜਿਆ ਅਤੇ ਉਸ ਦੀ ਮਾਨਸਿਕ, ਬੌਧਿਕ ਅਤੇ ਆਤਮਕ ਅਵਸਥਾ ਨੂੰ ਗਰਕ ਕਰਨ ਵਾਲੇ ਨਸ਼ਿਆਂ ਤੋਂ ਵਰਜਿਤ ਰੱਖਿਆ। ਅਫਸੋਸ ਨਸ਼ਿਆਂ ਦੇ ਰੋਜ ਨਿੱਤ ਨਵੇਂ ਸਰੂਪ ਸੋਚੀ ਸਮਝੀ ਸਾਜ਼ਸ ਅਧੀਨ ਮੁਹੱਈਆ ਕਰਾਏ ਜਾ ਰਹੇ ਹਨ। ਨਸ਼ਿਆਂ ਦੇ ਇਸ ਜਹਰੀਲੇ ਪ੍ਰਭਾਵ ਨੂੰ ਡਾਕਟਰ ਹਰਸ਼ਿੰਦਰ ਕੌਰ ਦੁਆਰਾ ਲਿਖੇ ਗਏ ਤਿੰਨ ਖੋਜ ਪੂਰਕ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੀ ਸੇਵਾ ਲਈ ਪ੍ਰਕਾਸ਼ਿਤ ਕਰ ਰਹੇ ਹਾਂ।...

Read Full Article

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

 

ਭਾਰਤ ਦੇ ਹਾਕਮਾਂ ਵਲੋਂ ਪੰਜਾਬ ਦੀ ਜਵਾਨੀ ਨੂੰ ਸਦਾ ਲਈ ਨਿੱਸਲ ਕਰਨਾ ਅਤੇ ਸਾਹਸੱਤਹੀਣ ਕਰਨ ਲਈ ਇੱਥੇ ਨਸ਼ਿਆਂ ਦਾ ਐਸਾ ਹੜ੍ਹ ਵਗਾਇਆ ਹੈ ਕਿ ਅੱਜ ਪੰਜਾਬ ਨੂੰ ਨਸ਼ੇੜੀ ਪੰਜਾਬ ਕਹਿ ਕੇ ਪੁਕਾਰਿਆ ਜਾ ਰਿਹਾ ਹੈ। ਅੱਜ ਇਹ ਖਬਰਾਂ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ ਕਿ ਜੇਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਹਨ ਉਹੀ ਬਚ ਸਕਣਗੇ ਬਾਕੀ ਸਭ ਨਸ਼ਿਆਂ ਦੀ ਭੇਂਟ ਚੜ੍ਹ ਕੇ ਖ਼ਤਮ ਹੋ ਜਾਣਗੇ।...

Read Full Article

ਜਿਨ੍ਹਾਂ ਸਿਦਕ ਨਹੀਂ ਹਾਰਿਆ...

 

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ਨਾਨਕ ਪੰਥ' ਦੀ ਦਿਸ਼ਾ ਅਤੇ ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਝ ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੋਅ ਨੂੰ ਮੁੜ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਨਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉਪਰ ਜ਼ੁਲਮ ਵਧਦੇ ਹੀ ਗਏ। ਮੀਰ ਮੰਨੂੰ ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਕੇ ਉੱਭਰਿਆ। ਉਹ ੧੭੪੮ ਤੋਂ ੧੭੫੩ ਤੱਕ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਰਿਹਾ।...

Read Full Article

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

 

ਆਰੀਆ ਸਮਾਜੀ ਅਤੇ ਸਨਾਤਨ ਧਰਮੀਆਂ ਦੇ ਹਿੰਦੂ ਸ਼ਬਦ ਬਾਰੇ ਵੱਖੋ ਵੱਖਰੇ ਵਿਚਾਰ ਹਨ। ਆਰੀਆ ਸਮਾਜੀ ਇਸ ਸਬੰਧੀ ਗਿਆਸਨਾਮੀ ਕੋਸ਼ ਅਤੇ ਕਸੱਫਨਾਮੀ ਕੋਸ਼ ਦੇ ਹਵਾਲੇ ਦੇਕੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਦੀ ਬਜਾਏ ਆਰੀਆ ਸਮਾਜੀ ਅਖਵਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਗਿਆਸਨਾਮੀ ਕੋਸ਼ ਵਿੱਚ ਲਿਖਿਆ ਹੈ ਕਿ "ਹਿੰਦੁ ਬਕਸਰ ਗੁਲਾਮ ਵ ਬੰਦਹ ਕਾਫ਼ਿਰ ਵ ਤੇਰਾ" ਭਾਵ ਹਿੰਦੂ ਦਾ ਅਰਥ ਗੁਲਾਮ, ਕੈਦੀ, ਕਾਫ਼ਿਰ ਅਤੇ ਤਲਵਾਰ ਹੈ। ਅਤੇ ਕਸੱਫਨਾਮੀ ਕੋਸ਼ ਅਨੁਸਾਰ "ਚੇ ਹਿੰਦੁ ਇ ਕਾਫ਼ਿਰ ਚੇ ਕਾਫ਼ਿਰ ਕਾਫ਼ਿਰ ਰਹਜਨ" ਭਾਵ ਹਿੰਦੁ ਕੀ ਹੈ? ਹਿੰਦੁ ਕਾਫ਼ਿਰ ਹੈ। ਕਾਫ਼ਿਰ ਕੀ ਹੈ? ਕਾਫ਼ਿਰ ਰਹਜਨ ਹੈ। ਰਹਜਨ ਕੀ ਹੈ? ਰਹਜਨ ਇਮਾਨ 'ਤੇ ਡਾਕਾ ਮਾਰਨ ਵਾਲਾ ਹੈ। ...

Read Full Article