Sunday, July 12, 2026

Established 2005 • ISSN Registration : 1930-0107

Dasam Granth Di Mahima

Panthic Archives Article (Category: Inspirational)

Originally published on: February 7, 2007
Author/Source: Hardeep Singh (Giani)

ਸ੍ਰੀ ਦਸਮ ਗ੍ਰੰਥ ਦੀ ਮਹਿਮਾ
ਹਰਦੀਪ ਸਿੰਘ (ਗਿਆਨੀ)

ਜਗਤ ਕਰਤਾ ਪ੍ਰਮੇਸ਼ਵਰ ਨੇ ਸੰਸਾਰ ਦੀ ਚਾਲ ਸਹੀ ਰਸਤੇ ’ਤੇ ਪਾਉਣ ਲਈ ਆਪਣੀ ਜੋਤੀ ਦੀ ਗੁਰ-ਕਿਰਨ ਜਗਤ ਜਦੋਂ ਸੰਸਾਰ ਵਿੱਚ ਪ੍ਰਗਟ ਕੀਤੀ ਤਾਂ ਉਸ ਜੋਤ ਨੇ ਗੁਰੂ ਨਾਨਕ ਦੇਵਜੀ ਕਹਿਲਾਇਆ। ਇਹ ਉਹਨਾਂ ਦਾ ਪਾਵਨ ਗੁਰੂ-ਸਰੂਪ ਉਸ ਵੇਲੇ ਪ੍ਰਮੇਸ਼ਵਰ ਦੇ ਕਥਨ ਅਨੁਸਾਰ ਕਿ ਮੈਨੂੰ ਪਾਰਬ੍ਰਹਮ-ਪ੍ਰਮੇਸ਼ਵਰ ਕਹਿੰਦੇ ਹਨ ਤਾਂ ਤੁਸੀਂ ਗੁਰ-ਪ੍ਰਮੇਸ਼ਵਰ ਹੋ ਜਾ ਕੇ ਸੰਸਾਰ ਦਾ ਉਧਾਰ ਕਰੋ। ਜਗਤ ਉਧਾਰ ਦਾ ਕੰਮ ਵਡੇਰਾ ਹੋਣ ਕਰਕੇ ਬਹੁਤ ਚਿਰ ਯਤਨ ਦੀ ਲੋੜ ਸੀ। ਜਿਸ ਕਰਕੇ ਗੁਰ-ਜੋਤੀ ਨੂੰ ਦਸ ਜਾਮੇ ਧਾਰਨ ਕਰਨੇ ਪਏ। ਇਹ ਦਸ ਸਰੀਰਾਂ ਦੀ ਗਿਣਤੀ ਸੀ ਪਰ ਗੁਰ-ਜੋਤੀ ਇਕ ਸੀ। ਇਸ ਸੰਸਾਰ ਦੇ ਢਾਂਚੇ ਦੇ ਪ੍ਰਬੰਧ ਨੂੰ ਸਦੀਵੀ ਠੀਕ-ਠਾਕ ਰੱਖਣ ਲਈ ਇਸ ਗੁਰੂ-ਜੋਤੀ ਨੇ ਵੱਖ-ਵੱਖ ਰੂਪਾਂ ਵਿੱਚ ਆਪਣੇ ਸਿਧਾਂਤਾਂ ਦੀ ਵਿਚਾਰਧਾਰਾ ਨੂੰ ਗੁਰਬਾਣੀ ਰਾਹੀਂ ਪ੍ਰਗਟ ਕੀਤਾ। ਇਹ ਗੁਰਬਾਣੀ ਸਾਡੇ ਪਾਸ ਦੋ ਰੂਪਾਂ ਵਿੱਚ ਮੌਜੂਦ ਹੈ। ਪਹਿਲਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੂਜਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ। ਦਸਮ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਿੱਖ ਧਰਮ ਦਾ ਦੂਸਰਾ ਬੁਨਿਆਦੀ ਮਹੱਤਵਪੂਰਨ ਗ੍ਰੰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ੇਸ਼ ਰੂਪ ਕਰਕੇ ਜੋਤੀ ਸਰੂਪ ਪ੍ਰਮਾਤਮਾ ਦਾ ਗਿਆਨ ਅਤੇ ਭਗਤੀ ਪ੍ਰਾਪਤ ਹੁੰਦੀ ਹੈ। ਸੂਤਰਰੂਪ ਕਰਕੇ ਇਤਿਹਾਸਕ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਮੁੱਖ ਰੂਪ ਕਰਕੇ ਸੰਸਾਰਕ ਵਿਚਾਰਾਂ ਦਾ ਖੰਡਨ ਕਰਕੇ ਆਤਮਾ-ਪ੍ਰਮਾਤਮਾ ਜੋਤੀ ਦਾ ਸਿਧਾਂਤਕ ਰੂਪ ਅਤੇ ਆਤਮਾ-ਪ੍ਰਮਾਤਮਾ ਦੀ ਅਭੇਦਤਾ ਦਾ ਉਪਦੇਸ਼ ਦਿੱਤਾ ਹੈ। ਨਾਲ-ਨਾਲ ਜਿੱਥੇ ਭਾਰਤ ਭੂਮੀ ਵਿੱਚ ਬੀਰਰਸ ਬਿਲਕੁਲ ਖ਼ਤਮ ਹੋ ਚੁੱਕਾ ਸੀ, ਮਲੇਸ਼ ਰਾਜ ਪ੍ਰਬੰਧ ਕਰਦੇ ਸਨ, ਇਹਨਾਂ ਦੇ ਧਰਮ ਨੂੰ ਜ਼ੋਰ ਜ਼ੁਲਮ ਨਾਲ ਨਸ਼ਟ ਕਰਦੇ ਸਨ, ਉਸ ਬੀਰ-ਰਸ ਨੂੰ ਉਜਾਗਰ ਕਰਨ ਲਈ ਗੁਰੂ ਜੀ ਨੇ ਬਹੁਤ ਉਪਦੇਸ਼ ਦਿੱਤਾ। ਨਾਲ-ਨਾਲ ਹੀ ਇਤਿਹਾਸਕ ਹਵਾਲਿਆਂ ਦੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਪਰ ਇਸ ਬਾਣੀ ਦੀ ਰਚਨਾ ਵਿੱਚ ਇਤਿਹਾਸਕ ਤੱਥਾਂ ਨਾਲ ਜੁੜ ਕਾਵਿਕ ਤੇ ਅਧਿਆਤਮਿਕ ਪ੍ਰਸੰਗਾਂ ਨੂੰ ਵਿਚਾਰ ਦੀ ਪੱਧਰ ’ਤੇ ਅਰਥਰੂਪ ਵਿੱਚ ਰੂਪਾਂਤ੍ਰਿਤ ਕਰਦਿਆਂ ਬਾਣੀ ਸੰਦੇਸ਼ ਲੋਕਾਂ ਤੱਕ ਸੰਚਾਰਿਤ ਕੀਤਾ। ਗੁਰੂ ਜੀ ਨੇ ਸਮੂਹਿਕ ਅਵਚੇਤਨ ਵਿੱਚ ਪਏ ਭਾਰਤੀ ਦਾਰਸ਼ਨਿਕ, ਸਾਸਕ੍ਰਿਤਕ, ਇਤਿਹਾਸਿਕਤਾ ਦੇ ਸਮੂਹਿਕ ਤੱਤਾਂ ਨੂੰ ਰੂਪਾਂਤ੍ਰਿਤ ਕੀਤਾ। ਰੁਪਾਂਤਰਣ ਦੀ ਇਹ ਜੁਗਤੀ ਇੰਨੀ ਪ੍ਰਪੱਕ ਤੇ ਕਲਾਤਮਿਕ ਹੈ

ਕਿ ਇਹਨਾਂ ਦੁਆਰਾ ਦਿੱਤਾ ਗਿਆ ਬਾਣੀ ਸੰਦੇਸ਼ ਕਿਸੇ ਪ੍ਰਕਾਰ ਦੇ ਮਿਥਿਹਾਸਕ ਭਰਮ ਨੂੰ ਬਣਿਆ ਨਹੀਂ ਰਹਿਣ ਦਿੰਦਾ ਅਤੇ ਨਾਲਨਾਲ ਗੁਰੂ ਜੀ ਨੇ ਆਪਣੇ ਵਿਚਾਰਾਂ ਤੋਂ ਵੀ ਸਿੱਖਾਂ ਨੂੰ ਅਵਗਤ ਕਰਵਾ ਦਿੱਤਾ ਹੈ। ਸਿੱਖਾਂ ਨੂੰ ਦਿੱਤਾ ਇਹ ਸੰਦੇਸ਼ ਹੌਲੀ-ਹੌਲੀ ਸਮੇਂ ਵਿੱਚ ਰੂਪਾਂਤ੍ਰਿਤ ਹੋਇਆ ਪਹਿਲੀਆਂ ਧਾਰਨਾਵਾਂ ਨੂੰ ਰੱਦ ਕਰਕੇ ਨਵੀਨ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਦੇ ਸਮਰੱਥ ਹੋਇਆ। ਸ੍ਰੀ ਦਸਮ ਗ੍ਰੰਥ ਜੀ ਐਸੀ ਕਾਵਿਕ ਤੇ ਕਲਾਤਮਿਕ ਸ਼ੈਲੀ ਵਿੱਚ ਰਚਿਆ ਗਿਆ ਹੈ, ਜਿਸਦੀ ਸਮਝ ਪੈਣੀ ਹਰ ਆਦਮੀ ਦੀ ਸਮਝ ਤੋਂ ਬਾਹਰ ਹੈ। ਇਸੇ ਕਰਕੇ ਹੀ ਗੁਰੂ ਜੀ ਨੇ ਇਸਦੇ ਅਖ਼ੀਰਲੇ ਭਾਗ ਵਿੱਚ ਸੁਚੇਤ ਕੀਤਾ ਹੈ ਕਿ ‘ਸੁਨੈ ਮੂੜ੍ਹ ਚਿਤਿ ਲਾਇ ਚਤੁਰਤਾ ਆਵਈ। ਜਿੰਨਾ ਚਿਰ ਕਿਸੇ ਵੀ ਵਸਤੂ ਦਾ ਸੰਪੂਰਨ ਗਿਆਨ ਨਾ ਹੋਵੇ, ਓਨਾ ਚਿਰ ਆਦਮੀ ਹਰ ਚੀਜ਼ ਦਾ ਗਲਤ ਅੰਦਾਜ਼ਾ ਜਾਂ ਗਲਤ ਅਰਥ ਕੱਢ ਲੈਂਦਾ ਹੈ। ਜਿਵੇਂ ਹਨ੍ਹੇਰੇ ਕਰਕੇ ਕਈ ਵਾਰ ਰੱਸੀ ਵਿੱਚ ਵੀ ਸੱਪ ਦਾ ਅਧਿਆਸ ਹੋ ਜਾਂਦਾ ਹੈ ਅਤੇ ਮਨੁੱਖ ਉਸ ਰੱਸੀ ਤੋਂ ਵੀ ਭੈ-ਭੀਤ ਹੋ ਜਾਂਦਾ ਹੈ। ਰਣ (ਅਖਾੜੇ) ਵਿੱਚ ਤਕੜਿਆਂ ਦੀ ਓਟ ਲੈਣੀ ਸਦਾ ਤੋਂ ਚੱਲੀ ਆਈ ਹੈ। ਸੋ ਬੁੱਧੀਮੰਡਲ ਦੇ ਇਸ ਖੇਤਰ ਵਿੱਚ ਵੀ ਤਕੜੇ ਉਸਤਾਦ ਦੀ ਮਦਦ ਲੈਣੀ ਜ਼ਰੂਰੀ ਹੈ। ਪਰ ਹੰਕਾਰੀ ਪੁਰਸ਼ ਕਿਸੇ ਤੋਂ ਸਿੱਖਿਆ ਲੈਣ ਦੀ ਬਜਾਇ ਕਈ ਵਾਰ ਧਰਮ ਗ੍ਰੰਥਾਂ ਦਾ ਵਿਚਾਰ ਕਰਨ ਲਈ ਆਪਣੀ ਕੱਚੀ ਸਮਝ ਤੇ ਦਲੀਲ ਨੂੰ ਹੀ ਪਰਖ ਦੀ ਕਸਵੱਟੀ ਕਰਾਰ ਦਿੰਦੇ ਹਨ।

ਪਰ ਜਿਸ ਤਰ੍ਹਾਂ ਹੋਰਨਾਂ ਕਈ ਸੰਸਾਰਿਕ ਵਿਚਾਰਾਂ ਵਿੱਚ ਵੀ ਸਾਨੂੰ ਆਪਣੀ ਸਮਝ ਅਤੇ ਅੰਦਰਲੇ ਭਾਵਾਂ ਨੂੰ ਰੋਕਣਾ ਤੇ ਕਿਸੇ ਦੂਸਰੇ ਦੇ ਮਗਰ ਲੱਗਣਾ ਪੈਂਦਾ ਹੈ, ਇਹ ਹੀ ਸੂਰਤ ਧਾਰਮਿਕ ਵਿਚਾਰਾਂ ਦੀ ਵੀ ਹੈ। ਉਦਾਹਰਣ ਦੇ ਤੌਰ ’ਤੇ ਸਾਨੂੰ ਬੁਖਾਰ ਹੁੰਦਾ ਹੈ ਤਾਂ ਪਿਆਸ ਲੱਗਦੀ ਹੈ, ਦਿਲ ਪਾਣੀ ਪੀਣ ਨੂੰ ਲੋਚਦਾ ਹੈ ਪਰ ਡਾਕਟਰ ਦੇ ਕਹਿਣ ਤੇ ਪਾਣੀ ਨਹੀਂ ਪੀਣਾ, ਸਾਨੂੰ ਸਰੀਰਿਕ ਅਰੋਗਤਾ ਲਈ ਆਪਣੇ ਅੰਦਰਲੇ ਭਾਵਾਂ ਨੂੰ ਰੋਕ ਕੇ ਡਾਕਟਰ ਦਾ ਕਿਹਾ ਮੰਨਣਾ ਹੀ ਪਵੇਗਾ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਵੀ ਗੁਰਮੁਖ-ਗੁਰਸਿੱਖਾਂ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ, ਵਿਕਾਰਾਂ ਨੂੰ ਤਿਆਗ ਕੇ ਅਤੇ ਭਗਤੀ ਭਾਵ ਨੂੰ ਅਪਣਾ ਕੇ ਬਣਾਏ ਹਨ, ਉਹਨਾਂ ਤੋਂ ਵਿਵੇਕ ਬੁੱਧੀ ਪ੍ਰਾਪਤ ਕਰਨੀ ਤੇ ਜੋ ਮਨਮੁਖ, ਜਿਨ੍ਹਾਂ ਦੇ ਆਪਣੇ ਜੀਵਨ ਬੇਕਾਰ ਹਨ, ਉਹਨਾਂ ਦਾ ਤਿਆਗ ਕਰਨਾ ਪਵੇਗਾ। ਯਥਾ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥ (ਪੰਨਾ 1102)। ਦਾ ਪਵਿੱਤਰ ਬਚਨ ਇਸੇ ਗੱਲ ਨੂੰ ਪ੍ਰਗਟ ਕਰਦਾ ਹੈ। ਧਾਰਮਿਕ ਦੁਨੀਆ ਵਿੱਚ ਇਸ ਮਾਰਗ ਦਾ ਨਾਮ ਹੀ ਸ਼ਰਧਾ ਰੱਖਿਆ ਗਿਆ ਹੈ। ਸ਼ਰਧਾ, ਪਿਛੇ ਲੱਗ ਤੁਰਨ ਦਾ ਨਾਮ ਹੈ। (ਹਮ ਪੀਛੈ ਲਾਗ ਚਲੀ॥)

ਗੁਰੂ ਜੀ ਨੇ ਸਿੱਖਾਂ ਨੂੰ ਸ਼ਰਧਾਲੂ ਬਣਾਇਆ ਸੀ ਨਾ ਕਿ ਤਰਕਸ਼ੀਲ। ਪਰ ਇਹਨਾਂ ਲੋਕਾਂ ਨੂੰ ਆਪ ਅਕਲ ਹੈ ਨਹੀਂ, ਦੂਸਰੇ ਤੋਂ ਲੈਣੀ ਨਹੀਂ ਜਾਂ ਕਿਸੇ ਲਾਲਚ ਅਧੀਨ ਕੌਮ ਨੂੰ ਦੁਫੇੜ ਕਰ ਰਹੇ ਹਨ। ਜਿਨ੍ਹਾਂ ਚਰਿੱਤਰਾਂ ਬਾਰੇ ਇਹ ਲੋਕ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹ ਕੀ ਹਨ? ਇਹਨਾਂ ਨੂੰ ਵੀ ਪਤਾ ਨਹੀਂ। ਅਸਲ ਵਿੱਚ ਗੁਰੂ ਜੀ ਚਰਿੱਤਰਾਂ ਰਾਹੀਂ ਦੱਸਣਾ ਇਹ ਚਾਹੁੰਦੇ ਹਨ ਕਿ ਕਾਮ ਦੇ ਵੇਗ ਵਿੱਚ ਵਹਿਆ ਇਕ ਪੁਰਸ਼ ਕਿੱਥੋਂ ਤੱਕ ਪਹੁੰਚ ਜਾਂਦਾ ਹੈ ਤੇ ਕਾਮ ਦੇ ਹੜ੍ਹ ਵਿੱਚ ਰੁੜ੍ਹੀ ਹੋਈ ਇਸਤਰੀ ਕਿੱਥੋਂ ਤੱਕ ਘਿਨਾਉਣੇ ਕਰਤੱਵ ਕਰ ਜਾਂਦੀ ਹੈ। ਨਾਲ-ਨਾਲ ਹੀ ਇਹਨਾਂ ਦੀ ਦੁਰਦਸ਼ਾ ਵਿਖਾ ਕੇ ਸੱਤ-ਉਪਦੇਸ਼ ਵੀ ਬਖ਼ਸ਼ਿਸ਼ ਕੀਤਾ ਹੈ।

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ॥
ਪਰ ਨਾਰੀ ਕੇ ਭਜੇ ਚੰਦ੍ਰ ਕਲੰਕ ਲਗਾਏ॥
ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ॥
ਪਰ ਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ॥
(ਚਰਿਤ੍ਰ 21)

ਜਨਨਿ ਜਠਰ ਮਹਿ ਆਇ ਪੁਰਖ ਬਹੁਤੇ ਦੁਖੁ ਪਾਵਹਿ॥
ਮੂਤ੍ਰ ਧਾਮਿ ਕੋ ਪਾਇ ਕਹਹਿ ਹਮ ਭਗ ਕਮਾਵਹਿ॥
ਥੂਕ ਤ੍ਰਿਯਾ ਕੋ ਚਾਟਿ ਕਹਿਤ ਅਧਰਾਮ੍ਰਿਤ ਪਾਯੋ॥
ਬ੍ਰਿਥਾ ਜਗਤ ਮੇ ਜਨਮ ਬਿਨ ਜਗਦੀਸ ਗਵਾਯੋ॥
(ਚਰਿਤ੍ਰ 81)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra